ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਅਧਿਕਾਰੀਆਂ ਨਾਲ ਗਲਬਾਤ ਕੀਤੀ.

ਚੰਡੀਗੜ, 29 ਮਈ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਪਿਛਲੇ ਦਿਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਮੈਗਾ ਫੂਡ ਪਾਰਕ, ਕੋਲਡ ਚੈਨ ਅਤੇ ਅਗਰੋ ਇੰਸਡਟਰੀ ਲਈ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਦੇ ਤਹਿਤ ਸਾਰੇ 22 ਜਿਲਿਆਂ ਦੀ ਫਲ ਤੇ ਸਬਜਿਆਂ ਦੀ ਉਤਪਾਦਕਤਾ ਅਨੁਸਾਰ ਕਲਸਟਰ ਮੈਪ ਤਿਆਰ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਕੇਂਦਰੀ ਫੂਡ ਪ੍ਰੋਸੈੰਿਸਗ ਮੰਤਰਾਲੇ ਨੂੰ ਭਿਜਵਾਉਣਾ ਯਕੀਨੀ ਕਰਨ|
ਡਿਪਟੀ ਮੁੱਖ ਮੰਤਰੀ ਅੱਜ ਇੱਥੇ ਵੀਡਿਓ ਕਾਨਫਰੈਂਸਿੰਗ ਰਾਹੀਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਅਧਿਕਾਰੀਆਂ ਨਾਲ ਗਲਬਾਤ ਕਰ ਰਹੇ ਸਨ|
ਮੀਟਿੰਗ ਵਿਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਤੋਂ ਇਲਾਵਾ ਸਕੱਤਰ ਮਨੋਜ ਜੋਸ਼ੀ ਨੇ ਕੇਂਦਰ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਦੇ ਤਹਿਤ ਸੂਬਿਆਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਡਿਪਟੀ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ| ਇੰਨਾਂ ਵਿਚ ਮਾਇਕਰੋ ਫੂਡ ਪ੍ਰੋਸਿੰਗ ਯੂਨੀਟ, ਅਗਰੋ ਪ੍ਰੋਸੈਸਿੰਗ ਕਲਸਟਰ, ਕੋਲਡ ਚੈਨ, ਬੈਕਵਰਡ-ਫਾਰਵਰਡ ਲਿੰਕੇਜ, ਆਪਰੇਸ਼ਨ ਗ੍ਰੀਨ ਅਤੇ ਪ੍ਰਧਾਨ ਮੰਤਰੀ ਵੱਲੋਂ ਹਾਲ ਹੀ ਵਿਚ ਐਲਾਨੇ ਦੇਸ਼ ਵਿਚ ਫਲਾਂ ਤੇ ਸਬਜੀਆਂ ਦੀ ਉਤਪਾਦਕਤਾ ਨੂੰ ਪ੍ਰੋਤਸਾਹਿਤ ਦੇਣ ਦੀ ਇਕ ਜਿਲਾ ਇਕ ਉਤਪਾਦ ਯੋਜਨਾ ਮੁੱਖ ਹੈ|
ਉਨਾਂ ਕਿਹਾ ਕਿ 10 ਏਕੜ ਖੇਤਰ ਵਿਚ ਯੋਜਨਾਵਾਂ ਸਥਾਪਿਤ ਕੀਤੀ ਜਾ ਸਕਦੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਸਮਲਤ ਖੇਤਰਾਂ ਲਈ 35 ਫੀਸਦੀ, ਦੁਰਗਮ ਖੇਤਰਾਂ ਲਈ 50 ਫੀਸਦੀ ਦੀ ਗ੍ਰਾਂਟ ਦਿੱਤੀ ਜਾਂਦੀ ਹੈ| ਇਸ ਲਈ 31 ਜੁਲਾਈ ਤਕ ਨੋਟੀਫਿਕੇਸ਼ਨ ਜਾਰੀ ਕਰਕੇ ਸੂਬਿਆਂ ਨੂੰ ਸੂਚਿਤ ਕੀਤਾ ਜਾਵੇਗਾ| ਇਸ ਤੋਂ ਇਲਾਵਾ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਨੀਮ ਸਰਕਾਰੀ ਪੱਤਰ ਲਿਖਿਆ ਜਾ ਚੁਕਿਆ ਹੈ| ਸ੍ਰੀ ਜੋਸ਼ੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸੂਬਿਆਂ ਨੂੰ ਇਸ ਲਈ ਵੱਖ ਤੋਂ ਇਕ ਵਿਭਾਗ ਦਾ ਗਠਨ ਕਰਨਾ ਹੋਵੇਗਾ ਅਤੇ ਡਾਇਰੈਕਟਰ ਪੱਧਰ ਦੇ ਅਧਿਕਾਰੀ ਨੂੰ ਇਸ ਦਾ ਨੋਡਲ ਅਧਿਕਾਰੀ ਨਿਯੁਕਤ ਕਰਨਾ ਹੋਵੇਗਾ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਕ ਜਿਲਾ ਇਕ ਉਤਪਾਦ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਛੇਤੀ ਹੀ ਪੱਤਰ ਲਿਖਣਗੇ, ਜਿਸ ਵਿਚ ਨੂੰਹ ਜਿਲੇ ਵਿਚ ਪਿਆਜ, ਭਿਵਾਨੀ ਤੇ ਦਾਦਰੀ ਵਿਚ ਟਮਾਟਰ, ਕੁਰੂਕਸ਼ੇਤਰ ਵਿਚ ਆਲੂ ਦਾ ਉਤਪਾਦਨ ਵੱਧ ਹੁੰਦਾ ਹੈ, ਇਸ ਲਈ ਇੰਨਾਂ ਖੇਤਰਾਂ ਵਿਚ ਇੱਥੇ ਪ੍ਰੋਸੈਸਿੰਗ ਇਕਾਈਆਂ ਸਥਾਪਿਤ ਕਰਨ ਦੀ ਕਾਫੀ ਸੰਭਾਨਵਾ ਹੈ| ਉਨਾਂ ਕਿਹਾ ਕਿ ਕੁਝ ਜਿਲਿ•ਆਂ ਵਿਚ ਪਾਲਟਰੀ ਫਾਰਮ ਵੀ ਇਕ ਉਦਯੋਗ ਵੱਜੋਂ ਉਭਰਿਆ ਹੈ, ਉੱਥੇ ਵੀ ਕੋਲਡ ਸਟਰੋਜ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਕਿਸ ਤਰਾਂ ਨਾਲ ਵਾਧੂ ਮਦਦ ਦਿੱਤੀ ਜਾ ਸਕਦੀ ਹੈ|
ਡਿਪਟੀ ਮੁੱਖ ਮੰਤਰੀ ਨੇ ਹਰਿਆਣਾ ਸਰਕਾਰ ਵੱਲੋਂ ਭਰੋਸਾ ਦਿੱਤਾ ਕਿ ਜਿਲਾ ਸੋਨੀਪਤ ਦੇ ਬੜੀ ਵਿਚ ਹਰਿਆਣਾ ਰਾਜ ਸਨਅਤੀ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਅਤੇ ਰੋਹਤਕ ਵਿਚ ਹੈਫੇਡ ਵੱਲੋਂ ਸਥਾਪਿਤ ਕੀਤੇ ਜਾ ਰਹੇ ਮੈਗਾ ਫੂਡ ਪਾਰਕ ਦੇ ਕੰਮ ਵਿਚ ਤੇਜੀ ਲਿਆਈ ਜਾਵੇਗੀ| ਉਨਾਂ ਨੇ ਦਸਿਆ ਕਿ ਹਰਿਆਣਾ ਵਿਚ ਲਗਭਗ 1000 ਕਿਸਾਨ ਉਤਪਾਦਨ ਸਮੂਹ (ਐਫਪੀਓ) ਰਜਿਸਟਰਡ ਹਨ ਅਤੇ ਇਸ ਸਾਲ ਬਜਟ ਵਿਚ ਹੋਰ ਵੱਧ ਐਫਪੀਓ ਦੇ ਗਠਨ ‘ਤੇ ਫੋਕਸ ਕੀਤਾ ਹੈ ਤਾਂ ਜੋ ਕਿਸਾਨ ਆਪਣੇ ਉਤਪਾਦ ਸਿੱਧੇ ਖਪਤਕਾਰਾਂ ਨੂੰ ਜਾਂ ਬਾਜਾਰ ਵਿਚ ਵੇਚ ਸਕਣ| ਉਨਾਂ ਕਿਹਾ ਕਿ ਸਿਰਸਾ ਤੇ ਫਤਿਹਾਬਾਦ ਵਿਚ ਸੂਖਮ ਫੂਡ ਪ੍ਰੋਸੈਸਿੰਗ ਉਦਮੀ ਯੋਜਨਾ ਦੇ ਤਹਿਤ ਕਿੰਨੂ ਦੀ ਇਕਾਈਆਂ ਸਥਾਪਿਤ ਕੀਤੀ ਜਾ ਚੁੱਕੀ ਹੈ|

*****
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਬਰਸਾਤੀ ਮੌਮਸ ਵਿਚ ਹੋਣ ਵਾਲੀ ਬਿਮਾਰੀਆਂ ਤੋਂ ਰੋਕਣ ਲਈ ਪੰਚਾਇਤਾਂ ਨੂੰ ਫੋਗਿੰਗ ਮਸ਼ੀਨ ਖਰੀਦਣ ਲਈ ਵੱਖ ਤੋਂ ਫੰਡ ਜਾਰੀ ਕੀਤਾ ਜਾਵੇਗਾ
ਚੰਡੀਗੜ, 29 ਮਈ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਮਾਨਸੂਨ ਮੌਸਮ ਨੂੰ ਵੇਖਦੇ ਹੋਏ ਵਰਖਾ ਦੇ ਦਿਨਾਂ ਵਿਚ ਮਲੇਰਿਆ, ਡੇਂਗੂ, ਚਿਕਨਗੁਨਿਆ ਵਰਗੀ ਮੱਛਰ ਨਾਲ ਪੈਦਾ ਹੋਣ ਵਾਲੀ ਬਿਮਾਰੀਆਂ ਦੀ ਰੋਕਥਾਮ ਲਈ ਪੰਚਾਇਤਾਂ ਨੂੰ ਫੋਗਿੰਗ ਮਸ਼ੀਨ ਖਰੀਦਣ ਲਈ ਵੱਖ ਤੋਂ ਫੰਡ ਜਾਰੀ ਕੀਤਾ ਜਾਵੇਗਾ| ਜਿਸ ਤਰਾਂ, ਕੋਰੋਨਾ ਮਹਾਮਾਰੀ ਦੌਰਾਨ ਪਿੰਡ ਨੂੰ ਸੈਨਾਟਾਇਜ ਕਰਨ ਲਈ ਫੰਡ ਦਿੱਤਾ ਗਿਆ ਸੀ|
ਡਿਪਟੀ ਮੁੱਖ ਮੰਤਰੀ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ, ਨੇ ਕਿਹਾ ਕਿ ਲਾਕਡਾਊਨ ਵਿਚ ਸਰਕਾਰੀ ਯੋਜਨਾਵਾਂ ਦੇ ਲਾਗੂਕਰਨ ਲਈ ਇਕ ਮੌਕੇ ਵੱਜੋਂ ਵਰਤੋਂ ਕਰਨ ਲਈ ਸਰਕਾਰ ਨੇ ਕੰਮ ਕੀਤਾ ਹੈ| ਉਨਾਂ ਕਿਹਾ ਕਿ ਐਮਐਸਐਮਈ ਉਦਯੋਗਾਂ ‘ਤੇ ਫੋਕਸ ਕੀਤਾ ਹੈ ਅਤੇ ਇਸ ਲਈ ਵੱਖ ਤੋਂ ਨਿਦੇਸ਼ਾਲਯ ਦਾ ਗਠਨ ਕੀਤਾ ਹੈ|
ਕਿਰਤ ਵਿਭਾਗ ਵੱਲੋਂ ਐਮਐਸਐਮਈ ਰਜਿਸਟਰੇਸ਼ਨ ਲਈ ਆਨਲਾਇਨ ਬਿਨੈ ਮੰਗੇ ਸਨ| ਇਸ ਤਰਾਂ, ਨੌਜੁਆਨਾਂ ਲਈ ਵੱਖ ਤੋਂ ਰੁਜ਼ਗਾਰ ਪੋਟਰਲ ਖੋਲਿਆ ਜਾ ਰਿਹਾ ਹੈ| ਉਨਾਂ ਨੇ ਨੌਜੁਆਨਾਂ ਤੋਂ ਅਪੀਲ ਕੀਤੀ ਕਿ ਉਹ ਰੁਜ਼ਗਾਰ ਵਿਭਾਗ ਵਿਚ ਆਪਣਾ ਰਜਿਸਟਰੇਸ਼ਨ ਕਰਵਾਉਣ ਅਤੇ ਜਿੰਨਾਂ ਨੌਜੁਆਨਾਂ ਨੂੰ ਕਿਧਰ ਨਾ ਕਿਧਰ ਰੁਜ਼ਗਾਰ ਮਿਲ ਜਾਂਦਾ ਹੈ, ਉਨਾਂ ਨੂੰ ਛੱਡ ਕੇ ਬਾਕੀ ਰਜਿਸਟਰਡ ਨੌਜੁਆਨਾਂ ਨੂੰ ਉਦਯੋਗਾਂ ਵਿਚ ਪਹਿਲ ਆਧਾਰ ‘ਤੇ ਰੁਜ਼ਗਾਰ ਦਿਵਾਇਆ ਜਾਵੇਗਾ|
ਕਾਂਗਰਸ ਨੇਤਾਵਾਂ ਵੱਲੋਂ ਝੋਨਾ ਬਿਜਾਈ ‘ਤੇ ਸਰਕਾਰ ਵੱਲੋਂ ਲਗਾਈ ਰੋਕ ‘ਤੇ ਪੱਛੇ ਜਾਣ ‘ਤੇ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਅਜਿਹੇ ਕੋਈ ਰੋਕ ਜਾਰੀ ਨਹੀਂ ਕੀਤੀ ਸੀ| ਕਿਸਾਨਾਂ ਨੂੰ 50 ਫੀਸਦੀ ਜਮੀਨ ‘ਤੇ ਝੋਨਾ ਨਾ ਬੀਜਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਇਸ ਦੇ ਬਦਲੇ ਵਿਚ 7000 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਮਾਲੀ ਮਦਦ ਸਰਕਾਰ ਵੱਲੋਂ ਦਿੱਤੀ ਜਾਵੇਗੀ|
ਲਾਕਡਾਊਨ ਦੇ ਪੰਜਵੇਂ ਪੜਾਅ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧ ਵਿਚ ਜੋ ਵੀ ਨਵੇਂ ਦਿਸ਼ਾ-ਨਿਦੇਸ਼ ਜਾਰੀ ਹੋਣਗੇ, ਉਨਾਂ ਦੀ ਪਾਲਣ ਕੀਤੀ ਜਾਵੇਗੀ| ਉਨਾਂ ਕਿਹਾ ਕਿ ਪੜਾਅ ਵਾਰ ਢੰਗ ਨਾਲ ਹੁਣ ਵਪਾਰ ਤੇ ਆਰਥਿਕ ਗਤੀਵਿਧੀਆਂ ਆਮ ਤੌਰ ‘ਤੇ ਪਟਰੀ ‘ਤੇ ਆ ਰਹੀ ਹੈ|

ਹਰਿਆਣਾ ਦੇ ਮੁੱਖ ਮੰਤਰੀ ਨੇ ਪੋਰਟੇਬਲ ਇਲੈਕਟ੍ਰੋਨਿਕ ਵੇਇੰਗ ਮਸ਼ੀਨ ਦੀ ਡੈਮੋ ਵੇਖੀ
ਚੰਡੀਗੜ, 29 ਮਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ ਪੋਰਟੇਬਲ ਇਲੈਕਟ੍ਰੋਨਿਕ ਵੇਇੰਗ ਮਸ਼ੀਨ ਦੇ ਡੈਮੋ ਨੂੰ ਵੇਖਿਆ| ਉਨਾਂ ਨੇ ਮਸ਼ੀਨ ਰਾਹੀਂ ਖੁਦ ਲੋਡਿੰਗ ਤੇ ਅਨਲੋਡਿੰਗ ਕਈ ਗੱਡੀਆਂ ਦਾ ਵਜਨ ਕਰਵਾਇਆ ਅਤੇ ਜਾਂਚ ਕੀਤੀ|
ਇਸ ਮੌਕੇ ‘ਤੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ, ਪੁਲਿਸ ਕਮਿਸ਼ਨਰ ਸੌਰਭ ਸਿੰਘ, ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਆਹੁਜਾ, ਪੁਲਿਸ ਡਿਪਟੀ ਕਮਿਸ਼ਨਰ ਮੋਹਿਤ ਹਾਂਡਾ, ਸਕੱਤਰ ਖੇਤਰੀ ਟਰਾਂਸਪੋਰਟ ਤੇ ਵਧੀਕ ਡਿਪਟੀ ਕਮਿਸ਼ਨਰ ਮਨਿਤਾ ਮਲਿਕ, ਤੋਂ ਇਲਾਵਾ ਕਈ ਪ੍ਰਸ਼ਾਸਨਿਕ ਅਧਿਕਾਰੀ ਹਾਜਿਰ ਰਹੇ|
ਮੁੱਖ ਮੰਤਰੀ ਨੇ ਲੋਡਿੰਗ ਕੀਤੀ ਗਈ ਗੱਡੀਆਂ ਦੇ ਵਜਨ ਦਾ ਬਾਰਿਕੀ ਨਾਲ ਜਾਂਚ ਕੀਤੀ ਅਤੇ ਉਸ ਤੋਂ ਬਾਅਦ ਤਿੰਨ ਗੱਡੀਆਂ ਨੂੰ ਆਮ ਧਰਮ ਕਾਂਡੇ ‘ਤੇ ਭੇਜ ਕੇ ਵਜਨ ਕਰਵਾਇਆ| ਉਨਾਂ ਨੇ ਖਾਲੀ ਗੱਡੀਆਂ ਦਾ ਵੀ ਵਜਨ ਕਰਵਾਇਆ ਅਤੇ ਉਨਾਂ ਦਾ ਆਰ.ਸੀ. ਵਿਚ ਲਿਖੇ ਵਜਨ ਨਾਲ ਮਿਲਣ ਕੀਤਾ| ਉਨਾਂ ਨੇ ਕਾਫਿਲੇ ਦੀ ਗੱਡੀਆਂ ਦਾ ਵਜਨ ਵੀ ਚੈਕ ਕੀਤਾ|
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਟੇਬਲ ਇਲੈਕਟ੍ਰੋਨਿਕ ਵੇਇੰਗ ਮਸ਼ੀਨ ਤੋਂ ਵਜਨ ਕਰਵਾ ਕੇ ਆਂਕੜੇ ਇੱਕਠੇ ਕੀਤਾ ਜਾ ਰਹੇ ਹਨ, ਜੋ ਅਸਲ ਆਂਕੜਿਆਂ ਨਾਲ ਮੇਲ ਕੀਤੇ ਜਾਣਗੇ| ਜੇਕਰ ਇੰਨਾਂ ਦੀ ਵਰਤੋਂ ਸਹੀ ਰਹੀ ਅਤੇ ਆਂਕੜੇ ਠੀਕ ਹੋਏ ਤਾਂ ਇਹ ਸੂਬੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ| ਇਹ ਪ੍ਰੋਟੇਬਲ ਮਸ਼ੀਨ ਕਿਧਰ ਵੀ ਆਸਾਨੀ ਨਾਲ ਲੈ ਜਾਈ ਜਾ ਸਕੇਗੀ ਅਤੇ ਸੜਕ ਦੇ ਵਿਚਕਾਰ ਰੱਖ ਕੇ ਲੋਡਿੰਗ ਤੇ ਅਨਲੋਡਿੰਗ ਵਾਹਨਾਂ ਦਾ ਵਜਨ ਆਸਾਨ ਨਾਲ ਕੀਤਾ ਜਾ ਸਕੇਗਾ| ਉਨਾਂ ਦਸਿਆ ਕਿ ਇਸ ਮਸ਼ੀਨ ਨਾਲ 200 ਟਨ ਤਕ ਲੋਡਿੰਗ ਗੱਡੀਆਂ ਦਾ ਵਜਨ ਕੀਤਾ ਜਾ ਸਕਦਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਈ ਐਨਸੀਆਰ ਜਿਲਿਆਂ ਵਿਚ ਕੋਰੋਨਾ ਵਾਇਰਸ ਦਾ ਫੈਲਣਾ ਚਿੰਤਾ ਦਾ ਵਿਸ਼ਾ ਹੈ, ਫਿਰ ਵੀ ਹਰਿਆਣਾ ਸਰਕਾਰ ਕੋਰੋਨਾ ਨੂੰ ਲੈ ਕੇ ਪੂਰੀ ਤਰਾਂ ਮੁਸਤੈਦੀ ਨਾਲ ਕੰਮ ਕਰ ਰਹੀ ਹੈ| ਸੂਬਾ ਵਾਸੀਆਂ ਨੂੰ ਬਚਾਵੁਣ ਲਈ ਸਿਹਤ ਵਿਭਾਗ ਵੱਲੋਂ ਲੋਂੜੀਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ| ਕਈ ਜਿਲਿਆਂ ਵਿਚ ਕੋਰੋਨਾ ਟੈਸਟਿੰਗ ਦੀ ਸਹੂਲਤਾਂ ਤੇ ਹੋਰ ਲੋਂੜੀਦੀ ਉਪਕਰਣ ਵੱਧਾਏ ਗਏ ਹਨ| ਉਨਾਂ ਕਿਹਾ ਕਿ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਨਾ ਹੈ| ਇਸ ਤੋਂ ਇਲਾਵਾ ਮਾਸਕ ਦੀ ਵਰਤੋਂ ਕਰਨਾ ਵੀ ਲਾਜਿਮੀ ਹੈ|

 *****
ਹਰਿਆਣਾ ਦੇ ਪ੍ਰਿੰਸੀਪਲ ਅਕਾਊਂਟੇਟ ਜਨਰਲ ਦਫਤਰ ਨੇ ਪੈਨਸ਼ਨਭੋਗੀਆਂ ਲਈ ਆਨਲਾਇਨ ਸ਼ਿਕਾਇਤ ਹਲ ਪ੍ਰਣਾਲੀ ਸ਼ੁਰੂ ਕੀਤੀ
ਚੰਡੀਗੜ, 29 ਮਈ – ਹਰਿਆਣਾ ਦੇ ਪ੍ਰਿੰਸੀਪਲ ਅਕਾਊਂਟੇਟ ਜਨਰਲ (ਲੇਖਾ ਤੇ ਹੱਕਦਾਰੀ) ਦਫਤਰ ਨੇ ਸੂਬਾ ਸਰਕਾਰ ਦੇ ਪੈਨਸ਼ਨਭੋਗੀਆਂ ਦੇ ਪੈਨਸ਼ਨ ਸੋਧ ਨਾਲ ਜੁੜੇ ਮਾਮਲਿਆਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਨਲਾਇਨ ਸ਼ਿਕਾਇਤ ਹਲ ਪ੍ਰਣਾਲੀ ਸ਼ੁਰੂ ਕੀਤੀ ਹੈ|
ਹਰਿਆਣਾ ਦੇ ਪ੍ਰਿੰਸੀਪਲ ਅਕਾਊਂਟੇਟ ਜਨਰਲ ਵਿਸ਼ਾਲ ਬਾਂਸਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੈਨਸ਼ਨਭੋਗੀਆਂ ਦੇ ਪੈਨਸ਼ਨ ਸੋਧ ਨਾਲ ਜੁੜੇ ਮਾਮਲਿਆਂ ਦੇ ਨਿਪਟਾਰੇ ਲਈ ਸ਼ੁਰੂ ਕੀਤੀ ਗਈ ਇਸ ਵਿਸ਼ੇਸ਼ ਸਹੂਲਤ ਦੇ ਤਹਿਤ ਸਬੰਧਤ ਡਰਾਇੰਗ ਐਂਡ ਡਿਸਬਿਰਸਿੰਗ ਅਧਿਕਾਰੀ ਵੱਲੋਂ ਅਜਿਹੇ ਮਾਮਲਿਆਂ ਨੂੰ ਆਨਲਾਇਨ ਪ੍ਰਕ੍ਰਿਆ ਰਾਹੀਂ ਅਕਾਊਂਟੇਟ ਜਨਰਲ ਦਫਤਰ ਨੂੰ ਭੇਜਿਆ ਜਾਵੇਗਾ|
ਉਨਾਂ ਕਿਹਾ ਕਿ ਅਕਾਊਂਟੇਟ ਜਨਰਲ ਦਫਤਰ ਵੱਲੋਂ ਡਰਾਇੰਗ ਐਂਡ ਡਿਸਬਿਰਸਿੰਗ ਅਧਿਕਾਰੀ, ਟ੍ਰੇਜਰੀ ਅਤੇ ਪੈਨਸ਼ਨਰ ਨੂੰ ਪੈਨਸ਼ਨ ਐਥਾਰਿਟੀ ਆਨਲਾਇਨ ਭੇਜੇ ਜਾਣਗੇ| ਇਸ ਤੋਂ ਇਲਾਵਾ, ਪੈਨਸ਼ਨਭੋਗੀ ਆਪਣੇ ਪੱਧਰ ‘ਤੇ ਆਪਣੇ ਯੂਜਰ ਆਈ ਨਾਲ ਪੈਨਸ਼ਨ ਐਥਾਰਿਟੀ ਖੁਦ ਵੀ ਪ੍ਰਾਪਤ ਕਰ ਸਕਦਾ ਹੈ| ਇਸ ਸਹੂਲਤ ਲਈ ਪੈਨਸ਼ਨਰ ਨੂੰ ਆਪਣੇ ਪੱਧਰ ‘ਤੇ ਇਸ ਪ੍ਰਣਾਲੀ ‘ਤੇ ਖੁਦ ਦਾ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ|
ਉਨਾਂ ਕਿਹਾ ਕਿ ਇਸ ਤੋਂ| ਇਲਾਵਾ, ਪੈਨਸ਼ਨਭੋਗੀ ਇਸ ਦਫਤਰ ਤੋਂ ਟੋਲ ਫਰੀ ਨੰਬਰ 1800-102-3292 ‘ਤੇ ਵੀ ਸੰਪਰਕ ਕਰ ਸਕਦੇ ਹਨ ਅਤੇ ਆਨਲਾਇਨ ਸ਼ਿਕਾਇਤ ਹਲ ਪ੍ਰਣਾਲੀ ‘ਤੇ ਆਪਣੇ ਮੋਬਾਇਨ ਨੰਬਰ ਰਾਹੀਂ ਆਪਣਾ ਰਜਿਸਟਰੇਸ਼ਨ ਕਰਵਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ| ਉਨਾਂ ਕਿਹਾ ਕਿ ਪੈਨਸ਼ਨਭੋਗੀ ਨੂੰ ਸ਼ਿਕਾਇਤ ਦੇ ਹੱਲ ਦੀ ਜਾਣਕਾਰੀ ਉਸ ਦੇ ਮੋਬਾਇਲ ਦੇ ਨਾਲ-ਨਾਲ ਸ਼ਿਕਾਇਤ ਹੱਲ ਪ੍ਰਣਾਲੀ ‘ਤੇ ਵੀ ਦਿੱਤੀ ਜਾਵੇਗੀ|

****
ਹਰਿਆਣਾ ਸੈਰ-ਸਪਾਟਾ ਨਿਗਮ ਵੱਲੋਂ ਡਾਕਟਰਾਂ ਅਤੇ ਪੈਰਾ-ਮੈਡੀਕਲ ਅਮਲੇ ਨੂੰ ਸੈਰ-ਸਪਾਟਾ ਕੰਪਲੈਕਸਾਂ ਵਿਚ ਠਹਿਰਣ ਤੇ ਭੋਜਨ ਆਦਿ ਦੀ ਮੁਫਤ ਸਹੂਲਤ ਮਹੁੱਇਆ ਕਰਵਾਈ
ਚੰਡੀਗੜ, 29 ਮਈ – ਹਰਿਆਣਾ ਸੈਰ-ਸਪਾਟਾ ਨਿਗਮ ਵੱਲੋਂ ਕੋਵਿਡ 19 ਦੌਰਾਨ ਕੋਵਿਡ ਪੀੜਿਤਾਂ ਦੀ ਬਿਨਾਂ ਸੁਆਰਥ ਸੇਵਾ ਕਰ ਰਹੇ ਡਾਕਟਰਾਂ ਅਤੇ ਪੈਰਾ-ਮੈਡੀਕਲ ਅਮਲੇ ਨੂੰ ਆਪਣੇ ਸੈਰ-ਸਪਾਟਾ ਕੰਪਲੈਕਸਾਂ ਵਿਚ ਠਹਿਰਣ ਤੇ ਭੋਜਨ ਆਦਿ ਦੀ ਮੁਫਤ ਸਹੂਲਤ ਮਹੁੱਇਆ ਕਰਵਾਈ ਜਾ ਰਹੀ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਬੰਧੀ ਇਕ ਪ੍ਰਸਤਾਵ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਵਾਨਗੀ ਦਿੱਤੀ ਹੈ|
ਉਨਾਂ ਦਸਿਆ ਕਿ ਕੋਵਿਡ 19 ਦੇ ਮੱਦੇਨਜ਼ਰ 24 ਮਾਰਚ, 2020 ਤੋਂ ਲਗਾਏ ਗਏ ਲਾਕਡਾਊਨ ਦੌਰਾਨ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਕੋਵਿਡ ਪੀੜਿਤਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਸੈਰ-ਸਪਾਟਾਂ ਕੰਪਲੈਕਸਾਂ ਵਿਚ ਮੁਫਤ ਠਹਿਰਾਇਆ ਜਾਵੇਗਾ|
ਉਨਾਂ ਦਸਿਆ ਕਿ ਲਾਕਡਾਊਨ ਸਮੇਂ ਵਿਚ ਜੀਰੋ ਦੇ ਬਰਾਬਰ ਮਾਲੀਆ ਪ੍ਰਾਪਤੀ ਅਤੇ ਸਾਲ 2017-18 ਵਿਚ 13.95 ਕਰੋੜ ਰੁਪਏ ਦਾ ਘਾਟਾ ਜੋ ਸਾਲ 2018-19 ਵਿਚ ਘੱਟ ਹੋਕੇ 2.04 ਕਰੋੜ ਰੁਪਏ ਰਹਿ ਗਿਆ ਹੈ, ਦੇ ਬਾਵਜੂਦ ਵੀ ਕੋਵਿਡ ਦੇ ਇਸ ਮੁਸ਼ਕਲ ਦੌਰਾਨ ਸੈਰ-ਸਪਾਟਾ ਨਿਗਮ ਇੰਨਾਂ ਕੋਵਿਡ ਯੋਧਾਵਾਂ ਪ੍ਰਤੀ ਆਪਣੀ ਇਕਜੁਟਤਾ ਵਿਖਾਉਂਦੇ ਹੋਏ ਉਨਾਂ ਨੂੰ ਇਹ ਸੇਵਾ ਮਹੁੱਇਆ ਕਰਵਾ ਰਿਹਾ ਹੈ|

****
ਹਰਿਆਣਾ ਦੀ ਮੁੱਖ ਸਕੱਤਰ ਨੇ ਸੂਬੇ ਵਿਚ ਟਿੱਡੀ ਦਲ ਦੇ ਹਮਲੇ ਤੋਂ ਨਿਪਟਾਰੇ ਲਈ ਸਾਵਧਾਨੀਆਂ ਵਰਤਨ ਅਤੇ ਵਿਵਸਥਾ ਕਰਨ ਦੇ ਆਦੇਸ਼ ਦਿੱਤੇ
ਚੰਡੀਗੜ, 29 ਮਈ – ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਖੇਤੀਬਾੜੀ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆ ਨੂੰ ਸੂਬੇ ਵਿਚ ਟਿੱਡੀ ਦਲ ਦੇ ਹਮਲੇ ਤੋਂ ਨਿਪਟਾਰੇ ਲਈ ਪਹਿਲਾਂ ਹੀ ਸਾਰੀ ਤਰਾਂ ਦੀਆਂ ਸਾਵਧਾਨੀਆਂ ਵਰਤਨ ਅਤੇ ਵਿਵਸਥਾ ਕਰਨ ਦੇ ਆਦੇਸ਼ ਦਿੱਤੇ ਹਨ|
ਮੁੱਖ ਸਕੱਤਰ ਨੇ ਇਹ ਆਦੇਸ਼ ਅੱਜ ਇੱਥੇ ਹਰਿਆਣਾ ਵਿਚ ਟਿੱਡੀ ਦਲ ਦੀ ਨਿਗਰਾਨੀ ਅਤੇ ਕੰਟ੍ਰੋਲ ਸਬੰਧ ਵਿਚ ਖੇਤੀਬਾੜੀ ਵਿਭਾਗ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਦੌਰਾਨ ਦਿੱਤੇ|
ਮੀਟਿੰਗ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ, ਸੰਜੀਵ ਕੌਸ਼ਲ ਨੇ ਦਸਿਆ ਕਿ ਗੁਆਂਢੀ ਸੂਬਿਆਂ ਪੰਜਾਬ ਅਤੇ ਰਾਜਸਥਾਨ ਵਿਚ ਟਿੱਡੀ ਦਲ ਦੇ ਹਮਲੇ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਨੂੰ ਵੀ ਹਾਈ ਐਲਰਟ ‘ਤੇ ਰੱਖਿਆ ਗਿਆ ਹੈ| ਸਥਿਤੀ ਤੋਂ ਨਿਪਟਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਸੁਪਰਵਿਜਨ ਟੀਮਾਂ ਗਠਨ ਕੀਤੀਆਂ ਹਨ| ਟਿੱਡੀ ਦਲ ਦੇ ਹਮਲੇ ਨੂੰ ਕੰਟ੍ਰੋਲ ਕਰਨ ਲਈ ਹੈਫੇਡ ਅਤੇ ਹਰਿਆਣਾ ਭੂਮੀ ਸੁਧਾਰ ਅਤੇ ਵਿਕਾਸ ਨਿਗਮ ਰਾਹੀਂ ਕੀਟਨਾਸ਼ਕਾਂ ਅਰਥਾਤ ਕਲੋਰਪਾਯਰੀਫਾਸ 20 ਫੀਸਦੀ ਈਸੀ ਅਤੇ ਕਲੋਰਪਾਰੀਫਾਸ 50 ਫੀਸਦੀ ਈਸੀ ਦਾ ਯੋਗ ਸਟਾਕ ਉਪਲੱਬਧ ਕਰਵਾਇਆ ਗਿਆ ਹੈ ਅਤੇ ਜੇਕਰ ਲੋੜ ਹੋਵੇ ਤਾਂ ਕਿਸਾਨ ਇੰਨਾਂ ਏਜੰਸੀਆਂ ਤੋਂ ਕੀਟਨਾਸ਼ਕ ਪ੍ਰਾਪਤ ਕਰ ਸਕਦੇ ਹਨ|
ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਗੁਆਂਢੀ ਸੂਬਿਆਂ ਅਤੇ ਕੁਝ ਹੋਰ ਸੂਬਿਆਂ ਵਿਚ ਟਿੱਡੀ ਦਲ ਨੇ ਫਸਲਾਂ ‘ਤੇ ਹਮਲਾ ਕਰਵਾਉਣ ਤੋਂ ਬਾਅਦ, ਹਰਿਆਣਾ ਦੇ 9 ਸੂਬਿਆਂ ਵਿਚ ਜਿੱਥੇ ਕੀਟ ਹਮਲੇ ਦਾ ਸ਼ੱਕ ਹੈ, ਉਨਾਂ ਨੂੰ ਹਾਈ ਐਲਰਟ ‘ਤੇ ਰੱਖਿਆ ਗਿਆ ਹੈ ਅਤੇ ਕਿਸੇ ਵੀ ਹਮਲੇ ਤੋਂ ਨਿਪਟਣ ਲਈ ਪਹਿਲਾਂ ਤੋਂ ਹੀ ਯੋਗ ਵਿਵਸਥਾ ਕੀਤੀ ਹੈ| ਉਨਾਂ ਦਸਿਆ ਕਿ ਖੇਤੀਬਾੜੀ ਵਿਭਾਗ ਨੇ ਕੀਟਨਾਸ਼ਕਾਂ ਉਪਲੱਬਧ ਕਰਵਾ ਦਿੱਤਾ ਹੈ ਅਤੇ ਵਟਾਸਅਪ ‘ਤੇ ਕਿਸਾਨਾਂ ਦੇ ਸਮੂਹਾਂ ਦਾ ਗਠਨ ਕੀਤਾ ਹੈ| ਉਨਾਂ ਦਸਿਆ ਕਿ ਕਿਸਾਨਾਂ ਨੂੰ ਵੀ ਆਪਣੇ ਖੇਤਾਂ ਵਿਚ ਟਿੱਡੀ ਦਲ ਬਾਰੇ ਚੌਕਸ ਰਹਿਣ ਲਈ ਕਿਹਾ ਗਿਆ ਹੈ|
ਉਨਾਂ ਨੇ ਇਹ ਵੀ ਦਸਿਆ ਕਿ ਭਾਵੇਂ ਹੁਣ ਤਕ ਟਿੱਡੀ ਦਲ ਨੇ ਸੂਬੇ ਵਿਚ ਦਾਖਲ ਨਹੀਂ ਹੋਇਆ ਹੈ, ਲੇਕਿਨ ਸਾਰੀ ਲੋਂੜੀਦੀ ਸਾਵਧਾਨੀਆਂ ਅਤੇ ਉਪਾਇਆਂ ਨੂੰ ਅਮਲ ਵਿਚ ਲਿਆਇਆ ਜਾ ਰਿਹਾ ਹੈ, ਜਿਸ ਵਿਚ ਟ੍ਰੈਕਟਰ ਮਾਊਂਟੇਡ ਛਿੜਕਾਅ ਸਹੂਲਤ ਨੂੰ ਸਰਗਰਮ ਕਰਨਾ, ਟਿੱਡੀ ਕੰਟ੍ਰੋਲ ਗਤੀਵਿਧੀਆਂ ਦੀ ਨਿਗਰਾਨੀ ਲਈ ਇਕ ਰਿਸਪਾਂਸ ਟੀਮ ਨਾਲ ਰੋਜਾਨਾ ਮੀਟਿੰਗ ਕਰਨ ਅਤੇ ਇਲਾਕਿਆਂ ਵਿਚ ਕਿਸੇ ਤਰਾਂ ਦਾ ਕੋਈ ਤਨਾਅ ਜਾਂ ਅਫਰਾ ਤਫਰੀ ਦੀ ਸਥਿਤੀ ਪੈਦਾ ਨਾ ਹੋਵੇ, ਇਹ ਯਕੀਨੀ ਕਰਨ ਲਈ ਕਿਹਾ ਗਿਆ ਹੈ|
ਮੀਟਿੰਗ ਵਿਚ ਮੁੱਖ ਸਕੱਤਰ ਨੂੰ ਜਾਣੂੰ ਕਰਵਾਇਆ ਗਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਟਿੱਡੀ ਦਲ ਦੀ ਅੱਗੇ ਵੱਧਣ ਦੀ ਗਤੀ ਬਾਰੇ ਵਿਚ ਲੋਂੜੀਦੀ ਜਾਣਕਾਰੀ ਲਈ ਜੋਧਪੁਰ ਸੈਂਟ੍ਰਲ ਇੰਸੀਟੀਚਿਊਟ ਫਾਰ ਟਿੱਡੀ ਵਾਰਨਿੰਗ (ਟਿੱਡੀ ਚੇਤਾਵਨੀ ਸੰਗਠਨ) ਨਾਲ ਰੈਗੂਲਰ ਸੰਪਰਕ ਵਿਚ ਹਨ| ਇਸ ਦੇ ਨਾਲ, ਵਿਭਾਗ ਵਿਭਾਗ ਦੇ ਅਧਿਕਾਰੀ ਭਾਰਤ ਸਰਕਾਰ ਦੇ ਟਿੱਡੀ ਕੰਟ੍ਰੋਲ ਸੰਗਠਨਾਂ ਨਾਲ ਵੀ ਤਾਲਮੇਲ ਸਥਾਪਿਤ ਕੀਤੇ ਹੋਏ ਹਨ|