ਹਰਿਆਣਾ ਦੇ ਮੁੱਖ ਮੰਤਰੀ ਨੇ ਵੱਖ-ਵੱਖ ਵਿਕਾਸ ਕੰਮਾਂ ਲਈ ਨਗਰ ਪਾਲਿਕਾ ਬੇਰੀ ਨੂੰ 7.45 ਕਰੋੜ ਰੁਪਏ ਦੇ ਅਲਾਟ ਲਈ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ.
ਚੰਡੀਗੜ੍ਹ, 20 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੱਖ-ਵੱਖ ਵਿਕਾਸ ਕੰਮਾਂ ਲਈ ਨਗਰ ਪਾਲਿਕਾ ਬੇਰੀ ਨੂੰ 7.45 ਕਰੋੜ ਰੁਪਏ ਦੇ ਅਲਾਟ ਲਈ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ|
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾ ਵਿਕਾਸ ਕੰਮਾਂ ਵਿਚ 111.72 ਲੱਖ ਰੁਪਏ ਦੀ ਲਾਗਤ ਨਾਲ ਦੋ ਪਾਰਕ ਬਣਾਏ ਜਾਣਗੇ| ਜਿਨ੍ਹਾ ਵਿਚ ਇਕ ਵਾਰਡ ਨੰਬਰ-12 ਪਾਨਾ ਬੈਠਾਨ ਵਿਚ ਬੂਸਟਰ ਦੇ ਪਿੱਛੇ ਅਤੇ ਦੂਜਾ ਵਾਰਡ – 13 ਵਿਚ ਰੂਡਮਲ ਮੰਦਿਰ ਦੇ ਕੋਲ ਪਾਰਕ ਦਾ ਨਿਰਮਾਣ ਕੀਤਾ ਜਾਣਾ ਹੈ| 140.67 ਲੱਖ ਰੁਪਏ ਦੀ ਲਾਗਤ ਨਾਲ ਝੱਜਰ-ਕਲਾਨੌਰ ਰੋਡ ਬੇਰੀ ਵਿਚ ਸਟੇਡੀਅਮ ਦੀ ਚਾਰਦੀਵਾਰੀ ਅਤੇ ਈ-ਫਿਲਿੰਗ ਦਾ ਕੰਮ ਕੀਤਾ ਜਾਵੇਗਾ|
ਇਸ ਤਰ੍ਹਾ 127.97 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ-1 ਵਿਚ ਬੈਠਾਨ ਪਾਨਾ ਸ਼ਮਸ਼ਾਨ ਘਾਟ ਵਿਚ ਹਾਲ ਅਤੇ ਸ਼ੈਡ ਦਾ ਨਿਰਮਾਣ ਅਤੇ 364.97 ਲੱਖ ਰੁਪਏ ਦੀ ਲਾਗਤ ਨਾਲ ਹਰਬਲ ਪਾਰਕ ਚੁੰਗੀ ਤੋਂ ਸ਼ਿਵ ਚੌਕ ਤਕ ਵਾਇਆ ਤਿਕੋਨਾ ਪਾਰਕ, ਪਾਨਾ ਬੈਠਾਨ ਸੜਕ ਦਾ ਨਿਰਮਾਣ ਸ਼ਾਮਿਲ ਹੈ|
*****
ਹਰਿਆਣਾ ਪੁਲਿਸ ਦੀ ਐਸਟੀਐਫ ਨੇ 1430 ਕਿਲੋ ਡੋਡਾ ਪੋਸਤ ਬਰਾਮਤ ਕਰ 6 ਦੋਸ਼ੀਆਂ ਨੂੰ ਗਿਰਫਤਾਰ ਕੀਤਾ
ਚੰਡੀਗੜ੍ਹ, 20 ਸਤੰਬਰ – ਹਰਿਆਣਾ ਪੁਲਿਸ ਦੀ ਐਸਟੀਐਫ ਨੇ ਭਿਵਾਨੀ ਜਿਲ੍ਹਾ ਦਾ ਲੋਹਾਰੂ ਵਿਚ 1430 ਕਿਲੋ ਡੋਡਾ ਪੋਸਤ ਬਰਾਮਤ ਕਰ ਇਕ ਟਰੱਕ ਅਤੇ ਕਰੇਟਾ ਵਾਹਨ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 6 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗਸ਼ਤ ਦੌਰਾਨ ਐਸਟੀਐਫਹਿਸਾਰ ਦੀ ਟੀਮ ਵੱਲੋਂ ਡਰੱਗ ਪੈਦਲਰਾਂ ‘ਤੇ ਕਾਰਵਾਈ ਕੀਤੀ ਗਈ ਹੈ| ਉਨ੍ਹਾਂ ਨੇ ਦਸਿਆ ਜਬਤ ਕੀਤੇ ਗਏ ਨਸ਼ੀਲੇ ਪਦਾਰਥ ਨੂੰ ਝਾਰਖੰਡ ਤੋਂ ਤਸਕਰੀ ਕਰ ਲਿਆਇਆ ਜਾ ਰਿਹਾ ਸੀ| ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਲੋਹਾਰੂ ਅਤੇ ਸਤਨਾਲੀ ਦੇ ਵਿਚ ਟਰੱਕ ਤਅ ਭਾਰੀ ਗਿਣਤੀ ਵਿਚ ਡੋਡਾ ਪੋਸਤ ਬਰਾਮਦ ਕੀਤਾ|
ਫੜੇ ਗਏ ਦੋਸ਼ੀਆਂ ਦੀ ਪਹਿਚਾਣ ਉੱਤਰ ਪ੍ਰਦੇਸ਼ ਦੇ ਬਰੇਲੀ ਜਿਲ੍ਹੇ ਦੇ ਜੈਬੀਰ ਅਤੇ ਸਚਿਨ, ਰਾਜਸਤਾਨ ਦੇ ਝੁੰਝੂਨੂੰ ਜਿਲ੍ਹਾ ਨਿਵਾਸੀ ਕ੍ਰਿਸ਼ਣ ਕੁਮਾਰ, ਅਨਵਰ ਅਤੇ ਜੀਤੂ ਅਤੇ ਰਾਜਤਸਾਨ ਦੇ ਚੁਰੂ ਜਿਲ੍ਹੇ ਦੇ ਰਾਜੇਸ਼ ਕੁਮਾਰ ਵਜੋ ਹੋਈ ਹੈ| ਇਹ ਵੀ ਖੁਲਾਸਾ ਹੋਇਆ ਕਿ ਦੋਸ਼ੀ ਅਨਵਰ ਸਿਰਸਾ ਜਿਲ੍ਹੇ ਵਿਚ ਦਰਜ ਐਨਡੀਪੀਐਸ ਮਾਮਲੇ ਦੇ ਸਬੰਧ ਵਿਚ ਵਾਂਟੇਡ ਅਪਰਾਧੀ ਹੈ|
ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੀ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਡਰੱਗ ਪੈਡਲਰਾਂ ਦੇ ਇਸ ਰੈਕੇਟ ਵਿਚ ਸ਼ਾਮਿਲ ਹੋਰ ਲੋਕਾਂ ਦੀ ਦੀ ਜਾਣਕਾਰੀ ਪਤਾ ਲਗਾਉਣ ਲਹੀ ਕਾਰਵਾਈ ਕੀਤੀ ਜਾ ਰਹੀ ਹੈ|
ਵਰਨਣਯੋਗ ਹੈ ਕਿ ਡੀਜੀਪੀ ਹਰਿਆਣਾ ਮਨੋਜ ਯਾਦਵ ਦੇ ਨਿਰਦੇਸ਼ਾ ਅਨੁਸਾਰ, ਹਰਿਆਣਾ ਨੂੰ ਪੁਰੀ ਤਰ੍ਹਾ ਨਾਲ ਨਸ਼ਾ ਮੁਕਤ ਬਨਾਉਣ ਲਈ ਇਕ ਮੁਹਿੰਮ ਚਲਾਈ ਜਾ ਰਹੀ ਹੈ|