ਹਰਿਆਣਾ ਸਰਕਾਰ ਨੇ 30 ਜੂਨ ਤਕ ਕੰਟੇਨਮੈਂਟ ਜੋਨ ਵਿਚ ਲਾਕਡਾਊਨ ਵੱਧਾਉਣ ਦਾ ਫੈਸਲਾ ਕੀਤਾ.

ਚੰਡੀਗੜ, 01 ਜੂਨ – ਹਰਿਆਣਾ ਸਰਕਾਰ ਨੇ 30 ਜੂਨ, 2020 ਤਕ ਕੰਟੇਨਮੈਂਟ ਜੋਨ ਵਿਚ ਲਾਕਡਾਊਨ ਵੱਧਾਉਣ ਦਾ ਫੈਸਲਾ ਕੀਤਾ ਹੈ? ਇਸ ਤੋਂ ਇਲਾਵਾ, ਸੂਬਾ ਸਰਕਾਰ ਨੇ ਕੌਮੀ ਆਪਦਾ ਪ੍ਰਬੰਧਨ ਐਕਟ, ਜਿਲਾ ਮੈਜਿਸਟ੍ਰੈਟ ਅਤੇ ਸਬੰਧਤ ਵਿਭਾਗ ਦੇ ਦਿਸ਼ਾ-ਨਿਦੇਸ਼ਾਂ ਅਨੁਸਾਰ ਪੜਾਵ ਵਾਰ ਢੰਗ ਨਾਲ ਤਾਲਾਬੰਦ ਖੇਤਰਾਂ ਨੂੰ ਖੋਲਣ ਦਾ ਫੈਸਲਾ ਕੀਤਾ ਹੈ |

ਇਹ ਫੈਸਲਾ ਕਲ ਦੇਰ ਸ਼ਾਮ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿਚ ਕੀਤਾ ਗਿਆ | ਮੀਟਿੰਗ ਵਿਚ ਡਿਪਟੀ ਮੁੱਖ-ਮੰਤਰੀ ਦੁਸ਼ਯੰਤ ਚੌਟਾਲਾ ਅਤੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਵੀ ਹਾਜਿਰ ਸਨ |

ਮੀਟਿੰਗ ਵਿਚ ਸੂਬੇ ਦੇ ਸਬੰਧਤ ਜਿਲਿਆਂ ਦੇ ਡਿਪਟੀ ਕਮਿਸ਼ਨਰ ਆਪਣੇ ਅਧਿਕਾਰ ਖੇਤਰ ਵਿਚ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਨਿੱਜੀ ਆਵਾਜਾਈ ‘ਤੇ ਰਾਤ 9:00 ਵਜੇ ਤੋਂ ਸਵੇਰੇ 5:00 ਵਜੇ ਤਕ ਲੋਂੜੀਦੀ ਗਤੀਵਿਧੀਆਂ ਨੂੰ ਛੱਡ ਕੇ ਰੋਕ ਲਗਾ ਸਕਦੇ ਹਨ | ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਅੰਤਰਾਜੀ ਤੇ ਅੰਤਰ ਜਿਲਾ ਵਿਚ ਲੋਕਾਂ ਤੇ ਮਾਲ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ | ਇਸ ਤੋਂ ਇਲਾਵਾ, ਰਾਜ ਵਿਚ ਸਵੇਰੇ 9:00 ਵਜੇ ਤੋਂ ਸ਼ਾਮ 7:00 ਵਜੇ ਤਕ ਦੁਕਾਨਾਂ ਖੁਲਿਆਂ ਰਹਿਣਗੀਆਂ ਅਤੇ ਸਬੰਧਤ ਜਿਲਾ ਦੇ ਡਿਪਟੀ ਕਮਿਸ਼ਨਰ ਆਪਣੇ ਅਧਿਕਾਰੀ ਖੇਤਰ ਵਿਚ ਭੀੜ ਵਾਲੀ ਮਾਰਕੀਟ ਵਿਚ ਆਂਕਲਨ ਦੇ ਆਧਾਰ ‘ਤੇ ਯੋਗ ਰੋਕ ਲਗਾ ਸਕਦੇ ਹਨ |

ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਖੇਡ ਗਤੀਵਿਧੀਆਂ ਸਵੇਰੇ 5:00 ਵਜੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ, ਜਦੋਂ ਕਿ ਇਸ ਲਈ ਪਹਿਲਾਂ 7:00 ਵਜੇ ਸ਼ੁਰੂ ਕਰਨ ਦੇ ਆਦੇਸ਼ ਸਨ | ਇਸ ਤੋਂ ਇਲਾਵਾ, ਖੇਡ ਗਤੀਵਿਧੀਆਂ ਨਾਲ ਸਬੰਧਤ ਪਹਿਲਾਂ ਜਾਰੀ ਕੀਤੇ ਗਏ ਦਿਸ਼ਾ-ਨਿਦੇਸ਼ ਲਾਗੂ ਰਹਿਣਗੇ | ਮੀਟਿੰਗ ਵਿਚ ਦਸਿਆ ਗਿਆ ਕਿ ਕੋਵਿਡ 19 ਪ੍ਰਬੰਧਨ ਲਈ ਜਾਰੀ ਕੌਮੀ ਨਿਦੇਸ਼ਾਂ ਦੇ ਤਹਿਤ ਜਨਤਕ ਥਾਂਵਾਂ, ਕੰਮ ਥਾਂਵਾਂ ‘ਤੇ ਅਤੇ ਟਰਾਂਸਪੋਰਟ ਦੌਰਾਨ ਚਿਹਰਾ ‘ਤੇ ਫੇਸ ਕਵਰ ਹੋਣ ਲਾਜਿਮੀ ਹੈ | ਇਸ ਤੋਂ ਇਲਾਵਾ, ਜਨਤਕ ਥਾਂਵਾਂ ‘ਤੇ (ਦੋ ਗਜ ਦੀ ਦੂਰੀ) ਘੱਟੋਂ ਘੱਟ 6 ਫੁੱਟ ਦੀ ਦੂਰੀ ਨਿੱਜੀ ਤੌਰ ‘ਤੇ ਬਣਾਈ ਰੱਖਣੀ ਹੋਵੇਗੀ | ਦੁਕਾਨਦਾਰਾਂ ਨੂੰ ਆਪਣੇ ਖਪਤਕਾਰਾਂ ਲਈ ਸਰੀਰਕ ਦੂਰੀ ਨੂੰ ਬਣਾਏ ਰੱਖਣਾ ਯਕੀਨੀ ਕਰਨਾ ਹੋਵੇਗਾ ਅਤੇ ਉਨਾਂ ਦੀ ਦੁਕਾਨ ‘ਤੇ ਇਕ ਸਮੇਂ ‘ਤੇ 5 ਵਿਅਕਤੀਆਂ ਤੋਂ ਵੱਧ ਨਹੀਂ ਹੋਣੇ ਚਾਹੀਦੇ ਹਨ |

ਇਸ ਤੋਂ ਇਲਾਵਾ ਵਪਾਰਕ ਪੱਧਰ ‘ਤੇ ਲੋਕਾਂ ਦੇ ਇੱਕਠਾ ਹੋਣ ‘ਤੇ ਰੋਕ ਰਹੇਗੀ? ਵਿਆਹ ਨਾਲ ਸਬੰਧ ਪ੍ਰੋਗ੍ਰਾਮ ਦੌਰਾਨ 50 ਤੋਂ ਵੱਧ ਵਿਅਕਤੀਆਂ ਨੂੰ ਇੱਕਠਾ ਨਹੀਂ ਕੀਤਾ ਜਾ ਸਕਦਾ ਹੈ ਅਤੇ ਆਖਰੀ ਸੰਸਕਾਰ ਦੌਰਾਨ 20 ਤੋਂ ਵੱਧ ਵਿਅਕਤੀ ਇੱਕਠੇ ਨਹੀਂ ਹੋ ਸਕਦੇ ਹਨ |

ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਗਲੇ ਆਦੇਸ਼ਾਂ ਤਕ ਸੂਬਾ ਸਰਕਾਰ ਦੇ ਏ ਅਤੇ ਬੀ ਪੱਧਰ ਦੇ ਅਧਿਕਾਰੀਆਂ ਦੀ ਸੌ ਫੀਸਦੀ ਹਾਜਿਰੀ ਰਹੇਗੀ ਅਤੇ ਸੀ ਅਤੇ ਡੀ ਪੱਧਰ ਦੇ ਕਰਮਾਰੀਆਂ ਦੀ 75 ਫੀਸਦੀ ਹਾਜਿਰੀ ਹੋਵੇਗੀ | ਮੀਟਿੰਗ ਵਿਚ ਦਸਿਆ ਗਿਆ ਕਿ ਆਪਦਾ ਪ੍ਰਬੰਧਨ ਕਾਨੂੰਨ ਦੇ ਤਹਿਤ ਜੁਰਮਾਨੇ ਦਾ ਪ੍ਰਵਧਾਨ ਲਾਗੂ ਹੋਵੇਗਾ |

ਅੰਤਰਾਜੀ ਤੇ ਅੰਤਰ ਜਿਲਾ ਬੱਸਾਂ ਦੀ ਆਵਾਜਾਈ ਦਾ ਟਾਇਮ ਟੇਬਲ ਸਮੇਂ-ਸਮੇਂ ‘ਤੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤਾ ਜਾਵੇਗਾ | ਇਸ ਤੋਂ ਇਲਾਵਾ, ਟੈਕਸੀ ਤੇ ਕੈਬ ਮੌਜ਼ੂਦਾ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਅਨੁਸਾਰ ਚਲਦੀ ਰਹੇਗੀ |

ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ 8 ਜੂਨ, 2020 ਤੋਂ ਲੋਕਾਂ ਲਈ ਧਾਰਮਿਕ ਥਾਂਵਾਂ ‘ਤੇ ਪੂਜਾ ਗਤੀਵਿਧੀਆਂ ਸ਼ੁਰੂ ਕਰਨ, ਹੋਟਲ ਰੈਸਤਰਾਂ ਅਤੇ ਹੋਰ ਪ੍ਰੋਹਣਾਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲ ਨੂੰ ਖੋਲਣ ਸਬੰਧਤ ਫੈਸਲਾ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਆਉਣ ਤੋਂ ਬਾਅਦ ਕੀਤਾ ਜਾਵੇਗਾ | ਇਸ ਮੌਕੇ ‘ਤੇ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ ਸਮੇਤ ਸੀਨੀਅਰ ਅਧਿਕਾਰੀ ਹਾਜਿਰ ਸਨ |