ਸੂਬਾ ਵਿਚ ਕੋਰੋਨਾ ਵਾਇਰਸ ਟੈਸਟ 2400 ਵਿਚ ਕੀਤਾ ਜਾਵੇਗਾ – ਮੁੱਖ ਮੰਤਰੀ.
ਚੰਡੀਗੜ, 19 ਜੂਨ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਟੈਸਟ ਹੁਣ 2400 ਰੁਪਏ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ| ਇਹ ਸੋਧ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ| ਪਹਿਲਾਂ ਕੋਰੋਨਾ ਟੈਸਟ ਦੀ ਦਰ 4500 ਰੁਪਏ ਪ੍ਰਤੀ ਟੈਸਟ ਸੀ|
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਟੈਸਟ ਦਰਾ ਘਟਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਰਾਹਤ ਪਹੁੰਚਾਉਣਾ ਹੈ ਤਾਂ ਜੋ ਉਹ ਇਸ ਮਹਾਮਾਰੀ ਦਾ ਟੈਸਟ ਕਰਵਾਉਣ ਲਈ ਅੱਗੇ ਆਉਣ| ਉਨਾਂ ਦਸਿਆ ਕਿ ਹਰਿਆਣਾ ਸਰਕਾਰ ਨੇ ਕੋਵਿਡ 19 ਦੇ ਸੰਕਰਮਨ ਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਵਿਚ ਇਕ ਅਹਿਮ ਕਦਮ ਚੁੱਕਦੇ ਹੋਏ ਸੂਬੇ ਦੇ ਸਾਰੇ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਟੈਸਟ ਹੁਣ 2400 ਰੁਪਏ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ| ਪਹਿਲਾਂ ਕੋਰੋਨਾ ਟੈਸਟ ਦੀ ਦਰ 4500 ਰੁਪਏ ਪ੍ਰਤੀ ਟੈਸਟ ਸੀ| ਉਨਾਂ ਦਸਿਆ ਕਿ ਸੈਂਪਲ ਕੁਲੈਕਸ਼ਨ ਸਮੇਤ ਜੀਐਸਟੀ ਅਤੇ ਹੋਰ ਟੈਕਸ ਵੀ 2400 ਰੁਪਏ ਵਿਚ ਸ਼ਾਮਿਲ ਹੋਣਗੇ|
ਉਨਾਂ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਨੂੰ ਲੈਬਾਂ ‘ਤੇ ਸਖਤ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਹਨ| ਲੈਬ ਨੂੰ ਕੋਰੋਨਾ ਪਾਜਟਿਵ ਟੈਸਟ ਪਾਏ ਜਾਣ ‘ਤੇ ਸਬੰਧਤ ਲੈਬ ਨੂੰ ਜਿਲਾ ਸਿਵਲ ਸਰਜਨ ਨੂੰ ਈ-ਮੇਲ ਰਾਹੀਂ ਸੂਚਨਾ ਦੇਣੀ ਹੋਵੇਗੀ ਅਤੇ ਸੈਂਪਲ ਲੈਂਦੇ ਸਮੇਂ ਮਰੀਜ ਦੇ ਮੋਬਾਇਲ ਦੀ ਜਾਣਕਾਰੀ ਵੀ ਰੈਫਰਲ ਫਾਰਮ ਵਿਚ ਰਿਕਾਰਡ ਵਿਚ ਰੱਖਣੀ ਹੋਵੇਗੀ| ਇਸ ਤੋਂ ਇਲਾਵਾ, ਲੈਬਾਂ ਨੂੰ ਟੈਸਟ ਦਾ ਨਤੀਜਾ ਮਰੀਜ ਨੂੰ ਤੁਰੰਤ ਦੇਣਾ ਹੋਵੇਗਾ|
ਉਨਾਂ ਕਿਹਾ ਕਿ ਲੈਬਾਂ ਨੂੰ ਕੋਵਿਡ 19 ਟੈਸਟ ਸਬੰਧਤ ਨਤੀਜੇ ਦੇ ਰਿਅਲ ਟਾਇਮ ਅਨੁਸਾਰ ਡਾਟਾ ਰਾਜ ਸਰਕਾਰ ਤੇ ਆਈਸੀਐਮਆਰ ਨਾਲ ਸਾਂਝਾ ਕਰਨਾ ਹੋਵੇਗਾ| ਇਸ ਲਈ ਆਈਐਮਸੀਆਰ ਦੇ ਪੋਟਰਲ ਅਤੇ ਹਰਿਆਣਾ ਸਰਕਾਰ ਦੇ ਪੋਟਰਲ https://covidsample.haryana.gov.in ‘ਤੇ ਜਾਣਕਾਰੀ ਦੇਣੀ ਹੋਵੇਗੀ|
*****
ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬਾ ਵਾਸੀ ਨੂੰ ਅਪੀਲ ਕੀਤੀ ਕਿ ਉਹ 21 ਜੂਨ ਨੂੰ ਘਰ ਵਿਚ ਰਹਿ ਕੇ ਯੋਗ ਕਰਨ
ਚੰਡੀਗੜ, 19 ਜੂਨ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਕੋਰੋਨਾ ਸਮੇਂ ਵਿਚ 21 ਜੂਨ ਨੂੰ 6ਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਆਪਣੇ-ਆਪਣੇ ਘਰਾਂ ਵਿਚ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਯੋਗ ਕਰਨ| ਉਨਾਂ ਕਿਹਾ ਕਿ ਇਸ ਸਾਲ ਕੋਰੋਨਾ ਸੰਕਟ ਵਿਚਕਾਰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਇਹ ਯਕੀਨੀ ਕਰਨਾ ਮਹੱਤਵਪੂਰਨ ਹੈ ਕਿ ਕੋਵਿਡ 19 ਦੇ ਪ੍ਰਸਾਰ ਨੂੰ ਰੋਕਣ ਦੇ ਸਾਰੇ ਉਪਾਏ ਨੂੰ ਵੀ ਅਪਨਾਇਆ ਜਾਵੇ|
ਮੁੱਖ ਮੰਤਰੀ ਅੱਜ ਸ੍ਰੀ ਕ੍ਰਿਸ਼ਣਾ ਆਯੂਸ਼ ਯੂਨੀਵਰਸਿਟੀ ਕੁਰੂਕਸ਼ੇਤਰ ਅਤੇ ਹਰਿਆਣਾ ਯੋਗ ਪਰਿਸ਼ਦ ਦੇ ਸਾਂਝੇ ਸਹਿਯੋਗ ਵਿਚ ਆਯੋਜਿਤ ਯੋਗ ਫਾਰ ਵਰਲਡ ਹੈਲਥ ‘ਤੇ ਕੌਮਾਂਤਰੀ ਯੋਗ ਵੈਬਨਾਇਰ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਕਿਹਾ ਕਿ ਇਸ ਸਾਲ, ਅਸੀਂ ਯੋਗ ਕਰਾਂਗੇ ਅਤੇ ਦੁਨਿਆ ਨੂੰ ਏਕਤਾ ਦਾ ਸੰਦੇਸ਼ ਦੇਣ|
ਵੈਬੀਨਾਰ ਵਿਚ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਵੀ ਹਿੱਸਾ ਲਿਆ ਅਤੇ ਸਵਾਮੀ ਗਿਆਨੰਦ ਜੀ ਮਹਾਰਾਜ ਅਤ ਯੋਗ ਗੁਰੂ ਬਾਬਾ ਰਾਮਦੇਵ ਨੇ ਜੀਵਨ ਵਿਚ ਯੋਗ ਦੇ ਮਹੱਤਵ ‘ਤੇ ਆਪਣੇ ਵਿਚਾਰ ਸਾਂਝੇ ਕੀਤੇ|
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਸਾਲ 21 ਜੂਨ ਨੂੰ ਸੂਬੇ ਦੇ ਦੇਸ਼ ਅਤੇ ਹੋਰ ਦੇਸ਼ਾਂ ਵਿਚ ਸਮੂਹਿਕ ਤੌਰ ‘ਤੇ ਇੱਕਠਾ ਹੋ ਕੇ ਯੋਗ ਕਰਨ ਦੇ ਪ੍ਰੋਗ੍ਰਾਮ ਆਯੋਜਿਤ ਕੀਤੇ ਜਾਂਦੇ ਸਨ, ਪਰ ਇਸ ਵਾਰ ਵਿਸ਼ਵ ਕੋਰੋਨਾ ਮਹਾਮਾਰੀ ਕਾਰਣ ਸਮੂਹਿਕ ਤੌਰ ‘ਤੇ ਇੱਕਠਾ ਹੋ ਕੇ ਕੌਮਾਂਤਰੀ ਯੋਗ ਦਿਵਸ ਨਹੀਂ ਮਨਾ ਪਾਵਾਂਗੇ| ਉਨਾਂ ਕਿਹਾ ਕਿ ਕੌਮਾਂਰਤੀ ਯੋਗ ਦਿਵਸ 2020 ਨੂੰ ਘਰ ਵਿਚ ਰਹਿੰਦੇ ਹੋਏ ਆਪਣੇ ਪਰਿਵਾਰ ਨਾਲ ਯੋਗ ਕਰਕੇ ਮਨਾਉਣਾ ਚਾਹੀਦਾ ਹੈ|
ਉਨਾਂ ਕਿਹਾ ਕਿ ਯੋਗ ਪੁਰਾਣੇ ਸਮੇਂ ਤੋਂ ਭਾਰਤ ਦੀ ਪਛਾਣ ਹੈ| ਹਜਾਰਾਂ ਸਾਲਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਨੂੰ ਵਿਸ਼ਵ ਪੱਧਰ ‘ਤੇ ਪਛਾਣ ਦਿਵਾਈ ਅਤੇ ਸਾਲ 2015 ਵਿਚ ਯੂਐਨ ਵਿਚ ਪ੍ਰਸਤਾਵ ਪਾਸ ਹੋਣ ਤੋਂ ਬਾਅਦ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵੱਜੋਂ ਮਾਨਤਾ ਮਿਲੀ ਅਤੇ ਅੱਜ ਦੁਨਿਆਂ ਦੇ ਲਗਭਗ ਸਾਰੇ ਦੇਸ਼ਾਂ ਵਿਚ ਯੋਗ ਕੀਤਾ ਜਾ ਰਿਹਾ ਹੈ| ਉਨ•ਾਂ ਕਿਹਾ ਕਿ ਯੋਗ ਦੀ ਵਿਰਾਸਤ ਨੂੰ ਯੋਗ ਗੁਰੂ ਬਾਬਾ ਰਾਮਦੇਵ ਨੇ ਵੀ ਅੱਗੇ ਵੱਧਾਇਆ ਹੈ|
ਉਨ•ਾਂ ਕਿਹਾ ਕਿ ਹਰਿਆਣਾ ਸਰਕਾਰ ਵੀ ਲਗਾਤਰ ਯੋਗ ਦੇ ਪ੍ਰਸਾਰ ਲਈ ਵਚਨਬੱਧ ਹੈ| ਉਨਾਂ ਕਿਹਾ ਕਿ ਯੋਗ ਲਈ ਪਿੰਡਾ ਵਿਚ ਕਸਰਮਘਰ ਸਥਾਪਿਤ ਕੀਤੇ ਗਏ ਹਨ ਅਤੇ ਇੰਨਾਂ ਕਸਰਤਘਰਾਂ ਵਿਚ 1000 ਯੋਗ ਕੋਚ ਨਿਯੁਕਤ ਕੀਤੇ ਹਨ| ਇਸ ਦੇ ਨਾਲ ਹੀ, ਯੋਗ ਦੇ ਮਹੱਤਵ ਨੂੰ ਬੱਚਿਆਂ ਤਕ ਪਹੁੰਚਾਉਣ ਲਈ ਸਕੂਲ ਪੱਧਰ ‘ਤੇ ਯੋਗ ਨੂੰ ਕੋਰਸ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ|
ਉਨਾਂ ਕਿਹਾ ਕਿ ਯੋਗ ਨਾ ਸਿਰਫ ਸਰੀਰਕ ਪੱਖੋਂ ਲਾਜਿਮੀ ਹੈ, ਸਗੋਂ ਮਨ ਦੀ ਸ਼ਾਂਤੀ ਲਈ ਵੀ ਯੋਗ ਦਾ ਆਪਣਾ ਮਹੱਤਵ ਹੈ| ਯੋਗ ਨਾਲ ਹੀ ਅੱਜ ਦੇ ਸਮੇਂ ਵਿਚ ਤਨਾਅਗ੍ਰਸਤ ਜੀਵਨ ਵਿਚ ਸ਼ਾਂਤੀ ਮਿਲ ਸਕਦੀ ਹੈ| ਇਸ ਲਈ ਯੋਗ ਦਾ ਅਭਿਆਸ ਕਰਨਾ ਚਾਹੀਦਾ ਹੈ|
****
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ 10 ਵਿਧਾਇਕਾਂ ਦੀ ਇਕ ਵਿਸ਼ੇਸ਼ ਅਧਿਕਾਰ ਕਮੇਟੀ ਗਠਨ ਕੀਤੀ
ਚੰਡੀਗੜ, 19 ਜੂਨ – ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਹਰਿਆਣਾ ਵਿਧਾਨ ਸਭਾ ਵਿਚ ਨਿਯਮਾਂ ਦੀ ਪ੍ਰਕ੍ਰਿਆ ਤੇ ਕਾਨੂੰਨੀ ਕੰਮ ਲਈ 10 ਵਿਧਾਇਕਾਂ ਦੀ ਇਕ ਵਿਸ਼ੇਸ਼ ਅਧਿਕਾਰ ਕਮੇਟੀ ਗਠਨ ਕੀਤੀ ਹੈ|
ਵਿਧਾਇਕ ਡਾ. ਕਮਲ ਗੁਪਤਾ ਨੂੰ ਵਿਸ਼ੇਸ਼ ਅਧਿਕਾਰੀ ਕਮੇਟੀ ਦਾ ਚੇਅਰਮੈਨ ਨਾਮਜਦ ਕੀਤਾ ਹੈ, ਜਦੋਂ ਕਿ ਵਿਧਾਇਕ ਕੁਲਦੀਪ ਬਿਸ਼ਨੋਈ, ਸ੍ਰੀਮਤੀ ਕਿਰਣ ਚੌਧਰੀ, ਹਰਵਿੰਦਰ ਕਲਿਆਣ, ਸ੍ਰੀਮਤੀ ਸੀਮਾ ਤਿਰਖਾ, ਅਸੀਮ ਗੋਇਲ, ਸਤਯਪ੍ਰਕਾਸ਼, ਵਰੂਣ ਚੌਧਰੀ, ਅਮਰਜੀਤ ਢਾਂਡਾ ਅਤੇ ਸੋਮਬੀਰ ਸਾਂਗਵਾਨ ਨੂੰ ਕਮੇਟੀ ਦਾ ਮੈਂਬਰ ਨਾਮਜਦ ਕੀਤਾ ਹੈ|
*****
ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਕਰਜੇ ਦੇ ਕਿਸ਼ਤ ਅਦਾ ਕਰਨ ਲਈ 30 ਜੂਨ ਤਕ ਸਮਾਂ ਦਿੱਤਾ
ਚੰਡੀਗੜ, 19 ਜੂਨ – ਹਰਿਆਣਾ ਸਰਕਾਰ ਨੇ ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਬੈਂਕ ਲਿਮਟਿਡ ਨੇ ਕਰਜਾ ਲੈਣ ਵਾਲੇ ਕਿਸਾਨਾਂ ਦੇ ਹਿਤ ਵਿਚ ਇਕ ਹੋਰ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਸਮੇਂ ‘ਤੇ ਕਰਜ਼ਾ ਦੀ ਕਿਸ਼ਤ ਅਦਾ ਕਰਨ ‘ਤੇ 50 ਫੀਸਦੀ ਵਿਆਜ ਦਾ ਲਾਭ ਦਿੱਤਾ ਜਾਂਦਾ ਹੈ, ਜੋ ਕਿਸਾਨ 31 ਮਾਰਚ, 2020 ਤਕ ਨਿਰਧਾਰਤ ਸਮੇਂ ਵਿਚ ਆਪਣੀ ਕਿਸ਼ਤ ਨਹੀਂ ਭਰ ਪਏ ਹਨ, ਉਨਾਂ ਨੂੰ ਕਿਸ਼ਤ ਅਦਾ ਕਰਨ ਦਾ 30 ਜੂਨ, 2020 ਤਕ ਮੌਕਾ ਦਿੱਤਾ ਹੈ|
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਬੈਂਕ ਲਿਮਟਿਡ ਵੱਲੋਂ ਕਿਸਾਨਾਂ ਨੂੰ ਟਾਇਮਲੀ ਪੇਮੈਂਟ ਇਨਸੈਂਟਿਵ ਸਕੀਮ ਦੇ ਤਹਿਤ ਸਸਤੀ ਦਰਾਂ ‘ਤੇ ਕਰਜਾ ਦਿੱਤਾ ਜਾਂਦਾ ਹੈ| ਉਨਾਂ ਦਸਿਆ ਕਿ ਸਮੇਂ ‘ਤੇ ਕਿਸ਼ਤ ਅਦਾ ਕਰਨ ‘ਤੇ ਵਿਆਜ ਦਾ ਲਾਭ ਦੇਣ ਵਾਲੀ ਯੋਜਨਾ ਦੇ ਤਹਿਤ ਕਿਸ਼ਤ ਭਰਨ ਦੀ ਮਿਤੀ 30 ਜੂਨ, 2020 ਤਕ ਵਧਾ ਦਿੱਤੀ ਹੈ| ਇਸ ਤੋਂ ਇਲਾਵਾ, ਕੋਰੋਨਾ ਮਹਾਮਾਰੀ ਕਾਰਣ ਜੋ ਕਰਜਾ ਖਰੀਫ ਫਸਲ ਦੇ ਸਮੇਂ ਭੁਗਤਾਨਯੌਗ ਮਿਤੀ 31 ਮਾਰਚ, 2020 ਤਕ ਆਪਣੀ ਕਿਸ਼ਤ ਬੈਂਕ ਵਿਚ ਜਮਾਂ ਨਹੀਂ ਕਰਵਾ ਪਏ ਹਨ, ਸੂਬਾ ਸਰਕਾਰ ਨੇ ਉਨਾਂ ਲਈ ਵੀ ਭੁਗਤਾਨ ਮਿਤੀ 30 ਜੂਨ, 2020 ਤਕ ਵੱਧਾ ਦਿੱਤੀ ਹੈ|
ਉਨਾਂ ਨੇ ਦਸਿਆ ਕਿ ਬੈਂਕ ਦੇ ਸਾਰੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਕੋਰੋਨਾ ਮਹਾਮਾਰੀ ਦੌਰਾਨ ਰਾਜ ਸਰਕਾਰ ਦੇ ਦਿਸ਼ਾ-ਨਿਦੇਸ਼ਾਂ ਦਾ ਪਾਲਣ ਕਰਦੇ ਹੋਏ 31 ਮਾਰਚ, 2020 ਤਕ ਦਿੱਤੀ ਜਾਣ ਵਾਲੀ ਕਿਸ਼ਤਾਂ ਦੀ ਵਸੂਲੀ 30 ਜੂਨ, 2020 ਤਕ ਯਕੀਨੀ ਕਰਨ ਤਾਂ ਜੋ ਭਵਿੱਖ ਵਿਚ ਹੋਰ ਲੋਕ ਵੀ ਸਰਕਾਰ ਦੀ ਟਾਇਮਲੀ ਪੇਮੈਂਟ ਇਨਸੈਂਟਿਵ ਸਕੀਮ ਦਾ ਲਾਭ ਚੁੱਕ ਸਕਣ| ਉਨਾਂ ਨੇ ਇਹ ਵੀ ਦਸਿਆ ਕਿ ਬੈਂਕ ਦੇ ਸਾਰੇ ਅਧਿਕਾਰੀਆਂ ਨੂੰ ਇਸ ਸਕੀਮ ਦੀ ਰੋਜਾਨਾ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਹਨ| ਉਨਾਂ ਦਸਿਆ ਕਿ ਸੂਬਾ ਸਰਕਾਰ ਵੱਲੋਂ ਹੁਣ 30 ਜੂਨ, 2020 ਨੂੰ ਇਸ ਯੋਜਨਾ ਦੀ ਰਾਜ ਪੱਧਰੀ ਤਰੱਕੀ ਦੀ ਸਮੀਖਿਆ ਕੀਤੀ ਜਾਵੇਗੀ|
*****
ਹਰਿਆਣਾ ਸਰਕਾਰ ਵੱਲੋਂ ਦਿਵਯਾਂਗਾਂ ਨੂੰ ਵਿਆਹ-ਸ਼ਗਨ ਦਾ ਲਾਭ ਦਿੱਤਾ ਜਾਵੇਗਾ – ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਭਲਾਈ ਮੰਤਰੀ
ਚੰਡੀਗੜ, 19 ਜੂਨ – ਹਰਿਆਣਾ ਦੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਭਲਾਈ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦਾ ਲਾਭ ਦਿਵਯਾਂਗਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ| ਇਸ ਦੇ ਤਹਿਤ ਵਿਆਹ ਦੇ ਸਮੇਂ ਪਤੀ-ਪਤਨੀ ਦੋਵੇਂ ਦੇ ਦਿਵਯਾਂਗ ਹੋਣ ‘ਤੇ 51,000 ਰੁਪਏ ਅਤੇ ਕਿਸੇ ਇਕ ਦੇ ਦਿਵਯਾਂਗ ਹੋਣ ‘ਤੇ 31,000 ਰੁਪਏ ਦੀ ਰਕਮ ਦਿੱਤੀ ਜਾਵੇਗੀ|
ਉਨਾਂ ਦਸਿਆ ਕਿ ਇਸ ਯੋਜਨਾ ਲਈ ਪਾਤਰਤਾ ਮਾਪਦੰਡ ਨਿਰਧਾਰਿਤ ਕੀਤੇ ਹਨ, ਜਿਸ ਵਿਚ ਪਤੀ-ਪਤਨੀ ਦੋਵੇਂ ਹੀ ਦਿਵਯਾਂਗ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹਨ| ਯੋਜਨਾ ਲਈ ਪਾਤਰ ਹਰਿਆਣਾ ਦੇ ਸਥਾਈ ਵਾਸੀ ਹੋਣੇ ਚਾਹੀਦੇ ਹਨ| ਅਜਿਹੇ ਦਿਵਯਾਂਗ ਵਿਆਹ ਦੇ ਇਸ ਸਾਲ ਤਕ ਉਹ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ| ਇਸ ਵਿਚ ਸਮੱਰਥ ਅਥਾਰਿਟੀ ਵੱਲੋਂ ਵਿਆਹ ਰਜਿਸਟਰੇਸ਼ਨ ਹੋਣਾ ਲਾਜਿਮੀ ਹੈ, ਪਾਤਰਾਤ ਲਈ ਦਿਵਯਾਂਗਤਾ 40 ਫੀਸਦੀ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ|
ਡਾ. ਬਨਵਾਰੀ ਲਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਯੋਜਨਾ ਵਿਚ ਅਨੁਸੂਚਿਤ ਜਾਤੀ ਅਤੇ ਸਮਾਜ ਦੇ ਹੋਰ ਗਰੀਬ ਤਬਕੇ ਦੇ ਲੋਕਾਂ ਨੂੰ ਉਨਾਂ ਦੀ ਕੁੜੀਆਂ ਦੇ ਵਿਆਹ ਦਾ ਲਾਭ ਦਿੱਤਾ ਜਾਂਦਾ ਸੀ, ਪਰ ਹੁਣ ਦਿਵਯਾਂਗਾਂ ਨੂੰ ਉਨਾਂ ਦੇ ਵਿਆਹ ‘ਤੇ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ|
ਮੰਤਰੀ ਨੇ ਦਸਿਆ ਕਿ ਇਸ ਤੋਂ ਪਹਿਲਾਂ ਐਸ.ਸੀ./ਬੀ.ਸੀ./ਟਪਰੀਵਾਸੀ ਜਾਤੀ (ਬੀਪੀਐਲ ਪਰਿਵਾਰਾਂ) ਨੂੰ 51,000 ਰੁਪਏ, ਵਿਧਵਾ/ਤਲਾਕਸ਼ੁਦਾ/ਬੇਸਾਹਰਾ ਮਹਿਲਾਵਾਂ ਤੇ ਅਨਾਥ ਤੇ ਬੇਸਾਹਰਾ ਬੱਚੇ (ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ) ਨੂੰ 51,000 ਰੁਪਏ, ਸਾਰੇ ਵਰਗਾਂ ਦੇ ਪਰਿਵਾਰ (ਐਸ.ਸੀ./ਬੀ.ਸੀ. ਪਰਿਵਾਰਾਂ ਸਮੇਤ) ਜਮੀਨ 2.5 ਏਕੜ ਤੇ ਸਾਲਾਨਾ ਆਮਦਨ 1 ਲੱਖ ਤੋਂ ਘੱਟ ਹੋਣ ‘ਤੇ 11,000 ਰੁਪਏ ਅਤੇ ਮਹਿਲਾ ਖਿਡਾਰੀ ਨੂੰ 31,000 ਰੁਪਏ ਵਿਆਹ ਵਿਚ ਕੰਨਿਆ ਦਾਨ ਵੱਜੋਂ ਦਿੱਤੇ ਜਾਂਦੇ ਹਨ|