ਪੰਜਾਬ ਸਾਹਿਤ ਅਕਾਦਮੀ ਵਲੋਂ ਲੜੀਵਾਰ ਵੈਬ ਪਰੋਗਰਾਮ “ਸੰਕਟ ਕਾਲ ਤੇ ਅਸੀ” ਲੜੀ-22 ਤਹਿਤ ਰੋਜ਼ਾਨਾ ਦੀ ਵਿਚਾਰ ਚਰਚਾ.
Chandigarh-26/7/20,ਪੰਜਾਬ ਸਾਹਿਤ ਅਕਾਦਮੀ ਵਲੋਂ ਲੜੀਵਾਰ ਵੈਬ ਪਰੋਗਰਾਮ “ਸੰਕਟ ਕਾਲ ਤੇ ਅਸੀ” ਲੜੀ-22 ਤਹਿਤ ਰੋਜ਼ਾਨਾ ਦੀ ਵਿਚਾਰ ਚਰਚਾ ਕੀਤੀ ਗਈ। ਇਸ ਚਰਚਾ ਦਾ ਵਿਸ਼ਾ ਬੜਾ ਅਹਿਮ ਸੀ-“ਬਾਲ ਸਰੋਕਾਰ ਤੇ ਬਾਲ ਸਾਹਿਤ”। ਸ਼ਰੋਮਣੀ ਬਾਲ ਸਾਹਿਤ ਲੇਖਕ ਡਾ ਦਰਸ਼ਨ ਸਿੰਘ ਆਸ਼ਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਸਟਰੇਲੀਆ ਤੋਂ ਅਧਿਆਪਕਾ ਤੇ ਲੇਖਿਕਾ ਡਾ ਹਰਪ੍ਰੀਤ ਕੌਰ ਸੰਧੂ ਤੇ ਪਟਿਆਲਾ ਤੋਂ ਲੇਖਕ ਸਤਪਾਲ ਭੀਖੀ ਨੇ ਵਿਚਾਰ ਚਰਚਾ ਨੂੰ ਅਗੇ ਤੋਰਿਆ। ਡਾ ਕੁਲਦੀਪ ਸਿੰਘ ਦੀਪ ਨੇ ਨੇ ਮੰਚ ਸੰਚਾਲਨ ਕਰਦਿਆਂ ਹਾਜਰ ਲੇਖਕਾਂ ਦੀਆਂ ਕਿਰਤਾਂ ਤੇ ਸ਼ਖਸੀਅਤ ਬਾਰੇ ਚਾਨਣਾ ਪਾਇਆ। ਅਕਾਦਮੀ ਦੇ ਪਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਆਖਿਆ ਕਿ ਸਾਡੇ ਵਾਸਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਤੇ ਖੂਬਸੂਰਤ ਪਲ ਹਨ ਕਿ ਪੰਜਾਬੀ ਜਗਤ ਦੇ ਏਨੇ ਮਹਾਨ ਹੀਰੇ ਦੇਸ਼ ਬਦੇਸ਼ ਤੋਂ ਸਾਡੇ ਨਾਲ ਜੁੜ ਰਹੇ ਹਨ। ਡਾ ਆਸ਼ਟ ਨੇ ਬਾਲ ਸਾਹਿਤ ਲੇਖਨ ਵਿਚ ਆ ਰਹੇ ਨਵੇਂ ਰੰਗ ਤੇ ਤਜਰਬੇ ਸਾਂਝੇ ਕੀਤੇ। ਡਾ ਹਰਪ੍ਰੀਤ ਕੌਰ ਸੰਧੂ ਨੇ ਆਸਟ੍ਰੇਲੀਆ ਵਿਚ ਬਾਲਾਂ ਦੀ ਅਜੋਕੀ ਸਥਿਤੀ ਬਾਰੇ ਕਈ ਅਣਛੋਹੇ ਪਹਿਲੂ ਛੋਹੇ। ਸਤਪਾਲ ਭੀਖੀ ਨੇ ਬਾਲਾਂ ਬਾਬਤ ਨਵੀਆਂ ਰਚਨਾਵਾਂ ਪੇਸ਼ ਕੀਤੀਆਂ। ਕੁਲ ਮਿਲਾ ਕੇ ਇਹ ਵਿਚਾਰ ਚਰਚਾ ਸਫਲ ਤੇ ਸਾਰਥਿਕ ਰਹੀ। ਡਾ ਸੋਹਲ ਨੇ ਅੰਤ ਵਿੱਚ ਸਭਨਾਂ ਦਾ ਧੰਨਵਾਦ ਵੀ ਕੀਤਾ।