ਹਰਿਆਣਾ ਦੇ ਗ੍ਰਹਿ ਅਤੇ ਸ਼ਹਿਰੀ ਸਥਾਨਕ ਮੰਤਰੀ ਨੇ ਸੂਬੇ ਦੇ ਨਾਗਰਿਕਾਂ ਨੂੰ ਪੰਜ ਮੁੱਢਲੀਆਂ ਜਰੂਰਤਾਂ ਦੀ ਪੂਰਤੀ ਕਰਵਾਉਣ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ.

ਚੰਡੀਗੜ੍ਹ, 21 ਅਗਸਤ – ਹਰਿਆਣਾ ਦੇ ਗ੍ਰਹਿ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਅਨਿਲ ਵਿਜ ਨੇ ਸੂਬੇ ਦੇ ਨਾਗਰਿਕਾਂ ਨੂੰ ਬਿਜਲੀ, ਪਾਣੀ, ਸੜਕ, ਨਾਲੀ (ਗੰਦੇ ਪਾਣੀ ਦੀ ਨਿਕਾਸੀ) ਅਤੇ ਸਫਾਈ ਸਮੇਤ ਪੰਜ ਮੁੱਢਲੀਆਂ ਜਰੂਰਤਾਂ ਦੀ ਪੂਰਤੀ ਕਰਵਾਉਣ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਹਨ|
ਸ੍ਰੀ ਵਿਜ ਅੱਜ ਵਿਭਾਗ ਵੱਲੋ ਆਯੋਜਿਤ ਇਕ ਦਿਨ ਸੇਮੀਨਾਰ ਵਿਚ ਨਵੇਂ ਨਿਯੁਕਤ ਜਿਲ੍ਹਿਆਂ ਨਿਕਾਏ ਕਮਿਸ਼ਨਰਾਂ ਨੁੰ ਸੰਬੋਧਿਤ ਕਰ ਰਹੇ ਸਨ| ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਸਥਾਨਕ ਵਿਭਾਗ ਦੇ ਤਹਿਤ ਆਉਣ ਵਾਲੇ ਸਾਰੇ ਖੇਤਰਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਤੁਰੰਤ ਪ੍ਰਭਾਵ ਨਾਲ ਸਟ੍ਰੀਟ ਲਾਇਟ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਰਾਤ ਦੇ ਸਮੇਂ ਅਸਹੂਲਤ ਨਾ ਹੋਵੇ| ਇਸ ਦੇ ਨਾਲ ਹੀ ਪੀਣ ਦਾ ਪਾਣੀ, ਗੰਦੇ ਪਾਣੀ ਦੀ ਸਮੂਚੀ ਨਿਕਾਸੀ ਅਤੇ ਸੰਪੂਰਣ ਸਫਾਈ ਤੇ ਸਵੱਛਤਾ ਦੀ ਵਿਵਸਥਾ ਕਰਨ ਦੇ ਵੀ ਆਦੇਸ਼ ਦਿੱਤੇ ਹਨ| ਇਸ ਤੋਂ ਇਲਾਵਾ, ਆਵਾਜਾਈ ਨੂੰ ਸਹਿਜ ਬਨਾਉਣ ਲਈ ਵਿਭਾਗ ਦੇ ਕੰਟਰੋਲ ਵਿਚ ਆਉਣ ਵਾਲੀ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਸਾਡ-ਸੁਥਰੀ ਅਤੇ ਗੱਡਾ ਮੁਕਤ ਸੜਕਾਂ ਬਨਾਉਣ ਦੇ ਵੀ ਨਿਰਦੇਸ਼ ਦਿੱਤੇ|
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨੇ ਕਿਹਾ ਕਿ ਇਹ ਵਿਭਾਗ ਸਾਰੇ ਮਨੁੱਖਾਂ ਦੀ ਬੁਨਿਆਦੀ ਜਰੂਰਤਾਂ ਨੂੰ ਪੂਰਾ ਕਰਨ ਵਾਲਾ ਹੈ| ਇਸ ਲਈ ਇਸ ਦੇ ਹਰੇਕ ਕੰਮ ਵਿਚ ਲੋਕਾਂ ਦੇ ਉਥਾਨ ਦਾ ਟੀਚਾ ਸ਼ਾਮਿਲ ਹੋਣਾ ਚਾਹੀਦਾ ਹੈ| ਉਨ੍ਹਾਂ ਨੇ ਕਿਹਾ ਕਿ ਪੂਰੇ ਸੂਬੇ ਵਿਚ ਭ੍ਰਿਸ਼ਟਾਚਾਰ ਮੁਕਤ ਸਥਾਨਕ ਪ੍ਰਸਾਸ਼ਨ ਦੇਣ ਲਈ ਇਕ ਮੋਬਾਇਲ ਐਪ ਵਰਕਰਸ ਮੈਨੇਜਮੈਂਟ ਸਿਸਟਮ ਬਣਾਇਆ ਗਿਆ ਹੈ, ਜਿਸ ਵਿਚ ਫਾਇਲ ਵਰਕ, ਟੈਂਡਰ, ਤਕਨੀਕੀ ਮੰਜੂਰੀ ਆਦਿ ਆਨਲਾਇਨ ਸਹੂਲਤਾਂ ਪ੍ਰਾਪਤ ਹੋਣਗੀਆਂ| ਇਸ ਨਾਲ ਨਾ ਸਿਰਫ ਕਮ ਵਿਚ ਤੇਜੀ ਆਏਗੀ ਸਗੋਂ ਸਮੇਂਬੱਧ ਢੰਗ ਨਾਲ ਵੀ ਪੂਰਾ ਕੀਤਾ ਜਾਵੇਗਾ|
ਸ੍ਰੀ ਵਿਜ ਨੇ ਕਿਹਾ ਕਿ ਸਾਰੇ ਡੀਐਮਪੀ ਆਪਣੇ ਖੇਤਰ ਵਿਚ ਸਬ-ਕਮੇਟੀਆਂ ਦਾ ਗਠਨ ਕਰਣ, ਜਿਨ੍ਹਾਂ ਵਿੱਚੋਂ ਪਹਿਲੀ ਕਾਰਜ ਨੂੰ ਕਰਵਾਉਣ ਵਾਲੀ ਸੰਚਾਲਨ ਕਮੇਟੀ ਅਤੇ ਦੂਜੀ ਕਾਰਜ ਜਾਂਚ ਤਹਿਤ ਨਿਰੀਖਣ ਕਮੇਟੀ ਸ਼ਾਮਿਲ ਹੋਵੇ| ਇਯ ਨਾਲ ਕੰਮ ਦੀ ਗੁਣਵੱਤਾ ਵਿਚ ਵਾਧਾ ਹੋਵੇਗਾ| ਉਨ੍ਹਾਂ ਨੇ ਕਿਹਾ ਕਿ ਡੀਐਮਸੀ ਨੂੰ ਸਾਰੇ ਨਗਰਪਾਲਿਕਾਵਾਂ ਦੇ ਕੰਮਾਂ ਵਿਚ ਸਹਿਯੋਗ ਕਰਦੇ ਹੋਏ ਅਗਲੇ ਸਾਲ ਹਰਿਆਣਾ ਨੂੰ ਪਹਿਲੇ ਨੰਬਰ ‘ਤੇ ਲਿਆਉਣ ਲਈ ਕੜੀ ਮਿਹਨਤ ਕਰਨੀ ਹੋਵੇਗੀ| ਇਸ ਤੋਂ ਇਲਾਵਾ, ਹਰੇਕ ਘਰ ਤੋਂ ਕੂੜਾ ਇਕੱਠਾ ਕਰਨ ਅਤੇ ਉਸਦੇ ਨਿਪਟਾਨ ਦੀ ਵੀ ਸਮੂਚੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ| ਇਸ ਦੇ ਨਾਲ ਡੀਐਮਸੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਰ ਵਿਚ ਚੱਲ ਰਹੇ ਨਿਰਮਾਣ ਕੰਮਾਂ ਦਾ ਨਿਰੀਖਣ ਕਰਨ, ਜਿਸ ਤੋਂ ਉਸ ਦੀ ਗੁਣਵੱਤਾ ਚੰਗੀ ਬਣੀ ਰਹੇ|
ਨਿਕਾਏ ਮੰਤਰੀ ਨੇ ਕਿਹਾ ਕਿ ਵੱਖ-ਵੱਖ ਨਿਗਮਾਂ ਵਿਚ ਲੋਕਾਂ ਦੇ ਵੱਲ ਬਕਾਇਆ ਟੈਕਸ ਦੀ ਵਸੂਲੀ ਨੂੰ ਪ੍ਰਾਥਮਿਕਤਾ ਦੇਣ ਤਾਂ ਜੋ ਵਿਕਾਸ ਕੰਮਾਂ ਵਿਚ ਗਤੀ ਆ ਸਕੇ| ਇਸ ਦੇ ਨਾਲ ਹੀ ਸ਼ਹਿਰਾਂ ਵਿਚ ਪਾਣੀ ਭਰਾਵ ਦੀ ਸਥਿਤੀ ਨਾਲ ਨਜਿੱਠਣ ਲਈ ਉਪਯੁਕਤ ਯੋਜਨਾ ਤਿਆਰ ਕਰਣ, ਜਿਸ ਨਾਲ ਬਾਰਿਸ਼ ਦੇ ਮੌਸਮ ਵਿਚ ਆ ਰਹੀ ਮੁਸ਼ਕਲਾਂ ਨਾਲ ਨਜਿਠਿਆ ਜਾ ਸਕੇ|

ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ 20 ਵਿਭਾਗਾਂ ਅਤੇ 3 ਨਿਗਮਾਂ ਦੇ ਨਾਲ-ਨਾਲ ਮੁੱਖ ਮੰਤਰੀ ਮੰਤਰੀ ਦਫਤਰ, ਮੁੱਖ ਸਕੱਤਰ ਦਫਤਰ ਅਤੇ ਵਿੱਤ ਵਿਭਾਗ ਦੀ ਫਾਇਲਾਂ ਨੂੰ ਈ-ਆਫਿਸ ਰਾਹੀਂ ਚਲਾਉਣ ਦਾ ਉਦਘਾਟਨ ਕੀਤਾ
ਚੰਡੀਗੜ੍ਹ, 21 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ 20 ਵਿਭਾਗਾਂ ਅਤੇ 3 ਨਿਗਮਾਂ ਦੇ ਨਾਲ-ਨਾਲ ਮੁੱਖ ਮੰਤਰੀ ਮੰਤਰੀ ਦਫਤਰ, ਮੁੱਖ ਸਕੱਤਰ ਦਫਤਰ ਅਤੇ ਵਿੱਤ ਵਿਭਾਗ ਦੀ ਫਾਇਲਾਂ ਨੂੰ ਈ-ਆਫਿਸ ਰਾਹੀਂ ਚਲਾਉਣ ਦਾ ਉਦਘਾਟਨ ਕੀਤਾ, ਨਾਲ ਹੀ 15 ਸਤੰਬਰ, 2020 ਤਕ ਰਾਜ ਦੇ ਸਾਰੇ ਵਿਭਾਗਾਂ ਵਿਚ ਈ-ਆਫਿਸ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ|
ਵੀਡੀਓ ਕਾਨਫ੍ਰੈਸਿੰਗ ਰਾਹੀਂ ਈ-ਆਫਿਸ ਦੀ ਸ਼ੁਰੁਆਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਕ੍ਰਿਆ ਤੋਂ ਸਾਰੀ ਸਰਕਾਰੀ ਕਾਰਜ ਤੇਜੀ ਨਾਲ ਤੇ ਪਾਰਦਰਸ਼ੀ ਢੰਗ ਨਾਲ ਬਿਨ੍ਹਾ ਰੁਕਾਵਟ ਹੋ ਸਕਣਗੇ| ਉਨ੍ਹਾਂ ਨੇ ਕਿਹਾ ਕਿ ਸੁਸ਼ਾਸਨ ਦਿਵਸ 25 ਦਸੰਬਰ, 2020 ਤਕ ਸੂਬੇ ਦੇ ਸਾਰੇ ਦਫਤਰਾਂ ਵਿਚ ਸਾਰੀ ਫਾਇਲਾਂ ਨੂੰ ਈ-ਆਫਿਸ ਰਾਹੀਂ ਸ਼ੁਰੂ ਕਰ ਦਿੱਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਈ-ਆਫਿਸ ਦੀ ਸ਼ੁਰੂਆਤ ਮੁੱਖ ਮੰਤਰੀ ਦਫਤਰ, ਮੁੱਖ ਸਕੱਤਰ ਦਫਤਰ ਅਤੇ ਵਿੱਤ ਵਿਭਾਗ ਦੇ ਦਫਤਰ ਤੋਂ ਕੀਤੀ ਗਈ ਹੈ ਇਸ ਦੇ ਨਾਲ ਹੀ ਅੱਜ 20 ਵਿਭਾਗਾਂ ਅਤੇ 3 ਨਿਗਮਾਂ ਦੀ ਫਾਇਲਾਂ ਨੂੰ ਈ-ਆਫਿਸ ਤੋਂ ਸ਼ੁਰੂ ਕੀਤਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ 1 ਸਤੰਬਰ ਤਕ 20 ਹੋਰ ਵਿਭਾਗਾਂ ਵਿਚ ਵੀ ਈ-ਆਫਿਸ ਅਪਨਾਇਆ ਜਾਵੇਗਾ| ਇਸ ਤੋਂ ਇਲਾਵਾ, 15 ਸਤੰਬਰ ਤਕ ਸਾਰੇ ਵਿਭਾਗ ਆਪਣਾ ਕੰਮ ਈ-ਆਫਿਸ ਰਾਹੀਂ ਸ਼ੁਰੂ ਕਰ ਦੇਣਗੇ|
ਉਨ੍ਹਾਂ ਨੇ ਕਿਹਾ ਕਿ ਈ-ਆਫਿਸ ਦੀ ਪਹਿਲ ਤੋਂ ਬਹੁਤ ਲਾਭ ਹੋਣ ਵਾਲਾ ਹੈ ਇਸ ਤੋਂ ਨਾ ਸਿਰਫ ਕਾਗਜ ਦੀ ਬਚੱਤ ਹੋਵੇਗੀ, ਸਗੋਂ ਵਾਤਾਵਰਣ ਵੀ ਸੁਧਰੇਗਾ| ਉਨ੍ਹਾਂ ਨੇ ਕਿਹਾ ਕਿ ਈ-ਆਫਿਸ ਨਾਲ ਸਾਰੇ ਅਧਿਕਾਰਿਕ ਰਿਕਾਰਡ ਇਕ ਡਿਜੀਟਲ ਪਲੇਟਫਾਰਮ ‘ਤੇ ਉਪਲਬੱਧ ਹੋ ਸਕਣਗੇ| ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀ ਨਵੀਂ ਫਾਇਲਾਂ ਨੂੰ ਈ-ਆਫਿਸ ਰਾਹੀਂ ਚਲਾਇਆ ਜਾਵੇ ਅਤੇ ਜਿਨ੍ਹੀ ਵੀ ਪੁਰਾਣੀ ਫਾਇਲਾਂ ਹਨ ਉਨ੍ਹਾਂ ਨੂੰ ਵੀ ਇਸ ਨਾਲ ਜੋੜਿਆ ਜਾਵੇ| ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਨਿਰਧਾਰਿਤ ਸਮੇਂ ਵਿਚ ਆਪਣੀ ਫਾਇਲਾਂ ਨੂੰ ਈ-ਆਫਿਸ ਨਾਲ ਜੋੜਨ ਦੇ ਨਿਰਦੇਸ਼ ਦਿੱਤੇ|
ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਮੁੱਖ ਮੰਤਰੀ ਵੱਲੋਂ ਈ-ਆਫਿਸ ਉਦਘਾਟਨ ਕਰਨ ‘ਤੇ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਈ-ਆਫਿਸ ਹਰਿਆਣਾ ਦੇ ਇਤਿਹਾਸ ਵਿਚ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ| ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸੁਸਾਸ਼ਨ ਦਿਵਸ ਦੇ ਮੋਕੇ ਤਕ ਸੂਬੇ ਦੇ ਸਾਰੇ ਦਫਤਰਾਂ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੌਰਾਨ ਈ-ਆਫਿਸ ਦੀ ਸ਼ੁਰੂਆਤ ਹੋਰ ਵੀ ਮਹਤੱਵਪੂਰਣ ਹੈ ਕਿਉਂਕਿ ਫਾਇਲਾਂ ਦੇ ਆਦਾਨ ਪ੍ਰਦਾਨ ਨਾਲ ਇਸ ਵਾਇਰਸ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ|
ਸ੍ਰੀਮਤੀ ਅਰੋੜਾ ਨੇ ਜਾਣਕਾਰੀ ਦਿੱਤੀ ਕਿ ਈ-ਆਫਿਸ ਨਾਲ ਹੁਣ ਤਕ 42 ਵਿਭਾਗਾਂ ਦੀ 18000 ਈ-ਫਾਇਲਾਂ, 71000 ਤੋਂ ਵੱਧ ਈ-ਰਸੀਦਾਂ, 7200 ਉਪਯੋਗਕਰਤਾ ਵੱਲੋਂ 3,80,000 ਵਾਰ ਅੱਗੇ ਵਧਾਈ ਗਈਆਂ ਹਨ| ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅੱਜ ਮੁੱਖ ਮੰਤਰੀ ਦਫਤਰ, ਮੁੱਖ ਸਕੱਤਰ ਦਫਤਰ ਅਤੇ ਵਿੱਤ ਵਿਭਾਗ, ਨਵ ਅਤੇ ਨਵੀਨੀਕਰਣ ਉਰਜਾ, ਸਮਾਜਿਕ ਨਿਆਂ ਅਤੇ ਅਧਿਕਾਰਿਤਾ, ਸ਼ਹਿਰ ਅਤੇ ਅਭਿਯੋਜਨਾ ਵਿਭਾਗ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ, ਕਿਰਤ ਵਿਭਾਗ, ਜਨ ਸਿਹਤ ਇੰਜੀਨੀਅਰਿੰਗ, ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ, ਟ੍ਰਾਂਸਪੋਰਟ (ਵਪਾਰਕ ਵਿੰਗ), ਟ੍ਰਾਂਸਪੋਰਟ (ਰੇਗੂਲੇਟਰੀ ਵਿੰਗ), ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ, ਰੁਜਗਾਰ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ (ਨਿਗਮ)ਠ ਉੱਚ ਸਿਖਿਆ, ਤਕਨੀਕੀ ਸਿਖਿਆ, ਵਿਕਾਸ ਅਤੇ ਪੰਚਾਇਤ, ਗ੍ਰਾਮੀਣ ਵਿਕਾਸ, ਸੈਕੇਂਡਰੀ ਸਿਖਿਆ, ਵਿਗਿਆਨ ਅਤੇ ਤਕਨੀਕ, ਰਿਹਾਇਸ਼, ਹਾਰਟ੍ਰੋਨ ਅਤੇ ਐਚਐਸਆਈਆਈਡੀਸੀ ਵਿਭਾਗ ਨੂੰ ਈ-ਆਫਿਸ ਨਾਲ ਜੋੜਿਆ ਗਿਆ ਹੈ ਜਿਸ ਨਾਲ ਪ੍ਰਸਾਸ਼ਨਿਕ ਕੰਮਾਂ ਵਿਚ ਤੇਜੀ ਆਵੇਗੀ ਅਤੇ ਪਾਰਦਰਸ਼ਿਤਾ ਵਧੇਗੀ|
ਉਦਘਾਟਨ ਮੌਕੇ ‘ਤੇ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਤਾਲੇਮੇਲ ਪ੍ਰਸਾਸ਼ਨ ਦੇ ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਅਤੇ ਰੁਜਗਾਰ ਵਿਭਾਗ ਦੇ ਮਹਾਨਿਦੇਸ਼ਕ, ਰਾਕੇਸ਼ ਗੁਪਤਾ ਸ਼ਾਮਿਲ ਹੋਏ| ਇਸ ਤੋਂ ਇਲਾਵਾ, ਵੀਡੀਓ ਕਾਨਫ੍ਰੈਸਿੰਗ ਰਾਹੀਂ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਅਤੇ ਪ੍ਰਧਾਨ ਸਕੱਤਰ ਵੀ ਜੁੜੇ|

******
ਹਰਿਆਣਾ ਵਿਚ ਗੁਰੂਗ੍ਰਾਮ ਤੋਂ ਬਾਅਦ ਸਿਰਸਾ ਵਿਚ ਮੇਨਹੋਲ ਤੇ ਸੀਵਰੇਜ ਦੀ ਸਫਾਈ ਦੇ ਲਈ ਬੈਂਡੀਕੁਟ ਰੋਬੋਟ ਮਸ਼ੀਨ ਵਰਤੋ ਵਿਚ ਲਿਆਈ ਜਾਵੇਗੀ – ਬਿਜਲੀ ਅਤੇ ਨਵੀਨ ਅਤੇ ਨਵੀਨੀਕਰਣ ਉਰਜਾ ਮੰਤਰੀ
ਚੰਡੀਗੜ੍ਹ, 21 ਅਗਸਤ – ਹਰਿਆਣਾ ਵਿਚ ਗੁਰੂਗ੍ਰਾਮ ਦੇ ਬਾਅਦ ਸਿਰਸਾ ਅਜਿਹਾ ਦੁਜਾ ਜਿਲ੍ਹਾ ਬਣ ਗਿਆ ਹੈ ਜਿੱਥੇ ਮੇਨਹੋਲ ਤੇ ਸੀਵਰੇਜ ਦੀ ਸਫਾਈ ਦੇ ਲਈ ਬੈਂਡੀਕੁਟ ਰੋਬੋਟ ਮਸ਼ੀਨ ਵਰਤੋ ਵਿਚ ਲਿਆਈ ਜਾਵੇਗੀ| ਸੂਬੇ ਦੇ ਬਿਜਲੀ ਅਤੇ ਨਵੀਨ ਅਤੇ ਨਵੀਨੀਕਰਣ ਉਰਜਾ ਮੰਤਰੀ ਰਣਜੀਤ ਸਿੰਘ ਨੇ ਅੱਜ ਜਨਸਿਹਤ ਇੰਜੀਨੀਅਰਿੰਗ ਵਿਭਾਗ ਵੱਲੋਂ 51 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਇਸ ਮਸ਼ੀਨ ਦਾ ਬਟਨ ਦਬਾ ਕੇ ਉਦਘਾਟਨ ਕੀਤਾ|
ਇਸ ਮਸ਼ੀਨ ਵਿਚ ਐਡਵਾਂਸ ਤਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ| ਇਸ ਵਿਚ 4 ਵਿਜਨ ਕੈਮਰਾ ਹੈ ਜੋ ਹਨੇਰੇ ਵਿਚ ਵੀ ਬਿਤਹਰ ਤਸਵੀਰ ਦਿਖਾਉਣ ਦੀ ਸਮਰੱਥਾ ਰੱਖਦਾ ਹੈ ਜਿਸ ਨਾਲ ਸੀਵਰ ਦੀ ਡੁੰਘਾਈ ਵਿਚ ਫਸੀ ਕਿਸੇ ਵਸਤੂ ਦੇ ਬਾਰੇ ਵਿਚ ਅਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ| ਇਸ ਤੋਂ ਇਲਾਵਾ, ਇਸ ਮਸ਼ੀਨ ਵਿਚ Jੰਟੈਲੀਜੈਂਟ ਵੇਟ ਸਿਸਟਮ ਵੀ ਹੈ| ਇਸ ਵਿਚ ਰੋਬੋਟਿਕ ਲੈਗ ਹੈ, ਜਿਸ ਨਾਲ ਇਹ 360 ਡਿਗਰੀ ਘੁੰਮ ਸਕਦਾ ਹੈ| ਇਹ ਮਸ਼ੀਨ ਮੇਨਹੋਲ ਦੇ ਅੰਦਰ ਸਫਾਈ ਕਰਨ ਅਤੇ ਡੁੰਘਾਈ ਤੋਂ ਗਾਦ ਕੱਢਨ ਸਮੇਤ ਇJ ਹਰੇਕ ਕਾਰਜ ਕਰ ਸਕਦਾ ਹੈ, ਜੋ ਕਿਸੇ ਇਨਸਾਨ ਵੱਲੋਂ ਸੀਵਰ ਦੀ ਸਫਾਈ ਵਿਚ ਕੀਤਾ ਜਾਂਦਾ ਹੈ| ਮੇਨਹੋਲ ਵਿਚ ਕੈਮਿਕਲ ਤੇ ਗੈਸ ਹੋਣ ਦੇ ਬਾਵਜੂਦ ਇਹ ਚੰਗੇ ਢੰਗ ਨਾਲ ਕਾਰਜ ਕਰ ਸਕਦੀ ਹੈ|
ਬਿਜਲੀ ਮੰਤਰੀ ਨੇ ਕਿਹਾ ਕਿ ਬੈਂਡੀਕੁਟ ਰੋਬੋਟ ਮਸ਼ੀਨ ਸ਼ਹਿਰ ਦੀ ਸਵੱਛਤਾ ਵਿਚ ਬੇਹੱਦ ਸਹਾਇਕ ਸਿੱਧ ਹੋਵੇਗੀ| ਇਯ ਮਸ਼ੀਨ ਨਾਲ ਨਾ ਸਿਰਫ ਮੇਨਹੋਲ ਦੀ ਸਫਾਈ ਜਲਦੀ ਤੇ ਬਿਹਤਰ ਹੋਵੇਗੀ ਸਗੋ ਇਸ ਨਾਲ ਸੀਵਰੇਜ ਵਿਚ ਸਫਾਈ ਕਰਨ ਵਾਲੇ ਕਰਮਚਾਰੀਆਂ ਦੀ ਜਾਨ ਨੂੰ ਵੀ ਕਿਸੇ ਤਰ੍ਹਾ ਦਾ ਖਤਰਾ ਨਹੀਂ ਹੋਵੇਗਾ| ਉਨ੍ਹਾਂ ਨੇ ਦਸਿਆ ਕਿ ਵਿਸ਼ਵ ਮਹਾਮਾਰੀ ਕੋਵਿਡ-19 ਦੇ ਪ੍ਰਕੋਪ ਤੋਂਂ ਬਚਾਅ ਵਿਚ ਵੀ ਇਹ ਮਸ਼ੀਨ ਬੇਹੱਦ ਕਾਰਗਰ ਸਿੱਧ ਹਵੇਗੀ ਕਿਉਂਕਿ ਇਸ ਦੇ ਰਾਹੀਂ ਹੱਥਾ ਦਾ ਇਸਤੇਮਾਲ ਕੀਤੇ ਬਿਨ੍ਹਾ ਸੀਵਰ ਦੀ ਸਫਾਈ ਕੀਤੀ ਜਾ ਸਕੇਗੀ|
ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਰਐਸ ਮਲਿਕ ਨੇ ਦਸਿਆ ਕਿ ਰੈਂਡੀਕੁਟ ਰੋਬੋਟ ਮਸ਼ੀਨ ਪੰਜਾਬ, ਗੁਜਰਾਤ, ਤਮਿਲਨਾਡੂ, ਅਸਮ, ਮਹਾਰਾਸ਼ਟਰਜ ਅਤੇ ਕੇਰਲ ਸਮੇਤ ਦੇਸ਼ ਦੇ 10 ਤੋਂ ਵੱਧ ਰਾਜਾਂ ਵਿਚ ਇਸਤੇਮਾਲ ਕੀਤੀ ਜਾ ਰਹੀ ਹੈ| ਉਨ੍ਹਾਂ ਨੇ ਦਸਿਆ ਕਿ ਇਹ ਮਸ਼ੀਨ ਇਕ ਵਾਰ ਵਿਚ 18 ਕਿਲੋਗ੍ਰਾਮ ਕੂੜਾ ਬਾਹਰ ਕੱਢ ਸਕਦੀ ਹੈ ਅਤੇ 125 ਕਿਲੋ ਭਾਰ ਚੁੱਕਣ ਦੀ ਸਮਰੱਥਾ ਰੱਖਦੀ ਹੈ| ਛੋਟਾ ਆਕਾਰ ਹੋਣ ਦੇ ਕਾਰਣ ਇਹ ਮਸ਼ੀਨ ਸ਼ਹਿਰ ਦੀ ਤੰਗ ਗਲੀਆਂ ਵਿਚ ਵੀ ਬਹੁਤ ਅਸਾਨੀ ਨਾਲ ਸੀਵਰੇਜ ਦੀ ਸਫਾਈ ਕਰਨ ਵਿਚ ਕਾਰਗਰ ਹੋਵੇਗੀ ਅਤੇ ਮਹਿਜ 17 ਮਿੰਟ ਵਿਚ ਇਕ ਮੇਨਹਾਲ ਸਾਫ ਕਰ ਸਕਦੀ ਹੈ|

ਨਵੀਂ ਕੌਮੀ ਸਿਖਿਆ ਨੀਤੀ ਦੇ ਤਹਿਤ ਖੋਜ, ਇੰਨੋਵੇਸ਼ਨ ਅਤੇ ਆਜੀਵਿਕਾ ਨਾਲ ਸਬੰਧਿਤ ਅਧਿਐਨ ਕਾਰਜ ਨੂੰ ਗਤੀ ਦੇਣ ਲਈ ਧਨ ਦੀ ਕਮੀ ਨਹੀਂ ਆਵੇਗੀ – ਸ੍ਰੀ ਆਰਿਆ
ਚੰਡੀਗੜ੍ਹ, 21 ਅਗਸਤ – ਹਰਿਆਣਾ ਦੇ ਰਾਜਪਾਲ ਸਤਅਦੇਵ ਨਰਾਇਣ ਆਰਿਆ ਨੇ ਐਜੂਕੇਸ਼ਨਿਸਟ ਨੂੰ ਭਰੋਸਾ ਦਿੱਤਾ ਕਿ ਨਵੀਂ ਕੌਮੀ ਸਿਖਿਆ ਨੀਤੀ ਦੇ ਤਹਿਤ ਖੋਜ, ਇੰਨੋਵੇਸ਼ਨ ਅਤੇ ਆਜੀਵਿਕਾ ਨਾਲ ਸਬੰਧਿਤ ਅਧਿਐਨ ਕਾਰਜ ਨੂੰ ਗਤੀ ਦੇਣ ਲਈ ਧਨ ਦੀ ਕਮੀ ਨਹੀਂ ਆਵੇਗੀ| ਨਵੀਂ ਸਿਖਿਆ ਨੀਤੀ ਵਿਚਦ ਪਹਿਲਾਂ ਤੋਂ ਹੀ ਸਕਲ ਘਰੇਲੂ ਉਤਪਾਦ ਦਾ 6 ਫੀਸਦੀ ਹਿੱਸਾ ਸਿਖਿਆ ਖੇਤਰ ਲਈ ਤੈਅ ਕੀਤਾ ਗਿਆ ਹੈ| ਅਜਿਹਾ ਦੇਸ਼ ਵਿਚ ਪਹਿਲੀ ਵਾਰ ਹੋਇਆ ਹੈ|
ਸ੍ਰੀ ਆਰਿਆ ਅੱਜ ਨੂੰ ਨਵੀਂ ਸਿਖਿਆ ਨੀਤੀ ‘ਤੇ ਰਾਜਭਵਨ ਵਿਚ ਆਯੋਜਿਤ ਚਾਰ ਦਿਨ ਦੀ ਡਿਜੀਟਲ ਕੰਨਕਲੇਵ ਦੇ ਸਮਾਪਨ ਮੌਕੇ ‘ਤੇ ਬੋਲ ਰਹੇ ਸਨ| ਇਸ ਪ੍ਰੋਗ੍ਰਾਮ ਵਿਚ ਦਰਜਨ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਤੇ ਐਜੂਕੇਸ਼ਨਿਸਟ ਮੌਜੂਦ ਸਨ| ਬਾਕੀ ਯੂਨੀਵਰਸਿਟੀਆਂ ਦੇ ਵਿਦਿਅਕ ਸੰਸਥਾਨਾਂ ਦੇ ਵਾਇਸ ਚਾਂਸਲਰ ਤੇ ਅਧਿਕਾਰੀਆਂ ਨੇ ਵੀਡੀਓ ਕਾਨਫ੍ਰੈਂਸ ਵਿਚ ਹਿੱਸਾ ਲਿਆ| ਇਯ ਮੌਕੇ ‘ਤੇ ਹਰਿਆਣਾ ਰਾਜ ਉੱਚ ਸਿਖਿਆ ਪਰਿਸ਼ਦ ਦੇ ਚੇਅਰਮੈਨ ਬੀ.ਕੇ. ਕੁਠਿਆਲ ਨੇ ਚਾਰ ਦਿਨ ਤਕ ਚੱਲੀ ਡਿਜੀਟਲ ਕੰਨਕਲੇਵ ਦੇ ਸਿੱਟੇ ਦੇ ਪੇਸ਼ਗੀ ਦਿੱਤੀ|
ਰਾਜਪਾਲ ਸ੍ਰੀ ਆਰਿਆ ਨੇ ਕਿਹਾ ਕਿ ਨਵੀਂ ਕੌਮੀ ਸਿਖਿਆ ਨੀਤੀ ਵਿਚ ਸਮਾਜਿਤ ਰੂਪ ਨਾਲ ਦਬੇ-ਕੁਚਲੇ ਲੋਕਾਂ ਦੀ ਸਿਖਿਆ ਦੇ ਲਈ ਵਿਸ਼ੇਸ਼ ਪਾ੍ਰਵਧਾਨ ਕੀਤੇ ਗਏ ਹਨ| ਇੰਨ੍ਹਾ ਪ੍ਰਾਵਧਾਨਾਂ ਨੂੰ ਪੁਰੀ ਤਰ੍ਹਾ ਅਮਲ ਵਿਚ ਲਿਆਉਣਾ ਸਾਡੇ ਸਿਰਆਂ ਲਈ ਚਨੌਤੀ ਹੋਵੇਗੀ| ਇਯ ਦੇ ਲਈ ਸਾਨੂੰ ਨਿਜੀ ਸੰਸਥਾਨਾਂ ਦੇ ਨਾਲ ਬਿਹਤਰ ਤਾਲਮੇਲ ਕਰਨ ਦੀ ਜਰੂਰਤ ਹੈ| ਨਵੀਂ ਸਿਖਿਆ ਨੀਤੀ ਦੇ ਮਾਨਦੰਡਾਂ ਨੂੰ ਅਪਣਾਉਦੇ ਹੋਏ ਜੇਕਰ ਅਸੀਂ ਗਰੀਬ ਲੋਕਾਂ ਦੇ ਲਈ ਸਿਖਿਆ ਦੇ ਸਾਮਾਨ ਮੌਕੇ ਜੁਟਾ ਪਾਏ ਤਾਂ ਇਹ ਦੇਸ਼ ਲਈ ਮਾਣ ਦੀ ਗਲ ਹੋਵੇਗੀ|
ਰਾਜਪਾਲ ਨੇ ਸਮਾਨ ਸਿਖਿਆ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਸਿਖਿਆ ਤੰਤਰ ਵਿਚ ਸ਼ਹਿਰੀ ਤੇ ਗ੍ਰਾਮੀਣ ਸਿਖਿਆ ਦੀ ਖਾਈ ਨੂੰ ਮਿਟਾਉਣਾ ਹੋਵੇਗਾ ਜਿਸ ਨਾਲ ਸਾਰਿਆਂ ਨੂੰ ਸਿਖਿਆ ਦੇ ਸਮਾਨ ਮੌਕੇ ਮਿਲ ਪਾਉਣਗੇ| ਦੇਸ਼ ਵਿਚ ਸਮਾਨ ਹੋਵੇਗੀ ਤਾਂ ਵਰਣਹੀਨ ਸਮਾਜ ਹੋਵੇਗਾ ਅਤੇ ਨਵੇਂ ਭਾਰਤ ਦਾ ਨਿਰਮਾਣ ਹੋਵੇਗਾ|
ਉਨ੍ਹਾਂ ਨੇ ਕਿਹਾ ਕਿ ਨਵੀਂ ਕੌਮੀ ਸਿਖਿਆ ਨੀਤੀ ਵਿਚ ਕੌਸ਼ਲ, ਰੁਜਗਾਰ, ਤਕਨੀਕੀ ਗਿਆਨ ਅਤੇ ਮਾਹਰਤਾ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ| ਇੰਨ੍ਹਾ ਸਾਰੇ ਪੈਮਾਨਿਆਂ ‘ਤੇ ਖਰਾ ਉਤਰਣ ਲਈ ਯੂਨੀਵਰਸਿਟੀਆਂ ਨੂੰ ਉਦਯੋਗਾਂ ਨਾਲ ਜੁੜਨਾ ਹੋਵੇਗਾ ਤਾਂ ਜੋ ਦੋਨਾਂ ਸੰਸਥਾਵਾਂ ਆਪਸ ਵਿਚ ਤਾਲਮੇਲ ਕਰ ਡਿਪਲੋਮਾ, ਡਿਗਰੀ, ਵਪਾਰਕ ਕੋਰਸ ਕਰਵਾ ਕੇ ਨੌਜੁਆਨਾਂ ਨੂੰ ਰੋਚਕ ਵਿਸ਼ਿਆਂ ਤੇ ਕੰਮਾਂ ਵਿਚ ਨਿਪੁੰਨ ਹੋ ਸਕਣ| ਦੇਸ਼ ਵਿਚ ਲੋਕ ਕਲਾਵਾਂ ਅਤੇ ਪ੍ਰਦੇਸ਼ਿਕ ਭਾਸ਼ਾਵਾਂ ਦਾ ਖਜਾਨਾ ਹੈ| ਉੱਚੇਰੀ ਸਿਖਿਆ ਪੱਧਰ ‘ਤੇ ਪੁਰਾਣੀ ਲੋਕ-ਕਲਾਵਾਂ ‘ਤੇ ਖੋਜ ਕਾਰਜ ਕਰਨਾ ਹੋਵੇਗਾ ਜਿਸ ਵਿਚ ਯੁਵਾ ਇੰਨ੍ਹਾ ਨੂੰ ਕੈਰਿਅਰ ਵਜੋ ਆਪਣਾ ਕੇ ਅਧਿਐਨ ਕਰ ਪਾਉਣਗੇ|
ਸ੍ਰੀ ਆਰਿਆ ਨੇ ਕਿਹਾ ਕਿ ਹਰਿਆਣਾ ਪਹਿਲਾ ਰਾਜ ਹੈ ਜਿੱਕੇ ਨਵੀਂ ਕੌਮੀ ਸਿਖਿਆ ਨੀਤੀ ‘ਤੇ ਪਹਿਲੀ ਵਾਰ ਚਾਰ ਦਿਨਾਂ ਦੀ ਡਿਜੀਟਲ ਕੰਨਕਲੈਵ ਆਯੋਜਿਤ ਕੀਤਾ ਗਿਆ ਅਤੇ ਸਿਖਿਆ ਨੀਤੀ ਦੇ ਲਾਗੂ ਹੋਣ ‘ਤੇ ਪ੍ਰਭਾਵੀ ਵਿਚਾਰ ਮੰਥਨ ਕੀਤਾ ਗਿਆ| ਇਸ ਦੇ ਲਈ ਉਨ੍ਹਾਂ ਨੇ ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਦੇ ਨਾਲ-ਨਾਲ ਸਿਖਿਆ ਜਗਤ ਨਾਲ ਜੁੜੇ ਸਾਰੇ ਐਜੂਕੇਸ਼ਨਿਸਟ ਨੂੰ ਵਧਾਈ ਦਿੱਤੀ| ੜਵੀਂ ਕੌਮੀ ਸਿਖਿਆ ਨੀਤੀ ਦੇ ਸਫਲ ਲਾਗੂ ਕਰਨ ਲਈ ਅੱਜ ਦੇਸ਼ ਨੂੰ ਨਜਰ ਤੁਸੀਂ ਸਾਰੇ ਵਾਇਸ ਚਾਂਸਲਰ, ਐਜੁਕੇਸ਼ਨਿਸਟ, ਪ੍ਰੋਫੈਸਰ ਤੇ ਅਧਿਆਪਕਾਂ ‘ਤੇ ਲੱਗੀ ਹੈ| ਇਸ ਦੇ ਲਈ ਸਾਨੂੰ ਸਾਰਿਆਂ ਸੌ-ਫੀਸਦੀ ਖਰਾ ਉਤਰਣਾ ਹੋਵੇਗਾ|
ਉਨ੍ਹਾ ਨੇ ਆਸ ਜਤਾਈ ਕਿ ਪਿਛਲੇ ਚਾਰ ਦਿਨਾਂ ਵਿਚ ਜਿਨ੍ਹਾਂ-ਜਿਨ੍ਹਾ ਬਿੰਦੂਆਂ ‘ਤੇ ਵਿਸਥਾਰ ਚਰਚਾ ਦੇ ਬਾਅਦ ਜੋ ਸਿੱਟਾ ਸਾਹਮਣੇ ਆਏ ਹਨ ਉਨ੍ਹਾਂ ਨੂੰ ਮੱਦੇਨਜਰ ਰੱਖਦੇ ਹੋਏ ਤੁਸੀਂ ਸੱਭ ਸਾਰੇ ਜਿਮੇਵਾਰੀ ਤੇ ਇੱਛਾ ਸ਼ਕਤੀ ਦੇ ਨਾਲ ਨਵੀਂ ਸਿਖਿਆ ਨੀਤੀ ਲਾਗੂ ਕਰਣਗੇ| ਇਸ ਨਾਲ ਰਾਜਸ਼ਟਰ ਦੇ ਨਵੇਂ ਨਿਰਮਾਣ ਵਿਚ ਤੁਹਾਡਾ ਮਹਤੱਵਪੂਰਣ ਯੋਗਦਾਨ ਹੋਵੇਗਾ|
ਇਸ ਮੌਕੇ ‘ਤੇ ਰਾਜਪਾਲ ਦੀ ਸਕੱਤਰ ਡਾ. ਜੀ. ਅਨੁਪਮਾ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਵਿਚ ਆਂਗਨਵਾੜੀ ਕੇਂਦਰਾਂ ਨੂੰ ਸਿਖਿਆ ਦਾ ਬਿੰਦੂ ਮੰਨਿਆ ਗਿਆ ਹੈ| ਉਨ੍ਹਾਂ ਨੇ ਆਂਗਨਵਾੜੀ ਕੇਂਦਰਾਂ ਲਈ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੇ ਜਾਣ ਦਾ ਸੁਝਾਅ ਦਿੱਤਾ| ਜਿਸ ਨਾਲ ਸਿਖਿਅਮ ਅਧਿਆਪਕ ਮਹਿਲਾ ਅਤੇ ਬਾਲ ਵਿਕਾਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦੇ ਸਕਣ|
ਹਰਿਆਣਾ ਰਾਜ ਉੱਚੇਰੀ ਸਿਖਿਆ ਵਿਭਾਗ ਪਰਿਸ਼ਦ ਦੇ ਚੇਅਰਮੈਨ ਪ੍ਰੋਫੈਸਰ ਬ੍ਰਿਜ ਕਿਸ਼ੋਰ ਕੁਠਿਆਲ ਨੇ ਚਾਰ ਦਿਨ ਚੱਲੇ ਇਸ ਕੰਨਕਲੇਵ ਦੇ ਬਾਰੇ ਵਿਚ ਵਿਸਥਾਰ ਜਾਣਕਾਰੀ ਦਿੰਦੇ ਹੋਏ ਜਾਣੂੰ ਕਰਵਾਇਆ ਕਿ 250 ਤੋਂ ਵੱਧ ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ, ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਤੇ ਹੋਰ ਐਜੂਕੇਸ਼ਨਿਸਟ ਨੇ ਆਪਣੇ ਸੁਝਾਅ ਦਿੱਤੇ ਹਨ ਅਤੇ ਪਰਿਸ਼ਦ ਹੁਣ ਕੌਮੀ ਸਿਖਿਆ ਨੀਤੀ ਦੇ ਲਾਗੂ ਕਰਨ ਦੀ ਕਾਰਜ ਯੋਜਨਾ ਤਿਆਰ ਕਰੇਗੀ|
ਉਨ੍ਹਾਂ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਦੀ ਖਾਸ ਗਲ ਇਹ ਹੈ ਕਿ ਪੜਨ-ਪੜਾਉਣ ਦੇ ਨਾਲ-ਨਾਲ ਸਿੱਖਨਾ ਤੇ ਸਿਖਾਉਣਾ ਹੈ| ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਂਪਿਆਂ ਤੇ ਅਧਿਆਪਕਾਂ ਨੂੰ ਵੀ ਲਗਾਤਾਰ ਸਿਖਲਾਈ ਲੈਣੀ ਹੋਵੇਗੀ| ਉਨ੍ਹਾਂ ਨੇ ਰਾਜਪਾਲ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਵਿਚ ਨਵੀਂ ਸਿਖਿਆ ਨੀਤੀ ਨੂੰ ਲਾਗੂ ਕਰਨ ਵਿਚ ਹਰਿਆਣਾ ਨੂੰ ਦੇਸ਼ ਦਾ ਪਹਿਲਾ ਰਾਜ ਬਣਾਇਆ ਜਾਵੇ|

*****

ਹਰਿਆਣਾ ਪੁਲਿਸ ਨੇ 30 ਕਿਲੋ 182 ਗ੍ਰਾਮ ਚਰਸ ਜਬਤ ਕਰ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕੀਤਾ
ਚੰਡੀਗੜ੍ਹ, 21 ਅਗਸਤ- ਹਰਿਆਣਾ ਪੁਲਿਸ ਨੇ ਚਰਖੀ ਦਾਦਰੀ ਜਿਲ੍ਹੇ ਵਿਚ ਨੇਪਾਲ ਬਾਡਰ ਤੋਂ ਇਕ ਕਾਰ ਵਿਚ ਤਸਕਰੀ ਕਰ ਲਿਆਈ ਜਾ ਰਹੀ 30 ਕਿਲੋ 182 ਗ੍ਰਾਮ ਚਰਸ ਜਬਤ ਕਰ ਇਸ ਸਿਲਸਿਲੇ ਵਿਚ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੱਲ ਦੇਰ ਰਾਤ ਸੀਆਈਏ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਦਿੱਲੀ ਰੋਡ ‘ਤੇ ਮੋਰਵਾਲਾ ਪਿੰਡ ਦੇ ਨੇੜੇ ਭਾਰਤੀ ਗਿਣਤੀ ਵਿਚ ਚਰਸ ਬਰਾਮਦ ਕੀਤੀ| ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਕਿ ਦੋਸ਼ੀ ਨੇਪਾਲ ਬਾਡਰ ਤੋਂ ਚਰਸ ਲਿਆਏ ਸਨ ਅਤੇ ਇਸ ਨੂੰ ਹਿਸਾਰ ਲੈ ਕੇ ਜਾ ਰਹੇ ਸਨ|
ਉਨ੍ਹਾਂ ਨੇ ਕਿਹਾ ਕਿ ਇਕ ਕਾਰ ਵਿਚ ਡਰੱਗ ਦੀ ਤਸਕਰੀ ਦੀ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ ਨਾਕਾ ਸਥਾਪਿਤ ਕੀਤਾ ਅਤੇ ਦਿੱਲੀ ਦੇ ਵੱਲ ਤੋਂ ਆਉਣ ਵਾਲੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ| ਕੁੱਝ ਸਮੇਂ ਬਾਅਦ ਟੀਮ ਨੇ ਇਕ ਸੈਂਟਰੋ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੇ ਕਬਜੇ ਤੋਂ 30 ਕਿਲੋ 182 ਗ੍ਰਾਮ ਚਰਸ ਬਰਾਮਦ ਹੋਈ|
ਤਿੰਨਾਂ ਦੋਸ਼ੀਆਂ ਦੀ ਪਹਿਚਾਣ ਵਿਨੋਦ ਉਰਫ ਬਾਂਗੜ, ਪਰਵੀਨ ਉਰਫ ਮੱਕੂ ਅਤੇ ਨਿਸ਼ਾਂਤ ਵਜੋ ਹੋਈ ਹੈ|
ਸਾਰਿਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਪ੍ਰਾਵਧਾਨਾਂ ਦੇ ਤਹਿਤ ਮਾਮਲਾ ਦਰਜ ਕਰ ਨਸ਼ੀਲੇ ਪਦਾਰਥ ਤਸਕਰੀ ਦੀ ਸਪਲਾਈ ਚੇਨ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਜਾਰੀ ਹੈ|
ਵਜਨਣਯੋਗ ਹੈ ਕਿ ਡੀਜੀਪੀ ਹਰਿਆਣਾ ਮਨੋਜ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਸਾਰੇ ਜਿਲ੍ਹ੍ਹਾ ਪੁਲਿਸ ਪ੍ਰਮੁੱਖਾਂ ਵੱਲੋਂ ਸੂਬੇ ਵਿਚ ਨਸ਼ਾ ਤਸਕਰੀ ਦੇ ਨਾਲ-ਨਾਲ ਸਪਲਾਈ ਚੇਨ ਅਤੇ ਵੰਡ ਨੈਟਵਰਕ ਵਿਚ ਸ਼ਾਮਿਲ ਲੋਕਾਂ ਦੇ ਖਿਲਾਫ ਮੁਹਿੰ੍ਰਮ ਚਲਾਈ ਜਾ ਰਹੀ ਹੈ|

ਹਰਿਆਣਾ ਦੇ ਬਿਜਲੀ ਅਤੇ ਨਵੀਨ ਤੇ ਨਵੀਨੀਕਰਣ ਮੰਤਰੀ ਨੇ ਕਿਹਾ ਕਿ ਐਸਵਾਈਐਲ ਮੁੱਦੇ ਦਾ ਹੱਲ ਵੀ ਆਪਸੀ ਸਹਿਮਤੀ ਨਾਲ ਜੰਲੀ ਹੀ ਕਰ ਲਿਆ ਜਾਵੇਗਾ
ਚੰਡੀਗੜ੍ਹ, 21 ਅਗਸਤ – ਹਰਿਆਣਾ ਦੇ ਬਿਜਲੀ ਅਤੇ ਨਵੀਨ ਅਤੇ ਨਵੀਨੀਕਰਣ ਉਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਨੇ ਰਾਸ਼ਟਰ ਦੀ ਕਈ ਪ੍ਰਮੁੱਖ ਸਮਸਿਆਵਾਂ ਨੂੰ ਸੁਲਝਾਉਣ ਦਾ ਕੰਮ ਕੀਤਾ ਹੈ ਅਤੇ ਐਸਵਾਈਐਲ ਮੁੱਦੇ ਦਾ ਹੱਲ ਵੀ ਆਪਸੀ ਸਹਿਮਤੀ ਨਾਲ ਜੰਲੀ ਹੀ ਕਰ ਲਿਆ ਜਾਵੇਗਾ| ਹੁਣ ਇਹ ਮਾਮਲਾ ਆਖੀਰੀ ਪੜਾਅ ਵਿਚ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਹਰਿਆਣਾ ਨੂੰ ਉਸਦੇ ਹਿੱਸੇ ਦਾ ਪਾਣੀ ਮਿਲੇਗਾ|
ਸ੍ਰੀ ਰਣਜੀਤ ਸਿੰਘ ਨੇ ਅੱਜ ਸਿਰਸਾ ਵਿਚ ਪੱਤਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਐਸਵਾਈਐਲ ਮਾਮਲੇ ਦਾ ਨਿਪਟਾਰਾ ਖੁਸ਼ਨੁਮਾ ਮਾਹੌਲ ਵਿਚ ਹੋਵੇ, ਇਸ ਦੇ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੰਯੁਕਤ ਮੀਟਿੰਗ ਵੀ ਹੋ ਚੁੱਕੀ ਹੈ ਅਤੇ ਦੋਨਾਂ ਮੁੱਖ ਮੰਤਰੀ ਇਸ ਵਿਸ਼ਾ ‘ਤੇ ਆਪਣਾ-ਆਪਣਾ ਪੱਖ ਰੱਖ ਚੁੱਕੇ ਹਨ| ਉਨ੍ਹਾਂ ਨੇ ਕਿਹਾ ਕਿ ਪਾਣੀ ਰਾਸ਼ਟਰੀ ਸਰੋਤ ਹੈ ਅਤੇ ਕੋਈ ਵੀ ਇਸ ਨੂੰ ਰੋਕ ਨਹੀਂ ਸਕਦਾ| ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਕਾਰਿਆ ਨਹੀਂ ਜਾ ਸਕਦਾ| ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਨ ਅਤੇ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਦੇਣ|
ਬਿਜਲੀ ਮੰਤਰੀ ਨੇ ਕਿਹਾ ਕਿ 26 ਅਗਸਤ ਤੋਂ ਸ਼ੁਰੂ ਹੋ ਰਹੇ ਵਿਧਾਨਸਭਾ ਸ਼ੈਸ਼ਨ ਦੌਰਾਨ ਸੂਬਾ ਹਿੱਤ ਤੇ ਜਨਹਿੱਤ ਦੇ ਮਾਮਲਿਆਂ ‘ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾਂ ਕੀਤਾ ਜਾਵੇਗਾ ਅਤੇ ਵਿਰੋਧੀ ਧਿਰ ਦੇ ਸਕਾਰਾਤਮਕ ਸੁਝਾਆਂ ‘ਤੇ ਵੀ ਗੌਰ ਕੀਤਾ ਜਾਵੇਗਾ|
ਉਨ੍ਹਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਜਨਹਿੱਤ ਵਿਚ ਅਨੇਕ ਕਾਰਗਰ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾ ਦੇ ਸ਼ਲਾਘਾਯੋਗ ਨਤੀਜੇ ਮਿਲ ਰਹੇ ਹਨ| ਸਰਕਾਰ ਵੱਲੋਂ ਸੱਭਕਾ ਸਾਥ-ਸੱਭਕਾ ਵਿਕਾਸ ਦੀ ਨੀਤੀ ‘ਤੇ ਚਲਦੇ ਹੋਏ ਸੂਬੇ ਦੇ ਹਰ ਖੇਤਰ ਵਿਚ ਬਿਨ੍ਹਾ ਭੇਦਭਾਵ ਦੇ ਸਮਾਨ ਰੂਪ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ|
ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੇ ਕੋਰੋਨਾ ਦੀ ਚਨੌਤੀ ਨੂੰ ਸਵੀਕਾਰਦੇ ਹੋਏ ਇਯ ਨੂੰ ਆਪਣੀ ਰੋਜਮਰਾ ਦਾ ਹਿੱਸਾ ਬਣਾ ਲਿਆ ਹੈ| ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਰਿਕਵਰੀ ਰੇਟ ਕਾਫੀ ਵਧਿਆ ਹੈ ਅਤੇ ਹਰਿਆਣਾ ਵਿਚ ਇਹ ਲਗਭਗ 90 ਫੀਸਦੀ ਹੈ|
ਇਸ ਤੋਂ ਪਹਿਲਾਂ ਬਿਜਲੀ ਮੰਤਰੀ ਨੇ ਆਮਜਨਤਾ ਦੀ ਸਮਸਿਆਵਾਂ ਵੀ ਸੁਣੀਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹੱਲ ਦੇ ਨਿਰਦੇਸ਼ ਦਿੱਤੇ| ਉਨ੍ਹਾਂ ਨੇ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਸਥਾਪਿਤ ਕਰਣ ਅਤੇ ਲੋਕਾਂ ਦੀ ਸਮਸਿਆਵਾਂ ਦਾ ਪ੍ਰਾਥਮਿਕਤਾ ਦੇ ਆਧਾਰ ‘ਤੇ ਨਿਪਟਾਨ ਕਰਣ| ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨਾਗਰਿਕ ਨੂੰ ਸਰਲਤਾ ਨਾਲ ਸਹੂਲਤ ਮਹੁਇਆ ਕਰਵਾਉਣ ਦੇ ਲਈ ਪ੍ਰਤੀਬੱਧ ਹਨ| ਸਰਕਾਰ ਦਾ ਯਤਨ ਹੈ ਕਿ ਲਾਇਨ ਦੇ ਆਖੀਰੀ ਛੋਰ ‘ਤੇ ਖੜੇ ਵਿਅਕਤੀ ਨੂੰ ਭਲਾਈਕਾਰੀ ਯੋਜਨਾਵਾਂ ਦਾ ਲਾਭ ਮਿਲੇ ਅਤੇ ਕੋਈ ਵੀ ਯੋਗ ਵਿਅਕਤੀ ਯੋਜਨਾਵਾਂ ਦੇ ਲਾਭ ਤੋਂ ਵਾਂਝਾ ਨਾ ਰਹੇ|

ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਨੇ ਮੋਟਰ ਵਹੀਕਲ ਟੈਕਸ (ਰੋਡ ਟੈਕਸ) ਆਨਲਾਇਨ ਜਮ੍ਹਾ ਕਰਵਾਉਣ ਦੇ ਨਾਂਅ ‘ਤੇ ਹੋ ਰਹੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ‘ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ
ਚੰਡੀਗੜ੍ਹ, 21 ਅਗਸਤ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਮੋਟਰ ਵਹੀਕਲ ਟੈਕਸ (ਰੋਡ ਟੈਕਸ) ਆਨਲਾਇਨ ਜਮ੍ਹਾ ਕਰਵਾਉਣ ਦੇ ਨਾਂਅ ‘ਤੇ ਹੋ ਰਹੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ‘ਤੇ ਤੁਰੰਤ ਨੋਟਿਸ ਕਰਦੋ ਹੋਏ ਪੀੜਤ ਵਿਅਕਤੀ ਦੀ ਸ਼ਿਕਾਇਤ ‘ਤੇ ਦੋਸ਼ੀ ਦੇ ਖਿਲਾਫ ਬਾਵਲ ਪੁਲਿਸ ਥਾਨੇ ਵਿਚ ਮਾਮਲਾ ਦਰਜ ਕਰਵਾ ਕੇ ਕੜੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ| ਇਯ ਦੇ ਨਾਲ ਹੀ, ਉਨ੍ਹਾਂ ਨੇ ਸਬੰਧਿਤ ਜਿਲ੍ਹਿਆਂ ਦੇ ਆਰਟੀਏ ਅਧਿਕਾਰੀਆਂ ਨੂੰ ਵੀ ਇਸ ਤਰ੍ਹਾ ਦੀ ਧੋਖਾਧੜੀ ਕਰਨ ਵਾਲਿਆਂ ‘ਤੇ ਲਗਾਤਾਰ ਨਜਰ ਰੱਖਣ ਨੂੰ ਕਿਹਾ ਹੈ|
ਟ੍ਰਾਂਸਪੋਰਟ ਮੰਤਰੀ ਨੇ ਦਸਿਆ ਕਿ ਰਾਜਸਤਾਨ, ਉੰਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਰਗੇ ਹੋਰ ਰਾਜਾਂ ਦੇ ਨਾਲ ਨਗਦੀ ਹਰਿਆਣਾ ਸੀਮਾ ‘ਤੇ ਕੁੱਝ ਲੋਕਾਂ ਨੇ ਮੋਟਰ ਵਹੀਕਲ ਟੈਕਸ ਆਨਲਾਇਨ ਜਮ੍ਹਾ ਕਰਵਾਉਣ ਦੇ ਨਾਂਅ ‘ਤੇ ਪ੍ਰਾਈਵੇਟ ਦੁਕਾਨਾਂ (ਖੋਖੇ) ਖੋਲੀਆਂ ਹੋਈਆਂ ਹਨ| ਇਹ ਲੋਕ ਵਾਹਨ ਮਾਲਿਕਾਂ ਤੋਂ ਪੈਸੇ ਲੈ ਕੇ ਉਸ ਦੀ ਫਰਜੀ ਰਸੀਦ ਬਣਾ ਦਿੰਦੇ ਹਨ ਅਤੇ ਸਰਕਾਰ ਦੇ ਖਜਾਨੇ ਵਿਚ ਪੈਸਾ ਜਮ੍ਹਾ ਨਹੀਂ ਕਰਵਾਉਂਦੇ| ਜੇਕਰ ਰਸਤੇ ਵਿਚ ਕੋਈ ਜਾਂਚ ਹੁੰਦੀ ਹੈ ਤਾਂ ਅਜਿਹੇ ਵਾਹਨ ਡਰਾਈਵਰ ਪਕੜ ਵਿਚ ਆ ਜਾਂਦੇ ਹਨ ਵਰਨਾ ਇਯ ਤਰ੍ਹਾਂ ਦੀ ਧੋਖਾਧੜੀ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ| ਇਸ ਨਾਲ ਇਕ ਪਾਸੇ ਜਿੱਥੇ ਸਰਕਾਰ ਨੂੰ ਚਪਤ ਲਗਦੀ ਹੈ ਉੱਥੇ ਵਾਹਨ ਮਾਲਿਕਾਂ ਦੇ ਨਾਲ ਵੀ ਠੱਗੀ ਹੁੰਦੀ ਹੈ|
ਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਜਿਲ੍ਹਾ ਰਿਵਾੜੀ ਦੇ ਬਾਵਲ ਵਿਚ ਇਸ ਤਰ੍ਹਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ| ਇਕ ਵਿਅਕਤੀ ਨੇ ਆਪਣੇ ਨਾਲ ਹੋਈ ਇਸ ਤਰ੍ਹਾ ਦੀ ਧੋਖਾਧੜੀ ਦੀ ਸ਼ਿਕਾਇਤ ਕਰਦੇ ਹੋਏ ਦਸਿਆ ਹੈ ਕਿ 18 ਅਗਸਤ ਨੂੰ ਇਕ ਦੁਕਾਨਵਿਚ ਉਸ ਨੇ ਰਾਜਸਤਾਨ ਦੇ ਲਈ 8500 ਰੁਪਏ ਦਾ ਟੈਕਸ ਕਟਵਾਇਆ ਸੀ| ਦੋਸ਼ੀ ਨੇ ਉਸ ਤੋਂ ਪੈਸੇ ਲੈ ਕੇ ਰਸੀਦ ਦੇ ਦਿੱਤੀ| ਬੱਸ ਜੈਪੁਰ ਪਹੁੰਚੀ ਤਾਂ ਚੈਕਿੰਗ ਦੌਰਾਨ ਉਸ ਰਸੀਦ ਦਾ ਕੋਈ ਰਿਕਾਰਡ ਨਹੀਂ ਮਿਲਿਆ ਅਤੇ ਉਹ ਫਰਜੀ ਨਿਕਲੀ|
ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਜਿੱਥੇ ਕਿਤੇ ਵੀ ਇਸ ਤਰ੍ਹਾ ਦੀ ਪ੍ਰਾਈਵੇਟ ਦੁਕਾਨਾਂ ਚੱਲ ਰਹੀਆਂ ਹਨ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਟੈਕਸ ਚੋਰੀ ਜਾਂ ਵਾਹਨ ਮਾਲਿਕਾਂ ਦੇ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ|