ਵਿਕਾਸ ਕੰਮਾਂ ਦੇ ਲਈ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਕਾਰਜ ਮੰਤਰਾਲੇ ਵੱਲੋਂ ਹਰਿਆਣਾ ਦੀ ਬਹੁਤ ਸ਼ਲਾਘਾ.
ਅਮਰੁਤ ਮਿਸ਼ਨ ਦੇ ਤਹਿਤ ਹਰਿਆਣਾ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਦੇ ਲਈ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਕਾਰਜ ਮੰਤਰਾਲੇ ਵੱਲੋਂ ਹਰਿਆਣਾ ਦੀ ਬਹੁਤ ਸ਼ਲਾਘਾ ਕੀਤੀ
ਚੰਡੀਗੜ੍ਹ, 01 ਸਤੰਬਰ – ਅਮਰੁਤ ਮਿਸ਼ਨ ਦੇ ਤਹਿਤ ਹਰਿਆਣਾ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਦੇ ਲਈ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਹਰਿਆਣਾ ਦੀ ਬਹੁਤ ਸ਼ਲਾਘਾ ਕੀਤੀ ਗਈ| ਨਾਲ ਹੀ, ਟਿਯੁਲਿਪ ਪ੍ਰੋਗ੍ਰਾਮ ਦੇ ਤਹਿਤ ਫਰੀਦਾਬਾਦ ਸ਼ਹਿਰ ਵੱਲੋਂ ਵਿਦਿਆਰਥੀਆਂ ਨੂੰ ਇੰਟਰਨਸ਼ਿਪ ‘ਤੇ ਰੱਖ ਕੇ ਦੇਸ਼ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਲਈ ਵੀ ਹਰਿਆਂਣਾ ਸਰਕਾਰ ਦੀ ਪ੍ਰਸੰਸਾਂ ਕੀਤੀ ਗਈ| ਇਸ ਤੋਂ ਇਲਾਵਾ, ਸਵੱਛ ਭਾਰਤ ਮਿਸ਼ਨ ਦੇ ਤਹਿਤ ਹਰਿਆਣਾ ਦੀ ਉਪਲਬਧੀ ‘ਤੇ ਵੀ ਮੰਤਰਾਲੇ ਨੇ ਰਾਜ ਸਰਕਾਰ ਦੀ ਸ਼ਲਾਘਾ ਕੀਤੀ|
ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਿਚ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਅੱਜ ਵੀਡੀਓ ਕਾਨਫ੍ਰੈਸਿੰਗ ਰਾਹੀਂ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵੱਲੋਂ ਕੇਂਦਰ ਸਰਕਾਰ ਦੀ ਯੋਜਨਾਵਾਂ ਨਾਂਅ ਪੀਐਮਸਵਾਨਿਧੀ, ਅਮਰਤ ਸਮਾਰਟ ਸਿਟੀ, ਸਵੱਛ ਭਾਰਤ ਮਿਸ਼ਨ ਦੇ ਤਹਿਤ ਕੀਤੀ ਗਈ ਪ੍ਰਗਤੀ ਦੀ ਸਮੀਖਿਆ ਕਰ ਰਹੇ ਸਨ|
ਸ੍ਰੀ ਦੁਰਗਾ ਸ਼ੰਕਰ ਨੇ ਨਿਰਦੇਸ਼ ਦਿੱਤੇ ਕਿ 15 ਸਤੰਬਰ, 2020 ਤਕ ਸਾਰੇ ਸਮਾਰਟ ਸਿਟੀ ਆਪਣੀ ਦੂਜੀ ਕਿਸਤ ਮੰਤਰਾਲੇ ਤੋਂ ਮੰਗ ਲੈਣ|
ਮੀਟਿੰਗ ਵਿਚ ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਕਿਹਾ ਕਿ ਪੀਐਮਸਵਾਨਿਧੀ ਯੋਜਨਾ ਦੇ ਤਹਿਤ ਹਿਸਾਰ, ਕਰਨਾਲ, ਅੰਬਾਲਾ 30 ਸਤੰਬਰ, 2020 ਤਕ ਰੇਹਨੀ-ਫੜੀ ਵਾਲਿਆਂ ਨੂੰ ਲੋਨ ਦਿਵਾਉਣਾਂ ਯਕੀਨੀ ਕਰਣਗੇ| ਉਨ੍ਹਾਂ ਨੇ ਦਸਿਆ ਕਿ ਰਾਜ ਵਿਚ 1,03,024 ਰੇਹੜੀ-ਫੜੀ ਵਾਲਿਆਂ ਦੀ ਪਹਿਚਾਣ ਕੀਤੀ ਗਈ ਅਤੇ ਇੰਨ੍ਹਾਂ ਸੱਭ ਨੂੰ ਵੈਂਡਿੰਗ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ|
ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਸ਼ਹਿਰੀ ਦੇ ਤਹਿਤ ਹਰਿਆਣਾ ਵੱਲੋਂ ਕੀਤੀ ਜਾ ਰਹੀ ਪ੍ਰਗਤੀ ‘ਤੇ ਸ੍ਰੀਮਤੀ ਅਰੋੜਾ ਨੇ ਜਾਣੂੰ ਕਰਵਾਇਆ ਕਿ 63,411 ਲਾਭਪਾਤਰਾਂ ਦੇ ਰਿਹਾਇਸ਼ ਮੰਜੂਰ ਕੀਤੇ ਗਏ ਹਨ ਅਤੇ ਦਸੰਬਰ, 2020 ਤਕ ਸਾਰੇ ਸ਼ਹਿਰਾਂ ਸਥਾਨਕ ਨਿਗਮਾਂ ਵੱਲੋਂ ਸਾਰੇ ਰਿਹਾਇਸ਼ ਬਨਵਾਉਣਾ ਉਨ੍ਹਾਂ ਦੀ ਕਿਸ਼ਤ ਜਾਰੀ ਕਰਨ ਦਾ ਕਾਰਜ ਯਕੀਨੀ ਕੀਤਾ ਜਾਵੇਗਾ|
ਮੁੱਖ ਸਕੱਤਰ ਨੇ ਕਿਹਾ ਕਿ ਅਮਰੁਤ ਮਿਸ਼ਨ ਦੇ ਤਹਿਤ ਮਾਰਚ, 2020 ਤਕ ਸਾਰੇ ਕਾਰਜਾਂ ਨੂੰ ਪੂਰਾ ਲਿਆ ਜਾਵੇਗਾ| ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਸਾਰੇ ਕੰਮਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇਗਾ ਅਤੇ ਮੰਤਰਾਲੇ ਦੇ ਨਿਰਦੇਸ਼ਾ ਅਨੁਸਾਰ ਸਮਾਰਟ ਸਿਟੀ ਵਿਚ ਸਾਈਕਲ ਚੈਲੇਂਜ ਨੂੰ ਵੀ ਅਮਰਤ ਵਿਚ ਲਿਆਇਆ ਜਾਵੇਗਾ|
ਮੀਟਿੰਗ ਵਿਚ ਸ਼ਹਿਰੀ ਸਥਾਨਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਨ. ਰਾਏ ਅਤੇ ਮਹਾਨਿਦੇਸ਼ਕ ਅਮਿਤ ਕੁਮਾਰ ਅਗਰਵਾਲ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ|
ਹਰਿਆਣਾ ਵਿਚ ਸਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਆਖੀਰੀ ਸਾਲ ਦੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਸਤੰਬਰ ਮਹੀਨੇ ਦੇ ਅੰਤ ਤਕ ਸਪੰਨ ਕਰਵਾ ਦਿੱਤੀਆਂ ਜਾਣਗੀਆਂ
ਚੰਡੀਗੜ੍ਹ, 01 ਸਤੰਬਰ – ਹਰਿਆਣਾ ਵਿਚ ਸਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਆਖੀਰੀ ਸਾਲ ਦੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਸਤੰਬਰ ਮਹੀਨੇ ਦੇ ਅੰਤ ਤਕ ਸਪੰਨ ਕਰਵਾ ਦਿੱਤੀਆਂ ਜਾਣਗੀਆਂ| ਇਸ ਦੇ ਬਾਅਦ, 31 ਅਕਤੂਬਰ, 2020 ਤੋਂ ਪਹਿਲਾਂ ਸਾਰੇ ਰਿਜਲਟ ਵੀ ਐਲਾਨ ਕਰ ਦਿੱਤੇ ਜਾਣਗੇ|
ਇਹ ਫੈਸਲਾ ਹਰਿਆਣਾ ਰਾਜ ਉੱਚ ਸਿਖਿਆ ਪਰਿਸ਼ਦ ਵੱਲੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਆਯੋਜਿਤ ਮੀਟਿੰਗ ਵਿਚ ਕੀਤਾ ਗਿਆ| ਮੀਟਿੰਗ ਵਿਚ ਰਾਜ ਸਰਕਾਰ ਵੱਲੋਂ ਪੋਸ਼ਿਤ ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਲਸਲਰ ਅਤੇ ਪ੍ਰੀਖਿਆ ਕੰਟਰੋਲਰਾਂ ਨੇ ਹਿੱਸਾ ਲਿਆ| ਇਸ ਮੀਟਿੰਗ ਦੀ ਅਗਵਾਈ ਹਰਿਆਣਾ ਰਾਜ ਉੱਚ ਸਿਖਿਆ ਪਰਿਸ਼ਦ ਦੇ ਚੇਅਰਮੈਨ ਪ੍ਰੋਫੈਸਰ ਕਿਸ਼ੋਰ ਕੁਠਿਆਲਾ ਨੇ ਕੀਤੀ| ਇੰਨ੍ਹਾ ਤੋਂ ਇਲਾਵਾ, ਮੀਟਿੰਗ ਵਿਚ ਹਰਿਆਣਾ ਉੱਚੇਰੀ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਅੰਕੁਰ ਗੁਪਤਾ ਤੇ ਮਹਾਨਿਦੇਸ਼ਕ ਅਜਿਤ ਬਾਲਾਜੀ ਜੋਸ਼ੀ ਵੀ ਮੌਜੂਦ ਸਨ|
ਹਰਿਆਣਾ ਰਾਜ ਉੱਚ ਸਿਖਿਆ ਪਰਿਸ਼ਦ ਦੇ ਬੁਲਾਰੇ ਨੇ ਮੀਟਿੰਗ ਵਿਚ ਲਏ ਗਏ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਦੇ ਵੱਖ-ਵੱਖ ਕਾਲਜ ਅਤੇ ਯੂਨੀਵਰਸਿਟੀਆਂ ਦੀ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸ ਦੇ ਆਖੀਰੀ ਸਾਲ ਦੀ ਕਲਾਸਾਂ ਵਿਚ ਕਰੀਬ 2 ਲੱਖ ਵਿਦਿਆਰਥੀ ਪੜਦੇ ਹਨ ਜਿਨ੍ਹਾਂ ਦਾ ਪ੍ਰੀਖਿਆਵਾਂ ਵਿਚ ਬੈਠਨ ਦਾ ਪ੍ਰਬੰਧ ਕੀਤਾ ਜਾਵੇਗਾ|
ਉਨ੍ਹਾਂ ਨੇ ਦਸਿਆ ਕਿ ਕੇਂਦਰੀ ਸਿਖਿਆ ਮੰਤਰਾਲੇ ਅਤੇ ਯੂਨੀਵਰਸਿਟੀ ਅਨੁਦਾਨ ਆਯੋਗ ਦੀ ਸਿਫਾਰਿਸ਼ ਦੇ ਅਨੁਰੂਪ ਰਾਜ ਸਰਕਾਰ ਨੇ ਵੀ ਸਹਿਮਤੀ ਪ੍ਰਦਾਨ ਕੀਤੀ ਹੈ| ਹਾਈ ਕੋਰਟ ਨੇ ਵੀ ਅੰਤਿਮ ਸਾਲ ਦੀ ਪ੍ਰੀਖਿਆਵਾਂ ਕਰਵਾਉਣਾ ਜਰੂਰ ਦਸਿਆ ਹੈ| ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਨੇ ਭਰੋਸਾ ਦਿਵਾਇਆ ਕਿ ਕੋਵਿਡ-19 ਦੇ ਕਾਰਣ ਕੇਂਦਰੀ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਜੋ ਸਟੈਂਟਡਰਡ ਆਪਰੇਟਿੰਗ ਪ੍ਰੋਸੀਜਰ ਮਤਲਬ ਮਾਨਕ ਸੰਚਾਲਨ ਪ੍ਰਕ੍ਰਿਆ ਦੇ ਨਿਰਦੇਸ਼ ਦਿੱਤੇ ਗਏ ਹਨ, ਉਨ੍ਹਾਂ ਦਾ ਪੂਰੀ ਤਰ੍ਹਾ ਨਾਲ ਪਾਲਨ ਕੀਤਾ ਜਾਵੇਗਾ| ਸਾਰੀ ਯੂਨੀਵਰਸਿਟੀਆਂ ਵਿਚ ਆਖੀਰੀ ਸਾਲ ਦੇ ਵਿਦਿਆਰਥੀਆਂ ਦੇ ਲਈ ਕੰਪਾਰਟਮੈਂਟ ਅਤੇ ਰੀ-ਅਪੀਅਰ ਦੀ ਪ੍ਰੀਖਿਆ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ|
ਉਨ੍ਹਾਂ ਨੇ ਦਸਿਆ ਕਿ ਪ੍ਰੀਖਿਆ ਦੇਣ ਵਾਲੇ ਇੰਨ੍ਹਾਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਆਨਲਾਇਨ ਜਾਂ ਆਫਲਾਇਨ ਢੰਗ ਨਾਲ ਪ੍ਰੀਖਿਆ ਦੇਣ ਦੀ ਛੋਟ ਦਿੱਤੀ ਗਈ ਹੈ| ਉਨ੍ਹਾਂ ਨੇ ਇਹ ਵੀ ਦਸਿਆ ਕਿ ਦੂਰ-ਦਰਾਜ ਦੇ ਸਥਾਨਾਂ ਵਿਚ ਆਉਣ ਵਾਲੇ ਵਿਦਿਆਰਥੀਆਂ ਦੇ ਰਹਿਨ ਦੇ ਲਈ ਹਾਸਟਲ ਦੀ ਵਿਵਸਥਾ ਕੀਤੀ ਜਾਵੇਗੀ| ਪ੍ਰੀਖਿਆ ਕੇਂਦਰਾਂ ਵਿਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਨ ਕੀਤਾ ਜਾਵੇਗਾ|
ਹਰਿਆਣਾ ਰਾਜ ਉੱਚ ਸਿਖਿਆ ਪਰਿਸ਼ਦ ਦੇ ਬੁਲਾਰੇ ਨੇ ਅੱਗੇ ਦਸਿਆ ਕਿ ਪ੍ਰੀਖਿਆਵਾਂ ਦੇ ਸੁਆਲ-ਪੱਤਰ ਬਹੁਵਿਕਲਪੀ, ਸੰਖੇਪ ਉੱਤਰ ਤੇ ਵਿਆਖਿਆਤਮਕ ਉੱਤਰ ਵਾਲੇ ਹੋਣਗੇ| ਉਨ੍ਹਾਂ ਨੇ ਦਸਿਆ ਕਿ ਜਿਨ੍ਹਾਂ ਯੂਨੀਵਰਸਿਟੀਆਂ ਨੇ ਪ੍ਰੀਖਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਵਿੱਚੋਂ ਕੁੱਝ ਨੇ ਤਾਂ ਨਤੀਜੇ ਵੀ ਐਲਾਨ ਕਰ ਦਿੱਤੇ ਹਨ| ਪਿਛਲੇ ਸਾਲ ਦੇ ਵਿਦਿਆਰਥੀਆਂ ਦੀ ਕਲਾਸਾਂ ਦਾ ਆਨਲਾਇਨ ਕਾਰਜ ਤੇਜੀ ਗਤੀ ਨਾਲ ਚੱਲ ਰਿਹਾ ਹੈ| ਸਤੰਬਰ ਮਹੀਨੇ ਵਿਚ ਪ੍ਰੀਖਿਆਵਾਂ ਦੇ ਨਾਲ-ਨਾਲ ਨਵੇਂ ਐਡਮਿਸ਼ਨ ਵੀ ਹੋ ਜਾਣਗੇ ਅਤੇ ਅਕਤੂਬਰ 2020 ਤੋਂ ਪਰਿਸਥਿਤੀਆਂ ਦੇ ਅਨੁਸਾਰ ਜਿਨ੍ਹਾਂ ਸੰਭਵ ਹੋ ਸਕੇਗਾ, ਉਨ੍ਹਾਂ ਆਮ ਪੜਾਈ ਸ਼ੁਰੂ ਹੋ ਜਾਵੇਗੀ| ਇਹ ਵੀ ਦਸਿਆ ਗਿਆ ਕਿ ਜੋ ਵਿਦਿਆਰਥੀ ਮੌਜੂਦਾ ਕਾਰਣਾ ਦੇ ਕਾਰਣ ਪ੍ਰੀਖਿਆ ਨਹੀਂ ਦੇ ਸਕਣਗੇ ਉਨ੍ਹਾਂ ਨੂੰ ਪ੍ਰੀਖਿਆ ਦਾ ਇਕ ਮੌਕਾ ਹੋਰ ਦਿੱਤਾ ਜਾਵੇਗਾ|
******
ਚੰਡੀਗੜ੍ਹ, 01 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਮੇਦਾਂਤਾ ਵਿਚ 8ਵਾਂ ਦਿਨ ਆਮ ਰਿਹਾ| ਅੱਜ ਉਨ੍ਹਾਂ ਨੇ ਪੂਰੀ ਤਰ੍ਹਾ ਨਾਲ ਆਰਾਮ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਕਿਸੇ ਤਰ੍ਹਾ ਦਾ ਬੁਖਾਰ ਨਹੀਂ ਆਇਆ|
ਹਸਪਤਾਲ ਵੱਲੋਂ ਜਾਰੀ ਇਕ ਮੈਡੀਕਲ ਬੁਲੇਟਿਨ ਵਿਚ ਮੈਡੀਕਲ ਸੁਪਰਡੈਂਟ ਡਾ. ਏ.ਕੇ ਦੁਬੇ ਨੇ ਦਸਿਆ ਕਿ ਸਿਸਟੋਮੈਟੀਕਲੀ ਮਨੋਹਰ ਲਾਲ ਬਿਹਤਰ ਮਹਿਸੂਸ ਕਰ ਰਹੇ ਹਨ|
ਉਨ੍ਹਾਂ ਨੇ ਦਸਿਆ ਕਿ ਏਮਸ, ਪੀਜੀਆਈ ਰੋਹਤਕ ਅਤੇ ਸਿਵਲ ਸਰਜਨ, ਗੁਰੂਗ੍ਰਾਮ ਦੀ ਟੀਮਾਂ ਤੋਂ ਇਨਪੁੱਟ ਦੇ ਨਾਲ ਡਾ ਸੁਸ਼ੀਲਾ ਕਟਾਰਿਆ ਦੇ ਅਧੀਨ ਇਕ ਵਿਸ਼ੇਸ਼ ਦੱਲ ਵੱਲੋਂ ਦਿਨ ਵਿਚ ਦੋ ਵਾਰ ਮੁੱਖ ਮੰਤਰੀ ਮਨੋਹਰ ਲਾਲ ਦੇ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ|
ਸ੍ਰੀ ਦੁਬੇ ਨੇ ਦਸਿਆ ਕਿ ਉਨ੍ਹਾਂ ਦੀ ਭੁੱਖ ਵਿਚ ਸੁਧਾਰ ਹੋਇਆ ਹੈ ਅਤੇ ਉਹ ਨਿਯਮਤ ਰੂਪ ਨਾਲ ਪੈਦਲ ਚਲਣ ਦੇ ਨਾਲ-ਨਾਲ ਸ਼ਰੀਜਿਕ ਕਸਰਤ ਵੀ ਕਰ ਰਹੇ ਹਨ|
ਹਰਿਆਣਾ ਵਿਚ ਬਿਜਲੀ ਖਪਤਕਾਰ ਹੁਣ ਬਿਜਲੀ ਬਿੱਲ ਦੀ ਅਦਾਇਗੀ ਅੱਜ ਤੋਂ ਡਾਕਖਾਨਿਆਂ ਵਿਚ ਵੀ ਕਰ ਪਾਉਣਗੇ
ਚੰਡੀਗੜ੍ਹ, 01 ਸਤੰਬਰ – ਹਰਿਆਣਾ ਵਿਚ ਬਿਜਲੀ ਖਪਤਕਾਰ ਹੁਣ ਬਿਜਲੀ ਬਿੱਲ ਦੀ ਅਦਾਇਗੀ ਆਨਲਾਇਨ ਪੇਮੈਂਟ ਦੇ ਨਾਲ-ਨਾਲ ਅੱਜ ਤੋਂ ਡਾਕਖਾਨਿਆਂ ਵਿਚ ਵੀ ਆਪਣੇ ਬਿਜਲੀ ਬਿੱਲਾਂ ਦੀ ਅਦਾਇਗੀ ਕਰ ਪਾਉਣਗੇ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬਿਜਲੀ ਨਿਗਮਾਂ ਦੇ ਇਕ ਬੁਲਾਰੇ ਨੇ ਦਸਿਆ ਕਿ ਬਿਜਲੀ ਖਪਤਕਾਰਾਂ ਨੂੰ ਬਿੱਲ ਦੀ ਅਦਾਇਗੀ ਵਿਚ ਕਿਸੇ ਤਰ੍ਹਾ ਦੀ ਕੋਈ ਅਹੂਲਤ ਨਾ ਹੋਵੇ| ਇਸ ਦੇ ਲਈ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ (ਯੂਐਚਬੀਬੀਐਨ) ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ (ਡੀਐਚਬੀਵੀਐਨ) ਦੇ ਬਿਜਲੀ ਖਪਤਕਾਰ ਅੱਜ ਤੋਂ ਡਾਕਖਾਨਿਆਂ ਵਿਚ ਵੀ ਆਪਣੇ ਬਿਜਲੀ ਬਿੱਲਾਂ ਦੀ ਅਦਾਇਗੀ ਕਰ ਪਾਉਣਗੇ| ਇਸ ਤੋਂ ਇਲਾਵਾ, ਮੌਜੂਦਾ ਵਿਚ ਹਰਿਆਣਾ ਦੇ 60 ਫੀਸਦੀ ਤੋਂ ਵੱਧ ਬਿਜਲੀ ਖਪਤਕਾਰ ਆਪਣੇ ਬਿਜਲੀ ਬਿੱਲਾਂ ਦੀ ਅਦਾਇਗੀ ਆਨਲਾਇਨ ਰਾਹੀਂ ਕਰ ਰਹੇ ਹਨ|
ਉਨ੍ਹਾਂ ਨੇ ਦਸਿਆ ਕਿ ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਖੇਤਰ ਦੇ ਬਿਜਲੀ ਖਪਤਕਾਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਡਾਕ ਵਿਭਾਗ ਨਾਲ ਗਲਬਾਤ ਕੀਤੀ ਗਈ ਅਤੇ ਇਹ ਫੈਸਲਾ ਹੋਇਆ ਕਿ ਹੁਣ ਬਿਜਲੀ ਖਪਤਕਾਰ ਡਾਕਘਰ ਦੀ ਸ਼ਾਖਾ ਵਿਚ ਵੀ ਆਪਣੇ ਬਿਜਲੀ ਬਿੱਲ ਜਮ੍ਹਾ ਕਰ ਸਕਦੇ ਹਨ| ਹਰਿਆਣਾ ਵਿਚ ਡਾਕਖਾਨੇ ਦੀ 2964 ਬ੍ਰਾਂਚਾ ਹਨ ਜਿਨ੍ਹਾ ਵਿੱਚੋਂ 2180 ਬ੍ਰਾਂਚਾ ਗ੍ਰਾਮੀਣ ਖੇਤਰ ਵਿਚ ਹਨ|
ਉਨ੍ਹਾਂ ਨੇ ਦਸਿਆ ਕਿ ਡਾਕਖਾਨਿਆਂ ਦੇ ਇੰਨ੍ਹਾਂ ਕਾਊਂਟਰਾਂ ‘ਤੇ 20 ਹਜਾਰ ਰੁਪਏ ਤਕ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਕੀਤਾ ਜਾ ਸਕੇਗਾ| ਇਸ ਦੇ ਲਈ ਖਪਤਕਾਰਾਂ ਤੋਂ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ ਅਤੇ ਜਮ੍ਹਾ ਕੀਤੀ ਗਈ ਰਕਮ ਉਸੀ ਸਮੇਂ ਬਿਜਲੀ ਨਿਗਮਾਂ ਦੇ ਸਰਵਰ ‘ਤੇ ਅਪਲੋਡ ਹੋ ਜਾਵੇਗੀ| ਵਿਸ਼ਵ ਕੋਰੋਨਾ ਮਹਾਮਾਰੀ ਦੇ ਖਤਰਿਆਂ ਨੂੰ ਭਾਂਪਦੇ ਹੋਏ ਗ੍ਰਾਮੀਣ ਖੇਤਰ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਬਿੱਲ ਦੀ ਅਦਾਇਗੀ ਲਈ ਦੁਰ ਨਾ ਜਾਣਾ ਪਵੇ, ਇਸ ਦੇ ਲਈ ਉਹ ਆਪਣੇ ਪਿੰਡ ਅਤੇ ਮੋਹੱਲੇ ਦੇ ਡਾਕਖਾਨੇ ਵਿਚ ਆਸਾਨੀ ਨਾਲ ਆਪਣੇ ਬਿਜਲੀ ਬਿੱਲ ਦੀ ਅਦਾਇਗੀ ਕਰ ਸਕਦੇ ਹਨ|
ਬੁਲਾਰੇ ਨੇ ਦਸਿਆ ਕਿ ਪਿਛਲੀ ਜਨਵਰੀ ਮਹੀਨੇ ਵਿਚ ਬਿਜਲੀ ਵੰਡ ਨਿਗਮਾਂ ਦੇ ਮੁੱਖ ਪ੍ਰਬੰਧ ਨਿਦੇਸ਼ਕ (ਸੀਐਕਡੀ) ਸ਼ਤਰੂਜੀਤ ਕਪੂਰ ਨੇ ਪਾਇਲਟ ਪ੍ਰੋਜੈਕਟ ਦੇ ਤਹਿਤ ਪਹਿਲਾਂ ਯਮੁਨਾਨਗਰ ਅਤੇ ਅੰਬਾਲਾ (ਪੰਚਕੂਲਾ) ਸਰਕਲਾਂ ਵਿਚ ਡਾਕਖਾਨੇ ‘ਤੇ ਕਾਊਂਟਰ ਤੋਂ ਬਿਜਲੀ ਬਿੱਲ ਦਾ ਭੁਗਤਾਨ ਸ਼ੁਰੂ ਕਰਨ ਦੀ ਸ਼ੁਰੂਆਤ ਕਰਨ ਦੇ ਨਿਰਦੇਸ਼ ਦਿੱਤੇ| ਇੰਨ੍ਹਾਂ ਦੋਨੋ ਸਰਕਲਾਂ ਦੇ ਸਕਾਰਤਾਮਕ ਨਤੀਜਿਆਂ ਨੂੰ ਦੇਖਦੇ ਹੋਏ ਹੁਣ ਅੱਜ ਤੋਂ (1 ਸਤੰਬਰ, 2020) ਤੋਂ ਯੂਐਚਬੀਵੀਐਨ ਨੇ ਵਿਸ਼ੇਸ਼ਤੌਰ ‘ਤੇ ਗ੍ਰਾਮੀਣ ਖੇਤਰ ਦੇ ਬਿਜਲੀ ਖਪਤਕਾਰਾਂ ਦੇ ਲਈ ਡਾਕਖਾਨਿਆਂ ਦੇ ਕਾਊਂਟਰ ‘ਤੇ ਬਿੱਲ ਭੁਗਤਾਨ ਦੀ ਸਹੂਲਤ ਉਪਲਬਧ ਕਰਵਾ ਦਿੱਤੀ ਗਈ ਹੈ, ਅਤੇ ਡੀਐਚਬੀਵੀਐਨ ਦੇ ਬਿਜਲੀ ਖਪਤਕਾਰਾਂ ਦੇ ਲਈ ਇਹ ਸਹੂਲਤ ਜਲਦੀ ਸ਼ੁਰੂ ਹੋ ਜਾਵੇਗੀ|
ਬੁਲਾਰੇ ਨੇ ਦਸਿਆ ਕਿ ਲਗਾਤਾਰ ਤਿੰਨ ਸਾਲਾਂ ਤੋ ਯੂਐਚਬੀਵੀਐਨ ਅਤੇ ਡੀਐਚਬੀਵੀਐਨ ਨੇ ਲਾਭ ਕਮਾ ਕੇ ਨਵਾਂ ਰਿਕਾਡ ਸਥਾਪਿਤ ਕੀਤਾ ਹੈ| ਵਿੱਤ ਸਾਲ 2019-20 ਵਿਚ ਦੋਨੋਂ ਨਿਗਮਾਂ ਨੇ 29519 ਕਰੋੜ 74 ਲੱਖ ਰੁਪਏ ਦਾ ਮਾਲ ਪ੍ਰਾਪਤ ਕੀਤਾ, ਇਸ ਤਤੋਂ 331 ਕਰੋੜ 39 ਲੱਖ ਰੁਪਏ ਦਾ ਲਾਭ ਹੋਇਆ ਹੈ| ਯੂਐਚਬੀਵੀਐਨ ਅਤੇ ਡੀਐਚਬੀਵੀਐਨ ਨੇ ਸਾਲ 2018-19 ਵਿਖ 29962 ਕਰੋੜ 34 ਲੱਖ ਰੁਪਏ ਦਾ ਮਾਲ ਅਰਜਿਤ ਕੀਤਾ ਅਤੇ 280 ਕਰੋੜ 94 ਲੱਖ ਰੁਪਏ ਦਾ ਲਾਭ ਅਤੇ ਸਾਲ 2017-18 ਵਿਚ 28926 ਕਰੋੜ ਰੁਪਏ ਦਾ ਮਾਲ ਪ੍ਰਾਪਤ ਕੀਤਾ ਅਤੇ 413 ਕਰੋੜ 26 ਲੱਖ ਰੁਪਏ ਦਾ ਲਾਭ ਹਾਸਲ ਕੀਤਾ| ਬੁਲਾਰੇ ਨੇ ਦਸਿਆ ਕਿ ਮਾਰਾ ਗਾਓ-ਜਗਮਗ ਗਾਓ ਯੋਜਨਾ ਵੀ ਪੂਰੀ ਤਰ੍ਹਾ ਸਫਲ ਰਹੀ , ਅੱਜ ਹਰਿਆਣਾ ਦੇ 4538 ਪਿੰਡਾਂ ਵਿਚ 24 ਘੰਟੇ ਬਿਜਲੀ ਉਪਲਬਧ ਕਰਵਾਈ ਜਾ ਰਹੀ ਹੈ|
*****
ਮਾਈਨਿੰਗ ਦੀ ਸਪੈਸ਼ਲ ਟੀਮ ਨੇ ਜਿਲ੍ਹਾ ਗੁਰੂਗ੍ਰਾਮ ਦੇ ਸੋਹਨਾ ਸ਼ਹਿਰੀ ਖੇਤਰ ਤੋਂ ਚਾਰ ਡੰਪਰਾਂ ਨੂੰ ਅਵੈਧ ਰੂਪ ਨਾਲ ਲਿਆਏ ਗਈ ਯਮੁਨਾ ਦੇ ਰੇਤ ਦੇ ਨਾਲ ਫੜਿਆ
ਚੰਡੀਗੜ੍ਹ, 01 ਸਤੰਬਰ – ਹਰਿਆਣਾ ਦੇ ਖਾਨ ਅਤੇ ਭੂਵਿਗਿਆਨ ਮੰਤਰੀ ਮੂਲਚੰਦ ਸ਼ਰਮਾ ਵੱਲੋਂ ਸੂਬੇ ਵਿਚ ਅਵੈਧ ਮਾਈਨਿੰਗ ਨੂੰ ਲੈ ਕੇ ਸਖਤ ਰੁੱਖ ਅਪਣਾਉਨ ਦੇ ਬਾਅਦ ਵਿਭਾਗ ਦਾ ਅਮਲਾ ਪੂਰੀ ਤਰ੍ਹਾ ਨਾਲ ਹਰਕਤ ਵਿਚ ਆ ਗਿਆ ਹੈ| ਮੰਤਰੀ ਦੇ ਨਿਰਦੇਸ਼ਾਂ ‘ਤੇ ਮਾਈਨਿੰਗ ਦੀ ਸਪੈਸ਼ਲ ਟੀਮ ਨੇ ਜਿਲ੍ਹਾ ਗੁਰੂਗ੍ਰਾਮ ਦੇ ਸੋਹਨਾ ਸ਼ਹਿਰੀ ਖੇਤਰ ਤੋਂ ਚਾਰ ਡੰਪਰਾਂ ਨੂੰ ਅਵੈਧ ਰੂਪ ਨਾਲ ਲਿਆਏ ਗਈ ਯਮੁਨਾ ਦੇ ਰੇਤ ਦੇ ਨਾਲ ਫੜਿਆ ਹੈ|
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਇੰਨ੍ਹਾਂ ਚਾਰੋਂ ਡੰਪਰਾਂ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਵਿਭਾਗ ਦੀ ਸਪੈਸ਼ਲ ਇੰਫੋਰਸਮੈਂਟ ਟੀਮ ਵੱਲੋਂ ਚਲਾਈ ਗਈ ਇਕ ਮੁਹਿੰਮ ਦੇ ਤਹਿਤ ਫੜਿਆ ਗਿਆ ਹੈ| ਟੀਮ ਨੇ ਪਾਇਆ ਕਿ ਸਾਰੇ ਡੰਪਰਾਂ ਵਿਚ ਯਮੁਨਾ ਦੀ ਰੇਤ ਭਰੀ ਹੋਈ ਸੀ| ਡੰਪਰਾਂ ਨੂੰ ਰੁਕਵਾ ਕੇ ਜਦੋਂ ਕਾਗਜਾਤ ਮੰਗੇ ਗਏ ਤਾਂ ਡਰਾਈਵਰ ਜਰੂਰੀ ਕਾਰਗਜਾਤ ਦਿਖਾਉਣ ਵਿਚ ਨਾਕਾਮ ਰਹੇ| ਸ਼ੁਰੂਆਤੀ ਜਾਂਚ ਵਿਚ ਪਤਾ ਚੱਲਾ ਹੈ ਕਿ ਇੰਨ੍ਹਾ ਡੰਪਰਾਂ ਵਿਚ ਜਿਲ੍ਹਾ ਪਲਵਲ ਦੇ ਸੁਲਤਾਪੁਰ ਪਿੰਡ ਦੇ ਕੋਲ ਯਮੁਨਾ ਦਾ ਰੇਤ ਚੋਰੀ ਕਰ ਕੇ ਲਿਆਇਆ ਗਿਆ ਹੈ| ਐਸਈਟੀ ਨੇ ਇੰਨ੍ਹਾਂ ਚਾਰੋਂ ਡੰਪਰਾਂ ਨੂੰ ਸੋਹਨਾ ਥਾਨਾ ਸ਼ਹਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਐਨਜੀਟੀ ਐਕਟ ਦੇ ਤਹਿਤ ਇੰਨ੍ਹਾਂ ਦਾ ਚਾਲਾਨ ਕੀਤਾ ਗਿਆ ਹੈ|
ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਟੀਮ ਆਪਣਾ ਕਾਰਜ ਕਰ ਰਹੀ ਹੈ ਅਤੇ ਅਜਿਹੇ ਮੁਹਿੰਮ ਹਰ ਰੋਜ ਪੂਰੇ ਸੂਬੇ ਵਿਚ ਚਲਾਏ ਜਾਣ ਤਾਂ ਜੋ ਕੁਦਰਤ ਦੇ ਨਾਲ ਇਸ ਤਰੀਕੇ ਦੀ ਛੇੜਖਾਨੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕਸਿਆ ਜਾ ਸਕੇ ਅਤੇ ਅਵੈਧ ਖਨਨ ਨੂੰ ਰੋਕਿਆ ਜਾ ਸਕੇ| ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕਿਸੇ ਵੀ ਹਾਲਤ ਵਿਚ ਮਾਈਨਿੰਗ ਮਾਫੀਆ ਨੂੰ ਪਨਪਣ ਨਹੀਂ ਦਿੱਤਾ ਜਾਵੇਗਾ| ਨਾਲ ਹੀ, ਰਾਜਸਤਾਨ ਵਰਗੇ ਸੂਬਿਆਂ ਦੇ ਨਾਲ ਲਗਦੇ ਅਵੈਧ ਰਸਤਿਆਂ ਦੀ ਨਿਗਰਾਨੀ ਵੀ ਵਧਾਈ ਜਾਵੇਗੀ ਤਾਂ ਜੋ ਇੰਨ੍ਹਾਂ ਰਸਤਿਆਂ ਤੋਂ ਅਵੈਧ ਸਮੱਗਰੀ ਸੂਬੇ ਵਿਚ ਨਾ ਆ ਪਾਏ|
ਖਾਨ ਅਤੇ ਭੂਵਿਗਿਆਨ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਪੁਰੇ ਵਿਭਾਗ ਨੂੰ ਚੁਸਤ-ਦਰੁਸਤ ਬਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ| ਤਕਨਾਲੋਜੀ ਦੇ ਲਿਹਾਜ ਨਾਲ ਵੀ ਵਿਭਾਗ ਵਿਚ ਕਈ ਪਹਿਲ ਕੀਤੀ ਗਈ ਹੈ ਜਿਨ੍ਹਾਂ ਵਿਚ ਇੀ-ਰਵਾਨਾ ਮੁੱਖ ਰੂਪ ਨਾਲ ਸ਼ਾਮਿਲ ਹੈ|
ਹਰਿਆਣਾ ਪੁਲਿਸ ਨੇ ਜਿਲ੍ਹਾ ਨੁੰਹ ਵਿਚ ਇਕ ਕਾਰ ਤੋਂ 90 ਕਿਲੋ ਗਾਂਜਾ ਬਰਾਮਦ ਕਰ ਦੋ ਵਿਅਕਤੀਆਂ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ
ਚੰਡੀਗੜ੍ਹ, 01 ਸਤੰਬਰ – ਹਰਿਆਣਾ ਪੁਲਿਸ ਨੇ ਜਿਲ੍ਹਾ ਨੁੰਹ ਵਿਚ ਇਕ ਕਾਰ ਤੋਂ 90 ਕਿਲੋ ਗਾਂਜਾ ਬਰਾਮਦ ਕਰ ਨਸ਼ੀਲੇ ਪਦਾਰਥ ਤਸਕਰੀ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗਿਰਫਤਾਰ ਕੀਤੇ ਗਏ ਦੋਸ਼ੀ ਗਾਂਜਾ ਦੀ ਤਸਕਰੀ ਕਰ ਰਹੇ ਸਨ| ਇੰਨ੍ਹਾਂ ਲੋਕਾਂ ਨੂੰ ਵਾਹਨ ਸਮੇਤ ਪੁੰਹਾਨਾ ਵਿਚ ਪੁਲਿਸ ਵੱਲੋਂ ਦਬਾਅ ਪਾਏ ਜਾਣ ਦੌਰਾਨ ਕਾਬੂ ਕੀਤਾ ਗਿਆ|
ਉਨ੍ਹਾਂ ਨੇ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਨਸ਼ੀਲੇ ਪਦਾਰਥ ਦੀ ਤਸਕਰੀ ਵਿਚ ਸ਼ਾਮਿਲ ਦੋ ਵਿਅਕਤੀ ਆਪਣੇ ਸਾਥੀਆਂ ਦੇ ਨਾਲ ਗਾਂਜਾ ਖੇਪ ਪਹੁੰਚਾਉਣ ਲਈ ਮਾਰੂਤੀ ਇਕੋ ਕਾਰ ਵਿਚ ਪੁੰਨਹਾਨਾ ਦੇ ਪਬਲਿਕ ਹੈਲਥ ਇੰਜੀਨੀਅਰਿੰਗ ਆਫਿਸ ਦੇ ਕੋਲ ਤੋਂ ਲੰਘਣਗੇ| ਪੁਲਿਸ ਟੀਮ ਤੁਰੰਤ ਕਾਰਵਾਈ ਵਿਚ ਜੁਟ ਗਈ ਅਤੇ ਇਕ ਵਾਹਨ ਨੂੰ ਰੁਕਨ ਦਾ ਇਸ਼ਾਰਾ ਕੀਤਾ| ਵਾਹਨ ਦੀ ਜਾਂਚ ਕਰਨ ‘ਤੇ ਪੁਲਿਸ ਨੂੰ ਦੋ ਸੀਐਨਜੀ ਗੈਸ ਸਿਲੇਂਡਰ ਦੇ ਵਿਚ ਦੋ ਪਲਾਸਟਿਕ ਕੱਟਿਆਂ ਵਿਚ 90 ਕਿਲੋਗ੍ਰਾਮ ਗਾਂਜਾਂ ਬਰਾਮਦ ਹੋਇਆ|
ਪੁਲਿਸ ਵੱਲੋਂ ਗਿਰਫਤਾਰ ਕੀਤੇ ਗਏ ਦੋਸ਼ੀਆਂ ਨੂੰ ਪਹਿਚਾਣ ਰਾਜਸਤਾਨ ਦੇ ਅਲਵਰ ਜਿਲ੍ਹੇ ਦੇ ਨਿਵਾਸੀ ਮਹੇਂਦਰ ਤੇ ਰੋਜਕਾਮੇਵ ਦੇ “ਮਰਦਰਾਜ ਵਜੋ ਹੋਈ ਹੈ| ਹਾਲਾਂਕਿ ਉਨ੍ਹਾਂ ਦੇ ਦੋ ਸਹਿਯੋਗੀ ਹਨੇਰੇ ਦਾ ਲਾਭ ਚੁੱਕ ਕੇ ਭੱਜਣ ਵਿਚ ਸਫਲ ਰਹੇ, ਜਿਨ੍ਹਾਂ ਦੀ ਪਹਿਚਾਣ ਕਰ ਲਈ ਗਈ ਹੈ| ਇੰਨ੍ਹਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ|