ਹਰਿਆਣਾ ਉੱਧਮ ਸਹਿਯੋਗ ਦੇ ਨਾਂਅ ਨਾਲ ਇਕ ਸਮਰਪਿਤ ਪੋਰਟਲ ਸ਼ੁਰੂ.

ਚੰਡੀਗੜ, 3 ਜੂਨ – ਹਰਿਆਣਾ ਵਿਚ ਐਮਐਸਐਮਈ ਆਤਮਨਿਰਭਰ ਭਾਰਤ ਮੁਹਿੰਮ ਆਰਥਿਕ ਪੈਕੇਜ ਦੇ ਤਹਿਤ ਵੱਧ ਤੋਂ ਵੱਧ ਲਾਭ ਲੈਣ ਵਿਚ ਸਮਰੱਥ ਬਨਾਉਣ ਦੇ ਆਪਣੇ ਯਤਨਾਂ ਦੇ ਤਹਿਤ ਰਾਜ ਸਰਕਾਰ ਨੇ ਲੋਨ ਪ੍ਰਾਪਤ ਕਰਨ ਦੇ ਬਾਰੇ ਵਿਚ ਐਮਐਸਐਮਈ ਦੀ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਹਰਿਆਣਾ ਉੱਧਮ ਸਹਿਯੋਗ ਦੇ ਨਾਂਅ ਨਾਲ ਇਕ ਸਮਰਪਿਤ ਪੋਰਟਲ ਸ਼ੁਰੂ ਕੀਤਾ ਹੈ|
ਉਦਯੋਗ ਅਤੇ ਵਪਾਰ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦੇਸ਼ ਵਿਚ ਕੋਵਿਫ-19 ਮਹਾਮਾਰੀ ਦਾ ਆਰਥਿਕ ਪ੍ਰਭਾਵ ਕਾਫੀ ਹੱਦ ਤਕ ਵਿਘਨਕਾਰੀ ਰਿਹਾ ਹੈ| ਇਸ ਮਹਾਮਾਰੀ ਦੇ ਕਾਰਣ ਪੂਰੇ ਦੇਸ਼ ਵਿਚ ਸੂਖਮ, ਛੋਟੇ ਅਤੇ ਮੱਧਮ ਉਦਯੋਗਾਂ (ਐਮਐਸਐਮਈ) ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਨਾਂ ਨੇ ਦਸਿਆ ਕਿ ਕੇਂਦਰ ਸਰਕਾਰ ਨੇ ਇੰਨਾਂ ਉਦਯੋਗਾਂ ਨੂੰ ਲੋਨ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਮਹਤੱਵਕਾਂਸ਼ੀ ਆਤਮਨਿਰਭਰ ਭਾਰਤ ਮੁਹਿੰਮ ਆਰਥਿਕ ਪੈਕੇਜ ਲਾਂਚ ਕੀਤਾ ਹੈ| ਇਸ ਆਰਥਿਕ ਪੈਕੇਜ ਵਿਚ ਸੋਧ ਪਰਿਭਾਸ਼ਾਂਵਾਂ ਦੇ ਅਨੁਸਾਰ ਖੁਦਰਾ ਵਪਾਰੀ, ਵਪਾਰੀ, ਦੁਕਾਨਦਾਰਾਂ ਆਦਿ ਸਮੇਤ ਸਾਰੇ ਐਮਐਸਐਮਈ ਨੂੰ ਸ਼ਾਮਿਲ ਕੀਤਾ ਗਿਆ ਹੈ|
ਉਨਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਇਸ ਮਹਾਮਾਰੀ ਵੱਲੋਂ ਉਤਪਨ ਚਨੋਤੀਆਂ ਦੀ ਗੰਭੀਰਤਾ ਨੂੰ ਸਮਝਦੀ ਹੈ ਅਤੇ ਸਵੀਕਾਰ ਵੀ ਕਰਦੀ ਹੈ| ਇਸ ਲਈ ਰਾਜ ਦੇ ਸਾਰੇ ਉਦਮੀਆਂ ਨੂੰ ਅਪੀਲ ਹੈ ਕਿ ਉਹ ਕੇਂਦਰ ਸਰਕਾਰ ਦੇ ਪ੍ਰੋਗ੍ਰਾਮਾਂ ਦਾ ਵੱਧ ਤੋਂ ਵੱਧ ਲਾਭ ਚੁੱਕਣ ਅਤੇ ਜੇਕਰ ਉਨਾਂ ਨੇ ਲੋਨ ਨਾਲ ਸਬੰਧਿਤ ਚਨੌਤੀਆਂ ਪੇਸ਼ ਆਉਂਦੀਆਂ ਹਨ ਤਾਂ ਉਹ ਇਸ ਪੋਰਟਲ ਰਾਹੀਂ ਦਰਜ ਕਰਵਾ ਸਕਦੇ ਹਨ| ਉਨਾਂ ਨੇ ਦਸਿਆ ਕਿ ਦਰਜ ਕੀਤੀ ਗਈਆਂ ਸ਼ਿਕਾਇਤਾਂ ਦੀ ਰੋਜਾਨਾ ਆਧਾਰ ‘ਤੇ ਬੈਂਕਾਂ ਦੇ ਨਾਲ ਪੈਰਵੀ ਕੀਤੀ ਜਾਵੇਗੀ ਅਤੇ ਉਨਾਂ ਦੇ ਤੇਜੀ ਨਾਲ ਹੱਲ ਕੀਤਾ ਜਾਵੇਗਾ|
ਬੁਲਾਰੇ ਨੇ ਦਸਿਆ ਕਿ ਉਦਮੀ ਐਮਐਸਐਮਈ ਦੇ ਲਈ ਵਿੱਤ ਸਬੰਧਿਤ ਸ਼ਿਕਾਇਤਾਂ ਨੂੰ ਚੁੱਕਣ ਲਈ ਸਰਲ ਹਰਿਆਣਾ ਪੋਰਟਲ (https://saralharyana.gov.in) ‘ਤੇ ਰਜਿਸਟ੍ਰੇਸ਼ਨ ਕਰਨ ਦੇ ਬਾਅਦ ਸ਼ਿਕਾਇਤ ਫਾਰਮ ਭਰ ਕੇ ਆਪਣੀ ਸਮਸਿਆ ਨੂੰ ਦਰਜ ਕਰਵਾ ਸਕਦੇ ਹਨ|

*****
ਚੰਡੀਗੜ, 3 ਜੂਨ – ਹਰਿਆਣਾਸੰਸਕ੍ਰਿਤ ਅਕਾਦਮੀ ਤੇ ਸ੍ਰੀਕਿਸ਼ਣਾ ਆਯੂਸ਼ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਸੰਯੂਕਤ ਤੱਤਵਾਧਾਨ ਵਿਚ ਅੱਜ ਇੱਥੇ ਅਕਾਦਮੀ ਭਵਨ ਵਿਚ ਸੰਸਕ੍ਰਿਤ, ਸਭਿਆਚਾਰ ਅਤੇ ਸਿਹਤ ਸਰੰਖਣ ਵਿਸ਼ੇ ‘ਤੇ ਇਕ ਦਿਨ ਦੀ ਕੌਮਾਂਤਰੀ ਆਨਲਾਇਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲਗਭਗ 500 ਲੋਕਾਂ ਨੇ ਹਿੱਸਾ ਲਿਆ|
ਇਸ ਮੌਕੇ ‘ਤੇ ਸੈਮੀਨਾਰ ਵਿਚ ਸ੍ਰੀਕ੍ਰਿਸ਼ਣਾ ਆਯੂਸ਼ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਵਾਇਸ ਚਾਂਸਲਰ ਡਾ. ਬਲਦੇਵ ਧੀਮਾਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂ ਕਿ ਅਗਵਾਹੀ ਹਰਿਆਣਾ ਸੰਸਕ੍ਰਿਤ ਅਕਾਦਮੀ ਦੇ ਨਿਦੇਸ਼ਕ ਡਾ. ਸੋਮੇਸ਼ਵਰ ਦੱਤ ਸ਼ਰਮਾ ਨੇ ਕੀਤੀ|
ਡਾ. ਧੀਮਾਨ ਨੇ ਮੌਜੂਦਾ ਸਥਿਤੀਆਂ ਵਿਚ ਸੰਸਕ੍ਰਿਤ, ਸਭਿਆਚਾਰ ਅਤੇ ਸਿਹਤ ਸਰੰਖਣ ਦੇ ਬਾਰੇ ਵਿਚ ਵਿਸਥਾਰ ਨਾਲ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਸਭਿਆਚਾਰ ਅਤੇ ਸਿਹਤ ਦਾ ਆਪਸ ਵਿਚ ਡੂੰਘਾ ਸਬੰਧ ਹੈ| ਅਕਾਦਮੀ ਦੇ ਨਿਦੇਸ਼ਕ ਡਾ ਸੋਮੇਸ਼ਵਰ ਦੱਤ ਸ਼ਰਮਾ ਨੇ ਸਬੰਧਿਤ ਵਿਸ਼ੇ ‘ਤੇ ਚਰਚਾ ਕਰਦੇ ਹੋਏ ਦਸਿਆ ਕਿ ਮੌਜੂਦਾ ਸਮੇਂ ਵਿਚ ਸੰਪੂਰਣ ਵਿਸ਼ਵ ਕੋਰੋਨਾ ਵਰਗੀ ਮਹਾਮਾਰੀ ਤੋਂ ਪੀੜਤ ਹੈ| ਉਨਾਂ ਨੇ ਦਸਿਆ ਕਿ ਯੋਗ ਆਦਿ ਉਪਾਆਂ ਤੇ ਸੰਤੁਲਿਤ ਆਹਾਰ ਨਾਲ ਸ਼ਰੀਰ ਵਿਚ ਰੋਗ ਰੋਧਕ ਸਮਰੱਥਾ ਵਧਾਈ ਜਾ ਸਕਦੀ ਹੈ| ਮਹਾਰਿਸ਼ੀ ਵਾਲਮਿਕੀ ਸੰਸਕ੍ਰਿਤ ਯੂਨੀਵਰਸਿਟੀ ਮੁੰਦੜੀ, ਕੈਥਲ ਦੇ ਰਜਿਸਟ੍ਰਾਰ ਪ੍ਰੋਫੈਸਰ ਯਸ਼ਬੀਰ ਸਿੰਘ ਨੇ ਸਾਰਸਵਤ ਮਹਿਮਾਨ ਵਜੋ ਭਾਗੀਦਾਰੀ ਕਰ ਕੇ ਸੰਸਕ੍ਰਿਤ ਭਾਸ਼ਾ ਦੇ ਮਹਤੱਵ ‘ਤੇ ਚਾਨਣ ਪਾਇਆ|

ਹਰਿਆਣਾ ਸਰਕਾਰ ਨੇ ਨਗਰ ਪਾਲਿਕਾ ਸੀਮਾਵਾਂ ਦੇ ਅੰਦਰ ਬਾਜਾਰ ਖੇਤਰਾਂ ਵਿਚ ਮਾਨਕ ਸੰਚਾਲਨ ਪ੍ਰਕ੍ਰਿਆ ਜਾਰੀ ਕੀਤੀ
ਚੰਡੀਗੜ, 3 ਜੂਨ – ਹਰਿਆਣਾ ਸਰਕਾਰ ਨੇ 30 ਜੂਨ, 2020 ਤਕ ਨਗਰ ਪਾਲਿਕਾ ਸੀਮਾਵਾਂ ਦੇ ਅੰਦਰ ਬਾਜਾਰ ਖੇਤਰਾਂ ਵਿਚ ਸਮਾਜਿਕ ਦੂਰੀ ਯਕੀਨੀ ਕਰਨ ਲਈ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਜਾਰੀ ਕੀਤੀ ਹੈ|
ਸਥਾਨਕ ਸਰਕਾਰ ਵਿਭਾਗ ਦੇ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਤ 9:00 ਵਜੇ ਤੋਂ ਸਵੇਰੇ 5:00 ਵਜੇ ਤਕ ਲੋਕਾਂ ਦੀ ਆਵਾਜਾਈ ਦੇ ਸਬੰਧ ਵਿਚ ਲਗਾਏ ਰਾਤ ਕਰਫੂ ਦੀ ਪਾਲਣਾ ਯਕੀਨੀ ਕਰਨ ਲਈ ਲੋਂੜੀਦੀ ਚੀਜਾਂ ਤੋਂ ਇਲਾਵਾ ਸਾਰੇ ਦੁਕਾਨਾਂ ਸਵੇਰੇ 9:00 ਵਜੇ ਤੋਂ ਸ਼ਾਮ 7:00 ਵਜੇ ਖੁਲਣਗੀਆਂ| ਬਾਜਾਰ ਖੇਤਰਾਂ ਵਿਚ ਆਉਣ ਵਾਲੇ ਸਾਰੇ ਲੋਕਾਂ ਅਰਥਾਤ ਦੁਕਾਨਦਾਰਾਂ ਦੇ ਨਾਲ-ਨਾਲ ਗ੍ਰਾਹਕਾਂ ਨੂੰ ਬਾਜਾਰ ਵਿਚ ਸਮਾਜਿਕ ਦੂਰੀ ਯਕੀਨੀ ਕਰਨੀ ਹੋਵੇਗੀ| ਉਨਾਂ ਦਸਿਆ ਕਿ ਦੁਕਾਨਦਾਰਾਂ ਨੂੰ ਹੱਥ ਦੇ ਸੰਪਰਕ ਤੋਂ ਬਚਾਉਣ ਲਈ ਦਸਤਾਨੇ ਅਤੇ ਮਾਸਕ ਪਹਿਨਾਨਾ ਹੋਵੇਗਾ ਅਤੇ ਮਨੁੱਖੀ ਸੰਪਰਕ ਵਿਚ ਆਉਣ ਵਾਲੇ ਸਾਰੀ ਥਾਂਵਾਂ ਜਿਵੇਂ ਕਿ ਦਰਵਾਜੇ, ਹੈਂਡਲ ਆਦਿ ਨੂੰ ਵਾਰ-ਵਾਰ ਸੈਨੇਟਾਇਜ ਕਰਨਾ ਹੋਵੇਗਾ|
ਉਨਾਂ ਦਸਿਆ ਕਿ ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ‘ਤੇ ਘੱਟੋਂ ਘੱਟ ਅਮਲੇ ਨੂੰ ਬੁਲਾਨਾ ਹੋਵੇਗਾ ਤਾਂ ਜੋ ਦੁਕਾਨਾਂ ‘ਤੇ ਭੀੜ ਨਾ ਹੋਵੇ ਅਤੇ ਉਹ ਆਪਣੇ ਅਮਲੇ ਨੂੰ ਵਿਕਲਪਕ ਤੌਰ ‘ਤੇ ਪਾਰੀਆਂ ਵਿਚ ਬੁਲਾ ਸਕਦੇ ਹਨ| ਦਾਖਲਾ ਥਾਂ ਅਤੇ ਏ.ਸੀ. ਦੁਕਾਨਾਂ ‘ਤੇ ਸੁਰੱਖਿਆ ਗਾਰਡ ਨੂੰ ਸੈਨਾਟਾਇਜਰ ਅਤੇ ਥਰਮਲ ਸਕੈਨਰ ਉਪਲੱਬਧ ਕਰਨਵਾਉਣਾ ਹੋਵੇਗਾ ਇਹ ਵੀ ਯਕੀਨੀ ਕੀਤਾ ਜਾਵੇਗਾ ਕਿ ਦੁਕਾਨ ਵਿਚ ਇਕ ਸਮੇਂ ‘ਤੇ ਦੁਕਾਨਦਾਰ, ਹੈਲਪਰ ਅਤੇ ਗ੍ਰਾਹਕ ਸਮੇਤ 5 ਤੋਂ ਵੱਧ ਵਿਅਕਤੀ ਹਾਜਿਰੀ ਨਹੀਂ ਹੋਵੇ|
ਬੁਲਾਰੇ ਨੇ ਦਸਿਆ ਕਿ ਗ੍ਰਾਹਕਾਂ ਨੂੰ ਮਾਸਕ ਪਹਿਨਾਨਾ ਹੋਵੇਗਾ ਅਤੇ ਉਨਾਂ ਨੂੰ ਆਪਸ ਵਿਚ ਘੱਟੋਂ ਘੱਟ 6 ਫੁੱਟ ਦੀ ਦੂਰੀ ਰੱਖਦੇ ਹੋਏ ਲਾਇਨ ਵਿਚ ਖੜੇ ਹੋਣ ਨੂੰ ਕਿਹਾ ਜਾਵੇਗਾ| ਉਨਾਂ ਦਸਿਆ ਕਿ ਬਾਜਾਰ ਦੇ ਦਾਖਲੇ ਅਤੇ ਬਾਹਰੀ ਥਾਂਵਾਂ ‘ਤੇ ਥਰਮਲ ਸਕੈਨਿੰਗ ਪ੍ਰਣਾਲੀ ਨਾਲ ਆਰਜੀ ਰੁਕਾਵਟ ਬਣਾਈ ਜਾਵੇ ਤਾਂ ਜੋ ਗ੍ਰਾਹਕਾਂ ਦੀ ਆਵਾਜਾਈ ਦੌਰਾਨ ਸਮਾਜਿਕ ਦੂਰੀ ਯਕੀਨੀ ਕੀਤੀ ਜਾ ਸਕੇ|
ਉਨਾਂ ਸਪਸ਼ਟ ਕੀਤਾ ਕਿ ਨਗਰ ਪਾਲਿਕ ਦੇ ਕਰਮਚਾਰੀ ਬਾਜਾਰਾਂ ਵਿਚ ਦਿਨ ਅਤੇ ਰਾਤ ਦੇ ਸਮੇਂ ਰੈਗੂਲਰ ਫਰਕ ‘ਤੇ ਸਫਾਈ ਅਤੇ ਸਵੱਛਤਾ ਯਕੀਨੀ ਕਰਨਗੇ| ਇਸ ਤੋਂ ਇਲਾਵਾ, ਖੁਲੇ ਜਾਂ ਬਾਜਾਰ ਵਿਚ ਥੂਕਨ ‘ਤੇ ਚਾਲਾਨ ਕੀਤਾ ਜਾਵੇਗਾ| ਆਮ ਜਨਤਾ ਜਾਂ ਗ੍ਰਾਹਕਾਂ ਨੂੰ ਜਾਗਰੂਕ ਕਰਨ ਲਈ ਦੁਕਾਨਕਾਰਾਂ ਜਾਂ ਸਟ੍ਰਟੀ ਵੈਂਡਰਾਂ ਨੂੰ ਆਰੋਗਯ ਸੇਤੂ ਅਪੈ ਡਾਊਨਲੋਡ ਕਰਨ ਲਈ ਇਕ ਪਬਲਿਕ ਨੋਟਿਸ ਲਗਾਉਣਾ ਹੋਵੇਗਾ| ਬੁਲਾਰੇ ਨੇ ਦਸਿਆ ਕਿ ਜੇਕਰ ਕਿਸ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਭੀੜ ਵਾਲੇ ਬਾਜਾਰਾਂ ਵਿਚ ਕੇਂਦਰੀ ਮੰਤਰਾਲੇ ਵੱਲੋਂ ਨਿਰਧਾਰਿਤ ਕੀਤੇ ਗਏ ਸਮਾਜਿਕ ਦੂਰੀ ਬਣਾਏ ਰੱਖਣ ਦੇ ਮਾਪਦੰਡਾਂ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ ਤਾਂ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਨਗਰ ਨਿਗਮ ਦੇ ਕਮਿਸ਼ਨਰ ਦੀ ਸਲਾਹ ਨਾਲ ਬਾਜਾਰ ਆਦਿ ਵਿਚ 50 ਫੀਸਦੀ ਦੁਕਾਨਾਂ ਖੋਲਣ ਵਰਗੇ ਪ੍ਰੋਟੋਕਾਲ ਨੂੰ ਨੋਟੀਫਾਇਡ ਕਰਨ ਲਈ ਲੋਂੜੀਦੇ ਉਪਾਏ ਕੀਤੇ ਜਾਣਗੇ| ਉਨਾਂ ਦਸਿਆ ਕਿ ਬਾਜਾਰ ਖੋਲਣ ਦੌਰਾਨ ਸਾਰੀ ਨਗਰ ਪਾਲਿਕਾ ਖੇਤਰਾਂ (ਨਗਰ ਨਿਗਮਾਂ/ਪਰਿਸ਼ਦਾਂ/ਕਮੇਟੀਆਂ) ਵਿਚ ਸਮਾਜਿਕ ਦੂਰੀ ਦੇ ਨਾਲ-ਨਾਲ ਸਵੱਛਤਾ ਬਣਾਏ ਰੱਖਣ ਦੇ ਸਾਰੇ ਮਾਨਕਾਂ ਦਾ ਪਾਲਣ ਕਰਨਾ ਲਾਜਿਮੀ ਹੋਵੇਗਾ|
ਉਨਾਂ ਦਸਿਆ ਕਿ ਫੂਡ ਰੈਸਤਰਾਂ ਅੇਤ ਫੂਡ ਅਗਰੀਗੇਟਰਾਂ ਜਿਵੇਂ ਕਿ ਜੋਮੋਟੋ, ਸਿਵਗੀ ਆਦਿ ਨੂੰ ਫੂਡ ਪਦਾਰਥਾਂ ਦੀ ਹੋਮ ਡਿਲੀਵਰੀ ਲਈ ਰਸੋਈ ਚਲਾਉਣ ਦੀ ਇਜਾਜਤ ਹੈ| ਰਸੋਈ ਚਲਾਉਣ ਦੀ ਵੱਧ ਤੋਂ ਵੱਧ ਸਮਾਂ ਸੀਮਾ ਸ਼ਾਮ 8:00 ਵਜੇ ਹੋਵੇਗੀ ਅਤੇ ਸਾਰੇ ਸਰੋਤਾਂ ਤੋਂ ਹੋਮ ਡਿਲੀਵਰੀ ਦਾ ਕੰਮ ਰਾਤ 8:30 ਵਜੇ ਜਾਂ ਇਸ ਤੋਂ ਪਹਿਲਾਂ ਪੂਰਾ ਕੀਤਾ ਜਾਣਾ ਯਕੀਨੀ ਕਰਨਾ ਹੋਵੇਗਾ ਤਾਂ ਜੋ ਕੋਈ ਵੀ ਡਿਲੀਵਰੀ ਬਾਅਏ ਰਾਤ 9:00 ਵਜੇ ਤੋਂ ਬਾਅਦ ਸੜਕਾਂ ‘ਤੇ ਨਾ ਹੋਵੇ| ਅਜਿਹੀ ਰਸੋਈਆਂ ਵਿਚ ਖਾਣਾ ਬਣਾਉਂਦੇ ਸਮੇਂ ਸਵੱਛਦਾ ਦੇ ਸਾਰੇ ਮਾਨਕਾਂ ਦੀ ਪਾਲਣਾ ਯਕੀਨੀ ਕਰਨੀ ਹੋਵੇਗੀ| ਇਹ ਵੀ ਯਕੀਨੀ ਕਰਨਾ ਹੋਵੇਗਾ ਕਿ ਰਸੋਈ ਵਿਚ ਕੰਮ ਕਰਨ ਵਾਲੇ ਅਮਲੇ ਜਾਂ ਡਿਲੀਵਰੀ ਲੜਕੇ ਨੂੰ ਕੋਈ ਬਿਮਾਰੀ ਜਾਂ ਸਰਦੀ-ਜੁਕਾਮ ਦਾ ਕੋਈ ਲੱਛਣ ਨਹੀਂ ਹੈ| ਉਨਾਂ ਦਸਿਆ ਿਕ ਮਾਲਕ ਵੱਲੋਂ ਰੋਜਾਨਾ ਅਮਲੇ ਦੀ ਥਰਮਲ ਸਕੈਨਿੰਗ ਅਤੇ ਰੈਗੂਲਰ ਆਧਾਰ ‘ਤੇ ਮੈਡੀਕਲ ਚੈਕਅਪ ਕੀਤਾ ਜਾਣਾ ਵੀ ਯਕੀਨੀ ਕੀਤਾ ਜਾਵੇਗਾ| ਅਦਾਇਗੀ ਲਈ ਆਨਲਾਇਨ ਇਲੈਕਟ੍ਰੋਨਿਕਸ ਮੋਡ ‘ਤੇ ਜੋ ਦਿੱਤਾ ਜਾਵੇਗਾ ਤਾਂ ਜੋ ਸੰਪਰਕ ਤੋਂ ਬਚਣਾ ਅਤੇ ਸਮਾਜਿਕ ਦੂਰੀ ਬਣਾਏ ਰੱਖਣਾ ਯਕੀਨੀ ਕੀਤਾ ਜਾ ਸਕੇ| ਇਸ ਤੋਂ ਇਲਾਵਾ, ਨਗਰ ਪਾਲਿਕਾਵਾਂ ਨੂੰ ਵੀ ਇੰਨਾਂ ਦਿਸ਼ਾ-ਨਿਦੇਸ਼ਾਂ ਦਾ ਪ੍ਰਚਾਰ-ਪ੍ਰਸਾਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਦੁਕਾਨਦਾਰ ਜਾਂ ਰੇਹੜੀ ਵਾਲਿਆਂ ਜਾਂ ਫਲ ਤੇ ਸਬਜੀ ਵਿਕਰੇਤਾਵਾਂ ਆਦਿ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਬਾਰੇ ਜਾਗਰੂਕ ਕੀਤਾ ਜਾ ਸਕੇ|
ਉਨਾਂ ਦਸਿਆ ਕਿ ਇੰਨਾਂ ਦਿਸ਼ਾ-ਨਿਦੇਸ਼ਾਂ ਨੂੰ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਗਠਿਤ ਸੰਯੁਕਤ ਟੀਮਾਂ ਜਾਰੀ ਨਿਦੇਸ਼ਾਂ ਅਨੁਸਾਰ ਵਿਆਪਕ ਜਾਂਚ ਕਰੇਗੀ ਅਤੇ ਉਲੰਘਣਾ ਕਰਨ ਵਾਲਿਆਂ ਦਾ ਚਾਲਾਨ ਕਰਨਾ ਯਕੀਨੀ ਕਰੇਗੀ| ਨਗਰ ਪਾਲਿਕਾਵਾਂ ਈਮੇਲ ਤਚਦ.|ੀ.ਗਖ.ਅ.“ਖ.ੀਰਰ|ਫਰ|ਜਅ ‘ਤੇ ਰੋਜਾਨਾ ਰਿਪੋਰਟ ਭੇਣਗੀਆਂ|
ਬੁਲਾਰੇ ਨੇ ਦਸਿਆ ਕਿ ਨਾਈ ਤੇ ਮਿਠਾਈ ਦੀ ਦੁਕਾਨਾਂ ਅਤੇ ਬੈਂਕਵੇਟ ਜਾਂ ਮੈਰੀਜ ਹਾਲਾਂ ਦੇ ਸਬੰਧ ਵਿਚ ਪਹਿਲਾਂ ਤੋਂ ਜਾਰੀ ਦਿਸ਼ਾ-ਨਿਦੇਸ਼ ਹੀ ਲਾਗੂ ਰਹਿਣਗੇ| ਅਜਿਹੇ ਬਾਜਾਰ, ਜਿੱਥੇ ਰੋਜਾਨਾ ਆਧਾਰ ‘ਤੇ ਦੁਕਾਨਾਂ ਖੋਲਣ ‘ਤੇ ਕੋਈ ਰੋਕ ਨਹੀਂ ਹੈ, ਉੱਥੇ ਲਾਕਡਾਊਨ ਤੋਂ ਪਹਿਲਾਂ ਪ੍ਰਚਾਲਿਤ ਹਫਤਾਵਾਰੀ ਬੰਦ ਪ੍ਰਣਾਲੀ ਲਾਗੂ ਹੋਵੇਗੀ|
ਬੁਲਾਰੇ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੰਟੇਨਮੈਂਟ ਜੋਨ ਵਿਚ ਲਾਕਡਾਊਨ ਦੇ ਸਮੇਂ ਨੂੰ 30 ਜੂਨ, 2020 ਤਕ ਵਧਾ ਦਿੱਤਾ ਗਿਆ ਹੈ ਅਤੇ ਕੰਟੇਨਮੈਂਟ ਜੋਨ ਦੇ ਬਾਹਰ ਦੇ ਖੇਤਰਾਂ ਵਿਚ ਪੜਾਅਵਾਰ ਢੰਗ ਨਾਲ (ਅਨਲਾਕ-1) ਰੋਕੀ ਗਤੀਵਿਧੀਆਂ ਨੂੰ ਫਿਰ ਤੋਂ ਖੋਲਿਆ ਜਾਵੇਗਾ| ਇਸ ਤੋਂ ਇਲਾਵਾ, ਜਿਲਾ ਪ੍ਰਸ਼ਾਸਨ ਵੱਲੋਂ ਕੰਟੇਨਮੈਂਟ ਜੋਨ ਵਿਚ ਦੁਕਾਨਾਂ ਆਦਿ ਨੂੰ ਬੰਦ ਕਰਨ ਨਾਲ ਸਬੰਧਤ ਲਗਾਈ ਗਈ ਰੋਕ ਅਗਲੇ ਆਦੇਸ਼ਾਂ ਤਕ ਲਾਗੂ ਰਹੇਗੀ|


ਹਰਿਆਣਾ ਸਰਕਾਰ ਨੇ ਸੂਬੇ ਵਿਚ ਅੰਤਰਾਜੀ ਬੱਸਾਂ ਅਤੇ ਯਾਤਰੀ ਵਾਹਨਾਂ ਦੇ ਸਬੰਧ ਵਿਚ ਮਾਨਕ ਸੰਚਾਲਨ ਪ੍ਰਕ੍ਰਿਆ ਜਾਰੀ ਕੀਤੀ
ਚੰਡੀਗੜ, 3 ਜੂਨ – ਹਰਿਆਣਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸੋਧੇ ਦਿਸ਼ਾ-ਨਿਦੇਸ਼ਾਂ ਅਨੁਸਾਰ ਸੂਬੇ ਵਿਚ ਅੰਤਰਾਜੀ ਬੱਸਾਂ ਅਤੇ ਯਾਤਰੀ ਵਾਹਨਾਂ ਦੇ ਸਬੰਧ ਵਿਚ ਮਾਨਕ ਸੰਚਾਲਨ ਪ੍ਰਕ੍ਰਿਆ (ਸਟੈਂਡਰਡ ਆਪਰੇਟਿੰਗ ਪ੍ਰੋਟੋਕਾਲ) ਜਾਰੀ ਕੀਤੀ ਹੈ| ਅੰਤਰਾਜੀ ਯਾਤਰਾ ਕਰਨ ਵਾਲੇ ਯਾਤਰੀਆਂ ਕੋਲ ਇਲੈਕਟ੍ਰੋਨਿਕਸ ਜਾਂ ਫਿਜੀਕਲ ਤੌਰ ‘ਤੇ ਉਸ ਦੀ ਪਛਾਣ ਪੱਤਰ ਅਤੇ ਟਿਕਟ ਹੋਣੀ ਚਾਹੀਦੀ ਹੈ| ਇਸ ਤੋਂ ਇਲਾਵਾ, ਬਸ ਅਮਲੇ ਦੇ ਨਾਲ-ਨਾਲ ਯਾਤਰੀਆਂ ਦੇ ਮੋਬਾਇਲ ਫੋਨ ਵਿਚ ਵੀ ਆਰੋਗਯ ਸੇਤੂ ਐਪ ਡਾਊਨਲੋਡ ਕੀਤਾ ਹੋਣਾ ਚਾਹੀਦਾ ਹੈ|
ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬੱਸਾਂ ਵਿਚ ਯਾਤਰਾ ਦੌਰਾਨ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਕਰਮਚਾਰੀ ਅਤੇ ਯਾਤਰੀ ਵਿਚ ਐਨ ਕੋਵਿਡ ਦਾ ਕੋਈ ਲੱਛਣ ਨਾ ਹੋਵੇ| ਜੇਕਰ ਕੋਈ ਅਜਿਹਾ ਵਿਅਕਤੀ ਬਸ ਵਿਚ ਬੈਠਾ ਹੋਇਆ ਹੈ ਤਾਂ ਉਸ ਨੂੰ ਤੁਰੰਤ ਬਸ ਵਿਚੋਂ ਉਤਾਰ ਕੇ ਘਰ ਭੇਜ ਦਿੱਤਾ ਜਾਵੇਗਾ ਅਤੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ 14 ਦਿਨ ਲਈ ਹੋਮ ਕ੍ਰੋਰਾਂਟੀਨ ਕੀਤਾ ਜਾਵੇਗਾ| ਉਨਾਂ ਦਸਿਆ ਕਿ ਕੋਈ ਟਿਕਟਾਂ ਦੀ ਖਰੀਦ ਦੇ ਬਾਵਜੂਦ ਇਕ ਬਸ ਵਿਚ ਸਵਾਰ ਯਾਤਰੀਆਂ ਦੀ ਗਿਣਤੀ 30-35 ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ| ਯਾਤਰੀਆਂ ਨੂੰ ਲਿਆਉਣ-ਲੈਜਾਣ ਦੇ ਕੰਮ ਵਿਚ ਲੱਗੀ ਬੱਸਾਂ ਨੂੰ ਪੂਰੀ ਤਰਾਂ ਨਾਲ ਸੈਨਾਟਾਇਜ ਕੀਤਾ ਜਾਣਾ ਚਾਹੀਦਾ ਹੈ| ਬੱਸਾਂ ਦੇ ਅੰਦਰ ਹਰ ਸਮੇਂ ਸੈਨਾਟਾਇਜਰ ਦੀ ਬੋਤਲਾਂ ਉਪਲੱਬਧ ਹੋਣੀ ਚਾਹੀਦੀ ਹੈ ਅਤੇ ਬਸ ਕਰਮਚਾਰੀਆਂ ਵੱਲੋਂ ਰੈਗੂਲਰ ਅੰਤਰਾਲ ‘ਤੇ ਇਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ| ਬਸ ਵਿਚ ਸਵਾਰ ਯਾਤਰੀਆਂ ਅਤੇ ਬੱਸ ਅੱਡਿਆਂ ‘ਤੇ ਲੋਕਾਂ ਨੇ ਮਾਸਕ ਪਹਿਨੇ ਹੋਣ ਅਤੇ ਸਾਰੇ ਯਾਤਰੀਆਂ ਕੋਲ ਸੈਨਾਟਾਇਜਰ ਹੋਣਾ ਲਾਜਿਮੀ ਹੈ|
ਉਨਾਂ ਦਸਿਆ ਕਿ ਹਰਿਆਣਾ ਰੋਡਵੇਜ ਦੀ ਬੱਸਾਂ ਵਿਚ ਅੰਤਰ ਰਾਜੀ ਯਾਤਰੀ ਦੇ ਸਬੰਧ ਵਿਭਾਗ ਵੱਲੋਂ ਜਾਰੀ ਮਾਨਕ ਸੰਚਾਲਨ ਪ੍ਰੋਟੋਕਾਲ ਦਾ ਪੂਰੀ ਤਰਾਂ ਨਾਲ ਪਾਲਣਾ ਯਕੀਨੀ ਕੀਤੀ ਜਾਣੀ ਚਾਹੀਦੀ ਹੈ| ਉਨਾਂ ਕਿਹਾ ਕਿ ਯਾਤਰਾ ਦੌਰਾਨ ਯਾਤਰੀ ਬੱਸ ਅੱਡਿਆਂ ‘ਤੇ ਅਤੇ ਬੱਸਾਂ ਵਿਚ ਐਨ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨਾ ਯਕੀਨੀ ਕਰਨਗੇ ਅਤੇ ਸਰੀਰਕ ਦੂਰੀ ਬਣਾਏ ਰੱਖਣਗੇ| ਬਸ ਦੇ ਅੰਦਰ ਜਾਂ ਬਾਹਰ ਜਾਂ ਬੱਸ ਸਟੈਂਡ ਅਤੇ ਹੋਰ ਜਨਤਕ ਥਾਂਵਾਂ ‘ਤੇ ਥੂਕਣ ਦੀ ਮਨਾਹੀ ਹੈ| ਇਸ ਤੋਂ ਇਲਾਵਾ, ਛੀਂਕਦੇ ਅਤੇ ਖਾਂਗਦੇ ਸਮੇਂ ਚਿਹਰੇ ਨੂੰ ਢੰਗ ਕੇ ਰੱਖਣਾ ਹੋਵੇਗਾ|
ਉਨਾਂ ਕਿਹਾ ਕਿ ਯਾਤਰਾ ਕਰਦੇ ਸਮੇਂ, ਉੱਥੇ ਤੈਨਾਤ ਕਰਮਚਾਰੀਆਂ ਵੱਲੋਂ ਯਾਤਰੀਆਂ ਦੀ ਥਰਮਲ ਸਕੈਨਿੰਗ ਯਕੀਨੀ ਕੀਤੀ ਜਾਣੀ ਚਾਹੀਦੀ ਹੈ| ਅਜਿਹੀ ਕਿਸੇ ਵੀ ਯਾਤਰੀ ਨੂੰ ਯਾਤਰਾ ਦੀ ਇਜਾਜਤ ਨਹੀਂ ਹੋਵੇਗੀ, ਜਿਸ ਦਾ ਤਾਪਮਾਨ ਵੱਧ ਹੋਵੇ| ਸਕੈਨਿੰਗ ਕਰਨ ਵਾਲੇ ਕਰਮਚਾਰੀਆਂ ਨੂੰ ਪੀਪੀਈ ਕਿਟ ਪਹਿਨਨਾ ਲਾਜਿਮੀ ਹੈ ਅਤੇ ਉਸ ਨੂੰ ਖੁਦ ਨੂੰ ਯੋਗ ਅਤੇ ਸਹੀ ਢੰਗ ਨਾਲ ਸੈਨੇਟਾਇਜ ਕਰਨਾ ਲਾਜਿਮੀ ਹੈ|
ਉਨਾਂ ਦਸਆਿ ਕਿ ਯਾਤਰੀਆਂ ਦੀ ਆਵਾਜਾਈ ਸੁਚਾਰੂ ਬਣਾਉਣ ਲਈ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਸੰਚਾਲਿਤ ਇੰਟਰ ਸਟੇਟ ਅਤੇ ਅੰਤਰਾਜੀ ਰਸਤੀਆਂ ਦਾ ਵਿਭਾਗ ਦੀ ਵੈਬਸਾਇਟ ਅਤੇ ਪ੍ਰਿੰਟ ਮੀਡਿਆ ਰਾਹੀਂ ਸੂਚਨਾ ਦਿੱਤੀ ਜਾਵੇਗੀ|

ਹਰਿਆਣਾ ਸਰਕਾਰ ਨੇ ਸੂਬੇ ਵਿਚ ਟੈਕਸੀ, ਕੈਬ ਐਗਰੀਗੇਟਰ, ਮੈਕਸੀ ਕੈਬ ਅਤੇ ਆਟੋ ਰਿਕਸ਼ਾ ਚਲਾਉਣ ਦੇ ਸਬੰਧ ਵਿਚ ਦਿਸ਼ਾ ਨਿਰਦੇਸ਼ ਜਾਰੀ ਕੀਤੇ
ਚੰਡੀਗੜ, 3 ਜੂਨ – ਹਰਿਆਣਾ ਸਰਕਾਰ ਨੇ ਆਮ ਜਨਤਾ ਦੀ ਆਵਾਜਾਈ ਨੂੰ ਸਹੂਲਤਜਨਕ ਬਨਾਉਣ ਲਈ ਟੈਕਸੀ, ਕੈਬ ਐਗਰੀਗੇਟਰ, ਮੈਕਸੀ ਕੈਬ ਅਤੇ ਆਟੋ ਰਿਕਸ਼ਾ ਚਲਾਉਣ ਦੇ ਸਬੰਧ ਵਿਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ|
ਟ੍ਰਾਂਸਪੋਰਟ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਟੈਕਸੀ ਅਤੇ ਕੈਬ ਐਗਰੀਗੇਅਰ ਨੂੰ ਚਾਲਕ ਦੇ ਇਲਾਵਾ ਦੋ ਵਿਅਕਤੀਆਂ ਦੇ ਨਾਲ ਚੱਲਣ ਦੀ ਮੰਜੂਰੀ ਹੋਵੇਗੀ| ਇਸ ਤਰਾ ਕੁੱਲ ਮਿਲਾ ਕੇ ਵਾਹਨ ਵਿਚ 3 ਵਿਅਕਤੀ ਯਾਤਰਾ ਕਰ ਸਕਣਗੇ| ਮੈਕਸੀ ਕੈਬ ਆਪਣੀ ਬੈਠਣ ਨੁੰ ਸਮਰੱਥਾ ਦੇ ਅੱਧੇ ਲੋਕਾਂ ਦੇ ਨਾਲ ਚਲਾਈ ਜਾ ਸਕਦੀ ਹੈ ਆਟੋ ਰਿਕਸ਼ਾ ਅਤੇ ਈ-ਰਿਕਸ਼ਾ ਚਾਲਕ ਤੋਂ ਇਲਾਵਾ 2 ਵਿਅਕਤੀਆਂ ਦੇ ਬੈਠਣ ਦੀ ਮੰਜੂਰੀ ਦਿੱਤੀ ਗਈ ਹੈ| ਇਸ ਤਰਾ ਦੁਪਹਿਆ ਵਾਹਨਾਂ ‘ਤੇ ਵਨ ਪਿਲਿਅਨ ਰਾਈਡਰ ਨੂੰ ਮੰਜੂਰੀ ਦਿੱਤੀ ਜਾਵੇਗੀ ਅਤੇ ਦੋਨੋ ਵਿਅਕਤੀਆਂ ਦੇ ਲਈ ਹੈਲਮੇਟ, ਮਾਸਕ ਅਤੇ ਦਸਤਾਨੇ ਪਹਿਨਣਾ ਜਰੂਰੀ ਹੋਵੇਗਾ| ਹੱਥ ਤੋਂ ਸੰਚਾਲਿਤ (ਮੈਨੂਅਲੀ ਡਰਾਈਵਨ) ਰਿਕਸ਼ਾ ਵਿਚ 2 ਤੋਂ ਵੱਧ ਯਾਤਰੀਆਂ ਨੂੰ ਨਹੀਂ ਬਿਠਾਇਆ ਜਾਵੇਗਾ|
ਉਨਾਂ ਨੇ ਦਸਿਆ ਕਿ ਕੰਟੇਨਮੈਂਟ ਜੋਨ ਵਿਚ ਸਿਰਫ ਜਰੂਰੀ ਗਤੀਵਿਧੀਆਂ ਦੀ ਮੰਜੂਰੀ ਹੋਵੇਗੀ| ਕੰਟੇਨਮੈਂਟ ਜੋਨ ਦੇ ਅੰਦਰ ਆਵਾਜਾਈ ਨੂੰ ਸਖਤੀ ਨਾਲ ਨਿਯਮਤ ਕੀਤਾ ਜਾਵੇਗਾ ਅਤੇ ਸਿਰਫ ਐਮਜਜੈਂਸੀ ਅਤੇ ਜਰੂਰੀ ਚੀਜਾਂ ਜਾਂ ਸੇਵਾਵਾਂ ਦੇ ਵਾਹਨਾਂ ਦੇ ਲਈ ਮੰਜੂਰੀ ਦਿੱਤੀ ਜਾਵੇਗੀ| ਸਾਰੀ ਚਾਲਕਾਂ ਅਤੇ ਯਾਤਰੀਆਂ ਨੂੰ ਆਪਣੇ ਮੋਬਾਇਲ ਫੋਨ ‘ਤੇ ਆਰੋਗਅ ਸੇਤੂ ਐਪ ਡਾਉਨਲੋਡ ਕਰਨ ਅਤੇ ਨਿਯਮਤ ਰੂਪ ਨਾਲ ਇਸ ਐਪ ‘ਤੇ ਆਪਣੀ ਸਿਹਤ ਸਥਿਤੀ ਅਪਫੇਟ ਕਰਨ ਦੀ ਸਲਾਹ ਦਿੱਤੀ ਗਈ ਹੈ|
ਉਨਾਂ ਨੇ ਦਸਿਆ ਕਿ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚ, ਜਰੂਰੀ ਗਤੀਵਿਧੀਆਂ ਨੂੰ ਛੱਡ ਕੇ, ਵਿਅਕਤੀਆਂ ਦੀ ਆਵਾਜਾਈ ‘ਤੇ ਪੂਰੀ ਤਰਾ ਨਾਲ ਪਾਬੰਧੀ ਰਹੇਗੀ| ਉਨਾਂ ਨੇ ਦਸਿਆ ਕਿ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ, ਅਸਿਹਤਮੰਦ ਵਿਅਕਤੀਆਂ (ਕੋ-ਮੋਰਬਿਡਿਟੀਜ), ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ, ਜਰੂਰੀ ਅਤੇ ਸਿਹਤ ਉਦੇਸ਼ਾਂ ਨੂੰ ਛੱਡਕੇ ਘਰ ‘ਤੇ ਰਹਿਣ ਲਈ ਕਿਹਾ ਗਿਆ ਹੈ| ਸਾਰੇ ਚਾਲਕਾਂ ਅਤੇ ਯਾਤਰੀਆਂ ਨੂੰ ਹਰ ਸਮੇਂ ਆਪਣੇ ਮੁੰਹ ਨੂੰ ਮਾਸਕ ਜਾਂ ਕਪੜੇ ਨਾਲ ਢੱਕ ਕੇ ਰੱਖਣਾ ਹੋਵੇਗਾ| ਮੋਟਰ ਵਾਹਨਾਂ ਨੂੰ ਨਿਯਮਤ ਰੂਪ ਨਾਲ ਸੈਨੇਟਾਈਜ ਕਰਨ ਅਤੇ ਚਾਲਕਾਂ ਅਤੇ ਯਾਤਰੀਆਂ ਨੂੰ ਨਿਯਮਤ ਰੂਪ ਨਾਲ ਸੈਨੇਟਾਈਜਰ ਦੀ ਵਰਤੋ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ| ਸਾਰੇ ਲੋਕਾਂ ਨੂੰ ਹਰ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਪਲਾਣ ਕਰਨਾ ਹੋਵੇਗਾ| ਸਾਰੀ ਟੈਕਸੀ/ਆਟੋ ਸਟੈਂਡ ‘ਤੇ ਹੈਂਡ ਵਾਸ਼ ਅਤੇ ਸੈਨੇਟਾਈਜਰ ਉਪਲਬਧ ਕਰਵਾਉਣਾ ਹੋਵੇਗਾ| ਟੈਕਸੀ/ਆਟੋ ਸਟੈਂਡ ‘ਤੇ ਚਲਾਕਾਂ ਨੂੰ ਇਕ ਦੂਜੇ ਨਾਲ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੋਵੇਗੀ|

ਹਰਿਆਣਾ ਸਰਕਾਰ ਨੇ ਸੂਬੇ ਵਿਚ ਖੇਡ ਕੰਪਲੈਕਸਾਂ ਅਤੇ ਸਟੇਡਿਅਮਾਂ ਵਿਚ ਖੇਡ ਸਿਖਲਾਈ ਦੀ ਇਜਾਜਤ ਦਿੱਤੀ
ਚੰਡੀਗੜ, 3 ਜੂਨ – ਹਰਿਆਣਾ ਸਰਕਾਰ ਨੇ ਕੋਵਿਡ 19 ਦੀ ਰੋਕਥਾਮ ਦੇ ਮੰਤਵ ਨਾਲ ਕੇਂਦਰੀ ਸਰਕਾਰ ਵੱਲੋਂ ਜਾਰੀ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਦੇ ਦਿਸ਼ਾ-ਨਿਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਕਰਦੇ ਹੋਏ ਸੂਬੇ ਵਿਚ ਖੇਡ ਕੰਪਲੈਕਸਾਂ ਅਤੇ ਸਟੇਡਿਅਮਾਂ ਵਿਚ ਖੇਡ ਸਿਖਲਾਈ ਅਤੇ ਹੋਰ ਸਬੰਧਤ ਗਤੀਵਿਧੀਆਂ ਦੀ ਇਜਾਜਤ ਦਿੱਤੀ ਹੈ|
ਖੇਡ ਤੇ ਯੁਵਾ ਮਾਮਲੇ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਤ ਕਰਫੂ ਕਾਰਣ ਰਾਤ 9:00 ਵਜੇ ਤੋਂ ਸਵੇਰੇ 5:00 ਵਜੇ ਵਿਚਕਾਰ ਲੋਕਾਂ ਦੀ ਆਵਾਜਾਈ ‘ਤੇ ਸਖਤ ਰੋਕ ਹੈ, ਇਸ ਲਈ ਖਿਡਾਰੀਆਂ ਨੂੰ ਸਿਰਫ ਸਵੇਰੇ 5:00 ਵਜੇ ਤੋਂ ਬਾਅਦ ਅਤੇ ਰਾਤ 9:00 ਵਜੇ ਤੋਂ ਪਹਿਲਾਂ ਹੀ ਸਿਖਲਾਈ ਦੀ ਇਜਾਜਤ ਹੋਵੇਗੀ|
ਉਨਾਂ ਦਸਿਆ ਕਿ ਜਿਮਨੇਜਿਅਮ ਅਤੇ ਸਵਿਮਿੰਗ ਪੂਲ ਨੂੰ ਕਿਸੇ ਵੀ ਸਥਿਤੀ ਵਿਚ ਖੋਲਿਆ ਨਹੀਂ ਜਾਵੇਗਾ| ਕੋਚਾਂ ਨੂੰ ਸਿਖਲਾਈ ਪ੍ਰੋਗ੍ਰਾਮ ਤਿਆਰ ਕਰਦੇ ਸਮੇਂ ਗਰਮੀ ਦੀ ਸਥਿਤੀਆਂ ਨੂੰ ਧਿਆਨ ਵਿਚ ਰੱਖਣਾ ਹੋਵੇਗਾ| ਇਸ ਦੌਰਾਨ ਇਹ ਵੀ ਯਕੀਨੀ ਕੀਤਾ ਜਾਵੇਗਾ ਕਿ ਖਿਡਾਰੀਆਂ/ਕੋਚਾਂ ਦੀ ਪ੍ਰਤੀਰੱਖਿਆ ਪ੍ਰਣਾਲੀ ਮਜਬੂਤ ਹੋਵੇ| ਇਸ ਤੋਂ ਇਲਾਵਾ, ਖੇਡ ਸਟੇਡਿਅਮਾਂ ਤੇ ਕੰਪਲੈਕਸਾਂ ਵਿਚ ਦਰਸ਼ਕਾਂ ਦੀ ਇਜਾਜਤ ਨਹੀਂ ਹੋਵੇਗੀ ਅਤੇ ਅਗਲੇ ਆਦੇਸ਼ਾਂ ਤਕ ਇੰਨਾਂ ਵਿਚ ਕਿਸੇ ਵੀ ਮੁਕਾਬਲੇ ਜਾਂ ਸਮਾਰੋਹ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ|
ਬੁਲਾਰੇ ਨੇ ਦਸਿਆ ਕਿ ਸਾਰੇ ਜਿਲਾ ਖੇਡ ਤੇ ਯੁਵਾ ਮਾਮਲੇ ਅਧਿਕਾਰੀ ਇਹ ਯਕੀਨੀ ਕਰਨਗੇ ਕਿ ਇਸ ਦੌਰਾਨ ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾਵੇ| ਲੋਂੜਅਨੁਸਾਰ ਹਰੇਕ ਥਾਂ ‘ਤੇ ਸੈਨਿਟਾਇਜਰ ਉਪਲੱਬਧ ਕਰਵਾਇਆ ਜਾਵੇ ਅੇਤ ਸਾਰੇ ਅਧਿਕਾਰੀਆਂ, ਖਿਡਾਰੀਆਂ ਅਤੇ ਕੋਚਾਂ ਨੇ ਮਾਸਕ ਪਾਇਆ ਹੋਵੇ| ਉਨਾਂ ਦਸਿਆ ਕਿ ਇੰਨਾਂ ਦਿਸ਼ਾ-ਨਿਦੇਸ਼ਾਂ ਦਾ ਸਖਤੀ ਨਾਲ ਪਾਲਣ ਯਕੀਨੀ ਕਰਨ ਨੂੰ ਕਿਹਾ ਗਿਆ ਹੈ|