ਕੋਰੋਨਾ ਤੋਂ ਲੜਣ ਲਈ ਹਰਿਆਣਾ ਸਰਕਾਰ ਨੇ ਵੱਖ-ਵੱਖ ਕਦਮ ਚੁੱਕੇ – ਮੁੱਖ ਮੰਤਰੀ

ਚੰਡੀਗੜ, 31 ਮਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਤੋਂ ਲੜਣ ਲਈ ਹਰਿਆਣਾ ਸਰਕਾਰ ਨੇ ਵੱਖ-ਵੱਖ ਕਦਮ ਚੁੱਕੇ ਹਨ ਅਤੇ ਇਸ ਮੁਸਿਬਤ ਦੇ ਸਮੇਂ ਵਿਚ ਸੂਬੇ ਵਿਚ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ ਇਸ ਲਈ ਲੋਂੜਮੰਦ ਲੋਕਾਂ ਨੂੰ ਰਾਸ਼ਨ ਮਹੁੱਇਆ ਕਰਵਾਉਣਾ ਸਰਕਾਰ ਦੀ ਪਹਿਲ ਵਿਚ ਸ਼ਾਮਿਲ ਰਹੀ ਹੈ| ਰਾਸ਼ਨ ਕਾਰਡ ਧਾਰਕਾਂ ਦੇ ਨਾਲ-ਨਾਲ ਅਜਿਹੇ ਵਿਅਕਤੀ, ਜਿੰਨਾਂ ਕੋਲ ਕੋਈ ਵੀ ਰਾਸ਼ਨ ਕਾਰਡ ਨਹੀਂ ਸੀ, ਉਨਾਂ ਨੂੰ ਡਿਸਟ੍ਰੈਸ ਟੋਕਨ ਰਾਹੀਂ ਰਾਸ਼ਨ ਮਹੁੱਇਆ ਕਰਵਾਇਆ ਗਿਆ ਹੈ| ਸੂਬੇ ਵਿਚ 4.86 ਲੱਖ ਲੋਕਾਂ ਨੂੰ ਇਹ ਸਹੂਲਤ ਦਿੱਤੀ ਗਈ| ਇਸ ਦੇ ਨਾਲ-ਨਾਲ ਮੁਸਬਿਤ ਦੇ ਸਮੇਂ ਵਿਚ ਮਜਦੂਰਾਂ ਨੂੰ ਉਨਾਂ ਦੇ ਸਬੰਧਤ ਸੂਬਿਆਂ ਵਿਚ ਭੇਜਣ ਦੀ ਯੋਗ ਵਿਵਸਥਾ ਸੂਬਾ ਸਰਕਾਰ ਵੱਲੋਂ ਕੀਤੀ ਗਈ| ਬੱਸਾਂ ਅਤੇ ਵਿਸ਼ੇਸ਼ ਰੇਲਗੱਡੀਆਂ ਰਾਹੀਂ ਮਜਦੂਰਾਂ ਨੂੰ ਉਨਾਂ ਦੇ ਗ੍ਰਹਿ ਸੂਬੇ ਪਹੁੰਚਾਇਆ ਗਿਆ ਹੈ|
ਮੁੱਖ ਮੰਤਰੀ ਅੱਜ ਕੈਥਲ ਵਿਚ ਵੱਖ-ਵੱਖ ਵਿਭਾਗ ਮੁੱਖੀਆਂ ਨੂੰ ਸੰਬੋਧਤ ਕਰ ਰਹੇ ਸਨ| ਇਸ ਮੌਕੇ ‘ਤੇ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਵੀ ਹਾਜਿਰ ਰਹੀ|
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕੋਰੋਨਾ ਨੂੰ ਹਰਾਉਣ ਵਿਚ ਸ਼ਾਸਨ ਤੇ ਪ੍ਰਸ਼ਾਸਨ ਨੇ ਦਿਨ-ਰਾਤ ਕੰਮ ਕੀਤਾ ਹੈ, ਜਿਸ ਦੇ ਨਤੀਜੇ ਵੱਜੋਂ ਹਰਿਆਣਾ ਦੀ ਸਥਿਤੀ ਦੂਜੇ ਸੂਬਿਆਂ ਦੀ ਤੁਲਨਾ ਠੀਕ ਹੈ| ਕੋਰੋਨਾ ਮਹਾਮਾਰੀ ਕਿਸੇ ਨੇ ਵੀ ਨਹੀਂ ਵੇਖੀ ਸੀ ਅਤੇ ਇਸ ਦਾ ਕਿਸੇ ਨੂੰ ਵੀ ਤਜੁਰਬਾ ਨਹੀਂ ਸੀ| ਪੂਰਾ ਵਿਸ਼ਵ ਇਸ ਦੀ ਚਪੇਟ ਵਿਚ ਆਇਆ, ਜਦ ਭਾਰਤ ਵਿਚ ਇਸ ਮਹਾਮਾਰੀ ਨੇ ਦਸਤਕ ਦਿੱਤੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਝਦਾਰੀ ਨਾਲ ਕੰਮ ਕਰਦੇ ਹੋਏ ਇਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲਾਕਡਾਊਲ ਵਰਗਾ ਮਹੱਤਵਪੂਰਨ ਫੈਸਲਾ ਕੀਤਾ| ਹਰਿਆਣਾ ਨੇ ਵੀ ਇਸ ਨੂੰ ਰੋਕਣ ਲਈ ਕੰਮ ਕੀਤਾ| ਉਨਾਂ ਕਿਹਾ ਕਿ ਇਸ ਮਹਾਮਾਰੀ ਨੂੰ ਰੋਕਣ ਲਈ ਅਜੇ ਤਕ ਕੋਈ ਦਵਾਈ ਨਹੀਂ ਬਣੀ ਹੈ, ਇਸ ਲਈ ਸਾਰੀਆਂ ਨੂੰ ਮਾਸਕ, ਸਮਾਜਿਕ ਦੂਰੀ ਆਦਿ ਸਾਵਧਾਨਿਆਂ ਨੂੰ ਆਪਣੀ ਆਦਤ ਵਿਚ ਸ਼ਾਮਿਲ ਕਰਨਾ ਹੋਵੇਗਾ| ਹਰਿਆਣਾ ਵਿਚ ਇਸ ਮਹਾਮਾਰੀ ਦੀ ਜਾਂਚ ਲਈ ਟੈਸਟਿੰਗ ਲੈਬ ਵਧਾਈ ਜਾਣਗੀਆਂ|
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਦੇ ਚਲਦੇ ਕਿਸਾਨਾਂ ਦੀ ਫਸਲ ਖਰੀਣ ਲਈ ਵਿਕਲਪਕ ਖਰੀਦ ਕੇਂਦਰ ਬਣਾਏ ਗਏ ਸਨ, ਤਾਂ ਜੋ ਕਿਸੇ ਵੀ ਕਿਸਾਨ ਨੂੰ ਮੁਸ਼ਕਲ ਨਾ ਹੋਵੇ| ਉਨਾਂ ਕਿਹਾ ਕਿ ਇਸ ਸੀਜਨ ਦੀ ਕਿਸਾਨਾਂ ਦਾ ਭੁਗਤਾਨ ਜੇਕਰ ਬਕਾਇਆ ਹੈ ਤਾਂ ਤੁਰੰਤ ਸਬੰਧਤ ਕਿਸਾਨ ਨੀਂੰ ਦਿਵਾਉਣਾ ਯਕੀਨੀ ਕਰਨ| ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੇਜੀ ਨਾਲ ਫੈਲਦੀ ਹੈ ਇਸ ਨੂੰ ਰੋਕਣ ਲਈ ਸਾਨੂੰ ਸਾਰੀਆਂ ਨੂੰ ਸਾਵਧਾਨੀ ਵਰਤਨੀ ਹੋਵੇਗੀ, ਜੋ ਵਿਅਕਤੀ ਦਿਸ਼ਾ-ਨਿਦੇਸ਼ਾਂ ਦੀ ਉਲੰਘਣਾ ਕਰੇਗਾ, ਉਸ ਲਈ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਹੈ|
ਉਨਾਂ ਕਿਹਾ ਕਿ ਸੂਬਾ ਸਰਕਾਰ ਭਵਿੱਖ ਨੂੰ ਲੈ ਕੇ ਵੀ ਯੋਜਨਾਵਾਂ ਬਣਾ ਰਹੀ ਹੈ| ਆਉਣ ਵਾਲੀ ਪੀੜੀ ਲਈ ਕੁਦਰਤ ਦੀ ਅਨਮੋਲ ਦੇਣ, ਜਲ ਨੂੰ ਬਚਾਉਣਾ ਬਹੁਤ ਲਾਜਿਮੀ ਹੈ, ਜੋ ਪਾਣੀ ਅੱਜ ਸਾਡੇ ਕੋਲ ਹੈ, ਉਸ ਦੀ ਯੋਗ ਵਰਤੋਂ ਕਰਨਾ ਹੈ| ਉਨਾਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਸੂਖਮ ਸਿੰਚਾਈ ਪ੍ਰਣਾਲੀ ਬਹੁਤ ਲਾਹੇਵੰਦ ਹੈ| ਉਨਾਂ ਕਿਹਾ ਕਿ ਇਕ ਕਿਲੋ ਚੋਲ ਪੈਦਾ ਕਰਨ ਵਿਚ 3,000 ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ| ਇਸ ਲਈ ਸਾਨੂੰ ਆਪਣੇ ਤੇ ਆਉਣ ਵਾਲੀ ਪੀੜੀ ਲਈ ਪਾਣੀ ਬਚਾਉਣ ਲਈ ਫਸਲ ਵਿਵਿਧੀਕਰਣ ਨੂੰ ਅਪਨਾਉਣਾ ਹੋਵੇਗਾ, ਜਿਸ ਨਾਲ ਕੀਮਤੀ ਪਾਣੀ ਦੀ ਬਚਤ ਹੋਵੇਗੀ| ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਥਾਂ ਹੋਰ ਫਸਲ ਲਗਾ ਕੇ ਪਾਣੀ ਦੀ ਬਚਤ ਕਰਨ|

******
ਅਨਲਾਕ 1 ਦੇ ਤਹਿਤ ਸੂਬੇ ਦੇ ਲੋਕਾਂ ਹੋਰ ਵੱਧ ਚੌਕਸ ਰਹਿਣ – ਡਿਪਟੀ ਮੁੱਖ ਮੰਤਰੀ
ਚੰਡੀਗੜ, 31 ਮਈ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਅਨਲਾਕ 1 ਦੇ ਤਹਿਤ ਪੜਾਅਵਾਰ ਢੰਗ ਨਾਲ ਖੋਲੇ ਜਾ ਰਹੇ ਲਾਕਡਾਊਨ ਦੌਰਾਨ ਉਹ ਹੋਰ ਵੱਧ ਚੌਕਸ ਰਹਿਣ ਅਤੇ ਸਾਵਧਾਨੀਆਂ ਵਰਤਨ ਕਿਉਂਕਿ ਸਨਅਤੀ ਤੇ ਵਪਾਰਕ ਗਤੀਵਿਧੀਆਂ ਵੱਧਾਉਣ ਨਾਲ ਅਰਥਵਿਵਸਥਾ ਦਾ ਇਕ ਵੱਡਾ ਹਿੱਸਾ ਖੁਲ ਗਿਆ ਹੈ| ਇਸ ਕੜੀ ਵਿਚ ਪਹਿਲਾਂ ਦੀ ਤਰਾਂ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣਾ ਕਰਨਾ ਲਾਜਿਮੀ ਹੈ|
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗ੍ਰਾਮ ਵਿਚ ਲਾਕਡਾਊਨ ਨਾਲ ਜੁੜੇ ਕਈ ਅਨਛੂਏ ਪਹਿਲੂਆਂ ਨਾਲ ਲੋਕਾਂ ਨੂੰ ਜਾਣੂੰ ਕਰਵਾਇਆ ਹੈ| ਹੁਣ ਸਰਕਾਰੀ ਯਤਨਾਂ ਦੇ ਨਾਲ-ਨਾਲ ਸਾਡੀ ਸਾਰੀਆਂ ਦੀ ਜਿੰਮੇਵਾਰੀ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅਨਲਾਕ 1 ਪੜਾਅ ਦੇ ਦਿਸ਼ਾ-ਨਿਦੇਸ਼ਾਂ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦੇ ਵਿਸ਼ਵ ਦੀ ਅਰਥਵਿਵਸਥਾ ‘ਤੇ ਅਸਰ ਪਿਆ ਹੈ| ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ| ਐਮਐਸਐਮਈ ਤੇ ਵੱਡੇ ਉਦਯੋਗਾਂ ਰਾਹੀਂ ਦੇਸ਼ ਦੀ ਅਰਥਵਿਵਸਥਾ ਨੂੰ ਨਵੀਂ ਉਚਾਈ ‘ਤੇ ਲੈ ਜਾਣ ਲਈ ਹੁਣ ਸਨਅਤੀ ਕਾਮਿਆਂ ਨੂੰ ਵੀ ਕੌਸ਼ਲ ਵਿਕਾਸ ਦੀ ਸਿਖਲਾਈ ਦੇਣੀ ਹੋਵੇਗੀ| ਭਾਰਤ ਸਰਕਾਰ ਨੇ ਇਸ ਲਈ ਨਵੀਂ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨ ਅਤੇ ਹਰਿਆਣਾ ਨੇ ਵੀ ਵੱਖ ਤੋਂ ਐਮਐਸਐਮਈ ਨਿਦੇਸ਼ਾਲਯ ਸਥਾਪਿਤ ਕੀਤਾ ਹੈ|
ਡਿਪਟੀ ਮੁੱਖ ਮੰਤਰੀ ਨੇ ਕਿਹਾ ਅਗਸਤ ਮਹੀਨੇ ਤਕ ਨਵੀਂ ਸਨਅਤੀ ਨੀਤੀ 2020 ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਐਮਐਸਐਮਈ ‘ਤੇ ਜ਼ੋਰ ਦਿੰਦੇ ਹੋਏ ਸਾਰੇ 22 ਜਿਲਿਆਂ ਦੀ ਉਤਪਾਦਕਤਾ ਅਨੁਸਾਰ ਵੱਖ-ਵੱਖ ਕਲਸਟਰ ਬਣਾਏ ਜਾਣਗੇ| ਜਿਸ ਵਿਚ ਅਗਰੋ ਬੇਸਡ ਸਨਅਤ ਜਿਵੇਂ ਮਾਇਕਰੋ ਫੂਡ ਪ੍ਰੋਸੈਸਿੰਗ ਯੂਨੀਟ, ਅਗਰੋ ਪ੍ਰੋਸੈਸਿੰਗ ਕਲਸਟਰ, ਕੋਲਡ ਚੈਨ, ਬੈਕਵਰਡ ਫਾਰਵਰਡ ਲਿਕੇਜ, ਆਪ੍ਰਰੇਸ਼ਨ ਗ੍ਰੀਨ ਅਤੇ ਫਲਾਂ ਤੇ ਸਬਜੀਆਂ ਦੀ ਉਤਪਾਦਕਤਾ ਨੂੰ ਪ੍ਰੋਤਸਾਹਿਤ ਦੇਣ ਦੀ ਕੇਂਦਰ ਸਰਕਾਰ ਦੀ ਇਕ ਜਿਲਾ-ਇਕ ਉਤਪਾਦ ਯੋਜਨਾ ਨੂੰ ਮੁੱਖ ਤੌਰ ‘ਤੇ ਸ਼ਾਮਿਲ ਕੀਤਾ ਜਾਵੇਗਾ| ਉਨਾਂ ਕਿਹਾ ਕਿ ਪੇਂਡੂ ਵਿਕਾਸ ਰਾਹੀਂ ਨੌਜੁਆਨਾਂ ਲਈ ਰੁਜ਼ਗਾਰ ਦੀ ਸੰਭਾਵਨਾਵਾਂ ਭਾਲਣਾ ਉਨਾਂ ਦਾ ਮੁੱਖ ਮੰਤਵ ਹੈ|
ਸ੍ਰੀ ਚੌਟਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਸਮੇਤ ਹੋਰ 7-8 ਸੂਬਿਆਂ ਵਿਚ ਟਿੱਡੀ ਦਲ ਦੇ ਸੰਭਾਵਿਤ ਹਮਲੇ ‘ਤੇ ਚਿੰਤਾ ਪ੍ਰਗਟਾਈ| ਉਨਾਂ ਕਿਹਾ ਕਿ ਸੂਬਾ ਸਰਕਾਰਾਂ ਨੂੰ ਅਤਿਆਤੀ ਤੌਰ ‘ਤੇ ਕਦਮ ਚੁੱਕਣੇ ਹੋਣਗੇ ਤਾਂ ਜੋ ਅਸੀਂ ਇਸ ਨਾਲ ਖੇਤੀਬਾੜੀ ਖੇਤਰ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਿਏ| ਹਰਿਆਣਾ ਵਿਚ ਵੀ ਖੇਤੀਬਾੜੀ ਵਿਭਾਗ ਨੂੰ ਟਿੱਡੀ ਦਲ ਲਈ ਹਾਈ ਐਲਟ ‘ਤੇ ਰੱਖਿਆ ਗਿਆ ਹੈ|

 *****
ਸੂਬੇ ਵਿਚ ਦਰੱਖਤ ਖੇਤਰ ਨੂੰ 6 ਫੀਸਦੀ ਤੋਂ ਵੱਧਾ ਕੇ 10 ਫੀਸਦੀ ਤਕ ਕੀਤਾ ਜਾਵੇਗਾ – ਵਣ ਤੇ ਚੌਗਿਰਦਾ ਮੰਤਰੀ
ਚੰਡੀਗੜ, 31 ਮਈ – ਹਰਿਆਣਾ ਦੇ ਵਣ ਤੇ ਚੌਗਿਰਦਾ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਸੂਬੇ ਵਿਚ ਦਰੱਖਤ ਖੇਤਰ ਨੂੰ 6 ਫੀਸਦੀ ਤੋਂ ਵੱਧਾ ਕੇ 10 ਫੀਸਦੀ ਤਕ ਕੀਤਾ ਜਾਵੇਗਾ ਤਾਂ ਜੋ ਚੌਗਿਰਦਾ ਹੋਰ ਵੱਧ ਸ਼ੁੱਧ ਹੋ ਸਕੇ|
ਉਨਾਂ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨ ਕੀ ਬਾਤ ਪ੍ਰੋਗ੍ਰਾਮ ਵਿਚ 5 ਜੂਨ ਨੂੰ ਕੌਮਾਂਤਰੀ ਜੈਵ-ਵਿਵਧਤਾ ਦਿਵਸ ਦਾ ਜ਼ਿਕਰ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਰ ਸਾਲ ਵਿਸ਼ਵ ਵਿਚ 5 ਜੂਨ ਨੂੰ ਵਿਸ਼ਵ ਚੌਗਿਰਦਾ ਦਿਵਸ ਮਨਾਇਆ ਜਾਂਦਾ ਹੈ, ਇਸ ਵਾਰ ਦੀ ਥੀਮ ਜੈਵ ਵਿਵਿਧਤਾ ਹੈ ਤਾਂ ਜੋ ਲੋਕਾਂ ਨੂੰ ਚੌਗਿਰਦਾ ਸਰੰਖਣ ਪ੍ਰਤੀ ਹੋਰ ਵੱਧ ਜਾਗਰੂਕ ਕੀਤਾ ਜਾ ਸਕੇ|
ਚੌਗਿਰਦਾ ਮੰਤਰੀ ਨੇ ਦਸਿਆ ਕਿ ਹਰਿਆਣਾ ਵਿਚ ਵੀ ਜੈਵ-ਵਿਵਸਥਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਵਿਡ 19 ਨੂੰ ਧਿਆਨ ਵਿਚ ਰੱਖ ਕੇ ਹਰਿਆਣਾ ਰਾਜ ਜੈਵ ਵਿਵਿਧਤਾ ਬੋਰਡ ਵੱਲੋਂ ਵੱਖ-ਵੱਖ ਤਰਾਂ ਦੇ ਮੁਕਾਬਲਿਆਂ ਦਾ ਆਨਲਾਇਨ ਆਯੋਜਨ ਕੀਤਾ ਗਿਆ, ਜਿੰਨਾਂ ਵਿਚ ਸਕੂਲੀ ਬੱਚਿਆਂ ਲਈ ਸੁਆਲ-ਜਵਾਬ ਮੁਕਾਬਲੇ, ਫੋਟੋਗ੍ਰਾਫੀ ਮੁਕਾਬਲੇ ਤੇ ਪੇਂਟਿੰਗ ਮੁਕਾਬਲੇ ਅਤੇ ਹਰ ਆਮ ਨਾਗਰਿਕ ਲਈ ਲੇਖ ਮੁਕਾਬਲੇ ਦਾ ਆਨਲਾਇਨ ਆਯੋਜਨ ਕੀਤਾ ਗਿਆ| ਇੰਨਾਂ ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜੀ ਥਾਂ ਪ੍ਰਾਪਤ ਕਰਨ ਵਾਲੇ ਪ੍ਰਤਿਯੋਗੀਆਂ ਨੂੰ ਨਗਦ ਇਨਾਮ ਅਤੇ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ|

****

ਹਰਿਆਣਾ ਪੁਲਿਸ ਨੇ ਸੂਬੇ ਵਿਚ ਕਰੋੜਾਂ ਰੁਪਏ ਕੀਮਤ ਦੇ 2179.327 ਕਿਲੋਗ੍ਰਾਮ ਨਸ਼ੀਲੇ ਪਦਾਰਥ ਜਬਤ ਕੀਤੇ
ਚੰਡੀਗੜ, 31 ਮਈ – ਹਰਿਆਣਾ ਪੁਲਿਸ ਨੇ ਕੋਵਿਡ 19 ਲਾਕਡਾਊਨ ਦੌਰਾਨ ਨਸ਼ੇ ਦੇ ਸੌਦਾਗਾਰਾਂ ‘ਤੇ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦੇ ਹੋਏ ਸੂਬੇ ਵਿਚ ਕਰੋੜਾਂ ਰੁਪਏ ਕੀਮਤ ਦੇ 2179.327 ਕਿਲੋਗ੍ਰਾਮ ਨਸ਼ੀਲੇ ਪਦਾਰਥ ਜਬਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ|
ਪੁਲਿਸ ਡਾਇਰੈਕਟਰ ਜਰਨਲ (ਡੀਜੀਪੀ) ਹਰਿਆਣਾ ਮਨੋਜ ਯਾਦਵ ਨੇ ਅੱਜ ਇਸ ਸਬੰਧ ਵਿਚ ਖੁਲਾਸਾ ਕਰਦੇ ਹੋਏ ਦਸਿਆ ਕਿ ਪੁਲਿਸ ਨੇ ਲਾਕਡਾਊਨ ਦੇ ਮੱਦੇਨਜ਼ਰ ਨਾਇਟ ਡੋਮੀਨੇਸ਼ਨ ਤੇ ਨਾਕਿਆ ਨੂੰ ਮਜ਼ਬੂਤ ਕਰਕੇ ਗਸ਼ਤ ਨੂੰ ਪ੍ਰਭਾਵੀ ਢੰਗ ਨਾਲ ਵਧਾਇਆ ਤਾਂ ਜੋ ਸਾਰੇ ਨਾਜਾਇਜ ਤੇ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਲਈ ਮੁਸਤੈਦੀ ਨਾਲ ਨਜ਼ਰ ਰੱਖੀ ਜਾ ਸਕੇ| ਇਸ ਦੌਰਾਨ ਜਨਤਕ ਆਵਾਜਾਈ ‘ਤੇ ਰੋਕ ਹੋਣ ਨਾਲ ਵੀ ਪੁਲਿਸ ਕਰਮਚਾਰੀਆਂ ਨੂੰ ਨਸ਼ਾ ਕਾਰੋਬਾਰੀਆਂ ਖਿਲਾਫ ਜੰਗ ਨੂੰ ਤੇਜ ਕਰਨ ਦਾ ਮੌਕਾ ਮਿਲਿਆ, ਜੋ ਨਸ਼ੀਲੇ ਪਦਾਰਥ ਤਸਕਰਾਂ ਅਤੇ ਉਨਾਂ ਦੇ ਮਦਦਗਾਰਾਂ ਲਈ ਹਾਨੀਕਾਰਕ ਸਾਬਤ ਹੋਇਆ|
ਉਨਾਂ ਕਿਹਾ ਕਿ ਦੋ ਮਹੀਨੇ ਦੇ ਲਾਕਡਾਊਨ ਵਿਚ ਐਨਡੀਪੀਐਸ ਐਕਟ ਦੇ ਪ੍ਰਵਧਾਨਾਂ ਦੇ ਤਹਿਤ 326 ਮਾਮਲੇ ਦਰਜ ਕਰਕੇ 23 ਮਾਰਚ ਤੋਂ 23 ਮਈ, 2020 ਵਿਚਕਾਰ 506 ਦੋਸ਼ੀਆਂ ਨੂੰ ਡਰੱਗ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ|
ਜਬਤ ਨਸ਼ੀਲੇ ਪਦਾਰਥ ਦੀ ਵੰਡ ਦਾ ਵੇਰਵਾ ਦਿੰਦੇ ਹੋਏ ਡੀਜੀਪੀ ਨੇ ਦਸਿਆ ਕਿ ਇਸ ਦੌਰਾਨ ਪੁਲਿਸ ਨੇ 288.341 ਕਿਲੋਗ੍ਰਾਮ ਗਾਂਜਾ, 1341.462 ਕਿਲੋਗ੍ਰਾਮ ਚੂਰਾ/ਡੋਡਾ ਪੋਸਤ, 14.91 ਕਿਲੋਗ੍ਰਾਮ ਹੀਰੋਈਨ, 11.6 ਕਿਲੋਗ੍ਰਾਮ ਅਫੀਮ, 331.514 ਕਿਲੋਗ੍ਰਾਮ ਗਾਂਜਾ ਪੱਤੀ, 56.46 ਕਿਲੋਗ੍ਰਾਮ ਚਰਸ, 844 ਗ੍ਰਾਮ ਸਮੈਕ, 23 ਕਿਲੋਗ੍ਰਾਮ ਡੋਡਾ ਪੋਸਤ, 115 ਕਿਲੋਗ੍ਰਾਮ ਅਫੀਮ ਦੇ ਪੌਧੇ, 92,305 ਨਸ਼ੀਲੇ ਪ੍ਰਤੀਬੰਧਤ ਗੋਲੀਆਂ/ਕੈਪਸੂਲ ਅਤੇ 1565 ਸਿਰਪ ਜਬਤ ਕੀਤੀ|
ਐਨਡੀਪੀਐਸ ਦੇ ਸੱਭ ਤੋਂ ਵੱਧ 97 ਮਾਮਲੇ ਜਿਲਾ ਸਿਰਸਾ ਵਿਚ ਦਰਜ ਕੀਤੇ ਗਏ, ਜਦੋਂ ਕਿ ਫਤਿਹਾਬਾਦ ਵਿਚ 41 ਅਤੇ ਜਿਲਾ ਰੋਹਤਕ ਵਿਚ 27 ਮਾਮਲੇ ਦਰਜ ਕੀਤੇ ਗਏੇ|