ਸਰਕਾਰ ਵੱਲੋਂ ਵਿਕਾਸ ਕੰਮਾਂ ਵਿੱਚ ਪੂਰੀ ਪਾਰਦਰਸ਼ਿਤਾ ਵਰਤੀ ਜਾ ਰਹੀ ਹੈ ਅਤੇ ਇਸ ਵਿਕਾਸ ਕੰਮਾਂ ਤਹਿਤ ਸਰਕਾਰ ਸੋਸ਼ਲ ਆਡੀਟਿੰਗ ਸਿਸਟਮ ਦੇ ਵੱਲ ਅੱਗੇ ਵੱਧ ਰਹੀ ਹੈ|- ਮਨੋਹਰ ਲਾਲ.

ਚੰਡੀਗੜ੍ਹ, 10 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕੰਮਾਂ ਵਿੱਚ ਪੂਰੀ ਪਾਰਦਰਸ਼ਿਤਾ ਵਰਤੀ ਜਾ ਰਹੀ ਹੈ ਅਤੇ ਇਸ ਵਿਕਾਸ ਕੰਮਾਂ ਤਹਿਤ ਸਰਕਾਰ ਸੋਸ਼ਲ ਆਡੀਟਿੰਗ ਸਿਸਟਮ ਦੇ ਵੱਲ ਅੱਗੇ ਵੱਧ ਰਹੀ ਹੈ|
ਮੁੱਖ ਮੰਤਰੀ ਅੱਜ ਰੋਹਤਕ ਵਿੱਚ ਪ੍ਰੇਸ ਕਾਨਫ੍ਰੈਸ ਨੂੰ ਸੰਬੋਧਿਤ ਕਰ ਰਹੇ ਸਨ| ਉਨ੍ਹਾਂਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਰੁਕੀ ਹੋਈ ਗਤੀਵਿਧੀਆਂ ਹੁਣ ਹੌਲੀ-ਹੌਲੀ 85 ਫ਼ੀਸਦੀ ਤੱਕ ਪਟਰੀ ‘ਤੇ ਆ ਚੁੱਕੀ ਹਨ| ਸਰਕਾਰ ਵੱਲੋਂ ਕੋਵਿਡ-19 ਨਾਲ ਨਜਿੱਠਣ ਤਹਿਤ ਅਨੇਕ ਕਦਮ ਚੁੱਕੇ ਗਏ ਹਨ| ਅਨਲਾਕ-2 ਦੌਰਾਨ ਸਾਰੀ ਗਤੀਵਿਧੀਆਂ ਵਿੱਚ ਤੇਜੀ ਦਰਜ ਕੀਤੀ ਗਈ ਹੈ| ਉਨ੍ਹਾਂਨੇ ਕਿਹਾ ਕਿ ਪਿਛਲੇ ਸਾਲ 2019-20 ਵਿੱਚ ਅਪ੍ਰੈਲ ਤੋਂ ਜੂਨ ਤੱਕ 16009 ਕਰੋੜ ਰੂਪਏ ਮਾਲ ਵਜੋ ਸਰਕਾਰ ਨੂੰ ਪ੍ਰਾਪਤ ਹੋਇਆ ਸੀ, ਜਦੋਂ ਕਿ ਮੌਜੂਦਾ ਵਿੱਤ ਸਾਲ ਵਿੱਚ ਇਸ ਸਮੇਂ ਦੌਰਾਨ 11098 ਕਰੋੜ ਪ੍ਰਾਪਤ ਹੋਇਆ ਹੈ| ਉਨ੍ਹਾਂਨੇ ਕਿਹਾ ਕਿ ਕੋਰੋਨਾ ਸੰਕਟ ਦੇ ਸਮੇਂ ਵਿੱਚ ਸਰਕਾਰ ਵੱਲੋਂ ਹੁਣ ਤੱਕ ਲਗਭਗ 3 ਹਜਾਰ ਕਰੋੜ ਰੂਪਏ ਖਰਚ ਕੀਤੇ ਗਏ ਹਨ| ਪਿਛਲੇ ਜੂਨ ਮਹੀਨੇ ਵਿੱਚ ਬਿਜਲੀ ਦੀ ਖਪਤ 80 ਫ਼ੀਸਦੀ ਅਤੇ ਉਦਯੋਗ ਸੈਕਟਰ ਵਿੱਚ ਵੀ 80 ਫ਼ੀਸਦੀ ਕਾਰਜ ਹੋ ਰਿਹਾ ਹੈ|
ਉਨ੍ਹਾਂਨੇ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਜਰੂਰਤਮੰਦ ਲੋਕਾਂ ਦੀ ਸਹਾਇਤਾ ਤਹਿਤ ਹਰਿਆਣਾ ਕੋਰੋਨਾ ਰਿਲੀਫ ਫੰਡ ਵਿੱਚ 290 ਕਰੋੜ ਰੂਪਏ ਦੀ ਰਕਮ ਪ੍ਰਾਪਤ ਹੋਈ ਹੈ| ਜਨਤਾ ਨੂੰ ਤਕਲੀਫ ਨਾ ਹੋਵੇ ਇਸਦੇ ਲਈ ਨਵੇਂ ਪ੍ਰਬੰਧ ਵੀ ਕੀਤੇ ਗਏ ਹਨ| ਉਨ੍ਹਾਂਨੇ ਕਿਹਾ ਕਿ ਹਰਿਆਣਾ ਕੋਰੋਨਾ ਰਿਲੀਫ ਫੰਡ ਵਿੱਚੋਂ 16 ਲੱਖ ਲੋਕਾਂ ਨੂੰ 3 ਹਜਾਰ ਰੁਪਏ ਤੋਂ 5 ਹਜਾਰ ਰੁਪਏ ਤੱਕ ਦੀ ਆਰਥਕ ਸਹਾਇਤਾ ਦੇ ਤੌਰ ‘ਤੇ 700 ਕਰੋੜ ਰੂਪਏ ਦੀ ਰਕਮ ਦਿੱਤੀ ਗਈ ਹੈ| ਸਰਕਾਰ ਵੱਲੋਂ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦੇ ਦੌਰਾਨ ਮੁਫਤ ਰਾਸ਼ਨ ਵੰਡ ਕੀਤਾ ਗਿਆ, ਜਿਸ ‘ਤੇ 107 ਕਰੋੜ ਰੂਪਏ ਦੀ ਰਕਮ ਖਰਚ ਹੋਈ ਹੈ| ਸੂਬੇ ਵਿੱਚ ਪੇਂਸ਼ਨ ਧਾਰਕਾਂ ਅਤੇ ਕਰਮਚਾਰੀਆਂ ਤੋਂ 75 ਕਰੋੜ ਰੂਪਏ ਦੀ ਰਕਮ ਇਸ ਫੰਡ ਵਿੱਚ ਪ੍ਰਾਪਤ ਹੋਈ ਹੈ ਅਤੇ ਇਹਨਾਂ ਵਿੱਚ ਲਗਭਗ 300 ਅਜਿਹੇ ਕਰਮਚਾਰੀ ਹਨ ਜਿਨ੍ਹਾਂ ਨੇ ਇੱਕ ਮਹੀਨੇ ਦੀ ਪੂਰਾ ਤਨਖਾਹ ਦਾਨ ਵਿੱਚ ਦਿੱਤੀ ਹੈ| ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਦੇ ਸਾਰੇ ਵਿਧਾਇਕਾਂ ਨੇ ਇੱਕ-ਇੱਕ ਮਹੀਨਾ ਦਾ ਤਨਖਾਹ ਇਸ ਫੰਡ ਵਿੱਚ ਦਿੱਤੀ ਹੈ ਅਤੇ ਇੱਕ ਸਾਲ ਤਹਿਤ ਸੈਲਰੀ ਦਾ 30 ਫ਼ੀਸਦੀ ਹਿੱਸਾ ਇਸ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਹੈ| ਕਿਸਾਨਾਂ ਨੇ ਵੀ ਇਸ ਫੰਡ ਵਿੱਚ ਦਾਨ ਦਿੱਤਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਅਸੰਗਠਿਤ ਖੇਤਰ ਦੇ ਮਜਦੂਰਾਂ ਦੀ ਭਲਾਈ ਤਹਿਤ 35 ਕਰੋੜ ਰੂਪਏ, ਆਯੂਸ਼ ਮਿਸ਼ਨ ਦੇ ਤਹਿਤ 6 ਕਰੋੜ 72 ਲੱਖ ਰੂਪਏ ਖਰਚ ਕੀਤੇ ਗਏ ਹਨ ਅਤੇ ਏਕਸਗਰੇਸਿਆ ਤਹਿਤ 10 ਕਰੋੜ ਰੂਪਏ ਦੀ ਰਕਮ ਰਾਖਵਾਂ ਕੀਤੀ ਗਈ ਹੈ| ਇਸ ਤੋਂ ਇਲਾਵਾ, ਸੂਬੇ ਵਿੱਚ ਆਪਦਾ ਪ੍ਰਬੰਧਨ ਦੇ ਤਹਿਤ 504 ਕਰੋੜ ਰੂਪਏ ਦੀ ਰਕਮ ਖਰਚ ਕੀਤੀ ਗਈ ਹੈ| ਬੱਸਾਂ ਅਤੇ ਵਿਸ਼ੇਸ਼ ਮਜਦੂਰ ਟਰੇਨਾਂ ਰਾਹੀਂ ਪ੍ਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਭੇਜਣ ਦੀ ਵਿਵਸਥਾ ਕੀਤੀ ਗਈ| ਉਨ੍ਹਾਂਨੇ ਕਿਹਾ ਕਿ ਉਹ ਸਮਾਜ ਦੇ ਹਰ ਪੀੜਤ ਵਿਅਕਤੀ ਦੀ ਭਲਾਈ ਤਹਿਤ ਸੰਵੇਦਨਾ ਨਾਲ ਵਿਚਾਰ ਕਰਦੇ ਹੈ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਪਰਿਵਾਰ ਸਮਰਿੱਧ ਯੋਜਨਾ ਦੇ ਤਹਿਤ ਹਰ ਪਰਿਵਾਰ ਦਾ ਪੂਰਾ ਡਾਟਾ ਇਕੱਠਾ ਕੀਤਾ ਹੈ ਅਤੇ ਯੋਗਤਾ ਅਨੁਸਾਰ ਸਬੰਧਿਤ ਪਰਿਵਾਰਾਂ ਨੂੰ ਯੋਜਨਾਵਾਂ ਦਾ ਲਾਭ ਪ੍ਰਦਾਨ ਕੀਤਾ ਜਾਵੇਗਾ| ਉਨ੍ਹਾਂਨੇ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਭਾਵਾਂਤਰ ਭਰਪਾਈ ਯੋਜਨਾ ਦਾ ਲਾਭ ਪੰਜੀਕਰਣ ਕਰਵਾਉਣ ਵਾਲੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ| ਉਨ੍ਹਾਂਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਤੋਂ ਬਾਜਰਾ, ਸਰੋਂ ਆਦਿ ਦਾ ਦਾਨਾ-ਦਾਨਾ ਖਰੀਦਦੀ ਹੈ|
ਇਸ ਮੌਕੇ ‘ਤੇ ਕਰਨਾਲ ਦੇ ਲੋਕਸਭਾ ਸੰਸਦ ਸੰਜੈ ਭਾਟੀਆ, ਸੋਨੀਪਤ ਦੇ ਲੋਕਸਭਾ ਸੰਸਦ ਰਮੇਸ਼ ਕੌਸ਼ਿਕ, ਰਾਜ ਸਭਾ ਸੰਸਦ ਰਾਮਚੰਦਰ ਜਾਂਗੜਾ, ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ|

ਅੰਬਾਲਾ ਦੇ ਵਾਰ ਹੀਰੋਜ ਮੈਮੋਰਿਅਲ ਸਟੇਡੀਅਮ ਵਿਚ ਜਿਮਨਾਸਟਿਕ ਖਿਡਾਰੀਆਂ ਦੇ ਲਈ 1 ਕਰੋੜ 28 ਲੱਖ ਰੁਪਏ ਦਾ ਖੇਡ ਦਾ ਸਮਾਨ ਜਰਮਨੀ ਤੋਂ ਮੰਗਵਾਇਆ – ਗ੍ਰਹਿ ਅਤੇ ਸਿਹਤ ਮੰਤਰੀ
ਚੰਡੀਗੜ੍ਹ, 10 ਜੁਲਾਈ – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਦੇ ਵਾਰ ਹੀਰੋਜ ਮੈਮੋਰਿਅਲ ਸਟੇਡੀਅਮ ਵਿਚ ਜਿਮਨਾਸਟਿਕ ਖਿਡਾਰੀਆਂ ਦੇ ਲਈ 1 ਕਰੋੜ 28 ਲੱਖ ਰੁਪਏ ਦਾ ਖੇਡ ਦਾ ਸਮਾਨ ਜਰਮਨੀ ਤੋਂ ਮੰਗਵਾਇਆ ਗਿਆ ਹੈ| ਖੇਡ ਦਾ ਇਹ ਸਮਾਨ ਮਿਲਨ ਨਾਲ ਖਿਡਾਰੀ ਆਪਣੀ ਖੇਡ ਪ੍ਰਤਿਭਾ ਵਿਚ ਨਾ ਸਿਰਫ ਨਿਖਾਰ ਲਿਆ ਸਕਣਗੇ ਸਗੋ ਰਾਜ ਪੱਧਰ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੇ ਸਨਮਾਨ ਵਿਚ ਨਵੇਂ-ਨਵੇਂ ਰਿਕਾਰਡ ਸਥਾਪਿਤ ਕਰ ਸਕਣਗੇ|
ਗ੍ਰਹਿ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਸਮਾਨ ਵਿਚ ਮੁੰਡਿਆਂ ਦੇ ਲਈ 6 ਜਿਮਨਾਸਟਿਕ ਸਮੱਗਰੀ ਤੇ ਕੁੜੀਆਂ ਲਈ 4 ਜਿਮਨਾਸਟਿਕ ਸਮੱਗਰੀਆਂ ਦੇ ਨਾਲ-ਨਾਲ ਕੁੜੀਆਂ ਲਈ ਰਿਦਮਿਕ ਜਿਮਨਾਸਟਿਥ ਸਮੱਗਰੀ ਦੇ ਨਾਲ-ਨਾਲ ਏਰਿਨਾ ਫਲੋਰ, ਆਰਟੀਸਟਿਕ ਜਿਮਨਾਸਟਿਕ ਦੇ 10 ਅਪ੍ਰੇਟਸ ਤੇ ਟੰਬਲਿੰਗ ਟ੍ਰੇਕ ਤੋਂ ਇਲਾਵਾ ਹੋਰ ਸਮੱਗਰੀ ਵੀ ਸ਼ਾਮਿਲ ਹੈ| ਵੁਨ੍ਹਾਂ ਨੇ ਦਸਿਆ ਕਿ ਅੰਬਾਲਾ ਕੈਂਟ ਦੇ ਵਾਰ ਹੀਰੋਜ ਸਟੇਡੀਅਮ ਵਿਚ ਸਟੇਡੀਅਮ ਦੇ ਪੁਨਰ ਨਿਰਮਾਣਦਾ ਕੰਮ ਚਲ ਰਿਹਾ ਹੈ ਤਾਂ ਜੋ ਖਿਡਾਰੀਆਂ ਨੂੰ ਇੱਥੇ ਬੇਹਤਰੀਨ ਸਹੂਲਤ ਮਿਲ ਸਕੇ| ਓਲੰਪਿਕ ਖੇਡਾਂ ਦੇ ਪੱਧਰ ਦਾ ਸਮਾਨ ਮਿਨ ਨਾਲ ਖਿਡਾਰੀਆਂ ਵਿਚ ਹੌਂਸਲਾ ਹੈ| ਕੌਮਾਂਤਰੀ ਪੱਧਰ ਦੀ ਸਮੱਗਰੀਆਂ ਨਾਲ ਹੁਣ ਵਾਰ ਹੀਰੋਜ ਮੈਮੋਰਿਅਲ ਸਟੇਡੀਅਮ ਦਾ ਜਿਮਨਾਸਟਿਕ ਹਾਲ ਵੀ ਲੈਸ ਹੋ ਗਿਆ ਹੈ|
ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਸਮੱਗਰੀਆਂ ਨੂੰ 2 ਦਿਨ ਦੇ ਅੰਦਰ ਹੀ ਇੰਸਟਾਲ ਕੀਤਾ ਜਾਵੇਗਾ ਇਸ ਦੇ ਨਾਲ-ਨਾਲ ਸਾਰੀ ਤਰ੍ਹਾ ਦੀਆਂ ਸਬੰਧਿਤ ਤਿਆਰੀਆਂ ਵੀ ਪੂਰੀਆਂ ਕਰ ਦਿੱਤੀਆਂ ਗਈ ਹਨ ਖੇਡ ਸਮੱਗਰੀਆਂ ਦੇ ਆਉਣ ਨਾਲ ਖਿਡਾਰੀ ਬਿਹਤਰ ਸਿਖਲਾਈ ਹਾਸਲ ਕਰ ਸਕਣਗੇ ਅਤੇ ਖਡੇ ਜਗਤ ਵਿਚ ਹੋਰ ਅੱਗੇ ਵੱਧ ਸਕਣਗੇ| ਇਸ ਤੋਂ ਆਉਣ ਵਾਲੇ ਸਮੇਂ ਵਿਚ ਖਿਡਾਰੀਆਂ ਨੁੰ ਹੋਰ ਵੱਧ ਪ੍ਰੋਤਸਾਹਨ ਮਿਲੇਗਾ ਕਿਉਂਕਿ ਇਹ ਸਮਾਨ ਅਕਸਰ ਓਲੰਪਿਕ ਗੇਮਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ| ਸੂਬੇ ਵਿਚ ਅੰਬਾਲਾ ਵਾਰ ਹੀਰੋਜ ਮੈਮੋਰਿਅਲ ਹਾਲ ਵਿਚ ਜਿਮਨਾਸਟਿਕ ਖੇਡ ਸਟੇਡੀਅਮ ਹਰਿਆਣਾ ਦਾ ਇਕਲੌਤਾ ਸਟੇਡੀਅਮ ਹੈ, ਜਿੱਥੇ ਇਹ ਸਮਾਨ ਪਹੁੰਚਿਆ ਹੈ| ਜਿਮਨਾਸਟਿਕ ਹਾਲ ਦਾ ਪੁਨਰ ਨਿਰਮਾਣ ਅਤੇ ਸੁੰਦਰੀਕਰਣ ਕਰਦੇ ਹੋਏ ਉਸ ਨੂੰ ਏਅਰ ਕੰਡੀਸ਼ਨ ਬਨਾਉਣ ਦਾ ਕੰਮ ਕੀਤਾ ਗਿਆ ਹੈ| ਇਸ ਕਾਰਜ ‘ਤੇ 7.50 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਗਈ ਹੈ|

ਹਰਿਆਣਾ ਦੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਪਸ਼ੂ ਕਿਸਾਨ ਕ੍ਰੇਡਿਟ ਕਾਰਡ ਪਸ਼ੂਆਂ ਦੀ ਗਿਣਤੀ ਦੇ ਅਨੁਸਾਰ ਜਾਰੀ ਕੀਤਾ ਜਾਵੇਗਾ
ਚੰਡੀਗੜ੍ਹ, 10 ਜੁਲਾਈ – ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਪਸ਼ੂ ਕਿਸਾਨ ਕ੍ਰੇਡਿਟ ਕਾਰਡ ਪਸ਼ੂਆਂ ਦੀ ਗਿਣਤੀ ਦੇ ਅਨੁਸਾਰ ਜਾਰੀ ਕੀਤਾ ਜਾਵੇਗਾ ਅਤੇ ਇਕ ਗਾਂ ਲਈ 40,783 ਰੁਪਏ, ਮੱਝ ਲਈ 60,249 ਰੁਪਏ, ਭੇਡ-ਬਕਰੀ ਲਈ 4063, ਸੂਰ ਲਈ 16,337 ਰੁਪਏ ਮੁਰਗੀ (ਅੰਡਾ ਦੇਣ ਵਾਲੀ ਲਹੀ) 720 ਰੁਪਏ ਅਤੇ ਮੁਰਗੀ ਬ੍ਰਾਇਲਰ ਲਈ 161 ਰੁਪਏ ਦਾ ਕਰਜਾ ਦਿੱਤਾ ਜਾਵੇਗਾ|
ਇਹ ਜਾਣਕਾਰੀ ਅੱਜ ਉਨ੍ਹਾਂ ਨੇ ਜਿਲ੍ਹਾ ਰਿਵਾੜੀ ਦੇ ਬਾਵਲ ਵਿਚ ਸਰਕਾਰੀ ਪਸ਼ੂ ਹਸਪਤਾਲ ਵਿਚ ਪਸ਼ੂ ਕਿਸਾਨ ਕ੍ਰੇਡਿਟ ਕਾਰਡ ਯੋਜਨਾ ਦਾ ਉਦਘਾਟਨ ਕਰਨ ਬਾਅਦ ਮੌਜੂਦ ਲੋਕਾਂ ਨੁੰ ਸੰਬੋਧਿਤ ਕਰਦੇ ਹੋਏ ਦਿੱਤੀ|
ਇਸ ਮੌਕੇ ‘ਤੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਖੇਤੀ ਦੇ ਨਾਲ-ਨਾਲ ਪਸ਼ੂਧਨ ਕਾਰੋਬਾਰ ਨੂੰ ਪ੍ਰੋਤਸਾਹਨ ਦੇਣ, ਤਾਂ ਜੋ ਉਨ੍ਹਾਂ ਦੀ ਆਰਥਿਕ ਸਥਿਤੀ ਹੋਰ ਵੱਧ ਮਜਬੂਤ ਹੋ ਸਕੇ ਅਤੇ ਇਸ ਕੜੀ ਵਿਚ ਰਾਜ ਸਰਕਾਰ ਵੱਲੋਂ ਪਸ਼ੂਪਾਲਨ ਨੂੰ ਪ੍ਰੋਤਸਾਹਨ ਦੇਣ ਲਈ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪਸ਼ੂ ਕਿਸਾਨ ਕ੍ਰੇਡਿਟ ਕਾਰਡ ਯੋਜਨਾ (ਪੀਕੇਸੀਸੀ) ਇਕ ਮਹਤੱਵਕਾਂਸ਼ੀ ਯੋਜਨਾ ਹੈ ਜਿਸ ਤੋਂ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਮਜਬੂਤ ਬਣਾ ਕੇ ਆਤਮਨਿਰਭਰ ਬਣ ਸਕਦੇ ਹਨ|
ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪਸ਼ੂ ਕਿਸਾਨ ਕ੍ਰੇਡਿਟ ਕਾਰਡ ਯੌਜਨਾ ਪਸ਼ੂਪਾਲਕਾਂ ਨੂੰ ਆਤਮ ਨਿਰਭਰ ਬਨਾਉਣ ਦੀ ਦਿਸ਼ਾ ਵਿਚ ਇਕਮਹਤੱਵਪੂਰਣ ਕਦਮ ਹੈ| ਉਨ੍ਹਾਂ ਨੇ ਪਸ਼ੂਪਲਾਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਚੁੱਕਣ| ਯੋਜਨਾ ਦੇ ਤਹਿਤ ਗਾਂ-ਮੱਝ ਤੋਂ ਇਲਾਵਾ ਭੇਡ-ਬਕਰੀ, ਸੂਰ-ਪੋਲਟਰੀ ਫਾਰਮ ਦੇ ਲਈ ਬਗੈਰ ਗਾਰੰਟੀ ਦੇ ਇਕ ਲੱਖ 60 ਹਜਾਰ ਰੁਪਏ ਤਕ ਦੇ ਕਰਜਾ ਦਾ ਪ੍ਰਾਵਧਾਨ ਕੀਤਾ ਗਿਆ ਹੈ|
ਡਾ. ਬਨਵਾਰੀ ਲਾਲ ਨੇ ਕਿਹਾ ਕਿ ਪਸ਼ੂਪਾਲਕਾਂ ਨੂੰ ਸਹੂਲਤਜਨਕ ਢੰਗ ਨਾਲ ਯੋਜਨਾ ਦਾ ਲਾਭ ਦੇਣ ਲਈ ਬੈਂਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਕ ਲੱਖ 60 ਹਜਾਰ ਰੁਪਏ ਤਕ ਬਿਨ੍ਹਾਂ ਗਾਰੰਟੀ ਦੇ ਅਤੇ ਗਾਰੰਟੀ ਦੇ ਨਾਲ ਤਿੰਨ ਲੱਖ ਰੁਪਏ ਤਕ ਕਰਜਾ ਮਹੁਇਆ ਕਰਵਾਉਣ| ਉਨ੍ਹਾਂ ਨੇ ਦਸਿਆ ਕਿ ਬਿਨੈਕਾਰ ਨੂੰ ਪਸ਼ੂ ਕਿਸਾਨ ਕ੍ਰੇਡਿਟ ਕਾਰਡ ਬਨਵਾਉਣ ਲਈ ਬੈਂਕ ਵੱਲੋਂ ਕੇਵਾਈਸੀ ਲਈ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਨਵੀਂ ਪਾਸਪੋਰਟ ਫੋਟੋ ਉਪਲਬਧ ਕਰਾਉਣੇ ਹੋਣਗੇ|
ਵਰਨਣਯੋਗ ਹੈ ਕਿ ਬਾਵਲ ਬਲਾਕ ਲਈ ਆਯੋਜਿਤ ਪਸ਼ੂ ਕਿਸਾਨ ਕ੍ਰੇਡਿਟ ਕਾਰਡ ਕੈਂਪ ਵਿਚ ਬਾਵਲ ਸਬਡਿਵੀਜਨ ਦੇ ਪਸ਼ੂ ਹਸਬਪਤਾਲਾਂ ਬਗਥਲਾ, ਬਾਵਲ, ਨੰਗਲੀ ਪਰਸਾਪੁਰ ਅਤੇ ਰਾਨੋਲੀ ਤੋਂ ਪਸ਼ੂਪਾਲਕਾਂ ਦੇ ਕਰੀਬ 1400 ਬਿਨੇ ਪ੍ਰਾਪਤ ਹੋਏ ਹਨ| ਇਸ ਮੌਕੇ ‘ਤੇ ਉਨ੍ਹਾਂ ਨੇ ਕਿਸਾਨਾਂ ਨੂੰ ਯੋਜਨਾ ਨਾਲ ਸਬੰਧਿਤ ਪ੍ਰਮਾਣ ਪੱਤਰ ਵੰਡ ਕੀਤੇ| ਸਹਿਕਾਰਿਤਾ ਮੰਤਰੀ ਨੇ ਹਸਪਤਾਲ ਪਰਿਸਰ ਵਿਚ ਪੌਧਾਰੋਪਨ ਵੀ ਕੀਤਾ|
ਅੱਜ ਹੀ, ਉਨ੍ਹਾਂ ਨੇ ਭਾਰਤੀ ਵਿਕਾਸ ਪਰਿਸ਼ਦ ਵੱਲੋਂ ਬਾਵਲ ਵਿਚ ਆਯੋਜਿਤ ਸਵੈਛਿੱਕ ਖੂਨਦਾਨ ਕਂੈਪ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ| ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਆਪਣੀ ਇੱਛਾ ਨਾਲ ਕੀਤਾ ਗਿਆ ਖੂਨਦਾਨ ਪੁੰਨ ਦਾ ਕੰਮ ਹੈ ਅਤੇ ਕੋਵਿਡ-19 ਸੰਕਟ ਕਾਲ ਵਿਚ ਖੂਨਦਾਨ ਦੀ ਮਹਤੱਤਾ ਹੋਰ ਵੱਧ ਗਈ ਹੈ| ਡਾ. ਬਨਵਾਰੀ ਲਾਲ ਨੇ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਬੈਜ ਲਗਾ ਕੇ ਤੇ ਪ੍ਰਸ਼ਸਤੀ ਪੱਤਰ ਭੇਂਟ ਕਰ ਉਨ੍ਹਾਂ ਦਾ ਉਤਸਾਹ ਵਧਾਉਂਦੇ ਹੋਏ ਕਿਹਾ ਕਿ ਖੂਨਦਾਨ ਮਹਾਦਾਨ ਹੈ| ਜਰੂਰਮੰਦਾਂ ਦੇ ਜੀਵਨ ਦੀ ਰੱਖਿਆ ਲਈ ਖੂਨਦਾਨ ਦਾ ਬਹੁਤ ਵੱਡਾ ਮਹਤੱਵ ਹੈ, ਇਸ ਲਈ ਸਾਰਿਆਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ| ਉਨ੍ਹਾਂ ਨੇ ਕਿਹਾ ਕਿ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਵੈ ‘ਤੇ ਮਾਣ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਅਨਜਾਨ ਵਿਅਕਤੀ ਨੂੰ ਨਵੀ ਜਿੰਦਗੀ ਦੇਵੇਗਾ|
ਉਨ੍ਹਾਂ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਨੇ ਕੋਰੋਨਾ ਸੰਕਟ ਕਾਲ ਵਿਚ ਖੂਨਦਾਨ ਕੈਂਪ ਲਗਾ ਕੇ ਬਹੁਤ ਹੀ ਨੇਕ ਕੰਮ ਕੀਤਾ ਹੈ, ਜਿਸ ਨਾਲ ਖੂਨ ਦੀ ਕਮੀ ਨੁੰ ਪੂਰਾ ਕਰਨ ਵਿਚ ਮਦਦ ਮਿਲੇਗੀ| ਡਾ. ਬਨਵਾਰੀ ਲਾਲ ਨੇ ਇਸ ਮੌਕੇ ‘ਤੇ ਕੋਵਿਡ-19 ਸੰਕ੍ਰਮਣ ਦੀ ਰੋਕਥਾਮ ਦੇ ਲਈ ਬਿਹਤਰ ਕਾਰਜ ਕਰ ਰਹੇ ਵੱਖ-ਵੱਖ ਵਿਅਕਤੀਆਂ, ਸੰਗਠਨਾਂ ਤੇ ਸੰਸਥਾਵਾਂ ਨੁੰ ਸਨਮਾਨਿਤ ਵੀ ਕੀਤਾ|

******

ਹਰਿਆਣਾ ਦੀ ਮੁੱਖ ਸਕੱਤਰ ਨੇ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੋਲਟਰੀ ਫਾਰਮ ਦੇ ਕਾਰਨ ਉਤਪਨ ਹੋ ਰਹੀ ਮੱਖੀਆਂ ਦੀ ਸਮਸਿਆ ਦੇ ਹੱਲ ਲਈ ਇਕ ਮਜਬੂਤ ਤੰਤਰ ਤਿਆਰ ਕੀਤਾ ਜਾਵੇ
ਚੰਡੀਗੜ੍ਹ, 10 ਜੁਲਾਈ – ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੋਲਟਰੀ ਫਾਰਮ ਦੇ ਕਾਰਨ ਉਤਪਨ ਹੋ ਰਹੀ ਮੱਖੀਆਂ ਦੀ ਸਮਸਿਆ ਦੇ ਹੱਲ ਲਈ ਇਕ ਮਜਬੂਤ ਤੰਤਰ ਤਿਆਰ ਕੀਤਾ ਜਾਵੇ|
ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਇਹ ਨਿਰਦੇਸ਼ ਅੱਜ ਇੱਥੇ ਵੀਡੀਓ ਕਾਂਨਫ੍ਰੈਸਿੰਗ ਰਾਹੀਂ ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੀ 26ਵੀਂ ਬੋਰਡ ਮੀਟਿੰਗ ਦੀ ਅਗਵਾਈ ਕਰ ਰਹੀ ਸੀ| ਉਨ੍ਹਾਂ ਨੇ ਕਿਹਾ ਕਿ ਮੱਖੀਆਂ ਦੀ ਸਮਸਿਆ ਦੇ ਹੱਲ ਲਈ ਪੋਲਟਰੀ ਫਾਰਮਸ ਲਈ ਇਕ ਵਾਟਸਐਪ ਗਰੁੱਪ ਤਿਆਰ ਕੀਤਾ ਜਾਵੇ ਤਾਂ ਜੋ ਫਾਰਮਸ ਨੂੰ ਸਮੇਂ-ਸਮੇਂ ‘ਤੇ ਪੋਲਟਰੀ ਨਾਲ ਸਬੰਧਿਤ ਵੱਖ-ਵੱਖ ਜਾਣਕਾਰੀਆਂ ਉਪਲਬਧ ਕਰਵਾਈਆਂ ਜਾ ਸਕਣ| ਮੀਟਿੰਗ ਵਿਚ ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਯੂਨੀਵਰਸਿਟੀ ਦੀ ਕਾਰਜ ਪ੍ਰਣਾਲੀ ਵਿਚ ਪਾਰਦਰਸ਼ਿਤਾ ਲਿਆਉਣ ਦੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਵੀ ਸਾਰੇ ਨਿਰਦੇਸ਼ਾਂ ਦੀ ਪਾਲਣਾ ਸਖਤੀ ਨਾਲ ਕੀਤੀ ਜਾਵੇ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਗੁਰਦਿਆਲ ਸਿੰਘ ਨੇ ਦਸਿਆ ਕਿ ਯੂਨੀਵਰਸਿਟੀ ਵੱਲੋਂ ਕਿਸਾਨਾਂ ਲਈ ਇਕ ਹੈਲਪਲਾਇਨ ਨੰਬਰ 9300000857 ਜਾਰੀ ਕੀਤਾ ਹੋਇਆ ਹੈ, ਜੋ ਕਿਸਾਨਾਂ ਦੀ ਜਰੂਰਤ ਨੂੰ ਪੂਰਾ ਕਰਦਾ ਹੈ ਅਤੇ ਯੂਨੀਵਰਸਿਟੀ ਦੇ ਮਾਹਰ ਵਿਗਿਆਨਕਾਂ ਵੱਲੋਂ ਜਨਵਰਾਂ ਦੇ ਸਿਹਤ ਪ੍ਰਬੰਧਨ, ਫੀਡਿੰਗ ਟੈਡੀਮੈਡੀਸਨ, ਪਸ਼ੂਆਂ ਦੇ ਸ਼ੁਰੂਆਤੀ ਉਪਚਾਰ, ਮੁਰਗੀ ਪਾਲਨ ਆਦਿ ਦੇ ਬਾਰੇ ਵਿਚ ਸਲਾਹ/ਸੇਵਾਵਾਂ ਪ੍ਰਦਾਨ ਕਰਦਾ ਹੈ| ਉਨ੍ਹਾਂ ਨੇ ਦਸਿਆ ਕਿ ਹਰਿਆਣਾ ਪਸ਼ੂ ਵਿਗਿਆਨ ਕੇਂਦਰਾਂ ਵੱਲੋਂ ਸਮੇਂ-ਸਮੇਂ ‘ਤੇ ਲਗਾਏ ਜਾਣ ਵਾਲੇ ਪਸ਼ੂ ਸਿਹਤ ਕੈਂਪਾਂ ਅਤੇ ਸਿਖਲਾਈਆਂ ਦੌਰਾਨ ਵੀ ਕਿਸਾਨਾਂ ਨੂੰ ਮਾਹਰ ਵਿਗਿਆਨਕਾਂ ਦੀ ਸੇਵਾਵਾਂ ਵੀ ਉਪਲਬਧ ਹਨ|
ਮੀਟਿੰਗ ਵਿਚ ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ, ਪਸ਼ੂ ਪਾਲਨ ਅਤੇ ਡੇਅਰੀ ਵਿਭਾਗ ਦੇ ਪ੍ਰਧਾਨ ਸਕੱਤਰ ਰਾਜਾ ਸ਼ੇਖਰ ਵੁੰਡਰੂ ਅਤੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਨਵੀ ਦਿੱਲੀ ਦੇ ਉਪਨਿਦੇਸ਼ਕ ਡਾ. ਬੀ.ਐਨ. ਤ੍ਰਿਪਾਠੀ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ|

ਸੂਬਾ ਸਰਕਾਰ ਵੱਲੋਂ ਜਲਦੀ ਹੀ ਇਕ ਡਿਜੀਟਲ ਪਲੇਟਫਾਰਮ ਈ-ਸਕੱਤਰੇਤ ਲਾਂਚ ਕੀਤਾ ਜਾਵੇਗਾ
ਚੰਡੀਗੜ੍ਹ, 10 ਜੁਲਾਈ – ਹਰਿਆਣਾ ਵਿਚ ਆਮ ਜਨਤਾ ਨੂੰ ਸਮੇਂਬੱਧ ਢੰਗ ਨਾਲ ਨਾਗਰਿਕ ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਈ-ਗਵਰਨੈਂਸ ਦੀ ਦਿਸ਼ਾ ਵਿਚ ਇਕ ਹੋਰ ਕਦਮ ਚੁੱਕਦੇ ਹੋਏ ਸੂਬਾ ਸਰਕਾਰ ਵੱਲੋਂ ਜਲਦੀ ਹੀ ਇਕ ਡਿਜੀਟਲ ਪਲੇਟਫਾਰਮ ਈ-ਸਕੱਤਰੇਤ ਲਾਂਚ ਕੀਤਾ ਜਾਵੇਗਾ| ਇਸ ਡਿਜੀਟਲ ਪਲੇਟਫਾਰਮ ਦੇ ਲਾਂਚ ਹੋਣ ਨਾਲ ਆਮ ਜਨਤਾ ਨੂੰ ਮੰਤਰੀਆਂ ਅਤੇ ਵੱਖ-ਵੱਖ ਅਧਿਕਾਰੀਆਂ ਨਾਲ ਮਿਲਨ ਲਈ ਸਰਲਤਾ ਨਾਲ ਆਨਲਾਇਨ ਅਪਾਇੰਟਮਂੈਟ ਦੀ ਸਹੂਲਤ ਮਿਲਗੀ|
ਈ-ਸਕੱਤਰੇਤ ਦਾ ਉਦੇਸ਼ ਨਾਗਰਿਕ ਸੇਵਾਵਾਂ ਦੇ ਵੰਡ ਵਿਚ ਬਿਹਤਰ ਕੰਮਕਾਜ, ਤਾਲਮੇਲ ਅਤੇ ਪ੍ਰਭਾਵਸ਼ੀਲਤਾ ਯਕੀਨੀ ਕਰਨ ਲਈ, ਵਿਸ਼ੇਸ਼ਕਰ ਕੋਵਿਡ-19 ਮਹਾਮਾਰੀ ਦੇ ਸਮੇਂ ਵਿਚ, ਸਰਕਾਰ ਅਤੇ ਅਧਿਕਾਰੀਆਂ ਨੂੰ ਇਕ ਪਲੇਟਫਾਰਮ ‘ਤੇ ਲਿਆਉਣਾ ਹੈ|
ਇਹ ਜਾਣਕਾਰੀ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਦੀ ਅਗਵਾਈ ਹੇਠ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਹੋਈ ਈ-ਸਕੱਤਰੇਤ ਦੇ ਲਾਗੂ ਕਰਨ ਅਤੇ ਮਨੁੱਖੀ ਸੰਸਾਧਨ ਪ੍ਰਬੰਧਨ ਪ੍ਰਣਾਲੀ (ਐਚਆਰਐਮਐਸ) ਅਤੇ ਲਿਟਿਗੇਸ਼ਨ ਪ੍ਰਬੰਧਨ ਪ੍ਰਣਾਲੀ (ਐਲਐਮਐਸ) ‘ਤੇ ਡਾਟਾ ਅੱਪਡੇਸ਼ਨ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ ਗਈ|
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਇੰਨ੍ਹਾਂ ਪਰਿਯੋਜਨਾਵਾਂ ਨਾਲ ਸਬੰਧਿਤ ਕੰਮਾਂ ਦੇ ਸਮੇਂ ‘ਤੇ ਲਾਗੂ ਕਰਨ ਨੂੰ ਯਕੀਨੀ ਕਰਨ ਲਈ ਆਪਣੀ ਤਿਆਰੀਆਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ|
ਮੀਟਿੰਗ ਦੌਰਾਨ, ਮੁੱਖ ਸਕੱਤਰ ਨੇ ਦਸਿਆ ਕਿ ਈ-ਸਕੱਤਰੇਤ ਪ੍ਰਣਾਲੀ ਵਿਚ ਅਧਿਕਾਰੀ ਵੀਡੀਓ ਲਿੰਕ ਰਾਹੀਂ ਜਨਤਾ ਦੇ ਨਾਲ ਵਰਚੂਅਲ ਮੀਟਿੰਗ ਆਯੋਜਿਤ ਕਰ ਸਕਣਗੇ| ਉਨ੍ਹਾਂ ਨੇ ਕਿਹਾ ਕਿ ਈ-ਸਕੱਤਰੇਤ ਦੇ ਸੰਚਾਲਨ ਲਈ ਜਲਦੀ ਹੀ ਸਬੰਧਿਤ ਕਰਮਚਾਰੀਆਂ ਨੂੰ ਜਰੂਰੀ ਸਿਖਲਾਈ ਦਿੱਤੀ ਜਾਵੇਗੀ ਅਤੇ ਜਰੂਰੀ ਬੁਨਿਆਦੀ ਢਾਂਚੇ ਅਤੇ ਕਰਮਚਾਰੀਆਂ ਦੀ ਵੀ ਵਿਆਪਕ ਵਿਵਸਥਾ ਕੀਤੀ ਜਾਵੇਗੀ|
ਐਚਆਰਐਮਐਸ ਇਕ ਡਿਜੀਟਲ ਪਲੇਟਫਾਰਮ ਹੈ ਜੋ ਸਰਕਾਰੀ ਵਿਭਾਗਾਂ, ਬੋਰਡਾਂ, ਨਿਗਮਾਂ, ਸੋਸਾਇਟੀ ਅਤੇ ਯੁਨੀਵਰਸਿਟੀਆਂ ਵਿਚ ਕਰਮਚਾਰੀਆਂ ਦੀ ਸੇਵਾ ਅਤੇ ਚਰਿੱਤਰ ਨਾਲ ਸਬੰਧਿਤ ਸਾਰਾ ਡਾਟਾ ਨੂੰ ਇਕੱਠਾ ਕਰਦਾ ਹੈ| ਸ੍ਰੀਮਤੀ ਅਰੋੜਾ ਨੇ ਕਿਹਾ ਕਿ ਹਰੇਕ ਲੋਡਲ ਅਧਿਕਾਰੀ ਐਚਆਰਐਮਐਸ ‘ਤੇ ਕਾਰਜਸ਼ੀਲ ਨੂੰ ਸੁਚਾਰੂ ਬਨਾਉਣਾ ਯਕੀਨੀ ਕਰਨ| ਐਲਐਮਐਸ ਹਿਕ ਹੋਰ ਡਿਜੀਟਲ ਪਲੇਟਫਾਰਮ ਹੈ, ਜੋ ਮੁਕਦਮੇਬਾਜੀ ਅਤੇ ਵਿਚੋਲਗੀ ਦੇ ਮਾਮਲਿਆਂ ਲਈ ਸਰਕਾਰੀ ਵਿਭਾਗਾਂ ਦੇ ਲਈ ਵਨ-ਸਟਾਪ ਐਕਸੇਸ ਪ੍ਰਦਾਨ ਕਰਦਾ ਹੈ| ਮੁੱਖ ਸਕੱਤਰ ਵੱਲੋਂ ਐਚਆਰਐਮਐਸ ਅਤੇ ਐਲਐਮਐਸ ਪੋਰਟਲ ‘ਤੇ ਡਾਆ ਨੂੰ ਅੱਪਡੇਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਅਤੇ ਪ੍ਰਸਾਸ਼ਨਿਕ ਸਕੱਤਰ ਮੌਜੂਦ ਸਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਕਾਂਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਹਿੱਸਾ ਲਿਆ|

ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਵਿਚ ਪਾਣੀ ਦੀ ਇਕ-ਇਕ ਬੂੰਦ ਬਚਾਉਣ ਲਈ ਸੂਖਮ ਸਿੰਚਾਈ ਮਿਸ਼ਨ ਅਥਾਰਿਟੀ ਗਠਨ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ
ਚੰਡੀਗੜ੍ਹ, 10 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਭੂ-ਜਲ ਸਰੰਖਣ ਲਈ ਲਾਗੂ ਕੀਤੀ ਜਾ ਰਹੀ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਦੇ ਬਾਅਦ ਸੂਬੇ ਵਿਚ ਪਾਣੀ ਦੀ ਇਕ-ਇਕ ਬੂੰਦ ਬਚਾਉਣ ਲਈ ਸੂਖਮ ਸਿੰਚਾਈ ਮਿਸ਼ਨ ਅਥਾਰਿਟੀ ਗਠਨ ਕਰਨ ਅਤੇ ਭੂ-ਜਲ ਕੰਟਰੋਲ ਦੇ ਲਈ ਰਾਜ ਭੂ-ਜਲ ਤੇ ਜਿਲ੍ਹਾ ਭੂ-ਜਲ ਯੋਜਨਾ ਤਿਆਰ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਹੈ| ਮੁੱਖ ਮੰਤਰੀ ਨੇ ਕੋਰੋਨਾ ਕਾਲ ਨੂੰ ਮੌਕੇ ਵਿਚ ਬਦਲਦੇ ਹੋਏ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਲਗਾਤਾਰ ਵੈਬਿਨਾਰ ਨਾਲ ਅਤੇ ਬਾਅਦ ਵਿਚ ਦਿੱਲੀ ਵਿਚ ਮੁਲਾਕਾਤ ਕਰ ਹਰਿਆਣਾ ਲਈ 1000 ਕਰੋੜ ਰੁਪਏ ਦੀ ਰਕਮ ਮੰਜੂਰ ਕਰਵਾਈ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰਿਆਣਾ ਤਾਲਾਬ ਅਤੇ ਵੇਸਟ ਜਲ ਪ੍ਰਬੰਧਨ ਅਥਾਰਿਟੀ ਗ੍ਰਾਮੀਣ ਖੇਤਰਾਂ ਦੇ ਤਾਲਾਬਾਂ ਦੇ ਪਾਣੀ ਨੂੰ ਤਿੰਨ ਪੌਂਡ ਤੇ ਪੰਜ ਪੌਂਡ ਪ੍ਰਣਾਲੀ ਨਾਲ ਓਪਚਾਰਿਤ ਕਰ ਇਸ ਨੂੰ ਸਿੰਚਾਈ ਤੇ ਹੋਰ ਕੰਮਾਂ ਦੀ ਵਰਤੋ ਲਈ ਹੋਵੇ ਇਸ ਦੇ ਲਈ ਯੋਜਨਾਵਾਂ ‘ਤੇ ਤੇਜੀ ਨਾਲ ਕੰਮ ਕਰ ਰਿਹਾ ਹੈ| ਉਨ੍ਹਾਂ ਨੇ ਦਸਿਆ ਕਿ ਜਲ ਸ਼ਕਤੀ ਮੰਤਰਾਲੇ ਤੋਂ ਪ੍ਰਾਪਤ ਫੰਡ ਦੀ ਵਰਤੋ ਸੂਬੇ ਦੇ ਲਗਭਗ 14,000 ਤਾਲਾਬਾਂ ਦੇ ਪਾਣੀ ਨੂੰ ਓਪਚਾਰਿਤ ਕਰਨ ਨੂੰ ਕੀਤਾ ਜਾਵੇਗਾ|ਸਾਰੇ ਤਾਲਾਬਾਂ ਦੀ ਜੀਆਈਐਸ ਮੈਂਪਿੰਗ ਕਰ ਪੌਂਡ ਐਟਲਸ ਤਿਆਰ ਕੀਤੀ ਗਈ ਹੈ| ਇਸ ਦੇ ਪਹਿਲੇ ਪੜਾਅ ਵਿਚ 20 ਤਾਲਾਬਾਂ ਨੂੰ ਮਾਡਲ ਤਾਲਾਬ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ|
ਬੁਲਾਰੇ ਨੇ ਦਸਿਆ ਕਿ ਪ੍ਰਦੂਸ਼ਿਤ ਤਾਲਾਬਾਂ ਦੇ ਪਾਣੀ ਨੂੰ ਓਪਚਾਰਿਤ ਕਰਨ ਦੇ ਲਈ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ-ਵਾਇਸ ਚਾਂਸਲਰ ਅਤੇ ਚੌਗਿਰਦਾ ਵਿਗਿਆਨਕ ਪ੍ਰੇਫੈਸਰ ਸੀ.ਆਰ. ਬਾਬੂ ਦੀ ਨੀਲਾ ਹੌਜ ਜੈਵ-ਵਿਵਿਧੀਕਰਣ ਪਾਰਕ ਨਵੀਂ ਦਿੱਲੀ ‘ਤੇ ਕੇਸ ਸਟਡੀ ਦੇ ਲਈ ਅਪਣਾਈ ਗਈ ਕੰਸਟ੍ਰਕਟਿਡ ਵੇਟਲੈਂਡ ਤਕਨਾਲੋਜੀ ਦੀ ਵਰਤੋ ਕੀਤੀ ਜਾ ਰਹੀ ਹੈ, ਜਿਸ ਵਿਚ ਕੂੜੇ ਨੂੰ ਰੋਕਨ ਲਈ ਤਿੰਨ ਤੇ ਚਾਰ ਥਾਵਾਂ ‘ਤੇ ਮੋਟੇ-ਮੋਟੇ ਪੱਥਰ ਪਾ ਕੇ ਉਸ ਦੇ ਬਾਅਦ ਜੰਗਲੀ ਘਾਹ ਲਗਾਈ ਜਾਂਦੀ ਹੈ ਅਤੇ ਬਾਅਦ ਵਿਚ ਪਾਣੀ ਓਪਚਾਰਿਤ ਹੁੰਦਾ ਹੈ| ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਦੀ ਸੋਚ ਹੈ ਕਿ ਇਹ ਯਕੀਨੀ ਕੀਤਾ ਜਾਵੇ ਕਿ ਹਰ ਤਾਲਾਬ ਨੂੰ ਸਾਲ ਵਿਚ ਘੱਟ ਤੋਂ ਘੱਟ ਇਕ ਵਾਰ ਖਾਲੀ ਕਰ ਕੇ ਇਸ ਨੂੰ ਮੁੜ ਨਹਿਰੀ ਪਾਣੀ, ਬਰਸਾਤ ਤੇ ਹੋਰ ਸਰੋਤਾਂ ਨਾਲ ਭਰਿਆ ਜਾਵੇ ਤਾਂ ਜੋ ਪਾਣੀ ਦਾ ਸੰਚਾਰ ਹੁੰਦਾ ਰਹੇ|
ਉਨ੍ਹਾਂ ਨੇ ਦਸਿਆ ਕਿ ਇਸ ਤਕਨੀਕ ਦੇ ਆਧਾਰ ‘ਤੇ ਕੈਥਲ ਜਿਲ੍ਹੇ ਦੇ ਕਿਯੋਡਕ ਪਿੰਡ ਦੇ ਤਾਲਾਬ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ| ਉਨ੍ਹਾਂ ਨੇ ਕਿਹਾ ਕਿ ਹਰ ਤਾਲਾਬ ਦੀ ਪਾਣੀ ਦੀ ਨਿਕਾਸੀ ਦੇ ਲਈ ਲਗਾਏ ਜਾਣ ਵਾਲੇ ਪੰਪਾਂ, ਜਿੱਥੇ ਤਕ ਸੰਭਵ ਹੋਵੇ ਸੋਲਰ ਪੰਪ ਪ੍ਰਣਾਲੀ ਲਗਾਈ ਜਾ ਸਕੇ ਤਾਂ ਜੋ ਬਿਜਲੀ ਦੀ ਵੀ ਬਚੱਤ ਹੋ ਸਕੇ|
ਬੁਲਾਰੇ ਨੇ ਦਸਿਆ ਕਿ ਹਰਿਆਣਾ ਤਾਲਾਬ ਅਤੇ ਵੇਸਟ ਜਲ ਪ੍ਰਬੰਧਨ ਅਥਾਰਿਟੀ ਦੀ ਅਗਲੀ ਮੀਟਿੰਗ 25 ਜੁਲਾਈ, 2020 ਨੂੰ ਹੋਵੇਗੀ ਜਿਸ ਵਿਚ ਮੁੱਖ ਮੰਤਰੀ ਸਾਰੇ ਤਾਲਾਬਾਂ ਦੇ ਇਸ ਪ੍ਰੋਜੈਕਟ ਦੀ ਸਮੀਖਿਆ ਕਰਣਗੇ|