ਹਰਿਆਣਾ ਦੇ ਮੁੱਖ ਮੰਤਰੀ ਨੇ ਤਿੰਨ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾਵਾਂ ਨੂੰ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਪੋਰਟਲ ਦੇ ਨਾਲ ਏਕੀਕਰਣ ਕਰਨ ਦਾ ਉਦਘਾਟਨ ਕੀਤਾ.

ਚੰਡੀਗੜ੍ਹ, 24 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਵਿਚ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੀ ਤਿੰਨ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾਵਾਂ ਨੂੰ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਪੋਰਟਲ ਦੇ ਨਾਲ ਏਕੀਕਰਣ ਕਰਨ ਦਾ ਉਦਘਾਟਨ ਕੀਤਾ ਹੈ|
ਇਕ ਸਰਕਾਰ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਨੇ ਤਿੰਨ ਪੈਂਸ਼ਨ ਯੋਜਨਾਵਾਂ ਨਾਂਅ ਬੁਢਾਪਾ ਸਨਮਾਨ ਭੱਤਾ (ਪੈਂਸ਼ਨ) ਯੋਜਨਾ, ਦਿਵਆਂਗ ਪੈਂਸ਼ਨ ਯੋਜਨਾ, ਅਤੇ ਵਿਧਵਾ ਤੇ ਬੇਘਰ ਮਹਿਲਾ ਪੈਂਸ਼ਨ ਯੋਜਨਾ ਦੇ ਏਕੀਕਰਣ ਦਾ ਉਦਘਾਟਨ ਕੀਤਾ ਹੈ|
ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੀ ਇੰਨ੍ਹਾਂ ਤਿੰਨ ਯੋਜਨਾਵਾਂ ਦੇ ਲਾਭਪਾਤਰਾਂ ਨੂੰ ਸਬੰਧਿਤ ਯੋਜਨਾ ਦੇ ਲਈ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਰਾਹੀਂ ਰਜਿਸਟਰਡ ਕੀਤਾ ਜਾਵੇਗਾ| ਇੰਨ੍ਹਾਂ ਯੋਜਨਾਵਾਂ ਨੂੰ ਪੀਪੀਪੀ ਦੇ ਨਾਲ ਜੋੜਨ ਨਾਲ ਲਾਭਪਾਤਰਾਂ ਨੂੰ ਪੈਂਸ਼ਨ ਜਾਰੀ ਕਰਨ ਦੇ ਲਈ ਪਰਿਵਾਰ ਦਾ ਵੇਰਵਾ ਆਸਾਨੀ ਨਾਲ ਉਪਲਬਧ ਹੋਵੇਗਾ| ਉਨ੍ਹਾਂ ਨੇ ਕਿਹਾ ਕਿ ਜੇਕਰ ਲਾਭਪਾਰਤ ਦੇ ਕੋਲ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਨਹੀਂ ਹੈ ਤਾਂ ਪਹਿਚਾਣ ਪੱਤਰ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ|
ਬੁਲਾਰੇ ਨੇ ਦਸਿਆ ਕਿ ਬੁਢਾਪਾ ਸਨਮਾਨ ਭੱਤਾ (ਪੈਂਸ਼ਨ ਯੋਜਨਾ) ਦੇ ਤਹਿਤ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਜੁਰਗ ਵਿਅਕਤੀਆਂ ਦਾ ਭੱਤਾ ਜਨਵਰੀ 2020 ਤੋਂ 2,000 ਰੁਪਏ ਮਹੀਨਾ ਤੋਂ ਵਧਾ ਕੇ 2,250 ਰੁਪਏ ਕੀਤਾ ਗਿਆ ਹੈ| ਇਸ ਤਰ੍ਹਾ, ਵਿਧਵਾ ਤੇ ਨਿਰਾਸ਼ਰਿਤ ਮਹਿਲਾ ਪੈਂਸ਼ਨ ਯੋਜਨਾ ਦੇ ਤਹਿਤ ਜਨਵਰੀ 2020 ਤੋਂ 2,000 ਰੁਪਏ ਮਹੀਨਾ ਰਕਮ ਨੂੰ ਵਧਾ ਕੇ 2,250 ਰੁਪਏ ਕੀਤਾ ਗਿਆ ਹੈ| ਇਸ ਤੋਂ ਇਲਾਵਾ, ਦਿਵਆਂਗ ਪੈਂਸ਼ਨ ਯੋਜਨਾ ਦੇ ਤਹਿਤ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ 60 ਫੀਸਦੀ ਜਾਂ ਇਸ ਤੋਂ ਵੱਧ ਵਿਕਲਾਂਗ ਵਿਅਕਤੀਆਂ ਲਈ ਪੈਂਸ਼ਨ ਰਕਮ ਜਨਵਰੀ 2020 ਤੋਂ 2,000 ਰੁਪਏ ਮਹੀਨਾ ਤੋਂ ਵਧਾ ਕੇ 2,250 ਰੁਪਏ ਕੀਤਾ ਗਿਆ ਹੈ|
ਇਸ ਮੌਕੇ ‘ਤੇ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਸ੍ਰੀ ਵੀ. ਉਮਾਸ਼ੰਕਰ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਪ੍ਰਧਾਨ੍ਹ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਨਿਦੇਸ਼ਕ ਸ੍ਰੀ ਭੁਪੇਂਦਰ ਸਿੰਘ, ਨਾਗਰਿਕ ਸੰਸਾਧਨ ਸੂਚਨਾ ਵਿਭਾਗ ਦੀ ਸਕੱਤਰ ਸੁਸ੍ਰੀ ਸੋਫਿਆ ਦਹਿਆ ਮੌਜੂਦ ਸਨ|

ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਤੇ ਵਿਧਾਨ ਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਪੰਚਕੂਲਾ ਵਾਸੀਆਂ ਨੂੰ ਸਿਖਿਆ ਖੇਤਰ ਨਾਲ ਜੁੜੀ ਦੋ ਵੱਡੀਆਂ ਸੌਗਾਤਾਂ ਦਿੱਤੀਆਂ
ਚੰਡੀਗੜ੍ਹ, 24 ਜੂਨ – ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਤੇ ਵਿਧਾਨ ਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਪੰਚਕੂਲਾ ਵਾਸੀਆਂ ਨੂੰ ਸਿਖਿਆ ਖੇਤਰ ਨਾਲ ਜੁੜੀ ਦੋ ਵੱਡੀਆਂ ਸੌਗਾਤਾਂ ਦਿੰਦੇ ਹੋਏ ਸੈਕਟਰ-26 ਵਿਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਅਤੇ ਸੈਕਟਰ 3 ਵਿਚ ਇੰਗਲਿਸ਼ ਮੀਡੀਅਮ ਦਾ ਤੀਜਾਂ ਪ੍ਰਾਈਮਰੀ ਸਕੂਲ ਪੰਚਕੂਲਾ ਦੀ ਜਨਤਾ ਨੁੰ ਸਮਰਪਿਤ ਕੀਤਾ|
ਸਿਖਿਆ ਮੰਤਰੀ ਤੇ ਵਿਧਾਨਸਭਾ ਸਪੀਕਰ ਨੇ ਲੋਕਡਾਉਨ ਦੇ ਚਲਦੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਦੋਨਾ ਸਿਖਿਅਕ ਸੰਸਥਾਨਾਂ ਦਾ ਉਦਘਾਟਨ ਕੀਤਾ| ਇਸ ਮੌਕੇ ‘ਤੇ ਸਿਖਿਆ ਮੰਤਰੀ ਨੇ ਕਿਹਾ ਕਿ ਸੂਬੇ ਵਿਚ 1405 ਇੰਗਲਿਸ਼ ਮੀਡੀਅਮ ਦੇ ਬੈਗ ਫਰੀ ਪ੍ਰਾਈਮਰੀ ਸਕੂਲ ਖੋਲੇ ਜਾਣਗੇ ਜਿਨ੍ਹਾਂ ਵਿੱਚੋਂ 418 ਸਕੂਲ ਖੋਲੇ ਜਾ ਚੁੱਕੇ ਹਨ ਅਤੇ 987 ਸਕੂਲਾਂ ਨੂੰ ਖੋਲਣ ਦੀ ਪ੍ਰਕ੍ਰਿਆ ਜਾਰੀ ਹੈ| ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਸਰਕਾਰੀ ਸਕੂਲਾਂ ਵਿਚ ਉੱਚ ਗੁਣਵੱਤਾ ਦੀ ਸਿਖਿਆ ਮਿਲੇ| ਇਸ ਦੇ ਲਈ ਅਧਿਆਪਕਾਂ ਨੂੰ ਵੀ ਐਕਟਿਵ ਹੋ ਕੇ ਕੰਮ ਕਰਨਾ ਚਾਹੀਦਾ ਹੈ|
ਉਨ੍ਹਾਂ ਨੇ ਕਿਹਾ ਕਿ ਸਿਖਿਆ ਦਾ ਪੱਧਰ ਵਧਾਉਣ ਦੇ ਲਈ ਸੂਬੇ ਵਿਚ 98 ਮਾਡਲ ਸੰਸਕ੍ਰਿਤੀ ਸਕੂਲ ਖੋਲੇ ਜਾਣਗੇ| ਹਰ ਬਲਾਕ ਵਿਚ ਇਕ ਮਾਡਲ ਸੰਸਕ੍ਰਿਤੀ ਸਕੂਲ ਜਰੂਰ ਹੋਵੇਗਾ ਤਾਂ ਜੋ ਵਿਸ਼ੇਸ਼ਕਰ ਗਰੀਬ ਬੱਚਿਆਂ ਨੂੰ ਬਿਹਤਰ ਸਿਖਿਆ ਮਿਲ ਸਕੇ|
ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਮੌਜੁਦਾ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਘੱਗਰ ਪਾਰ ਦੇ ਸੈਕਟਰਾਂ ਨੂੰ ਪੂਰਣ ਰੂਪ ਨਾਲ ਵਿਕਸਿਤ ਕਰਨ ਦਾ ਕਾਰਜ ਕੀਤਾ ਹੈ ਅਤੇ ਇਹ ਵੀ ਯਤਨ ਹੈ ਕਿ ਇੰਨ੍ਹਾਂ ਸੈਕਟਰਾਂ ਵਿਚ ਸਿਖਿਆ ਦੀ ਵੀ ਕੋਈ ਕਮੀ ਨਾ ਰਹੇ| ਇਸ ਲਈ ਲਗਭਗ 150 ਕਰੋੜ ਰੁਪਏ ਦੀ ਲਾਗਤ ਨਾਂਲ ਨੈਸ਼ਨਲ ਇੰਸਟੀਟਿਯੂਟ ਆਫ ਫੈਸ਼ਨ ਡਿਰਾਇੰਨਿੰਗ ਦਾ ਭਵਨ ਬਣਾਇਆ ਜਾ ਰਿਹਾ ਹੈ ਜੋ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ| ਇਸ ਦੀ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ| ਇਸ ਤੋਂ ਇਲਾਵਾ, ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਪਾਲੀਟੈਕਨਿਕ ਕਮ ਮਲਟੀਸਕਿਲ ਸੈਂਟਰ ਵੀ ਬਣ ਕੇ ਤਿਆਰ ਹੋ ਗਿਆ ਹੈ| ਇਸ ਦੀ ਵੀ ਕਲਾਸਾਂ ਲਗਾਈਆਂ ਜਾ ਰਹੀਆਂ ਹਨ| ਉਨ੍ਹਾਂ ਨੇ ਕਿਹਾ ਕਿ ਇਸ ਭਵਨ ਵਿਚ ਲਗਭਗ 150 ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਇਸ ਖੇਤਰ ਦੇ ਨੌਜੁਆਨਾਂ ਨੂੰ ਸਪੈਸ਼ਲ ਸਕਿਲ ਵਿਚ ਸਿੱਧਾ ਲਾਭ ਮਿਲੇ|
ਸ੍ਰੀ ਗੁਪਤਾ ਨੇ ਕਿਹਾ ਕਿ ਯੁਵਾ ਸਿਖਲਾਈ ਲੈ ਕੇ ਨੌਕਰੀ ਦੇ ਨਾਲ-ਨਾਲ ਸਵੈਰੁਜਗਾਰ ਦੇ ਖੇਤਰ ਵਿਚ ਆਤਮਨਿਰਭਰ ਬਣਨਗੇ| ਉਨ੍ਹਾਂ ਨੇ ਕਿਹਾ ਕਿ ਲਗਭਗ 18 ਏਕੜ ਥਾਂ ‘ਤੇ ਮਲਟੀਫੀਚਰਡ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ‘ਤੇ ਲਗਭਗ 19 ਕਰੋੜ ਰੁਪਏ ਦੀ ਲਾਗਤ ਆਵੇਗੀ| ਇਸ ਪਾਰਕ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ| ਇਹ ਖੇਤਰ ਦਾ ਸੱਭ ਤੋਂ ਚੰਗਾ ਅਤੇ ਬਿਹਤਰੀਨ ਪਾਰਕ ਵਿਕਸਿਤ ਹੋਵੇਗਾ ਜਿਸ ਦਾ ਲਾਭ ਪੰਚਕੂਲਾ ਦੇ ਲੋਕਾਂ ਨੂੰ ਮਿਲੇਗਾ|
ਉਨ੍ਹਾਂ ਨੇ ਕਿਹਾ ਕਿ ਮਾਡਲ ਸਕੂਲ ਦੀ ਕਲਪਨਾ ਹੀ ਸਮਾਰਟ ਪਲੇ ਸਕੂਲ ਦੇ ਰੂਪ ਵਿਚ ਵਿਕਸਿਤ ਕਰਨ ਦੀ ਹੈ ਜਿਸ ਨੂੰ ਮੁੱਖ ਮੰਤਰੀ ਸਾਕਾਰ ਕਰਨ ਲਈ ਨਿਰੰਤਰ ਕਾਰਜ ਕਰ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੋਨੌ ਸਕੂਲਾਂ ਦਾ ਘੱਗਰ ਪਾਰ ਦੇ ਨਾਗਰਿਕਾਂ ਨੂੰ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਲਾਭ ਮਿਲੇਗਾ|
ਉਨ੍ਹਾਂ ਨੇ ਕਿਹਾ ਕਿ ਸੈਕਟਰ 31 ਦੇ ਪ੍ਰਾਈਮਰੀ ਸਕੂਲ ‘ਤੇ 1.90 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਲਗਭਗ 1.10 ਏਕੜ ਵਿਚ ਵਿਕਸਿਤ ਕੀਤਾ ਗਿਆ ਹੈ| ਇਸ ਤਰ੍ਹਾ ਮਾਡਲ ਸੰਸਕ੍ਰਿਤੀ ਸਕੂਲ ਦੇ ਭਵਨ ‘ਤੇ 7.86 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ| ਇਹ ਭਵਨ ਲਗਭਗ 4.98 ਏਕੜ ‘ਤੇ ਬਣਾਇਆ ਗਿਆ ਹੈ|
ਇਸ ਮੌਕੇ ‘ਤੇ ਹਰਿਆਣਾ ਏਲੀਮੈਂਟਰੀ ਐਜੂਕੇਸ਼ਨ ਦੇ ਨਿਦੇਸ਼ਕ ਪ੍ਰਦੀਪ ਡਾਗਰ, ਵਧੀਕ ਨਿਦੇਸ਼ਕ ਬੰਦਨਾ ਦਿਸੋਦਿਆ ਸਮੇਤ ਹੋਰ ਅਧਿਕਾਰੀ ਮੌਜੂਦ ਸਨ|

ਹਰਿਆਣਾ ਸਰਕਾਰ ਨੇ ਜਿਲ੍ਹਾ ਰਿਵਾੜੀ ਵਿਚ ਤਿੰਨ ਇੰਟੀਗ੍ਰੇਟੇਡ ਆਓਬੀ ਦੇ ਨਿਰਮਾਣ ਤਹਿਤ 207.29 ਕਰੋੜ ਰੁਪਏ ਦੀ ਪ੍ਰਸਾਸ਼ਕੀ ਮੰਜੂਰੀ ਪ੍ਰਦਾਨ ਕੀਤੀ
ਚੰਡੀਗੜ੍ਹ, 24 ਜੂਨ – ਹਰਿਆਣਾ ਸਰਕਾਰ ਨੇ ਜਿਲ੍ਹਾ ਰਿਵਾੜੀ ਵਿਚ ਤਿੰਨ ਇੰਟੀਗ੍ਰੇਟੇਡ ਆਓਬੀ ਦੇ ਨਿਰਮਾਣ ਤਹਿਤ 207.29 ਕਰੋੜ ਰੁਪਏ ਦੀ ਪ੍ਰਸਾਸ਼ਕੀ ਮੰਜੂਰੀ ਪ੍ਰਦਾਨ ਕੀਤੀ ਹੈ|
ਇਕ ਸਰਕਾਰ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਇਸ ਸਬੰਧ ਦੇ ਇਕ ਪ੍ਰਸਤਾਵ ਨੂੰ ਆਪਣੀ ਮੰਜੂਰੀ ਦੇ ਦਿੱਤੀ ਹੈ| ਉਨ੍ਹਾਂ ਨੇ ਦਸਿਆ ਕਿ ਜਿੱਥੇ ਇਹ ਇੰਟੀਗ੍ਰੇਟੇਡ ਆਰਓਬੀ ਬਣਾਏ ਜਾਣਗੇ ਉਨ੍ਹਾਂ ਵਿਚ ਲੇਵਲ ਕ੍ਰਾਸਿੰਗ ਗਿਣਤੀ 1 (ਰਿਵਾੜੀ-ਰੋਹਤਕ ਰੇਲਵੇ ਲਾਇਨ ‘ਤੇ ਰੇਲਵੇ ਆਰਡੀ ਕਿਲੋਮੀਟਰ 2.05 ਅਤੇ ਰਿਵਾੜੀ-ਪਟੌਦੀ ਰੋਡ ‘ਤੇ ਕਿਲੋਮੀਟਰ 49.780), ਲੇਵਲ ਕ੍ਰਾਂਸਿੰਗ ਗਿਣਤੀ 1ਏ (ਰਿਵਾੜੀ-ਰੋਹਤਕ ਰੇਲਵੇ ਲਾਇਨ ‘ਤੇ ਰੇਲਵੇ ਆਰਡੀ ਕਿਲੋਮੀਟਰ 2.03 ਅਤੇ ਪਿੰਡ ਅਭੈ ਸਿੰਘ ਚੌਂਕ ਤੋਂ ਕਿਲੋਮੀਟਰ 2.580 ‘ਤੇ ਹੁਡਾ ਬਾਈਪਾਸ ਰੋਡ) ਅਤੇ ਲੇਵਲ ਕਾਂਸਿੰਗ ਗਿਣਤੀ 56 ਸਪੈਸ਼ਲ ( ਰਿਵਾੜੀ-ਦਿੱਲੀ ਰੇਲਵੇ ਲਾਇਨ ‘ਤੇ ਰੇਲਵੇ ਆਰਡੀ ਕਿਲੋਮੀਟਰ 80/3-4 ਅਤੇ ਰਾਓ ਅਭੈ ਸਿੰਘ ਚੌਂਕ ਤੋਂ ਕਿਲੋਮੀਟਰ 2.50 ‘ਤੇ ਬਾਈਪਾਸ) ਸ਼ਾਮਿਲ ਹਨ|
ਬੁਲਾਰੇ ਨੇ ਦਸਿਆ ਕਿ ਰੇਲਵੇ ਵੱਲੋਂ ਜਰੂਰੀ ਸਹੂਲਤਾਂ ਦੀ ਸ਼ਿਫਟਿੰਗਅਤੇ ਭੂਮੀ ਰਾਖਵਾਂ ਆਦਿ ਨੂੰ ਛੱਡ ਕੇ ਰੇਲਵੇ ਦੇ ਹਿੱਸੇ ਅਤੇ ਹੇਪ੍ਰੋਚਿਜ ਦੇ ਨਿਰਮਾਣ ਦੀ ਲਾਗਤ ਦਾ 50 ਫੀਸਦੀ ਖਰਚ ਭੁਗਤਾਨ ਕੀਤਾ|

*****

ਹਰਿਆਣਾ ਸਰਕਾਰ ਨੇ ਰਾਜੀਵ ਕਾਲੋਨੀ ਫਰੀਦਾਬਾਦ (ਬਲਾਕ ਵਲੱਭਗੜ੍ਹ) ਦੇ ਵਾਰਡ ਗਿਣਤੀ 1 ਦੇ ਸਰਕਾਰੀ ਪ੍ਰਾਥਮਿਕ ਸਕੂਲ ਨੂੰ ਮਿਡਲ ਪੱਧਰ ਤੱਕ ਅੱਪਗ੍ਰੇਡ ਕਰਨ ਦਾ ਫੈਸਲਾ ਕੀਤਾ
ਚੰਡੀਗੜ੍ਹ, 24 ਜੂਨ – ਹਰਿਆਣਾ ਸਰਕਾਰ ਨੇ ਰਾਜੀਵ ਕਾਲੋਨੀ ਫਰੀਦਾਬਾਦ (ਬਲਾਕ ਵਲੱਭਗੜ੍ਹ) ਦੇ ਵਾਰਡ ਗਿਣਤੀ 1 ਦੇ ਸਰਕਾਰੀ ਪ੍ਰਾਥਮਿਕ ਸਕੂਲ ਨੂੰ ਮਿਡਲ ਪੱਧਰ ਤੱਕ ਅੱਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੁਢਲੀ ਸਿਖਿਆ ਵਿਭਾਗ ਦੇ ਇਸ ਸਬੰਧ ਦੇ ਇਕ ਪ੍ਰਸਤਾਵ ਨੂੰ ਆਪਣੀ ਮੰਜੂਰੀ ਦੇ ਦਿੱਤੀ ਹੈ| ਇਕ ਏਕੜ ਥਾਂ ‘ਤੇ ਬਣੇ ਇਸ ਸਕੂਲ ਵਿਚ ਕੁੱਲ 14 ਕਮਰੇ ਹਨ ਅਤੇ ਵਿਦਿਆਰਥੀਆਂ ਦੀ ਗਿਣਤੀ 414 ਹੈ ਅਤੇ ਦੂਜੇ ਸਕੂਲ ਤੋਂ ਇਸ ਦੀ ਦੂਰੀ 2.5 ਕਿਲੋਮੀਟਰ ਹੈ| ਵਿਭਾਗ ਅਨੁਸਾਰ ਇਹ ਸਕੂਲ ਸਾਰੇ ਮਾਨਕ ਪੂਰੇ ਕਰਦਾ ਹੈ|

ਹਰਿਆਣਾ ਦੇ ਬਿਜਲੀ ਖਪਤਕਾਰਾਂ ਦੀ ਸ਼ਿਕਾਇਤਾਂ ਦੇ ਹੱਲ ਲਈ ਚਾਰ ਅੰਕਾਂ ਦਾ ਟੋਲ ਫਰੀ ਨੰਬਰ 1912 ਬਹੁਤ ਕਾਰਗਰ ਸਾਬਿਤ ਹੋ ਰਿਹਾ ਹੈ
ਚੰਡੀਗੜ੍ਹ, 24 ਜੂਨ – ਵਿਸ਼ਵਵਿਆਪੀ ਕੋਰੋਨਾ ਮਹਾਮਾਰੀ ਦੇ ਚਲਦੇ ਹਰਿਆਣਾ ਦੇ ਬਿਜਲੀ ਖਪਤਕਾਰਾਂ ਦੀ ਸ਼ਿਕਾਇਤਾਂ ਦੇ ਹੱਲ ਲਈ ਚਾਰ ਅੰਕਾਂ ਦਾ ਟੋਲ ਫਰੀ ਨੰਬਰ 1912 ਬਹੁਤ ਕਾਰਗਰ ਸਾਬਿਤ ਹੋ ਰਿਹਾ ਹੈ| ਮਈ ਮਹੀਨੇ ਵਿਚ ਇਸ ਨੰਬਰ ‘ਤੇ 1 ਲੱਖ 68 ਹਜਾਰ 566 ਸ਼ਿਕਾਇਤਾਂ ਆਈਆਂ, ਇੰਨਾਂ ਵਿੱਚੋਂ 800 ਫੀਸਦੀ ਸ਼ਿਕਾਇਤਾਂ ਤਾਂ ਅਜਿਹੀਆਂ ਸਨ ਜਿਨ੍ਹਾਂ ਦਾ ਬਿਜਲੀ ਵੰਡ ਨਿਗਮ ਦੇ ਤਕਨੀਕੀ ਕਰਮਚਾਰੀਆਂ ਨੇ ਅਗਲੇ ਦੋ ਘੰਟੇ ਵਿਚ ਹੱਲ ਕਰ ਕੇ ਆਪਣੀ ਜਿਮੇਵਾਰੀ ਦਾ ਪਰਿਚੈ ਦਿੱਤਾ| ਜਿਨ੍ਹਾਂ ਸ਼ਿਕਾਹਿਤਾਂ ਦਾ ਹੱਲ ਕਰਨ ਵਿਚ ਥੋੜਾ ਸਮੇਂ ਲਗ ਰਿਹਾ ਸੀ ਉਨ੍ਹਾਂ ਦਾ ਵੱਧ ਤੋਂ ਵੱਧ 10 ਘੰਟੇ ਵਿਚ ਹੱਲ ਕਰ ਕੇ ਬਿਜਲੀ ਖਪਤਕਾਰਾਂ ਨੂੰ ਰਾਹਤ ਦੇਣ ਦਾ ਕੰਮ ਕੀਤਾ|
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਬਿਜਲੀ ਨਿਗਮ ਦੇ ਇਕ ਬੁਲਾਰੇ ਨੇ ਦਸਿਆ ਕਿ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਨੇ ਆਪਣੇ ਬਿਜਲੀ ਖਪਤਕਾਰਾਂ ਦੇ ਲਈ ਬਿਜਲੀ ਸਪਲਾਈ, ਬਿਜਲੀ ਬਿੱਲ ਸਬੰਧਿਤ ਤੇ ਹੋਰ ਸ਼ਿਕਾਇਤਾਂ ਦਾ ਹੱਲ ਲਈ 1912 ਟੋਲ ਫਰੀ ਨੰਬਰ ਦਿੱਤਾ ਹੋਇਆ ਹੈ| ਇਸ ਤੋਂ ਇਲਾਵਾ, ਯੂਐਚਬੀਵੀਐਨ ਅਤੇ ਡੀਐਚਬੀਵੀਐਨ ਦੇ ਈਮੇਲ ਐਡਰੈਸ ‘ਤੇ ਵੀ ਬਿਜਲੀ ਖਪਤਕਾ ਆਪਣੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ| ਇੰਨ੍ਹਾਂ ਹੀ ਨਹੀਂ ਸ਼ਹਿਰਾਂ ਵਿਚ ਤਾਂ ਸੈਕਟਰ ਵਾਇਸ ਸਬੰਧਿਤ ਐਸਡੀਓ ਨੇ ਵਟਸਐਪ ਗਰੁੱਪ ਤਕ ਬਣਾਏ ਹੋਏ ਹਨ, ਜਿੱਥੇ ਬਜਿਲੀ ਖਪਤਕਾਰ ਵਾਟਸਐਪ ‘ਤੇ ਆਪਣੀ ਸ਼ਿਕਾਇਤ ਭੇਜਦਾ ਹੈ, ਸਬੰਧਿਤ ਤਕਨੀਕੀ ਸਟਾਫ ਵਅਸਐਪ ‘ਤੇ ਰਿਪਲਾਈ ਦਿੰਦਾ ਹੈ ਅਤੇ ਉਸ ਦੀ ਸ਼ਿਕਾਇਤ ਨੂੰ ਨੋਟ ਕਰ ਕੇ ਜਲਦੀ ਹੱਲ ਕਰਵਾਉਂਦਾ ਹੈ|
ਬੁਲਾਰੇ ਨੇ ਦਸਿਆ ਕਿ ਯੂਐਚਬੀਵੀਐਨ ਅਤੇ ਡੀਐਚਬੀਵੀਐਨ ਦਾ ਪ੍ਰਬੰਧਨ ਮੰਡਲ, ਸੀਨੀਅਰ ਇੰਜੀਨੀਅਰ ਸਾਰੀ ਸ਼ਿਕਾਇਤਾਂ ‘ਤੇ ਆਪਣੀ ਪੈਨੀ ਨਜਰ ਬਣਾਏ ਰੱਖਦੇ ਹਨ, ਜੇਕਰ ਕਿਸੇ ਸ਼ਿਕਾਇਤ ਦੇ ਹੱਲ ਵਿਚ ਜਿਆਦਾ ਸਮੇਂ ਲਗਦਾ ਹੈ ਤਾਂ ਉਸ ਦੇ ਲਈ ਖਪਤਕਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਵਜ੍ਹਾ ਨਾਲ ਦੇਰੀ ਹੋ ਰਹੀ ਹੈ, ਜਦੋਂ ਕਿ ਤਕਨੀਕੀ ਟੀਮ ਸ਼ਿਕਾਇਤ ਦੇ ਹੱਲ ਲਈ ਇਕੱਠੀ ਹੋਈ ਹੈ| ਸਾਰੀ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਖਪਤਕਾਰਾਂ ਤੋਂ ਵੀ ਫੀਡ ਬੈਕ ਲਈ ਜਾਂਦੀ ਹੈ| ਹੁਣ ਤਾਂ ਬਿਜਲੀ ਖਪਤਕਾਰ ਸਵੈ ਹੀ ਇਸ ਨੰਬਰ ਦਾ ਵੱਧ ਤੋਂ ਵੱਧ ਵਰਤੋਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕੋਰੋਨਾ ਮਹਾਮਾਰੀ ਤੋਂ ਬੱਚਣ ਲਈ ਆਨਲਾਇਨ ਰਾਹੀਂ ਹੀ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ|
ਇੰਨ੍ਹਾਂ ਦਿਨਾਂ ਵੋਲਟੇਜ ਟ੍ਰਾਂਸਫਾਰਮਰ ਜਲਨ ਸਬੰਧਿਤ ਸ਼ਿਕਾਇਤਾਂ ਵੱਧ ਆਉਂਦੀਆਂ ਹਨ, ਜਿਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਂਦਾ ਹੈ| ਹਰੇਕ ਸਬ ਡਿਵੀਜਨ ਵਿਚ ਅ੍ਰਾਂਸਫਾਰਮਰ ਦਾ ਬੈਂਕ ਬਣਾਇਆ ਹੋਇਆ ਹੈ ਜਿਵੇਂ ਹੀ ਟ੍ਰਾਂਸਫਾਰਮਰ ਖਰਾਬ ਹੁੰਦਾ ਹੈ ਉਸ ਦੀ ਥਾਂ ਚਲਦੀ ਨਵਾਂ ਲਗਾ ਦਿੱਤਾ ਜਾਂਦਾ ਹੈ|
ਬੁਲਾਰੇ ਨੇ ਦਸਿਆ ਕਿ ਬਿਜਲੀ ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਅਤੇ ਸੁਚਾਰੂ ਢੰਗ ਨਾਲ ਬਿਜਲੀ ਸਪਲਾਈ ਮਿਲੇ ਇਸ ਦੇ ਲਈ ਦੋਨੋ ਨਿਗਮ ਪ੍ਰਤੀਬੱਧ ਹਨ|

ਨੌਜੁਆਨਾਂ ਦੇ ਲਈ ਸਿਖਲਾਈ ਦੀ ਸਹੂਲਤਾਂ ਉਪਲਬਧ ਕਰਵਾਉਣ ਲਈ ਹੁਣ ਇੱਥੇ ਸਿਮਯੂਲੇਟਰ ਵੀ ਸਥਾਪਿਤ ਕੀਤਾ ਜਾਵੇਗਾ – ਡਿਪਟੀ ਮੁੱਖ ਮੰਤਰੀ
ਚੰਡੀਗੜ੍ਹ, 24 ਜੂਨ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਹਿਸਾਰ ਵਿਚ ਕੌਮਾਂਤਰੀ ਹਵਾਬਾਜੀ ਹੱਬ ਦੇ ਵਿਕਾਸ ਲਈ ਇਕ ਮਜਬੂਤ ਅਤੇ ਬੁਨਿਆਦੀ ਪਰਿਕਲਪਨਾ ਨੂੰ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿਚ ਇਕ ਮਹਤੱਵਪੂਰਣ ਕਦਮ ਚੁੱਕਦੇ ਹੋਏ ਅੱਜ ਹਵਾਬਾਜੀ ਉੁਦਯੋਗ ਨਾਲ ਜੁੜੀ ਕੰਪਨੀਆਂ ਨਾਲ ਵੀਡੀਓ ਕਾਨਫ੍ਰੈਸਿੰਗ ਰਾਹੀਂ ਗਲਬਾਤ ਕੀਤੀ| ਨੌਜੁਆਨਾਂ ਦੇ ਲਈ ਸਿਖਲਾਈ ਦੀ ਸਹੂਲਤਾਂ ਉਪਲਬਧ ਕਰਵਾਉਣ ਲਈ ਹੁਣ ਇੱਥੇ ਸਿਮਯੂਲੇਟਰ ਵੀ ਸਥਾਪਿਤ ਕੀਤਾ ਜਾਵੇਗਾ|
ਡਿਪਟੀ ਮੁੱਖ ਮੰਤਰੀ, ਜਿਨ੍ਹਾਂ ਦੇ ਕੋਲ ਨਾਗਰਿ ਹਵਾਬਾਜੀ ਵਿਭਾਗ ਦਾ ਪ੍ਰਭਾਰ ਵੀ ਹੈ, ਨੇ ਵਿਭਾਗ ਦੀ ਸਮੀਖਿਆ ੍ਰਮੀਟਿੰਗ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਯੋਨਜਾ ‘ਤੇ ਜਲਦੀ ਤੋਂ ਜਲਦੀ ਕੰਮ ਕਰਨ ਦੇ ਲਈ ਸਾਰੇ ਹੱਤਧਾਰਕਾਂ ਦੇ ਨਾਲ ਨ੍ਹਿਯਮਤ ਮੀਟਿੰਗਾਂ ਕਰਨ| ਇਸ ਮੌਕੇ ‘ਤੇ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਅਪੂਰਵ ਸਿੰਘ, ਵਿਸ਼ੇਸ਼ ਸਕੱਤਰ ਅਤੇ ਸਲਾਹਕਾਰ, ਸ੍ਰੀ ਸਾਕੇਤ ਕੁਮਾਰ ਵੀ ਮੌਜੂਦ ਸਨ| ਵੀਡੀਓ ਕਾਨਫ੍ਰੈਸਿੰਗ ਰਾਹੀਂ ਗਲਬਾਤ ਦੌਰਾਨ ਏਅਰਬੱਸ, ਵਿਸਤਾਰਾ, ਸਪਾਇਸਜੈਟ, ਇੰਡੀਗੋ ਅਤੇ ਈਐਨਟੀਸੀ ਵਰਗੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ|
ਵਰਨਣਯੋਗ ਹੈ ਕਿ ਹਰਿਆਣਾ ਸਰਕਾਰ ਸੂਬੇ ਦੀ ਹਵਾਈ ਪੱਟਿਆਂ ਦੇ ਵਿਸਥਾਰ ਅਤੇ ਕਮਰਸ਼ਿਅਲ ਪਾਇਲਟ ਦੀ ਸਿਖਲਾਈ ਲਈ ਸਹੂਲਤਾਂ ਵਧਾਉਣ ਲਈ ਭਾਰਤੀ ਹਵਾਈ ਹੱਡਾ ਅਥਾਰਿਟੀ (ਏਏਆਈ) ਦੇ ਨਾਲ ਪਹਿਲਾਂ ਹੀ ਇਕ ਸਮਝੌਤਾ ਮੈਮੋ (ਐਮਓਯੂ) ‘ਤੇ ਹਸਤਾਖਰ ਕਰ ਚੁੱਕੀ ਹੈ| ਨਾਗਕਿਰ ਹਵਾਬਾਜੀ ਵਿਭਾਗ ਦੇ ਸਾਲ 2020-21 ਦੇ ਬਜਟ ਵਿਚ 311 ਫੀਸਦੀ ਤੋਂ ਵੱਧ ਦਾ ਵਾਧਾ ਕਰਦੇ ਹੋਏ ਇਸ ਨੂੰ 42.09 ਕਰੋੜ ਤੋਂ ਵਧਾ ਕੇ 173.07 ਕਰੋੜ ਰੁਪਏ ਕੀਤਾ ਗਿਆ ਹੈ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਇਸ ਗਲ ਨਾਲ ਵੀ ਜਾਣੂੰ ਕਰਵਾਇਆ ਕਿ ਸਰਕਾਰ ਨੇ ਹਿਸਾਰ ਦੀ ਮੌਜੂਦਾ ਹਵਾਈ ਪੱਟੀ ਦੇ ਕੋਲ 4,200 ਏਕੜ ਥਾਂ ਰਾਖਵੇਂ ਕਰ ਦਿੱਤੀ ਹੈ, ਜਿਸ ਦੀ ਵਰਤੋ ਪਰਿਯੋਜਨਾ ਦੇ ਵਿਸਥਾਰ ਲਈ ਕੀਤੀ ਜਾ ਸਕਦੀ ਹੈ| ਪ੍ਰਸਤਾਵਿਤ ਹਵਾਬਾਜੀ ਹੱਬ ਵਿਚ ਕੌਮਾਂਤਰੀ ਮਾਨਕ ਦੇ ਹਵਾਈ ਅੱਡੇ ਦੇ ਨਾਲ 9,000 ਫੁੱਟ ਰਨਵੇ, ਏਅਰਲਾਇੰਸ ਅਤੇ ਜਨਰਲ ਏਵਿਏਸ਼ਨ (ਜੀਏ) ਆਪਰੇਟਰਾਂ ਦੇ ਲਈ ਕਾਫੀ ਪਾਰਕਿੰਗ, ਰੱਖਰਖਾਵ, ਮਰੰਮਤ ਅਤੇ ਓਵਰਹਾਲ (ਐਮਆਰਓ) ਸਹੂਲਤਾਂ, ਏਅਰੋਸਪੇਸ ਯੂਨੀਵਰਸਿਟੀ, ਪਾਇਲਟਾਂ, ਇੰਜੀਨੀਅਰਾਂ ਅਤੇ ਗਰਾਊਂਡ ਹੈਂਡਲਿੰਗ ਸਟਾਫ ਲਈ ਗਲੋਬਲ ਟ੍ਰੇਨਿੰਗ ਸੈਂਟਰ ਅਤੇ ਰਿਹਾਇਸ਼ੀ ਅਤੇ ਵਪਾਰਕ ਵਿਕਾਸ ਦੀ ਯੋਜਨਾ ਸ਼ਾਮਿਲ ਹੈ|
ਗਲਬਾਤ ਦੌਰਾਨ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਹਿਸਾਰ ਦੇ ਪ੍ਰਸਤਾਵਿਤ ਹਵਾਬਾਜੀ ਹੱਬ ਦੀ ਵਰਤੋ ਡਰਾਈਪੋਰਟ ਵਜੋ ਵੀ ਕੀਤੀ ਜਾ ਸਕਦੀ ਹੈ ਕਿ“ਂਕਿ ਕੇਂਦਰ ਸਰਕਾਰ ਵੱਲੋਂ ਦਿੱਲੀ-ਸਿਰਸਾ ਆਰਥਿਕ ਕਾਰੀਡੋਰ ਅਤੇ ਰੋਹਤਕ-ਰਿਵਾੜੀ ਲਿੰਕ ਦੇ ਜਰਿਏ ਦਿੱਲੀ-ਮੁੰਬਈ ਉਦਯੋਗਿਕ ਕਾਰੀਡੋਰ (ਡੀਐਮਆਈਸੀ) ਨੂੰ ਜੋੜਨ ਦੀ ਸੰਭਾਵਨਾਵਾਂ ਦੇ ਨਾਲ ਭਾਰਤਮਾਲਾ ਪਰਿਯੋਜਨਾ ਵਿਚ ਹਿਸਾਰ ਨੂੰ ਸ਼ਾਮਿਲ ਕੀਤਾ ਹੈ|
ਡਿਪਟੀ ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ ਹਿਸਾਰ ਵਿਚ ਏਵੀਏਸ਼ਨ ਹੱਬ ਦੇ ਵਿਕਾਸ ਲਈ ਰਾਜ ਸਰਕਾਰ ਨੇ ਸੁਝਾਅ ਦੇਣ ਲਈ ਡੋਮੇਨ ਮਾਹਰਾਂ ਦੇ ਇਕ ਸੰਯੁਕਤ ਕਾਰਜ ਸਮੂਹ ਦਾ ਗਠਨ ਕੀਤਾ ਗਿਆ ਹੈ| ਇਸ ਤੋਂ ਇਲਾਵਾ, ਭਿਵਾਨੀ ਬਾਛੌਦ (ਨਾਰਨੌਲ), ਪਿੰਜੌਰ ਅਤੇ ਕਰਨਾਲ ਵਿਚ ਏਵਿਏਸ਼ਨ ਗਤੀਵਿਧੀਆਂ ਨੂੰ ਵੀ ਵਧਾਇਆ ਜਾਵੇਗਾ|

ਹਰਿਆਣਾ ਦੇ ਸਿਖਿਆ ਮੰਤਰੀ 26 ਜੂਨ, 2020 ਨੂੰ ਸਕੂਲ ਲੀਵਿੰਗ ਸਰਟੀਫਿਕੇਟ ਦੇ ਮੁੱਦੇ ਸਮੇਤ ਹੋਰ ਮਾਮਲਿਆਂ ‘ਤੇ ਰਾਜ ਦੇ ਪ੍ਰਾਈਵੇਟ ਸਕੂਲ ਐਸੋਸਿਏਸ਼ਨ ਦੇ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਦੀ ਅਗਵਾਈ ਕਰਣਗੇ
ਚੰਡੀਗੜ੍ਹ, 24 ਜੂਨ – ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ 26 ਜੂਨ, 2020 ਨੂੰ ਸਕੂਲ ਲੀਵਿੰਗ ਸਰਟੀਫਿਕੇਟ ਦੇ ਮੁੱਦੇ ਸਮੇਤ ਹੋਰ ਮਾਮਲਿਆਂ ‘ਤੇ ਰਾਜ ਦੇ ਪ੍ਰਾਈਵੇਟ ਸਕੂਲ ਐਸੋਸਿਏਸ਼ਨ ਦੇ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਦੀ ਅਗਵਾਈ ਕਰਣਗੇ|
ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਮੀਟਿੰਗ ਵਿਚ ਇਕ ਸਕੂਲ ਨੂੰ ਛੱਡਕੇ ਦੂਜੇ ਸਕੂਲ ਵਿਚ ਦਾਖਲਾ ਲੈਣ ਵਾਲੇ ਸਕੂਲੀ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਸਕੂਲ ਲੀਵਿੰਗ ਸਰਟੀਫਿਕੇਟ ਦੇ ਬਾਰੇ ਵਿਚ ਮੁੱਖ ਰੂਪ ਨਾਲ ਚਰਚਾ ਹੋਵੇਗੀ| ਇਸ ਮੌਕੇ ‘ਤੇ ਸਕੂਲ ਸਿਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ|
*******

ਰਾਜ ਵਿਚ 6206 ਕਿਸਾਨਾਂ ਤੋਂ ਕੁੱਲ 14347 ਮੀਟ੍ਰਿਕ ਟਨ ਸੂਰਜਮੁਖੀ ਬੀਜ ਦੀ ਖਰੀਦ ਕੀਤੀ ਗਈ
ਚੰਡੀਗੜ੍ਹ, 24 ਜੂਨ – ਹਰਿਆਣਾ ਦੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਸਹਿਕਾਰਿਤਾ ਵਿਭਾਗ, ਸ੍ਰੀ ਸੰਜੀਵ ਕੌਸ਼ਲ ਵੱਲੋਂ ਜਾਰੀ ਇਕ ਬਿਆਨ ਵਿਚ ਇਹ ਦਸਿਆ ਗਿਆ ਕਿ ਰਾਜ ਵਿਚ 6206 ਕਿਸਾਨਾਂ ਤੋਂ ਕੁੱਲ 14347 ਮੀਟ੍ਰਿਕ ਟਨ ਸੂਰਜਮੁਖੀ ਬੀਜ ਦੀ ਖਰੀਦ ਕੀਤੀ ਗਈ ਹੈ|
ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਹੁਣ ਤਕ ਰਾਜ ਦੇ 11783 ਕਿਸਾਨਾਂ ਤੋਂ 12583.33 ਮੀਟ੍ਰਿਕ ਟਨ ਗ੍ਰਾਮ ਦੀ ਖਰੀਦ ਕੀਤੀ ਜਾ ਚੁੱਕੀ ਹੈ|
ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਆਪਣੀ ਉਪਜ ਦੀ ਖਰੀਦ ਦੇ ਬਾਰੇ ਵਿਚ ਚਿੰਤਾ ਨਹੀਂ ਕਰਨੀ ਚਾਹੀਦੀ ਹੈ| ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਮੇਰੀ ਫਸਲ ਮੇਰਾ ਬਿਉਰਾ ‘ਤੇ ਉਨ੍ਹਾਂ ਦੇ ਰਜਿਸਟ੍ਰੇਸ਼ਣ ਦੇ ਅਨੁਸਾਰ ਉਨ੍ਹਾਂ ਦੀ ਉਪਜ ਦੀ ਖਰੀਦ ਕਰੇਗੀ|
ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸੁਰਜਮੁਖੀ ਦੇ ਉਹ ਕਿਸਾਨ ਜੋ ਹੁਣ ਤਕ ਮੇਰੀ ਫਸਲ ਮੇਰਾ ਬਿਊਰਾ ਵਿਚ ਰਜਿਸਟਰਡ ਨਹੀਂ ਹੋਏ ਹਨ ਉਹ ਆਪਣੇ ਵੈਰੀਫਿਕੇਸ਼ਨ ਲਈ ਸਬੰਧਿਤ ਜਿਲ੍ਹੇ ਦੇ ਉੱਪ ਨਿਦੇਸ਼ਕ ਖੇਤੀਬਾੜੀ ਨੂੰ ਬਿਨੈ ਕਰ ਸਕਦੇ ਹਨ|

ਹਰਿਆਣਾ ਪੁਲਿਸ ਨੇ ਗਸ਼ਤ ਦੌਰਾਨ ਜਿਲ੍ਹਾ ਕੈਥਲ ਵਿਚ ਤਸਕਰੀ ਕਰ ਲਿਆਇਆ ਜਾ ਰਿਹਾ 226 ਕਿਲੋਗ੍ਰਾਮ 800 ਗ੍ਰਾਮ ਡੋਡਾ ਪੋਸਤ ਬਰਾਮਦ ਕੀਤਾ
ਚੰਡੀਗੜ੍ਹ, 24 ਜੂਨ – ਹਰਿਆਣਾ ਪੁਲਿਸ ਨੇ ਇਕ ਵਾਰ ਫਿਰ ਇੰਟਰ ਸਟੇਟ ਡਰੱਗ ਪੈਡਲਰਾਂ ਵੱਲੋਂ ਸੂਬੇ ਵਿਚ ਤਸਕਰੀ ਕਰ ਨਸ਼ੇ ਦੀ ਇਕ ਵੱਡੀ ਖੇਪ ਲਿਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ| ਪੁਲਿਸ ਨੇ ਜਿਲ੍ਹਾ ਕੈਥਲ ਵਿਚ ਰਾਤ ਗਸ਼ਤ ਦੌਰਾਨ ਮਹਿੰਦਰਾ ਐਕਸਯੂਵੀ ਗੱਡੀ ਰਾਹੀਂ ਤਸਕਰੀ ਕਰ ਲਿਆਇਆ ਜਾ ਰਿਹਾ 226 ਕਿਲੋਗ੍ਰਾਮ 800 ਗ੍ਰਾਮ ਡੋਡਾ ਕੂੜਾ ਪੋਸਤ ਬਰਾਮਦ ਕੀਤਾ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਨੇ ਅੱਧੀ ਰਾਤ ਨੂੰ ਨਸ਼ੇ ਦੀ ਖੇਪ ਨੂੰ ਕੈਥਲ ਜਿਲ੍ਹਾ ਵਿਚ ਪੰਜਾਬ ਦੀ ਸੀਮਾ ਦੇ ਕੋਲ ਏਰਿਆ ਤੋਂ ਬਰਾਮਦ ਕੀਤਾ ਗਿਆ| ਜਦੋਂ ਤਸਕਰ ਵਾਹਨ ਨੂੰ ਖੇਤਾਂ ਵਿਚ ਛੱਡ ਕੇ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ| ਜਾਂਚ ਦੌਰਾਨ ਵਾਹਨ ‘ਤੇ ਜਾਲੀ ਨੰਬਰ ਪਲੇਟ ਵੀ ਲੱਗੀ ਹੋਈ ਮਿਲੀ|
ਡਰੱਗ ਦੇ ਖਿਲਾਫ ਮੁਹਿੰਮ ਦੇ ਤਹਿਤ ਜਿਲ੍ਹਾ ਵਿਚ ਪੰਜਾਬ ਦੀ ਸੀਮਾ ਦੇ ਕੋਲ ਇਕ ਪੁਲਿਸ ਦਲ ਰਾਤ ਗਸ਼ਤ ‘ਤੇ ਸੀ| ਜਦੋਂ ਪੁਲਿਸ ਨੇ ਪੰਜਾਬ ਦੇ ਵੱਲ ਤੋਂ ਆਉਣ ਵਾਲੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਡਰਾਈਵਰ ਨੇ “ਸ ਨੂੰ ਖੇਤਾਂ ਦੇ ਵੱਲ ਭਜਾ ਦਿੱਤਾ| ਪਿੱਛਾ ਕਰਨ ਦੌਰਾਨ ਡਰਾਈਵਰ ਅਤੇ ਉਸ ਦੇ ਨਾਲ ਬੈਠਾ ਵਿਅਕਤੀ ਵਾਹਨ ਨੂੰ ਛੱਡ ਕੇ ਅੱਗੇ ਖੇਤਾਂ ਵੱਲ ਭੱਜ ਗਏ| ਮਹਿੰਦਰਾ ਐਕਸਯੂਵੀ ਗੱਡੀ ਦੇ ਅੰਦਰ ਤੋਂ 9 ਕੱਟੇ ਬਰਾਮਦ ਹੋਏ, ਜਿਨ੍ਹਾਂ ਦੇ ਅੰਦਰ ਤੋਂ ਹਰੇਕ ਕੱਟੇ ਵਿਚ 25 ਕਿਲੋ 200 ਗ੍ਰਾਮ ਡੋਡਾ ਪੋਸਤ ਸਮੇਤ ਲਗਭਗ 20 ਲੱਖ ਰੁਪਏ ਮੁੱਲ ਦਾ ਕੁੱਲ 226 ਕਿਲੋ 800 ਗ੍ਰਾਮ ਡੋਡਾ ਪੋਸਤ ਬਰਾਮਦ ਹੋਇਆ|
ਪੁਲਿਸ ਵੱਲੋਂ ਰਾਤ ਕਰੀਬ 3 ਵਜੇ ਤਕ 2 ਘੰਟੇ ਖੇਤਾਂ ਦੇ ਆਲੇ-ਦੁਆਲੇ ਖੇਤਰ ਵਿਚ ਤਸਕਰਾਂ ਦੀ ਤਲਾਸ਼ ਕੀਤੀ ਗਈ , ਪਰ ਦੋਸ਼ੀ ਇਸ ਦੌਰਾਨ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਚੁੱਕੇ ਸਨ| ਹਿਸ ਸਬੰਧ ਵਿਚ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਤਹਿਤ ਪੁਲਿਸ ਟੀਮ ਪੰਜਾਬ ਦੇ ਸਮਾਨਾ ਖੇਤਰ ਵਿਚ ਰਵਾਨਾ ਹੋ ਚੁੱਕੀ ਹੈ|
ਇਕ ਵੱਖ ਘਟਨਾ ਵਿਚ, ਸੀਆਈਏ ਦੀ ਇਕ ਟੀਮ ਨੇ ਨੂੰਹ ਜਿਲ੍ਹਾ ਵਿਚ ਡਰੱਗ ਰੱਖਣ ਦੇ ਦੋਸ਼ ਵਿਚ ਦੋ ਦੋਸ਼ੀਆਂ ਨੂੰ ਗਿਰਫਤਾਰ ਕਰ ਉਨ੍ਹਾਂ ਤੋਂ 6 ਕਿਲੋ 500 ਗ੍ਰਾਮ ਗਾਂਜਾ ਬਰਾਮਦ ਕੀਤਾ| ਉਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਚੱਲ ਰਹੀ ਹੈ|

ਸੂਬੇ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਤਕਨੀਕੀ ਅਹੁਦਿਆਂ ਦੇ ਕੋਰਸਾਂ ਨੂੰ ਜਲਦੀ ਸ਼ੁਰੂ ਕਰਨ ਦੀ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ – ਸਿਹਤ ਅਤੇ ਮੈਡੀਕਲ ਸਿਖਿਆ ਮੰਤਰੀ
ਚੰਡੀਗੜ, 24 ਜੂਨ – ਹਰਿਆਣਾ ਦੇ ਸਿਹਤ ਅਤੇ ਮੈਡੀਕਲ ਸਿਖਿਆ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਤਕਨੀਕੀ ਅਹੁਦਿਆਂ ਦੇ ਕੋਰਸਾਂ ਨੂੰ ਜਲਦੀ ਸ਼ੁਰੂ ਕਰਨ ਦੀ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ|
ਸ੍ਰੀ ਵਿਜ ਨੇ ਸਿਹਤ ਅਤੇ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਇਸ ਸਬੰਧ ਵਿਚ ਸਹੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹੈ| ਉਨਾਂ ਨੇ ਕਿਹਾ ਕਿ ਕੌਸ਼ਲ ਵਿਕਾਸ ਵਿਭਾਗ ਵੱਲੋਂ ਘੱਟੋ ਘੱਟ ਵਿਦਿਅਕ ਯੋਗਤਾ ਯੁਕਤ ਤਕਨੀਕੀ ਕੋਰਸ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ, ਜੋ ਕਿ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਸ਼ੁਰੂ ਕੀਤੇ ਜਾ ਸਕਦੇ ਹਨ| ਅਜਿਹੇ ਕੋਰਸਾਂ ਦੇ ਲਈ ਕੌਸ਼ਲ ਵਿਕਾਸ ਵਿਭਾਗ ਨੇ ਸਫਲ ਉਮੀਦਵਾਰਾਂ ਨੂੰ ਮੁਫਤ ਪ੍ਰਮਾਣ ਦੇਣ ਦੀ ਗੱਲ ਵੀ ਕਹੀ ਹੈ| ਇਸ ਤੋਂ ਹਸਪਤਾਲਾਂ ਵਿਚ ਟ੍ਰੇਨਡ ਅਤੇ ਕੁਸ਼ਲ ਸਟਾਫ ਦੀ ਉਪਲਬਧਤਾ ਵਿਚ ਸਹਾਇਤਾ ਮਿਲੇਗੀ|
ਸਿਹਤ ਮੰਤਰੀ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਸੂਬੇ ਦੇ ਯੂਵਾ ਅਜਿਹੇ ਕੋਰਸਾਂ ਦੀ ਪੜਾਈ ਕਰਨ ਲਈ ਦੂਜੇ ਸੂਬਿਆਂ ਜਾਂ ਨਿਜੀ ਸੰਸਥਾਨਾਂ ਵਿਚ ਜਾਂਦੇ ਹਨ ਪਰ ਉਹ ਆਪ ਚਾਹੁੰਦੇ ਹਨ ਕਿ ਸਰਕਾਰ ਵੱਲੋਂ ਅਜਿਹੇ ਕੋਰਸ ਸਰਕਾਰੀ ਮੈਡੀਕਲ ਕਾਲਜਾਂ ਵਿਚ ਸ਼ੁਰੂ ਹੋ ਸਕਣ| ਇਸ ਦੇ ਲਈ ਵੱਖ-ਵੱਖ ਕੋਰਸਾਂ ਨੂੰ ਸ਼ੁਰੂ ਕਰਨ ਦੀ ਸੰਭਾਵਨਾਂਵਾਂ ਸਮੇਤ ਸੀਟਾਂ ਦੀ ਗਿਣਤੀ ‘ਤੇ ਮੰਥਨ ਕਰਨ ਅਤੇ ਇਸ ਸਬੰਧ ਵਿਚ ਜਲਦੀ ਹੀ ਇਕ ਪ੍ਰਸਤਾਵ ਤਿਆਰ ਕਰਨ ਨੂੰ ਕਿਹਾ ਗਿਆ ਹੈ| ਕੌਸ਼ਲ ਵਿਕਾਸ ਵਿਭਾਗ ਵੱਲੋਂ 30 ਤੋਂ ਵੱਧ ਕੋਰਸਾਂ ਦਾ ਚੋਣ ਕੀਤਾ ਗਿਆ ਹੈ, ਜਿਨਾਂ ਵਿਚ ਡਿਉਟੀ ਪ੍ਰਬੰਧਕ, ਟਿਲਹੈਲਥ ਸਰਵਿਸ ਕਾਰਡੀਨੇਟਰ, ਹਸਪਤਾਲ ਕਾਰਡੀਨੇਟਰ, ਹੋਮ ਹੈਲਥ ਅੇਡ ਸਮੇਤ ਹੋਰ ਅਹੁਦੇ ਸ਼ਾਮਿਲ ਹਨ| ਕੌਸ਼ਲ ਵਿਭਾਗ ਨੇ ਇੰਨਾਂ ਕੋਰਸਾਂ ਦੇ ਲਈ ਘੱਟੋ ਘੱਟ ਵਿਦਿਅਕ ਯੋਗਤਾ ਵੀ ਨਿਰਧਾਰਿਤ ਕੀਤੀ ਹੈ|

*****
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਰਫ੍ਰਿਡ ਪ੍ਰਾਈਵੇਟ ਲਿਮੀਟੇਡ ਦੇ ਸਹਿਯੋਗ ਨਾਲ ਈ-ਲਾਇਬ੍ਰੇਰੀ ਤੋਂ ਈ-ਸੰਸਾਧਨਾਂ ਦੀ ਖੋਜ ਵਿਸ਼ਾ ‘ਤੇ ਇਕ ਦਿਨ ਵੈਬਿਨਾਰ ਦਾ ਆਯੋਜਨ ਕੀਤਾ
ਚੰਡੀਗੜ, 24 ਜੂਨ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੀ ਨੇਹਿਰੂ ਲਾਇਬ੍ਰੇਰੀ ਦੇ ਨਾਲ ਰਫ੍ਰਿਡ ਪ੍ਰਾਈਵੇਟ ਲਿਮੀਟੇਡ ਨਵੀਂ ਦਿੱਲੀ ਦੇ ਸਹਿਯੋਗ ਨਾਲ ਈ-ਲਾਇਬ੍ਰੇਰੀ ਤੋਂ ਈ-ਸੰਸਾਧਨਾਂ ਦੀ ਖੋਜ ਵਿਸ਼ਾ ‘ਤੇ ਇਕ ਦਿਨ ਵੈਬਿਨਾਰ ਦਾ ਆਯੋਜਨ ਕੀਤਾ ਗਿਆ| ਵੈਬਿਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਕੇ.ਪੀ.ਸਿੰਘ ਦੇ ਦਿਸ਼ਾ-ਨਿਰਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ 300 ਤੋਂ ਵੱਧ ਫੈਕਲਟੀ ਅਤੇ ਵਿਦਿਆਰਥੀ ਰਜਿਸਟਰਡ ਹੋਏ|
ਯੂਨੀਵਰਸਿਟੀ ਦੇ ਲਾਇਬ੍ਰੇਰਿਅਨ ਪ੍ਰੋਫੈਸਰ ਬਲਵਾਨ ਸਿੰਘ ਨੇ ਦਸਿਆ ਕਿ ਇਹ ਵੈਬਿਨਾਰ ਯੂਨੀਵਰਸਿਟੀ ਦੇ ਲਈ ਉਪਯੋਗੀ ਹੋਵੇਗਾ ਕਿਉਂਕਿ ਇਸ ਵੈਬਿਨਾਰ ਵਿਚ ਹਿੱਸਾ ਲੈਣ ਦੇ ਬਾਅਦ ਸੰਪੂਰਣ ਯੂਨੀਵਰਸਿਟੀ ਪਰਿਵਾਰ ਅਤੇ ਵਿਦਿਆਰਥੀ ਈ-ਲਾਇਬ੍ਰੇਰੀ ਗੇਟਵੇ ਰਾਹੀਂ ਜਾਗਰੁਕ ਹੋ ਸਕਣਗੇ| ਇਸ ਤੋਂ ਇਲਾਵਾ, ਕੋਵਿਡ-19 ਮਹਾਮਾਰੀ ਦੇ ਚਲਦੇ ਖੇਤੀਬਾੜੀ ਅਤੇ ਵਿਗਿਆਨ ਦੇ ਖੇਤਰ ਵਿਚ ਲਾਇਬ੍ਰੇਰੀ ਵੱਲੋਂ ਖਰੀਦ ਗਏ ਸਰੋਤਾਂ ਅਤੇ ਵੱਡੀ ਗਿਣਤੀ ਵਿਚ ਹੋਰ ਓਪਨ ਐਕਸੇਸ ਸਰੋਤ ਵਰਤੋ ਕਰ ਸਕਣਗੇ| ਨਾਲ ਹੀ ਵਰਤੋਕਰਤਾ ਘਰ ਬੈਠ ਕੇ ਹੀ ਲਾਇਬ੍ਰੇਰੀ ਦੇ ਈ-ਸੰਸਾਧਨਾਂ ਦੀ ਵਰਤੋ ਕਰ ਸਕਦੇ ਹਨ| ਇਸ ਦੌਰਾਨ ਉਨਾਂ ਨੇ ਈ-ਸੰਸਾਧਨ: ਭੂਤ, ਵਰਤਮਾਨ ਅਤੇ ਭਵਿੱਖ ‘ਤੇ ਆਪਣੀ ਪੇਸ਼ਕਸ਼ ਰਾਹੀਂ ਈ-ਸੰਸਾਧਨਾਂ ਦੀ ਵਿਸਥਾਰ ਲੜੀ ਪੇਸ਼ ਕੀਤੀ| ਹਿਸ ਤੋਂ ਬਾਅਦ ਰੇਫ੍ਰਿਡ ਟੀਮ ਨੇ ਯੂਨੀਵਰਸਿਅੀ ਦੇ ਵਿਦਿਅਕ ਉਪਭੋਗਤਾ ਨੰ ਰਿਮੋਟ ਲਾਗਿੰਗ ਸਹੂਲਤ ਦੇ ਨਾਲ ਰੇਫ੍ਰਿਡ ਪਲੇਟਫਾਰਮ ਦੀ ਵਰਤੋ ਅਤੇ ਵੱਡੀ ਗਿਣਤੀ ਵਿਚ ਸਰੋਤ ਦਾ ਵਿਸਥਾਰ ਪੂਰਵਕ ਵਰਨਣ ਕੀਤਾ|

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਸੂਬੇ ਦੇ ਕਿਸਾਨਾਂ ਨਾਲ ਵਰਚੂਅਲ ਸੰਵਾਦ ਕੀਤਾ
ਚੰਡੀਗੜ, 24 ਜੂਨ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੈ ਪ੍ਰਕਾਸ਼ ਦਲਾਲ ਨੇ ਅੱਜ ਚੰਡੀਗੜ ਤੋਂ ਸੂਬੇ ਦੇ ਕਿਸਾਨਾਂ ਤੋਂ ਵਰਚੂਅਲ ਸੰਵਾਦ ਕੀਤਾ| ਉਨਾਂ ਨੇ ਜਿੱਥੇ ਕਿਸਾਨਾਂ ਨੂੰ ਰਾਜ ਸਰਕਾਰ ਦੀ ਨੀਤੀਆਂ ਨਾਲ ਜਾਣੂੰ ਕਰਵਾਇਆ ਉੱਥੇ ਹੀ ਕਈ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਅਤੇ ਮੁੱਖ ਮੰਤਰੀ ਦਾ ਖੇਤੀਬਾੜੀ ਦੇ ਖੇਤਰ ਵਿਚ ਕੀਤੇ ਗਏ ਭਲਾਈਕਾਰੀ ਕੰਮਾਂ ‘ਤੇ ਧੰਨਵਾਦ ਪ੍ਰਗਟਾਇਆ|
ਇਸ ਮੌਕੇ ‘ਤੇ ਸ੍ਰੀ ਦਲਾਲ ਨੇ ਕਿਸਾਨਾਂ ਨੂੰ ਫਸਲਾਂ ਦਾ ਵਿਵਿਧੀਕਰਣ ਆਪਨਾਉਣ ਦੇ ਪ੍ਰਤੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਹੁਣ ਰੁਜਗਾਰ ਮੰਗਣ ਵਾਲੇ ਨਹੀਂ ਸਗੋਂ ਰੁਜਗਾਰ ਦੇਣ ਵਾਲੇ ਬਣਨ| ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਖੇਤੀਬਾੜੀ ਦੇ ਇਲਾਵਾ, ਪ ੂ ਪਾਲਣ, ਡੇਅਰੀ ਤੇ ਮੱਛੀ ਪਾਲਣ ਦੇ ਖੇਤਰ ਵਿਚ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨਾਂ ਦਾ ਲਾਭ ਗ੍ਰਾਮੀਣ ਖੇਤਰ ਦੇ ਯੁਵਾ ਬਖੂਬੀ ਚੁੱਕ ਸਕਦੇ ਹਨ| ਇਸ ਤੋਂ ਪਿੰਡ ਤੋਂ ਸ਼ਹਿਰ ਦੇ ਵੱਲ ਰੁਜਗਾਰ ਲਈ ਹੋਣ ਵਾਲੇ ਪਲਾਇਨ ਨੂੰ ਰੋਕਨ ਵਿਚ ਮਦਦ ਵੀ ਮਿਲੇਗੀ|
ਖੇਤੀਬਾੜੀ ਮੰਤਰੀ ਨੇ ਦਸਿਆ ਕਿ ਮੌਜੂਦਾ ਸਰਕਾਰ ਕਿਸਾਨਾਂ ਦੇ ਪਸ਼ੂ ਕਿਸਾਨ ਕ੍ਰੇਡਿਟ ਕਾਰਡ ਬਨਾਉਣ ‘ਤੇ ਜੋਰ ਦੇ ਰਹੀ ਹੈ ਅਤੇ ਸੂਬੇ ਵਿਚ ਕਰੀਬ 8 ਲੱਖ ਕਾਰਡ ਬਨਾਉਣ ਦਾ ਟੀਚਾ ਹੈ| ਉਨਾਂ ਨੇ ਦਸਿਆ ਕਿ ਪਸ਼ੂਆਂ ਲਈ ਰਾਜ ਸਰਕਾਰ ਵੱਲੋਂ 60,000 ਰੁਪਏ ਤੋਂ ਲੈ ਕੇ 3 ਲੱਖ ਰੁਪਏ ਤਕ ਦਾ ਬੀਮਾ ਕੀਤਾ ਜਾਂਦਾ ਹੈ| ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦੂਜੇ ਗਰੀਬ ਤਬਕੇ ਦੇ ਲੋਕਾਂ ਨੂੰ ਵੀ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਪ੍ਰੇਰਿਤ ਕਰਨ| ਉਨਾਂ ਨੇ ਦਸਿਆ ਕਿ ਦੁੱਧ ਦੀ ਉਪਲਬਧਤਾ ਸਾਲ 2013-14 ਵਿਚ ਜਿੱਥੇ 800 ਗ੍ਰਾਮ ਪ੍ਰਤੀ ਵਿਅਕਤੀ ਸੀ ਉੱਥੇ ਮੌਜੂਦਾ ਸਰਕਾਰ ਦੇ ਕਾਰਜਕਾਲ ਸਾਲ 2018-19 ਵਿਚ 1087 ਗ੍ਰਾਮ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਰਹੀ ਹੈ|
ਸ੍ਰੀ ਦਲਾਲ ਨੇ ਦਸਿਆ ਕਿ ਮੌਜੂਦਾ ਸਰਕਾਰ ਕਿਸਾਨ ਹਿਤੈਸ਼ੀ ਹੈ ਅਤੇ ਕਿਸਾਨਾਂ ਦੇ ਹਰ ਦੁੱਖ-ਦਰਦ ਵਿਚ ਸਹਾਇਤਾ ਕਰਦੀ ਹੈ| ਉਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲਾਂ ਦਾ ਬੀਮਾ ਕਰਵਾਉਣਾ ਚਾਹੀਦਾ ਹੈ ਤਾਂ ਜੋ ਕੁਦਰਤੀ ਆਪਦਾ ਜਾਂ ਉਤਪਾਦਨ ਘੱਟ ਹੋਣ ਨਾਲ ਕਿਸਾਨ ਦਾ ਕਿਸੇ ਤਰਾ ਦਾ ਰਿਸਕ ਨਾ ਰਹੇ| ਉਨਾਂ ਨੇ ਜਾਣਕਾਰੀ ਦਿੱਤੀ ਕਿ ਫਸਲ ਬੀਮਾ ਯੋਜਨਾ ਦੇ ਤਹਿਤ ਸਾਲ 2005-2014 ਦੇ ਉਸ ਸਮੇਂ ਦੀ ਸਰਕਾਰ ਨੇ ਕਿਸਾਨਾਂ ਨੂੰ ਮੁਆਵਜਾ ਵਜੋ ਸਿਰਫ 164.30 ਕਰੋੜ ਰੁਪਏ ਦਿੱਤੇ ਜਦੋਂ ਕਿ ਮੌਜੂਦਾ ਸਰਕਾਰ ਨੇ ਸਾਲ 2016 ਤੋਂ ਸਾਲ 2019 ਤਕ 2546.96 ਕਰੋੜ ਰੁਪਏ ਕਿਸਾਨਾਂ ਨੂੰ ਮੁਆਵਜੇ ਵਜੋ ਮਿਲੇ ਹਨ|
ਉਨਾਂ ਨੇ ਕਿਹਾ ਕਿ ਰਾਜ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ| ਉਨਾਂ ਨੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਸਰਕਾਰ ਦੀ ਫਸਲ ਵਿਵਿਧੀਕਰਣ ਨੂੰ ਆਪਨਾਉਂਦੇ ਹੋਏ ਖੇਤੀਬਾੜੀ ਅਤੇ ਹਿਸ ਨਾਲ ਜੁੜੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਚੁੱਕਣ ਅਤੇ ਆਪਣੀ ਆਮਦਨੀ ਨੂੰ ਵਧਾਉਣ|

ਸੂਬੇ ਦੇ ਕੈਂਸਰ, ਕਿਡਨੀ ਅਤੇ ਏਡਸ ਨਾਲ ਪੀੜਤ ਲੋਕਾਂ ਨੂੰ ਪੈਂਸ਼ਨ ਦਾ ਲਾਭ ਦੇਣ ਲਈ ਸਿਹਤ ਵਿਭਾਗ ਤੋਂ ਆਂਕੜੇ ਮੰਗੇ ਹਨ ਅਤੇ ਜਲਦੀ ਹੀ ਪੀੜਤ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ
ਚੰਡੀਗੜ, 24 ਜੂਨ – ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਸ੍ਰੀ ਓਮ ਪ੍ਰਕਾਸ਼ ਯਾਦਵ ਨੇ ਕਿਹਾ ਕਿ ਸੂਬੇ ਦੇ ਕੈਂਸਰ, ਕਿਡਨੀ ਅਤੇ ਏਡਸ ਨਾਲ ਪੀੜਤ ਲੋਕਾਂ ਨੂੰ ਪੈਂਸ਼ਨ ਦਾ ਲਾਭ ਦੇਣ ਲਈ ਸਿਹਤ ਵਿਭਾਗ ਤੋਂ ਆਂਕੜੇ ਮੰਗੇ ਹਨ ਅਤੇ ਜਲਦੀ ਹੀ ਪੀੜਤ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ|
ਸ੍ਰੀ ਯਾਦਵ ਨੇ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰਾਂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਵਿਚ ਹੁਣ ਤਕ 28 ਲੱਖ 74 ਹਜਾਰ ਲਾਭਪਾਤਰਾਂ ਨੂੰ ਵਿਭਾਗ ਦੀ ਵੱਖ-ਵੱਖ ਯੋਜਨਾਵਾਂ ਦੇ ਤਹਿਤ ਪੈਂਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ| ਜਿਸ ਵਿਚ ਬੁਢਾਪਾ ਸਨਮਾਨ ਭੱਤਾ ਯੋਜਨਾ ਵਿਚ 17 ਲੱਖ 38 ਹਜਾਰ, ਵਿਧਵਾ ਪੈਂਸ਼ਨ ਵਿਚ 7 ਲੱਖ 42 ਹਜਾਰ, ਦਿਵਆਂਗ ਜਨ ਪੈਂਸ਼ਨ ਵਿਚ 1 ਲੱਖ 74 ਹਜਾਰ, ਬੇਘਰ ਬੱਚਿਆਂ ਨੂੰ ਵਿੱਤੀ ਸਹਾਇਤਾ ਯੋਜਨਾ ਵਿਚ 2 ਲੱਖ 61 ਹਜਾਰ, ਲਾਡਲੀ ਸਮਾਜਿਕ ਸੁਰੱਖਿਆ ਭੱਤਾ ਯੋਜਨਾ ਵਿਚ 43 ਹਜਾਰ, ਕਸ਼ਮੀਰੀ ਵਿਸਥਾਪਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਯੋਜਨਾ ਵਿਚ ੈ, ਬੌਨਾ ਭੱਤਾ ਯੋਜਨਾ ਵਿਚ 39ਠ ਕਿੰਨਰ ਭੱਤਾ ਯੋਜਨਾ ਵਿਚ 32 ਅਤੇ ਸਕੂਲ ਵਿਚ ਨਾ ਜਾਣ ਵਾਲੇ ਅਪਾਹਜ ਬੱਚਿਆਂ ਲਈ ਵਿੱਤੀ ਸਹਾਇਤਾ ਵਿਚ 13 ਹਜਾਰ ਲਾਭਪਾਤਰਾਂ ਨੂੰ ਪੈਂਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ|
ਉਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੈਂਸ਼ਨ ਨਾਲ ਸਬੰਧਿਤ ਆਉਣ ਵਾਲੀ ਸਮਸਿਆਵਾਂ ਦਾ ਜਲਦੀ ਤੋਂ ਜਲਦੀ ਨਿਪਟਾਨ ਕੀਤਾ ਜਾਵੇ ਤਾਂ ਜੋ ਪੈਂਸ਼ਨ ਯੋਜਨਾ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਵਾਰ-ਵਾਰ ਦਫਤਰਾਂ ਦਾ ਚੱਕਰ ਨਾ ਕੱਟਣੇ ਪੈਣ|
ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਸੂਬੇ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਸਰਕਾਰ ਨੇ ਅੰਤੋਦੇਯ ਦੀ ਭਾਵਨਾ ਦੇ ਅਨੁਰੂਪ ਮਨੁੱਖਤਾ ਦੀ ਭਲਾਈ ਲਈ ਜਨ ਭਲਾਈ ਦੇ ਅਨੇਕ ਮਹਤੱਵਪੂਰਣ ਫੈਸਲੇ ਕੀਤੇ ਹਨ ਜਿਸ ਨਾਲ ਸਮਾਜ ਦੇ ਆਖੀਰੀ ਲਾਇਨ ਵਿਚ ਖੜੇ ਵਿਅਕਤੀ ਨੂੰ ਵੀ ਲਾਭ ਪਹੁੰਚ ਰਿਹਾ ਹੈ| ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਸਮੇਂ ਵਿਚ ਪ੍ਰਵਾਸੀ ਮਜਦੂਰਾਂ ਨੂੰ ਬੱਸ ਤੇ ਰੇਲ ਰਾਹੀਂ ਸਨਮਾਨ ਨਾਲ ਉਨਾਂ ਦੇ ਘਰ ਪਹੁੰਚਾਇਆ ਹੈ ਜੋ ਕਿ ਮਨੁੱਖਤਾ ਦੀ ਸੇਵਾ ਦਾ ਨਾਲ-ਨਾਲ ਜਨ ਭਲਾਈ ਵੀ ਹੈ|

ਕੋਵਿਡ-19 ਦੇ ਚਲਦੇ ਲਾਕਡਾਉਨ ਦੌਰਾਨ ਵਿਦਿਆਰਥੀਆਂ ਅਤੇ ਸਿਖਿਆਰਥੀ (ਟ੍ਰੇਨੀ) ਨੂੰ ਡਿਜੀਟਲ ਸਾਧਨਾਂ ਨਾਲ ਸਿਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵੱਖ-ਵੱਖ ਸਮਾਜਿਕ ਗਤੀਵਿਧੀਆਂ ਰਾਹੀਂ ਇਸ ਮੁਸ਼ਕਲ ਦੌਰ ਵਿਚ ਆਪਣੇ ਸਮਾਜਿਕ ਜਿਮੇਵਾਰੀਆਂ ਨੂੰ ਵੀ ਬਖੂਰੀ ਨਿਭਾਇਆ
ਚੰਡੀਗੜ, 24 ਜੂਨ – ਹਰਿਆਣਾ ਦੇ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਅਤੇ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ (ਐਚਐਸਡੀਐਮ) ਨੇ ਵਿਸ਼ਵ ਮਹਾਮਾਰੀ ਕੋਵਿਡ-19 ਦੇ ਚਲਦੇ ਲਾਕਡਾਉਨ ਦੌਰਾਨ ਵਿਦਿਆਰਥੀਆਂ ਅਤੇ ਸਿਖਿਆਰਥੀ (ਟ੍ਰੇਨੀ) ਨੂੰ ਡਿਜੀਟਲ ਸਾਧਨਾਂ ਨਾਲ ਸਿਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵੱਖ-ਵੱਖ ਸਮਾਜਿਕ ਗਤੀਵਿਧੀਆਂ ਰਾਹੀਂ ਇਸ ਮੁਸ਼ਕਲ ਦੌਰ ਵਿਚ ਆਪਣੇ ਸਮਾਜਿਕ ਜਿਮੇਵਾਰੀਆਂ ਨੂੰ ਵੀ ਬਖੂਰੀ ਨਿਭਾਇਆ ਹੈ|
ਸ੍ਰੀ ਮੂਲਚੰਦ ਸ਼ਰਮਾ ਅੱਜ ਇੱਥੇ ਯੂਨੀਵਰਸਿਟੀ ਅਤੇ ਐਚਐਸਡੀਐਸ ਦੇ ਵੱਖ-ਵੱਖ ਕੌਸ਼ਲ ਸਿਖਲਾਈ ਪ੍ਰੋਗ੍ਰਾਮਾਂ ਦੇ ਤਹਿਤ ਨਾਮਜਦਗੀ ਕੌਸ਼ਲ ਸਿਖਲਾਈ ਉਮੀਦਵਾਰਾਂ ਦੇ ਨਾਲ ਵਰਚੂਅਲ ਇੰਟ੍ਰੇਸ਼ਨ ਦੌਰਾਨ ਬੋਲ ਰਹੇ ਸਨ| ਕੌਸ਼ਲ ਯੂਨੀਵਰਸਿਟੀ ਅਤੇ ਕੌਸ਼ ਵਿਕਾਸ ਮਿਸ਼ਨ ਦੇ ਵੱਖ-ਵੱਖ ਕੌਸ਼ਲ ਸਿਖਲਾਈ ਪ੍ਰੋਗ੍ਰਾਮਾਂ ਦੇ ਤਹਿਤ ਨਾਮਜਦ ਸੂਬੇ ਦੇ 1000 ਤੋਂ ਵੱਧ ਉਮੀਦਵਾਰਾਂ ਨੇ ਇਸ ਵਰਚੂਅਲ ਗਲਬਾਤ ਵਿਚ ਹਿੱਸਾ ਲਿਆ| ਇਸ ਤੋਂ ਇਲਾਵਾ, ਮੰਤਰੀ ਨੇ ਯੂਨੀਵਰਸਿਟੀ ਅਤੇ ਕੌਸ਼ਲ ਵਿਕਾਸ ਮਿਸ਼ਨ ਵੱਲੋਂ ਲਾਕਡਾਊਨ ਦੌਰਾਨ ਕੀਤੇ ਗਏ ਕੰਮਾਂ ਦੀ ਸਮੀਖਿਆ ਵੀ ਕੀਤੀ|
ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਮੰਤਰੀ ਨੇ ਕਿਹਾ ਕਿ ਇੰਨਾਂ ਦੋਨਾਂ ਸੰਸਥਾਵਾਂ ਨੇ ਕੋਵਿਡ-19 ਵਰਗੀ ਵਿਸ਼ਵ ਆਪਦਾ ਦੌਰਾਨ ਵੀ ਆਪਣੀ ਗਤੀਵਿਧੀਆਂ ਜਾਰੀ ਰੱਖ ਕੇ ਮੁਸ਼ਕਲ ਸਮੇਂ ਨੂੰ ਨਵੇਂ ਮੌਕਿਆਂ ਵਿਚ ਬਦਲਨ ਦਾ ਕੰਮ ਕੀਤਾ ਹੈ| ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੁਸ਼ਲ ਅਗਵਾਈ ਹੇਠ ਰਾਜ ਸਰਕਾਰ ਇਕ ਕੁਸ਼ਲ ਅਤੇ ਪ੍ਰਗਤੀਸ਼ੀਲ ਹਰਿਆਣਾ ਦੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਵਿਚ ਇੰਨਾਂ ਦੋਨਾਂ ਦਾ ਅਹਿਮ ਯੋਗਦਾਨ ਹੈ| ਇੱਥੋਂ ਕੌਸ਼ਲ ਪ੍ਰਾਪਤ ਕਰਨ ਦੇ ਬਾਅਦ ਸਾਡੇ ਯੁਵਾ ਨਾ ਸਿਰਫ ਦੇਸ਼ ਵਿਚ ਸਗੋਂ ਵਿਦੇਸ਼ਾਂ ਵਿਚ ਵੀ ਕੁਸ਼ਲ ਮਨੁੱਖ ਸਰੋਤ ਦੀ ਮੰਗ ਨੂੰ ਪੁਰਾ ਕਰਣਗੇ|
ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਨੇ ਲਾਕਡਾਊਨ ਦੌਰਾਨ ਜਰੂਰਤਮੰਦ ਲੋਕਾਂ ਨੂੰ 4 ਲੱਖ ਦੇ ਕਰੀਬ ਖਾਣ ਦੇ ਪੈਕੇਟ ਅਤੇ ਆਯੂਰਵੈਦਿਕ ਦਵਾਈਆਂ ਵੰਡਣ ਦਾ ਕੰਮ ਕੀਤਾ ਹੈ| ਇਸ ਤਰਾ, ਸੁਰੱਖਿਆ ਕਵੱਚ ਮੁਹਿੰਮ ਦੇ ਤਹਿਤ ਕੌਸ਼ਲ ਵਿਕਾਸ ਮਿਸ਼ਨ ਦੇ ਨਾਲ ਮਿਲ ਕੇ ਸਿਖਲਾਈ ਅਤੇ ਉਦਯੋਗ ਜਗਤ ਦੇ ਭਾਗੀਦਾਰਾਂ ਦੇ ਸਹਿਯੋਗ ਨਾਲ ਸੂਬੇ ਵਿਚ ਲਗਭਗ ਸਾਢੇ 11 ਲੱਖ ਫੇਸ ਮਾਸਕ ਵੰਡੇ ਹਨ| ਐਚਐਸਡੀਐਸ ਨੇ 242 ਸਿਖਿਅਕ ਨੌਜੁਆਨਾਂ ਨੂੰ ਰਾਜ ਸਰਕਾਰ ਵੱਲੋਂ ਇਕੱਲੇ ਰਹਿਨ ਵਾਲੇ ਬਜੁਰਗਾਂ ਦੀ ਸਹਾਇਤਾ ਲਈ ਬਣਾਈ ਜਨ ਸਹਾਇਕ ਐਪ ‘ਤੇ ਰਜਿਸਟਰਡ ਕਰਨ ਦਾ ਕੰਮ ਕੀਤਾ| ਉਨਾਂ ਨੇ ਕਿਹਾ ਕਿ ਐਚਐਸਡੀਐਮ ਵੱਲੋਂ 3 ਹਜਾਰ ਤੋਂ ਵੱਧ ਵਿਦਿਆਰਥੀਆਂ ਨੂੰ ਮੁਫਤ ਸਾਫਟ ਸਕਿਲ ਟ੍ਰੇਨਿੰਗ ਪ੍ਰਦਾਨ ਕੀਤੀ ਗਈ ਹੈ|

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵੱਲੋਂ ਅੱਜ ਆਨਲਾਇਨ ਮਾਧਿਅਮ ਇੰਡੋ-ਯੂਐਸ-ਅਫਗਾਨੀਸਤਾਨ ਕੌਮਾਂਤਰੀ ਸਿਖਲਾਈ ਦਾ ਆਯੋਜਨ ਕੀਤਾ
ਚੰਡੀਗੜ, 24 ਜੂਨ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵੱਲੋਂ ਅੱਜ ਆਨਲਾਇਨ ਮਾਧਿਅਮ ਇੰਡੋ-ਯੂਐਸ-ਅਫਗਾਨੀਸਤਾਨ ਕੌਮਾਂਤਰੀ ਸਿਖਲਾਈ ਦਾ ਆਯੋਜਨ ਯੁਨਾਈਟੇਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਆਰਥਿਕ ਸਹਿਯੋਗ ਨਾਲ ਕੈਟੇਲਾਈਜਿੰਗ ਅਫਗਾਨ ਐਗਰੀਕਲਚਰ ਇਨੋਵੇਸ਼ਨ ਪ੍ਰੋਜੈਕਟ ਦੇ ਤਹਿਤ ਕਰਵਾਇਆ ਗਿਆ| ਹਿਸ ਸਿਖਲਾਈ ਵਿਚ ਅਮੇਰਿਕਾ, ਭਾਰਤ ਤੇ ਅਫਗਾਨੀਸਤਾਨ ਦੇ ਵਿਗਿਆਨਕ ਆਨਲਾਇਨ ਮਾਧਿਅਮ ਨਾਲ ਸ਼ਾਮਿਲ ਹੋਏ|
ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਵਾਇਸ ਚਾਂਸਲਰ ਪ੍ਰੇਫੈਸਰ ਕੇ.ਪੀ ਸਿੰਘ ਨੇ ਇਸ ਮੌਕੇ ‘ਤੇ ਯੁਵਾ ਵਿਗਿਆਨਕਾਂ ਨੂੰ ਅਪੀਲ ਕੀਤੀ ਕਿ ਉਹ ਰਿਸਰਚ ਵਿਚ ਬੇਸਿਕ ਤੇ ਨਵੀਨਤਮ ਤਕਨੀਕਾਂ ਦਾ ਵੱਧ ਤੋਂ ਵੱਧ ਵਰਤੋ ਕਰਣ ਤਾਂ ਜੋ ਰਿਸਰਚ ਦੀ ਵੈਧਤਾ ਯਕੀਨੀ ਕੀਤੀ ਜਾ ਸਕੇ, ਜੋ ਕਿਸੇ ਵੀ ਦੇਸ਼ ਦੇ ਨੀਤੀ-ਨਿਰਧਾਰਣ ਵਿਚ ਕੰਮ ਆ ਸਕੇ| ਉਨਾਂ ਨੇ ਰਿਸਰਚ ਦੀ ਤਕਨੀਕੀਆਂ ਦਾ ਰਿਸਰਚ ਵਿਚ ਵਰਤੋ ਤੇ ਉਨਾਂ ਦੇ ਆਂਕੜਿਆਂ ਦੀ ਵਿਵੇਚਨਾ ਦੇ ਮਹਤੱਵ ਦੇ ਬਾਰੇ ਵਿਚ ਵੀ ਵਿਸਥਾਰਪੂਰਵਕ ਦਸਿਆ|
ਆਨਲਾਇਨ ਮਾਧਿਅਮ ਨਾਲ ਆਯੋਜਿਤ ਹਿਸ ਸਿਖਲਾਈ ਪ੍ਰੋਗ੍ਰਾਮ ਵਿਚ ਅਮੇਰਿਕਾ, ਅਫਗਾਨੀਸਤਾਨ ਸਮੇਤ ਕੁੱਲ 71 ਪ੍ਰਤੀਭਾਗੀ ਆਨਲਾਇਨ ਰਾਹੀਂ ਸ਼ਾਮਿਲ ਹੋਏ|
ਖੋਜ ਨਿਦੇਸ਼ਕ ਡਾ. ਐਸ.ਕੇ. ਸਹਿਰਾਵਤ ਨੇ ਸਿਖਲਾਈ ਦੀ ਮਹਤੱਤਾ ਦੇ ਬਾਰੇ ਵਿਚ ਵਿਸਥਾਰ ਦਸਦੇ ਹੋਏ ਭਵਿੱਖ ਵਿਚ ਅਜਿਹੇ ਆਯੋਜਨ ਕਰਨ ਦੀ ਇੱਛਾ ਜਤਾਈ| ਉਨਾਂ ਨੇ ਪ੍ਰਤੀਭਾਗੀਆਂ ਨੂੰ ਰਿਸਰਚ ਡਿਜਾਇੰਨ, ਡਾਟਾ ਨਿਰਧਾਰਣ ਦੇ ਮਹਤੱਵ ਦੇ ਬਾਰੇ ਵਿਚ ਦਸਦੇ ਹੋਏ ਕੁੱਝ ਮੂਲ ਤਕਨੀਕਾਂ ਦਾ ਖੇਤੀਬਾੜੀ ਵਿਕਾਸ ਵਿਚ ਵਰਤੋ ਕਰਨ ਲਈ ਪ੍ਰੋਤਸਾਹਿਤ ਕੀਤਾ|
ਕੌਮਾਂਤਰੀ ਮਾਮਲਿਆਂ ਦੇ ਸੰਯੋਜਕ ਡਾ. ਅਨੁਜ ਰਾਣਾ ਨੇ ਵਾਇਸ ਚਾਂਸਲਰ ਪ੍ਰੋਫੈਸਰ ਕੇ.ਪੀ. ਸਿੰਘ ਦੇ ਨਾਲ ਸਾਰੇ ਪ੍ਰਤੀਭਾਗੀਆਂ ਦਾ ਆਨਲਾਇਨ ਰਾਹੀਂ ਪਰਿਚੈ ਕਰਵਾਇਆ|
ਇਸ ਦੇ ਬਾਅਦ ਪ੍ਰੋਫੈਸਰ ਓ.ਪੀ. ਸ਼ਿਓਰਣ ਅਤੇ ਡਾ. ਵਿਨੈ ਕੁਮਾਰ ਨੇ ਪ੍ਰਤੀਭਾਗੀਆਂ ਦੀ ਰਿਸਰਚ ਡਿਜਾਇੰਨ ਡਾਟਾ ਅਤੇ ਆਂਕੜਿਆਂ ਦੀ ਵਰਤੋ ਦੇ ਬਾਰੇ ਵਿਚ ਵਿਸਥਾਰ ਦਸਿਆ|
ਇਸ ਦੌਰਾਨ ਸਿਖਲਾਈ ਵਿਚ ਸ਼ਾਮਿਲ ਪ੍ਰਤੀਭਾਗੀਆਂ ਦਾ ਪ੍ਰੀ-ਟੇਸਟ ਕੀਤਾ ਗਿਆ ਅਤੇ ਉਨਾਂ ਦੇ ਆਂਕਲਨ ਦੇ ਬਾਅਦ ਉਨਾਂ ਨੇ ਉਸੀ ਅਨੁਰੂਪ ਅਧਿਐਨ ਕਰਾਉਂਦੇ ਹੋਏ ਪੋਸਟ ਟੇਸਟ ਦੇ ਲਈ ਅਸਾਇਨਮੈਂਟ ਦਿੱਤਾ ਗਿਆ|
ਕੌਮਾਂਤਰੀ ਮਾਮਲਿਆਂ ਦੇ ਸੰਯੋਜਕ ਡਾ. ਅਨੁਜ ਰਾਣਾ ਨੇ ਦਸਿਆ ਕਿ ਇਸ ਦੇ ਬਾਅਦ 29 ਜੂਨ ਨੂੰ ਮੁੜ ਇਸੀ ਸਿਖਲਾਈ ਦੀ ਅਗਲੀ ਕੜੀ ਵਿਚ ਉਨਾਂ ਪ੍ਰਤੀਭਾਗੀਆਂ ਦੇ ਪੋਸਟ ਟੇਸਟ ਦੇ ਆਂਕਲਨ ਦੇ ਆਧਾਰ ‘ਤੇ ਉਨਾਂ ਨੂੰ ਰਿਸਰਚ ਦੀ ਵਿਹਾਰਕ ਤਕਨੀਕਾਂ ਨੂੰ ਆਨਲਾਇਨ ਰਾਹੀਂ ਬਾਰੀਕੀ ਨਾਲ ਸਮਝਾਇਆ ਗਿਆ|
ਸਲ