ਪੰਜਾਬ ਸਾਹਿਤ ਅਕਾਦਮੀ ਵਲੋਂ ਲੜੀਵਾਰ ਵੈਬ ਪਰੋਗਰਾਮ ” ਸੰਕਟ ਕਾਲ ਤੇ ਅਸੀ”-19 ਲੜੀ ਤਹਿਤ ਵਿਚਾਰ ਚਰਚਾ ਕੀਤੀ ਗਈ।

Chandigarh-23/7/20,ਪੰਜਾਬ ਸਾਹਿਤ ਅਕਾਦਮੀ ਵਲੋਂ ਲੜੀਵਾਰ ਵੈਬ ਪਰੋਗਰਾਮ ” ਸੰਕਟ ਕਾਲ ਤੇ ਅਸੀ”-19 ਲੜੀ ਤਹਿਤ ਵਿਚਾਰ ਚਰਚਾ ਕੀਤੀ ਗਈ। ਅਮਰੀਕਾ ਵਾਸੀ ਸ਼ਾਇਰ ਸੁਖਵਿੰਦਰ ਕੰਬੋਜ ਨੇ ” ਸੰਕਟ ਕਾਲ ਦੇ ਵਿਸ਼ਵੀ ਪਸਾਰ” ਅੰਤਰਗਤ ਗਲਬਾਤ ਕੀਤੀ। ਕੰਬੋਜ ਨੇ ਅਮਰੀਕੀ ਸਮਾਜ ਦੇ ਵਖ ਵਖ ਪੱਖ ਰੱਖੇ ਤੇ ਇਹ ਵੀ ਆਖਿਆ ਕਿ ਇਥੇ ਜੋ ਵੀ ਆਉਂਦਾ ਹੈ ਆਪਣਾ ਪਰਿਵਾਰ ਦੇ ਵੰਗਾਰ ਸਿਊਂਦਾ ਹੀ ਰਹਿ ਜਾਂਦਾ ਹੈ। ਕੰਬੋਜ ਨੇ ਆਖਿਆ ਕਿ ਸਾਡੇ ਪੰਜਾਬੀਆਂ ਨੇ ਇਥੇ ਆ ਕੇ ਤਿੱਖਾ ਸ਼ੰਘਰਸ਼ ਕੀਤਾ ਤੇ ਕਰ ਰਹੇ ਹਨ। ਉਨਾ ਮੌਜੂਦਾ ਹਾਲਾਤਾਂ ਉਤੇ ਵੀ ਚਾਨਣਾ ਪਾਇਆ। ਸਰੋਤਿਆਂ ਨੇ ਫੋਨ ਕਰ ਕੇ ਉਨਾ ਪਾਸੋਂ ਸਵਾਲ ਵੀ ਪੁਛੇ,ਜਿੰਨਾ ਦੇ ਜਵਾਬ ਉਨਾ ਬੜੀ ਤਫਸੀਲ ਨਾਲ ਦਿਤੇ। ਸਿਰਜਣਾ ਦੇ ਪਲਾਂ ਵਿੱਚ ਸ਼ਾਇਰ ਸੁਨੀਲ ਚੰਦੀ ਨੇ ਆਪਣੀ ਸ਼ਾਇਰੀ ਦੇ ਰੰਗ ਬਿਖੇਰਦੇ ਸਰੋਤੇ ਨਿਹਾਲੋ ਨਿਹਾਲ ਕਰ ਛਡੇ। ਅਕਾਦਮੀ ਦੇ ਪਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਮਹਿਮਾਨ ਲੇਖਕਾਂ ਦੀ ਜਾਣ ਪਛਾਣ ਕਰਵਾਈ ਤੇ ਜੀਓ ਆਇਆਂ ਆਖਣ ਦੇ ਨਾਲ ਨਾਲ ਧੰਨਵਾਦ ਸ਼ਬਦ ਵੀ ਆਖੇ। ਡਾ ਕੁਲਦੀਪ ਸਿੰਘ ਦੀਪ ਨੇ ਖੂਬਸੂਰਤੀ ਨਾਲ ਵੈਬਨਾਰ ਦਾ ਸੰਚਾਲਨ ਕੀਤਾ।