ਅਹੁਦੇ ਸ੍ਰਿਜਤ ਕਰਨ ਅਤੇ ਚੋਥੀ ਸ਼੍ਰੇਣੀ ਦੇ ਤਿੰਨ ਅਹੁਦਿਆਂ ਨੂੰ ਆਊਟਸੋਰਸਿੰਗ ਆਧਾਰ ‘ਤੇ ਭਰਨ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ .
ਚੰਡੀਗੜ੍ਹ, 18 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲ੍ਹਾ ਪਲਵਲ ਦੇ ਪਿੰਡ ਖਾਂਬੀ ਵਿਚ ਪ੍ਰਾਥਮਿਕ ਸਿਹਤ ਕੇਂਦਰ ਸਥਾਪਿਤ ਕਰਨ ਅਤੇ ਇਸ ਪ੍ਰਾਥਮਿਕ ਸਿਹਤ ਕੇਂਦਰ ਲਈ ਨੌ ਨਿਯਮਤ ਅਹੁਦੇ ਸ੍ਰਿਜਤ ਕਰਨ ਅਤੇ ਚੋਥੀ ਸ਼੍ਰੇਣੀ ਦੇ ਤਿੰਨ ਅਹੁਦਿਆਂ ਨੂੰ ਆਊਟਸੋਰਸਿੰਗ ਆਧਾਰ ‘ਤੇ ਭਰਨ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ ਨੌ ਅਹੁਦਿਆਂ ਵਿਚ ਮੈਡੀਕਲ ਅਧਿਕਾਰੀ, ਮੈਡੀਕਲ ਅਧਿਕਾਰੀ (ਮਹਿਲਾ), ਦੰਦਾ ਦੇ ਡਾਕਟਰ, ਫਾਰਮਾਸਿਸਟ, ਲੈਬ ਤਕਨੀਸ਼ਿਅਨ, ਬਹੁਉਦੇਸ਼ੀ ਸਿਹਤ ਕਾਰਜਕਰਤਾ (ਪੁਰਸ਼) ਅਤੇ ਬਹੁਉਦੇਸ਼ੀ ਸਿਹਤ ਕਾਰਜਕਰਤਾ (ਮਹਿਲਾ) ਦਾ ਇਕ-ਇਕ ਅਹੁਦਾ ਅਤੇ ਸਟਾਫ ਨਰਸ ਦੇ ਦੋ ਅਹੁਦੇ ਸ਼ਾਮਿਲ ਹਨ| ਮੌਜੂਦਾ ਅਹੁਦਿਆਂ ਦੇ ਸ੍ਰਿਜਨਨਾਲ 2,29,225 ਰੁਪਏ ਪ੍ਰਤੀ ਮਹੀਨਾ ਖਰਚ ਹੋਣ ਦਾ ਅੰਦਾਜਾ ਹੈ|
ਉਨ੍ਹਾਂ ਨੇ ਦਸਿਆ ਕਿ ਪਿੰਡ ਪੰਚਾਇਤ ਖਾਂਬੀ ਇਯ ਪ੍ਰਾਥਮਿਕ ਸਿਹਤ ਕੇਂਦਰ ਦੇ ਲਈ ਚਾਰ ਏਕੜ ਥਾਂ ਦੇਣ ਦੇ ਨਾਲ-ਨਾਲ ਜਦੋਂ ਤਕ ਪ੍ਰਸਤਾਵਿਤ ਸਿਹਤ ਕੇਂਦਰ ਦਾ ਨਿਰਮਾਣ ਕਾਰਜ ਪੂਰਾ ਨਹੀਂ ਹੋ ਜਾਂਦਾ ਉਦੋਂ ਤਕ ਇਕ ਅਸਥਾਈ ਭਵਨ ਦੇਣ ਲਈ ਵੀ ਸਹਿਮਤ ਹਨ|
*******
ਹਰਿਆਣਾ ਸਰਕਾਰ ਨੇ ਵੱਖ-ਵੱਖ ਸਰਕਾਰੀ ਅਹੁਦਿਆਂ ‘ਤੇ ਨਵੇਂ ਚੋਣ ਕੀਤੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਚਰਿੱਤਰ ਪ੍ਰਮਾਣ ਦੀ ਵੈਰੀਫਿਕੇਸ਼ਨ ਵਿਚ ਆਂਸ਼ਿਕ ਛੋਟ ਦੇ ਕੇ ਉਨ੍ਹਾਂ ਨੂੰ ਪ੍ਰੋਵਿਜਨਲ ਆਧਾਰ ‘ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ
ਚੰਡੀਗੜ੍ਹ, 18 ਅਗਸਤ – ਹਰਿਆਣਾ ਸਰਕਾਰ ਨੇ ਹਰਿਆਣਾ ਲੋਕ ਸੇਵਾ ਆਯੋਗ ਅਤੇ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵੱਲੋਂ 31 ਅਕਤੂਬਰ, 2020 ਤਕ ਵੱਖ-ਵੱਖ ਸਰਕਾਰੀ ਅਹੁਦਿਆਂ ‘ਤੇ ਨਵੇਂ ਚੋਣ ਕੀਤੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਚਰਿੱਤਰ ਪ੍ਰਮਾਣ ਦੀ ਵੈਰੀਫਿਕੇਸ਼ਨ ਵਿਚ ਆਂਸ਼ਿਕ ਛੋਟ ਦੇ ਕੇ ਉਨ੍ਹਾਂ ਨੂੰ ਪ੍ਰੋਵਿਜਨਲ ਆਧਾਰ ‘ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ| ਉਮੀਦਗਾਰਾਂ ਦੇ ਚਰਿੱਤਰ ਪ੍ਰਮਾਣ ਦਾ ਵੈਰੀਫਿਕੇਸ਼ਨ ਪ੍ਰੋਵਿਜਨਲ ਨਿਯੁਕਤੀ ਹੋਣ ਦੇ ਤਿੰਨ ਮਹੀਨੇ ਦੇ ਅੰਦਰ-ਅੰਦਰ ਕਰਨਾ ਹੋਵੇਗਾ| ਸਰਕਾਰ ਵੱਲੋਂ ਇਹ ਛੋਟ 31 ਅਕਤੂਬਰ, 2020 ਦੇ ਬਾਅਦ ਆਪਣੇ ਆਪ ਸਮਾਪਤ ਹੋ ਜਾਵੇਗੀ|
ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਬੰਧ ਵਿਚ ਮੁੱਖ ਸਕੱਤਰ ਦਫਤਰ ਵੱਲੋ ਇਕ ਪੱਤਰ ਸਾਰੀ ਪ੍ਰਸਾਸ਼ਨਿਕ ਸਕੱਤਰਾਂ ਅਤੇ ਵਿਭਾਗਾਂ ਦੇ ਪ੍ਰਮੁੱਖਾਂ ਨੂੰ ਲਿਖੇ ਜਾ ਚੁੱਕੇ ਹਨ|
ਬੁਲਾਰੇ ਨੇ ਦਸਿਆ ਕਿ ਸਰਕਾਰ ਦੇ ਨਿਰਦੇਸ਼ਾਂ ਵਿਚ ਨਿਹਿਤ ਪ੍ਰਾਵਧਾਨ ਨਵੇਂ ਚੋਣ ਕੀਤੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਚਰਿੱਤਰ ਪ੍ਰਮਾਣ ਦੇ ਵੈਰੀਫਿਕੇਸ਼ਨ ਦੇ ਬਿਨ੍ਹਾ ਸਰਕਾਰੀ ਨੌਕਰੀ ‘ਤੇ ਨਿਯੁਕਤ ਹੋਣ ਦੀ ਮੰਜੂਰੀ ਨਹੀਂ ਦਿੰਦੇ ਹਨ| ਉਮੀਦਵਾਰਾਂ ਦੇ ਚਰਿੱਤਰ ਪ੍ਰਮਾਣ ਦੇ ਵੈਰੀਫਿਕੇਸ਼ਨ ਦੇ ਕਾਰਜ ਵਿਚ ਬਹੁਤ ਸਮੇਂ ਲਗਦਾ ਹੈ ਅਤੇ ਨਵੀਂ ਨਿਯੁਕਤੀਆਂ ਨਾ ਹੋਣ ਦੇ ਕਾਰਣ ਵਿਭਾਗਾਂ ਦੇ ਕਾਰਜ ਪ੍ਰਭਾਵਿਤ ਹੁੰਦੇ ਹਨ| ਇਸ ਲਈ ਸਰਕਾਰ ਨੇ ਨਿਯੁਕਤੀਆਂ ਵਿਚ ਚਰਿੱਤਰ ਪ੍ਰਮਾਣ ਦੇ ਵੈਰੀਫਿਕੇਸ਼ਨ ਵਿਚ ਆਂਸ਼ਿਕ ਛੋਟ ਦੇਣ ਦਾ ਫੈਸਲਾ ਕੀਤਾ ਹੈ| ਉਮੀਦਵਾਰਾਂ ਦੇ ਚਰਿੱਤਰ ਪ੍ਰਮਾਣ ਦਾ ਵੈਰੀਫਿਕੇਸ਼ਨ ਪ੍ਰੋਵਿਜਨਲ ਨਿਯੁਕਤ ਹੋਣ ਦੇ ਤਿੰਨ ਮਹੀਨੇ ਦੇ ਅੰਦਰ-ਅੰਦਰ ਕਰਨਾ ਹੋਵੇਗਾ| ਹਾਲਾਂਕਿ ਜੇਕਰ ਵੈਰੀਫਿਕੇਸ਼ਨ ਦੇ ਬਾਅਦ ਉਮੀਦਵਾਰ ਦੇ ਖਿਲਾਫ ਕੁੱਝ ਵੀ ਪ੍ਰਤੀਕੂਲ ਰਿਪੋਰਟ ਦਰਜ ਕੀਤੀ ਜਾਂਦੀ ਹੈ ਤਾਂ ਇਸ ਛੋਟ ਨਾਲ ਕਿਸੇ ਉਮੀਦਵਾਰ ਨੂੰ ਨੌਕਰੀ ‘ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਮਿਲਦਾ ਹੈ|
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਇੰਟੀਗ੍ਰੇਟਿਡ ਐਵੀਏਸ਼ਨ ਹੱਬ ਹਿਸਾਰ ਨੂੰ ਵਿਕਸਿਤ ਕਰਨ ਨਾਲ ਸਬੰਧਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਲਈ
ਚੰਡੀਗੜ੍ਹ, 18 ਅਗਸਤ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਇੰਟੀਗ੍ਰੇਟਿਡ ਐਵੀਏਸ਼ਨ ਹੱਬ ਹਿਸਾਰ ਨੂੰ ਵਿਕਸਿਤ ਕਰਨ ਨਾਲ ਸਬੰਧਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਉੱਥੇ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ| ਲੰਬਿਤ ਕੰਮਾਂ ਨੂੰ ਨਿਪਟਾਉਣ ਲਈ ਸਮੇਂ ਵੀ ਨਿਰਧਾਰਿਤ ਕੀਤਾ|
ਹਿਸਾਰ ਵਿਚ ਹਵਾਈ ਅੱਡੇ ਦਾ ਸਪਨਾ ਪੁਰਾ ਕਰਨ ਨੂੰ ਲੈ ਕੇ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਗੰਭੀਰ ਹਨ| ਇਸ ਨੂੰ ਲੈ ਕੇ ਉਹ ਲਗਾਤਾਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਹਨ| ਪਿਛਲੇ ਦੋ ਮਹੀਨੇ ਵਿਚ ਉਹ ਹਵਾਈ ਅੱਡੇ ਦੇ ਕੰਮ ਵਿਚ ਤੇਜੀ ਲਿਆਉਣ ਲਈ ਖਾਰ ਵਾਰ ਸੂਬੇ ਦੇ ਆਲਾ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਚੁੱਕੇ ਹਨ| ਇਸ ਕੜੀ ਵਿਚ ਡਿਪਟੀ ਸੀਐਮ ਨੇ ਅੱਜ ਦੀ ਮੀਟਿੰਗ ਵਿਚ ਨਾ ਸਿਰਫ ਇਸ ਦੇ ਨਿਰਮਾਣ ਦੀ ਪ੍ਰਕ੍ਰਿਆ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਸਗੋਂ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਨਾਲ ਜੁੜੇ ਅਧਿਕਾਰੀਆਂ ਦੇ ਲਈ ਸਬੰਧਿਤ ਕੰਮਾਂ ਨੂੰ ਪੂਰਾ ਕਰਨ ਦੇ ਲਈ ਸਮੇਂ ਸੀਮਾ ਵੀ ਤੈਅ ਕਰ ਦਿੱਤੀ| ਉਹ ਹਵਾਈ ਅੱਡੇ ਨਾਲ ਜੁੜੇ ਪ੍ਰੋਜੈਕਟ ਦੀ ਪ੍ਰਗਤੀ ਰਿਪੋਰਟ ਖੁਦ ਤਲਬ ਕਰਣਗੇ|
ਡਿਪਟੀ ਸੀਐਮ ਨੇ ਕਿਹਾ ਕਿ ਰਾਜ ਸਰਕਾਰ ਹਿਸਾਰ ਦੇ ਲੋਕਾਂ ਨੂੰ ਹਵਾਈ ਅੱਡੇ ਦਾ ਤੋਹਫਾ ਜਲਦੀ ਦੇਣਾ ਚਾਹੁੰਦੀ ਹੈ| ਅੱਜ ਦੀ ਮੀਟਿੰਗ ਦਾ ਪ੍ਰਮੁੱਖ ਉਦੇਸ਼ ਵੱਖ-ਵੱਖ ਵਿਭਾਗਾਂ ਦੇ ਵਿਚ ਏਵੀਏਸ਼ਨ ਹੱਬ ਸਥਾਪਿਤ ਕਰਨ ਨੂੰ ਲੈ ਕੇ ਤਾਲਮੇਲ ਸਥਾਪਿਤ ਕਰ ਪ੍ਰੋਜੈਕਟ ਵਿਚ ਤੇਜੀ ਲਿਆਉਣਾ ਹੈ|
ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਵਿਭਾਗਾਂ ਦੀ ਵਿੱਤ ਨਾਲ ਸਬੰਧੀ ਫਾਇਲਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਨਿਪਟਾਉਣ, ਨਾਲ ਹੀ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਵਿਭਾਗ ਨੂੰ ਹਵਾਈ ਅੱਡੇ ਦੇ ਕਾਰਜ ਨਾਲ ਜੁੜੇ ਵਿੱਤ ਵਿਭਾਗ ਦੇ ਮਾਮਲੇ ਵਿਚ ਰਾਜ ਸਰਕਾਰ ਵੱਲੋਂ ਕੋਈ ਵੀ ਪਰੇਸ਼ਾਨੀ ਨਈਂ ਆਉਣ ਦਿੱਤੀ ਜਾਵੇਗੀ|
ਡਿਪਟੀ ਸੀਐਮ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਰਵਾਲਾ ਰੋਡ ਦੇ ਵੈਕਲਪਿਕ ਰੋਡ ‘ਤੇ ਤੇਜੀ ਨਾਲ ਕੰਮ ਕਰਣ ਤਾਂ ਜੋ ਉਸ ਰੋਡ ਤੋਂ ਆਉਣ ਜਾਣ ਵਾਲੇ ਵਾਹਨਾਂ ਨੂੰ ਲੰਬਾ ਰਸਤਾ ਤੈਅ ਕਰ ਕੇ ਜਾਣਾ ਪਵੇ ਇੰਟੀਗ੍ਰੇਟਿਡ ਏਵੀਏਸ਼ਨ ਹੱਬ ਦੇ ਘੇਰੇ ਵਿਚ ਆਉਣ ਵਾਲੇ ਰਾਣਾ ਮਾਈਨਰ ਚਿਲਡਰਨ ਆਬਜਰਵੇਸ਼ਨ ਹੋਮ, ਹਾਈ ਟੈਂਸ਼ਨ ਪਾਵਰ ਲਾਇੰਨਸ ਨੂੰ ਸ਼ਿਫਟ ਕਰਨ ਬਾਰੇ ਵੀ ਸਬੰਧਿਤ ਵਿਭਾਗਾਂ ਨੂੰ ਟਾਈਮ-ਬਾਊਂਡ ਕਰਦੇ ਹੋਏ ਨਿਰਧਾਰਿਤ ਸਮੇਂ ਵਿਚ ਕਾਰਜ ਨੂੰ ਅੰਜਾਮ ਦੇਣ ਦਾ ਨਿਰਦੇਸ਼ ਦਿੱਤੇ|
ਇਸ ਮੌਕੇ ‘ਤੇ ਹਰਿਆਣਾ ਦੇ ਮੱਛੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀਐਸ ਕੁੰਡੂ, ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਸੀ ਗੁਪਤਾ, ਪਸ਼ੂਪਾਲਣ ਅਤੇ ਡੇਅਰਿੰਗ ਵਿਭਾਗ ਦੇ ਪ੍ਰਧਾਨ ਸਕੱਤਰ ਰਾਜਾਸ਼ੇਖਰ ਵੁੰਡਰੂ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ|
ਚੰਡੀਗੜ੍ਹ, 18 ਅਗਸਤ – ਹਰਿਆਣਾ ਵਿਚ ਰਾਜ ਸਰਕਾਰ ਵੱਲੋਂ ਫਸਲਾਂ ਦੇ ਅਵਸ਼ੇਸ਼ਾਂ ਦੇ ਸਹੀ ਪ੍ਰਬੰਧਨ ਅਤੇ ਆਉਣ ਵਾਲੇ ਝੋਨੇ ਦੀ ਕਟਾਈ ਦੇ ਮੌਸਮ ਦੇ ਮੱਦੇਨਜਰ ਪਰਾਲੀ ਜਲਾਉਣ ਦੇ ਨੁਕਸਾਨਦੇਹ ਪ੍ਰਭਾਵਾਂ ਦੇ ਬਾਰੇ ਵਿਚ ਕਿਸਾਨਾਂ ਵਿਚ ਜਾਗਰੁਕਤਾ ਪੈਦਾ ਕਰਨ ਦੇ ਲਈ ਵੱਡੇ ਪੈਮਾਨੇ ‘ਤੇ ਮੁਹਿੰਮ ਚਲਾਏ ਜਾ ਰਹੇ ਹਨ|
ਇਹ ਜਾਣਕਾਰੀ ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਕੌਮੀ ਰਾਜਧਾਨੀ ਖੇਤਰ ਦੇ ਲਈ ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਅਥਾਰਿਟੀ ਦੇ ਚੇਅਰਮੈਨ ਭੁਰੇਲਾਲ ਦੀ ਅਗਵਾਈ ਹੇਠ ਫਸਲ ਅਵਸ਼ੇਸ਼ ਪ੍ਰਬੰਧਨ ਦੇ ਲਈ ਇੰਨ ਸੀਟੁ ਅਤੇ ਐਕਸ-ਸੀਟੂ ਪ੍ਰਬੰਧਨ ਨੂੰ ਲੈ ਕੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਹੋਈ ਮੀਟਿੰਗ ਵਿਚ ਦਿੱਤੀ| ਇਸ ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਵਾਤਾਵਰਣ ਅਤੇ ਕਲਾਈਮੇਟ ਬਦਲਾਅ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਅਤੇ ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਸੀ. ਗੁਪਤਾ ਵੀ ਸ਼ਾਮਿਲ ਸਨ|
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਾਰੇ ਜਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਰੇ ਪੀਲੇ ਅਤੇ ਲਾਲ ਜੋਨ ਵਿਚ ਆਉਣ ਵਾਲੇ ਪਿੰਡਾਂ ‘ਤੇ ਵੱਧ ਧਿਆਨ ਦੇਣ| ਆਈਈਸੀ (ਸੂਚਨਾ, ਸਿਖਿਆ ਅਤੇ ਸੰਚਾਰ) ਵਤੀਵਿਧੀਆਂ ਵਰਗੇ ਪਿੰਡ ਅਤੇ ਬਲਾਕ ਪੱਧਰੀ ਕੈਂਪਾਂ ਅਤੇ ਸਮਾਰੋਹਾਂ, ਸੋਸ਼ਲ ਮੀਡੀਆ ਜਾਗਰੁਕਤਾ ਅਤੇ ਪ੍ਰਦਰਸ਼ਨ ਵੈਨ ਦੀ ਤੈਨਾਤੀ ਕਰ ਕੇ ਵੱਡੇ ਪੈਮਾਨੇ ‘ਤੇ ਜਾਗਰੁਕਤਾ ਮੁਹਿੰਮ ਚਲਾਏ ਗਏ ਹਨ| ਕਿਸਾਨਾਂ ਨੂੰ ਇੰਨ ਸੀਟੂ ਫਸਲ ਅਵਸ਼ੇਸ਼ ਪ੍ਰਬੰਧਨ ਮਸ਼ੀਨਰੀ ਦੇ ਸੰਚਾਲਨ ਅਤੇ ਰੱਖਰਖਾਵ ਲਈ ਸਿਖਿਅਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਖੇਤਾਂ ਵਿਚ ਇਨ-ਸੀਟੂ ਪ੍ਰਬੰਧਨ ਤਕਨੀਕ ਦਾ ਪ੍ਰਦਰਸ਼ਨ ਕੀਤਾ ਗਿਆ| ਖੇਤੀਬਾੜੀ ਵਿਭਾਗ ਵੱਲੋਂ ਇਨ-ਸੀਟੂ ਫਸਲ ਅਵਸ਼ੇਸ਼ ਪ੍ਰਬੰਧਨ ਦੇ ਬਾਰੇ ਵਿਚ ਜਾਗਰੁਕਤਾ ਫੈਲਾਉਣ ਲਈ ਪ੍ਰਮੁੱਖ ਸਥਾਨਾਂ ‘ਤੇ ਹੋਡਿੰਗਸ ਅਤੇ ਬੈਨਰ ਵੀ ਲਗਾਏ ਗਏ ਹਨ|
ਮੀਟਿੰਗ ਵਿਚ ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਸੀ. ਗੁਪਤਾ ਨੇ ਦਸਿਆ ਕਿ ਸੂਬੇ ਵਿਚ ਅਵਸ਼ੇਸ਼ ਪ੍ਰਬੰਧਨ ਦੇ ਲਈ ਐਕਸ ਸੀਟੂ ਰਾਹੀਂ ਲਗਭਗ 8 ਲੱਖ ਮੀਟ੍ਰਿਕ ਟਨ ਫਸਲ ਅਵਸ਼ੇਸ਼ ਪ੍ਰਬੰਧਨ ਪ੍ਰਤੀ ਸਾਲ ਕੀਤਾ ਜਾ ਰਿਹਾ ਹੈ| ਸੂਬੇ ਵਿਚ ਬਾਇਓਮਾਸ ਫਸਲ ਅਵਸ਼ੇਸ਼ ਪ੍ਰਬੰਧਨ ਦੇ ਲਈ 4 ਬਾਇਓਮਾਸ ਪਾਵਰ ਪਰਿਯੋਜਨਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਕੁਰੂਕਸ਼ੇਤਰ ਅਤੇ ਕੈਥਲ ਵਿਚ 15-15 ਮੈਗਾਵਾਟ ਦੀ ਪਰਿਯੋਜਨਾਵਾਂ ‘ਤੇ ਕਾਰਜ ਚੱਲ ਰਿਹਾ ਹੈ| ਇਸ ਨਾਲ ਲਗਭਗ ਸਾਢੇ ਤਿੰਨ ਲੱਖ ਮੀਟ੍ਰਿਕ ਟਨ ਫਸਲ ਅਵਸ਼ੇਸ਼ ਦਾ ਪ੍ਰਬੰਧਨ ਕੀਤਾ ਜਾ ਸਕੇਗਾ| ਇਸ ਤੋਂ ਇਲਾਵਾ, ਜੀਂਦ ਅਤੇ ਫਤਿਹਾਬਾਦ 9.9 ਮੇਗਾਵਾਟ ਦੀ ਪਰਿਯੋਜਨਾਵਾਂ ‘ਤੇ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ| ਸੂਬੇ ਵਿਚ ਹੁਣ ਤਕ ਕੰਪ੍ਰੈਸਿਵ ਬਾਇਓ ਗੈਸ ਦੇ 353.56 ਟਨ ਰੋਜਾਨਾ ਸਮਰੱਥਾ ਦੇ 66 ਸਬੰਧਿਤ ਪੱਤਰ ਆਇਲ ਕੰਪਨੀਆਂ ਨੂੰ ਜਾਰੀ ਕੀਤੇ ਗਏ ਹਨ| ਇੰਨ੍ਹਾ ਪਲਾਂਟਾਂ ਦੇ ਲਗਾਏ ਜਾਣ ਨਾਲ ਪ੍ਰਤੀ ਸਾਲ 22 ਲੱਖ ਮੀਟ੍ਰਿਕ ਟਨ ਦੀ ਫਸਲ ਅਵਸ਼ੇਸ਼ ਪ੍ਰਬੰਧਨ ਹੋ ਸਕੇਗਾ|
ਉਨ੍ਹਾਂ ਨੇ ਦਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਗੈਰ-ਬਾਸਮਤੀ ਉਤਪਾਦਕਾਂ ਨੂੰ ਫਸਲ ਅਵਸ਼ੇਸ਼ ਪ੍ਰਬੰਧਨ ਦੇ ਲਈ ਸੱਤ ਦਿਨਾਂ ਦੇ ਅੰਦਰ 100 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਪ੍ਰੋਤਸਾਹਨ ਵੀ ਦਿੱਤਾ ਜਾ ਰਿਹਾ ਹੈ| ਰਾਜ ਸਰਕਾਰ ਨੇ ਕਾਫੀ ਮਸ਼ੀਨਾਂ ਅਤੇ ਪਰਿਚਾਲਣ ਲਾਗਤ ਵਜੋ 1,000 ਰੁਪਏ ਪ੍ਰਤੀ ਏਕੜ ਪ੍ਰਦਾਨ ਕਰ ਕੇ, ਗੈਰ-ਬਾਸਮਤੀ ਅਤੇ ਬਾਸਮਤੀ ਦੀ ਮੂਛੱਲ ਕਿਸਮ ਉਗਾਉਣ ਵਾਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਮਦਦ ਕੀਤੀ ਹੈ| ਇੰਨ੍ਹਾਂ ਦੋਨੌ ਉਦੇਸ਼ਾਂ ਦੇ ਲਈ ਰਾਜ ਸਰਕਾਰ ਵੱਲੋਂ ਰਾਜ ਬਜਟ ਵਿਚ ਪਹਿਲਾਂ ਹੀ 453 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ|
ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦਸਿਆ ਕਿ ਸੂਬੇ ਵਿਚ ਭੂਜਲ ਸਰੰਖਣ ਕਰਨ ਦੀ ਦਿਸ਼ਾ ਵਿਚ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ ਜਿਸ ਵਿਚ ਖਰੀਫ 2020 ਦੌਰਾਨ ਫਸਲ ਵਿਵਿਧੀਕਰਣ ਯੋਜਨਾ ਦੇ ਤਹਿਤ 40 ਮੀਟਰ ਤੋਂ ਹੇਠਾਂ ਪਹੁੰਚੇ ਭੂਜਲ ਪੱਧਰ ਨਾਲ ਪ੍ਰਭਾਵਿਤ ਬਲਾਕਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਥਾਂ ਘੱਟ ਪਾਣੀ ਨਾਲ ਪੱਕਣ ਵਾਲੀ ਮੱਕੀ, ਬਾਜਰਾ, ਕਪਾਅ, ਦਲਹਨ ਅਤੇ ਬਾਗਬਾਨੀ ਫਸਲਾਂ ਬਿਜਣ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ| ਇਸ ਯੋਜਨਾ ਦੇ ਤਹਿਤ ਰਾਜ ਸਰਕਾਰ ਵੱਲੋਂ 7,000 ਰੁਪਏ ਪ੍ਰਤੀ Jਕੇੜ ਦੇਣ ਦਾ ਵਾਦਾ ਕੀਤਾ ਗਿਆ ਹੈ, ਜਿਸ ਵਿਚ 2,000 ਰੁਪਏ ਦੀ ਪਹਿਲੀ ਕਿਸਤ ਫਸਲ ਦੇ ਵੈਰੀਫਿਕੇਸ਼ਨ ਬਾਅਦ ਅਤੇ ਬਾਕੀ 5,000 ਰੁਪਏ ਫਸਲ ਕੀਤ ਪਕਾਈ ਦੇ ਸਮੇਂ ਦਿੱਤੇ ਜਾਣਗੇ| ਇਸ ਦੇ ਲਈ ਸੂਬੇ ਦਾ ਹੁਣ ਤਕ 40,960 ਹੈਕਟੇਅਰ ਖੇਤਰ ਵੈਰੀਫਾਈ ਕੀਤਾ ਜਾ ਚੁੱਕਾ ਹੈ| ਇੰਨ੍ਹਾਂ ਖੇਤਰਾਂ ਤੋਂ ਘੱਟੋ ਘੱਟ ਸਹਾਇਕ ਮੁੱਲ ‘ਤੇ ਸੌ-ਫੀਸਦੀ ਖਰੀਦ ਕੀਤੀ ਜਾਵੇਗੀ| ਇਸ ਤੋਂ ਇਲਾਵਾ, ਸਬਜੀਆਂ ਦੀ ਖਰੀਦ ਲਈ ਭਾਵਾਂਤਰ ਭਰਪਾਈ ਯੋਜਨਾ ਚਲਾਈ ਜਾ ਰਹੀ ਹੈ| ਫਸਲ ਅਵਸ਼ੇਸ਼ ਪ੍ਰਬੰਧਨ (ਸੀਆਰਐਮ) ਸਕੀਮ ਦੇ ਤਹਿਤ ਜਿਲ੍ਹਾ ਵਿਚ ਫਸਲ ਅਵਸ਼ੇਸ਼ ਪ੍ਰਬੰਧਨ ਦੇ 9 ਤਰ੍ਹਾ ਦੇ ਖੇਤੀਬਾੜੀ ਯੰਤਰਾਂ ‘ਤੇ ਅਨੂਦਾਨ ਦੇ ਲਈ ਆਨਲਾਇਨ ਬਿਨੈ ਮੰਗੇ ਗਏ ਹਨ| ਸਾਲ 2020-21 ਦੇ ਲਈ 820 ਕਸਟਮਰ ਹਾਇਰਿੰਗ ਸੈਂਟਰ ਅਤੇ 2741 ਵਿਅਕਤੀਗਤ ਸਮੱਗਰੀ ਦਿੱਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ|
ਹਰਿਆਣਾ ਦੇ ਰਾਜਪਾਲ ਨੇ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਤੇ ਐਜੂਕੇਸ਼ਨਿਸਟ ਨੂੰ ਅਪੀਲ ਕੀਤੀ ਕਿ ਉਹ ਨਵੀਂ ਰਾਸ਼ਟਰੀ ਸਿਖਿਆ ਨੀਤੀ-2020 ਨੂੰ ਪ੍ਰਭਾਵੀ ਤੇ ਤੇਜ ਗਤੀ ਨਾਲ ਲਾਗੂ ਕਰਨ
ਚੰਡੀਗੜ੍ਹ, 18 ਅਗਸਤ – ਹਰਿਆਣਾ ਦੇ ਰਾਜਪਾਲ ਸਤਅਦੇਵ ਨਰਾਇਣ ਆਰਿਆ ਨੇ ਰਾਜ ਦੀ ਯੂਨੀਵਰਸਿਟੀਆਂ ਦੇ ਚਾਂਸਲਰ ਵੀ ਹਨ ਨੇ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਤੇ ਐਜੂਕੇਸ਼ਨਿਸਟ ਨੂੰ ਅਪੀਲ ਕੀਤੀ ਕਿ ਉਹ ਨਵੀਂ ਰਾਸ਼ਟਰੀ ਸਿਖਿਆ ਨੀਤੀ-2020 ਨੂੰ ਪ੍ਰਭਾਵੀ ਤੇ ਤੇਜ ਗਤੀ ਨਾਲ ਲਾਗੂ ਕਰਨ ਵਿਚ ਪਹਿਲ ਕਰਣ| ਨਵੀਂ ਨੀਤੀ ਦੇਸ਼ ਅਤੇ ਸੂਬੇ ਵਿਚ ਸਿਖਿਆ ਵਿਵਸਥਾ ਵਿਚ ਬਿਹਤਰ ਬਦਲਾਅ ਲਿਆਉਣ ਦੇ ਨਾਲ-ਨਾਲ ਯੁਵਾ ਪੀੜੀ ਨੂੰ ਆਤਮਨਿਰਭਰ ਬਨਾਉਣ ‘ਤੇ ਟਾਰਗੇਟ ਹੈ|
ਸ੍ਰੀ ਆਰਿਆ ਅੱਜ ਇੱਥੇ ਹਰਿਆਣਾ ਰਾਜਭਵਨ ਵਿਚ ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਵੱਲੋਂ ਆਯੋਜਿਤ ਡਿਜੀਟਲ ਕਾਨਫ੍ਰੈਸਿੰਗ ਵਿਚ ਵਾਇਸ ਚਾਂਸਲਰ ਅਤੇ ਵਿਦਿਅਕਾਂ ਨੂੰ ਸੰਬੋਧਿਤ ਕਰ ਰਹੇ ਸਨ|
ਉਨ੍ਹਾਂ ਨੇ ਕਿਹਾ ਕਿ ਸਿਖਿਆ ਜਗਤ ਨਾਲ ਜੁੜੇ ਲੋਕ ਨਵੀਂ ਰਾਸ਼ਟਰੀ ਸਿਖਿਆ ਨੀਤੀ ਨੂੰ ਲਾਗੂ ਕਰਨ ਵਿਚ ਜਵਾਬਦੇਹੀ ਦੇ ਨਾਲ ਆਪਣੀ ਜਿਮੇਵਾਰੀ ਨਿਭਾਉਣਗੇ ਤਾਂ ਯਕੀਨੀ ਰੂਪ ਨਾਲ ਭਾਰਤ ਦੇ ਨਵੇਂ-ਨਿਰਮਾਣ ਦੀ ਪ੍ਰਕ੍ਰਿਆ ਵਿਚ ਦੇਸ਼ ਨੂੰ ਚੰਗੇ ਵਿਦਿਆਰਥੀ ਕਾਰੋਬਾਰੀ ਅਤੇ ਚੰਗੇ ਨਾਗਰਿਕ ਮਿਲਣਗੇ|
ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿਖਿਆ ਨੀਤੀ ਵਿਚ ਸਿਖਿਆ ਦਾ ਮੂਲ ਉਦੇਸ਼ ਕੌਸ਼ਲ, ਤਕਨੀਕ ਅਤੇ ਮੁਹਾਰਤ ਦੇ ਨਾਲ ਚੰਗੇ ਨਾਗਰਿਕ ਤਿਆਰ ਕਰਨਾ ਹੈ| ਹਰਿਆਣਾ ਸੂਬੇ ਵਿਚ ਤਾਂ ਨਵੀਂ ਸਿਖਿਆ ਨੀਤੀ ਨੂੰ ਲਾਗੂ ਕਰਨਾ ਆਸਾਨ ਹੈ ਕਿਉਂਕਿ ਹਰਿਆਣਾ ਵਿਚ ਸਿਖਿਆਨਾਲ ਸਬੰਧਿਤ ਸਾਰੇ ਢਾਂਚਾਗਤ ਸਹੂਲਤਾਂ ਪਹਿਲਾਂ ਤੋਂ ਹੀ ਮਜਬੂਤ ਹਨ|
ਸ੍ਰੀ ਆਰਿਆ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਪ੍ਰਗਤੀ ਅਤੇ ਭਵਿੱਖ ਦਾ ਆਧਾਰ ਮਜਬੂਤ ਸਿਖਿਆ ਤੰਤਰ ਹੀ ਹੁੰਦਾ ਹੈ| ਇਸ ਉਦੇਸ਼ ਨਾਲ 34 ਸਾਲ ਦੇ ਬਾਅਦ ਰਾਸ਼ਟਰੀ ਸਿਖਿਆ ਨੀਤੀ-2020 ਤਿਆਰ ਕੀਤੀ ਗਈ ਹੈ| ਇਹ ਸਿਖਿਆ ਨੀਤੀ ਭਾਰਤ ਦੇ ਨਵ-ਨਿਰਮਾਣ ਦਾ ਅਧਾਰਸ਼ਿਲਾ ਬਣੇਗੀ| ਇਸ ਸਿਖਿਆ ਨੀਤੀ ਵਿਚ ਦੇਸ਼ ਦੇ 130 ਕਰੋੜ ਤੋਂ ਵੱਧ ਲੋਕਾਂ ਦੀ ਉਮੀਂਦਾ ਨੂੰ ਪ੍ਰਤੀਬੰਬਿਤ ਕੀਤਾ ਗਿਆ ਹੈ|
ਉਨ੍ਹਾਂ ਨੇ ਕਿਹਾ ਕਿ ਕੌਮੀ ਸਿਖਿਆ ਨੀਤੀ ਦੇ ਤਹਿਤ ਖੋਜ, ਨਵੀਆਂ ਖੋਜਾਂ ਅਤੇ ਰੁਜਗਾਰਮੁਖੀ ਪ੍ਰੋਗ੍ਰਾਮਾਂ ਨੂੰ ਲਗਾਤਾਰ ਤੇਜੀ ਪ੍ਰਦਾਨ ਕਰਨ ਦੇ ਲਈ ਸਕਲ ਘਰੇਲੂ ਉਤਪਾਦ ਦਾ 6 ਫੀਸਦੀ ਹਿੱਸਾ ਸਿਖਿਆ ਦੇ ਲਈ ਰੱਖਿਆ ਗਿਆ ਹੈ| ਇਸ ਨਾਲ ਯਕੀਨੀ ਰੂਪ ਨਾਲ ਭਵਿੱਖ ਵਿਚ ਦੇਸ਼ ਵਿਚ ਸਿਖਿਆ ਨਾਲ ਸਬੰਧਿਤ ਢਾਂਚਾਗਤ ਸਹੂਲਤਾਂ ਮਜਬੂਤ ਹੋਣਗੀਆਂ|
ਰਾਜਪਾਲ ਨੇ ਕਿਹਾ ਕਿ ਦੇਸ਼ ਵਿਚ ਸਿਖਿਆ ਦੇ ਖੇਤਰ ਵਿਚ ਪਹਿਲਾਂ ਇਕ ਭੇਡਚਾਲ ਸੀ| ਸਾਰੇ ਲੋਕਾਂ ਵਿਚ ਦੇਖਾ-ਦੇਖੀ ਆਪਣੇ ਬੱਚਿਆਂ ਨੂੰ ਡਾਕਟਰ, ਵਕੀਲ, ਇੰਜੀਨੀਅਰ ਬਨਾਉਣ ਦੀ ਹੌੜ ਲਗੀ ਰਹਿੰਦੀ ਸੀ, ਪਰ ਹੁਣ ਨਵੀਂ ਕੌਮੀ ਸਿਖਿਆ ਨੀਤੀ ਨੂੰ ਰਾਸ਼ਟਰੀ ਨਿਰਮਾਣ ਅਤੇ ਰਚਨਾਤਮਕ ਸਿਆਿ ਦਾ ਸਵਰੂਪ ਦਿੱਤਾ ਗਿਆ ਹੈ| ਕੌਮੀ ਸਿਖਿਆ ਨੀਤੀ ਵਿਚ ਅਧਿਆਪਕ ਦੇ ਵਭਾਵੀਮਾਨ ਦਾ ਵੀ ਧਿਆਨ ਰੱਖਿਆ ਗਿਆ ਹੈ| ਇਕ ਪਾਸ ਜਿੱਥੇ ਵਿਦਆਰਥੀਆਂ ਨੂੰ ਸਥਾਨਕ ਪਹਿਲੂਆਂਤੋਂ ਲੈ ਕੇ ਵਿਸ਼ਵ ਪੱਧਰ ਪ੍ਰਣਾਲੀ ਨਾਲ ਜੋੜਿਆ ਗਿਆ ਹੈ, ਉਥੇ ਹੀ ਦੂਜੇ ਪਾਸੇ ਅਧਿਆਪਕਾਂ ਦੇ ਪੱਧਰ ਨੂੰ ਵਧਾਉਣ ਲਈ ਵੀ ਸਿਖਲਾਈ ਆਦਿ ਦਾ ਵਿਸ਼ੇਸ਼ ਪ੍ਰਾਵਧਾਨ ਕੀਤਾ ਗਿਆ ਹੈ|
ਸ੍ਰੀ ਆਰਿਆ ਅਨੁਸਾਰ ਦਿਲਚਸਪ ਵਿਸ਼ਿਆਂ ਦੇ ਅਧਿਐਨ ਨਾਲ ਸਾਡੇ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਵਿਚ ਨਿਪੁੰਨ ਹੋਣਗੇ| ਇੰਨ੍ਹਾਂ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਲਾਭ ਦੇਸ਼ ਨੂੰ ਹੀ ਮਿਲੇਗਾ| ਇਸ ਨਾਲ ਬ੍ਰੇਨ-ਡ੍ਰੇਨ ਦੀ ਲਗਾਮ ਲੱਗੇਗੀ| ਨਵੀ ਸਿਖਿਆ ਨੀਤੀ ਪੂਰੀ ਤਰ੍ਹਾ ਰੁਜਗਾਰਮੁਖੀ ਹੋਵੇਗੀ| ਇੱਥੇ ਤਕ ਕਿ ਉੱਚੇਰੀ ਸਿਖਿਆ ਵਿਚ ਵੀ ਕੌਸ਼ਲ ਨਿਪੁਨਤਾ ਨੂੰ ਵੀ ਜਰੂਰੀ ਕੀਤਾ ਗਿਆ ਹੈ| ਉਨ੍ਹਾਂ ਨੇ ਚਾਰ ਦਿਨਾਂ ਕਾਂਨਕਲੇਵ ਵਿਚ ਸਾਰੇ ਵਿਦਿਅਕਾਂ ਨੂੰ ਵਧਾਈ ਦਿੱਤੀ|
ਡਿਜੀਟਲ ਕੰਨਕਲੇਵ ਵਿਚ ਰਾਜਪਾਲ ਦੀ ਸਕੱਤਰ ਡਾ ਜੀ. ਅਨੁਪਮਾ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਨਾਲ ਸਿਖਿਆ ਤੰਤਰ ਮਜਬੂਤ ਹੋਵੇਗਾ| ਇਸ ਸਿਖਿਆ ਨੀਤੀ ਦੇ ਲਾਗੂ ਕਰਨ ਵਿਚ ਵੱਖ-ਵੱਖ ਬਿੰਦੂਆਂ ‘ਤੇ ਕੰਮ ਕਰਨਾ ਹੋਵੇਗਾ ਤਾਂਹੀ ਨਵੀਂ ਸਿਖਿਆ ਨੀਤੀ ਪ੍ਰਭਾਵੀ ਢੰਗ ਨਾਲ ਲਾਗੂ ਹੋਵੇਗੀ| ਉਨ੍ਹਾਂ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਅਨੁਸਾਰ ਆਂਗਨਵਾੜੀ ਕੇਂਦਰ ਤੋਂ ਲੈ ਕੇ ਵੱਡੀ ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਨਾਂ ਤਕ ਪ੍ਰਭਾਵੀ ਢੰਗ ਨਾਲ ਕਾਰਜ ਕਰਨ ਦੀ ਜਰੂਰਤ ਹੈ| ਉਨ੍ਹਾਂ ਨੇ ਕਿਹਾ ਕਿ ਨਵੀ ਸਿਖਿਆ ਨੀਤੀ ਨਾਲ ਆਮ ਜਨਤਾ ਵਿਚ ਭਾਰਤੀਅਤਾ ਦੀ ਭਾਵਨਾ ਵੱਧੇਗਾ|
ਚਾਰ ਦਿਨ ਤਕ ਚੱਲਣ ਵਾਲੇ ਇਸ ਕੰਨਕਲੇਵ ਦੇ ਸੰਯੋਜਕ ਤੇ ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਦੇ ਚੇਅਰਮਨੈਨ ਪ੍ਰੋਫੈਸਰ ਬੀ.ਕੇ. ਕੁਠਿਆਲ ਨੇ ਨਵੀਂ ਸਿਖਿਆ ਨੀਤੀ ਨੂੰ ਯੁਗ ਅਨੁਕੂਲ ਅਤੇ ਦੇਸ਼ ਅਨੂਕੂਲ ਦਸਿਆ| ਉਨ੍ਹਾਂ ਨੇ ਕਿਹਾ ਕਿ ਇਸ ਸਿਖਿਆ ਨੀਤੀ ਵਿਚ ਪੁਰਾਣੀ ਪਰੰਪਰਾਵਾਂ ਦਾ ਸਮਾਵੇਸ਼ ਕੀਤਾ ਗਿਆ ਹੈ| ਉਨ੍ਹਾਂ ਨੇ ਵੀ ਸਾਰੇ ਵਿਦਿਅਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਜਿਮੇਵਾਰੀ ਦੇ ਨਾਲ ਇਯ ਨੀਤੀ ਨੂੰ ਲਾਗੂ ਕਰਨ| ਇਯ ਡਿਜੀਟਲ ਕੰਨਕਲੇਵ ਦਾ ਸਮਾਪਨ ਪ੍ਰੋਗ੍ਰਾਮ 21 ਅਗਸਤ ਨੂੰ ਰਾਜਭਵਨ ਵਿਚ ਆਯੋਜਿਤ ਹੋਵੇਗਾ, ਜਿਸ ਵਿਚ ਸਾਰੇ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਤੇ ਐਜੂਕੇਸ਼ਨਿਸਟ ਹਿੱਸਾ ਲੈਣਗੇ|
*****
ਹਰਿਆਣਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਵਿਭਾਗ ਵਿਚ ਕੰਮ ਕਰ ਰਹੇ ਫਾਰਮੈਸੀ ਕਰਮਚਾਰੀਆਂ ਦਾ ਨਾਮ ਬਦਲ ਕੇ ਫਾਰਮੈਸੀ ਅਧਿਕਾਰੀ ਕੀਤਾ ਗਿਆ
ਚੰਡੀਗੜ੍ਹ, 18 ਅਗਸਤ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਵਿਭਾਗ ਵਿਚ ਕੰਮ ਕਰ ਰਹੇ ਫਾਰਮੈਸੀ ਕਰਮਚਾਰੀਆਂ ਦਾ ਨਾਮ ਬਦਲ ਕੇ ਫਾਰਮੈਸੀ ਅਧਿਕਾਰੀ ਕੀਤਾ ਗਿਆ ਹੈ| ਇਸ ਨਾਲ ਸੂਬੇ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿਚ ਕੰਮ ਕਰ ਰਹੇ ਕਰੀਬ 1800 ਫਹਰਮੈਸੀ ਕਰਮਚਾਰੀਆਂ ਦੇ ਸਨਮਾਨ ਵਿਚ ਵਾਧਾ ਹੋਇਆ ਹੈ|
ਸ੍ਰੀ ਵਿਜ ਨੇ ਕਿਹਾ ਕਿ ਇਸ ਸਬੰਧ ਵਿਚ ਗਵਰਨਮੈਂਟ ਫਾਰਮੈਸੀ ਐਸੋਸਿਏਸ਼ਨ ਅਨੇਕ ਵਾਰ ਉਨ੍ਹਾਂ ਤੋਂ ਮਿਲੀ ਅਤੇ ਾਫਾਰਮੈਸੀ ਅਹੁਦਿਆਂ ਦੇ ਨਾਮ ਵਿਚ ਸੋਧ ਕਰਨ ਦੀ ਬੇਨਤੀ ਕੀਤੀ ਸੀ| ਇਸ ਤੋਂ ਇਲਾਵਾ, ਉਸ ਦੀ ਹੋਰ ਮੰਗਾਂ ‘ਤੇ ਵੀ ਸਾਕਾਰਤਮਕ ਪ੍ਰਕ੍ਰਿਆ ਚੱਲ ਰਹੀ ਹੈ| ਉਨ੍ਹਾਂ ਨੇ ਦਸਿਆ ਕਿ ਭਵਿੱਖ ਵਿਚ ਫਾਰਮਸਿਸਟ ਨੂੰ ਹੁਣ ਫਾਰਮੈਸੀ ਅਧਿਕਾਰੀ, ਸੀਨੀਅਰ ਫਾਰਮਸਿਸਟ ਨੂੰ ਸੀਨੀਅਰ ਫਾਰਮੈਸੀ ਅਧਿਕਾਰੀ ਅਤੇ ਮੁੱਖ ਫਾਰਮਸਿਸਟ ਨੂੰ ਮੁੱਖ ਫਾਰਮੈਸੀ ਅਧਿਕਾਰੀ ਦੇ ਨਾਂਅ ਤੋਂ ਪਹਿਚਾਣਿਆ ਜਾਵੇਗਾ| ਇਸ ਸਬੰਧ ਵਿਚ ਸਰਕਾਰ ਨੇ ਨੋਟੀਫਿਕੇਸ਼ ਜਾਰੀ ਕਰ ਦਿੱਤੀ ਹੈ| ਫਾਰਮਸਿਸਟ ਦੇ ਨਾਮ ਬਦਲਣ ਦੇ ਬਾਅਦ ਉਨ੍ਹਾਂ ਦੇ ਵੇਤਨਮਾ, ਡਿਊਟੀ ਅਤੇ ਜਿਮੇਵਾਰੀਆਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ|
ਇਸ ਬਾਰੇ ਵਿਚ ਐਸੋਸਿਏਸ਼ਨ ਦੇ ਪ੍ਰਧਾਨ ਵਿਨੋਦ ਦਲਾਲ ਨੇ ਸਿਹਤ ਮੰਤਰੀ ਦਾ ਧੰਨਗਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਇਕ ਚੰਗੇ, ਸੱਚੇ ਅਤੇ ਨੇਕ ਦਿਲ ਮੰਤਰੀ ਹਨ, ਜਿਨ੍ਹਾਂ ਨੇ ਹਮੇਸ਼ਾ ਸਾਰਿਆਂ ਦਾ ਭਲਾ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਸ੍ਰੀ ਵਿਜ ਇਕ ਪ੍ਰਸਿੱਧ ਅਤੇ ਸਬਵੋਤਮ ਵਿਅਕਤੀਤਵ ਦੇ ਧਨੀ ਹਨ, ਉਨ੍ਹਾਂ ਦੇ ਕੋਲ ਸਿਹਤ ਵਿਭਾਕ ਵਿਚ ਕੰਮ ਕਰ ਰਹੇ ਜੋ ਵੀ ਕੈਟੇਗਰੀ ਆਪਣੀ ਪਰੇਸ਼ਾਨੀ ਲੈ ਕੇ ਗਈ, ਮੰਤਰੀ ਜੀ ਨੇ ਉਨ੍ਹਾਂ ਸਾਰਿਆਂ ਦੀ ਸਹਾਇਤਾ ਕੀਤੀ ਹੈ| ਇਸ ਦੇ ਲਈ ਫਾਰਮੈਸੀ ਕਰਮਚਾਰੀ ਅਤੇ ਐਸੋਸਿਏਸ਼ਨ ਉਨ੍ਹਾਂ ਦਾ ਧੰਨਵਾਦ ਕਰਦੀ ਹੈ|
*****
ਹਰਿਆਣਾ ਵਿਧਾਨਸਭਾ ਦਾ ਅਗਾਮੀ ਸ਼ੈਸ਼ਨ 26 ਅਗਸਤ, 2020 ਨੂੰ ਬਾਅਦ ਦੁਪਹਿਰ ਦੋ ਵਜੇ
ਚੰਡੀਗੜ੍ਹ, 18 ਅਗਸਤ – ਹਰਿਆਣਾ ਵਿਧਾਨਸਭਾ ਦਾ ਅਗਾਮੀ ਸ਼ੈਸ਼ਨ 26 ਅਗਸਤ, 2020 ਨੂੰ ਬਾਅਦ ਦੁਪਹਿਰ ਦੋ ਵਜੇ ਹਰਿਆਣਾ ਵਿਧਾਨਸਭਾ ਦੇ ਵਿਧਾਨ ਭਵਨ ਸੈਕਟਰ-1 ਚੰਡੀਗੜ੍ਹ ਵਿਚ ਬੁਲਾਇਆ ਗਿਆ ਹੈ|
ਸਰਕਾਰ ਦੀ ਪ੍ਰਾਥਮਿਕਤਾ ਆਤਮਨਿਰਭਰ ਖੇਤੀਬਾੜੀ ਅਤੇ ਆਤਮਨਿਰਭਰ ਕਿਸਾਨ ਦੀ ਹੈ – ਸ੍ਰੀ ਦਲਾਲ
ਚੰਡੀਗੜ੍ਹ, 18 ਅਗਸਤ – ਹਰਿਆਣਾ ਦੇ ਖੇਤੀਬ;ੜੀ ਅਤੇ ਕਿਸਾਨ ਭਲਾਈ ਮੰਤਰੀ ਜੇ.ਪੀ. ਦਲਾਲ ਨੇ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਆਤਮਨਿਰਭਰ ਖੇਤੀਬਾੜੀ ਅਤੇ ਆਤਮਨਿਰਭਰ ਕਿਸਾਨ ਦੀ ਹੈ| ਇਯ ਕੜੀ ਵਿਚ ਪਿਛਲੇ 6 ਸਾਲਾਂ ਦੌਰਾਨ ਕੇਂਦਰ ਤੇ ਸੂਬਾ ਸਰਕਾਰ ਨੇ ਕਿਸਾਨ ਹਿੱਤ ਵਿਚ ਜਿਨ੍ਹੇ ਮਹਤੱਵਪੂਰਣ ਫੈਸਲੇ ਕੀਤੇ ਹਨ, ਉਹ ਦੇਸ਼ ਦੀ ਆਜਾਦੀ ਦੇ 74 ਸਾਲਾਂ ਵਿਚ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ|
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ੍ਰੀ ਦਲਾਲ ਨੇ ਕਿਹਾ ਕਿ ਕਿਸਾਨਾਂ ਨੂੰ ਆਧੁਨਿਕ ਇੰਫ੍ਰਾਸਟਕਚਰ ਉਪਲਬਧ ਕਰਵਾਉਣ ਲਈ ਹਾਲ ਹੀ ਵਿਚ ਕੇਂਦਰ ਸਰਕਾਰ ਨੇ ਇਕ ਲੱਖ ਕਰੋੜ ਰੁਪਏ ਖੇਤੀਬਾੜੀ ਇੰਫ੍ਰਾਸਟਕਚਰ ਲਈ ਅਲਾਟ ਕੀਤੇ ਹਨ ਅਤੇ ਹਰਿਆਣਾ ਦੇ ਲਈ ਇਯ ਵਿਚ 3900 ਕਰੋੜ ਰੁਪਏ ਨਿਰਧਾਰਿਤ ਹਨ ਅਤੇ ਇਹ ਫੰਡ ਜਲਦੀ ਤੋਂ ਜਲਦੀ ਹਰਿਆਣਾ ਨੂੰ ਮਿਲਣ, ਇਯ ਦੇ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਯੋਜਨਾਵਾਂ ਬਨਾਉਣ ਦੇ ਨਿਰਦੇਸ਼ ਦਿੱਤੇ ਗਏ|
ਉਨ੍ਹਾਂ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਆਪਣਾ ਉਤਪਾਦ ਖੁਦ ਇਕ ਵਪਾਰੀ ਬਣ ਕੇ ਵੇਚਣ, ਇਯ ਦੇ ਲਈ ਵੀ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਚਾਹੇ ਉਹ ਐਫਪੀਓ ਰਾਹੀਂ ਵੇਚਣ ਜਾਂ ਖੁਦ ਆਪਣਾ ਬ੍ਰਾਂਡ ਬਣਾ ਕੇ ਵੇਚਣ| ਉਨ੍ਹਾਂ ਨੇ ਕਿਹਾ ਕਿ ਕਿਸਾਨ ਦੀ ਆਮਦਨ ਦੁਗਣੀ ਕਰਨ ਲਈ ਅਨੇਕ ਵਿਕਲਪਾਂ ‘ਤੇ ਜੋਰ ਦਿੱਤਾ ਗਿਆ ਹੈ| ਅੰਨਦਾਤਾ ਉਰਜਾਦਾਤਾ ਵੀ ਬਨਣ, ਇਸ ਦੇ ਲਈ ਸੋਲਰ ਪੰਪ ਨੂੰ ਪ੍ਰੋਤਸਾਹਨ ਦੇਣ ਦੀ ਵੱਡੀ ਪਹਿਲ ਕੀਤੀ ਹੈ ਤਾਂ ਜੋ ਕਿਸਾਨ ਵੱਧ ਉਰਜਾ ਗ੍ਰਿਡ ਨੂੰ ਦੇ ਸਕਣ|
ਸ੍ਰੀ ਦਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਖੇਤੀਬਾੜੀ ਦੇ ਨਾਲ ਕਿਸਾਨ ਭਲਾਈ ਜੋੜ ਕੇ ਮੰਤਰਾਲੇ ਦਾ ਨਵਾਂ ਨਾਂਅ ਖੇਤੀਬਾੜੀ ਅਤੇ ਕਿਸਾਨ ਭਲਾਈ ਬਣਾਇਆ ਸੀ ਅਤੇ ਹਰਿਆਣਾ ਵਿਚ ਵੀ ਇਸ ਨੂੰ ਲਾਗੂ ਕੀਤਾ ਸੀ| ਇਸ ਤੋਂ ਇਲਾਵਾ, ਰਾਜ ਦੇ ਕਿਸਾਨਾਂ ਨੂੰ ਸੁਝਾਅ ਦੇਣ ਲਈ ਹਰਿਆਣਾ ਖੇਤੀਬਾੜੀ ਕਿਸਾਨ ਅਤੇ ਖੇਤੀਬਾੜੀ ਲਾਗਤ ਤੇ ਮੁੱਲ ਆਯੋਗ ਦਾ ਵੀ ਗਠਨ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਖੇਤੀਬਾੜੀ ਦੇ ਨਾਲ ਸਹਿਕਾਰਿਤਾਨੂੰ ਵੀ ਜੋੜ ਦਿੱਤਾ ਹੈ ਅਤੇ ਇਸ ਨੂੰ ਖੇਤੀਬਾੜੀ, ਸਹਿਕਾਰਿਤਾ ਅਤੇ ਕਿਸਾਨ ਭਲਾਈ ਵਿਭਾਗ ਦਾ ਨਾਂਅ ਦਿੱਤਾ ਹੈ|
ਉਨ੍ਹਾਂ ਨੇ ਕਿਹਾ ਕਿ ਕਿਸਾਨ ਸਹਿਕਾਰਿਤਾ ਦਾ ਹਮੇਸ਼ਾ ਤੋਂ ਹੀ ਚੋਲੀ ਦਾਮਨ ਦਾ ਸਾਥ ਰਿਹਾ ਹੈ| ਸਹਿਕਾਰੀ ਅੰਦੋਲਨਾਂ ਰਾਹੀਂ ਦੇਸ਼ ਵਿਚ ਇਕ ਵੱਡੀ ਕ੍ਰਾਂਤੀ ਆਈ ਹੈ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਵੀ ਜਲਦੀ ਹੀ ਸਹਿਕਾਰਿਤਾ ਵਿਭਾਗ ਰਾਹੀਂ ਪਿੰਡ ਤੇ ਸ਼ਹਿਰਾਂ ਵਿਚ 2000 ਰਿਟੇਲ ਆਊਟਲੈਟਸ ਖੋਲੇ ਜਾਣਗੇ, ਜਿਨ੍ਹਾਂ ਵਿਚ ਪਿੰਡ ਤੇ ਸ਼ਹਿਰ ਦਾ ਯੁਵਾ ਆਪਣੀ ਯੋਗਤਾ ਤੇ ਹੁਨਰ ਦੇ ਅਨੁਰੂਪ ਕਾਰਜ ਕਰੇਵਾ| ਉਹ ਰਿਟੇਲ ਆਊਟਲੇਟਸ ਮਿਨੀ ਸੁਪਰ ਮਾਰਕਿਟ ਵਜੋ ਕਾਰਜ ਕਰਣਗੇ| ਇਸ ਤੋਂ ਇਲਾਵਾ, ਹਰਿਆਣਾ ਫ੍ਰੈਸ਼ ਦੇ ਨਾਂਅ ਨਾਲ ਜਨਸਿਹਤ ਇੰਜੀਨੀਅਰਿੰਗ ਵਿਭਾਗ ਮਿਨਰਲ ਵਾਟਰ ਵੀ ਲਾਂਚ ਕਰ ਰਿਹਾ ਹੈ|
ਸ੍ਰੀ ਦਲਾਲ ਨੇ ਕਿਹਾ ਕਿ ਕਿਸਾਨਾਂ ਨੂੰ ਜਮੀਨ ਦੀ ਉਪਯੋਗਿਤਾ ਤੇ ਆਮਦਨ ਦੇ ਅਨੁਸਾਰ ਕਿਸੇ ਤਰ੍ਹਾ ਦੇ ਬਿਹਤਰ ਵਿੱਤ ਪ੍ਰਬੰਧਨ ਹੋਵੇ, ਇਯ ਦੇ ਲਈ ਮੁੱਖ ਮੰਤਰੀ ਮਨੋਹਰ ਲਾਲ ਪਹਿਲਾਂ ਹੀ 17,000 ਕਿਸਾਨ ਮਿੱਤਰ ਲਗਾਉਣ ਦਾ ਐਲਾਨ ਕਰ ਚੁੱਕੇ ਹਨ, ਜੋ ਕਿਸਾਨਾਂ ਨੂੰ ਵਾਲੰਟਿਅਰਸ ਵਜੋ ਸੁਝਾਅ ਦੇਣਗੇ| ਕਿਸਾਨ ਦੀ ਆਮਦਨ ਸਾਲ 2022 ਤਕ ਦੁਗਣੀ ਕਰਨ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ|
ਉਨ੍ਹਾਂ ਨੇ ਕਿਹਾ ਕਿ ਹੁਣ ਸਮੇਂ ਹੈ ਕਿ ਵਿਸ਼ਵ ਜਰੂਰਤਾਂ ਦੇ ਅਨੁਸਾਰ ਖੇਤੀਬਾੜੀ ਜਗਤ ਵਿਚ ਬਦਲਾਅ ਹੋਵੇ, ਇਸ ਕੜੀ ਵਿਚ ਕੇਂਦਰ ਸਰਕਾਰ ਖੇਤੀਬਾੜੀ ਉਪਜ ਮੰਡੀ ਕਮੇਟੀ (ਏਪੀਐਮਸੀ) ਐਕਟ ਵਿਚ ਨਵੇਂ ਆਰਡੀਨੈਂਸ ਲਿਆਈ ਹੈ|
****
ਹਰਿਆਂਣਾ ਪੁਲਿਸ ਨੇ ਜਿਲ੍ਹਾ ਹਿਸਾਰ ਤੋਂ ਦੋਂ ਕੁਇੰਟਲ ਗਾਂਜਾ ਬਰਾਮਦ ਕਰ ਨਸ਼ੀਲੇ ਪਦਾਰਥ ਦੇ ਅਵੈਧ ਕਾਰੋਬਾਰ ਵਿਚ ਸ਼ਾਮਿਲ ਹੋਣ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਗਿਰਫਤਾਰ ਕੀਤਾ
ਚੰਡੀਗੜ੍ਹ, 18 ਅਗਸਤ – ਹਰਿਆਣਾ ਪੁਲਿਸ ਵੱਲੋਂ ਡਰੱਗ ਤਸਕਰੀ ਦੇ ਧੰਧੇ ‘ਤੇ ਨਿਸ਼ਾਨਾ ਲਗਾਉਂਦੇ ਹੋਏ ਜਿਲ੍ਹਾ ਹਿਸਾਰ ਤੋਂ ਦੋਂ ਕੁਇੰਟਲ ਗਾਂਜਾ ਬਰਾਮਦ ਕਰ ਨਸ਼ੀਲੇ ਪਦਾਰਥ ਦੇ ਅਵੈਧ ਕਾਰੋਬਾਰ ਵਿਚ ਸ਼ਾਮਿਲ ਹੋਣ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਜਿਲ੍ਹਾ ਏਟਾ, ਉੱਤਰ ਪ੍ਰਦੇਸ਼ ਨਿਵਾਸੀ ਸੁਭਾਸ਼ ਨੂੰ ਟਰੱਕ ਸਮੇਤ ਜਿੰਦਲ ਪੁੱਲ ਦੇ ਹੇਠਾਂ ਤੋਂ ਗਿਰਫਤਾਰ ਕੀਤਾ| ਤਲਾਸ਼ੀ ਲੈਣ ‘ਤੇ ਟਰੱਕ ਤੋਂ 6 ਪਲਾਸਟਿਕ ਕੱਟਿਆਂ ਤੋਂ 140 ਕਿਲੋ ਗਾਂਜਾਂ ਬਰਾਮਦ ਹੋਇਆ|
ਸ਼ੁਰੂਆਤੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਜਬਤ ਕੀਤਾ ਗਿਆ ਨਸ਼ੀਲਾ ਪਦਾਰਥ ਓੜੀਸਾ ਦੇ ਰਾਏਗੜ੍ਹ ਤੋਂ ਲਿਆਇਆ ਸੀ|
ਇਕ ਹੋਰ ਕਾਰਵਾਈ ਵਿਚ ਇਕ ਭਰੋਸੇਯੋਗ ਸੂਚਨਾ ‘ਤੇ ਕੰਮ ਕਰਦੇ ਹੋਏ ਸੀਆਈਏ ਨੇ ਅਗਰੋਹਾ ਟੋਲ ਪਲਾਜਾ ਦੇ ਕੋਲ ਇਕ ਪਿਕਅੱਪ ਦੀ ਤਲਾਸ਼ੀ ਦੌਰਾਨ 60 ਕਿਲੋਗ੍ਰਾਮ ਗਾਂਜਾ ਜਬਤ ਕੀਤਾ| ਪਿਲਸ ਵੱਲੋਂ ਇਸ ਸਿਲਸਿਲੇ ਵਿਚ ਗਿਰਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਪੰਜਾਬ ਨਿਵਾਸੀ ਬੱਲਾ ਸਿੰਘ ਅਤੇ ਦਲੀਪ ਸਿੰਘ ਵਜੋ ਹੋਈ ਹੈ|
ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਪ੍ਰਾਵਧਾਨ ਦੇ ਤਹਿਤ ਮਾਮਲੇ ਦਰਜ ਕਰ ਨਸ਼ੀਲੇ ਪਦਾਰਥ ਤਸਕਰੀ ਦੀ ਸਪਲਾਈ ਚੇਨ ਦਾ ਪਤਾ ਲਗਾਉਣ ਲਈ ਕਾਰਵਾਈ ਕਰਦੇ ਹੋਏ ਅੱਗੇ ਦੀ ਜਾਂਚ ਜਾਰੀ ਹੈ|
ਵਰਨਣਯੋਗ ਹੈ ਕਿ ਲੰਘੇ ਹਫਤੇ ਵੀ ਪੁਲਿਸ ਵੱਲੋਂ ਜਿਲ੍ਹਾ ਪਲਵਲ ਵਿਚ ਟਰੈਕਟਰ ਵਿਚ ਤਸਕਰੀ ਕਰ ਲੈ ਜਾਇਆ ਜਾ ਰਿਹਾ 331 ਕਿਲੋ 300 ਗ੍ਰਾਮ ਗਾਂਜਾ ਬਰਾਮਦ ਕੀਤਾ ਸੀ ਜਿਸ ਨੂੰ ਛਤੀਸਗੜ੍ਹ ਤੋਂ ਉੱਤਰ ਪ੍ਰਦੇਸ਼ ਵਿਚ ਸਪਲਾਈ ਕੀਤਾ ਜਾ ਰਿਹਾ ਹੈ|