ਕੌਮੀ ਸਿਖਿਆ ਨੀਤੀ 21ਵੀਂ ਸਦੀ ਦੇ ਨਵੇਂ ਭਾਰਤ ਦੀ ਨੀਂਹ ਤਿਆਰ ਕਰਨ ਵਾਲੀ ਹੈ – ਸਿਖਿਆ ਮੰਤਰੀ.

ਚੰਡੀਗੜ੍ਹ, 13 ਅਗਸਤ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਕੌਮੀ ਸਿਖਿਆ ਨੀਤੀ 21ਵੀਂ ਸਦੀ ਦੇ ਨਵੇਂ ਭਾਰਤ ਦੀ ਨੀਂਹ ਤਿਆਰ ਕਰਨ ਵਾਲੀ ਹੈ ਅਤੇ ਇਸ ਨੀਤੀ ਵਿਚ ਨੋਜੁਆਨਾਂ ਨੂੰ ਜਿਸ ਤਰ੍ਹਾ ਦੀ ਸਿਖੀਆ ਤੇ ਕੌਸ਼ਲ ਚਾਹੀਦਾ ਹੈ ਉਸ ‘ਤੇ ਫੋਕਸ ਕੀਤਾ ਗਿਆ ਹੈ| ਇਸ ਤਹਿਤ ਹੁਣ ਹਰੇਕ ਵਿਦਿਆਰਥੀ ਚਾਹੇ ਉਹ ਨਰਸਰੀ ਵਿਚ ਹੋਵੇ ਜਾਂ ਕਾਲਜ ਵਿਚ ਹੋਵੇ, ਵਿਗਿਆਨਕ ਢੰਗ ਨਾਲ ਪੜ ਕੇ ਰਾਸ਼ਟਰ ਨਿਰਮਾਣ ਵਿਚ ਰਚਨਾਤਮਕ ਭੁਮਿਕਾ ਨਿਭਾ ਸਕੇਗਾ| ਆਉਣ ਵਾਲੇ ਸਮੇਂ ਵਿਚ ਸਿਖਿਆ ਦੇ ਖੇਤਰ ਵਿਚ ਸਕਲ ਘਰੇਲੂ ਉਤਪਾਦ ਦਰ ਨੂੰ 6 ਫੀਸਦੀ ਤਕ ਲੈ ਜਾਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ, ਜੋ ਇਸ ਨੀਤੀ ਦੀ ਸੱਭ ਤੋਂ ਵੱਡੀ ਵਿਸ਼ੇਸ਼ਤਾ ਹੈ|
ਸਿਖਿਆ ਮੰਤਰੀ ਅੱਜ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤੱਤਵਾਧਾਨ ਵਿਚ ਪੱਤਰ ਸੂਚਨਾ ਬਿਊਰੋ ਚੰਡੀਗੜ੍ਹ ਵੱਲੋਂ ਕੌਮੀ ਸਿਖਿਆ ਨੀਤੀ ‘ਤੇ ਆਯੋਜਿਤ ਵੈਬਿਨਾਰ ਵਿਚ ਬੋਲ ਰਹੇ ਸਨ|
ਉਨ੍ਹਾਂ ਨੇ ਕਿਹਾ ਕਿ ਕੌਮੀ ਮੁੱਲਾਂ ਦੇ ਨਾਲ ਜੋੜਦੇ ਹੋਏ ਇਹ ਨੀਤੀ ਤਿਆਰ ਕੀਤੀ ਗਈ ਹੈ| ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਸਿਖਿਆ ਨੀਤੀ ਤਿਆਰ ਕਰਨ ਦੇ ਲਈ ਲੱਖਾਂ ਸੁਝਾਆਂ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਜੋ ਇਯ ਗਲ ਨੂੰ ਦਰਸ਼ਾਉਂਦਾ ਹੈ ਕਿ ਲੋਕ ਸਾਲਾਂ ਤੋਂ ਚੱਲੀ ਆ ਰਹੀ ਸਿਖਿਆ ਵਿਵਸਥਾ ਵਿਚ ਬਦਲਾਅ ਚਾਹੁੰਦੇ ਸਨ, ਜੋ ਇਸ ਨੀਤੀ ਵਿਚ ਦੇਖਣ ਨੂੰ ਮਿਲਿਆ ਹੈ| ਸ਼ੁਰੂ ਵਿਚ ਇਸ ਨੂੰ ਲਾਗੂ ਕਰਨ ਵਿਚ ਵੱਖ-ਵੱਖ ਰਾਜਾਂ ਦੇ ਸਿਖਿਆ ਵਿਭਾਗਾਂ ਨੂੰ ਹੁਣ ਤੋਂ ਹੀ ਤਿਆਰੀ ਕਰਨੀ ਹੋਵੇਗੀ|
ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਮਹਾਬੀਰ ਸਿੰਘਡ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਨਵੀਂ ਸਿਖਿਆ ਨੀਤੀ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਨ ਦੀ ਸਾਰੀ ਤਰ੍ਹਾ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਹਨ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਅਧਿਆਪਕਾਂ ਦੇ ਆਨਲਾਇਨ ਤਬਾਦਲੇ ਲਈ ਨੀਤੀ ਲਾਗੂ ਕੀਤੀ ਹੈ, ਜਿਸ ਦਾ ਹੋਰ ਰਾਜ ਅਨੁਸਰਣ ਕਰ ਰਹੇ ਹਨ| ਉੱਚੇਰੀ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਅੰਕੁਰ ਗੁਪਤਾ ਵੀ ਵੈਬਿਨਾਰ ਨਾਲ ਜੁੜੇ ਅਤੇ ਉੱਚੇਰੀ ਸਿਖਿਆ ਵਿਭਾਗ ਵੱਲੋਂ ਇਯ ਦਿਸ਼ਾ ਵਿਚ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ|
ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ, ਰੋਹਤਕ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ ਨੇ ਕੌਮੀ ਸਿਖਿਆ ਨੀਤੀ ਨੂੰ ਇਕ ਬਹੁਆਯਾਮੀ ਨੀਤੀ ਬਨਾਉਂਦੇ ਹੋਏ ਕਿਹਾ ਕਿ ਇਯ ਨਾਲ ਸਕੂਲੀ ਤੇ ਉੱਚੇਰੀ ਸਿਖਿਆ ਦੀ ਵਿਵਸਥਾ ਵਿਚ ਬਦਲਾਅ ਹੋਣਗੇ| ਉਨ੍ਹਾਂ ਨੇ ਕਿਹਾ ਕਿ ਸਾਲ 2030 ਤਕ ਸਕੂਲੀ ਸਿਖਿਆ ਨੂੰ ਵਿਸ਼ਵ ਪੱਧਰ ‘ਤੇ ਲੈ ਜਾਣ ਲਈ ਜੋ ਯਤਨ ਕੀਤੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹਨ| ਉਨ੍ਹਾਂ ਨੇ ਕਿਹਾ ਕਿ ਵਿਦਿਅਕ ਸੰਸਥਾਨਾਂ ਤੇ ਪ੍ਰਸਾਸ਼ਨਿਕ ਢਾਂਚੇ ਦੀ ਇਸ ਨੀਤੀ ਨੂੰ ਲਾਗੂ ਕਰਨ ਵਿਚ ਅਹਿਮ ਭੂਮਿਕਾ ਹੋਵੇਗੀ|
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਉੱਤਰ ਖੇਤਰ ਦੀ ਵਧੀਕ ਮਹਾਨਿਦੇਸ਼ਕ ਸ੍ਰੀਮਤੀ ਦੇਵਪ੍ਰੀਤ ਸਿੰਘ ਨੇ ਆਪਣੇ ਸਵਾਗਤ ਭਾਸ਼ਣ ਵਿਚ ਸਾਰੇ ਮਹਿਮਾਨਾਂ ਦਾ ਵੈਬਿਨਾਰ ਨਾਲ ਜੁੜਨ ਅਤੇ ਆਪਣੇ ਬਹੁਮੁੱਲੇ ਸੁਝਾਅ ਦੇਣ ਦੇ ਲਈ ਧੰਨਵਾਦ ਪ੍ਰਗਟਾਇਆ| ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਵਿਚ ਸੂਚਨਾ ਤਕਨਾਲੋਜੀ ਦੀ ਵੱਧ ਵਰਤੋ ਵੱਧਣ ਨਾਂਲ ਇਹ ਜਰੂਰੀ ਹੋ ਗਿਆ ਹੈ ਕਿ ਬੱਚੇ ਨਾ ਸਿਰਫ ਪੜਨਾ ਸਿੱਖਣ ਸਗੋਂ ਉਸ ਤੋਂ ਵੱਧ ਜਰੂਰੀ ਹੋ ਗਿਆ ਹੈ ਕਿ ਕਿਨ੍ਹਾਂ ਸਰੋਤਾਂ ਨਾਲ ਸਿੱਖਣ|
ਵੈਬਿਨਾਰ ਵਿਚ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਪੱਤਰਕਾਰਿਤਾ ਅਤੇ ਜਨ ਸੰਚਾਰ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ ਵਿਕਾਸ ਡੋਗਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ|

ਹਰਿਆਣਾ ਸਰਕਾਰ ਨੇ 9 ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਜਿਲਾ ਪਾਲਿਕਾ ਕਮਿਸ਼ਨਰ ਦੇ ਅਹੁਦੇ ‘ਤੇ ਨਿਯੁਕਤ ਕੀਤਾ
ਚੰਡੀਗੜ੍ਹ, 13 ਅਗਸਤ – ਹਰਿਆਣਾ ਸਰਕਾਰ ਨੇ ਰਾਜ ਦੀ ਸਾਰੀ ਨਗਰ ਪਰਿਸ਼ਦ ਅਤੇ ਨਗਰ ਪਾਲਿਕਾਵਾਂ ਦੇ ਕੰਮ ਵਿਚ ਤੇਜੀ ਲਿਆਉਣ ਦੇ ਉਦੇਸ਼ ਨਾਲ ਸ੍ਰਿਜਿਤ ਕੀਤੇ ਗਏ ਨਵੇਂ ਅਹੁਦਿਆਂ ‘ਤੇ 9 ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਜਿਲਾ ਪਾਲਿਕਾ ਕਮਿਸ਼ਨਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਹੈ|
ਨਿਯੁਕਤ ਕੀਤੇ ਗਏ ਅੱਠ ਆਈਏਐਸ ਅਧਿਕਾਰੀਆਂ ਵਿਚ ਨਗਰ ਨਿਗਮ, ਹਿਸਾਰ ਦੇ ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੂੰ ਹਿਸਾਰ ਦਾ ਜਿਲ੍ਹਾ ਪਾਲਿਕਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ| ਨਗਰ ਨਿਗਮ ਰੋਹਤਕ ਦੇ ਕਮਿਸ਼ਨਰ ਪ੍ਰਦੀਪ ਗੋਦਾਰਾ ਨੂੰ ਰੋਹਤਕ ਦਾ ਜਿਲ੍ਹਾ ਪਾਲਿਕਾ ਕਮਿਸ਼ਨਰ ਲਗਾਇਆ ਗਿਆ ਹੈ| ਨਗਰ ਨਿਗਮ ਗੁਰੂਗ੍ਰਾਮ ਦੇ ਕਮਿਸ਼ਨਰ ਅਤੇ ਸ੍ਰੀਮਾਤਾ ਸ਼ੀਲਤਾ ਦੇਵੀ ਸ਼ਰਾਇਨ ਬੋਰਡ, ਗੁਰੂਗ੍ਰਾਮ ਦੇ ਮੁੱਖ ਪ੍ਰਸਾਸ਼ਕ ਵਿਨੈ ਪ੍ਰਤਾਪ ਸਿੰਘ ਨੂੰ ਗੁਰੂਗ੍ਰਾਮ ਦਾ ਜਿਲ੍ਹਾ ਪਾਲਿਕਾ ਕਮਿਸ਼ਨਰ ਨਿਯੁਕਤ ਕੀਤਾ ਹੈ|
ਇਸ ਤਰ੍ਹਾ, ਨਗਰ ਨਿਗਮ ਯਮੁਨਾਨਗਰ ਦੇ ਕਮਿਸ਼ਨਰ ਧਰਮਵੀਰ ਸਿੰਘ ਨੂੰ ਯਮੁਨਾਨਗਰ ਦਾ ਜਿਲ੍ਹਾ ਪਾਲਿਕਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ| ਕਰਨਾਲ ਦੇ ਡਿਪਟੀ ਕਮਿਸ਼ਨਰ, ਕਰਨਾਲ ਸਮਾਰਟ ਸਿਟੀ ਲਿਮੀਟੇਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਨਗਰ ਨਿਗਮ ਕਰਨਾਲ ਦੇ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੂੰ ਕਰਨਾਲ ਦਾ ਜਿਲ੍ਹਾ ਪਾਲਿਕਾ ਕਮਿਸ਼ਨਰ ਲਗਾਇਆ ਗਿਆ ਹੈ| ਨਗਰ ਨਿਗਮ, ਅੰਬਾਲਾ ਦੇ ਕਮਿਸ਼ਨਰ ਪਾਰਥ ਗੁਪਤਾ ਨੁੰ ਅੰਬਾਲਾ ਦਾ ਜਿਲ੍ਹਾ ਪਾਲਿਕਾ ਕਮਿਸ਼ਨਰ ਲਗਾਇਆ ਗਿਆ ਹੈ| ਨਗਰ ਨਿਗਮ ਪੰਚਕੂਲਾ ਦੇ ਕਮਿਸ਼ਨਰ ਮਹਾਵੀਰ ਸਿੰਘ ਨੂੰ ਪੰਚਕੂਲਾ ਦਾ ਜਿਲ੍ਹਾ ਪਾਲਿਕਾ ਕਮਿਸ਼ਨਰ ਲਗਾਇਆ ਗਿਆ ਹੈ| ਨਗਰ ਨਿਗਮ, ਸੋਨੀਪਤ ਦੇ ਕਮਿਸ਼ਨਰ ਜਗਦੀਸ਼ ਸ਼ਰਮਾ ਨੂੰ ਸੋਨੀਪਤ ਦਾ ਜਿਲ੍ਹਾ ਪਾਲਿਕਾ ਕਮਿਸ਼ਨਰ ਲਗਾਇਆ ਗਿਆ ਹੈ|
ਜਿਲ੍ਹਾ ਪਾਲਿਕਾ ਕਮਿਸ਼ਨਰ ਦੇ ਅਹੁਦੇ ‘ਤੇ ਨਿਯੁਕਤ ਕੀਤੇ ਗਏ ਇਕ ਐਚਸੀਐਸ ਅਧਿਕਾਰੀ, ਨਗਰ ਨਿਗਮ ਪਾਣੀਪਤ ਦੇ ਕਮਿਸ਼ਨਰ ਸੁਸ਼ੀਲ ਕੁਮਾਰ-1 ਨੂੰ ਪਾਣੀਪਤ ਦਾ ਜਿਲ੍ਹਾ ਪਾਲਿਕਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ|
ਇੰਨ੍ਹਾਂ ਜਿਲ੍ਹਾ ਪਾਲਿਕਾ ਕਮਿਸ਼ਨਰਾਂ ਨੂੰ ਕਈ ਸ਼ਕਤੀਆਂ ਦਿੱਤੀਆਂ ਗਈਆਂ ਹਨ, ਜੋ ਮੌਜੂਦਾ ਵਿਚ ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਵਿਚ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਸ਼ਹਿਰੀ ਸਥਾਨਕ ਵਿਭਾਗ ਦੇ ਨਿਦੇਸ਼ਕ ਨੂੰ ਦਿੱਤੀ ਜਾ ਰਹੀ ਹੈ|

ਹਰਿਆਣਾ ਸਰਕਾਰ ਵੱਲੋਂ ਸੜਕ ਸੁਰੱਖਿਆ ਦੇ ਮਾਮਲੇ ਵਿਚ ਚੁੱਕੇ ਗਏ ਕਦਮਾਂ ਨਾਲ ਸੜਕ ਦੁਰਘਟਨਾਵਾਂ ਵਿਚ ਭਾਰੀ ਕਮੀ ਆਈ ਹੈ – ਮੁੱਖ ਸਕੱਤਰ
ਚੰਡੀਗੜ੍ਹ, 13 ਅਗਸਤ – ਹਰਿਆਣਾ ਸਰਕਾਰ ਵੱਲੋਂ ਸੜਕ ਸੁਰੱਖਿਆ ਦੇ ਮਾਮਲੇ ਵਿਚ ਚੁੱਕੇ ਗਏ ਕਦਮਾਂ ਨਾਲ ਸੜਕ ਦੁਰਘਟਨਾਵਾਂ ਵਿਚ ਭਾਰੀ ਕਮੀ ਆਈ ਹੈ| ਸੁਪਰੀਮ ਕੋਰਟ ਦੀ ਸੜਕ ਸੁਰੱਖਿਆ ‘ਤੇ ਗਠਨ ਕਮੇਟੀ ਨੇ ਆਪਣੀ ਮੀਟਿੰਗ ਵਿਚ ਵੀ ਹਰਿਆਣਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ| ਕਮੇਟੀ ਦੀ ਮੀਟਿੰਗ ਵੀਡੀਓ ਕਾਨਫ੍ਰੈਸਿੰਗ ਰਾਹੀਂ ਅੱਜ ਜੱਜ (ਸੇਵਾਮੁਕਤ) ਅਭੇ ਮਨੋਹਰ ਸਪ੍ਰੇ ਦੀ ਅਗਵਾਈ ਹੇਠ ਹੋਈ|
ਮੀਟਿੰਗ ਵਿਚ ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਸੜਕ ਸੁਰੱਖਿਆ ਦੇ ਯਤਨਾਂ ਦੇ ਬਾਰੇ ਵਿਚ ਜਾਣੂੰ ਕਰਵਾਇਆ, ਜਿਸ ‘ਤੇ ਜੱਜ (ਸੇਵਾਮੁਕਤ) ਅਭੇ ਮਨੋਹਰ ਸਪ੍ਰੇ ਨੇ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾਂ ਕੀਤੀ| ਮੁੱਖ ਸਕੱਤਰ ਨੇ ਦਸਿਆ ਕਿ ਸੜਕ ਹਾਦਸਿਆਂ ਵਿਚ ਕਮੀ ਲਿਆਉਣ ਦੇ ਲਈ ਕੀਤੇ ਗਏ ਯਤਨਾਂ ਨਾਲ ਰਾਜ ਵਿਚ ਸੜਕ ਹਾਦਸਿਆਂ ਵਿਚ ਪਿਛਲੇ ਸਾਲ ਜੂਨ ਦੇ ਮੁਕਾਬਲੇ ਇਯ ਸਾਲ 17.64 ਫੀਸਦੀ ਦੀ ਕਮੀ ਆਈ ਹੈ| ਉਨ੍ਹਾਂ ਨੇ ਦਸਿਆ ਕਿ ਪਿਛਲੇ ਛੇ ਮਹੀਨੇ ਵਿਚ ਜਨਵਰੀ ਤੋਂ ਜੂਨ 2020 ਦੇ ਵਿਚ ਸੜਕ ਦੁਰਘਟਨਾਵਾਂ, ਮੌਤ ਦਰ ਅਤੇ ਹਾਦਸਿਆਂ ਵਿਚ ਜਖਮੀਆਂ ਦੀ ਗਿਣੀ ਵਿਚ ਵੀ ਕ੍ਰਮਵਾਰ:26.71 ਫੀਸਦੀ, 26.77 ਫੀਸਦੀ ਅਤੇ 26.88 ਫੀਦਸੀ ਦੀ ਗਿਰਾਵਟ ਪਰਜ ਕੀਤੀ ਗਈ|
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਨੇ ਹਰਿਆਣਾ ਰਾਜ ਸੜਕ ਸੁਰੱਖਿਆ ਯੋਜਨਾ ਤਿਆਰ ਕੀਤੀ ਹੈ ਜਿਸ ਦਾ ਉਦੇਸ਼ ਸਾਲ 2025 ਤਕ ਸੜਕ ਦੁਰਘਟਨਾ ਵਿਚ ਹੋਣ ਵਾਲੀ ਮੌਤ ਦਰ ਅਤੇ ਜਖਮੀਆਂ ਦੀ ਗਿਣਤੀ ਨੂੰ 50 ਫੀਸਦੀ ਤਕ ਘੱਟ ਕਰਨਾ ਹੈ| ਰਾਜ ਸਰਕਾਰ ਨੇ ਸੜਕ ਸੁਰੱਖਿਆ ਨਾਲ ਸਬੰਧਿਤ ਸਾਰੀ ਗਤੀਵਿਧੀਆਂ ਨੂੰ ਤਾਲਮੇਲ ਕਰਨ ਲਈ ਟ੍ਰਾਂਸਪੋਰਟ ਮੰਤਰੀ ਦੀ ਅਗਵਾਈ ਹੇਠ ਰਾਜ ਸੜਕ ਸੁਰੱਖਿਆ ਪਰਿਸ਼ਦ ਦਾ ਗਠਨ ਕੀਤਾ ਗਿਆ ਹੈ| ਜਿਲ੍ਹਾ ਪੱਧਰ ‘ਤੇ ਪਰਿਸ਼ਦ ਦੇ ਨਿਰਦੇਸ਼ਾਂ ਦਾ ਪਾਲਣ ਲਈ ਜਿਲ੍ਹਾ ਸੜਕ ਸੁਰੱਖਿਆ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ| ਸੂਬਾ ਸਰਕਾਰ ਵੱਲੋਂ ਸੜਕ ਸੁਰੱਖਿਆ ਫੰਡ ਬਣਾਇਆ ਗਿਆ ਹੈ| ਸਾਲ 2020-21 ਦੇ ਲਈ 31 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਗਿਆ ਹੈ|
ਮੁੱਖ ਸਕੱਤਰ ਨੇ ਕਿਹਾ ਕਿ ਰਾਜ ਵਿਚ ਸੜਕ ਦੁਰਘਟਨਾਵਾਂ ਵਿਚ ਮੌਤ ਦਰ ਨੂੰ ਘੱਟ ਕਰਨ ਦੇ ਉਦੇਸ਼ ਨਾਲ ਹਰਿਆਣਾ ਵਿਜਨ ਜੀਰੋ ਪ੍ਰੋਗ੍ਰਾਮ ਪੁਲਿਸ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਹੈ| ਜਿਸ ਦੇ ਤਹਿਤ ਜਿਲ੍ਹਿਆਂ ਵਿਚ ਸੜਕ ਸੁਰੱਖਿਆ ਸਹਿਯੋਗ ਲਗਾਏ ਗਏ ਹਨ ਜੋ ਕਿ ਜਿਲ੍ਹਾ ਸੜਕ ਸੁਰੱਖਿਆ ਕਮੇਟੀਆਂ ਦੇ ਨਾਲ ਤਾਲਮੇਲ ਸਥਾਪਿਤ ਕਰ ਦੁਰਘਟਨਾ ਦੀ ਜਾਂਚ, ਬਲੈਕ ਸਪਾਟ ਸੁਧਾਰ, ਸੜਕ ਨਿਰੀਖਣ , ਜਾਗਰੁਕਤਾ ਮੁਹਿੰਮ ਅਤੇ ਪੈਦਲ ਚਲਣ ਦੀ ਸਹੂਲਤ ਲਈ ਕੰਮ ਕਰ ਰਹੇ ਹਨ| ਸੂਬੇ ਵਿਚ ਸੜਕ ਸੁਰੱਖਿਆ ਦੇ ਲਈ ਕਮਰਸ਼ਿਅਲ ਵਾਹਨਾਂ ਦੀ ਜਾਂਚ ਸਾਲਾਨਾ ਕੀਤੀ ਜਾਂਦੀ ਹੈ| ਸਾਲ 2019 ਵਿਚ 2,33,980 ਵਾਹਨਾਂ ਨੂੰ ਫਿਟਨੇਸ ਸਰਟੀਫਿਕੇਟ ਦਿੱਤਾ ਗਿਆ ਹੈ| ਸਾਰੇ ਵਾਹਨਾਂ ‘ਤੇ ਰਿਫਲੇਕਟਰ ਤੇ ਰਿਡਲੇਕਟਿਵ ਟੇਪ ਲਗਾਈ ਜਾਣੀ ਜਰੂਰੀ ਹੈ|
ਸ੍ਰੀਮਤੀ ਅਰੋੜਾ ਨੇ ਦਸਿਆ ਕਿ ਰਾਜ ਸਰਕਾਰ ਨੇ ਸਕੂਲ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਦੇ ਲਈ ਸੁਰੱਖਿਅਤ ਸਕੂਲ ਵਾਹਨ ਯੋਜਨਾ ਤਿਆਰ ਕੀਤੀ ਹੈ ਤਾਂ ਜੋ ਵਿਦਿਅਕ ਸੰਸਥਾਨਾਂ ਦੇ ਅਥਾਰਿਟੀਆਂ, ਡਰਾਈਵਰ ਤੇ ਕੰਡਕਟਰਾਂ ਦੀ ਲਾਪ੍ਰਵਾਹੀ ਨੂੰ ਰੋਕਿਆ ਜਾ ਸਕੇ| ਸਾਰੇ ਸਕੂਲੀ ਬੱਸਾਂ ‘ਤੇ ਸੜਕ ਦੁਰਘਟਨਾ ਹੈਲਪਲਾਇਨ ਨੰਬਰ 1073, ਚਾਈਲਡ ਹੈਲਪਲਾਇਨ ਨੰਰਜ-1098 ਅਤੇ ਬੱਸਾ ਵਿਚ ਅੰਦਰ ਅਤੇ ਬਾਹਰ ਬੈਠਨ ਦੀ ਸਮਰੱਥਾ ਦਰਸ਼ਾਈ ਜਾਣੀ ਜਰੂਰੀ ਕੀਤੀ ਗਈ ਹੈ| ਉਨ੍ਹਾਂ ਨੇ ਦਸਿਆ ਕਿ ਸੂਬੇ ਦੇ ਤਿੰਨ ਜਿਲ੍ਹਿਆਂ ਰੋਹਤਕ, ਬਹਾਦੁਰਗੜ੍ਹ ਅਤੇ ਕੈਥਲ ਵਿਚ ਡਰਾਈਵਿੰਗ ਅਤੇ ਆਵਾਜਾਈ ਖੋਜ ਸੰਸਥਾਨ ਚਲਾਏ ਜਾ ਰਹੇ ਹਨ| ਸੂਬਾ ਸਰਕਾਰ 9 ਜਿਲ੍ਹਿਆਂ ਭਿਵਾਨੀ, ਪਲਵਲ, ਰਿਵਾੜੀ, ਕਰਨਾਲ, ਜੀਂਦ, ਫਰੀਦਾਬਾਦ, ਸੋਨੀਪਤ ਅਤੇ ਯਮੁਨਾਨਗਰ ਵਿਚ ਡਰਾਈਵਿੰਗ ਅਤੇ ਆਵਾਜਾਈ ਖੋਜ ਸੰਸਥਾਨ ਸਥਾਪਿਤ ਕਰ ਰਹੀ ਹੈ| ਹਰਿਆਣਾ ਰੋਡਵੇਜ ਵੱਲੋਂ 22 ਡਰਾਈਵਰ ਸਿਖਲਾਈ ਸਕੂਲ ਚਲਾਏ ਜਾ ਰਹੇ ਹਨ| ਲਗਭਗ 32 ਹਜਾਰ ਭਾਰੀ ਵਾਹਨ ਡਰਾਈਵਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ 50 ਹਜਾਰ ਤੋਂ ਵੱਧ ਡਰਾਈਵਰਾਂ ਨੂੰ ਰਿਫ੍ਰੈਸ਼ਰ ਕੋਰਸ ਕਰਵਾਏ ਗਏ ਹਨ| ਰੋਹਤਕ ਜਿਲੇ ਵਿਚ ਨਿਰੀਖਣ ਅਤੇ ਪ੍ਰਮਾਣਣ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਪ੍ਰਤੀ ਸਾਲ 1.25-1.50 ਲੱਖ ਵਾਹਨਾਂ ਦਾ ਨਿਰੀਖਣ ਕੀਤਾ ਜਾਂਦਾ ਹੈ| ਇਯ ਤਰਜ ‘ਤੇ ਅੰਬਾਲਾ, ਰਿਵਾੜੀ, ਫਰੀਦਾਬਾਦ, ਹਿਸਾਰ, ਗੁਰੂਗ੍ਰਾਮ ਅਤੇ ਕਰਨਾਲ ਜਿਲ੍ਹਿਆਂ ਵਿਚ ਨਿਰੀਖਣ ਕੇਂਦਰ ਸਥਾਪਿਤ ਕਰਨ ਦੀ ਯੋਜਨਾ ‘ਤੇ ਕਾਰਜ ਕੀਤਾ ਜਾ ਰਿਹਾ ਹੈ|
ਉਨ੍ਹਾਂ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਪ੍ਰਤੀ ਜਾਗਰੁਕ ਕਰਨ ਦੇ ਲਈ ਕੋਰਸ ਕਿਤਾਬਾਂ ਵਿਚ ਸੜਕ ਸੁਰੱਖਿਆ ਸਿਖਿਆ ਨਾਲ ਸਬੰਧਿਤ ਸਮੱਗਰੀ ਨੂੰ ਸ਼ਾਮਿਲ ਕੀਤਾ ਗਿਆ ਹੈ| ਸਰਕਾਰੀ ਕਾਲਜਾਂ ਤੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲਾਂ ਵਿਚ ਸੜਕ ਸੁਰੱਖਿਆ ਕਲੱਬ ਸਥਾਪਿਤ ਕੀਤੇ ਗਏ ਹਨ ਜੋ ਪ੍ਰਸ਼ਨੋਤਰੀ ਲੇਖ, ਪੇਂਟਿੰਗ ਮੁਕਾਬਲੇ ਤੇ ਸੇਮੀਨਾਰ ਆਦਿ ਗਤੀਵਿਧੀਆਂ ਆਯੋਜਿਤ ਕਰ ਵਿਦਿਆਰਥੀਆਂ ਨੂੰ ਯੜਕ ਸੁਰੱਖਿਆ ਦੇ ਪ੍ਰਤੀ ਜਾਗਰੁਕ ਕਰਦੇ ਹਨ| ਸੂਬੇ ਵਿਚ ਸਾਲਾਨਾ ਕੌਮੀ ਸੜਕ ਸੁਰੱਖਿਆ ਹਫਤਾ ਆਯੌਜਿਤ ਕੀਤਾ ਜਾਂਦਾ ਹੈ| ਸੂਬੇ ਵਿਚ ਓਲਰਲੋਡਿੰਗ ਬਿਨ੍ਹਾਂ ਹੈਲਮੇਟ, ਸੀਟ ਬੈਲਟ, ਖਤਰਨਾਕ ਡਰਾਈਵਿੰਗ ਆਦਿ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਵੀ ਸਮੇਂ-ਸਮੇਂ ‘ਤੇ ਚਲਾਈ ਜਾਂਦੀ ਹੈ|
ਸ੍ਰੀਮਤੀ ਅਰੋੜਾ ਨੇ ਕਿਹਾ ਕਿ ਸੂਬੇ ਵਿਚ ਈ-ਚਾਲਾਨ ਸਿਸਟਮ ਕੰਮ ਕਰ ਰਿਹਾ ਹੈ| ਸੀਸੀਟੀਵੀ ਰਾਹੀਂ ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਅੰਬਾਲਾ, ਪਾਣੀਪਤ, ਰੋਹਤਕ, ਪੰਚਕੂਲਾ, ਗੁਰੂਗ੍ਰਾਮ ਤੇ ਸੋਨੀਪਤ ਵਿਚ ਈ-ਚਲਾਨਿੰਗ ਕੀਤੀ ਜਾ ਰਹੀ ਹੈ| ਕ੍ਰੌਮੀ ਮਾਰਗਾਂ ‘ਤੇ ਹਰੇਕ 10 ਕਿਲੋਮੀਟਰ ‘ਤੇ ਸੜਕ ਦੁਰਘਟਨਾ ਪੀੜਤਾਂ ਦੀ ਸਹਾਇਤਾ ਲਈ 45 ਟ੍ਰੇਫਿਕ ਸਹਾਇਤਾ ਬੂਥ ਬਣਾਏ ਗਏ ਹਨ| ਟ੍ਰਾਂਸਪੋਰਟ ਵਿਭਾਗ ਵੱਲੋਂ ਓਵਰਲੋਡਿੰਗ ਦੀ ਵਜ੍ਹਾ ਨਾਲ ਹੋਣ ਵਾਲੀ ਸੜਕ ਦੁਰਘਟਨਾਵਾਂ ਵਿਚ ਕਮੀ ਲਿਆਉਣ ਲਈ 45 ਵੇਟ ਬ੍ਰਿਜ ਖਰੀਦੇ ਜਾ ਰਹੇ ਹਨ| ਸੂਬੇ ਵਿਚ 7 ਟ੍ਰਾਮਾ ਕੇਅਰ ਸੈਂਟਰ ਕੰਮ ਕਰ ਰਹੇ ਹਨ ਅਤੇ ਜਲਦੀ ਹੀ 13 ਹੋਰ ਨਵੇਂ ਟ੍ਰਾਮਾ ਸੈਂਟਰ ਬਣਾਏ ਜਾਣ ਦੀ ਯੋਜਨਾ ਹੈ| ਇਸ ਤੋਂ ਹਿਲਾਵਾ, ਸੂਬੇ ਵਿਚ 5 ਸਰਕਾਰੀ ਤੇ 7 ਨਿਜੀ ਮੈਡੀਕਲ ਕਾਲਜ ਟ੍ਰਾਮਾ ਕੇਅਰ ਸਹੂਲਤ ਐਲਾਨ ਕੀਤੇ ਗਏ ਹਨ| ਸੜਕ ਦੁਰਘਟਨਾ ਅਤੇ ਐਮਰਜੈਂਸੀ ਸਹੂਲਤਾਂ ਦੇ ਲਈ ਪੁਲਿਸ ਵਿਭਾਗ ਦੀ 84 ਐਂਬੂਲੈਂਸ ਟੋਲ ਫਰੀ ਨੰਬਰ-1073 ਅਤੇ ਸਿਹਤ ਵਿਭਾਗ ਦੀ 422 ਐਬੂਲੈਂਸ ਟੋਡ ਫਰੀ ਨੰਬਰ 108 ਸਮੇਤ ਉਪਲਬਧ ਹਨ|
ਮੀਟਿੰਗ ਵਿਚ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ, ਵਧੀਕ ਪੁਲਿਸ ਮਹਾਨਿਦੇਸ਼ਕ (ਕਾਨੂੰਨ ਅਤੇ ਵਿਵਸਥਾ) ਨਵਦੀਪ ਸਿੰਘ ਵਿਰਕ ਅਤੇ ਟ੍ਰਾਂਸਪੋਰਟ ਕਮਿਸ਼ਨਰ ਐਸ.ਐਸ. ਫੁਲਿਆ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|

ਹਰਿਆਣਾ ਪੁਲਿਸ ਵਿਭਾਗ ਦੇ ਤਿੰਨ ਅਧਿਕਾਰੀਆਂ ਨੂੰ ਕੇਂਦਰੀ ਗ੍ਰਹਿ ਮੰਤਰੀ ਤਮਗਾ 2020 ਨਾਲ ਸਨਮਾਨਿਤ ਕੀਤਾ
ਚੰਡੀਗੜ੍ਹ, 13 ਅਗਸਤ – ਹਰਿਆਣਾ ਪੁਲਿਸ ਵਿਭਾਗ ਦੀ ਇਕ ਮਹਿਲਾ ਪੁਲਿਸ ਅਧਿਕਾਰੀ ਸਮੇਤ ਤਿੰਨ ਅਧਿਕਾਰੀਆਂ ਨੂੰ ਜਾਂਚ ਵਿਚ ਸੇਸ਼੍ਰਟਰਤਾ ਲਈ ਕੇਂਦਰੀ ਗ੍ਰਹਿ ਮੰਤਰੀ ਤਮਗਾ 2020 ਨਾਲ ਸਨਮਾਨਿਤ ਕੀਤਾ ਗਿਆ ਹੈ| ਇਸ ਤਗਮੇ ਲਈ ਦੇਸ਼ ਭਰ ਤੋਂ ਚੁਣੇ ਗਏ 121 ਪੁਲਿਸ ਕਰਮਚਾਰੀਆਂ ਵਿਚੋਂ ਹਰਿਆਣਾ ਪੁਲਿਸ ਦੇ ਤਿੰਨ ਅਧਿਕਾਰੀਆਂ ਨੂੰ ਚੁਣਿਆ ਗਿਆ ਹੈ|
ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਗਮਾ ਪਾਉਣ ਵਾਲਿਆਂ ਵਿਚ ਪੁਲਿਸ ਸੁਪਰਡੈਂਟ ਕੈਥਲ ਸ਼ਸ਼ਾਂਕ ਕੁਮਾਰ ਸਾਵਨ, ਡਿਪਟੀ ਇੰਸਪੈਕਟਰ ਅਨਿਲ ਕੁਮਾਰ ਅਤੇ ਲੇਡੀ ਸਬ-ਇੰਸਪੈਕਟਰ ਰੀਟਾ ਰਾਣੀ ਸ਼ਾਮਿਲ ਹਨ|
ਮੌਜ਼ੂਦਾ ਐਸਪੀ ਕੈਥਲ ਸ਼ਸ਼ਾਂਕ ਕੁਮਾਰ ਸਾਵਨ ਨੂੰ ਜਿਲਾ ਝੱਜਰ ਵਿਚ 6 ਸਾਲ ਦੀ ਬੱਚੀ ਨਾਲ ਜਬਰ-ਜਿਨਾਹ ਮਾਮਲੇ ਵਿਚ ਤੇਜੀ ਨਾਲ ਜਾਂਚ ਤੇ ਖੋਜ ਕਰਨ ਲਈ ਸਨਮਾਨਿਤ ਕੀਤਾ ਹੈ, ਜਿਸ ਦੇ ਨਤੀਜੇ ਵੱਜੋਂ ਦੋਸ਼ੀ ਨੂੰ ਅਦਾਲਤ ਵੱਲੋਂ ਆਜੀਵਨ ਕੈਦ ਤੇ 30,000 ਰੁਪਏ ਜੁਰਮਾਨਾਂ ਵੀ ਲਗਾਇਆ ਸੀ| ਉਸ ਸਮੇਂ ਸ੍ਰੀ ਸਾਵਨ ਏਐਸਪੀ ਝੱਜਰ ਵੱਜੋਂ ਤੈਨਾਤ ਹਨ ਅਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਸੀ| ਉਸ ਸਮੇਂ ਤੇ ਏਐਸਪੀ ਸਾਵਨ ਨੇ ਆਧੁਨਿਕ ਤਕਨੀਕ ਨਾਲ ਜਾਂਚ ਪੂਰੀ ਕਰਕੇ ਸਿਰਫ 6 ਦਿਨਾਂ ਅੰਦਰ ਦੋਸ਼ ਪੱਤਰ ਦਾਇਰ ਕੀਤੇ, ਜਿਸ ਦੇ ਨਤੀਜੇ ਵੱਜੋਂ ਅਦਾਲਤ ਵੱਲੋਂ ਠੋਸ ਸਬੂਤ ਤੇ ਬਿਆਨਾਂ ਦੇ ਤਹਿਤ ਸੁਣਵਾਈ ਕਰਦੇ ਹੋਏ ਦੋਸ਼ੀ ਨੂੰ ਅਪਰਾਧੀ ਠਹਿਰਾਇਆ ਗਿਆ|
ਇਸ ਤੋਂ ਇਲਾਵਾ, ਫਰੀਦਾਬਾਦ ਵਿਚ ਤੈਨਾਤ ਐਸ.ਆਈ ਅਨਿਲ ਕੁਮਾਰ ਅਤੇ ਪੰਚਕੂਲਾ ਵਿਚ ਤੈਨਾਤ ਮਹਿਲਾ ਐਸ.ਆਈ ਰੀਟਾ ਰਾਣੀ ਨੂੰ ਵੀ ਜਾਂਚ ਵਿਚ ਸੇਸ਼੍ਰਟਰਤਾ ਲਈ ਇਸ ਤਮਗੇ ਨਾਲ ਸਨਮਾਨਿਤ ਕੀਤਾ ਹੈ|
ਡੀਜੀਪੀ ਹਰਿਆਣਾ, ਮਨੋਜ ਯਾਦਵ ਨੇ ਇਸ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ‘ਤੇ ਸ੍ਰੀ ਸਾਵਨ ਸਮੇਤ ਤਿੰਨਾਂ ਪੁਲਿਸ ਅਧਿਕਾਰੀਆਂ ਨੂੰ ਵੱਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਵੱਧ ਸਫਤਲਾ ਦੀ ਕਾਮਨਾ ਕੀਤੀ| ਵਰਣਨਯੋਗ ਹੈ ਕਿ ਅਪਰਾਧ ਦੀ ਜਾਂਚ ਦੇ ਉੱਚ ਪੇਸ਼ੇਵਾਰ ਮਾਕਨਾਂ ਨੂੰ ਪ੍ਰੋਤਸਾਹਨ ਕਰਨ ਅਤੇ ਜਾਂਚ ਅਧਿਕਾਰੀਆਂ ਵੱਲੋਂ ਜਾਂਚ ਵਿਚ ਇਸ ਤਰ੍ਹਾਂ ਦੀ ਸੇਸ਼੍ਰਟਰਤਾ ਨੂੰ ਪਛਾਣਨ ਦੇ ਮੰਤਵ ਨਾਲ ਇਹ ਤਮਗਾ ਸਥਾਪਿਤ ਕੀਤਾ ਗਿਆ ਸੀ|

*****
ਹਰਿਆਣਾ ਪੁਲਿਸ ਨੇ 331.300 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ
ਚੰਡੀਗੜ੍ਹ, 13 ਅਗਸਤ – ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਨਸ਼ੀਲੇ ਪਦਾਰਥ ‘ਤੇ ਨਕੇਲ ਕਸਦੇ ਹੋਏ ਜਿਲਾ ਪਲਵਲ ਦੇ ਛੱਤੀਸਗੜ੍ਹ ਤੋਂ ਉੱਤਰ ਪ੍ਰਦੇਸ਼ ਲਈ ਟ੍ਰੈਕਟਰ-ਟਰਾਲੀ ਵਿਚ ਤਸਕੱਰੀ ਕਰਕੇ ਲਿਜਾਇਆ ਜਾ ਰਿਹਾ 331.300 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਅਤੇ ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ|
ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਐਸਟੀਐਫ ਰੋਹਤਕ ਯੂਨਿਟ ਨੂੰ ਗੁਪਤ ਸੂਚਨਾ ਮਿਲੀ ਕਿ ਨਸ਼ੀਲੇ ਪਦਾਰਥ ਦੀ ਤਸੱਕਰੀ ਦਾ ਕੰਮ ਕਰਨ ਵਾਲੇ ਟ੍ਰੈਕਟਰ ਵਿਚ ਨਸ਼ੀਲਾ ਪਦਾਰਥ ਭਰ ਕੇ ਪਲਵਲ ਵੱਲੋਂ ਉੱਤਰ ਪ੍ਰਦੇਸ਼ ਵੱਲ ਜਾਣ ਵਾਲਾ ਹੈ| ਐਸਟੀਐਫ ਨੇ ਕੁੰਡਲੀ-ਗਾਜਿਆਬਾਦ-ਪਲਵਲ ਰਾਜ ਮਾਰਗ ਕੋਲ ਇਕ ਟ੍ਰੈਕਟਰ-ਟਰਾਲੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ 62 ਪੈਕੇਟ ਵਿਚ ਕੁਲ 331.300 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ|
ਨਸ਼ੀਲੇ ਪਦਾਰਥ ਦੀ ਤਸਕਰੀ ਦੀ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਜਿਲਾ ਸ਼ਾਮਲੀ ਉੱਤਰ ਪ੍ਰਦੇਸ਼ ਵਾਸੀ ਸ੍ਰੀਪਾਲ, ਵਿਜੈ ਪਾਲ ਅਤੇ ਪ੍ਰਵੇਸ਼ ਵੱਜੋਂ ਹੋਈ ਹੈ| ਸ਼ੁਰੂਆਤੀ ਜਾਂਚ ਵਿਚ ਪਤਾ ਲਗਾ ਕਿ ਦੋਸ਼ੀ ਬਰਾਮਦ ਕੀਤੇ ਨਸ਼ੀਲੇ ਪਦਾਰਥ ਨੂੰ ਛੱਤਸੀਗੜ੍ਹ ਤੋਂ ਸ਼ਾਮਲੀ ਲੈ ਜਾ ਰਹੇ ਸਨ| ਦੋਸ਼ੀਆਂ ਖਿਲਾਫ ਐਨਡੀਪੀਐਸ ਐਕਟ ਦੇ ਪ੍ਰਵਧਾਨਾਂ ਦੇ ਤਹਿਤ ਪਲਵਲ ਵਿਚ ਮਾਮਲਾ ਦਰਜ ਕੀਤਾ ਹੈ ਅਤੇ ਅਗਲੇ ਜਾਂਚ ਜਾਰੀ ਹੈ|