ਸੂਬੇ ਦੇ ਕਾਲਜ ਤੇ ਯੂਨੀਵਰਸਿਟੀਆਂ 31 ਜੁਲਾਈ ਤਕ ਬੰਦ ਰਹਿਣਗੇ.
ਚੰਡੀਗੜ 01 ਜੁਲਾਈ – ਹਰਿਆਣਾ ਸਰਕਾਰ ਨੇ ਸੂਬੇ ਦੇ ਉੱਚੇਰੀ ਸਿਖਿਆ ਵਿਭਾਗ ਦੇ ਤਹਿਤ ਆਉਣ ਵਾਲੇ ਸਾਰੇ ਕਾਲਜ ਤੇ ਯੂਨੀਵਰਸਿਟੀਆਂ 31 ਜੁਲਾਈ, 2020 ਤਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ| ਇਸ ਦੌਰਾਨ ਵਿਦਿਆਰਥੀਆਂ ਦੀ ਈ-ਲਰਨਿੰਗ ਜਾਰੀ ਰਹੇਗੀ|
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਪਰੋਕਤ ਸੰਸਥਾਨ ਬੰਦ ਰੱਖਣ ਦੌਰਾਨ ਪ੍ਰਸ਼ਾਸਨਿਕ ਕੰਮਾਂ ਨੂੰ ਪੂਰਾ ਕਰਨ ਲਈ ਕਾਲਜ ਤੇ ਯੂਨੀਵਰਸਿਟੀ ਦਾ ਪ੍ਰਸ਼ਾਸਨਿਕ ਤੇ ਮਿਨੀਸਟਰੀਅਲ ਅਮਲਾ ਸੰਸਥਾਨ ਵਿਚ ਆਵੇਗਾ| ਉਨਾਂ ਦਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੇ ਰਾਜ ਸਰਕਾਰ ਵੱਲੋਂ ਨੋਟੀਫਾਇਡ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ|
ਉਨਾਂ ਇਹ ਵੀ ਦਸਿਆ ਕਿ ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਸਬੰਧਤ ਸਟੇਕ ਹੋਲਡਰਾਂ ਨਾਲ ਸੰਸਥਾਨਾਂ ਨੂੰ ਖੋਲਣ ਬਾਰੇ ਸਲਾਹ ਕਰਨਗੇ ਅਤੇ ਇਸ ਬਾਰੇ ਵਿਚ ਅਗਲੇ 10 ਦਿਨਾਂ ਦੇ ਅੰਦਰ ਸੂਬਾ ਸਰਕਾਰ ਨੂੰ ਆਪਣੀ ਸਿਫਾਰਿਸ਼ਾਂ ਭੇਜਣਗੇ|
*****
ਸੂਬੇ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ 1 ਜੁਲਾਈ ਤੋਂ 26 ਜੁਲਾਈ ਤਕ ਗਰਮੀ ਦੀ ਛੁੱਟੀਆਂ ਰਹਿਣਗੀਆਂ
ਚੰਡੀਗੜ 01 ਜੁਲਾਈ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ 1 ਜੁਲਾਈ ਤੋਂ 26 ਜੁਲਾਈ, 2020 ਤਕ ਗਰਮੀ ਦੀ ਛੁੱਟੀਆਂ ਰਹੇਗੀ| ਇਸ ਤੋਂ ਬਾਅਦ ਸਕੂਲ 27 ਜੁਲਾਈ, 2020 ਨੂੰ ਮੁੜ ਖੁਲਣਗੇ| ਇਹ ਛੁੱਟੀ ਅਧਿਆਪਕਾਂ, ਪ੍ਰਸ਼ਾਸਨਿਕ ਅਮਲੇ ਲਈ ਵੀ ਲਾਗੂ ਰਹਿਣਗੇ|
****
ਹਰਿਆਣਾ ਸੂਬੇ ਵਿਚ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ 400 ਤੋਂ ਵੱਧ ਪਲਾਟਾਂ ਦੀ ਵੰਡ ਦੇ ਕੰਮ ਪ੍ਰਕ੍ਰਿਆਧੀਨ
ਚੰਡੀਗੜ 01 ਜੁਲਾਈ ਸੂਬੇ ਵਿਚ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ ਤੇ ਨੌਜੁਆਨਾਂ ਨੂੰ ਰੁਜ਼ਗਾਰ ਮਹੁੱਇਆ ਕਰਵਾਉਣ ਦੇ ਮੰਤਵ ਲਈ ਹਰਿਆਣਾ ਰਾਜ ਸਨਅਤੀ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚ.ਐਸ.ਆਈ.ਆਈ.ਡੀ.ਸੀ.) ਵੱਲੋਂ ਆਈ.ਐਮ.ਟੀ., ਸੋਹਾਣਾ ਤੇ ਆਈ.ਐਮ.ਟੀ. ਖਰਖੌਦਾ ਵਿਚ 400 ਤੋਂ ਵੱਧ ਪਲਾਟਾਂ ਦੀ ਵੰਡ ਦੇ ਕੰਮ ਪ੍ਰਕ੍ਰਿਆਧੀਨ ਹਨ ਅਤੇ ਇੰਨਾਂ ਸਨਅਤੀ ਪਲਾਟਾਂ ਲਈ ਆਈ.ਐਮ.ਟੀ. ਮਾਨੇਸਰ ਵਿਚ 1500 ਏਕੜ ਜਮੀਨ ਤੇ ਖਰਖੌਦਾ ਵਿਚ 3000 ਏਕੜ ਜਮੀਨ ਲਈ ਗਈ ਹੈ|
ਇਹ ਜਾਣਕਾਰੀ ਅੱਜ ਇੱਥੇ ਐਚ.ਐਸ.ਆਈ.ਆਈ.ਡੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਅਨੁਰਾਗ ਅਗਰਵਾਲ ਨੇ ਜਾਪਾਨੀ ਕੰਪਨੀਆਂ ਨਾਲ ਭਾਰਤ ਦੇ ਉੱਤਰੀ ਸੂਬਿਆਂ ਵਿਚ ਨਿਵੇਸ਼ ਦੇ ਮੌਕੇ ‘ਤੇ ਵੈਬੀਨਾਰ ਵਿਚ ਹਰਿਆਣਾ ਵੱਲੋਂ ਦਿੱੱਤੀ| ਐਚ.ਐਸ.ਆਈ.ਆਈ.ਡੀ.ਸੀ. ਨੇ 11000 ਵਿਕਸਿਤ ਪਲਾਟਾਂ ਨਾਲ 32 ਸਨਅਤੀ ਅਸਟੇਟ ਵਿਕਸਿਤ ਕੀਤੀ ਹੈ, ਜੋ ਕਿ 450 ਵਰਗ ਮੀਟਰ ਤੋਂ ਲੈ ਕੇ 4000 ਵਰਗ ਮੀਟਰ ਤਕ ਦੇ ਆਈਐਮਟੀ ਫਰੀਦਾਬਾਦ, ਆਈਐਮਟੀ ਬਾਵਲ, ਆਈਐਮਟੀ ਮਾਣਕਪੁਰ, ਆਈਈ ਪਾਣੀਪਤ, ਉਦਯੋਗ ਵਿਹਾਰ ਗੁਰੂਗ੍ਰਾਮ ਵਿਚ ਉਪਲੱਬਧ ਹੈ|
ਸ੍ਰੀ ਅਗਰਵਾਲ ਨੇ ਕਿਹਾ ਕਿ ਹਰਿਆਣਾ ਭਾਰਤ ਦੇ ਸੱਭ ਤੋਂ ਵੱਡੇ ਖਪਤਕਾਰ ਬਾਜਾਰ ਤਕ ਪਹੁੰਚ ਪ੍ਰਦਾਨ ਕਰਦਾ ਹੈ| ਰਾਜ ਨੂੰ ਈਜ ਆਫ ਡੂਇੰਗ ਬਿਜਨੈਸ ਰੈਂਕਿੰਗ ਵਿਚ (ਡੀਆਈਆਈਪੀਟੀ, ਵਲਡ ਬੈਂਕ) ਉੱਤਰ ਭਾਰਤ ਵਿਚ ਪਹਿਲਾਂ ਅਤੇ ਭਾਰਤ ਵਿਚ ਤੀਜੀ ਥਾਂ ਦਿੱਤੀ ਹੈ| ਉਨਾਂ ਕਿਹਾ ਕਿ ਰਾਜ ਵਿਚ 7 ਪਰਿਚਾਲਨ ਵਿਸ਼ੇਸ਼ ਆਰਥਿਕ ਖੇਤਰ ਹੈ, ਜੋ 10,000 ਕਰੋੜ ਤੋਂ ਵੱਧ ਦਾ ਨਿਵੇਸ਼ ਕਰਦੇ ਹਨ ਅਤੇ 1 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦੇ ਹਨ| ਉਨਾਂ ਕਿਹਾ ਕਿ ਹਰਿਆਣਾ 2 ਕੌਮਾਂਤਰੀ ਹਵਾਈ ਅੱਡਿਆਂ, ਪ੍ਰਸਾਰ ਲਈ ਰੇਲ ਅਤੇ ਸੜਕ ਨੈਟਵਰਕ, 9 ਅੰਤਰਾਜੀ ਕੰਟੇਨਰ ਡਿਪੋ, 3 ਕੰਟੇਨਰ ਮਾਲ ਸਟੇਸ਼ਨਾਂ ਅਤੇ 8 ਨਿੱਜੀ ਮਾਲ ਵਾਹਕ ਟਰਮਿਨਲਾਂ ਤਕ ਪਹੁੰਚ ਪ੍ਰਦਾਨ ਕਰਕੇ ਸਨਅਤੀ ਖੇਤਰਾਂ ਨੂੰ ਵੱਧ ਮਜਬੂਤ ਕੈਨਟੀਵਿਟੀ ਪ੍ਰਦਾਨ ਕਰਦਾ ਹੈ|
ਉਨਾਂ ਕਿਹਾ ਕਿ ਹਰਿਆਣਾ ਦੇਸ਼ ਵਿਚ ਪੂੰਜੀ ਉਤਪਾਦ, ਖੁਦਾਈ ਵਿਚ 80 ਫੀਸਦੀ ਅਤੇ ਕ੍ਰੇਨ ਦੇ ਨਿਰਮਾਣ ਵਿਚ 52 ਫੀਸਦੀ ਦੀ ਹਿੱਸੇਦਾਰੀ ਰੱਖਦਾ ਹੈ| ਇਸ ਤੋਂ ਇਲਾਵਾ, ਰਾਜ ਦਾ ਮਾਨੇਸਰ-ਬਾਵਲ ਖੇਤਰ ਵਿਚ ਪੂੰਜੀਗਤ ਉਤਪਾਦ ਦੇ ਨਿਰਮਾਣ ਕਰਦਾ ਹੈ| ਉਨਾਂ ਦਸਿਆ ਕਿ ਪੂਰਾ ਸੂਬਾ ਇਕ ਮੁੱਖ ਸਨਅਤੀ ਕੋਰੀਡੋਰ (ਦਿੱਲੀ-ਮੁਬੰਈ ਸਨਅਤੀ ਕੋਰੀਡੋਰ, ਅੰਮ੍ਰਿਤਸਰ-ਕੋਲਕਾਤਾ ਸਨਅਤੀ ਕੋਰੀਡੋਰ ਅਤੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ) ਰਾਹੀਂ ਕਵਰ ਕੀਤਾ ਗਿਆ ਹੈ ਅਤੇ ਸਨਅਤੀ ਇਕਾਈਆਂ ਨੂੰ ਉਪਭੋਗ ਹਬ ਅਤੇ ਬੰਦਰਗਾਹਾਂ ਨਾਲ ਜੋੜਦਾ ਹੈ|
ਸ੍ਰੀ ਅਗਰਵਾਲ ਨੇ ਦਸਿਆ ਕਿ ਜੋਟ੍ਰੋਲ ਵੱਲੋਂ ਕੀਤੇ ਗਏ ਇਕ ਅਧਿਐਨ ਅਨੁਸਾਰ, ਭਾਰਤ ਵਿਚ ਰਜਿਸਟਰਡ ਜਾਪਾਨੀ ਕੰਪਨੀਆਂ ਦੀ ਗਿਣਤੀ 2006 ਵਿਚ 267, 2017 ਵਿਚ 1369 ਅਤੇ 2018 ਵਿਚ ਵੱਧ ਕੇ 1441 ਕੰਪਨੀਆਂ ਹੋ ਗਈ| ਇੰਨਾਂ 1441 ਕੰਪਨੀਆਂ (2017 ਵਿਚ 1369 ਕੰਪਨੀਆਂ), 393 ਕੰਪਨੀਆਂ (2017 ਵਿਚ 340) ਹਰਿਆਣਾ ਨਾਲ ਸਬੰਧਤ ਹਨ, ਜੋ ਕਿ ਦੇਸ਼ ਵਿਚ ਜਾਪਾਨੀ ਕੰਪਨਟੀਆਂ ਦਾ 27 ਫੀਸਦੀ ਤੋਂ ਵੱਧ ਹੈ| ਭਾਰਤ ਵਿਚ ਕੰਪਨੀਆਂ ਦੀ ਉੱਚੇਰੀ ਵਿਕਾਸ ਦਰ ਹਰਿਆਣਾ ਵਿਚ ਹੈ, ਜੋ ਕਿ ਦੇਸ਼ ਦੀ 5.26 ਫੀਸਦੀ ਵਾਧਾ ਦਰ ਦੇ ਮੁਕਾਬਲੇ 15.6 ਫੀਸਦੀ ਹੈ|
ਉਨਾਂ ਕਿਹਾ ਕਿ ਹਰਿਆਣਾ ਦੀ ਉਦਮ ਪ੍ਰੋਤਸਾਹਨ ਨੀਤੀ, 2015 ਵਿਚ ਨਿਵੇਸ਼ਕਾਂ ਨੂੰ 75 ਫੀਸਦੀ ਤਕ ਨਿਵੇਸ਼ ਪ੍ਰੋਤਸਾਹਨ, ਸਟਾਂਪ ਡਿਊਟੀ ਦੀ 100 ਫੀਸਦੀ ਪ੍ਰਤੀਪੂਰਤੀ, 100 ਫੀਸਦੀ ਬਿਜਲੀ ਫੀਸ ਵਿਚ ਛੋਟ ਦੇ ਨਾਲ-ਨਾਲ ਰੁਜ਼ਗਾਰ ਸਿਰਜਿਤ, ਸਬਸਿਡੀ ਵਰਗੀ ਮਾਲੀ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ| ਰਾਜ ਕੋਲ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਆਈ.ਟੀ. ਅਤੇ ਈਐਸਡੀਐਮ, ਲਾਜਿਸਟਿਕ ਅਤੇ ਵੇਅਰ ਹਾਊਸਿੰਗ, ਕਪੜੇ ਅਤੇ ਫਰਮਾਸੂਟਿਕਲ ਖੇਤਰ ਲਈ ਖੇਤਰ ਵਿਸ਼ੇਸ਼ ਨੀਤੀਆਂ ਹਨ|
ਹਰਿਆਣਾ ਸਰਕਾਰ ਨੇ ਗਰਭਵੱਤੀ ਮਹਿਲਾਵਾਂ ਦੀ ਜਣੇਪਾ ਸਹੂਲਤਾਂ ਨੂੰ ਮਜਬੂਤ ਕਰਨ ‘ਤੇ ਖਾਸ ਜੋਰ ਦਿੱਤਾ
ਚੰਡੀਗੜ 01 ਜੁਲਾਈ – ਹਰਿਆਣਾ ਸਰਕਾਰ ਨੇ ਕੋਵਿਡ 19 ਦੌਰਾਨ ਗਰਭਵੱਤੀ ਮਹਿਲਾਵਾਂ ਨੂੰ ਸੁਰੱਖਿਅਤ ਤੇ ਬਿਨਾਂ ਰੁਕਾਵਟ ਜਣੇਪਾ ਸਹੂਲਤ ਮਹੁੱਇਆ ਕਰਵਾਉਣਾ ਯਕੀਨੀ ਕਰਨ ਲਈ ਸੂਬਾ ਵਿਚ ਜਨਤਕ ਤੇ ਨਿੱਜੀ ਸਿਹਤ ਸੰਸਥਾਨਾਂ ਵਿਚ ਜਣੇਪਾ ਸਹੂਲਤਾਂ ਨੂੰ ਮਜਬੂਤ ਕਰਨ ‘ਤੇ ਖਾਸ ਜੋਰ ਦਿੱਤਾ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗੈਰ ਕੋਵਿਡ ਹਸਪਤਾਲਾਂ ਵਿਚ ਗਰੱਭਵਤੀ ਮਹਿਲਾਵਾਂ ਲਈ ਵੱਖ ਤੋਂ ਐਲਡੀਆਰ ਰੂਮ ਯਾਨੀ (ਡਿਲੀਵਰੀ, ਜਣੇਪਾ ਅਤੇ ਰਿਕਵਰੀ) ਦਾ ਪ੍ਰਵਧਾਨ ਕਰਨ ਤੋਂ ਇਲਾਵਾ ਉਨਾਂ ਕੋਵਿਡ ਪਾਜਿਟਿਵ ਗਰਭਵੱਤੀ ਮਹਿਲਾਵਾਂ ਦੇ ਦਾਖਲੇ ਅਤੇ ਜਣੇਪੇ ਲਈ ਵੀ ਆਇਸੋਲੇਸ਼ਨ ਵਾਰਡ ਦਾ ਪ੍ਰਵਧਾਨ ਕੀਤਾ ਹੈ, ਜਿੰਨਾਂ ਮਾਮਲਿਆਂ ਵਿਚ ਉਨਾਂ ਨੂੰ ਵਿਸ਼ੇਸ਼ ਕੋਵਿਡ ਹਸਪਤਾਲਾਂ ਵਿਚ ਭੇਜਣਾ ਸੰਭਵ ਨਹੀਂ ਹੈ|
ਉਨਾਂ ਦਸਿਆ ਕਿ ਜਣੇਪਾ ਇਕਾਈ ਵਿਚ ਹਾਜਿਰ ਗਰਭਵੱਤੀ ਮਹਿਲਾਵਾਂ ਦੇ ਦਾਖਲੇ ‘ਤੇ ਸਕਰਿਨਿੰਗ ਕੀਤੀ ਜਾਂਦੀ ਹੈ ਤਾਂ ਜੋ ਸੰਭਾਵਿਤ ਕੋਵਿਡ ਅਤੇ ਗੈਰ-ਕੋਵਿਡ ਮਾਮਲਿਆਂ ਵਿਚਕਾਰ ਸੰਪਰਕ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ| ਇਸ ਤੋਂ ਇਲਾਵਾ, ਆਸ਼ਾ ਅਤੇ ਏ.ਐਨ.ਐਮ. ਵੱਲੋਂ ਆਪਣੇ-ਆਪਣੇ ਸਬੰਧਤ ਖੇਤਰਾਂ ਵਿਚ ਆਈਐਫਏ, ਕੈਲਸ਼ਿਅਮ, ਅਲਬੇਡਾਜੋਲ ਵਰਗੀ ਲੋੜੀਂਦੀ ਦਵਾਈਆਂ ਦਾ ਘਰ-ਘਰ ਜਾ ਕੇ ਵੰਡ ਕੀਤਾ ਜਾ ਰਿਹਾ ਹੈ|
ਉਨਾਂ ਦਸਿਆ ਕਿ ਉੱਚ ਜੋਖਿਮ ਵਾਲੇ ਜਣੇਪਾ ਮਾਮਲਿਆਂ ਦੀ ਸੂਚੀ ਤਿਆਰ ਕਰਕੇ ਉਨਾਂ ਨੂੰ ਜਿਲਾ ਕੰਟ੍ਰੋਲ ਰੂਮਾਂ ਅਤੇ ਸਬੰਧਤ ਖੇਤਰਾਂ ਦੀ ਇੰਚਾਰਜ ਆਸ਼ਾ/ਏਐਨਐਮ/ਮੈਡੀਕਲ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਜੋ ਅਜਿਹੀ ਗਰਭਵੱਤੀ ਮਹਿਲਾਵਾਂ ਨੂੰ ਸਮੇਂ ‘ਤੇ ਹਸਪਤਾਲਾਂ ਵਿਚ ਪਹੁੰਚਾਇਆ ਜਾ ਸਕੇ, ਜਿੰਨਾਂ ਨੂੰ ਉੱਚੇਰੀ ਜਣੇਪਾ ਸਹੂਲਤਾਂ ਦੀ ਲੋਂੜ ਹੈ| ਉਨਾਂ ਦਸਿਆ ਕਿ ਪਹਿਲੀ ਰੈਫਰਲ ਇਕਾਈ (ਐਫ.ਆਰ.ਯੀ) ਦੇ ਆਸ਼ਾ ਅਤੇ ਏਐਨਐਮ ਅਤੇ ਇਸਤਰੀ ਰੋਗ ਮਾਹਿਰ ਦੇ ਸੰਪਰਕ ਨੰਬਰ ਵੀ ਉੱਚ ਜੋਖਿਮ ਵਾਲੇ ਜਣੇਪੇ ਮਾਮਲਿਆਂ ਨਾਲ ਸਾਂਝਾ ਕੀਤੇ ਜਾ ਰਹੇ ਹਨ| ਇਸ ਤੋਂ ਇਲਾਵਾ, ਉੱਚ ਜੋਖਿਮ ਵਾਲੀ ਗਰਭਵੱਤੀ ਮਹਿਲਾਵਾਂ ਦੀ ਆਖਰੀ ਤਿਮਾਹੀ ਦੌਰਾਨ ਆਸ਼ਾ ਤੇ ਏਐਨਐਮ ਵੱਲੋਂ ਟੈਲੋਫੋਨ ‘ਤੇ ਉਨਾਂ ਨਾਲ ਸੰਪਰਕ ਕਰਕੇ ਉਨਾਂ ਦੀ ਸਿਹਤ ਦੀ ਜਾਣਕਾਰੀ ਲਈ ਜਾਂਦੀ ਹੈ ਤਾਂ ਜੋ ਉਨਾਂ ਨੂੰ ਜਣੇਪੇ ਲਈ ਸਮੇਂ ‘ਤੇ ਹਸਪਤਾਲ ਵਿਚ ਰੈਫਰ ਕੀਤਾ ਜਾ ਸਕੇ| ਉਨਾਂ ਦਸਿਆ ਕਿ ਕੋਵਿਡ ਸਮੇਂ ਦੌਰਾਨ ਸੰਸਥਾਗਤ ਜਣੇਪਾ ਦੀ ਸੁਰੱਖਿਆ ਦੇ ਸਬੰਧ ਵਿਚ ਗਰਭਵੱਤੀ ਮਹਿਲਾਵਾਂ ਵੱਲੋਂ ਸਲਾਹ ਕਰਨ ਅਤੇ ਇਸ ਨਾਲ ਜੁੜੇ ਕਿਸੇ ਵੀ ਸੁਆਲ ਦੇ ਜਵਾਬ ਦੇਣ ਲਈ ਟੈਲੀਮੈਡੀਸਨ ਸੇਵਾਵਾਂ ਵੀ ਮਹੁੱਇਆ ਕਰਵਾਈ ਜਾ ਰਹੀ ਹੈ|
ਬੁਲਾਰੇ ਨੇ ਦਸਿਆ ਕਿ ਪਹਿਲਾਂ ਕੋਵਿਡ ਸਮੇਂ (ਅਪ੍ਰੈਲ 2019 ਤੋਂ ਫਰਵਰੀ, 2020 ਤਕ) ਅਤੇ ਕੋਵਿਡ ਸਮੇਂ (ਮਾਰਚ ਤੋਂ ਮਈ, 2020) ਦੀ ਤੁਲਨਾ ਅਤੇ ਐਚਐਮਆਈਐਸ ਪੋਟਰਲ ਨਾਲ ਜਣੇਪਾ ਡਾਟਾ ਦੇ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਸੂਬੇ ਵਿਚ ਕੁਲ ਸੂਚਨਾ ਜਣੇਪੇ ਵਿਚੋਂ ਪਹਿਲਾਂ ਕੋਵਿਡ ਸਮੇਂ ਦੌਰਾਨ 95.8 ਫੀਸਦੀ ਸੰਸਥਾਗਤ ਜਣੇਪੇ ਹੋਏ, ਜਦੋਂ ਕਿ ਕੋਵਿਡ ਸਮੇਂ ਦੌਰਾਨ ਸੰਸਥਾਗਤ ਜਣੇਪੇ 95.4 ਫੀਸਦੀ ਰਹੀ| ਇਸ ਤਰਾਂ, ਪਹਿਲਾ ਕੋਵਿਡ ਸਮੇਂ ਦੌਰਾਨ ਜਨਤਕ ਸੰਸਥਾਗਤ ਜਣੇਪੇ ਦੀ ਦਰ 59.3 ਫੀਸਦੀ ਅਤੇ ਕੋਵਿਡ 19 ਦੌਰਾਨ 59.4 ਫੀਸਦੀ ਰਹੀ, ਜਦੋਂ ਕਿ ਪਹਿਲਾ ਕੋਵਿਡ ਸਮੇਂ ਦੌਰਾਨ ਨਿੱਜੀ ਸੰਸਥਾਗਤ ਜਣੇਪਾ ਦਰ 40.7 ਫੀਸਦੀ ਅਤੇ ਕੋਵਿਡ 19 ਦੌਰਾਨ 40.6 ਫੀਸਦੀ ਰਹੀ|
*****
ਹਰਿਆਣਾ ਕੈਬਿਨੇਟ ਦੀ ਮੀਟਿੰਗ 6 ਜੁਲਾਈ ਨੂੰ
ਚੰਡੀਗੜ 01 ਜੁਲਾਈ – ਹਰਿਆਣਾ ਕੈਬਿਨੇਟ ਦੀ ਮੀਟਿੰਗ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ 6 ਜੁਲਾਈ, 2020 ਨੂੰ ਸਵੇਰੇ 11:00 ਵਜੇ ਚੰਡੀਗੜ ਵਿਚ ਹਰਿਆਣਾ ਸਿਵਲ ਸਕੱਤਰੇਤ ਦੀ ਚੌਥੀ ਮੰਜਿਲ ਸਥਿਤ ਸਭਾ ਹਾਲ ਵਿਚ ਹੋਵੇਗੀ|
*****
ਹਰਿਆਣਾ ਦੇ ਮੁੱਖ ਮੰਤਰੀ ਨੇ ਕੌਮੀ ਡਾਕਟਰ ਦਿਵਸ ‘ਤੇ ਡਾਕਟਰਾਂ ਦੇ ਕੰਮ ਦੀ ਸ਼ਲਾਘਾ ਕੀਤੀ
ਚੰਡੀਗੜ 01 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਕੋਰਨਾ ਮਹਾਮਾਰੀ ਦੇ ਸਮੇਂ ਜਿਸ ਤਰਾਂ ਡਾਕਟਰ ਕੋਰੋਨਾ ਯੋਧਾ ਵੱਜੋਂ ਮਨੁੱਖ ਦੀ ਸੇਵਾ ਕਰ ਰਹੇ ਹਨ, ਇਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ| ਇਸ ਦੌਰਾਨ ਟੈਲੀ ਮੈਡੀਸਨ ਦੀ ਅਵਧਾਰਣਾ ਨਾਲ ਵੀ ਮਰੀਜਾਂ ਦਾ ਇਲਾਜ ਕਰਨ ਦੀ ਨਵੀਂ ਸ਼ੁਰੂਆਤ ਵੀ ਕੀਤੀ ਹੈ|
ਕੌਮੀ ਡਾਕਟਰ ਦਿਵਸ ਦੇ ਮੌਕੇ ‘ਤੇ ਅੱਜ ਇੱਥੇ ਜਾਰੀ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਕ ਡਾਕਟਰ ਦੀ ਸੇਵਾ ਨਾਲ ਇਕ ਮਿਸ਼ਨ ਵੱਜੋਂ ਗਰੀਬ ਜਨਤਾ ਦੀ ਸੇਵਾ ਕਰਨਾ ਮਨੁੱਖਤਾ ਦੀ ਸੱਭ ਤੋਂ ਵੱਡੀ ਸੇਵਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲJਾਂੀ ਜਿੱਥੇ ਹਰੇਕ ਜਿਲੇ ਵਿਚ ਇਕ ਮੈਡੀਕਲ ਕਾਲਜ ਖੋਲਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ, ਤਾਂ ਉੱਥੇ ਦੂਜੇ ਪਾਸੇ ਡਾਕਟਰਾਂ ਦੀ ਰੈਗਲਰ ਭਰਤੀ ਪ੍ਰਕ੍ਰਿਆ ਨੂੰ ਵੀ ਆਸਾਨ ਕੀਤਾ ਹੈ| ਇੱਥੇ ਤਕ ਦੀ ਕੋਰੋਨਾ ਸਮੇਂ ਵਿਚ 642 ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਹਨ|
*****
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕੌਮੀ ਡਾਕਟਰ ਦਿਵਸ ਦੇ ਮੌਕੇ ‘ਤੇ ਦੇਸ਼ ਤੇ ਸੂਬੇ ਦੇ ਡਾਕਟਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ
ਚੰਡੀਗੜ 01 ਜੁਲਾਈ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕੌਮੀ ਡਾਕਟਰ ਦਿਵਸ ਦੇ ਮੌਕੇ ‘ਤੇ ਦੇਸ਼ ਤੇ ਸੂਬੇ ਦੇ ਇਸ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਵੱਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ|
ਡਾਕਟਰ ਦਿਵਸ ਦੇ ਮੌਕੇ ‘ਤੇ ਅੱਜ ਇੱਥੇ ਜਾਰੀ ਸੰਦੇਸ਼ ਵਿਚ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਮੈਡੀਕਲ ਸੇਵਾ ਮਨੁੱਖਤਾ ਦੀ ਸੱਭ ਤੋਂ ਵਧੀਆ ਸੇਵਾ ਹੈ| ਇਕ ਡਾਕਟਰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ| ਕੋਰੋਨਾ ਵਾਇਰਸ ਦੀ ਲੜਾਈ ਵਿਚ ਜਿਸ ਤਰਾਂ ਮੈਡੀਕਲ ਤੇ ਪੈਰਾ ਮੈਡੀਕਲ ਖੇਤਰ ਨਾਲ ਜੁੜੇ ਲੋਕਾਂ ਨੇ ਖੁਦ ਤੇ ਆਪਣੇ ਪਰਿਵਾਰ ਦੀ ਚਿੰਤਾ ਕੀਤੇ ਬਿਨਾਂ ਜੋ ਭੂਮਿਕਾ ਨਿਭਾਈ ਹੈ, ਉਹ ਕਾਬਿਲੇ ਤਾਰੀਫ ਹੈ|