ਸੂਬੇ ਵਿਚ ਸੌਰ ਊਰਜਾ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਵੱਲੋਂ ਕਈ ਯੋਜਨਾਵਾਂ ਚਲਾਈ ਜਾ ਰਹੀ ਹੈ – ਬਿਜਲੀ ਮੰਤਰੀ.

ਚੰਡੀਗੜ, 19 ਸਤੰਬਰ – ਹਰਿਆਣਾ ਦੇ ਬਿਜਲੀ ਅਤੇ ਨਵੀਂ ਤੇ ਨਵੀਂਕਰਣੀਯ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬੇ ਵਿਚ ਸੌਰ ਊਰਜਾ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਵੱਲੋਂ ਕਈ ਯੋਜਨਾਵਾਂ ਚਲਾਈ ਜਾ ਰਹੀ ਹੈ| ਸੌਰ ਊਰਜਾ ਦੇ ਉਪਰਕਣਾਂ ‘ਤੇ ਦਿੱਤੀ ਜਾ ਰਹੀ ਸਬਸਿਡੀ ਨਾਲ ਅੱਜ ਸੂਬਾ ਵਾਸੀਆਂ ਦਾ ਰੁਝਾਨ ਇਸ ਦੀ ਵੱਲ ਵੱਧ ਰਿਹਾ ਹੈ| ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਨਾਲ-ਨਾਲ ਛੋਟੀ ਢਾਣਿਆਂ ਵਿਚ ਵੀ ਇਹ ਵਧੀਆ ਫਾਇਦੇਮੰਦ ਸਾਬਤ ਹੋ ਰਹੀ ਹੈ| ਇਸ ਦੀ ਵਰਤੋਂ ਨਾਲ ਜਿੱਥੇ ਬਿਜਲੀ ਦੇ ਬਿਲਾਂ ਦੀ ਬਚਤ ਹੋ ਰਹੀ ਹੈ, ਉੱਥੇਂ ਚੌਗਿਰਦਾ ਵੀ ਸਾਫ ਰਹਿੰਦਾ ਹੈ|
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਰਣਜੀਤ ਸਿੰਘ ਨੇ ਦਸਿਆ ਕਿ ਮਨੋਹਰ ਜੋਤੀ ਯੋਜਨਾ ਦੇ ਤਹਿਤ ਹਰੇਕ ਪਰਿਵਾਰ ਨੂੰ ਇਕ 150 ਵਾਟ ਦਾ ਸੋਲਰ ਸਿਸਟਮ ਦਿੱਤਾ ਜਾਂਦਾ ਹੈ, ਜਿਸ ਵਿਚ ਸੋਲਰ ਸਿਸਟਮ ਨਾਲ ਲੀਥਿਯਮ ਦੀ ਬੈਟਰੀ ਵੀ ਦਿੱਤੀ ਜਾਂਦੀ ਹੈ| ਇਸ ਸਿਸਟਮ ਨਾਲ 3 ਐਲਈਡੀ ਲਾਇਟ, ਇਕ ਪੱਖਾ ਅਤੇ ਮੋਬਾਇਲ ਚਰਜਿੰਗ ਪੋਟਰ ਚਲਾਇਆ ਜਾ ਸਕਦਾ ਹੈ| ਯੋਜਨਾ ਦੇ ਤਹਿਤ 150 ਵਾਟ ਦੇ ਸੋਲਰ ਪੈਨਲ ਸਮੇਤ ਸਾਰੇ ਸਮਾਨ ਦੀ ਲਾਗਤ ਸਿਰਫ 22500 ਰੁਪਏ ਆਉਂਦੀ ਹੈ| ਇਸ ‘ਤੇ ਹਰਿਆਣਾ ਸਰਕਾਰ 15,000 ਰੁਪਏ ਦੀ ਸਬਸਿਡਟੀ ਦੇ ਰਹੀ ਹੈ| ਲਾਭਕਾਰੀ 7500 ਰੁਪਏ ਜਮਾਂ ਕਰਵਾ ਕੇ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ|
ਉਨਾਂ ਦਸਿਆ ਕਿ ਮਨੋਹਰ ਜੋਤੀ ਯੋਜਨਾ ਲਈ ਬਿਨੈ ਕਰਦੇ ਸਮੇਂ ਬਿਨੈਕਾਰ ਨੂੰ ਆਧਾਰ ਕਾਰਡ ਨਾਲ ਜੁੜਿਆ ਬੈਂਕ ਖਾਤਾ, ਹਰਿਆਣਾ ਵਾਸੀ ਹੋਣ ਦਾ ਪ੍ਰਮਾਣ ਪੱਤਰ ਆਦਿ ਦਸਤਾਵੇਜਾਂ ਦੀ ਲੋਂੜ ਪਏਗੀ| ਇਸ ਯੋਜਨਾ ਦੇ ਤਹਿਤ ਘਰ ‘ਤੇ ਸੋਲਰ ਪੈਨਲ ਲਗਾਉਣ ਲਈ ਬਿਨੈ ਕਰਨ ਲਈ ਵੈਬਸਾਇਟ ੀ.ਗਕਦ.|ਪਰਡ|ਜਅ ‘ਤੇ ਜਾਣਾ ਹੋਵੇਗਾ| ਵਧੇਰੇ ਜਾਣਕਾਰੀ 0172-2586933 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ|

*****
ਹਰਿਆਣਾ ਦੇ ਮੁੱਖ ਮੰਤਰੀ ਨੇ ਨਗਰ ਨਿਗਮ, ਫਰੀਦਾਬਾਦ ਨੂੰ ਵਿਕਾਸ ਕੰਮਾਂ ਲਈ 5.66 ਕਰੋੜ ਰੁਪਏ ਦੀ ਰਕਮ ਦੀ ਪ੍ਰਵਾਨਗੀ ਦਿੱਤੀ
ਚੰਡੀਗੜ, 19 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੱਖ-ਵੱਖ ਵਿਕਾਸ ਕੰਮਾਂ ਲਈ ਨਗਰ ਨਿਗਮ, ਫਰੀਦਾਬਾਦ ਨੂੰ 5.66 ਕਰੋੜ ਰੁਪਏ ਦੀ ਰਕਮ ਨੂੰ ਮੰਜ਼ੂਰੀ ਦਿੱਤੀ ਹੈ, ਜਿਸ ਵਿਚ ਸਿਵਲ ਡਿਸਪੈਂਸਰ, ਓਲਡ ਫਰੀਦਾਬਾਦ ਨੂੰ ਅਪਗ੍ਰੇਡ ਕਰਕੇ ਮਲਟੀ ਸਪੈਸ਼ਲਿਟੀ ਹਸਪਤਾਲ ਬਣਾਉਣਾ ਅਤੇ ਓਲਡ ਫਰੀਦਾਬਾਦ ਦੇ ਪ੍ਰਾਇਮਰੀ ਬਾਇਜ ਸਕੂਲ ਨੂੰ ਸੈਕੰਡਰੀ ਸਕੂਲ ਦੇ ਪੱਧਰ ‘ਤੇ ਅਪਗ੍ਰੇਡ ਕਰਨਾ ਸ਼ਾਮਿਲ ਹਨ|
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬੱਲਭਗੜ ਖੇਤਰ ਵਿਚ ਸੀਵਰ ਲਾਇਨਾਂ ਲਈ 2.72 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡ ਕੀਤੀ ਗਈ ਹੈ| ਉਨਾਂ ਦਸਿਆ ਕਿ ਸਿਵਲ ਡਿਸਪੈਂਸਰੀ, ਓਲਦ ਫਰੀਦਾਬਾਦ ਨੂੰ ਅਪਗ੍ਰੇਡ ਕਰਕੇ ਮਲਟੀ ਸਪੈਸ਼ਲਿਟੀ ਹਸਪਤਾਲ ਬਣਾਉਣ ਅਤੇ ਪ੍ਰਾਇਮਰੀ ਬਾਇਜ ਸਕੂਲ ਨੂੰ ਸੈਕੰਡਰੀ ਸਕੂਲ ਦੇ ਪੱਧਰ ‘ਤੇ ਅਪਗ੍ਰੇਡ ਕਰਨ ਲਈ 99.76 ਲੱਖ ਰੁਪਏ ਵੰਡ ਕੀਤੇ ਗਏ ਹਨ|
ਬੁਲਾਰੇ ਨੇ ਦਸਿਆ ਕਿ ਨਗਰ ਨਿਗਮ, ਫਰੀਦਾਬਾਦ ਦੇ ਵਾਰਡ ਨੰਬਰ 33 ਵਿਚ ਸੈਕਟਰ 11 ਮਾਰਕੀਟ ਦੀ ਪਾਰਕਿੰਗ ਨੂੰ ਚੌੜਾ ਕਰਨ ਲਈ 80 ਮਿਮੀ ਮੋਟਾਈ ਦੀ ਇੰਟਰਲਾਕਿੰਗ ਪੈਵਸਰ ਟਾਇਲਾਂ ਲਾਗਉਣ ਲਈ 98.84 ਲੱਖ ਰੁਪਏ ਅਤੇ ਵਾਰਡ ਨੰਬਰ 37 ਵਿਚ ਵੱਖ-ਵੱਖ ਸੜਕਾਂ ‘ਤੇ ਐਮ-20 ਗ੍ਰੇਡ ਦਾ ਰੈਡੀ ਮਿਕਸ ਕੰਕ੍ਰਿਟ ਦੇ ਕੰਮ ਲਈ 95.65 ਲੱਖ ਰੁਪਏ ਵੰਡ ਕੀਤੇ ਗਏ ਹਨ|

ਹਰਿਆਣਾ ਵਿਚ ਕੋਵਿਡ 19 ਦੇ ਮਰੀਜਾਂ ਦੀ ਹੋਮ ਆਈਸੋਲੇਸ਼ਨ ਕੇਅਰ ਨੂੰ ਮਜਬੂਤ ਕਰਨ ਲਈ ਸਿਹਤ ਵਿਭਾਗ ਨੇ ਦਿਸ਼ਾ-ਨਿਦੇਸ਼ ਜਾਰੀ ਕੀਤੇ
ਚੰਡੀਗੜ, 19 ਸਤੰਬਰ – ਹਰਿਆਣਾ ਵਿਚ ਕੋਵਿਡ 19 ਦੇ ਮਰੀਜਾਂ ਦੀ ਹੋਮ ਆਈਸੋਲੇਸ਼ਨ ਕੇਅਰ ਨੂੰ ਮਜਬੂਤ ਕਰਨ ਲਈ ਸਿਹਤ ਵਿਭਾਗ ਨੇ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨ| ਇਸ ਵਿਚ ਡਿਸਟ੍ਰੀਕਟ ਹੋਮ ਆਈਸੋਲੇਸ਼ਨ ਨਿਗਰਾਨੀ ਟੀਮ ਵੱਲੋਂ ਹਰੇਕ ਵਿਕਲਪਕ ਦਿਨ ਨਿੱਜੀ ਵਿਜਿਟ ‘ਤੇ ਜੋਰ ਦਿੱਤਾ ਗਿਆ ਹੈ|
ਇਹ ਜਾਣਕਾਰੀ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਆਯੂਸ਼ਮਾਨ ਭਾਰਤ ਹਰਿਆਣਾ ਸਿਹਤ ਸੁਰੱਖਿਆ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਸ਼ੋਕ ਕੁਮਾਰ ਮੀਣਾ ਅਤੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਤੇ ਕੌਮੀ ਸਿਹਤ ਮਿਸ਼ਨ ਹਰਿਆਣਾ ਦੇ ਮਿਸ਼ਨ ਡਾਇਰੈਕਟਰ ਪ੍ਰਭਜੋਤ ਸਿੰਘ ਦੀ ਰਾਜ ਦੀ 22 ਜਿਲਿ•ਆਂ ਦੇ ਸਿਵਲ ਸਰਜਨਾਂ ਨਾਲ ਹੋਈ ਵੀਡਿਓ ਕਾਨਫਰੈਂਸਿੰਗ ਦੌਰਾਨ ਕੀਤੀ ਗਈ|
ਕੋਵਿਡ 19 ਰੋਗੀਆਂ ਦੇ ਹੋਮ ਆਈਸੋਲੇਸ਼ਨ ਦੇ ਮਾਮਲੇ ਵਿਚ ਸੁਧਾਰ ‘ਤੇ ਜੋਰ ਦਿੰਦੇ ਹੋਏ ਰਾਜੀਵ ਅਰੋੜਾ ਨੇ ਕਿਹਾ ਕਿ ਲਗਭਗ 60 ਤੋਂ 70 ਫੀਸਦੀ ਕੋਰੋਨਾ ਸੰਕ੍ਰਮਿਤ ਵਿਅਕਤੀ ਹੋਮ ਆਈਸੋਲੇਸ਼ਨ ਵਿਚ ਹੈ, ਇਸ ਲਈ ਅਸੀਂ ਹੋਮ ਆਈਸੋਲੇਸ਼ਨ ਨੀਤੀ ਨੂੰ ਸੁਧਾਰਨ ਦੀ ਲੋਂੜ ਹੈ| ਹੁਣ ਡਿਸਟ੍ਰੀਕਟ ਹੋਮ ਆਈਸੋਲੇਸ਼ਨ ਨਿਗਰਾਨੀ ਟੀਮ ਵੱਲੋਂ ਵਿਕਲਪਿਕ ਦਿਨ ਨਿੱਜੀ ਵਿਜੀਟ ਕੀਤੀ ਜਾਵੇਗੀ ਕਿ ਕਿਸੇ ਮਰੀਜ ਦੇ ਮਾਮਲੇ ਵਿਚ ਦਿਸ਼ਾ-ਨਿਦੇਸ਼ਾਂ ਦਾ ਪਾਲਣ ਹੋ ਰਿਹਾ ਹੈ ਜਾਂ ਨਹੀਂ|
ਆਯੂਸ਼ਮਾਨ ਭਾਰਤ, ਹਰਿਆਣਾ ਸਿਹਤ ਸੁਰੱਖਿਆ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਸ਼ੋਕ ਕੁਮਾਰ ਮੀਣਾ ਨੇ ਕਿਹਾ ਕਿ ਸਬੰਧਤ ਟੀਮਾਂ ਆਈਸੀਐਮਆਰ ਪੋਟਰਲ ਨਾਲ ਹੋਮ ਆਈਸੋਲੇਸ਼ਨ ‘ਤੇ ਰੋਗੀਆਂ ਦੀ ਗਿਣਤੀ ਦੀ ਜਾਂਚ ਕਰ ਸਕਦੀ ਹੈ ਅਤੇ ਵਿਕਲਪਕ ਦਿਨਾਂ ‘ਤੇ ਦੌਰਾ ਕਰ ਸਕਦੀ ਹੈ| ਹਰੇਕ ਫੀਲਡ ਟੀਮ ਦੇ ਵਾਹਨ ‘ਤੇ ਜਿਲੇ ਦੇ ਨਾਂਅ ਨਾਲ ਡਿਸਿਟ੍ਰਕਸ ਹੋਮ ਆਈਸੋਲੇਸ਼ਨ ਨਿਗਰਾਨੀ ਟੀਮ ਦਾ ਵਰਣਨ ਕਰਨ ਵਾਲਾ ਇਕ ਫਲੈਕਸ ਬੈਨਰ ਹੋਵੇਗਾ| ਹਰੇਕ ਖੇਤਰ ਦੀ ਟੀਮ ਵਿਚ ਇਕ ਏਐਮਓ, ਇਕ ਏਐਨਐਮ ਅਤੇ ਇਕ ਆਸ਼ਾ ਕਾਰਕੁਨ ਸ਼ਾਮਿਲ ਹੋਵੇਗੀ| ਉਨਾਂ ਕਿਹਾ ਕਿ ਜੇਕਰ ਵੱਖ-ਵੱਖ ਵਾਸ਼ਰੂਮ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਮਰੀਜ ਦੀ ਮਹੱਤਵਪੂਰਨ ਮਾਪਦੰਡਾਂ ਤੋਂ ਇਲਾਵਾ ਸਹਿ-ਬਿਮਾਰੀ ਹੋਣ ‘ਤੇ ਵੀ ਟੀਮਾਂ ਜਾਂਚ ਕਰੇਗੀ| ਰੋਗੀ ਦੀ ਸਥਿਤੀ ਬਾਰੇ ਜਾਣਕਾਰੀ ਸਬੰਧਤ ਨੋਡਲ ਅਧਿਕਾਰੀਆਂ ਦੇ ਨਾਲ ਬਲਾਕ-ਪੱਧਰ ਅਤੇ ਜਿਲਾ ਪੱਧਰ ‘ਤੇ ਸਾਂਝਾ ਕੀਤੀ ਜਾਣੀ ਚਾਹੀਦੀ ਹੈ|
ਕੌਮੀ ਸਿਹਤ ਮਿਸ਼ਨ, ਹਰਿਆਣਾ ਦੇ ਡਾਇਰੈਕਟਰ ਪ੍ਰਭਜੋਤ ਸਿੰਘ ਨੇ ਸਿਵਲ ਸਰਜਨਾਂ ਨਾਲ ਗਲ ਕਰਦੇ ਹੋਏ ਕਿਹਾ ਕਿ ਡਿਸਟ੍ਰੀਕਸ ਹੋਮ ਆਈਸੋਲੇਸ਼ਨ ਨਿਗਰਾਨੀ ਟੀਮ ਤੈਅ ਕਰੇਗੀ ਕਿ ਮਰੀਜ ਨੂੰ ਘਰ ਵਿਚ ਰੱਖਿਆ ਜਾਵੇ ਜਾਂ ਨਹੀਂ| ਟੀਮ ਮਰੀਜ ਦੀ ਨਬਜ, ਤਾਪਮਾਨ, ਬਲਡ ਪ੍ਰੈਸ਼ਰ, ਆਕਸੀਨਜ ਪੱਧਰ ਆਦਿ ਦੀ ਜਾਂਚ ਕਰੇਗੀ| ਡਿਸਟ੍ਰੀਕਸ ਹੋਮ ਆਈਸੋਲੇਸ਼ਨ ਨਿਗਰਾਨੀ ਟੀਮ ਦੇ ਕੰਮਾਂ ਨੂੰ ਸੂਚੀਬੱਧ ਕਰਦੇ ਹੋਏ ਸ੍ਰੀ ਸਿੰਘ ਨੇ ਕਿਹਾ ਕਿ ਟੀਮ ਸਿਰਫ ਇਮੂਨਿਟੀ-ਬੂਸਟਰ, ਆਯੂਸ਼ ਮੈਡੀਸਨ, ਸਾਦੇ ਪੈਰਾਸਿਟਾਂਮੋਲ ਅਤੇ ਦਵਾਈਆਂ ਵਰਗੀ ਬੁਨਿਆਦੀ ਸਹੂਲਤਾਂ ਪ੍ਰਦਾਨ ਕਰੇਗੀ| ਉਨਾਂ ਕਿਹਾ ਕਿ ਡਾਕਟਰ ਦੇ ਪਰਚੇ ਅਤੇ ਡਰਾਇਵਰ ਸਮੇਤ ਪੀਪੀਈ ਕਿੱਟ ਪਹਿਨੀ ਹੋਈ ਟੀਮ ਤੋਂ ਬਿਨਾਂ ਕੋਈ ਵੀ ਸਟੇਰਾਇਡ ਨਹੀਂ ਦਿੱਤੀ ਜਾਵੇਗੀ| ਡਿਸਟ੍ਰੀਕਸ ਹੋਮ ਆਈਸੋਲੇਸ਼ਨ ਨਿਗਰਾਨੀ ਟੀਮ ਨੂੰ ਉਨਾਂ ਦੀ ਵਰਤੋਂ ਲਈ ਪੀਪੀਈ ਕਿੱਟ ਅਤੇ ਸੈਨਿਟਾਇਜਰ ਦਿੱਤੇ ਜਾਣਗੇ| ਸਿਵਲ ਸਰਜਨਾਂ ਨੂੰ ਆਦੇਸ਼ ਦਿੱਤੇ ਗਏ ਸਨ ਕਿ ਉਹ ਪਲਸ ਆਕਸੀਮੀਟਰ, ਗੈਰ-ਪਾਰਾ ਥਰਮਾਮੀਟਰ, ਸਟੇਥੋਸਕੋਪ ਅਤੇ ਬੀਪੀ ਚੈਕਿੰਗ ਮਸ਼ੀਨ ਦੀ ਉਪਲੱਬਧਤਾ ਯਕੀਨੀ ਕਰਨ ਲਈ ਹਰੇਕ ਖੇਤਰ ਦੀ ਟੀਮ ਨਾਲ ਇੰਨਾਂ ਵਿਟਲਸ ਦੀ ਜਾਂਚ ਕਰਨ|

 *****
ਹਰਿਆਣਾ ਦੇ ਪੁਰਾਤੱਤਵ-ਅਜਾਇਬਘਰ ਤੇ ਕਿਰਤ-ਰੁਜ਼ਗਾਰ ਰਾਜ ਮੰਤਰੀ ਨੇ ਕੁੰਭਾ-ਖਰਕੜਾ ਸੜਕ ਦਾ ਨੀਂਹ ਪੱਥਰ ਰੱਖਿਆ
ਚੰਡੀਗੜ•, 19 ਸਤੰਬਰ – ਹਰਿਆਣਾ ਦੇ ਪੁਰਾਤੱਤਵ-ਅਜਾਇਬਘਰ ਤੇ ਕਿਰਤ-ਰੁਜ਼ਗਾਰ ਰਾਜ ਮੰਤਰੀ ਅਨੂਪ ਧਾਨਕ ਨੇ ਅੱਜ ਜਿਲਾ ਹਿਸਾਰ ਵਿਚ ਕੁੰਭਾ-ਖਰਕੜਾ ਸੜਕ ਦਾ ਨੀਂਹ ਪੱਥਰ ਰੱਖਿਆ| ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਵੱਲੋਂ ਬਣਾਈ ਜਾਣ ਵਾਲੀ ਇਹ ਸੜਕ 5.10 ਕਿਲੋਮੀਟਰ ਲੰਬੀ ਹੈ| ਇਸ ਸੜਕ ਦੇ ਨਿਰਮਾਣ ‘ਤੇ 1.75 ਕਰੋੜ ਰੁਪਏ ਦੀ ਲਾਗਤ ਆਵੇਗੀ| ਇਸ ਤੋਂ ਇਲਾਵਾ, ਰਾਜ ਮੰਤਰੀ ਨੇ ਪਿੰਡ ਕੁੰਭਾਖੇਡਾ ਵਿਚ ਹੀ ਰੰਗਾ ਪਾਨਾ ਚੌਪਟਾਲ ਦਾ ਉਦਘਾਟਨ ਵੀ ਕੀਤਾ|
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿਚ ਰਾਜ ਮੰਤਰੀ ਅਨੂਪ ਧਾਨਕ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਸੂਬੇ ਵਿਚ ਬੁਨਿਆਦੀ ਢਾਂਚੇ ਨੂੰ ਹੋਰ ਵੱਧ ਮਜਬੂਤ ਕਰਨ ਅਤੇ ਆਮ ਜਨਤਾ ਨੂੰ ਵੱਖ-ਵੱਖ ਤਰਾਂ ਦੀ ਬੁਨਿਆਦੀ ਸਹੂਲਤਾਂ ਮਹੁੱਇਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ| ਉਨਾਂ ਕਿਹਾ ਕਿ ਸਰਕਾਰ ਪਿੰਡਾਂ ਦੀ ਬੁਨਿਆਦੀ ਸਹੂਲਤਾਂ ਅਤੇ ਸਮੂਹਿਕ ਵਿਕਾਸ ਕੰਮਾਂ ਲਈ ਯੋਗ ਫੰਡ ਮਹੁੱਇਆ ਕਰਵਾ ਰਹੀ ਹੈ| ਪਿੰਡਾਂ ਦੇ ਵਿਕਾਸ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ|
ਰਾਜ ਮੰਤਰੀ ਨੇ ਕਿਹਾ ਕਿ ਸਰਕਾਰ ਸਮਾਜ ਦੇ ਹਰੇਕ ਵਰਗ ਖਾਸ ਕਰਕੇ ਪਿਛੜੇ ਵਰਗਾਂ ਨੂੰ ਸਾਰੀਆਂ ਸਹੂਲਤਾਂ ਮਹੁੱਇਆ ਕਰਵਾਉਣ ਲਈ ਯਤਨਸ਼ੀਲ ਹੈ| ਉਨਾਂ ਕਿਹਾ ਕਿ ਅੰਤਯੋਦਯ ਮਿਸ਼ਨ ਦੇ ਤਹਿਤ ਇਹ ਯਕੀਨੀ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਦਾ ਲਾਭ ਆਖਰੀ ਲਾਇਨ ‘ਤੇ ਖੜੇ ਵਿਅਕਤੀ ਤਕ ਪੁੱਜੇ ਅਤੇ ਉਨਾਂ ਨੇ ਜੀਵਨ ਪੱਧਰ ਵਿਚ ਹਾਂ-ਪੱਖ ਬਦਲਾਅ ਆਵੇ| ਇਸ ਮੌਕੇ ‘ਤੇ ਉਨਾਂ ਨੇ ਪਿੰਡ ਕੁੰਭਾ ਵਿਚ ਪਿੰਡ ਵਾਸੀਆਂ ਦੀ ਸਮੱਸਿਆਵਾਂ ਵੀ ਸੁਣੀ ਅਤੇ ਉਨਾਂ ਦੇ ਹੱਲ ਲਈ ਮੌਕੇ ‘ਤੇ ਹਾਜਿਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਦਿੱਤੇ| ਉਨਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਵਾਇਆ ਜਾਵੇਗਾ|