ਹਰਿਆਣਾ ਵਿਚ ਜਨਤਕ ਭਾਗੀਦਾਰੀ ਪੱਦਤੀ ‘ਤੇ ਕੂੜਾ ਦੇ ਸੌ-ਫੀਸਦੀ ਡੋਰ-ਟੂ-ਡੋਰ ਕਲੈਕਸ਼ਨ, ਢੁਆਈ ਪ੍ਰੋਸੈਸਸਿੰਗ ਅਤੇ ਨਿਪਟਾਨ ਲਈ ਏਕੀਕ੍ਰਿਤ ਠੋਸ ਵੇਸਟ ਪ੍ਰਬੰਧਨ ਪਰਿਯੋਜਨਾ ਦਾ ਵਿਕਾਸ ਯਕੀਨੀ ਕੀਤਾ ਜਾਵੇਗਾ.

ਚੰਡੀਗੜ੍ਹ, 8 ਜੁਲਾਈ – ਹਰਿਆਣਾ ਵਿਚ ਜਨਤਕ ਭਾਗੀਦਾਰੀ ਪੱਦਤੀ ‘ਤੇ ਕੂੜਾ ਦੇ ਸੌ-ਫੀਸਦੀ ਡੋਰ-ਟੂ-ਡੋਰ ਕਲੈਕਸ਼ਨ, ਢੁਆਈ ਪ੍ਰੋਸੈਸਸਿੰਗ ਅਤੇ ਨਿਪਟਾਨ ਲਈ ਏਕੀਕ੍ਰਿਤ ਠੋਸ ਵੇਸਟ ਪ੍ਰਬੰਧਨ ਪਰਿਯੋਜਨਾ ਦਾ ਵਿਕਾਸ ਯਕੀਨੀ ਕੀਤਾ ਜਾਵੇਗਾ|
ਹਰਿਆਣਾ ਦੀ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਇਕ ਮੀਟਿੰਗ ਵਿਚ ਇਸ ਪਰਿਯੋਜਨਾ ਦੀ ਵਿਵਹਾਰਤਾ ਅਤੇ ਇਸ ਦੀ ਸਥਿਰਤਾ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਕਾਰਨਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ| ਮੀਟਿੰਗ ਵਿਚ ਦਸਿਆ ਗਿਆ ਕਿ ਸੂਬੈ ਵਿਚ ਏਕੀਕ੍ਰਿਤ ਠੋਸ ਵੇਸਟ ਪ੍ਰਬੰਧਨ ਦੇ ਲਈ 81 ਸ਼ਹਿਰੀ ਸਥਾਨਕ ਨਿਗਮਾਂ ਨੂੰ 1 ] ਕਲਸਟਰਾਂ ਵਿਚ ਵੰਡਿਆਂ ਗਿਆ ਹੈ ਜਿਨ੍ਹਾਂ ਵਿਚ ਨਵੀ ਗਠਨ 5 ਸ਼ਹਿਰੀ ਸਥਾਨਕ ਨਿਗਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ|
ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਕਲਸਟਰ ਵਿਚ ਵਿਭਾਜਿਤ ਕੀਤੇ ਜਾਣ ਤੋਂ ਮਿਯੂਨਿਸਿਪਲ ਸਾਲਿਡ ਵੇਸਟ (ਐਮਐਸਡਬਲਿਯੂ) ਨੂੰ ਘਰ-ਘਰ ਜਾ ਕੇ ਇਕੱਠਾ ਕੀਤਾ ਜਾ ਸਕੇਗਾ| ਇਸ ਤੋਂ ਇਲਾਵਾ, ਮਿਯੂਨਿਸਿਪਲ ਸਾਲਿਡ ਵੇਸਟ ਨੂੰ ਇਕ ਥਾਂ ਤੋਂ ਦੂਜੇ ਥਾਂ ‘ਤੇ ਟ੍ਰਾਂਸਫਰ ਕੀਤਾ ਜਾ ਸਕੇਗਾ| ਮੀਟਿੰਗ ਵਿਚ ਵੇਸਟ ਟੂ ਏਨਰਜੀ ਫੈਸਿਲਿਟੀ, ਵੇਸਟ ਟੂ ਕੰਪੋਸਟ ਪਲਾਂਟ, ਆਰਡੀਐਫ ਪ੍ਰੋਸੈਂਸਸਿੰਗ ਫੈਸਿਲਿਟੀ, ਬਾਇਓ ਮੈਂਸ਼ਨ ਫੈਸਿਲਿਟੀ ਅਤੇ ਸੈਨਿਟਰੀ ਲੈਂਡਫਿਲ ਦੇ ਡਿਜਾਇੰਨ ਅਤੇ ਸਮਰੱਥਾ ਅਤੇ ਲੀਚੇਟ ਟ੍ਰੀਟਮੈਂਟ ਫੈਸਿਲਿਟੀ ਆਦਿ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ| ਮੀਟਿੰਗ ਵਿਚ ਦਸਿਆ ਗਿਆ ਕਿ ਏਕੀਕ੍ਰਿਤ ਠੋਸ ਵੇਸਟ ਪ੍ਰਬੰਧਨ ਪਰਿਯੋਜਨਾ ਦੇ ਤਹਿਤ ਸ਼ਿਕਾਇਤ ਹੱਲ ਕੇਂਦਰ ਦੀ ਸਥਾਪਨਾ ਦੀ ਸਥਾਪਨਾ ਦਾ ਵੀ ਪ੍ਰਸਤਾਵ ਹੈ| ਇਹ ਪਰਿਯੋਜਨਾ ਠੋਸ ਵੇਸਟ ਪ੍ਰਬੰਧਨ ਨਿਯਮ, 2016 ਅਤੇ ਐਨਜੀਟੀ ਦੇ ਨਿਰਦੇਸ਼ਾਂ ਦਾ ਪਾਲਣ ਕਰੇਗੀ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ, ਸ੍ਰੀ ਰਾਜੇਸ਼ ਖੁੱਲਰ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ, ਸ੍ਰੀ ਆਲੋਕ ਨਿਗਮ, ਸ਼ਹਿਰੀ ਸਥਾਨਕ ਸਰਕਾਰ ਵਿਭਾਵ ਦੇ ਵਧੀਕ ਮੁੱਖ ਸਕੱਤਰ ਸ੍ਰੀ ਐਸ.ਐਨ. ਰਾਏ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਟੀ.ਵੀ.ਐਸ.ਐਨ. ਪ੍ਰਸਾਦ ਅਤੇ ਨਗਰ ਅਤੇ ਗ੍ਰਾਮ ਯੋਜਨਾ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਏ.ਕੇ. ਸਿੰਘ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|

ਚੰਡੀਗੜ, 8 ਜੁਲਾਈ – ਹਰਿਆਣਾ ਵਿਚ ਕਬੂਤਰਬਾਜੀ ‘ਤੇ ਨਕੇਲ ਕੱਸਣ ਲਈ ਗਠਨ ਕੀਤੀ ਗਈ ਵਿਸ਼ੇਸ਼ ਜਾਂਚ ਦਲ (ਐਸਆਈਟੀ) ਪ੍ਰਮੁੱਖ ਸ੍ਰੀਮਤੀ ਭਾਰਤੀ ਅਰੋੜਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਵੈਬਸਾਇਟਸ ‘ਤੇ ਵਿਦੇਸ਼ਾਂ ਵਿਚ ਭੇਜਣ ਲਈ ਵੈਧ ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ| ਸੂਬੇ ਦਾ ਕੋਈ ਵੀ ਇਛੁੱਕ ਵਿਅਕਤੀ ਵਿਦੇਸ਼ ਜਾਣ ਲਈ ਇੰਨਾਂ ਦੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ|
ਸ੍ਰੀਮਤੀ ਅਰੋੜਾ ਨੇ ਕਿਹਾ ਕਿ ਸਰਕਾਰ ਵੱਲੋਂ ਗਠਨ ਐਸਆਈਟੀ ਸ਼ੁਰੂ ਤੋਂ ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਕਬੂਤਰਬਾਜੀ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ| ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੀ ਸਿਫਾਰਿਸ਼ ‘ਤੇ ਇਸ ਕਮੇਟੀ ਵਿਚ 6 ਹੋਰ ਐਸਪੀ ਪੱਧਰ ਦੇ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ| ਉਨਾਂ ਨੇ ਦਸਿਆ ਕਿ ਕੋਈ ਵੀ ਵਿਅਕਤੀ ਭਾਰਤ ਸਰਕਾਰ ਦੀ ਵੈਬਸਾਇਟ https://emigrate.gov.in ਅਤੇ ਸੂਬਾ ਸਰਕਾਰ ਦੀ ਵੈਬਸਾਇਟ https://haryana.gov.in/list-of-authori੍ਰed-agents-for-sending-people-abroad-in-haryana ‘ਤੇ ਵਿਦੇਸ਼ ਭੇਜਣ ਵਾਲੇ ਵੈਧ ਏਜੰਟਾਂ ਨੂੰ ਦੇਖ ਸਕਦੇ ਹਨ|
ਐਸਆਈਟੀ ਪ੍ਰਮੁੱਖ ਨੇ ਦਸਿਆ ਕਿ ਉਕਤ ਵੈਬਸਾਇਟਸ ‘ਤੇ ਵੈਧ ਏਜੰਟਾਂ ਦੀ ਸੂਚੀ ਨੂੰ ਰੋਜਾਨਾ ਅੱਪਡੇਟ ਕੀਤਾ ਜਾਂਦਾ ਹੈ| ਇਸ ਲਈ ਜੋ ਵੀ ਵਿਅਕਤੀ ਵਿਦੇਸ਼ ਜਾਣ ਦੇ ਇਛੁੱਕ ਹਨ ਉਨਾਂ ਨੂੰ ਵੈਬਸਾਇਟ ਵਿਚ ਦਿੱਤੇ ਗਏ ਨਿਯਮਾਂ ਨੂੰ ਚੰਗੀ ਤਰਾ ਪੜ ਲੈਣਾ ਚਾਹੀਦਾ ਹੈ ਤਾਂ ਜੋ ਉਹ ਕਿਸੇ ਵੀ ਤਰਾ ਦੀ ਧੋਖਾਧੜੀ ਤੋਂ ਬਚ ਸਕਣ| ਉਨਾਂ ਨੇ ਦਸਿਆ ਕਿ ਵੈਬਸਾਇਟ ‘ਤੇ 15 ਏਜੰਟਾਂ ਦੇ ਨਾਂਟ ਅਤੇ ਪਤੇ ਦਿੱਤੇ ਗਏ ਹਨ ਜੋ ਕਿ ਸੂਬੇ ਦੇ ਅਨੇਕ ਜਿਲਿਆਂ ਨਾਲ ਸਬੰਧਿਤ ਹਨ| ਇੰਨਾਂ ਵਿਚ ਹਰਿਆਣਾ ਤੋਂ ਸਬੰਧਿਤ ਭਿਵਾਨੀ, ਗੁਰੂਗ੍ਰਾਮ, ਫਰੀਦਾਬਾਦ, ਹਿਸਾਰ, ਕਰਨਾਲ, ਸਿਰਸਾ ਤੇ ਕੁਰੂਕਸ਼ੇਤਰ ਦੇ ਏਜੰਟ ਸ਼ਾਮਿਲ ਹਨ|

*******
ਚੰਡੀਗੜ, 8 ਜੁਲਾਈ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਨੇ ਮੌਸਮ ਅਨੁਮਾਨ ਜਾਰੀ ਕਰਦੇ ਹੋਏ ਕਿਹਾ ਕਿ ਅਰਬ ਸਾਗਰ ਤੋਂ ਨਮੀ ਵਾਲੀ ਮਾਨਸੂਨ ਹਵਾਵਾਂ ਆਉਣ ਦੀ ਸੰਭਾਵਨਾ ਨਾਲ ਸੂਬੇ ਵਿਚ 12 ਜੁਲਾਈ ਤਕ ਮੌਸਮ ਆਮਤੌਰ ‘ਤੇ ਬਦਲਾਅਸ਼ੀਲ ਤੇ ਵਿਚ-ਵਿਚ ਬੱਦਲੀ ਛਾਉਣ ਦੀ ਸੰਭਾਵਨਾ ਹੈ| ਨਾਲ ਹੀ ਅਨੁਮਾਨ ਲਗਾਇਆ ਗਿਆ ਹੈ ਕਿ ਅੱਜ ਰਾਤ ਤੋਂ 10 ਜੁਲਾਈ ਦੇ ਵਿਚ-ਵਿਚ ਹਰਿਆਣਾ ਵਿਚ ਤੇਜ ਹਵਾਵਾਂ ਦੇ ਨਾਲ ਉੱਤਰੀ ਹਰਿਆਣਾ ਵਿਚ ਕਿਤੇ-ਕਿਤੇ ਮੱਧਮ ਤੋਂ ਚੰਗਾ ਮੀਂਹ ਪਰ ਪੱਛਮੀ ਤੇ ਦੱਖਣ ਹਰਿਆਣਾ ਵਿਚ ਹਲਕੇ ਤੋਂ ਮੱਧਮ ੁਰਸਾਤ ਦੀ ਸੰਭਾਵਨਾ ਹੈ| ਸੂਬੇ ਵਿਚ ਇਸ ਦੌਰਾਨ ਤਾਪਮਾਨ ਆਮ ਦੇ ਆਸਪਾਸ ਹੀ ਬਣੇ ਰਹਿਣ ਦੀ ਸੰਭਾਵਨਾ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਕਿਸਾਨ ਮੌਸਮ ਵਿਗਿਆਨਕਾਂ ਦੀ ਸਲਾਹ ਅਨੁਸਾਰ ਅਗਲੇ ਦੋ-ਤਿੰਨ ਦਿਨ ਬਰਸਾਤ ਦੀ ਸੰਭਾਵਨਾਵਾਂ ਨੂੰ ਦੇਖਦੇ ਹੋਏ ਝੋਨੇ ਦੀ ਰੋਪਾਈ ਜਾਰੀ ਰੱਖਣ| ਇਸ ਤੋਂ ਇਲਾਵਾ, ਬਾਜਰਾ, ਜਵਾਰ ਆਦਿ ਖਰੀਫ ਫਸਲਾਂ ਦੇ ਉੱਤਮ ਕਿਸਮਾਂ ਦੇ ਬੀਜਾਂ ਦਾ ਪ੍ਰਬੰਧ ਕਰਨ ਅਤੇ ਸਹੀ ਨਮੀ ਹੋਣ ਦੇ ਬਾਅਦ ਬਿਜਾਹੀ ਮੌਸਮ ਸਾਫ ਹੋਣ ‘ਤੇ ਹੀ ਕਰਨ| ਉਨਾਂ ਨੇ ਕਿਹਾ ਕਿ ਕਿਸਾਨ ਨਰਮਾ ਕਪਾਅ ਵਿਚ ਨਿਰਾਈ-ਗੁੜਾਈ ਕਰ ਨਮੀ ਸੰਚਿਤ ਕਰਨ|
ਉਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਟਿੱਡੀ ਦਲ ਦੇ ਪ੍ਰਤੀ ਸਜਗ ਰਹਿਣ ਅਤੇ ਆਪਣੇ ਖੇਤਾਂ ਵਿਚ ਲਗਾਤਾਰ ਇਸ ਦੀ ਨਿਗਰਾਨੀ ਰੱਖਣ| ਜੇਕਰ ਖੇਤ ਵਿਚ ਕਿਤੇ ਵੀ ਟਿੱਡੀ ਦਿਖਾਈ ਦੇਣ ਤਾਂ ਤੁਰੰਤ ਇਸ ਦੀ ਜਾਣਕਾਰੀ ਆਪਣੇ ਨੇੜੇ ਦੇ ਖੇਤੀਬਾੜੀ ਅਧਿਕਾਰੀ ਤੇ ਖੇਤੀਬਾੜੀ ਵਿਗਿਆਨ ਕੇਂਦਰ/ਯੂਲੀਵਰਸਿਟੀ ਦੇ ਕੀਟਵਿਗਿਆਨ ਵਿਭਾਗ ਦੇ ਵਿਗਿਆਨਕਾਂ ਨੂੰ ਦੇਣ| ਉਨਾਂ ਨੇ ਕਿਸਾਨਾਂ ਨੂੰ ਕੋਰੋਨਾ ਤੋਂ ਬਚਾਅ ਦੇ ਲਈ ਮੁੰਹ ‘ਤੇ ਮਾਸਕ ਲਗਾਉਣ, ਮੰਡੀ/ਪਿੰਡ ਤੇ ਖੇਤਰ ਵਿਚ ਕੰਮ ਕਰਦੇ ਸਮੇਂ ਦੂਜੇ ਦੇ ਵਿਚ ਵਿਅਕਤੀਗਤ ਦੁਰੀ ਬਨਾਉਣ ਤੇ ਹੱਥਾ ਨੂੰ ਸਮੇਂ-ਸਮੇਂ ‘ਤੇ ਸਾਬਨ ਜਾਂ ਸੈਨੇਟਾਈਜਰ ਨਾਲ ਸਾਫ ਕਰਨ ਦੀ ਵੀ ਸਲਾਹ ਦਿੱਤੀ ਹੈ|