ਕਿਸਾਨਾਂ ਨੂੰ ਰਿਵਾਇਤੀ ਫਸਲਾਂ ਦੀ ਥਾਂ ਬਾਗਵਾਨੀ ਤੇ ਹੋਰ ਨਗਦੀ ਫਸਲਾਂ ਦੀ ਖੇਤੀ ਕਰਨ ਲਈ ਪ੍ਰੋਤਸਾਹਿਤ ਕਰਨ ਦੀ ਨਵੀਂ-ਨਵੀਂ ਯੋਜਨਾਵਾਂ ਤਿਆਰ.

ਚੰਡੀਗੜ, 27 ਜੁਲਾਈ – ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਦੇ ਪ੍ਰਤੀ ਵਚਨਬੱਧ ਹੈ| ਇਸ ਕੜੀ ਵਿਚ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਦੀ ਥਾਂ ਬਾਗਵਾਨੀ ਤੇ ਹੋਰ ਨਗਦੀ ਫਸਲਾਂ ਦੀ ਖੇਤੀ ਕਰਨ ਲਈ ਪ੍ਰੋਤਸਾਹਿਤ ਕਰਨ ਦੀ ਨਵੀਂ-ਨਵੀਂ ਯੋਜਨਾਵਾਂ ਤਿਆਰ ਕਰਨ ਦੇ ਨਾਲ-ਨਾਲ ਉਨਾਂ ਦੀ ਮਾਰਕੀਟਿੰਗ ਦਾ ਵੀ ਯੋਗ ਪ੍ਰਬੰਧ ਕੀਤਾ ਜਾ ਰਿਹਾ ਹੈ|
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਗੰਨੌਰ ਵਿਚ ਸਥਾਪਿਤ ਕੀਤੀ ਜਾ ਰਹੀ ਕੌਮਾਂਤਰੀ ਫਲ ਤੇ ਸਬਜੀ ਟਰਮਿਨਲ ਨੂੰ ਚਲਾਉਣ ਲਈ ਕੰਸਲਟੇਂਟ ਨਿਯੁਕਤ ਕੀਤਾ ਗਿਆ ਹੈ ਅਤੇ ਇੱਥੋ ਤੋਂ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ| ਇਸ ਮੰਡੀ ਵਿਚ ਵਧੀਆ ਪੈਕੇਜਿੰਗ, ਘੱਟੋਂ ਘੱਟ ਨੁਕਸਾਨ ਪ੍ਰਬੰਧਨ ਤੇ ਟਰਾਂਸਪੋਟੇਸ਼ਨ ਪ੍ਰਬੰਧਨ ‘ਤੇ ਜੋਰ ਦਿੱਤਾ ਜਾਵੇਗਾ|
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਰਨਾਲ ਵਿਚ ਮਹਾਰਾਣਾ ਪ੍ਰਤਾਪ ਬਾਗਵਾਨੀ ਯੂਨੀਵਰਸਿਟੀ ਖੋਲੀ ਗਈ ਹੈ ਅਤੇ ਇਸ ਦੇ ਤਿੰਨ ਖੇਤਰੀ ਅਧਿਐਨ ਕੇਂਦਰ ਵੀ ਖੋਲੇ ਗਏ ਹਨ| ਉਨਾਂ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਸੂਬਾ ਹੈ, ਜਿੱਥੇ ਖੇਤੀਬਾੜੀ ਯੂਨੀਵਰਸਿਟੀ, ਬਾਗਵਾਨੀ ਯੂਨੀਵਰਸਿਟੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਹੈ| ਇਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਤੇ ਬਾਗਵਾਨੀ ਵਿਚ ਕਿਸੇ ਤਰਾਂ ਨਾਲ ਵੱਧ ਤੋਂ ਵੱਧ ਆਮਦਨ ਕਮਾਈ ਜਾ ਸਕੇ, ਇਸ ਲਈ ਯੋਜਨਾਵਾਂ ਬਣਾਈ ਜਾ ਰਹੀ ਹੈ| ਅਜੇ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿਚ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਐਲਾਨ ਇਕ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਵਿਚੋਂ ਹਰਿਆਣਾ ਲਈ 3900 ਕਰੋੜ ਵੰਡ ਕੀਤੇ ਹਨ|
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜੈਵਿਕ ਖੇਤੀ ਨੂੰ ਪ੍ਰੋਤਸਾਹਿਤ ਕਰਨ ਦੇ ਨਾਲ-ਨਾਲ ਬਾਗਵਾਨੀ ਦੀ ਨਵੀਂ-ਨਵੀਂ ਤਕਨੀਕਾਂ ਦੇ ਪ੍ਰਚਾਰ-ਪ੍ਰਸਾਰ ਦੇ ਮੰਤਵ ਨਾਲ ਹਰੇਕ ਜਿਲੇ ਵਿਚ ਇਕ-ਇਕ ਬਾਗਵਾਨੀ ਵਧੀਆ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ| ਉਨਾਂ ਦਸਿਆ ਕਿ ਭਾਰਤੀ ਉਦਯੋਗ ਫਡਰੇਸ਼ਨ ਨਾਲ ਵੀ ਖੇਤੀਬਾੜੀ ਮਕੈਨੀਜਮ ਤੇ ਹੋਰ ਖੇਤਰ ਵਿਚ ਖੋਜ ਤੇ ਵਿਕਾਸ ਲਈ ਸਹਿਯੋਗ ਕੀਤਾ ਜਾ ਰਿਹਾ ਹੈ| ਫੰਡਰੇਸ਼ਨ ਵੱਲੋਂ 16 ਤੋਂ 22 ਅਕਤੂਬਰ ਤਕ ਅਗਰੋ ਟੈਕ ਫੈਸਟ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਕਿਸਾਨਾਂ ਨੂੰ ਖੇਤੀਬਾੜੀ ਦੀ ਨਵੀਂ-ਨਵੀਂ ਤਕਨੀਕਾਂ ਬਾਰੇ ਜਾਗਰੂਕ ਕੀਤਾ ਜਾਵੇਗਾ|

*****
ਚੰਡੀਗੜ, 27 ਜੁਲਾਈ – ਹਰਿਆਣਾ ਦੇ ਪਸ਼ੂਪਾਲਣ ਤੇ ਡੇਅਰੀ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਜਿਲਾ ਹਿਸਾਰ ਦੇ ਪਿੰਡ ਨੰਗਥਲਾ ਵਿਚ ਰਣਬੀਰ ਨਾਮਕ ਵਿਅਕਤੀ ਵੱਲੋਂ ਚਲਾਈ ਜਾ ਰਹੀ ਦੁੱਧ ਡੇਅਰੀ ਵਿਚ ਪਿਛਲੇ ਦਿਨਾਂ 50 ਤੋਂ ਵੱਧ ਪਸ਼ੂਆਂ ਦੀ ਮੌਤ ‘ਤੇ ਵਿਭਾਗ ਨੇ ਸਖਤ ਨੋਟਿਸ ਲਿਆ ਹੈ| ਮੁੱਖ ਮੰਤਰੀ ਮਨੋਹਰ ਲਾਲ ਨੂੰ ਉਨਾਂ ਨੇ ਖੁਦ ਅੱਜ ਚੰਡੀਗੜ ਵਿਚ ਮੁਲਾਕਾਤ ਕਰਕੇ ਅਸਲ ਸਥਿਤੀ ਬਾਰੇ ਜਾਣੂੰ ਕਰਵਾਇਆ, ਜਿਸ ‘ਤੇ ਮੁੱਖ ਮੰਤਰੀ ਨੇ 15 ਲੱਖ ਰੁਪਏ ਦੇ ਮੁਆਵਜੇ ਦਾ ਐਲਾਨ ਕੀਤਾ|
ਸ੍ਰੀ ਦਲਾਲ ਨੇ ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮਿਲ ਤਾਂ ਉਨਾਂ ਨੇ ਹਿਸਾਰ ਦੇ ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਵਿਭਾਗ ਦੇ ਡਾਕਟਰਾਂ ਦੀ ਟੀਮ ਨੂੰ ਭੇਜਿਆ|
ਉਨਾਂ ਕਿਹਾ ਕਿ ਟੀਮ ਨੇ ਮ੍ਰਿਤਕ ਪਸ਼ੂਆਂ ਦਾ ਪੋਸਟਮਾਟਰਮ ਕੀਤਾ, ਜਿਸ ਵਿਚ ਗਲਘੋਟੂ ਵਰਗੀ ਬਿਮਾਰੀ ਦੀ ਸ਼ਿਕਾਇਤ ਨਹੀਂ ਮਿਲੀ ਹੈ| ਉਨਾਂ ਕਿਹਾ ਕਿ ਹਰਿਆਣਾ ਵਿਚ ਪਸ਼ੂਆਂ ਵਿਚ ਐਚ.ਐਸ.ਐਫ.ਡਬਲਯੂ.ਡੀ. ਦੀ ਵੈਕਸੀਨ ਲਗਾਈ ਜਾ ਚੁੱਕੀ ਹੈ| ਇਸ ਕਾਰਣ ਪਿਛਲੇ 2 ਸਾਲਾਂ ਤੋਂ ਗਲਘੋਟੂ ਵਰਗੀ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ|

*****
ਚੰਡੀਗੜ, 27 ਜੁਲਾਈ – ਹਰਿਆਣਾ ਪੁਲਿਸ ਨੇ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਮਨੋਬਲ ਵੱਧਾਉਣ ਲਈ ਇਕ ਹੋਰ ਭਲਾਈ ਵਾਲਾ ਕਦਮ ਚੁੱਕਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਹੁਣ ਇੰਸਪੈਕਟਰ ਰੈਂਕ ਤਕ ਦੇ ਪੁਲਿਸ ਅਧਿਕਾਰੀ ਸੇਵਾਮੁਕਤ ਤੋਂ 6 ਮਹੀਨੇ ਪਹਿਲਾਂ ਆਪਣੇ ਗ੍ਰਹਿ ਜਿਲੇ ਸਮੇਤ ਪਸੰਦ ਵਾਲੀ ਥਾਂ ‘ਤੇ ਤੈਨਾਤ ਹੋ ਸਕਣਗੇ| ਇਸ ਤੋਂ ਪਹਿਲਾਂ, ਸੇਵਾਮੁਕਤੀ ਤੋਂ ਪਹਿਲਾਂ ਹੋਮ ਰੇਂਜ ਵਿਚ ਹੀ ਤੈਨਾਤੀ ਦਾ ਪ੍ਰਵਧਾਨ ਸੀ|
ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਮਨੋਜ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਵਿਚ ਸਾਲਾਂ ਤੋਂ ਬਾਅਦ ਆਪਣੀ ਪਸੰਦ ਦੀ ਕਿਸੇ ਥਾਂ ਤੋਂ ਸੇਵਾਮੁਕਤੀ ਹੋਣ ਵਿਚ ਸਮੱਰਥ ਬਣਾਉਣ ਲਈ ਇਸ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ| ਪਰ ਪੁਲਿਸ ਇੰਸਪੈਕਟਰਾਂ ਨੂੰ ਸਟੇਸ਼ਨ ਹਾਊਸ ਅਧਿਕਾਰੀ ਜਾਂ ਇੰਚਾਰਜ ਪੁਲਿਸ ਪੋਸਟ ਵੱਜੋਂ ਤੈਨਾਤ ਨਹੀਂ ਕੀਤਾ ਜਾਵੇਗਾ|
ਡੀਜੀਪੀ ਨੇ ਦਸਿਆ ਕਿ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇੰਸਪੈਕਟਰ ਰੈਂਕ ਤਕ ਦੀ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਉਨਾਂ ਦੀ ਜਣੇਪੇ ਦੌਰਾਨ ਇਕ ਸਾਲ ਲਈ ਉਨਾਂ ਦੇ ਗ੍ਰਹਿ ਜਿਲੇ ਸਮੇਤ ਉਸ ਦੀ ਪਸੰਦ ਦੀ ਥਾਂ ‘ਤੇ ਤੈਨਾਤ ਕੀਤਾ ਜਾਵੇਗਾ| ਇਸ ਨੂੰ ਜਣੇਪਾ ਛੁੱਟੀ ਵਿਚ ਨਹੀਂ ਗਿਣਿਆ ਜਾਵੇਗਾ| ਇਹ ਲਾਭ ਸਿਰਫ ਪਹਿਲਾ ਦੋ ਬੱਚਿਆਂ ਲਈ ਦਿੱਤਾ ਜਾਵੇਗਾ| ਉਨਾਂ ਕਿਹਾ ਕਿ ਪੁਲਿਸ ਨੂੰ ਰੋਜਾਨਾ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਪੁਲਿਸ ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਾਂ ਲਈ ਭਲਾਈ ਯੋਜਨਾਵਾਂ ਦੀ ਸਮੀਖਿਆ ਕੀਤੀ ਜਾਂਦੀ ਹੈ|

*****
ਚੰਡੀਗੜ, 27 ਜੁਲਾਈ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪਲਾਜਮਾ ਦਾਨ ਕਰਨ ਲਈ ਅੱਗੇ ਆਉਣ ਤਾਂ ਜੋ ਕੋਵਿਡ 19 ਦੇ ਮਰੀਜਾਂ ਦਾ ਛੇਤੀ ਇਲਾਜ ਕਰਵਾਉਣ ਵਿਚ ਆਸਾਨੀ ਹੋ ਸਕੇ|
ਸ੍ਰੀ ਵਿਜ ਨੇ ਕਿਹਾ ਕਿ ਪਲਾਜਾ ਦਾਨ ਅਜਿਹਾ ਵਿਅਕਤੀ ਹੀ ਕਰ ਸਕਦਾ ਹੈ, ਜੋ ਕੋਰੋਨਾ ਦੀ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ 14 ਦਿਨਾਂ ਤਕ ਸਿਹਤਮੰਦ ਰਿਹਾ ਹੋਵੇ ਅਤੇ ਪਲਾਜਾ ਡੋਨੇਟ ਕਰਦੇ ਸਮੇਂ ਵੀ ਪੂਰਾ ਸਿਹਤਮੰਦ ਹੋਵੇ| ਉਨਾਂ ਕਿਹਾ ਕਿ ਪਲਾਜਾ ਬੈਂਕਾਂ ਵਿਚ ਜੋ ਪਲਾਜਾ ਇੱਕਠਾ ਕੀਤਾ ਜਾ ਰਿਹਾ ਹੈ, ਉਸ ਨੂੰ ਅਜੇ ਸਿਰਫ ਸਰਕਾਰੀ ਹਸਪਤਾਲਾਂ ਵਿਚ ਹੀ ਮਹੁੱਇਆ ਕਰਵਾਇਆ ਜਾਵੇਗਾ| ਪਰ ਭਵਿੱਖ ਵਿਚ ਪਲਾਜਮਾ ਇੱਕਠਾ ਵੱਧ ਹੋਣ ‘ਤੇ ਹੀ ਹੋਰ ਹਸਪਤਾਲਾਂ ਵਿਚ ਦੇਣ ਸਬੰਧੀ ਵਿਚਕਾਰ ਕੀਤਾ ਜਾ ਸਕਦਾ ਹੈ|
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਕੋਵਿਡ ਹਸਪਤਾਲਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ| ਇੰਨਾਂ ਹਸਪਤਾਲਾਂ ਵਿਚ ਮਰੀਜਾਂ ਨੂੰ ਮਹੁੱਇਆ ਕਰਵਾਈ ਜਾਣ ਵਾਲੀ ਦਵਾਈਆਂ, ਖਾਣਾ ਅਤੇ ਹੋਰ ਸਹੂਲਤਾਂ ਦੀ ਜਾਂਚ ਕੀਤੀ ਜਾਵੇਗੀ| ਉਨਾਂ ਕਿਹਾ ਕਿ ਅਜੇ ਤਕ ਸੂਬੇ ਵਿਚ ਅਜਿਹਾ ਕੋਈ ਮਰੀਜ ਸਾਮਹਣੇ ਨਹੀਂ ਆਇਆ, ਜੋ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਫਿਰ ਤੋਂ ਕੋਰੋਨਾ ਨਾਲ ਪ੍ਰਭਾਵਿਤ ਹੋਇਆ ਹੋਵੇ| ਸੂਬੇ ਵਿਚ ਅੱਜ ਤਕ ਕਰੀਬ 26,000 ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ| ਇਸ ਲਈ ਇਕ ਵਿਅਕਤੀ ਵੱਲੋਂ ਡੋਨੋਟ ਕੀਤੇ ਗਏ ਪਲਾਜਾ ਨਾਲ ਦੋ ਮਰੀਜਾਂ ਦਾ ਇਲਾਜ ਕੀਤਾ ਜਾ ਸਕਦਾ ਹੈ|

*****

ਚੰਡੀਗੜ, 27 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਰਿਜਰਵ ਪੁਲਿਸ ਫੋਰਸ (ਸੀਆਰਪੀਐਫ) ਦੀ 82ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਸੀਆਰਪੀਐਫ ਕਰਮਚਾਰੀਆਂ ਨੂੰ ਵਧਾਈ ਤੇ ਸ਼ੁਭਕਾਮਨਵਾਂ ਦਿੱਤੀ|
ਅੱਜ ਇੱਥੇ ਜਾਰੀ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਰਿਜਰਵ ਪੁਲਿਸ ਫੋਰਸ ਸਾਡੇ ਦੇਸ਼ ਦੇ ਕੇਂਦਰੀ ਨੀਮ ਫੌਜ ਵਿਚੋਂ ਸੱਭ ਤੋਂ ਪੁਰਾਣੀ ਫੋਰਸ ਹੈ| ਇਸ ਫੋਰਸ ਦੀ ਸਥਾਪਨਾ ਅੱਜ ਹੀ ਦੇ ਦਿਨ 1939 ਵਿਚ ਕੀਤੀ ਗਈ ਸੀ, ਬਾਅਦ ਵਿਚ, ਇਸ ਨੂੰ ਅੰਦਰੂਨੀ ਸੁਰੱਖਿਆ ਦੇ ਨਾਲ-ਨਾਲ ਵਿਨਾਸ਼ਕਾਰੀ ਗਤੀਵਿਧੀਆਂ ਦੀ ਰੋਕਥਾਮ ਦਾ ਕੰਮ ਵੀ ਸੌਂਪਿਆ ਗਿਆ| ਇਸ ਫੋਰਸ ਦੇ ਜਵਾਨ ਅੱਜ ਨਕਸਲਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਬਹਾਦੁਰੀ ਦਾ ਸਾਬੂਤ ਦੇ ਰਹੇ ਹਨ|
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਆਬਾਦੀ ਦੇਸ਼ ਦੀ ਆਬਾਦੀ ਦਾ 2 ਫੀਸਦੀ ਤੋਂ ਵੀ ਘੱਟ ਹੈ, ਲੇਕਿਨ ਭਾਰਤੀ ਫੌਜ ਵਿਚ ਹਰ ਦਸਵਾਂ ਸਿਪਾਹੀ ਹਰਿਆਣਾ ਤੋਂ ਹੈ| ਇਸ ਦੇ ਬਾਵਜੂਦ ਕੇਂਦਰੀ ਰਿਜਰਵ ਪੁਲਿਸ ਫੋਰਸ, ਸੀਮਾ ਸੁੱਖਿਆ ਫੋਰਸ, ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ, ਭਾਰਤ-ਤਿਬੱਤ ਸੀਮਾ ਪੁਲਿਸ ਫੋਰਸੋ ਅਤੇ ਹਥਿਆਰਬੰਦ ਸੀਮਾ ਫੋਰਸ ਵਰਗੀ ਕੇਂਦਰੀ ਨੀਮ ਫੌਜ ਵਿਚ ਵੀ ਵੱਡੀ ਗਿਣਤੀ ਵਿਚ ਹਰਿਆਣਾ ਦੇ ਜਵਾਨ ਸ਼ਾਮਿਲ ਹਨ| ਸਰਕਾਰ ਨੇ ਇਸ ਨੂੰ ਵੇਖਦੇ ਹੋਏ ਇੰਨ੍ਰਾਂ ਫੋਰਸਾਂ ਦੇ ਕਰਮਚਾਰੀਆਂ ਤੇ ਉਨਾਂ ਦੇ ਆਸ਼ਰਿਤਾਂ ਲਈ ਵੱਖ ਤੋਂ ਸੈਨਿਤ ਤੇ ਨੀਮ ਫੌਜ ਭਲਾਈ ਵਿਭਾਗ ਦਾ ਗਠਨ ਕੀਤਾ ਤੇ ਕੈਂਟੀਨ ਦੀ ਸਹੂਲਤ ਪ੍ਰਦਾਨ ਕੀਤੀ ਹੈ|
ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕੀ ਕਿ ਸੀਆਰਪੀਐਫ ਦੇਸ਼ ਨੂੰ ਸੁਰੱਖਿਅਤ ਰੱਖਣ ਵਿਚ ਇਸ ਤਰਾਂ ਸੱਭ ਤੋਂ ਅੱਗੇ ਰਹੇਗਾ|

****
ਚੰਡੀਗੜ, 27 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮਿਸਾਇਲ ਮੈਨ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੀ 5ਵੀਂ ਬਰਸੀ ‘ਤੇ ਉਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸ੍ਰੀ ਕਲਾਮ ਵਿਸ਼ਵ ਦੇ ਮੰਨੇ-ਪ੍ਰਮੰਨੇ ਵਿਗਿਆਨੀ ਹੋਣ ਦੇ ਨਾਲ-ਨਾਲ ਸਮਾਜ ਸੇਵੀ ਤੇ ਮਸ਼ਹੂਰ ਅਧਿਆਪਕ ਵੀ ਸਨ| ਇਕ ਵਿਗਿਆਨਕ ਵੱਜੋਂ ਦੇਸ਼ ਦੀ ਨੌਜੁਆਨ ਪੀੜੀ ਅੱਜ ਵੀ ਉਨਾਂ ਨੂੰ ਆਪਣਾ ਆਦਰਸ਼ ਮੰਨਦੀ ਹੈ|
ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਕਲਾਮ ਵਰਗੇ ਦੇਸ਼ ਦੇ ਪ੍ਰਤੀ ਸਮਰਪਿਤ ਸ਼ਖ਼ਸੀਅਤਾ ‘ਤੇ ਸਾਨੂੰ ਸਾਰੀਆਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਨੌਜੁਆਨਾਂ ਨੂੰ ਅਜਿਹੇ ਸ਼ਖ਼ਸੀਅਤਾ ਨੂੰ ਆਪਣਾ ਪ੍ਰੇਰਣਾ ਸਰੋਤ ਮੰਨ ਕੇ ਦੇਸ਼ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ|

 *****
ਚੰਡੀਗੜ, 27 ਜੁਲਾਈ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕੇਂਦਰੀ ਰਿਜਰਵ ਪੁਲਿਸ ਫੋਰਸ ਦੇ 82ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਸੀਆਰਪੀਐਫ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀ ਹੈ|
ਡਿਪਟੀ ਮੁੱਖ ਮੰਤਰੀ ਨੇ ਇਕ ਟਵਿਟ ਕਰਦੇ ਹੋਏ ਕਿਹਾ ਕਿ ਇਸ ਅਸਾਧਰਣ ਫੋਰਸ ਦੇ 82ਵੇਂ ਸਥਾਪਨਾ ਦਿਵਸ ‘ਤੇ ਸੀਆਰਪੀਐਫ ਦੇ ਸਾਰੇ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ| ਸਾਡੀ ਦੇਸ਼ ਨੂੰ ਸੁਰੱਖਿਅਤ ਰੱਖਣ ਵਿਚ ਸੀਆਰਪੀਐਫ ਦੇ ਅਹਿਮ ਭੂਮਿਕਾ ਹੈ| ਇਸ ਫੋਰਸ ਦੀ ਬਹਾਦੁਰੀ ਅਤੇ ਕੁਸ਼ਲਤਾ ਦੀ ਸ਼ਲਾਘਾ ਹੁੰਦੀ ਹੈ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਇਕ ਹੋਰ ਟਵਿਟ ਵਿਚ ਮਿਸਾਇਲ ਮੈਨ ਕਹਿ ਜਾਣ ਵਾਲੇ ਭਾਰਤ ਦੇ ਮਹਾਨ ਵਿਗਿਆਨੀ ਅਤੇ ਸਾਬਕਾ ਰਾਸ਼ਟਰਪਤੀ ਸਰਵਗਰੀ ਏਪੀਜੇ ਅਬਦੁਲ ਕਲਾਮ ਦੀ ਬਰਸੀ ‘ਤੇ ਉਨਾਂ ਨੂੰ ਯਾਦ ਕੀਤਾ| ਉਨਾਂ ਕਿਹਾ ਕਿ ਮਿਸਾਇਲ ਮੈਨ ਨੇ ਸਮਾਜ ਨੂੰ ਸਿਖਾਇਆ ਕਿ ਜੀਵਨ ਵਿਚ ਸਥਿਤੀ ਕਿਵੇਂ ਵੀ ਉਲਟ ਹੋਵੇ, ‘ਤੇ ਜਦੋਂ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਇਰਾਦਾ ਕਰ ਲੈਂਦੇ ਹੋ ਤਾਂ ਉਸ ਨੂੰ ਪੂਰਾ ਕਰਕੇ ਹੀ ਰਹਿੰਦੇ ਹੋ| ਅਬਦੁਲ ਕਲਾਮ ਦੇ ਵਿਚਾਰ ਅੱਜ ਵੀ ਨੌਜੁਆਨ ਪੀੜੀ ਨੂੰ ਅੱਗੇ ਵੱਧਣ ਲਈ ਪ੍ਰੇਰਣਾ ਦਿੰਦੇ ਹਨ|
ਡਿਪਟੀ ਮੁੱਖ ਮੰਤਰੀ ਨੇ ਆਪਦੇ ਟਵਿਟ ਵਿਚ ਮਿਸਾਇਲ ਮੈਨ ਦੇ ਉਸ ਗਲ ਦਾ ਜ਼ਿਕਰ ਕੀਤਾ ਹੈ ਜਿਸ ਵਿਚ ਉਨਾਂ ਕਿਹਾ ਸੀ, ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਸੋਨੇ ਤੋਂ ਬਾਅਦ ਵੇਖਦੇ ਹੋਏ, ਸੁਪਨੇ ਉਹ ਹੁੰਦੇ ਹਨ, ਜੋ ਤੁਹਾਨੂੰ ਸੋਨ ਨਹੀਂ ਦਿੰਦੇ|
ਡਿਪਟੀ ਮੁੱਖ ਮੰਤਰੀ ਨੇ ਸਵਰਗੀ ਕਮਾਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਏਪੀਜੇ ਅਬਦੁਲ ਕਲਾਮ ਨੂੰ ਬੈਲੇਸਿਟਕ ਮਿਸਾਇਲ ਅਤੇ ਲਾਂਚ ਪੈਡ ਤਕਨਾਲੋਜੀ ਦੇ ਵਿਕਾਸ ਦੇ ਕੰਮ ਲਈ ਭਾਰਤ ਵਿਚ ਮਿਸਾਇਲ ਮੈਨ ਵੱਜੋਂ ਜਾਣਿਆ ਜਾਂਦਾ ਹੈ|

*****
ਚੰਡੀਗੜ, 27 ਜੁਲਾਈ – ਹਰਿਆਣਾ ਦੇ ਬਿਜਲੀ, ਜੇਲ ਤੇ ਅਕਸ਼ੈ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸਰਕਾਰ ਦਾ ਮੰਤਵ ਸੂਬੇ ਦੇ ਲੋਕਾਂ ਨੂੰ ਵਧੀਆ ਬਿਜਲੀ ਸਪਲਾਈ ਦੇਣਾ ਹੈ ਅਤੇ ਇਸ ਲਈ ਸਰਕਾਰ ਬਿਜਲੀ ਵੰਡ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰ ਰਹੀ ਹੈ| ਸੂਬੇ ਵਿਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਅਤੇ ਖਪਤਕਾਰਾਂ ਤਕ ਬਿਜਲੀ ਸਪਲਾਈ ਲਈ ਜਿੱਥੇ ਵੀ ਪਾਵਰ ਹਾਊਸ ਨੂੰ ਅਪਗ੍ਰੇਡ ਕਰਨ ਦੀ ਲੋਂੜ ਹੋਵੇਗੀ, ਉੱਥੇ ਕਰਾਂਗੇ|
ਬਿਜਲੀ ਮੰਤਰੀ ਅੱਜ ਜਿਲਾ ਸਿਰਸਾ ਵਿਚ ਆਪਣੀ ਰਿਹਾਇਸ਼ ‘ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ| ਸਮਾਜਿਕ ਦੂਰੀ ਤੇ ਮਾਸਕ ਆਦਿ ਸਾਰੇ ਬਚਾਓ ਦੇ ਉਪਾਇਆਂ ਦੀ ਪਾਲਣ ਕਰਦੇ ਹੋਏ ਮੰਤਰੀ ਨੇ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀ ਨੂੰ ਹਲ ਬਾਰੇ ਦਿਸ਼ਾ-ਨਿਦੇਸ਼ ਦਿੱਤੇ|
ਉਨਾਂ ਕਿਹਾ ਕਿ ਬਿਜਲੀ ਦੇ ਵਧੀਆ ਪ੍ਰਬੰਧਨ ਤੇ ਸਹੂਲਤਾਂ ਦੇ ਚਲਦੇ ਹੀ ਅੱਜ ਸਾਡੇ ਸੂਬੇ ਦੇ ਹਜ਼ਾਰਾਂ ਪਿੰਡਾਂ ਨੂੰ 24 ਘੰਟੇ ਬਿਜਲੀ ਦੇ ਪਾ ਰਹੇ ਹਾਂ| ਸੂਬੇ ਵਿਚ ਬਿਜਲੀ ਸਪਲਾਈ ਵਿਵਸਥਾ ਨੂੰ ਵਧੀਆ ਕਰਕੇ ਅਤੇ ਲੋਕਾਂ ਦੇ ਸਹਿਯੋਗ ਨਾਲ ਲਾਇਨ ਲਾਸ 13.2 ਫੀਸਦੀ ਘੱਟ ਕੀਤਾ ਹੈ, ਜਿਸ ਨਾਲ 2,000 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ| ਜਿਲਾ ਸਿਰਸਾ ਦੀ ਗੱਲ ਕੀਤੀ ਜਾਵੇ ਤਾਂ ਲਾਇਨ ਲਾਸ 34.25 ਤੋਂ ਘੱਟ ਕੇ 22.17 ਹੋਇਆ ਹੈ|
ਉਨਾਂ ਕਿਹਾ ਕਿ ਨਿਗਮ ਦੇ ਵਧੀਆ ਪ੍ਰਬੰਧਨ ਤੇ ਸਹੂਲਤਾ ਦੇ ਚਲਦੇ ਮਾਲੀਆ ਵਿਚ ਵੀ ਵਾਧਾ ਹੋਇਆ ਹੈ| ਉਨਾਂ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਨਿਗਮ ਨੂੰ ਘਾਟੇ ਵਿਚ ਛੱਡ ਗਈ ਸੀ| ਮੌਜ਼ੂਦਾ ਵਿਚ ਹਰਿਆਣਾ ਦੇ ਬਿਜਲੀ ਨਿਗਮ 452 ਕਰੋੜ ਰੁਪਏ ਦੇ ਲਾਭ ਵਿਚ ਚਲ ਰਹੀ ਹੈ ਅਤੇ ਪਿਛਲੀ ਸਰਕਾਰ ਇੰਨਾਂ ‘ਤੇ 33 ਹਜਾਰ 500 ਕਰੋੜ ਰੁਪਏ ਦਾ ਘਾਟਾ ਛੱਡ ਗਈ ਸੀ|