ਸੂਬੇ ਵਿਚ ਵੱਧਦੇ ਕੋਵਿਡ-19 ਮਾਮਲਿਆਂ ਦੇ ਮੱਦੇਨਜਰ ਹੋਰ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਦੇ ਤਿੰਨ ਦਿਨ (72 ਘੰਟੇ) ਤੋਂ ਵੱਧ ਠਹਿਰਾਵ ਲਈ ਇੰਟਰ ਸਟੇਟ ਆਵਾਜਾਈ ਨੂੰ ਨਿਯਮਤ ਕਰਨ ਦਾ ਫੈਸਲਾ ਕੀਤਾ.

ਚੰਡੀਗੜ੍ਹ, 18 ਜੂਨ – ਹਰਿਆਣਾ ਸਰਕਾਰ ਨੇ ਪਿਛਲੇ ਕੁੱਝ ਦਿਨਾਂ ਤੋਂ ਸੂਬੇ ਵਿਚ ਵੱਧਦੇ ਕੋਵਿਡ-19 ਮਾਮਲਿਆਂ ਦੇ ਮੱਦੇਨਜਰ ਹੋਰ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਦੇ ਤਿੰਨ ਦਿਨ (72 ਘੰਟੇ) ਤੋਂ ਵੱਧ ਠਹਿਰਾਵ ਲਈ ਇੰਟਰ ਸਟੇਟ ਆਵਾਜਾਈ ਨੂੰ ਨਿਯਮਤ ਕਰਨ ਦਾ ਫੈਸਲਾ ਕੀਤਾ ਹੈ।

ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੁਣ ਤਿੰਨ ਦਿਨ (72 ਘੰਟੇ) ਤੋਂ ਵੱਧ ਦੇ ਠਹਿਰਾਵ ਲਈ ਹਰਿਆਣਾ ਵਿਚ ਪ੍ਰਵੇਸ਼ ਕਰਨ ਵਾਲੇ ਸਾਰੇ ਯਾਤਰੀਆਂ ਨੂੰ ਪੋਰਟਲ www.saralharyana.gov.in’ਤੇ ਖੁਦ ਰਜਿਸਟ੍ਰੇਸ਼ਣ ਕਰਵਾਉਣਾ ਅਤੇ ਅਰੋਗਅ ਸੇਤੂ ਐਪ ਡਾਉਨਲੋਡ ਕਰਨਾ ਜਰੂਰੀ ਹੋਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਇਸ ਪੋਰਟਲ ‘ਤੇ ਆਪਣਾ ਨਾਂਅ, ਪਤਾ ਅਤੇ ਮੋਬਾਇਲ ਨੰਬਰ ਦਰਜ ਕਰਨਾ ਹੋਵੇਗਾ। ਪਰਿਵਾਰ ਨੂੰ ਛੱਡ ਕੇ , ਕਈ ਰਜਿਸਟ੍ਰੇਸ਼ਣਾਂ ਦੇ ਲਈ ਇਕ ਹੀ ਮੋਬਾਇਲ ਨੰਬਰ ਦੀ ਵਰਤੋ ਦੀ ਮੰਜੂਰੀ ਨਹੀਂ ਹੋਵੇਗੀ। ਕਾਰੋਬਾਰੀ ਆਉਣ ਵਾਲਿਆਂ ਨੂੰ ਵੇਰਵਾ ਦੇਣਾ ਹੋਵੇਗਾ ਅਤੇ ਵਾਪਸੀ ਦੀ ਮਿੱਤੀ ਦੱਸਣੀ ਹੋਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਸੂਬੇ ਵਿਚ ਉਨ੍ਹਾਂ ਲੋਕਾਂ ਦਾ ਨਾਂਅ ਮੋਬਾਇਲ ਨੰਬਰ ਅਤੇ ਪਤਾ ਵੀ ਦਰਜ ਕਰਵਾਉਣਾ ਹੋਵੇਗਾ, ਜਿਸ ਤੋਂ ਉਹ ਮਿਲਨਾ ਚਾਹੁੰਦੇ ਹਨ। ਸੂਬੇ ਵਿਚ ਆਉਣ ਵਾਲੇ ਯਾਤਰੀਆਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਆਦਿ ਦੇ ਕੋਲ ਰੁੱਕ ਸਕਦੇ ਹਨ। ਅਜਿਹੀ ਸਥਿਤੀ ਵਿਚ ਯਾਤਰੀਆਂ ਦੀ ਮੇਜਬਾਨੀਕਰਨ ਵਾਲੇ ਵਿਅਕਤੀ ਨੂੰ ਜਲਦੀ ਉਨ੍ਹਾਂ ਦੇ ਪਹੁੰਚਣ ਵਾਲੇ ਦਿਨ ਹੀ ਪੋਰਟਲ www.saralharyana.gov.in’ਤੇ ਉਨ੍ਹਾਂ ਦਾ ਵੇਰਵਾ ਦਰਜ ਕਰਵਾਉਣਾ ਹੋਵੇਗਾ।

ਉਨ੍ਹਾਂ ਨੇ ਦਸਿਆ ਕਿ ਹੋਟਲਾਂ, ਮਹਿਮਾਨ ਗ੍ਰਹਿਾਂ, ਕਾਰਪੋਰੇਟ ਗੇਸਟ ਹਾਊਸੇਜ, ਸਰਕਾਰੀ ਰੇਸਟ ਹਾਊਸਾਂ ਅਤੇ ਧਰਮਸ਼ਾਲਾਂ ਆਦਿ ਦੇ ਪ੍ਰਬੰਧਨ ਵੱਲੋਂ ਬਾਹਰ ਤੋਂ ਆ ਕੇ ਉਨ੍ਹਾਂ ਦੇ ਕੋਲ ਠਹਿਜਣ ਵਾਲੇ ਯਾਤਰੀਆਂ ਦਾ ਵੇਰਵਾ ਉਨ੍ਹਾਂ ਨੂੰ ਪਹੁੰਚਾਉਣ ਦੇ ਬਾਅਦ ਤੁਰੰਤ ਪੋਰਟਲ ‘ਤੇ ਦਰਜ ਕਰਨਾ ਹੋਵੇਗਾ। ਟ੍ਰਾਂਜਿਟ ਯਾਤਰੀਆਂ ਨੁੰ ਉਹ ਪਤਾ ਮਹੁਈਆ ਕਰਵਾਉਣਾ ਹੋਵੇਗਾ ਜਿੱਥੇ ਉਹ ਠਹਿਰਣਾ ਚਾਹੁੰਦੇ ਹਨ ਅਤੇ ਹਰਿਆਣਾ ਵਿਚ ਐਂਟਰੀ ਚੈਕ ਪੋਸਟ ਦਾ ਵਰਨਣ ਕਰਨਾ ਹੋਵੇਗਾ। ਉਨ੍ਹਾਂ ਨੇ ਆਪਣੇ ਅਤੇ ਪਰਿਵਾਰ ਦੇ ਮੈਂਬਰਾਂ ਦੀ ਕੋਵਿਡ ਹਿਸਟਰੀ, ਜੇਕਰ ਕੋਈ ਹੈ, ਦਾ ਵੇਰਵਾ ਦੇਣਾ ਹੋਵੇਗਾ। ਰਜਿਸਟ੍ਰੇਸ਼ਣ ਦ. ਓਪਚਾਰਿਕਤਾਵਾਂ ਪੂਰੀਆਂ ਕਰਨ ਦੇ ਬਾਅਦ ਉਨ੍ਹਾਂ ਨੂੰ ਇਕ ਆਈਡੀ ਨੰਬਰ ਮਿਲੇਗਾ, ਜਿਸ ਦਾ ਇਸਤੇਮਾਲ ਜਰੂਰਤ ਪੈਣ ‘ਤੇ ਰਜਿਸਟ੍ਰੇਸ਼ਣ ਪ੍ਰਮਾਣ ਵਜੋ ਕੀਤਾ ਜਾ ਸਕਦਾ ਹੈ। ਹਰਿਆਣਾ ਵਿਚ ਪ੍ਰਵੇਸ਼ ਕਰਨ ਵਾਲੇ ਵਿਅਕਤੀ ਵੱਲੋਂ ਕੰਪੇਟਿਬਲ ਮੋਬਾਇਲ ਫੋਨ ‘ਤੇ ਆਰੋਗਅ ਸੇਤੂ ਐਪ ਇੰਸਟਾਲ ਕਰਨ ਅਤੇ ਇਸ ‘ਤੇ ਆਪਣਾ ਹੈਲਥ ਸਟੇਟਸ ਅਪਡੇਟ ਕਰਨ ਦਾ ਪ੍ਰਮਾਣ ਦਿਖਾਉਣਾ ਹੋਵੇਗਾ।

ਬੁਲਾਰੇ ਨੇ ਦਸਿਆ ਕਿ ਅਜਿਹੇ ਲੋਕਾਂ ਦੀ ਬਾਡਰ ਚੈਕ-ਪੋਸਟ, ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ‘ਤੇ ਸਿਹਤ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਜਿਲ੍ਹਾ, ਸ਼ਹਿਰ ਜਾਂ ਪਿੰਡ, ਜਿਵੇ ਦਾ ਵੀ ਮਾਮਲਾ ਹੋਵੇ, ਜਿੱਥੇ ਉਹ ਵਿਅਕਤੀ ਜਾਣਾ ਚਾਹੁੰਦਾ ਹੈ, ਦੇ ਪ੍ਰਵੇਸ਼ ਬਿੰਦੂ ‘ਤੇ ਵੀ ਇਸ ਤਰ੍ਹਾ ਸਿਹਤ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਰਾਜ ਤੋਂ ਆਉਣ ਵਾਲੇ ਵਿਅਕਤੀ ਵਿਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਨੇੜੇ ਸਿਹਤ ਸਹੂਲਤ ‘ਤੇ ਰਿਪੋਰਟ ਕਰਨੀ ਹੋਵੇਗੀ ਅਤੇ ਮੈਡੀਕਲ ਦੀ ਗੰਭੀਰਤਾ ਦਾ ਆਂਕਲਣ ਕਰਵਾਉਣਾ ਹੋਵੇਗਾ। ਜੇਕਰ ਜਾਂਚ ਦੇ ਬਾਅਦ ਉਹ ਪਾਜੀਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਮਾਮਲੇ ਦੀ ਗੰਭੀਰਤਾ ਦੇ ਆਧਾਰ ‘ਤੇ ਹੋਮ ਆਈਸੋਲੇਸ਼ਨ, ਕੋਵਿਡ ਕੇਅਰ ਸੈਂਟਰ ਜਾਂ ਸਮਰਪਿਤ ਕੋਵਿਡ ਹਸਪਤਾਲ ਵਿਚ ਭੇਜ ਦਿੱਤਾ ਜਾਵੇ। ਜੇਕਰ ਉਹ ਨੈਗੇਟਿਵ ਪਾਇਆ ਜਾਂਦਾ ਹੈ ਤਾਂ ਅੱਗੇ ਕਿਸੇ ਵੀ ਤਰ੍ਹਾ ਦੀ ਜਾਂਚ ਜਾਂ ਸੈਲਫ ਆਈਸੋਲੇਸ਼ਨ ਦੀ ਜਰੂਰਤ ਨਈਂ ਹੋਵੇਗੀ।

ਉਨ੍ਹਾਂ ਨੇ ਦਸਿਆ ਕਿ ਜੇਕਰ ਯਾਤਰੀਆਂ ਵਿਚ ਕੋਵਿਡ-19 ਦੇ ਲੱਛਣ ਨਹੀਂ ਪਾਏ ਜਾਂਦੇ ਹਨ ਤਾਂ ਉਸ ਨੂੰ ਸੱਤ ਦਿਨ ਤਕ ਖੁਦ ਨਿਗਰਾਨੀ ਰੱਖਣੀ ਹੋਵੇਗੀ। ਇਸ ਦੌਰਾਨ ਉਸ ਵਿਚ ਕੋਈ ਲੱਛਣ ਪਾਇਆ ਜਾਂਦਾ ਹੈ ਤਾਂ ਉਸ ਨੂੰ ਜਿਲ੍ਹਾ ਨਿਗਰਾਨੀ ਅਧਿਕਾਰੀ ਜਾਂ ਰਾਜ ਅਤੇ ਕੌਮੀ ਕਾਲ ਸੈਂਟਰ ਜਾਂ ਹੈਲਪਲਾਇਨ ਨੰਬਰ 1075 ‘ਤੇ ਇਸ ਦੀ ਸੂਚਨਾ ਦੇਣੀ ਹੋਵੇਗੀ। ਜਦੋਂ ਕਿ ਗੁਰੂਗ੍ਰਾਮ ਦੇ ਮਾਮਲੇ ਵਿਚ ਹੈਲਪਲਾਇਨ ਨੰਬਰ 1950 ਹੈ। ਜੇਕਰ ਖੁਦ ਨਿਗਰਾਨੀ ਦੌਰਾਨ ਉਨ੍ਹਾਂ ਵਿਚ ਪੱਛਣ ਦਿਖਾਈ ਦਿੰਦੇ ਹਨ ਤਾਂ ਜਾਂਚ ਕਰਵਾਉਣੀ ਹੋਵੇਗੀ ਅਤੇ ਲੱਛਣਯੁਕਤ ਕੋਵਿਡ ਰੋਗਆਂ ਦੇ ਲਈ ਨਿਰਦੇਸ਼ ਦਿੱਤੇ ਪ੍ਰਕ੍ਰਿਆ ਦਾ ਪਾਲਣ ਕਰਨਾ ਹੋਵੇਗਾ।

ਬੁਲਾਰੇ ਨੇ ਦਸਿਆ ਕਿ ਕਾਰੋਬਾਰੀ ਜਾਂ ਵਪਾਰ ਨਾਲ ਜੁੜੀ ਗਤੀਵਿਧੀਆਂ ਦੇ ਲਈ ਤਿੰਨ ਦਿਨ ਦੇ ਸਮੇਂ ਦੇ ਲਈ ਹਰਿਆਣਾ ਆਉਣ ਵਾਲੇ ਸਾਰੇ ਵਿਅਕਤੀਆਂ ਅਤੇ ਆਪਣੀ ਦਫਤਰ ਡਿਊਟੀ ਜਾਂ ਕਾਰੋਬਾਰੀ ਗਤੀਵਿਧੀਆਂ ਦੇ ਚਲਦੇ ਰੋਜਾਨਾ ਆਧਾਰ ‘ਤੇ ਹਰਿਆਣਾ ਆਉਣ ਵਾਲੇ ਲੋਕਾਂ ਨੂੰ ਵੀ ਉੱਪਰ ਦਿੱਤੇ ਗਏ ਕੁਆਰੰਟੀਨ ਨਿਯਮਾਂ ਦੀ ਪ੍ਰਕ੍ਰਿਆ ਦਾ ਪਾਲਣ ਕਰਨ ਦੀ ਜਰੂਰਤ ਨਹੀਂ ਹੈ, ਜਦੋਂ ਤਕ ਕਿ ਇਸ ਸਮੇਂ ਦੌਰਾਨ ਉਨ੍ਹਾਂ ਵਿਚ ਲੱਛਣ ਦਿਖਾਈ ਨਾ ਦੇਣ।

ਉਨ੍ਹਾਂ ਨੇ ਦਸਿਆ ਕਿ ਹਿੰਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਉਲੰਘਣ ਦੇ ਮਾਮਲੇ ਵਿਚ ਟੈਲੀਫੋਨ ਨੰਬਰ 100 ‘ਤੇ ਪੁਲਿਸ ਨੂੰ ਸੂਚਨਾ ਦੇਣ ਦੀ ਜਿਮੇਵਾਰੀ ਜਿਲ੍ਹਂਾ ਪ੍ਰਸਾਸ਼ਨ, ਵਪਾਰਿਕ ਪ੍ਰਸਾਸ਼ਨ, ਮੇਅਰ, ਪਾਰਸ਼ਦ, ਸਰਪੰਚਾਂ ਅਤੇ ਪੰਚਾਂ ਦੀ ਹੋਵੇਗੀ। ਇਸ ਤੋਂ ਇਲਾਵਾ, ਜਨ ਸਾਧਾਰਣ ਅਤੇ ਰੇਜੀਡੈਂਟ ਵੈਲਫੇਅਰ ਐਸੋਸਇਏਸ਼ਨ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਗੁਆਂਢ ਵਿਚ ਕਿਸੇ ਵਿਅਕਤੀ ਦਾ ਰਜਿਸਟ੍ਹੇਸ਼ਣ ਨਾ ਹੋਣ ਦੀ ਸਥਿਤੀ ਵਿਚ ਹੈਲਪਲਾਇਨ ਨੰਬਰ 100 ‘ਤੇ ਪੁਲਿਸ ਨੂੰ ਸੂਚਿਤ ਕਰਣ।

ਬੁਲਾਰੇ ਨੇ ਦਸਿਆ ਕਿ 65 ਸਾਲ ਤੋਂ ਵੱਧ ਉਮਰ ਦੇ ਵਿਅਕਤਆਂ, ਮੋਰਬਿਡਿਟੀਜ ਵਾਲੇ ਵਿਅਕਤੀਆਂ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬਚਿਆਂਨੂੰ ਘਰ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਹੁਣ ਤਕ ਦੀ ਉਨ੍ਹਾਂ ਨੂੰ ਜਰੂਰੀ ਅਤੇ ਸਿਹਤ ਸਬੰਧੀ ਉਦੇਸ਼ਾਂ ਲਈ ਨਾ ਨਿਕਲਣਾ ਪਵੇ।

ਉਨ੍ਹਾਂ ਨੇ ਦਸਿਆ ਕਿ ਇੰਨ੍ਹਾ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ਵਾਲੇ ਵਿਅਕਤੀ ਨੂੰ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਦੇ ਪ੍ਰਾਵਧਾਨਾਂ ਦੇ ਅਨੁਸਾਰ ਸਜਾ ਹੋ ਸਕਦੀ ਹੈ। ਇਸ ਤੋਂ ਇਲਾਵਾ, ਭਾਰਤੀ ਸਜਾ ਸੰਹਿਤਾ ਦੀ ਧਾਰਾ 188 ਅਤੇ ਇਸ ਮਾਮਲੇ ਵਿਚ ਲਾਗੂ ਹੋਰ ਕਾਨੂੰਨੀ ਪ੍ਰਾਵਧਾਨਾਂ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

*****

ਚੰਡੀਗੜ੍ਹ, 18 ਜੂਨ – ਹਰਿਆਣਾ ਸੰਸਕ੍ਰਿਤ ਅਕਾਦਮੀ, ਪੰਚਕੂਲਾ ਤੇ ਸ੍ਰੀ ਕ੍ਰਿਸ਼ਣਾ ਅਯੂਸ਼ ਯੂਨੀਵਰਸਿਟੀ ਕੁਰੂਕਸ਼ੇਤਰ ਅਤੇ ਜੀ.ਐਮ.ਐਨ. ਕਾਲਜ, ਅੰਬਾਲਾ ਕੈਂਟ ਅਤੇ ਆਰ.ਆਈ.ਐਮ.ਟੀ. ਮੰਡੀ ਗੋਬਿੰਦਗੜ੍ਹ, ਪੰਜਾਬ ਦੇ ਸੰਯੁਕਤ ਤੱਤਵਾਧਾਨ ਵਿਚ ਯੋਗ ਅਤੇ ਸਿਹਤ ਸੰਵਰਧਨ ਵਿਸ਼ਾ ‘ਤੇ ਇਕ ਦਿਨ ਦਾ ਵੈਬੀਨਾਰ (ਸੂਚਨਾ ਤਕਨੀਕੀ ਰਾਹੀਂ) ਤੋੋਂ ਵਿਚਾਰ-ਵਟਾਂਦਰਾਂ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ‘ਤੇ ਹਰਿਆਣਾ ਸੰਸਕ੍ਰਿਤ ਅਕਾਦਮੀ, ਪੰਚਕੂਲਾ ਦੇ ਨਿਦੇਸ਼ਕ ਡਾ. ਸੋਮੇਸ਼ਵਰ ਦੱਤ ਸ਼ਰਮਾ ਵੱਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਸਕ੍ਰਿਤ ਇਕ ਅਜਿਹੀ ਭਾਸ਼ਾ ਹੈ ਜਿਸ ਵਿਚ ਯੋਗ ਤੇ ਆਯੂਰਵੇਦ ਦੋਨੋਂ ਹੈ। ਸੰਸਕ੍ਰਿਤ ਪੜਨ ਨਾਲ ਯੋਗ ਦੇ ਬਾਰੇ ਵਿਸਥਾਰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹ ਇਕ ਸੂਝਵਾਨ ਅਤੇ ਵਿਗਿਆਨਿਕ ਭਾਸ਼ਾ ਵੀ ਹੈ।

ਬ੍ਰਹਮਰਿਸ਼ੀ ਯੋਗ ਟ੍ਰੇਨਿੰਗ ਕਾਲਜ, ਚੰਡੀਗੜ੍ਹ ਦੀ ਪ੍ਰਿੰਸੀਪਲ ਡਾ. ਸਵਿਤਾ ਕੰਸਲ ਨੇ ਯੋਗ ਦੀ ਵਿਹਾਰਕਤਾ ‘ ਤੇ ਚਾਨਣ ਪਾਇਆ ਅਤੇ ਯੋਗਾਸਨ ਦਾ ਡੇਮੋ ਵੀ ਦਿਖਾਇਆ।

ਵੈਬੀਨਾਰ ਵਿਚ ਜਿਨ੍ਹਾਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ, ਉਨ੍ਹਾਂ ਵਿਚ ਸ੍ਰੀ ਕ੍ਰਿਸ਼ਣ ਆਯੂਸ਼ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਵਾਇਸ ਚਾਂਸਲਰ ਡਾ. ਬਲਦੇਵ ਧੀਮਾਨ, ਜੀ.ਐਮ.ਐਨ. ਕਾਲਜ, ਅੰਬਾਲਾ ਕੈਂਟ ਦੇ ਸੰਸਕ੍ਰਿਤ ਵਿਭਾਗ ਦੇ ਪ੍ਰਮੁੱਖ ਡਾ. ਰਾਜਪਾਲ ਸਿੰਘ, ਆਰ.ਆਈ.ਅੇਮ.ਟੀ. ਮੰਡੀ ਗੋਬਿੰਦਗੜ੍ਹ, ਪੰਜਾਬ ਦੇ ਨਿਦੇਸ਼ਕ ਡਾ. ਮਨਦੀਪ ਸਿੰਘ ਅਤੇ ਗੁਲਜਾਰੀ ਲਾਲ ਨੰਦਾ ਕੇਂਦਰ ਕੁਰੂਕਸ਼ੇਤਰ ਦੇ ਨਿਦੇਸ਼ਕ ਡਾ. ਸੁਰੇਂਦਰ ਮੋਹਨ ਸ਼ਾਮਿਲ ਸਨ। ਸਾਰਿਆਂ ਨੇ ਉਕਤ ਵਿਸ਼ੇ ‘ਤੇ ਮਹਤੱਵਪੂਰਣ ਜਾਣਕਾਰੀ ਸਾਂਝੀ ਕੀਤੀ।

ਕੋਵਿਡ-19 ਮਹਾਮਾਰੀ ਦੇ ਚਲਦੇ 21 ਜੂਨ ਨੂੰ ਕੁਰੂਕਸ਼ੇਤਰ ਵਿਚ ਸੂਰਜ ਗ੍ਰਹਿਣ ਮੇਲੇ ਦਾ ਨਹੀਂ ਹੋਵੇਗਾ ਆਯੋਜਨ

ਚੰਡੀਗੜ੍ਹ, 18 ਜੂਨ – ਹਰਿਆਣਾ ਸਰਕਾਰ ਨੇ ਕੋਵਿਡ-19 ਵਿਸ਼ਵ ਮਹਾਮਾਰੀ ਦੇ ਚਲਦੇ ਇਸ ਸਾਲ 21 ਜੂਨ ਐਤਵਾਰ ਹਾੜ ਮਹੀਨੇ ਦੀ ਮੱਸਿਆ ਦੇ ਦਿਨ ਪੈਣ ਵਾਲੇ ਦੇ ਮੌਕੇ ‘ਤੇ ਕੁਰੂਕਸ਼ੇਤਰ ਵਿਚ ਸੂਰਜ ਗ੍ਰਹਿਣ ਮੇਲੇ ਦਾ ਆਯੋਜਨ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ-ਨਾਲ 19 ਤੋਂ 21 ਜੂਨ ਤਕ ਬ੍ਰਹਮਸਰੋਵਰ ਤੇ ਸੰਨਹਿਤ ਸਰੋਵਰ ਸਮੇਤ 1 ਕਿਲੋਮੀਟਰ ਦੇ ਖੇਤਰ ਵਿਚ ਧਾਰਾ 144 ਲਾਗੂ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ 21 ਜੂਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵੱਜ ਕੇ 47 ਮਿੰਟ ਤਕ ਸੂਰਜ ਗ੍ਰਹਿਣ ਰਹੇਗਾ। ਪਰ ਹਰਿਆਣਾ ਸਰਕਾਰ ਨੇ ਇਸ ਸਾਲ ਕੋਰੋਨਾ ਵਾਇਰਸ ਕਾਰਣ ਸੂਰਜ ਗ੍ਰਹਿਣ ਮੇਲੇ ਦਾ ਆਯੋਜਨ ਨਹੀਂ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਮੈਜੀਸਟ੍ਰੇਟ , ਕੁਰੂਕਸ਼ੇਤਰ ਵੱਲੋਂ 19 ਤੋਂ 21 ਜੂਨ ਤਕ ਬ੍ਰਹਮਸਰੋਵਰ, ਸੰਨਹਿਤ ਸਰੋਵਰ ਦੇ ਇਕ ਕਿਲੋਮੀਟਰ ਦੇ ਖੇਤਰ ਵਿਚ ਕਾਨੂੰਨ ਅਤੇ ਸ਼ਾਂਤੀ ਵਿਵਸਥਾ ਬਣਾਏ ਰੱਖਣਲਈ ਦੰਡ ਪ੍ਰਕ੍ਰਿਆ ਨਿਯਮਾਵਲੀ 1973 ਦੇ ਤਹਿਤ ਤੁਰੰਤ ਪ੍ਰਭਾਵ ਨਾਲ ਧਾਰਾ 144 ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ।

ਬੁਲਾਰੇ ਨੇ ਦਸਿਆ ਕਿ ਸੂਰਜ ਗ੍ਰਹਿਣ ਦੇ ਮੌਕੇ ‘ਤੇ ਨਾ ਸਿਰਫ ਦੇਸ਼ ਦੇ ਕੋਨੇ-ਕੋਨੇ ਤੋਂ ਸਗੋਂ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਤੇ ਆਮ ਵਿਅਕਤੀ ਪ੍ਰਿਤ ਦਾਨ ਲਈ ਬ੍ਰਹਮਸਰੋਵਰ ‘ਤੇ ਆਉਂਦੇ ਹਨ ਅਤੇ ਪਿੰਡ ਦਾਨ ਕਰਦੇ ਹਨ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਕੋਵਿਡ-19 ਦੇ ਚਲਦੇ ਸਰਕਾਰ ਨੇ ਧਾਰਮਿਕ ਅਤੇ ਹੋਰ ਸਮਾਜਿਕ ਪ੍ਰੋਗ੍ਰਾਮਾਂ ਦੇ ਸਾਮੂਹਿਕ ਰੂਪ ਨਾਲ ਆਯੋਜਨ ਕਰਨ ‘ਤੇ ਪਹਿਲਾਂ ਹੀ ਰੋਕ ਲਗਾ ਰੱਖੀ ਹੈ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਸੋਸ਼ਲ ਡਿਸਟੈਂਸਿੰਗ ਨੂੰ ਬਣਾ ਕੇ ਮੱਸਿਆ ਤੇ ਸੂਰਜ ਗ੍ਰਹਿਣ ਦੇ ਸਮੇਂ ਪੂਜਾ-ਅਰਚਨਾ ਹਰ ਕਿਸੇ ਨੂੰ ਆਪਣੇ ਘਰ ਵਿਚ ਹੀ ਕਰਣੀ ਹੋਵੇਗੀ।

ਬੁਲਾਰੇ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਅਨੁਰੂਪ ਸੂਰਜ ਗ੍ਰਹਿਣ ਦੇ ਮੌਕੇ ‘ਤੇ ਬ੍ਰਹਮਸਰੋਵਰ ਦੇ ਹਰੇਕ ਕੋਨੇ ‘ਤੇ ਸੰਤਾਂ ਅਤੇ ਬ੍ਰਾਹਮਣਾ ਵੱਲੋਂ ਪੂਜਾ-ਅਰਚਨਾ ਦਾ ਪ੍ਰੋਗ੍ਰਾਮ ਕੀਤਾ ਜਾਵੇਗਾ।

ਉਨ੍ਹਾਂ ਨੇ ਦਸਿਆ ਕਿ ਹਰਿਆਣਾ ਦੇ ਮੁੱਖ ਸਕੱਤਰ ਦਫਤਰ ਵੱਲੋਂ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਸੂਬਾ ਚੰਡੀਗੜ੍ਹ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਆਪਣੇ-ਆਪਣੇ ਸੂਬਿਆਂ ਵਿਚ ਹੀ 21 ਜੂਨ ਨੂੰ ਧਰਮ ਖੇਤਰ ਕੁਰੂਕਸ਼ੇਤਰ ਵਿਚ ਸੂਰਜ ਗ੍ਰਹਿਣ ਮੇਲੇ ਦਾ ਆਯੋਜਨ ਨਹੀਂ ਕੀਤਾ ਜਾ ਰਿਹਾ, ਇਸ ਲਈ ਸ਼ਰਧਾਲੂ ਕੁਰੂਕਸ਼ੇਤਰ ਵਿਚ ਨਾ ਆਉਣ ਅਤੇ ਇਸ ਦਾ ਪ੍ਰਚਾਰ-ਪ੍ਰਸਾਰ ਸਥਾਨਕ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਿਚ ਕਰਵਾਇਆ ਜਾਵੇ ਤਾਂ ਜੋ ਹਰ ਕਿਸੇ ਨੂੰ ਇਸ ਦੀ ਜਾਣਕਾਰੀ ਪ੍ਰਾਪਤ ਹੋ ਸਕੇ।

ਉਨ੍ਹਾਂ ਨੇ ਦਸਿਆ ਕਿ ਕੋਵਿਡ-19 ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ, ਇਸ ਲਈ ਇਤਿਹਾਸਿਕ ਤੌਰ ‘ਤੇ ਇਹ ਫੈਸਲਾ ਕੀਤਾ ਗਿਆ ਹੈ ਅਤੇ ਪੁਲਿਸ ਸੁਪਰਡੈਂਟ ਕੁਰੂਕਸ਼ੇਤਰ ਅਤੇ ਸਬੰਧਿਤ ਥਾਣਾ ਅਧਿਕਾਰੀ ਆਪਣੇ-ਆਪਣੇ ਕੰਟਰੋਲ ਖੇਤਰ ਵਿਚ 19 ਜੂਨ ਨੁੰ ਸਵੇਰੇ 9 ਵਜੇ ਤੋਸਂ ਸ਼ਾਮ 5 ਵਜੇ ਤਕ ਅਤੇ 20 ਤੇ 21 ਜੂਨ ਤਕ ਪੂਰੀ ਪਾਬੰਦੀ ਖੇਤਰ ਵਿਚ ਆਮਜਨਤਾ ਤੇ ਸ਼ਰਧਾਲੂਆਂ ਦੀ ਆਵਾਜਾਈ ‘ਤੇ ਰੋਕ ਲਗਾਉਣ ਦੇ ਆਦੇਸ਼ਾਂ ਦੀ ਪਾਲਣਾ ਕਰਵਾਉਣਾ ਯਕੀਨੀ ਕਰਣਗੇ।

ਕੌਮਾਂਤਰੀ ਯੋਗ ਦਿਵਸ ਦੇ ਮੌਕੇ 19 ਜੂਨ ਸ੍ਰੀ ਕਿਆਯੂਸ਼ ਯੂਨੀਵਰਸਿਟੀ ਕੁਰੂਕਸ਼ੇਤਰ ਅਤੇ ਹਰਿਆਣਾ ਯੋਗ ਪਰਿਸ਼ਦ ਦੇ ਸੰਯੁਕਤ ਤੱਤਵਾਧਾਨ ਵਿਚ ਯੋਗ ਫਾਰ ਵਲਡ ਹੈਲਥ ਵਿਸ਼ਾ ‘ਤੇ ਕੌਮਾਂਤਰੀ ਯੋਗ ਵੈਬੀਨਾਰ ਦਾ ਆਯੋਜਨ ਕੀਤਾ ਜਾਵੇਗਾ

ਚੰਡੀਗੜ੍ਹ, 18 ਜੂਨ – ਹਰ ਸਾਲ 21 ਜੂਨ ਨੂੰ ਮਨਾਇਆ ਜਾਣ ਵਾਲਾ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ 19 ਜੂਨ ਨੂੰ ਸ੍ਰੀ ਕਿਆਯੂਸ਼ ਯੂਨੀਵਰਸਿਟੀ ਕੁਰੂਕਸ਼ੇਤਰ ਅਤੇ ਹਰਿਆਣਾ ਯੋਗ ਪਰਿਸ਼ਦ ਦੇ ਸੰਯੁਕਤ ਤੱਤਵਾਧਾਨ ਵਿਚ ਯੋਗ ਫਾਰ ਵਲਡ ਹੈਲਥ ਵਿਸ਼ਾ ‘ਤੇ ਕੌਮਾਂਤਰੀ ਯੋਗ ਵੈਬੀਨਾਰ ਦਾ ਆਯੋਜਨ ਕੀਤਾ ਜਾਵੇਗਾ।

ਇਹ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਬਲਦੇਵ ਕੁਮਾਰ ਨੇ ਦਸਿਆਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਸਿਹਤ ਅਤੇ ਆਯੂਸ਼ ਮੰਤਰੀ ਸ੍ਰੀ ਅਨਿਲ ਵਿਜ ਦੇ ਮਾਰਗਦਰਸ਼ਨ ਵਿਚ ਇਸ ਵੈਬੀਨਾਰ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਸਵੇਰੇ 10 ਵਜੇ ਤੋਂ ਆਯੋਜਿਤ ਕੀਤੇ ਜਾਣ ਵਾਲੇ ਇਸ ਵੈਬੀਨਾਰ ਦੌਰਾਨ ਅਮੇਰਿਕਾ, ਕਨੇਡਾ ਅਤੇ ਕਈ ਹੋਰ ਕੌਮਾਂਤਰੀ ਸਪੀਕਰ ਹਿੱਸਾ ਲੈਣਗੇ ਅਤੇ ਯੋਗ ਦੇ ਮਹਤੱਵ ‘ਤੇ ਆਪਣੇ ਵਿਚਾਰ ਪੇਸ਼ ਕਰਣਗੇ।

ਹਰਿਆਣਾ ਯੋਗ ਪਰਿਸ਼ਦ ਦੇ ਚੇਅਰਮੈਨ ਡਾ. ਜੈਦੀਪ ਆਰਿਆ ਨੇ ਦਸਿਆ ਕਿ ਪੋ੍ਰਗ੍ਰਾਮ ਵਿਚ ਯੋਗ ਰਿਸ਼ੀ ਸਵਾਮੀ ਰਾਮਦੇਵ, ਸਵਾਮੀ ਗਿਆਨਾਨੰਦ ਜੀ ਮਹਾਰਾਜ ਸਮੇਤ ਅਨੇਕ ਮਹਾਨ ਅਨੁਭਵੀ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਇਸ ਪੋ੍ਰਗ੍ਰਾਮ ਵਿਚ ਹਿੱਸਾ ਲੈਣ ਲਈ ਸੂਬੇ ਦੇ ਸਾਰੀ ਯੂਨੀਵਰਸਿਟੀਆਂ, ਕਾਲਜਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਵਿਚ ਹਿੱਸਾ ਲੈਣ ਨੂੰ ਕਿਹਾ ਗਿਆ ਹੈ।

ਵਿਸ਼ਵ ਮਹਾਮਾਰੀ ਦੌਰਾਨ ਆਤਮਨਿਰਭਰਤਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਯੂਨੀਵਰਸਿਟੀ ਰੁਜਗਾਰ ਅਧਾਰਿਤ ਕੋਰਸ ਸ਼ੁਰੂ ਕਰਣ – ਸਿਖਿਆ ਮੰਤਰੀ

ਚੰਡੀਗੜ੍ਹ, 18 ਜੂਨ – ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਦੌਰਾਨ ਆਤਮਨਿਰਭਰਤਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਯੂਨੀਵਰਸਿਟੀ ਰੁਜਗਾਰ ਅਧਾਰਿਤ ਕੋਰਸ ਸ਼ੁਰੂ ਕਰਣ। ਇਸ ਤੋਂ ਜਿੱਥੇ ਬੇਰੁਜਗਾਰੀ ਨੂੰ ਦੀ ਸਮਸਿਆ ਦੂਰ ਹੋਵੇਗੀ ਉੱਥੇ ਆਰਥਿਕ ਰੂਪ ਨਾਲ ਵੀ ਦੇਸ਼ ਖੁਸ਼ਹਾਲ ਹੋਵੇਗਾ।

ਸਿਖਿਆ ਮੰਤਰੀ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਕੋਰੋਨਾ ਦੇ ਬਾਅਦ ਉੱਚ ਸਿਖਿਆ ਵਿਚ ਨਵੀਆਂ ਸੰਭਾਵਨਾਵਾਂ ਵਿਸ਼ਾ ‘ਤੇ ਆਯੋਜਿਤ ਆਨਲਾਇਨ ਲੈਕਚਰ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਵੈਬੀਨਾਰ ਦੇ ਸ਼ੁਰੂ ਵਿਚ ਸੀਮਾ ‘ਤੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਮਹਾਮਾਰੀ ਦੇ ਖਿਲਾਫ ਲੜ ਰਹੇ ਡਾਕਟਰਾਂ, ਪੁਲਿਸ ਕਰਮਚਾਰੀਆਂ , ਸਫਾਈ ਕਰਮਚਾਰੀਆਂ ਤੇ ਕੋਰੋਨਾ ਯੋਧਾਵਾਂ ਦਾ ਵੀ ਧੰਨਵਾਦ ਪ੍ਰਗਟਾਇਆ।

ਸ੍ਰੀ ਕੰਵਰ ਪਾਲ ਨੇ ਕਿਹਾ ਕਿ ਹਰਿਆਣਾ ਵਿਚ ਵਿਕਾਸ ਦੀ ਅਪਾਰ ਸੰਭਾਵਨਾਵਾਂ ਹਨ ਕਿ ਸੂਬਾ ਸਰਕਾਰ ਨੇ ਵਿਦਿਅਕ, ਉਦਯੋਗਿਕ ਤੇ ਵਪਾਰਿਕ ਰੂਪ ਤੋਂ ਅਜਿਹੇ ਫੈਸਲੇ ਲਏ ਹਨ ਜਿੱਥੇ ਯੁਵਾ ਆਤਮਨਿਰਭਰ ਬਨਣਗੇ ਉੱਥੇ ਵਿਦੇਸ਼ੀ ਕੰਪਨੀਆਂ ਸੂਬੇ ਵਿਚ ਉਦਯੋਗ ਸਥਾਪਿਤ ਕਰਣਗੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੋਰੋਨਾ ਸਮੇਂ ਦੀ ਸਥਿਤੀ ਨਾਲ ਨਜਿੱਠਣ ਲਈ ਭਾਰਤ ਵਾਸੀਆਂ ਨੂੰ ਸਵਦੇਸ਼ੀ ਅਤੇ ਆਤਮਨਿਰਭਰਤਾ ਦਾ ਜੋ ਮੂਲ ਮੰਤਰ ਦਿੱਤਾ ਹੈ ਇਸ ਤੋਂ ਦੇਸ਼ ਦਾ ਵਿਕਾਸ ਹੋਵੇਗਾ ਅਤੇ ਭਾਰਤ ਨੂੰ ਕੌਮਾਂਤਰੀ ਪੱਧਰ ‘ਤੇ ਇਕ ਨਵੀ ਪਹਿਚਾਣ ਮਿਲੇਗੀ। ਸਵਦੇਸ਼ੀ ਅਤੇ ਆਤਮਨਿਰਭਰਤਾ ਦੇ ਸਿਧਾਂਤ ਨੂੰ ਅਪਣਾ ਕੇ ਹੀ ਰੁਜਗਾਰ ਦੀ ਨਵੀ ਸੰਭਾਵਨਾਵਾਂ ਨੂੰ ਤਲਾਸ਼ਿਆ ਜਾ ਸਕਦਾ ਹੈ। ਭਾਰਤ ਦੀ ਪ੍ਰਗਤੀ ਵਿਚ ਹਮੇਸ਼ਾ ਵਿਸ਼ਵ ਦੀ ਪ੍ਰਗਤੀ ਸ਼ਾਮਿਲ ਰਹੀ ਹੈ। ਇਹੀ ਕਾਰਣ ਹੈ ਕਿ ਭਾਰਤ ਦੇ ਸਭਿਆਚਾਰ ਭਾਰਤ ਦੇ ਸੰਸਕਾਰ ਉਸ ਆਤਮਨਿਰਭਰਤਾ ਦੀ ਗਲ ਕਰਦੇ ਹਨ ਜਿਨ੍ਹਾਂ ਦੀ ਆਤਮਾ ਵਸੂਧੇਵ ਕੁਟੰਬਕਮ ਹੈ। ਸਾਡੇ ਦੇਸ਼ ਦੇ ਲੋਕਾਂ ਨੂੰ ਥੱਕਨਾ, ਹਾਰਨਾ, ਟੱਟਨਾ, ਬਿਖਰਨਾ ਮੰਜੂਰ ਨਹੀਂ ਹੈ।

ਮੌਜੂਦਾ ਸਮੇਂ ਵਿਚ ਵਿਸ਼ਵ ਮਹਾਮਾਰੀ ਕਾਰਣ ਜੋ ਮਾਹੌਲ ਬਣਿਆ ਹੈ ਉਸ ਵਿਚ ਸਾਨੂੰ ਚੌਕਸ ਰਹਿੰਦੇ ਹੋਏ ਸਮਾਜ ਨੂੰ ਅੱਗੇ ਵਧਾਉਣ ਦਾ ਕੰਮ ਕਰਨਾ ਹੈ। ਯਕੀਨੀ ਤੌਰ ‘ਤੇ 21ਵੀਂ ਸਦੀ ਭਾਰਤ ਦੀ ਹੈ ਅਤੇ ਅਸੀਂ ਇਸ ਦਿਸ਼ਾ ਵਿਚ ਅੱਗੇ ਵੱਧ ਰਹੇ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੋ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਹੈ ਉਸ ਤੋਂ ਆਤਮਨਿਰਭਰ ਭਾਰਤ ਦਾ ਸੰਕਲਪ ਸਿੱਧ ਹੋਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸਮਾਜ ਦੇ ਹਰੇਕ ਵਰਗ ਲਈ ਸਹੀ ਕੰਮ ਕਰ ਰਹੀ ਹੈ।

ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਹਰਿਆਣਾ ਵਿਚ ਵਿਕਾਸ ਦੀ ਅਪਾਰ ਸੰਭਾਵਾਨਾਂ ਹਨ। ਹਰਿਆਣਾ ਦਾ ਐਨਸੀਆਰ ਜੋਨ ਇਸ ਦਿਸ਼ਾ ਵਿਚ ਮਹਤੱਵਪੂਰਣ ਭੁਮਿਕਾ ਨਿਭਾਏਗਾ।

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਮੱਦੇਨਜਰ ਰੱਖਦੇ ਹੋਏ ਸੂਬੇ ਦੇ ਸਾਰੀ ਯੂਨੀਵਰਸਿਟੀਆਂ ਵਿਦਿਆਰਥੀਆਂ ਲਈ ਰੁਜਗਾਰਪਰਕ ਕੋਰਸ ਸ਼ੁਰੂ ਕਰਨ ਵਿਚ ਆਪਣਾ ਯੋਗਦਾਨ ਦੇਣ। ਇਸ ਤਰ੍ਹਾ ਦੇ ਕੋਰਸਾਂ ਤੋਂ ਸੂਬੇ ਦੇ ਨੌਜੁਆਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਦਿੱਲੀ ਤੋਂ ਲਗਦੇ ਹਰਿਆਣਾ ਵਿਚ ਸੈਰ ਸਪਾਆ ਅਤੇ ਸਟਾਰਟਅੱਪ ਦੇ ਖੇਤਰ ਵਿਚ ਅਪਾਰ ਸੰਭਾਵਨਾਵਾਂ ਦਿਖ ਰਹੀਆਂ ਹਨ। ਅਜਿਹੇ ਵਿਚ ਯੂਨੀਵਰਸਿਟੀ ਰੁਜਗਾਰਪਰਕ ਸਿਲੇਬਸ ਨੂੰ ਲਾਗੂ ਕਰ ਕੋਰੋਨਾ ਦੀ ਇਸ ਲੜਾਈ ਵਿਚ ਆਤਮਨਿਰਭਰਤਾ ਦੀ ਕੜੀ ਵਿਚ ਮਹਤੱਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ।

ਕੁਰੂਕਸ਼ੇਤਰ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਡਾ. ਨੀਤਾ ਖੰਨਾ ਨੇ ਕਿਹਾ ਕਿ ਸਿਖਿਆ ਮੰਤਰੀ ਦੇ ਕੁਸ਼ਲ ਅਗਵਾਈ ਹੇਠ ਹਰਿਆਣਾ ਨਿਰੰਤਰ ਸਿਖਿਆ, ਖੋਜ ਅਤੇ ਸਭਿਆਚਾਰ ਦੇ ਖੇਤਰ ਵਿਚ ਨਵੇਂ ਮੁਕਾਮ ਸਥਾਪਿਤ ਕਰ ਰਿਹਾ ਹੈ। ਹਰਿਆਣਾ ਸਿਖਿਆ ਦੇ ਖੇਤਰ ਵਿਚ ਲਗਾਤਾਰ ਬਿਹਤਰੀਨ ਕੰਮ ਕਰ ਆਪਣੀ ਵੱਖ ਪਹਿਚਾਣ ਬਣਾ ਰਿਹਾ ਹੈ।

ਵੈਬੀਨਾਰ ਦੇ ਅੰਤ ਵਿਚ ਯੂਨੀਵਰਸਿਟੀ ਦੇ ਰਜਿਸਟ੍ਰਾਰ ਪ੍ਰੋਫੈਸਰ ਭਗਵਾਨ ਸਿੰਘ ਚੌਧਰੀ ਨੇ ਸਿਖਿਆ ਮੰਤਰੀ ਕੰਵਰ ਪਾਲ ਤੇ ਵਾਇਸ ਚਾਂਸਲਰ ਡਾ. ਨੀਤਾ ਖੰਨਾ, ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ, ਦੇਸ਼ ਤੇ ਵਿਦੇਸ਼ ਤੋਂ ਹਿੱਸਾ ਲੈਣ ਵਾਲੇ ਸਾਰੇ ਵਿਦਵਾਨਾਂ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ, ਦੇਸ਼ ਤੇ ਵਿਦੇਸ਼ ਵਿਚ ਬੈਠੇ ਵਿਦਿਆਰਥੀਆਂ ਨੂੰ ਸਿਖਿਆ ਮੰਤਰੀ ਦੇ ਵਿਚਾਰਾਂ ਤੋਂ ਲਾਭ ਹੋਵੇਗਾ ਅਤੇ ਸਿਖਿਆ ਦੇ ਖੇਤਰ ਵਿਚ ਨਵੇ ਮੁਕਾਮ ਸਥਾਪਿਤ ਹੋਣਗੇ।