ਮਹਾਪੁਰਸ਼ ਕਿਸੇ ਇਕ ਸਮਾਜ ਵਿਸ਼ੇਸ਼ ਦੇ ਨਹੀਂ ਸਗੋਂ ਪੂਰੇ ਸਮਾਜ ਅਤੇ ਰਾਸ਼ਟਰ ਦੀ ਧਰੋਹਰ ਹੁੰਦੇ ਹਨ – ਡਿਪਟੀ ਸਪੀਕਰ.

ਚੰਡੀਗੜ, 29 ਜਨਵਰੀ – ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਨੇ ਕਿਹਾ ਕਿ ਮਹਾਪੁਰਸ਼ ਕਿਸੇ ਇਕ ਸਮਾਜ ਵਿਸ਼ੇਸ਼ ਦੇ ਨਹੀਂ ਸਗੋਂ ਪੂਰੇ ਸਮਾਜ ਅਤੇ ਰਾਸ਼ਟਰ ਦੀ ਧਰੋਹਰ ਹੁੰਦੇ ਹਨ| ਨੌਜੁਆਨਾਂ ਨੂੰ ਅਜਿਹੇ ਮਹਾਪੁਰਸ਼ਾਂ ਦੇ ਜੀਵਨ ਅਤੇ ਕੰਮਾਂ ਤੋਂ ਪ੍ਰੇਰਣਾ ਲੈ ਕੇ ਰਾਸ਼ਟਰ ਦੀ ਪ੍ਰਗਤੀ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ|
ਉਹ ਅੱਜ ਹਿਸਾਰ ਵਿਚ ਸਰ ਛੋਟੂਰਾਮ ਜਨਮਾਨਸ ਕਰਮਚਾਰੀ ਭਲਾਈ ਐਸੋਸਿਏਸ਼ਨ ਵੱਲੋਂ ਬਸੰਤ ਪੰਚਮੀ ਅਤੇ ਸਰ ਛੋਟੂਰਾਮ ਜੈਯੰਤੀ ਦੇ ਮੌਕੇ ‘ਤੇ ਆਯੋਜਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ|
ਆਪਣੇ ਸੰਬੋਧਨ ਵਿਚ ਉਨਾਂ ਨੇ ਸੂਬਾ ਵਾਸੀਆਂ ਨੂੰ ਬਸੰਤ ਪੰਚਮੀ ਤੇ ਸਰ ਛੋਟੂਰਾਮ ਜੈਯੰਤੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਛੋਟੂਰਾਮ ਨੂੰ ਕਿਸਾਨਾਂ ਦਾ ਮਸੀਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਨਾਂ ਨੇ ਦੋ ਮਹਤੱਵਪੂਰਣ ਕਾਨੂੰਨ ਪਾਸ ਕਰਾਏ ਸਨ| ਇੰਨਾ ਕਾਨੂੰਨਾਂ ਦੇ ਚਲਦੇ ਕਿਸਾਨਾਂ ਨੂੰ ਸੂਦਖੋਰਾਂ ਦੇ ਸ਼ੋਸ਼ਨ ਤੋਂ ਮੁਕਤੀ ਮਿਲੀ| ਇੰਨਾਂ ਕਾਨੂੰਨਾਂ ਵਿਚ ਕਰਜ਼ਾ ਨਿਪਟਾਰਾ ਕੀਤੇ ਜਾਣ ਉਸ ਦੇ ਵਿਆਜ ਅਤੇ ਕਿਸਾਨਾਂ ਦੇ ਮੁੱਢਲੇ ਅਧਿਕਾਰਾਂ ਨਾਲ ਜੁੜੇ ਹੋਏ ਪ੍ਰਾਵਧਾਨ ਸ਼ਾਮਿਲ ਹਨ|
ਉਨਾਂ ਨੇ ਕਿਹਾ ਕਿ ਅਜਿਹੇ ਮਹਾਪੁਰਸ਼ਾਂ ਦੇ ਜੀਵਨ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ| ਅਜਿਹੇ ਮਹਾਪੁਰਸ਼ ਦੇ ਅਨੁਰੂਪ ਹੀ ਅਸੀਂ ਸਾਰਿਆਂ ਦਾ ਆਚਰਣ ਅਤੇ ਚਰਿੱਤਰ ਵੀ ਹੋਣਾ ਚਾਹੀਦਾ ਹੈ| ਡਿਪਟੀ ਸਪੀਕਰ ਨੇ ਵਿਸ਼ੇਸ਼ ਤੌਰ ‘ਤੇ ਯੁਵਾ ਵਰਗ ਨੂੰ ਅਪੀਲ ਕੀਤੀ ਕਿ ਉਹ ਸਿਰਫ ਵਿਦਿਅਕ ਰੂਪ ਤੋਂ ਹੀ ਨਹੀਂ ਸਗੋ ਸਾਡੇ ਸਭਿਆਚਾਰ ਪਰੰਪਰਾਵਾਂ ਦੇ ਅਨੁਰੂਪ ਸੰਸਕਾਰਵਾਨ ਬਨਣ| ਇਸ ਮੌਕੇ ‘ਤੇ ਵਾਇਸ ਚਾਂਸਲਰ ਪ੍ਰੋਫੈਸਰ ਟੰਕੇਸ਼ਵਰ ਕੁਮਾਰ ਅਤੇ ਡਿਪਟੀ ਕੁੱਲ ਸਕੱਤਰ ਪ੍ਰੋਫੈਸਰ ਹਰਭਜਨ ਬੰਸਲ ਸਮੇਤ ਅਨੇਕ ਮੰਨੇ-ਪ੍ਰਮੰਨੇ ਵਿਅਕਤੀ ਵੀ ਹਾਜਿਰ ਸਨ|

****
ਹਰਿਆਣਾ ਪੁਲਿਸ ਨੇ ਨਸ਼ਾ ਤਸਕਰ ਨੂੰ 100 ਗ੍ਰਾਮ ਹੀਰੋਇਨ ਨਾਲ ਗ੍ਰਿਫਤਾਰ ਕੀਤਾ
ਚੰਡੀਗੜ, 29 ਜਨਵਰੀ – ਹਰਿਆਣਾ ਪੁਲਿਸ ਦੀ ਅਪਰਾਧ ਜਾਂਚ ਏਜੰਸੀ ਵੱਲੋਂ ਰੋਹਤਕ ਜਿਲੇ ਤੋਂ 100 ਗ੍ਰਾਮ ਹੀਰੋਇਨ ਰੱਖਣ ਦੇ ਆਰੋਪ ਵਿਚ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ| ਜਬਤ ਕੀਤੀ ਗਈ ਹੀਰੋਇਨ ਦਾ ਅਨੁਮਾਨਿਤ ਮੁੱਲ ਲਗਭਗ 40 ਲੱਖ ਰੁਪਏ ਹਨ|
ਹਰਿਆਣਾ ਪੁਲਿਸ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗ੍ਰਿਫਤਾਰ ਦੋਸ਼ੀ ਦੀ ਪਛਾਣ ਭਿਵਾਨੀ ਜਿਲੇ ਦੇ ਪਿੰਡ ਰੋਹਨਾਤ ਨਿਵਾਸੀ ਬਲਜੀਤ ਵਜੋਂ ਹੋਈ ਹੈ|
ਉਨਾਂ ਨੇ ਦਸਿਆ ਕਿ ਸੀ.ਆਈ.ਏ. ਦੀ ਟੀਮ ਰੋਹਤਕ-ਦਿੱਲੀ ਰੋਡ ‘ਤੇ ਖਰਾਬੜ ਬਾਈਪਾਸ ਦੇ ਕੋਲ ਨਾਕਾਬੰਦੀ ‘ਤੇ ਮੌਜੂਦ ਸੀ| ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਇਕ ਯੁਵਕ ਨੂੰ ਕਾਬੂ ਕੀਤਾ ਗਿਆ| ਤਲਾਸ਼ੀ ਲੈਣ ‘ਤੇ ਯੁਵਕ ਦੇ ਕੋਲੋ 100 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ|
ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਕਿ ਦੋਸ਼ੀ ਉੱਤਮ ਨਗਰ ਦਿੱਲੀ ਤੋਂ ਇਕ ਵਿਦੇਸ਼ੀ ਤੋਂ ਹੀਰੋਇਨ ਖਰੀਦ ਕੇ ਲਿਆਇਆ ਹੈ| ਦੋਸ਼ੀ ਹੀਰੋਇਨ ਨੂੰ ਰੋਹਤਕ ਸ਼ਹਿਰ ਵਿਚ ਵੇਚਨ ਲਈ ਲਿਆਇਆ ਸੀ ਜੋ ਨਸ਼ਾ ਕਰਨ ਵਾਲੇ ਨੌਜੁਆਨਾਂ ਨੂੰ ਥੋੜੀ-ਥੋੜੀ ਗਿਣਤੀ ਵਿਚ ਹੀਰੋਇਨ ਉੱਚੇ ਦਾਮਾਂ ‘ਤੇ ਵੇਚਣੀ ਸੀ| ਸਥਾਨਕ ਬਾਜਾਰ ਵਿਚ ਬਰਾਮਦ ਹੀਰੋਇਨ ਦੀ ਕੀਮਤ ਕਰੀਬ 40 ਲੱਖ ਰੁਪਏ ਹੈ| ਇਸ ਸਬੰਧ ਵਿਚ ਐਨ.ਡੀ.ਪੀ.ਐਸ. ਐਕਟ ਦੇ ਪ੍ਰਾਵਧਾਨਾਂ ਦੇ ਤਹਿਤ ਇਕ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਚੱਲ ਰਹੀ ਹੈ|

*****
ਹੈਫੇਡ ਦੇ ਸਾਰੇ ਗੋਦਾਮਾਂ ਅਤੇ ਦਫਤਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾਣਗੇ – ਹੈਫੇਡ ਚੇਅਰਮੈਨ
ਚੰਡੀਗੜ, 29 ਜਨਵਰੀ – ਹੈਫੇਡ ਦੇ ਚੇਅਰਮੈਨ ਸੁਭਾਸ਼ ਚੰਦਰ ਕਲਿਆਨ ਨੇ ਕਿਹਾ ਕਿ ਹੈਫੇਡ ਦੇ ਸਾਰੇ ਗੋਦਾਮਾਂ ਅਤੇ ਦਫਤਰਾਂ ਵਿਚ ਪਾਰਦਰਸ਼ਿਤਾ ਦੇ ਮੰਤਵ ਤੇ ਬੇਨਿਯਮੀਆਂ ਨੂੰ ਰੋਕਣ ਲਈ 31 ਮਾਰਚ, 2020 ਤਕ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾਣਗੇ| ਹੈਫੇਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਯਕੀਨੀ ਕਰਨ ਲਈ 31 ਮਾਰਚ, 2020 ਤਕ ਬਾਇਓਮੈਟ੍ਰਿਕ ਹਾਜ਼ਿਰੀ ਪ੍ਰਣਾਲੀ ਵੀ ਸਾਰੇ ਗੋਦਾਮਾਂ ਅਤੇ ਦਫਤਰਾਂ ਵਿਚ ਸ਼ੁਰੂ ਕੀਤੀ ਜਾਵੇਗੀ| ਹੈਫੇਡ ਵੱਲੋਂ ਵੀਟਾ ਤੇ ਖਾਦੀ ਬੋਰਡ ਦੇ ਉਤਪਾਦਾਂ ਦੀ ਵਿਕਰੀ ਨੂੰ ਵੀ ਵਧਾਇਆ ਜਾਵੇਗਾ|
ਸ੍ਰੀ ਕਲਿਆਨ ਅੱਜ ਕੈਥਲ ਦੇ ਹੈਫੇਡ ਦਫਤਰ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਹੈਫੇਡ ਵੱਲੋਂ ਕੀਤੇ ਗਏ ਕੰਮਾਂ ਦੀ ਸਮੀਖਿਆ ਕਰ ਰਹੇ ਸਨ| ਉਨਾਂ ਨੇ ਜਿਲਾ ਪ੍ਰਬੰਧਕ ਦੇ ਦਫਤਰ ਵਿਚ ਤੈਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜ਼ੂਦਗੀ ਦੀ ਜਾਂਚ ਕੀਤੀ| ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਚਾਹੁੰਦੇ ਹਨ ਕਿ ਹੈਫੇਡ ਰਾਹੀਂ ਸਹਿਕਾਰੀ ਸੰਸਥਾਵਾਂ ਵੀਟਾ ਅਤੇ ਖਾਦ ਬੋਰਡ ਆਦਿ ਦੇ ਉਤਪਾਦਾਂ ਦੀ ਵਿਕਰੀ ਨੂੰ ਵੱਧ ਤੋਂ ਵੱਧ ਵੱਧਾਇਆ ਜਾਵੇ| ਉਨਾਂ ਨੇ ਹੈਫੇਡ ਵਿਕਰੀ ਕੇਂਦਰ ਦੇ ਮੌਜੂਦਾ ਮਾਲੀ ਸਾਲ ਦੇ ਟੀਚਿਆਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਮੌਜੂਦਾ ਮਾਲੀ ਵਰੇ ਦੌਰਾਨ ਜਿਲਾ ਕੈਥਲ ਵਿਚ ਇਸ ਕੇਂਦਰ ਦਾ ਟੀਚਾ 2.76 ਕਰੋੜ ਰੁਪਏ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਕੇਂਦਰ ਵੱਲੋਂਂ ਹੁਣ ਤਕ 2 ਕਰੋੜ 8 ਲੱਖ ਦੀ ਵਿਕਰੀ ਕੀਤੀ ਗਈ ਹੈ| ਉਨਾਂ ਨੇ ਜਿਲਾ ਪ੍ਰਬੰਧਕ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਵਿਕਰੀ ਕੇਂਦਰ ਦੇ ਟੀਚੇ ਨੂੰ ਸਾਢੇ 3 ਕਰੋੜ ਤਕ ਪਹੁੰਚਾਉਣ| ਉਨਾਂ ਨੇ ਕਿਹਾ ਕਿ ਹੈਫੇਡ ਵੱਲੋਂ ਗੁਣਵੱਤਾ ਦੇ ਉਤਪਾਦ ਆਮ ਜਨਤਾ ਤਕ ਪਹੁੰਚਾਏ ਜਾਂਦੇ ਹਨ| ਹੈਫੇਡ ਦਾ ਟੀਚਾ ਲੋਕਾਂ ਵਿਚ ਸਹਿਕਾਰੀ ਸੰਸਥਾਵਾਂ ਲਈ ਭਰੋਸੇ ਨੂੰ ਵਧਾਉਂਦਾ ਹੈ|
ਸ੍ਰੀ ਸੁਭਾਸ਼ ਚੰਦਰ ਕਲਿਆਲ ਨੇ ਕਿਹਾ ਕਿ ਹੈਫੇਡ ਇਕ ਸਰਕਾਰੀ ਖਰੀਦ ਏਜੰਸੀ ਹੈ ਜੋ ਘੱਟੋ ਘੱਟ ਸਹਾਇਕ ਮੁੱਲ ‘ਤੇ ਕਿਸਾਨਾਂ ਦੀ ਫਸਲਾਂ ਦੀ ਖਰੀਦ ਕਰਦੀ ਹੈ| ਸਰਕਾਰ ਵੱਲੋਂ ਹੈਫੇਡ ਦੇ ਕਣਕ ਖਰੀਦ ਦੇ ਸ਼ੇਅਰ ਨੂੰ 40 ਫੀਸਦੀ ਤੋਂ ਵਧਾ ਕੇ 45 ਫੀਸਦੀ ਕੀਤਾ ਗਿਆ ਹੈ| ਹੈਫੇਡ ਵੱਲੋਂ ਘੱਟੋ ਘੱਟ ਸਹਾਹਿਕ ਮੁੱਲ ‘ਤੇ ਸਰੋਂ ਤੇ ਬਾਜਰਾ ਦੀ ਖਰੀਦ ਵੀ ਕੀਤੀ ਜਾਂਦੀ ਹੈ|