ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 2 ਆਈਪੀਐਸ ਅਧਿਕਾਰੀਆਂ ਨੂੰ ਵਧੀਕ ਪੁਲਿਸ ਮਹਾਨਿਦੇਸ਼ਕ ਤੋਂ ਮਹਾਨਿਦੇਸ਼ਕ ਦੇ ਅਹੁਦੇ ‘ਤੇ ਪਦੋਓਨੱਤ ਕੀਤਾ.
ਚੰਡੀਗੜ੍ਹ, 30 ਜੂਨ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 2 ਆਈਪੀਐਸ ਅਧਿਕਾਰੀਆਂ ਨੂੰ ਵਧੀਕ ਪੁਲਿਸ ਮਹਾਨਿਦੇਸ਼ਕ ਤੋਂ ਮਹਾਨਿਦੇਸ਼ਕ ਦੇ ਅਹੁਦੇ ‘ਤੇ ਪਦੋਓਨੱਤ ਕੀਤਾ ਹੈ| ਪਦੋਂਓਨੱਤ ਪਾਉਣ ਵਾਲਿਆ ਵਿਚ ਮਹੋਮਦ ਅਕੀਲ ਅਤੇ ਡਾ. ਆਰ.ਸੀ. ਮਿਸ਼ਰਾ ਸ਼ਾਮਿਲ ਹਨ|
ਇਸ ਤੋਂ ਇਲਾਵਾ, ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 10 ਆਈਪੀਐਸ ਅਧਿਕਾਰੀਆਂ ਅਤੇ ਇਕ ਐਚਪੀਐਸ ਅਧਿਕਾਰੀ ਤੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ|
ਡੀਪੀਪੀ ਕ੍ਰਾਇਮ, ਸ੍ਰੀ ਪੀ.ਕੇ ਅਗਰਵਾਲ ਨੂੰ ਮਹਾਨਿਦੇਸ਼ਕ, ਸਟੇਟ ਵਿਜੀਲੈਂਸ ਬਿਊਰੋ ਲਗਾਇਆ ਗਿਆ ਹੈ|
ਏਡੀਜੀਪੀ ਮੁੱਖ ਦਫਤਰ ਸ੍ਰੀ ਮਹੋਮਦ ਅਕੀਲ, ਜਿਨ੍ਹਾਂ ਦੇ ਕੋਲ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਦਾ ਵੱਧ ਕਾਰਜਭਾਰ ਵੀ ਹੈ, ਨੂੰ ਡੀਜੀਪੀ ਕ੍ਰਾਇਮ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਨਿਦੇਸ਼ਕ, ਰਾਜ ਅਪਰਾਧ ਰਿਕਾਰਡ ਬਿਊਰੋ, ਮਧੂਬਨ ਦਾ ਵੱਧ ਕਾਰਜਭਾਰ ਵੀ ਸੌਂਪਿਆ ਗਿਆ ਹੈ|
ਏਡੀਜੀਪੀ ਸਾਊਥ ਰੇਂਜ ਰਿਵਾੜੀ, ਡਾ. ਆਰ.ਸੀ. ਮਿਸ਼ਰਾ ਨੂੰ ਹਰਿਆਣਾ ਪੁਲਿਸ ਹਾਊਂਸਿੰਗ ਕਾਰੋਪੋਰੇਸ਼ਨ ਦਾ ਐਮਡੀ ਲਗਾਇਆ ਗਿਆ ਹੈ| ਇਸ ਦੇ ਨਾਲ ਉਨ੍ਹਾਂ ਨੂੰ ਡਾਇਰੈਕਟਰ ਐਫਐਸਐਲ ਮਧੂਬਨ ਦਾ ਵੱਧ ਕਾਰਜਭਾਰ ਵੀ ਸੌਂਪਿਆ ਗਿਆ ਹੈ|
ਏਡੀਜੀਪੀ, ਅੰਬਾਲਾ ਰੇਂਜ ਸ੍ਰੀ ਆਲੋਕ ਕੁਮਾਰ ਰਾਏ ਨੂੰ ਏਡੀਜੀਪੀ, ਆਧੂਨਿਕੀਕਰਣ ਅਤੇ ਭਲਾਈ ਲਗਾਇਆ ਗਿਆ ਹੈ|
ਏਡੀਜੀਪੀ, ਆਧੂਨਿਕੀਕਰਣ ਅਤੇ ਭਲਾਈ ਸ੍ਰੀਕਾਂਤ ਯਾਦਵ, ਜਿਨ੍ਹਾਂ ਦੇ ਕੋਲ ਰਾਜ ਅਪਰਾਧ ਰਿਕਾਰਡ ਬਿਊਰੋ ਦੇ ਏਡੀਜੀਪੀ ਦਾ ਵੱਧ ਕਾਰਜਭਾਰ ਵੀ ਹੈ, ਨੂੰ ਨਾਰਕੋਟਿਕਸ ਕੰਟਰੋਲ ਬਿਉਰੋ ਪੰਚਕੂਲਾ ਦਾ ਏਡੀਜੀਪੀ ਲਗਾਇਆ ਗਿਆ ਹੈ|
ਪੁਲਿਸ ਕਮਿਸ਼ਨਰ ਫਰੀਦਾਬਾਦ ਸ੍ਰੀ ਕੇ.ਕੇ. ਰਾਓ ਨੂੰ ਪੁਲਿਸ ਕਮਿਸ਼ਨਰ ਗੁਰੂਗ੍ਰਾਮ ਲਗਾਇਆ ਗਿਆ ਹੈ|
ਸ੍ਰੀ ਓ.ਪੀ. ਸਿੰਘ ਮੁੱਖ ਦਫਤਰ ਵਿਚ ਸਪੈਸ਼ਲਸ ਪੁਲਿਸ ਅਧਿਕਾਰੀ (ਕੰਮਿਯੂਨਿਟੀ ਪੁਲਿਸਿੰਗ ਐਂਡ ਆਊਟਰੀਚ) ਨੂੰ ਪੁਲਿਸ ਕਮਿਸ਼ਨਰ ਫਰੀਦਾਬਾਦ ਲਗਾਇਆ ਗਿਆ ਹੈ|
ਨਿਯੁਕਤੀ ਦੀ ਉਡੀਕ ਕਰ ਰਹੇ ਸ੍ਰੀ ਵਿਕਾਸ ਕੁਮਾਰ ਅਰੋੜਾ ਨੂੰ ਆਈਜੀਪੀ ਸਾਊਥ ਰੇਂਜ ਰਿਵਾੜੀ ਲਗਾਇਆ ਗਿਆ ਹੈ|
ਸ੍ਰੀ ਵਾਈ. ਪੂਰਨ ਕੁਮਾਰ, ਆਈਜੀਪੀ ਜੇਲ ਨੂੰ ਆਈਜੀਪੀ ਅੰਬਾਲਾ ਰੇਂਜ ਲਗਾਇਆ ਗਿਆ ਹੈ|
ਸ੍ਰੀ ਕ੍ਰਿਸ਼ਣ ਮੁਰਾਰੀ, ਪੁਲਿਸ ਸੁਪਰਡੈਂਟ ਐਚਪੀਏ ਮਧੂਬਨ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਪੁਲਿਸ ਸੁਪਰਡੈਂਟ ਪੀਟੀਸੀ ਸੁਨਾਰਿਆ ਦਾ ਵੱਧ ਕਾਰਜਭਾਰ ਵੀ ਸੌਂਪਿਆ ਗਿਆ ਹੈ|
ਤਬਾਦਲੇ ਕੀਤੇ ਗਏ ਐਚਪੀਐਸ ਅਧਿਕਾਰੀ ਸ੍ਰੀ ਸੰਜੈ ਅਹਿਲਾਵਤ, ਵਧੀਕ ਕਮਾਂਡੈਂਟ ਪਹਿਲੀ ਆਈਆਰਬੀ, ਭੌਂਡਸੀ ਨੂੰ ਕਮਾਂਡੈਂਟ ਆਈਆਰਬੀ ਭੌਂਡਸੀ ਲਗਾਇਆ ਗਿਆ ਹੈ|
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ ‘ਤੇ ਹਰਿਆਣਾ ਰੇਡ ਕ੍ਰਾਸ ਸੋਸਾਇਟੀ ਨੇ 26,752 ਖੂਨ ਇਕਾਈਆਂ ਇਕੱਠਾ ਕਰ ਪੂਰੇ ਦੇਸ਼ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ
ਚੰਡੀਗੜ, 30 ਜੂਨ – ਕੋਰੋਨਾ ਕਾਲ ਦੌਰਾਨ ਥੈਲੇਸਿਮਿਆ ਤੇ ਹੋਰ ਜਰੂਰਤਮੰਦ ਰੋਗੀਆਂ ਨੂੰ ਖੂਨ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ ‘ਤੇ ਹਰਿਆਣਾ ਰੇਡ ਕ੍ਰਾਸ ਸੋਸਾਇਟੀ ਨੇ ਧਾਰਮਿਕ, ਸਮਾਜਿਕ ਅਤੇ ਸਵੈਸੇਵੀ ਸੰਗਠਨਾਂ ਦੇ ਸਹਿਯੋਗ ਨਾਲ 26,752 ਖੂਨ ਇਕਾਈਆਂ ਇਕੱਠਾ ਕਰ ਪੂਰੇ ਦੇਸ਼ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਜਿਸ ਨਾਲ ਰੇਡ ਕ੍ਰਾਸ ਸੋਸਾਇਟੀ ਨੂੰ ਕੌਮੀ ਪੱਧਰ ‘ਤੇ ਪਹਿਚਾਣ ਮਿਲੀ ਹੈ| ਇਹ ਗਲ ਹਰਿਆਣਾ ਦੇ ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ ਨੇ ਅੱਜ ਭਾਰਤੀ ਰੇਡ ਕ੍ਰਾਸ ਸੋਸਾਇਟੀ ਦੀ ਹਰਿਆਣਾ ਰਾਜ ਸ਼ਾਖਾ ਦੀ ਪ੍ਰਬੰਧ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਹੀ| ਰਾਜਪਾਲ ਨੇ ਕੋਵਿਡ-19 ਦੌਰਾਨ ਰੇਡ ਕ੍ਰਾਸ ਸੋਸਾਇਟੀ ਵੱਲੋਂ ਕੀਤੇ ਗਏ ਕੰਮਾਂ ਲਈ ਸੋਸਾਇਟੀ ਨਾਲ ਜੁੜੇ ਸੰਗਠਨਾਂ ਤੇ ਸਵੈਸੇਵਕਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ|
ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜੋ ਇਸ ਸੋਸਾਇਟੀ ਦੇ ਉੱਪ ਪ੍ਰਧਾਨ ਵੀ ਹਨ ਅਤੇ ਛੇ ਜਿਲਿਆਂ ਯਮੁਨਾਨਗਰ, ਰਿਵਾੜੀ, ਚਰਖੀ ਦਾਦਰੀ, ਫਰੀਦਾਬਾਦ, ਰੋਹਤਕ, ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਜੋ ਰੇਡ ਕ੍ਰਾਸ ਸੋਸਾਇਟੀ ਦੀ ਜਿਲਾ ਇਕਾਈਆਂ ਦੇ ਚੇਅਰਮੈਨ ਵੀ ਹਨ, ਮੌਜੂਦ ਸਨ| ਹੋਰ ਜਿਲਿਆਂ ਦੇ ਡਿਪਟੀ ਕਮਿਸ਼ਨਰਾਂਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਹਿੱਸਾ ਲਿਆ|
ਭਾਰਤੀ ਰੇਡ ਕ੍ਰਾਸ ਦੀ ਹਰਿਆਣਾ ਸ਼ਾਖਾ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਕੋਵਿਡ-19 ਸੰਕਟ ਦੌਰਾਨ, ਰੇਡ ਕ੍ਰਾਸ ਸੋਸਾਇਟੀ ਨੇ ਬਲੱਡ ਯੂਨਿਟਸ ਨੂੰ ਇਕੱਠਾ ਕਰਨ ਵਿਚ ਇਕ ਮਹਤੱਵਪੂਰਣ ਭੁਮਿਕਾ ਨਿਭਾਈ| ਇਸ ਦੇ ਨਾਲ-ਨਾਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ, ਸੈਨੇਟਾਈਜਰ ਤੇ ਦਸਤਾਨੇ ਵੰਡ ਕਰਨ ਦਾ ਕੰਮ ਵੀ ਗੀਤਾ| ਇੰਨਾਂ ਹੀ ਨਹੀਂ ਸੰਕ੍ਰਮਣ ਦੇ ਪ੍ਰਤੀ ਆਮ ਜਨਤਾ ਨੂੰ ਜਾਗਰੁਕ ਵੀ ਕੀਤਾ|
ਸ੍ਰੀ ਆਰਿਆ ਨੇ ਕਿਹਾ ਕਿ ਰੇਡ ਕ੍ਰਾਸ ਵਾਲੰਟਿਅਰ ਨੇ ਇਹ ਵੀ ਯਕੀਨੀ ਕੀਤਾ ਕਿ ਰਾਜ ਵਿਚ ਹਰ ਜਰੂਰਤਮੰਦ ਨੂੰ ਦੋ ਵੇਲੇ ਦਾ ਖਾਨਾ ਮਿਲੇ| ਸੋਸਾਇਟੀ ਵੱਲੋਂ ਹਰੇਕ ਜਰੂਰਤਮੰਦਾਂ ਨੂੰ ਸੁੱਖਾ ਰਾਸ਼ਨ ਅਤੇ ਪਕੇਹੋਏ ਭੋਜਨ ਦੇ ਪੈਕੇਟਾਂ ਨੁੰ ਸਮੂਚੇ ਰੂਪ ਨਾਲ ਵੰਡ ਕਰਨ ਦਾ ਕੰਮ ਕੀਤਾ ਹੈ| ਪ੍ਰਵਾਸੀ ਮਜਦੂਰਾਂ ਨੂੰ ਰਾਹਤ ਪਹੁੰਚਾਉਣ ਦੇ ਮੱਦੇਨਜਰ ਰਿਲੀਫ ਕੈਂਪ ਸਥਾਪਿਤ ਕੀਤੇ ਗਏ ਜਿਨਾਂ ਵਿਚ ਰੋਜਾਨਾ ਹਜਾਰਾਂ ਲੋਕਾਂ ਦੇ ਠਹਿਰਣ ਦੀ ਸਹੂਲਤ ਮਿਲੀ| ਸਾਡੇ ਸਾਰਿਆਂ ਲਈ ਇਹ ਮਾਣ ਦੀ ਗਲ ਹੈ ਕਿ ਰਾਜ ਸਰਕਾਰ ਅਤੇ ਰੇਡ ਕ੍ਰਾਸ ਸੋਸਾਇਟੀ ਦੀ ਸ਼ਾਖਾ ਵੱਲੋਂ ਕੀਤੇ ਗਏ ਯਤਨਾਂ ਨੂੰ ਦੇਸ਼ ਵਿਚ ਥਿਹ ਪਹਿਚਾਣ ਮਿਲੀ ਹੈ| ਉਨਾਂ ਨੇ ਕਿਹਾ ਕਿ ਸੰਕਟ ਦੇ ਸਮੇਂ ਮਨੁੱਖਤਾ ਦੀ ਸੇਵਾ ਕਰਨਾ ਸਾਡਾ ਸਾਰਿਆਂ ਦੀ ਜਿਮੇਵਾਰੀ ਹੈ|
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੋੀ ਮਨੋਹਰ ਲਾਲ ਨੇ ਕਿਹਾ ਕਿ ਰੇਡ ਕ੍ਰਾਸ ਦਾ ਮੁੱਖ ਕਾਰਜ ਸਮਾਜ ਦੀ ਸੇਵਾ ਕਰਨਾ ਹੈ ਅਤੇ ਸਮਾਜ ਵਿਚ ਅਜਿਹੇ ਲੋਕ ਹਨ ਜੋ ਆਪਣੀ ਇੱਛਾ ਨਾਲ ਸਮਾਜ ਸੇਵਾ ਦੇ ਕਾਰਜ ਵਿਚ ਆਪਣਾ ਬਹੁਮੁੱਲਾ ਯੋਗਦਾਨ ਦੇਣਾ ਚਾਹੁੰਦੇ ਹਨ, ਅਜਿਹੇ ਲੋਕਾਂ ਨੂੰ ਰੇਡ ਕ੍ਰਾਸ ਸੋਸਾਇਟੀ ਨਾਲ ਜੋੜਨਾ ਚਾਹੀਦਾ ਹੈ|
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਹਰਿਆਣਾ ਵਿਚ ਰੇਡ ਕ੍ਰਾਸ ਸੋਸਾਇਟੀ ਰਾਹੀਂ ਵੱਧ ਤੋਂ ਵੱਧ ਜਨ ਔਸ਼ਧੀ ਕੇਂਦਰ ਖੋਲੇ ਜਾਣ, ਤਾਂ ਜੋ ਆਮਜਨਤਾ ਨੂੰ ਸਹੀ ਦਰਾਂ ‘ਤੇ ਦਵਾਈਆਂ ਉਲਲਬਧ ਕਰਾਈ ਜਾ ਸਕੇ| ਉਨਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਯੂਥ ਰੇਡ ਕ੍ਰਾਸ ਗਤੀਵਿਧੀਆਂ ਨੂੰ ਨਿਜੀ ਯੂਨੀਵਰਸਿਟੀਆਂ ਵਿਚ ਵੀ ਸ਼ੁਰੂ ਕੀਤਾ ਜਾਵੇ| ਇਸ ਤੋਂ ਇਲਾਵਾ, ਜੂਨੀਅਰ ਰੇਡ ਕ੍ਰਾਸ ਗਤੀਵਿਧੀਆਂ ਨੂੰ ਨਿਜੀ ਸਕੂਲਾਂ ਵਿਚ ਵੀ ਸ਼ੁਰੂ ਕੀਤਾ ਜਾਵੇ| ਉਨਾਂ ਨੇ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਪੰਚਾਇਤਾਂ ਨੂੰ ਅਪੀਲ ਕੀਤੀ ਜਾਵੇ ਕਿ ਮਨੁੱਖਤਾ ਨੂੰ ਸੇਵਾ ਲਈ ਰੇਡ ਕ੍ਰਾਸ ਸੋਸਾਇਟੀ ਵੱਲੋਂ ਕੀਤੇ ਜਾ ਕੰਮਾਂ ਦੇ ਲਈ ਹਰ ਸੰਭਵ ਯੋਗਦਾਨ ਦੇਣ|
ਉਨਾਂ ਨੇ ਰੇਡ ਕ੍ਰਾਸ ਦੇ ਇਤਿਹਾਸ ਤੋਂ ਜਾਣੂੰ ਕਰਾਉਂਦੇ ਹੋਏ ਕਿਹਾ ਕਿ ਯੁੱਧ ਦੌਰਾਨ ਮਨੁੱਖਤਾ ਦੀ ਸੇਵਾ ਦੇ ਨਾਤੇ ਨਾਲ ਰੇਡ ਕ੍ਰਾਸ ਵੱਲੋਂ ਬਿਨਾ ਭੇਦਭਾਵ ਦੇ ਫੱਟੜਾਂ ਦੀ ਮਦਦ ਕੀਤੀ ਜਾਂਦੀ ਸੀ ਅਤੇ ਉਨਾਂ ਦੇ ਵੱਲੋਂ ਕੀਤੇ ਗਏ ਇੰਨਾਂ ਕੰਮਾਂ ਦੀ ਬਦੌਲਤ ਸਮੇਂ ਦੇ ਨਾਲ-ਨਾਲ ਆਮਜਨਤਾ ਦਾ ਭਰੋਸਾ ਇਸ ਸੋਸਾਇਟੀ ਦੇ ਪ੍ਰਤੀ ਵਧਿਆ ਹੈ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੋਵਿਡ-19 ਸੰਕਟ ਦੇ ਇਸ ਸਮੇਂ ਵਿਚ ਗਰੀਬ ਤੇ ਜਰੂਰਤਮੰਦ ਵਿਅਕਤੀਆਂ ਦੀ ਸਹਾਇਤਾ ਲਈ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਗਈ ਜਿਸ ਦੇ ਪਰਿਣਾਮਸਰੂਪ ਹਰਿਆਣਾ ਕੋਰੋਨਾ ਰਿਲੀਫ ਫੰਡ ਵਿਚ ਆਮਜਨਤਾ ਦੇ ਨਾਲ-ਨਾਲ ਲਗਭਗ 1.90 ਲੱਖ ਕਰਮਚਾਰੀਆਂ ਨੇ ਵੀ ਆਪਣਾ ਯੋਗਦਾਨ ਦਿੱਤਾ ਹੈ| ਉਨਾਂ ਨੇ ਕਿਹਾ ਕਿ ਲਗਭਗ 200 ਕਰਮਚਾਰੀਆਂ ਨੇ ਆਪਣਾ ਪੂਰੀ ਮਹੀਨਾ ਤਨਖਾਹ ਦਿੱਤੀ| ਇੱਥੇ ਤਕ ਕਿ ਗਰੁੱਪ ਡੀ ਦੇ ਵੀ ਕਾਫੀ ਕਰਮਚਾਰੀਆਂ ਨੇ ਵੀ ਇਕ ਹੀਨੇ ਦੀ ਤਨਖਾਹ ਹਰਿਆਣਾ ਕੋਰੋਨਾ ਰਿਲੀਫ ਫੰਡ ਵਿਚ ਦਿੱਤਾ|
ਮੁੱਖ ਮੰਤਰੀ ਨੇ ਦਸਿਆ ਕਿ ਅੱਜ ਤਕ ਹਰਿਆਣਾ ਨੂੰ ਕੋਰੋਨਾ ਰਿਲੀਫ ਫੰਡ ਵਿਚ 248 ਕਰੋੜ ਰੁਪਏ ਦਾ ਯੋਗਦਾਨ ਹੋਇਆ ਹੈ| ਉਨਾਂ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਕੋਰੋਨਾ ਰਿਲੀਫ ਫੰਡ ਵਿਚ ਯੋਗਦਾਨ ਦਿੱਤਾ ਹੈ, ਜਿਨਾਂ ਵਿਚ ਵਿਦਿਆਰਥੀ ਅਤੇ ਕਿਸਾਨ ਵੀ ਸ਼ਾਮਿਲ ਹਨ| ਉਨਾਂ ਨੇ ਕਿਹਾ ਕਿ ਰੇਡ ਕ੍ਰਾਸ ਸੋਸਾਇਟੀ ਨਾਲ ਜੁੜੇ ਲੋਕਾਂ ਨੂੰ ਸਮਾਜ ਦੇ ਪ੍ਰਤੀ ਆਪਣਾ ਬਹੁਮੁੱਲਾ ਯੋਗਦਾਨ ਦੇਣ ਲਈ ਆਮਜਨਤਾ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਵੀ ਅੱਗੇ ਆ ਕੇ ਸਮਾਜ ਦੇ ਪ੍ਰਤੀ ਆਪਣੀ ਜਿਮੇਵਾਰੀ ਨੂੰ ਸਮਝਦੇ ਹੋਏ ਰੇਡ ਕ੍ਰਾਸ ਸੋਸਾਇਟੀ ਦਾ ਸਹਿਯੋਗ ਕਰਨ|
ਇਸ ਮੌਕੇ ‘ਤੇ ਹਰਿਆਣਾ ਰੇਡ ਕ੍ਰਾਸ ਸੋਸਾਇਟੀ ਦੇ ਮਹਾ ਸਕੱਤਰ ਸ੍ਰੀ ਡੀ.ਆਰ. ਰਮਾ ਨੇ ਕਿਹਾ ਕਿ ਰਾਜਪਾਲ ਅਤੇ ਮੁੱਖ ਮੰਤਰੀ ਦੇ ਕੁਸ਼ਲ ਅਗਵਾਈ ਅਤੇ ਮਾਰਗਦਰਸ਼ਨ ਵਿਚ ਹਰਿਆਣਾ ਦੀ ਸਾਰੇ ਜਿਲਾ ਸ਼ਾਖਾਵਾਂ ਵਿਚ ਮਨੁੱਖਤਾ ਦੀ ਸੇਵਾ ਲਈ ਹਰ ਸੰਭਵ ਯਤਨ ਕੀਤੇ ਗਏ|
ਉਨਾਂ ਨੇ ਜਾਣੂੰ ਕਰਵਾਇਆ ਕਿ ਕੋਵਿਡ-19 ਮਹਾਮਾਰੀ ਦੇ ਕਾਰਣ ਲਾਗੂ ਲਾਕਡਾਊਨ ਦੌਰਾਨ ਇੰਡੀਅਨ ਰੇਡ ਕ੍ਰਾਸ ਸੋਸਾਇਟੀਦੀ ਹਰਿਆਣਾ ਸ਼ਾਖਾ ਨੇ ਜਰੂਰਤਮੰਦ ਵਿਅਕਤੀਆਂ ਦੀ ਮਦਦ ਦੇ ਲਈ ਆਪਣੇ ਵਿਸ਼ੇਸ਼ ਰਾਹਤ ਪ੍ਰੋਗ੍ਰਾਮ ਤਿਆਰ ਕੀਤਾ ਹਨ|
ਉਨਾਂ ਨੇ ਦਸਿਆ ਕਿ ਹਰਿਆਣਾ ਰੇਡ ਕ੍ਰਾਸ ਨੇ ਕੋਵਿਡ-19 ਮਹਾਮਾਰੀ ਤੋਂ ਬਚਾਅ ਅਤੇ ਇਸ ਨਾਲ ਲੜਨ ਲਈ 7809 ਸਵੈਸੇਵਕਾਂ, 1072 ਗੈਰ ਸਰਕਾਰੀ ਸੰਗਠਨਾਂ ਅਤੇ 33 ਐਂਬੂਲੈਂਸ ਦੀ ਵਿਵਸਥਾ ਕੀਤੀ ਗਈ ਸੀ| ਮੀਟਿੰਗ ਵਿਚ ਦਸਿਆਗਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਇੰਡੀਅਨ ਰੇਡ ਕ੍ਰਾਸ ਸੋਸਾਇਟੀ (ਹਰਿਆਣਾ ਦੇ ਸਵੈਸੇਵਕਾਂ ਨੇ 14415020 ਭੇਜਨ ਦੇ ਪੈਕੇਟ, 291103 ਸੁਖਾ ਰਾਸ਼ਨ, 659709 ਫੇਸ ਮਾਸਕ, 20000 ਐਨ-95 ਮਾਸਕ, 154629 ਦਸਤਾਨੇ, 68259 ਹੈਂਡ ਸੈਨਟਾਈਜਰ, 50,000 ਸਾਹ ਦੀਆਂ ਦਵਾਈਆਂਬ ਵਿਟਾਮਿਨ-ਸੀ ਗੋਲੀਆਂ ਵੰਡ ਕੀਤੇ ਹਨ|
ਇਸ ਤੋਂ ਇਲਾਵਾ, ਬੱਚਿਆਂ ਦੇ ਲਈ 247500 ਭੋਜਨ ਦੇ ਪੈਕੇਟ, 10000 ਤੋਂ 12000 ਪ੍ਰਵਾਸੀ ਮਜਦੂਰਾਂ ਨੂੰ ਸ਼ੈਲਟਰ ਪ੍ਰਦਾਨ ਕੀਤੇ ਗਏ| ਇਸ ਲਾਕਡਾਉਨ ਸਮੇਂ ਦੌਰਾਨ 560 ਸਵੈਛਿੱਕ ਖੂਨਦਾਨ ਕਂੈਪਾਂ ਰਾਹੀਂ ਲਗਭਗ 26752 ਇਕਾਈਆਂ ਇਕੱਠਾ ਕੀਤੀਆਂ ਗਈਆਂ ਹਨ| ਸੋਸ਼ਲ ਡਿਸਟੈਂੰਿਸੰਗ ਲਈ ਚਲਾਈ ਗਈ ਮੁਹਿੰਮ ਦੇ ਤਹਿਤ 1792576 ਵਿਅਕਤੀਆਂ ਨੂੰ ਜਾਗਰੁਕ ਕੀਤਾ ਗਿਆ, 876892 ਵਿਅਕਤੀਆਂ ਨੂੰ ਸਿਹਤ ਅਤੇ ਸਵੱਛਤਾ ਲਈ ਪ੍ਰੇਰਿਤ ਕੀਤਾ ਗਿਆ, 41362ਭਵਨਾਂ ਨੂੰ ਸਵੈਸੇਵਕਾਂ ਵੱਲੋਂ ਸੈਨੇਟਾਈਜ ਕੀਤਾ ਗਿਆ ਅਤੇ ਚੌਥੇ ਪੜਾਅ ਦੇ ਅੰਤ ਤਕ ਯਾਨੀ 31 ਮਈ ਤਕ 180000 ਸੂਚਨਾ ਸਮੱਗਰੀ ਦੀ ਫੋਟੋਕਾਪੀਆਂ ਵੰਡੀਆਂ ਗਈਆਂ| ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਨਾਗਰਿਕਾਂ ਦੇ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ|
ਇਸ ਮੌਕੇ ‘ਤੇ ਰਾਜਪਾਲ ਅਤੇ ਮੁੱਖ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਹਰਿਆਣਾ ਰੇਡ ਕ੍ਰਾਸ ਦੀ ਭੁਮਿਕਾ ਅਤੇ ਪ੍ਰਤੀਕ੍ਰਿਆ ਨਾਮਕ ਇਕ ਕਿਤਾਬ ਦੀ ਵੀ ਘੁੰਡ ਚੁਕਾਈ ਕੀਤੀ| ਮੀਟਿੰਗ ਵਿਚ ਕੋਵਿਡ-19 ਮਹਾਮਾਰੀ ਦੌਰਾਨ ਕੈਡ ਕ੍ਰਾਸ ਸੋਸਾਇਟੀ (ਹਰਿਆਣਾ) ਵੱਲੋਂ ਕੀਤੀ ਗਈ ਗਤੀਵਿਧੀਆਂ ‘ਤੇ ਤਿਆਰ ਕੀਤੀ ਗਈ ਡਾਕਿਯੂਮੈਂਟਟਰੀ ਵੀ ਦਿਖਾਈ ਗਈ|
ਮੀਟਿੰਗ ਵਿਚ ਰਾਜਪਾਲ ਦੀ ਸਕੱਤਰ ਡਾ. ਜੀ ਅਨੁਪਮਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਹਰਿਆਣਾ ਰੇਡ ਕ੍ਰਾਸ ਸੋਸਾਇਟੀ ਦੀ ਡਿਪਟੀ ਚੇਅਰਮੈਨ ਸ੍ਰੀਮਤੀ ਸੁਸ਼ਮਾ ਗੁਪਤਾ, ਖਜਾਨਚੀ ਅਖਿਲੇਸ਼ ਕੁਮਾਰ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ|
ਹਰਿਆਣਾ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਗਰੀਬ ਅਤੇ ਜਰੂਰਤਮੰਦਾਂ ਨੂੰ ਅਗਲੇ ਪੰਜ ਮਹੀਨਿਆਂ ਤਕ ਮੁਫਤ ਰਾਸ਼ਨ ਦੇਣ ਦੇ ਐਲਾਨ ਦਾ ਸਵਾਗਤ ਕੀਤਾ
ਚੰਡੀਗੜ, 30 ਜੂਨ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਅੱਜ ਰਾਸ਼ਟਰ ਨੂੰ ਕੀਤੇ ਗਏ ਆਪਣੇ ਸੰਬੋਧਨ ਵਿਚ ਗਰੀਬ ਤੇ ਜਰੂਰਤਮੰਦ ਪਰਿਵਾਰ ਨੂੰ ਅਗਲੇ ਪੰਜ ਮਹੀਨਿਆਂ ਤਕ ਮੁਫਤ ਅਨਾਜ ਯੌਜਨਾ ਜਾਰੀ ਕਰਨ ਦਾ ਐਲਾਨ ਦਾ ਸਵਾਗਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਗਰੀਬ ਅਤੇ ਜਰੂਰਤਮੰਦ ਪਰਿਵਾਰਾਂ ਲਈ ਇਕ ਬਹੁਤ ਵੱਡੀ ਮਨੁੱਖੀ ਸਹਾਹਿਤਾ ਹੋਵੇਗੀ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਦੇ ਇਸ ਐਮਰਜੈਂਸੀ ਸਮੇਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸੋਚ ਹੈ ਕਿ ਕੋਈ ਵੀ ਗਰੀਬ ਭਰਾ-ਭੈਣ ਭੁੱਖਾ ਨਾ ਸੋਵੇ| ਪ੍ਰਧਾਨ ਮੰਤਰੀ ਦੀ ਇਹ ਹੀ ਸੋਚ ਉਨਾਂ ਨੇ ਦੇਸ਼ ਵਿਚ ਨੈਤਿਕ ਚੇਤਨਾ ਦੇ ਪੱਥ-ਪ੍ਰਦਰਸ਼ਨ ਵਜੋ ਵੀ ਉਭਰਦੀ ਹੈ|
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਰਾਸ਼ਟਰ ਦੇ ਨਾਂਅ ਉਨਾਂ ਦੇ ਸੰਬੋਧਨ ਦੇ ਬਾਅਦ ਮੁੱਖ ਮੰੰਤਰੀ ਨੇ ਅੱਜ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਸ ਨਾਲ ਜੁਲਾਈ, ਅਗਸਤ, ਸੰਤਬਰ, ਅਕਤੂਬਰ ਅਤੇ ਨਵੰਬਰ ਮਹੀਨਿਆਂ ਦੌਰਾਨ 86 ਕਰੋੜ ਤੋਂ ਵੱਧ ਲੋਕਾਂ ਨੂੰ ਪੰਜ ਕਿਲੋ ਕਣਕਜਾਂ ਪੰਜ ਕਿਲੋ ਚਾਵਲ ਮੁਫਤ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ, ਹਰੇਕ ਪਰਿਵਾਰ ਨੂੰ ਇਕ ਕਿਲੋ ਛੋਲੇ ਵੀ ਦਿੱਤੇ ਜਾਣਗੇ|
ਸਲਸਵਿਹ/2020
********
ਚੰਡੀਗੜ, 30 ਜੂਨ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਲਾਕਡਾਉਨ ਦੇ ਕਾਰਣ ਆਤਮਨਿਰਭਰ ਭਾਰਤ ਪੈਕੇਜ ਦੇ ਤਹਿਤ ਮੁਰਗੀ ਪਾਲਣ ਕਾਰੋਬਾਰ ਨੂੰ ਵੀ ਐਮਐਸਐਮਈ ਸ਼੍ਰੇਣੀ ਵਿਚ ਸ਼ਾਮਿਲ ਕਰਵਾ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿੱਤ ਮੰਤਰਾਲੇ ਰਾਹੀਂ ਬੈਂਕਾਂ ਨੂੰ ਇਸ ਖੇਤਰ ਲਈ ਕਰਜਾ ਉਪਲਬਧ ਕਰਵਾਉਣ ਲਈ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਣ
ਡਿਪਟੀ ਮੁੱਖ ਮੰਤਰੀ, ਜਿਨਾਂ ਦੇ ਕੋਲ ਉਦਯੋਗ ਅਤੇ ਵਪਾਰ ਵਿਭਾਗ ਦਾ ਪ੍ਰਭਾਰ ਵੀ ਹੈ, ਨੇ ਇਸ ਸਬੰਧ ਵਿਚ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਬਾਰੇ ਵਿਚ ਹਰਿਆਣਾ ਤੇ ਉੱਤਰ ਭਾਰਤ ਦੇ ਬ੍ਰਾਇਲਰ ਬ੍ਰੀਡਰ ਐਸੋਸਿਏਸ਼ਲ ਨੁਮਾਇੰਦਿਆਂ ਨੇ ਮੈਮੋ ਵੀ ਦਿੱਤਾ ਹੈ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਬਾਅਦ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਦੇ ਨਾਲ ਪਸ਼ੂਪਾਲਕਾਂ ਲਈ ਕਿਸਾਨ ਕ੍ਰੇਡਿਟ ਕਾਰਡ ਦੀ ਤਰਜ ‘ਤੇ ਪਸ਼ੂਧਨ ਕ੍ਰੇਡਿਟ ਕਾਰਡ ਯੋਜਨਾ ਤਿਆਰ ਕੀਤੀ ਹੈ| ਉਨਾਂ ਨੇ ਕਿਹਾ ਕਿ ਪਸ਼ੁਧਨ ਕ੍ਰੇਡਿਟ ਕਾਰਡ ਯੋਜਨਾ ਦੇ ਤਹਿਤ ਪਸ਼ੂਪਾਲਕ ਨੂੰ ਪਸ਼ੂਆਂ ਦੇ ਰੱਖਰਖਾਵ ਦੇ ਲਈ ਕਰਜੇ ਵਜੋ ਸਹਾਇਤਾ ਦਿੱਤੀ ਜਾਵੇਗੀ ਅਤੇ ਇਹ ਵੱਧ ਤੋਂ ਵੱਧ ਤਿੰਨ ਲੱਖ ਰੁਪਏ ਹੋਵੇਗੀ| ਇਹ ਸਹਾਇਤਾ ਰਕਮ ਮੱਝ, ਗਾਂ, ਭੇਡ, ਬਕਰੀ, ਸੂਰ, ਮੁਰਗੀ ਅਤੇ ਬ੍ਰਾਇਲਰ ਆਦਿ ਲਈ ਦਿੱਤੀ ਜਾਵੇਗੀ|
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਕਿਸਾਨਾਂ ਦੀ ਆਮਦਨ ਪਸ਼ੂਪਾਲਣ ਤੇ ਹੋਰ ਸਬੰਧਿਤ ਖੇਤਰਾਂ ਤੋਂ ਵਧਾਉਣ ਲਈ ਸਾਨੂੰ ਯੋਜਨਾਵਾਂ ਬਨਾਉਣੀਆਂ ਹੋਣਗੀਆਂ| ਉਨਾਂ ਨੇ ਕਿਹਾ ਕਿ ਭਗੋਲਿਕ ਦ੍ਰਿਸ਼ਟੀ ਨਾਲ ਦਿੱਲੀ ਤੇ ਆਲੇ-ਦੁਆਲੇ ਦੇ ਲਗਭਗ 5 ਕਰੋੜ ਆਬਾਦੀ ਦੀ ਰੋਜਮਰਾ ਦੀ ਜਰੂਰਤਾਂ ਜਿਵੇਂ ਕਿ ਫੱਲ, ਫੂਲ, ਸਬਜੀ, ਦੁੱਧ, ਅੰਡੇ, ਮਾਂਸ, ਆਦਿ ਨੁੰ ਪੂਰਾ ਕਰਨ ਵਿਚ ਹਰਿਆਣਾ ਸੱਭ ਤੋਂ ਉਪਯੁਕਤ ਥਾਂ ਹੈ ਅਤੇ ਹਰਿਆਣਾ ਦੇ ਕਿਸਾਨਾਂ ਦੀ ਪਕੜ ਇਸ ਬਾਜਾਰ ‘ਤੇ ਹੋਵੇ, ਇਸ ਦਿਸ਼ਾ ਵਿਚ ਵੀ ਹੋਰ ਅੱਗੇ ਵੱਧਣਾ ਹੋਵੇਗਾ ਅਤੇ ਆਤਮਨਿਰਭਰ ਭਾਰਤ ਪ੍ਰੋਗ੍ਰਾਮ ਨਾਲ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਸਪਨੇ ਨੂੰ ਸਕਾਰ ਵੀ ਕਰ ਸਕਾਂਗੇ|
ਕੇਂਦਰ ਸਰਕਾਰ ਨੇ ਚੀਨ ‘ਤੇ ਡਿਜੀਟਲ ਸਟ੍ਰਾਇਕ ਕਰਦੇ ਹੋਏ 59 ਚੀਨੀ ਐਪ ‘ਤੇ ਪਾਬੰਦੀ ਲਗਾ ਕੇ ਰਾਸ਼ਟਰ ਅਤੇ ਸਮਾਜ ਹਿਤੈਸ਼ੀ ਸ਼ਲਾਘਾਯੋਗ ਕੰਮ ਕੀਤਾ – ਗ੍ਰਹਿ ਅਤੇ ਸਿਹਤ ਮੰਤਰੀ
ਚੰਡੀਗੜ, 30 ਜੂਨ – ਹਰਿਆਣਾ ਦੇ ਗ੍ਰਹਿ ਅਤੇਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚੀਨ ‘ਤੇ ਡਿਜੀਟਲ ਸਟ੍ਰਾਇਕ ਕਰਦੇ ਹੋਏ 59 ਚੀਨੀ ਐਪ ‘ਤੇ ਪਾਬੰਦੀ ਲਗਾ ਕੇ ਰਾਸ਼ਟਰ ਅਤੇ ਸਮਾਜ ਹਿਤੈਸ਼ੀ ਸ਼ਲਾਘਾਯੋਗ ਕੰਮ ਕੀਤਾ ਹੈ| ਸਰਕਾਰ ਦੇ ਇਸ ਕਦਮ ਲਾਲ ਦੇਸ਼ ਸੇਵਾ ਅਤੇ ਸੁਰੱਖਿਆ ਵਿਚ ਮਿਸਾਲੀ ਬਦਲਾਅ ਹੋਵੇਗਾ|
ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਵਿਚ ਚਲ ਰਹੇ ਸੀਮਾ ਵਿਵਾਦ ਦੇ ਚਲਦੇ ਚੀਨੀ ਐਪ ‘ਤੇ ਜੋ ਪਾਬੰਦੀ ਲਗਾਈ ਗਈ ਹੈ, ਉਹ ਇਕ ਸਰਜਿਕਲ ਸਟ੍ਰਾਇਕ ਦੇ ਸਮਾਨ ਹੈ| ਦੇਸ਼ ਦੀ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇੰਨਾਂ ਐਪ ‘ਤੇ ਪਾਬੰਦੀ ਲਗਾਉਣਾ ਬਹੁਤ ਜਰੂਰੀ ਸੀ| ਕੇਂਦਰ ਨੇ ਟਿਕਟਾਕ, ਯੂਸੀ ਬ੍ਰਾਉਜਰ, ਕੈਮ ਸਕੈਨਰ ਸਮੇਤ 59 ਚਾਈਨਿਜ ਐਪ ‘ਤੇ ਪਾਬੰਦੀ ਲਗਾ ਕੇ ਇਕ ਬਿਹਤਰੀਨ ਕਦਮ ਚੁਕਿਆ ਹੈ| ਇਸ ਤੋਂ ਇਲਾਵਾ, ਸ਼ੇਅਰਇਟ, ਐਮਆਈ ਵੀਡੀਓ ਗਾਲ, ਵਿਗੋ ਵੀਡੀਓ ਬਿਊਟੀ ਪਲੱਸ, ਲਾਇਕੀ, ਵੀਮੇਟ, ਯੂਸੀ ਨਿਯੂਜ ਵਰਗੇ ਐਪ ‘ਤੇ ਵੀ ਪਾਬੰਦੀ ਲਗਾਉਣ ਦੀ ਪ੍ਰਕ੍ਰਿਆ ਕੀਤੀ ਗਈ ਹੈ| ਉਨਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਭਾਰਤ ਦੀ ਪ੍ਰਭੁਸੱਤਾ ਅਤੇ ਅਖੰਡਤਾ, ਭਾਰਤ ਦੀ ਸੁਰੱਖਿਆ ਅਤੇ ਵਿਵਸਥਾ ਨੂੰ ਜੋਰ ਮਿਲੇਗਾ| ਇੰਨਾਂ ਐਪ ‘ਤੇ ਪਾਬੰਧੀ ਲਗਾਉਣ ਨਾਲ ਚਾਇਨਾ ਨੂੰ ਕਰਾਰਾ ਜਵਾਬ ਮਿਲਿਆ ਹੈ|
ਸ੍ਰੀ ਵਿਜ ਨੇ ਕਿਹਾ ਕਿ ਭਾਰਤ ਨੂੰ ਆਤਮਨਿਰਭਰ ਬਨਾਉਣ ਦੀ ਦਿਸ਼ਾ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਤਰਾ ਦੇ ਅਨੇਕ ਠੋਸ ਕਦਮ ਚੁੱਕੇ ਹਨ| ਸਥਾਨਕ ਉਤਪਾਦਾਂ ਨੂੰ ਆਮ ਆਦਮੀ ਦੀ ਪਹੁੰਚ ਵਿਚ ਲਿਆਉਣ ਤਹਿਤ ਲੋਕਲ ਲਈ ਵੋਕਲ ਬਨਣ ਲਈ ਪ੍ਰੇਰਿਤ ਕਰਨਾ ਹੋਵੇਗਾ| ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸਾਨੂੰ ਵਿਦੇਸ਼ੀ ਉਤਪਾਦਾਂ ਦੇ ਵੱਲ ਆਕਰਸ਼ਿਤ ਨਾ ਹੋ ਕੇ ਭਾਰਤ ਵਿਚ ਬਣੇ ਉਤਪਾਦਾਂ ਨੂੰ ਖਰੀਦਣ ‘ਤੇ ਜਸੋਰ ਦੇਣਾ ਚਾਹੀਦਾ ਹੈ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਹੋਰ ਮਜਬੂਤ ਹੋ ਸਕੇ| “ਨਾਂ ਨੇ ਕਿਹਾ ਕਿ ਦੇਸ਼ੀ ਉਤਪਾਦਾਂ ਦੀ ਮੰਗ ਵੱਧਣ ਨਾਲ ਵਪਾਰੀ ਗਤੀਵਿਧੀਆਂ ਨੂੰ ਵੀ ਪ੍ਰੋਤਸਾਹਨ ਮਿਲੇਗਾ| ਭਾਰਤ ਦੇ ਵਿਗਿਆਨਕਾਂ ਦੇ ਅਥੱਕ ਯਤਨਾਂ ਨਾਲ ਅੱਜ ਦੇਸ਼ ਪੂਰੀ ਦੁਨੀਆ ਵਿਚ ਆਪਣੀ ਵੱਖ ਪਹਿਚਾਣ ਰੱਖਦਾ ਹੈ| ਇਸ ਵਿਚ ਕੋਈ ਦੋ ਰਾਏ ਨਈਂ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਵਿਦੇਸ਼ਾਂ ਵਿਚ ਵੀ ਭਾਰਤੀਆਂ ਦੀ ਸਾਖ ਵਧੀ ਹੈ|
ਗ੍ਰਹਿ ਮੰਤਰੀ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਐਪ ‘ਤੇ ਪਾਬੰਦੀ ਲਗਾ ਕੇ ਚੀਨ ਨੂੰ ਜੋ ਕਰਾਰਾ ਜਵਾਬ ਦਿੱਤਾ ਗਿਆ ਹੈ, ਉਸੀ ਤਰਾ ਉਨਾਂ ਨੂੰ ਅੱਗੇ ਵੱਧ ਕੇ ਸਵਦੇਸ਼ੀ ਉਤਪਾਦਾਂ ਨੂੰ ਹੀ ਖਰੀਦ ਕੇ ਦੇਸ਼ ਨੂੰ ਅੱਗੇ ਲੈ ਜਾਣ ਦਾ ਕੰਮ ਕਰਣ| ਇੱਥੇ ਬਣੇ ਉਤਪਾਦਾਂ ਦੀ ਗੁਣਵੱਤਾ ਹੋਰ ਕਿਸੇ ਦੇਸ਼ ਦੇ ਬਣੇ ਉਤਪਾਦਾਂ ਦੀ ਤੁਲਣਾ ਵਿਚ ਕਿਤੇ ਬਿਤਹਤਰ ਹੁੰਦੇ ਹਨ|
ਸਲਸਵਿਹ/2020
ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਵੱਖ-ਵੱਖ ਵਿਕਾਸ ਕੰਮਾਂ ਦੇ ਲਈ 11 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ
ਚੰਡੀਗੜ, 30 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਵਿਕਾਸ ਕੰਮਾਂ ਦੇ ਲਈ ਧਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੇ ਜਾਣ ਦੇ ਆਪਣੇ ਵਾਇਦੇ ਦੇ ਅਨੁਰੂਪ ਅੱਜ ਉਨਾਂ ਨੇ ਫਰੀਦਾਬਾਦ ਤੇ ਪਾਣੀਪਤ ਨਗਰ ਨਿਗਮਾਂ, ਪਿਹੋਵਾ ਤੇ ਫਾਰੂਖਨਗਰ ਨਗਰਪਾਲਿਕਾਵਾਂ ਵਿਚ ਵੱਖ-ਵੱਖ ਕਿਸਾਨ ਕੰਮਾਂ ਦੇ ਲਈ ਲਗਭਗ 11 ਕਰੋੜ ਰੁਪਏ ਦੀ ਰਕਮ ਅਲਾਟ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਹੈ|
ਇਸ ਬਾਰੇ ਵਿਚ ਵਿਸਥਾਰ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਰਕਮ ਵਿੱਚੋਂ ਨਗਰਨਿਗਮ ਫਰੀਦਾਬਾਦ ਨੂੰ ਲਗਭਗ 4 ਕਰੋੜ ਰੁਪਏ ਦੀ ਰਕਮ, ਨਗਰ ਨਿਗਮ ਪਾਣੀਪਤ ਨੂੰ 29.29 ਲੱਖ ਰੁਪਏ ਦੀ ਰਕਮ, ਜਦੋਂ ਕਿ ਨਗਰਪਾਲਿਕਾ ਫਰੂਖਨਗਰ (ਗੁਰੂਗ੍ਰਾਮ) ਨੂੰ 4.58 ਕਰੋੜ ਰੁਪਏ ਦੀ ਰਕਮ ਅਤੇ ਨਗਰਪਾਲਿਕਾ ਪਿਹੋਵਾ ਨੂੰ 1.72 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ|
ਉਨਾਂ ਨੇ ਦਸਿਆ ਕਿ ਨਗਰ ਨਿਗਮ ਫਰੀਦਾਬਾਦ ਆਪਣੀ ਅਲਾਟ ਕੀਤੀ ਗਈ ਰਕਮ ਵਿੱਚੋਂ 3 ਕਰੋੜ ਰੁਪਏ ਦੀ ਰਕਮ ਭਾਰਤ ਕਾਲੋਨੀ ਦੀ ਵੱਖ-ਵੱਖ ਗਲੀਆਂ ਦੇ ਨਿਰਮਾਣ ਅਤੇ 97.96 ਲੱਖ ਰੁਪਏ ਦੀ ਰਕਮ ਅਗਰਵਾਲ ਸਕੂਲ ਦੇ ਮੰਗਲਾ ਰੋਡ ਦੇ ਮੋੜ, ਤੋਂ ਕੇ.ਡੀ. ਸਕੂਲ ਤਕ ਸੀਵਰ ਪਾਇਪਲਾਇਨ ਵਿਛਾਉਣ ‘ਤੇ ਖਰਚ ਕਰੇਗਾ| ਇਸ ਤਰਾ, ਨਗਰ ਨਿਗਮ ਪਾਣੀਪਤ ਵੱਲੋਂ 29.29 ਲੱਖ ਰੁਪਏ ਦੀ ਰਕਮ ਹਾਊਸਿੰਗ ਬੋਰਡ ਕਲੋਨੀਦੇ ਪਾਰਕ ਅਤੇ ਸਾਈਂ ਬਾਬਾ ਚੌਕ ਦੇ ਨੇੜੇ ਪਾਰਕ ਦੇ ਮੁੜ ਨਿਰਮਾਣ ਕਾਰਜ ‘ਤੇ ਖਰਚ ਕੀਤੇ ਜਾਣਗੇ|
ਬੁਲਾਰੇ ਨੇ ਦਸਿਆ ਕਿ ਨਗਰਪਾਲਿਕਾ ਫਰੂਖਨਗਰ ਆਪਣੀ ਅਲਾਅ ਕੀਤੀ ਗਈ ਰਕਮ ਵਿੱਚੋਂ 4.58 ਕਰੋੜ ਰੁਪਏ ਦੀ ਰਕਮ ਸੜਕਾਂ ਦੇ ਨਿਰਮਾਣ, ਮਾਲ ਰਸਤਿਆਂ ਅਤੇ ਵੱਖ-ਵੱਖ ਵਾਰਡਾਂ ਲਈ ਵਾਈਪਾਸ ਦੇ ਨਿਰਮਾਣ ਕਾਰਜ ‘ਤੇ ਖਰਚ ਕਰੇਗਾ, ਜਦੋਂ ਕਿ ਨਗਰਪਾਲਿਕਾ ਪਿਹੋਵਾ ਵੱਲੋਂ ਆਪਣੀ ਅਲਾਟ ਕੀਤੀ ਗਈ ਰਕਮ ਵਿੱਚੋਂ 1.72 ਕਰੋੜ ਰੁਪਏ ਦੀ ਰਕਮ ਪ੍ਰਥੁ ਕਾਲੋਨੀ ਅਤੇ ਮਾਡਲ ਟਾਉਨ ਦੇ ਵੱਖ-ਵੱਖ ਪਾਰਕਾਂ ਦੇ ਸੁੰਦਰਤਾ ਵਧਾਉਣ ‘ਤੇ ਖਰਚ ਕੀਤੇ ਜਾਣਗੇ|
ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਗਰਪਾਲਿਕਾ ਖਰਖੌਦਾ ਨੂੰ ਮਟਿੰਡੂ ਰੋਡ ‘ਤੇ ਸਟੇਡੀਅਮ ਦੇ ਨਿਰਮਾਣ ਲਈ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀ ਪੰਜ ਕਨਾਲ ਦੋ ਮਰਲਾ ਥਾਂ ਖਰੀਦਨ ਲਈ 29.97 ਲੱਖ ਰੁਪਏ ਦੀ ਰਕਮ ਅਲਾਟ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਹੈ| ਵਿਭਾਗ ਵੱਲੋਂ ਇਹ ਥਾ ਨਗਰਪਾਲਿਕਾ ਨੂੰ ਟ੍ਰਾਂਸਫਰ ਕਰਨ ਦੀ ਮੰਜੂਰੀ ਪਹਿਲਾਂ ਹੀ ਪ੍ਰਦਾਨ ਕੀਤੀ ਜਾ ਚੁੱਕੀ ਹੈ|
******
ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਦਫਤਰ ਇਕ ਜੁਲਾਈ, 2020 ਤੋਂ 31 ਜੁਲਾਈ, 2020 ਤਕ ਸਵੇਰੇ 9 ਵਜੇ ਤੋਂ ਦੁਪਹਿਰ 1.30 ਵਜੇ ਤਕ ਖੁੱਲਣਗੇ
ਚੰਡੀਗੜ, 30 ਜੂਨ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਦਫਤਰ ਇਕ ਜੁਲਾਈ, 2020 ਤੋਂ 31 ਜੁਲਾਈ, 2020 ਤਕ ਸਵੇਰੇ 9 ਵਜੇ ਤੋਂ ਦੁਪਹਿਰ 1.30 ਵਜੇ ਤਕ ਖੁੱਲਣਗੇ|
ਇਹ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਰਜਿਸਟ੍ਰਾਰ ਡਾ. ਬੀ.ਆਰ. ਕੰਬੋਜ ਨੇ ਦਸਿਆ ਕਿ ਇਹ ਫੈਸਲਾ ਕੋਵਿਡ-19 ਸਬੰਧੀ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਲਿਆ ਗਿਆ ਹੈ|
ਉਨਾਂ ਨੇ ਦਸਿਆ ਕਿ ਹੁਣ ਯੂਨੀਵਰਸਿਟੀਹ ਵਿਚ ਪ੍ਰਵੇਸ਼ ਲਈ ਸਿਰਫ ਇਕ ਨੰਬਰ ਗੇਟ ਹੀ ਖੁਲਿਆ ਰਹੇਗਾ| ਨਾਲ ਹੀ ਯੂਨੀਵਰਸਿਟੀ ਦੇ ਕਰਮਚਾਰੀਆਂ ਦੇ ਲਈ ਗੇਟ ਨੰਬਰ ਚਾਰ ਵੀ ਖੁੱਲੇਗਾ ਜੋ ਪ੍ਰਵੇਸ਼ ਲਈ ਸਵੇਰੇ 8:45 ਤੋਂ 9:15 ਮਿੰਟ ਤਕ ਖੁੱਲੇਗਾ ਅਤੇ ਬਾਹਰ ਜਾਣ ਲਈ ਦੁਪਹਿਰ 1:30 ਮਿੰਟ ਤੋਂ ਦੁਪਹਿਰ 2:00 ਵਜੇ ਤਕ ਖੁੱਲਾ ਰਹੇਗਾ| ਇਸ ਦੇ ਲਈ ਯੂਨੀਵਰਸਿਟੀ ਕਰਮਚਾਰੀਆਂ ਨੂੰ ਆਪਣਾ ਪਹਿਚਾਣ ਪੱਤਰ ਤੇ ਵਾਹਨ ਦਾ ਗੇਟ ਪਾਸ ਦਿਖਾਉਣਾ ਜਰੂਰੀ ਹੋਵੇਗਾ|
ਉਨਾਂ ਨੇ ਦਸਿਆ ਕਿ ਇਸ ਦੌਰਾਨ ਕੋਵਿਡ-19 ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ| ਹਾਲਾਂਕਿ ਅਗਲੇ ਆਦੇਸ਼ਾਂ ਤਕ ਯੂਨੀਵਰਸਿਟੀ ਵਿਚ ਨਿਯਮਤ ਕਲਾਸਾਂ ਨਹੀ ਲਗਣਗੀਆਂ|
ਹਰਿਆਣਾ ਸਰਕਾਰ ਨੇ ਸਬੰਧਿਤ ਅਧਿਕਾਰੀਆਂ ਨੁੰ ਪਦਮ ਪੁਰਸਕਾਰਾਂ ਨਾਲ ਸਬੰਧਿਤ ਆਪਣੀ ਸਿਫਾਰਿਸ਼ 10 ਅਗਸਤ, 2020 ਤਕ ਭਿਜਵਾਉਣ ਦੇ ਨਿਰਦੇਸ਼ ਦਿੱਤੇ
ਚੰਡੀਗੜ, 30 ਜੂਨ – ਹਰਿਆਣਾ ਸਰਕਾਰ ਨੇ ਸਬੰਧਿਤ ਅਧਿਕਾਰੀਆਂ ਨੁੰ ਪਦਮ ਪੁਰਸਕਾਰਾਂ ਨਾਲ ਸਬੰਧਿਤ ਆਪਣੀ ਸਿਫਾਰਿਸ਼ 10 ਅਗਸਤ, 2020 ਤਕ ਪੀਡੀਐਫ ਫਾਰਮੇਟ ਵਿਚ cs0hry.nic.in ਦੀ ਸਾਇਟ ‘ਤੇ ਭਿਜਵਾਉਣ ਦੇ ਨਿਰਦੇਸ਼ ਦਿੱਤੇ ਹਨ| ਨਿਰਧਾਰਿਤ ਮਿੱਤੀ ਦੇ ਬਾਅਦ ਪ੍ਰਾਪਤ ਸਿਫਾਰਿਸ਼ਾਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਦਮ ਪੁਰਸਕਾਰ ਨਾਂਅ ਪਦਮ ਵਿਭੂਸ਼ਣ, ਪਦਮ ਭੂਸ਼ਨ ਲਤ| ਪਦਮਸ੍ਰੀ ਦੀ ਗਿਣਤੀ ਦੇਸ਼ ਦੇ ਸਰਵੋਚ ਨਾਗਰਿਕ ਸਨਮਾਨਾਂ ਵਿਚ ਹੁੰਦੀ ਹੈ ਜੋ ਕਿ ਹਰ ਸਾਲ ਗੰਣਤੰਤਰ ਦਿਵਸ ਦੇ ਮੌਕੇ ‘ਤੇ ਐਲਾਨ ਕੀਤੇ ਜਾਂਦੇ ਹਨ| ਉਨਾਂ ਨੇ ਦਸਿਆ ਕਿ ਮੁੱਖ ਸਕੱਤਰ ਵੱਲੋ. ਰਾਜ ਦੇ ਸਾਰੇ ਵਧੀਕ ਮੁੱਖ ਸਕੱਤਰਾਂ, ਪ੍ਰਧਾਨ ਸਕੱਤਰਾਂ, ਮੰਡਲ ਕਮਿਸ਼ਨਰਾਂ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਗਏ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਪਦਮ ਪੁਰਸਕਾਰਾਂ ਨਾਲ ਸਬੰਧਿਤ ਹਰੇਕ ਸਿਫਾਰਿਸ਼ ਦੇ ਨਾਲ ਸਬੰਧਿਤ ਵਿਅਕਤੀ ਦਾ ਪੂਰਾ ਨਾਂਅ, ਪਤਾ, ਜਨਮ ਮਿੱਤੀ, ਉਸ ਵਿਅਕਤੀ ਦੇ ਜੀਵਨ ਦੀ ਪ੍ਰਮੁੱਖ ਘਟਨਾਵਾਂ ਤੇ ਉਸ ਦੇ ਮੌਜੂਦਾ ਕਾਰੋਬਾਰ ਜਾਂ ਅਹੁਦੇ ਦਾ ਵੇਰਵਾ ਹਿੰਦੀ ਅਤੇ ਅੰਗ੍ਰੇਜੀ ਦੋਨਾਂ ਭਾਸ਼ਾਵਾਂ ਵਿਚ ਪੱਤਰ ਦੇ ਨਾਲ ਦਿੱਤੇ ਪ੍ਰੇਫਾਰਮਾ ਵਿਚ ਭਰ ਕੇ ਇਸ ਤਰਾ ਦਿੱਤਾ ਜਾਵੇ ਕਿ ਇਹ ਪ੍ਰਕਾਸ਼ਿਤ ਕੀਤਾ ਜਾ ਸਕੇ| ਇਸ ਤੋਂ ਇਲਾਵਾ, ਆਪਣੀ ਸਿਫਾਰਿਸ਼ਾ ਜਾ ਨਾਮਜਦਗੀਆਂ ਦੀ ਪਹਿਚਾਣ ਕਰਨ, ਉਨਾਂ ‘ਤੇ ਵਿਚਾਰ ਕਰਨ ਅਤੇ ਉਨਾਂ ਨੂੰ ਆਖੀਰੀ ਰੂਪ ਦੇਣ ਲਈ ਉਹ ਇਕ ਵਿਸ਼ੇਸ਼ ਸਰਚ ਕਮੇਟੀ ਗਠਨ ਕਰ ਸਕਦੇ ਹਨ|
ਉਨਾਂ ਨੇ ਦਸਿਆ ਕਿ ਜਿਨਾ ਵਿਅਕਤੀਆਂ ਦੀ ਸਿਫਾਰਿਸ਼ ਕੀਤੀ ਗਈ ਹੈ, ਉਨਾਂ ਦੀ ਆਜੀਵਨ ਉਪਲਬਧੀਆਂ ਨੂੰ ਦੇਖਦੇ ਹੋਏ ਉਹ ਇੰਨਾਂ ਪੁਰਸਕਾਰਾਂ ਲਈ ਪੂਰਣ ਰੂਪ ਨਾਲ ਯੋਗ ਹੋਣੇ ਚਾਹੀਦੇ ਹਨ| ਚੋਣ ਕਰਨ ਦੇ ਮਾਣਦੰਡ ਐਕਸੀਲੈਂਸ ਪਲੱਸ ਹੋਣਾ ਚਾਹੀਦਾ ਹੈ ਅਤੇ ਇੰਨਾਂ ਪੁਰਸਕਾਰਾਂ ਦੇ ਲਈ ਵਿਅਕਤੀਆਂ ਦੀ ਸਿਫਾਰਿਸ਼ ਕਰਦੇ ਸਮੇਂ ਉੱਚਤਮ ਮਾਨਕਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ| ਪੁਰਸਕਾਰ ਲਈ ਸਿਫਾਰਿਸ਼ ਕੀਤੇ ਵਿਅਕਤੀ ਦੀ ਉਪਲਬਧੀਆਂ ਵਿਚ ਜਨਤਕ ਸੇਵਾ ਦਾ ਭਾਵ ਹੋਣਾ ਜਰੂਰੀ ਹੈ| ਕਿਉਂਕਿ ਪਦਮ ਪੁਰਸਕਾਰ ਦੇਸ਼ ਦਾ ਦੂਜਾ ਸੱਭ ਤੋਂ ਵੱਡਾ ਨਾਗਰਿਕ ਪੁਰਸਕਾਰ ਹੈ, ਇਸ ਲਈ ਕਿਸੇ ਵੀ ਵਿਅਕਤੀ ਦੇ ਨਾਂਅ ਦੀ ਸਿਫਾਰਿਸ਼ ਕਰਨ ਤੋਂ ਪਹਿਲਾਂ ਇਸ ਗਲ ‘ਤੇ ਗੌਰ ਕੀਤਾ ਜਾਣਾ ਜਰੂਰੀ ਹੈ ਕਿ ਉਸ ਨੇ ਆਪਣੇ ਸਬੰਧਿਤ ਕਾਰਜ ਖੇਤਰ ਵਿਚ ਕੋਈ ਕੌਮੀ ਪੁਰਸਕਾਰ ਜਾਂ ਰਾਜ ਪੁਰਸਕਾਰ ਪ੍ਰਾਪਤ ਕੀਤਾ ਹੋਵੇ| ਪੁਰਸਕਾਰ ਦੇ ਲਈ ਮਹਿਲਾਵਾਂ, ਸਮਾਜ ਦੇ ਕਮਜੋਰ ਵਰਗਾਂ ਜਿਵੇਂ ਕਿ ਅਨੁਸੂਚਿਤ ਜਾਤੀ ਅਤੇ ਜਨਜਾਤੀਆਂ, ਅਪਾਹਜਾਂ ਆਦਿ ਵਿੱਚੋਂ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਹਿਚਾਣ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ| ਉਨਾਂ ਨੇ ਦਸਿਆ ਕਿ ਡਾਕਅਰਾਂ ਅਤੇ ਵਿਗਿਆਨਕਾਂ ਨੂੰ ਛੱਡ ਕੇ, ਜਨਤਕ ਖੇਤਰ ਦੀਆਂ ਸਮੱਗਰੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਸਮੇਤ ਸਰਕਾਰੀ ਕਰਮਚਾਰੀ ਪਦਮ ਪੁਰਸਕਾਰ ਦੇ ਲਈ ਯੋਗ ਨਹੀਂ ਹੋਣਗੇ|
ਉਨਾਂ ਨੇ ਦਸਿਆ ਕਿ ਸਾਲ 1954 ਵਿਚ ਸ਼ੁਰੂ ਇਹ ਪੁਰਸਕਾਰ ਕਲਾ, ਸਾਹਿਤ ਅਤੇ ਸਿਖਿਆ, ਖੇਡ, ਮੈਡੀਕਲ, ਸਮਾਜਿਕ ਕੰਮ, ਵਿਗਿਆਨ ਅਤੇ ਇੰਜਨੀਅਰਿੰਗ, ਜਨਤਕ ਮਾਮਲਿਆਂ, ਸਿਵਲ ਸੇਵਾ,ਵਪਾਰ ਅਤੇ ਉਦਯੋਗ ਵਰਗੇ ਸਾਰੇ ਖੇਤਰਾਂ ਜਾਂ ਫੈਕਲਟੀ ਵਿਚ ਮੰਨੇ-ਪ੍ਰਮੰਨੇ ਅਤੇ ਅਸਾਧਾਰਣ ਉਪਲਬਧੀਆਂ ਜਾਂ ਸੇਵਾ ਲਈ ਦਿੱਤੇ ਜਾਂਦੇ ਹਨ| ਇੰਨਾਂ ਪੁਰਸਕਾਰਾਂ ਲਈ ਜਾਤੀ, ਪੇ ੇ, ਹੈਸਿਅਤ ਜਾਂ ਲਿੰਗ ਦੇ ਸਦਭਾਵ ਦੇ ਬਿਨਾਂ ਸਾਰੇ ਵਿਅਕਤੀ ਯੋਗ ਹਨ| ਇੰਨਾਂ ਪੁਰਸਕਾਰਾਂ ਨੂੰ ਕੇਟਰੋਲ ਕਰਨ ਵਾਲੇ ਐਕਟਾਂ ਅਤੇ ਨਿਯਮਾਂ ਦੀ ਇਕ ਫੋਟੋਕਾਪੀ ਵੈਬਸਾਇਟ www.padmaawards.gov.in ‘ਤੇ ਵੀ ਉਪਲਬਧ ਹੈ|
ਬੁਲਾਰੇ ਨੇ ਦਸਿਆ ਕਿ ਪਦਮ ਪੁਰਸਕਾਰ ਦੇ ਲਈ ਨਾਮਜਦਗੀ ਜਾਂ ਸਿਫਾਰਿਸ਼ਾਂ ਇਸ ਉਦੇਸ਼ ਦੇ ਲਈ ਬਣਾਏ ਗਏ ਆਨਲਾਇਨ ਪੋਰਟਲ www.padmaawards.gov.in ‘ਤੇ ਹੀ ਪ੍ਰਾਪਤ ਕੀਤੇ ਜਾਣਗੇ| ਨਾਮਜਦਗੀਆਂ ਜਾਂ ਸਿਫਾਰਿਸ਼ਾਂ ਵਿਚ ਪੋਰਟਲ ‘ਤੇ ਉਪਲਬਧ ਫਾਰਮੇਟ ਵਿਚ ਦਿੱਤੇ ਅਨੁਸਾਰ ਸਾਰੇ ਢੁਕਵੇਂ ੇਵੇਰਵੇ ਹੋਣੇ ਚਾਹੀਦੇ ਹਨ ਜਿਸ ਵਿਚ ਉਸ ਵਿਅਕਤੀ ਦੇ ਖੇਤਰ ਦਾ ਫੈਕਲਟੀ ਵਿਚ ਉਸ ਦੀ ਮੰਨੀ-ਪ੍ਰਮੰਨੀਆਂ ਅਤੇ ਅਸਾਧਾਰਣ ਉਪਲਬਧੀਆਂ ਜਾਂ ਸੇਵਾਵਾਂ ਦਾ ਸਪਸ਼ਟ ਵਰਨਣ ਹੋਣਾ ਚਾਹੀਦਾ ਹੈ| ਕਿਸੇ ਵਿਅਕਤੀ ਦੀ ਆਨਲਾਇਨ ਸਿਫਾਰਿਸ਼ ਕਰਦੇ ਸਮੇਂ ਹਿਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਸਾਰੇ ਜਰੂਰੀ ਵੇਰਵੇ ਪੂਰੀ ਤਰਾ ਨਾਲ ਭਰੇ ਹੋਏ ਹੋਣ| ਆਨਲਾਇਨ ਸਿਫਾਰਿਸ਼ ਕਰਨ ਦੇ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਵੈਬਸਾਇਟ ‘ਤੇ ਉਪਲਬਧ ਹੈ|
ਉਨਾਂ ਨੇ ਦਸਿਆ ਕਿ ਪਿਛਲੇ ਸਮੇਂ ਵਿਚ ਇਹ ਦੇਖਿਆ ਗਿਆ ਕਿ ਹਾਲਾਂਕਿ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਨਾਮਜਦਗੀਆਂ ਪ੍ਰਾਪਤ ਹੁੰਦੀਆਂ ਹਨ, ਫਿਰ ਵੀ ਅਿਜਹੇ ਬਹੁਤ ਵਿਅਕਤੀ ਹੋ ਸਕਦੇ ਹਨ ਜੋ ਆਪਣੇ ਖੇਤਰ ਵਿਚ ਅਸਾਧਾਰਣ ਯੋਗਦਾਨ ਦੇ ਬਾਵਜੂਦ ਵਿਚਾਰ ਕੀਤੇ ਜਾਣ ਤੋਂ ਵਾਂਝੇ ਰਹਿ ਗਏ ਹੋਣ| ਅਕਸਰ ਅਜਿਹੇ ਬਹੁਤ ਵਿਅਕਤੀਆਂ ਦੀ ਸ਼ੁਰੂਆਤੀ ਤੌਰ ‘ਤੇ ਇਸ ਕਾਰਣ ਨਾਲ ਅਣਦੇਖੀ ਹੋ ਸਕਦੀ ਹੈ ਕਿ ਸ਼ਾਇਦ ਉਹ ਜਨਤਕ ਤੌਰ ‘ਤੇ ਪ੍ਰਚਾਰ ਨਾ ਚਾਹੁੰਦੇ ਹੋਣ| ਅਜਿਹੇ ਲੋਕਾਂ ਦੀ ਪਹਿਚਾਣ ਦੇ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ, ਜਿਨਯ ਦੀ ਸ਼ਾਨਦਾਰ ਅਤੇ ਉਪਲਬਧੀਆਂ ਜਾਂ ਮਾਨਤਾ ਦੇਣ ਅਤੇ ਨਾਮਜਦਗੀ ਕਰਨ ਦੇ ਲਾਇਕ ਹੋਣ| ਬੇਸ਼ੱਕ ਅਜਿਹੇ ਯੋਗ ਵਿਅਕਤੀਆਂ ਦੇ ਕੰਮਾਂ ਨੂੰ ਮਾਨਤਾ ਦੇਣ ਨਾਲ ਇੰਨਾਂ ਪੁਰਸਕਾਰਾਂ ਦਾ ਮਾਣ ਹੀ ਵਧੇਗਾ|
*****
ਹਰਿਆਣਾ ਸਰਕਾਰ ਨੇ ਸੂਬੇ ਦੇ ਸਰਕਾਰੀ ਤੇ ਏਡਿਡ ਕਾਲਜਾਂ ਅਤੇ ਤਕਨੀਕੀ ਸੰਸਥਾਨਾਂ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਅਗਾਮੀ ਵਿਦਿਅਕ ਸ਼ੈਂਸ਼ਨ ਵਿਚ ਰੇਡਿਓ ਰਾਹੀਂ ਪੜਾਈ ਕਰਵਾਉਣ ਦੀ ਹੁਣ ਤੋਂ ਤਿਆਰੀਆਂ ਸ਼ੁਰੂ ਕੀਤੀਆਂ
ਚੰਡੀਗੜ, 30 ਜੂਨ – ਹਰਿਆਣਾ ਸਰਕਾਰ ਨੇ ਸੂਬੇ ਦੇ ਸਰਕਾਰੀ ਤੇ ਏਡਿਡ ਕਾਲਜਾਂ ਅਤੇ ਤਕਨੀਕੀ ਸੰਸਥਾਨਾਂ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਅਗਾਮੀ ਵਿਦਿਅਕ ਸ਼ੈਂਸ਼ਨ ਵਿਚ ਰੇਡਿਓ ਰਾਹੀਂ ਪੜਾਈ ਕਰਵਾਉਣ ਦੀ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ| ਇਸ ਦੇ ਲਈ ਵਿਸ਼ਾ ਮਾਹਰਾਂ ਨਾਲ ਆਡਿਓ-ਲੈਕਚਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ|
ਹਰਿਆਣਾ ਦੇ ਉੱਚੇਰੀ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੇ ਵਿਦਿਆਰਥੀਆਂ ਦੀ ਆਨਲਾਇਨ ਈ-ਲਰਨਿੰਗ ਪਲੇਟਫਾਰਮਸ ਦੇ ਨਾਲ-ਨਾਲ ਹਰਿਆਣਾ ਦੇ ਉੱਚੇਰੀ ਸਿਖਿਆ ਵਿਭਾਗ ਤੇ ਤਕਨੀਕੀ ਸਿਖਿਆ ਵਿਭਾਗ ਨੇ ਰੇਡਿਓ ਪ੍ਰੋਗ੍ਰਾਮਾਂ ਰਾਹੀਂ ਵੀ ਡਿਸਟਂੈਸ-ਲਰਨਿੰਗ/ਲਰਨਿੰਗ-ਫਰਾਮ-ਹੋਮ ਨੂੰ ਪ੍ਰੋਤਸਾਹਿਤ ਕਰਨ ਦਾ ਫੈਸਲਾ ਕੀਤਾ ਹੈ| ਨਵੇਂ ਵਿਦਿਅਕਤ ਸ਼ੈਸ਼ਨ ਵਿਚ ਹਰਿਆਣਾ ਵਿਚ ਸਥਿਤ ਅਕਾਸ਼ਵਾਣੀ ਦੇ ਚਾਰੋ ਰੇਡਿਓ ਸਟੇਸ਼ਨਾਂ ਰੋਹਤਕ, ਹਿਸਾਰ, ਕੁਰੂਕਸ਼ੇਤਰ ਤੇ ਚੰਡੀਗੜ ਵਿਚ ਇਕ ਹੀ ਸਮੇਂ ‘ਤੇ ਡੇਢ ਘੰਟੇ ਦਾ ਇਹ ਸ਼ੈਸ਼ਨ ਪ੍ਰਸਾਰਿਤ ਕੀਤਾ ਜਾਵੇਗਾ| ਉਨਾਂ ਨੇ ਦਸਿਆ ਕਿ ਰੇਡਿਓ ‘ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਟਾਪਿਕ ਦਾ ਚੋਣ ਅਧਿਆਪਕਾਂ ਵੱਲੋਂ ਕੀਤਾ ਜਾਵੇਗਾ|
ਬੁਲਾਰੇ ਨੇ ਅੱਗੇ ਦਸਿਆ ਕਿ ਸਾਰੇ ਵਿਸ਼ਿਆਂ ਦੇ ਆਡਿਓ-ਲੈਕਚਰ ਸੂਬੇ ਦੇ ਵੱਖ-ਵੱਖ ਕਾਲਜਾਂ ਵਿਚ ਕੰਮ ਕਰ ਰਹੇ ਵਿਸ਼ਾ ਮਾਹਰਾਂ ਤੋਂ ਤਿਆਰ ਕਰਵਾਏ ਜਾਂਣਗੇ ਜੋ ਕਿ ਉੱਚ ਗੁਣਵੱਤਾ ਦੇ ਹੋਣਗੇ ਅਤੇ ਪ੍ਰੀਖਿਆ, ਪ੍ਰੈਕਟਿਸ/ਪ੍ਰੇਫੈਨਲ-ਲਾਇਫ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਜਾਣਗੇ| ਉਨਾਂ ਨੇ ਦਸਿਆ ਕਿ ਇਹ ਆਡਿਓ-ਫਾਇਲਸ ਵਿਸ਼ਾ ਮਾਹਰਾਂ ਵੱਲੋਂ ਸੱਤ ਜੁਲਾਈ, 2020 ਤਕ digigyanhry0gmail.com ਮੇਲ ‘ਤੇ ਭੇਜਣੇ ਹਨ|