ਸੂਬਾ ਸਰਕਾਰ ਵੱਲੋਂ ਲੜਕੀਆਂ ਦੀ ਸਿਖਿਆ ਤੇ ਸੁਰੱਖਿਆ ‘ਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ – ਮੁੱਖ ਮੰਤਰੀ.
ਚੰਡੀਗੜ, 28 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੜਕੀਆਂ ਦੀ ਸਿਖਿਆ ਤੇ ਸੁਰੱਖਿਆ ‘ਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ| ਪਿਛਲੇ ਪੰਜ ਸਾਲਾਂ ਵਿਚ 31 ਮਹਿਲਾ ਕਾਲਜ ਖੋਲੇ ਗਏ ਹਨ ਅਤੇ ਜਲਦ ਹੀ 9 ਹੋਰ ਨਵੇਂ ਮਹਿਲਾ ਕਾਲਜ ਖੋਲੇ ਜਾਣਗੇ| ਇੰਨਾਂ ਕਾਲਜਾਂ ਤਕ ਵਿਦਿਆਰਥੀਆਂ ਲਈ 100 ਪਿੰਕ ਬੱਸਾਂ ਚਲਾਈ ਗਈ ਹੈ ਅਤੇ 125 ਹੋਰ ਮਿੰਨੀ ਬਸਾਂ ਵੀ ਖਰੀਦ ਜਾਣਗੀਆਂ| ਸੂਬੇ ਵਿਚ ਵੱਖ-ਵੱਖ ਥਾਂਵਾਂ ‘ਤੇ 2 ਲੱਖ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਅਗਲੇ ਮਾਲੀ ਵਰੇ ਵਿਚ ਇਕ ਲੱਖ ਹੋਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ|
ਮੁੱਖ ਮੰਤਰੀ ਅੱਜ ਐਨਆਈਟੀ ਫਰੀਦਾਬਾਦ ਵਿਚ ਸਥਿਤੀ ਨਿੱਜੀ ਕਾਲਜ ਦੇ ਗੋਲਡਨ ਜੁਬਲੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ|
ਉਨਾਂ ਕਿਹਾ ਕਿ ਮੌਜ਼ੂਦਾ ਸਰਕਾਰ ਬਣਨ ਤੋਂ ਪਹਿਲਾਂ ਸੂਬੇ ਵਿਚ ਮਹਿਲਾਵਾਂ ਲਈ 31 ਕਾਲਜ ਸਨ| ਸਰਕਾਰ ਨੇ ਕੁੜੀਆਂ ਦੀ ਸਿਖਿਆ ਦੀ ਬੜਾਵਾ ਦੇਣ ਅਤੇ ਪੇਂਡੂ ਖੇਤਰ ਦੀ ਲੜਕੀਆਂ ਨੂੰ ਉੱਚ ਸਿਖਿਆ ਲਈ ਹੋਣ ਵਾਲੀ ਮੁਸ਼ਕਲ ਤੋਂ ਬਚਾਉਣ ਲਈ 20 ਕਿਲੋਮੀਟਰ ਦੇ ਘੇਰੇ ਵਿਚ ਕਾਲਜ ਖੋਲਣ ਦਾ ਫੈਸਲਾ ਕੀਤਾ ਅਤੇ ਇਸ ਲਈ 40 ਥਾਂਵਾਂ ਦੀ ਚੋਣ ਕੀਤੀ ਗਈ, ਜਿੱਥੇ ਕਾਲਜ ਖੋਲੇ ਜਾ ਰਹੇ ਹਨ, ਤਾਂ ਜੋ ਉੱਚੇਰੀ ਸਿਖਿਆ ਲਈ ਲੜਕੀਆਂ ਨੂੰ 10 ਕਿਲੋਮੀਟਰ ਤੋਂ ਵੱਧ ਯਾਤਰਾ ਨਾ ਕਰਨੀ ਪਏ|
ਮੁੱਖ ਮੰਤਰੀ ਨੇ ਕਿਹਾ ਕਿ ਲੜਕੀਆਂ ਨੂੰ ਕਾਲਜਾਂ ਤਕ ਪਹੁੰਚਣ ਵਿਚ ਹੋਣ ਵਾਲੀ ਮੁਸ਼ਕਲ ਤੋਂ ਬਚਾਉਣ ਲਈ 181 ਰੂਟਾਂ ‘ਤੇ ਮਹਿਲਾ ਬਸ ਚਲਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿਚੋਂ 100 ਰੂਟਾਂ ‘ਤੇ ਬੱਸਾਂ ਚਲ ਰਹੀ ਹੈ| ਮਹਿਲਾ ਬੱਸਾਂ ਵਿਚ ਇਕ ਮਹਿਲਾ ਪੁਲਿਸ ਦੀ ਵੀ ਡਿਊਟੀ ਲਗਾਈ ਜਾਵੇਗੀ| ਉਨਾਂ ਨੇ ਦਸਿਆ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਸੂਬੇ ਵਿਚ 34 ਮਹਿਲਾ ਥਾਣੇ ਖੋਲੇ ਗਏ ਹਨ ਅਤੇ ਜਲਦ ਹੀ ਤਿੰਨ ਹੋਰ ਨਵੇਂ ਥਾਣੇ ਖੋਲੇ ਜਾਣਗੇ| ਇਸ ਤਰਾਂ, ਸੂਬੇ ਵਿਚ 2000 ਮਹਿਲਾ ਪੁਲਿਸ ਸਿਪਾਹੀਆਂ ਦੀ ਭਰਤੀ ਕੀਤੀ ਗਈ ਹੈ ਅਤੇ ਪੁਲਿਸ ਵਿਭਾਗ ਵਿਚ ਮਹਿਲਾ ਪੁਲਿਸ ਕਰਮਚਾਰੀਆਂ ਦੀ ਗਿਣਤੀ 15 ਫੀਸਦੀ ਤਕ ਕਰਨ ਦਾ ਟੀਚਾ ਰੱਖਿਆ ਹੈ| ਮਹਿਲਾਵਾਂ ਦੀ ਸੁਰੱਖਿਆ ਤੇ ਹੋਰ ਅਪਰਾਧਿਕ ਘਟਨਾਵਾਂ ‘ਤੇ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਕ ਲੜਕੀ ਸਿਖਿਅਤ ਹੋਣ ਨਾਲ ਕੋਈ ਪਰਿਵਾਰਾਂ ਦਾ ਭਲਾ ਹੁੰਦਾ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਵਿਗੜ ਰਹੇ ਲਿੰਗਾਨੁਪਾਤ ਨੂੰ ਸੁਧਾਰਨ ਲਈ ਜਨਵਰੀ, 2015 ਵਿਚ ਪਾਣੀਪਤ ਤੋਂ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ| ਸਰਕਾਰ ਦੇ ਯਤਨ ਨਾਲ ਲਿੰਗ ਅਨੁਪਾਤ ਵਿਚ ਕਾਫੀ ਸੁਧਾਰ ਆਇਆਅਤੇ ਹੁਣ ਇਹ 923 ਤਕ ਪੁੱਜ ਗਿਆ ਹੈ| ਉਨਾਂ ਕਿਹਾ ਕਿ ਲੜਕੀਆਂ ਨਾਲ ਛੇੜਖਾਨੀ ਕਰਨ ਜਾਂ ਕੋਈ ਗਲਤ ਹਰਕਤ ਕਰਨ ਲਈ ਸੂਬੇ ਵਿਚ ਸਖਤ ਕਾਨੂੰਨ ਬਣਾਇਆ ਹੈ| ਜੇਕਰ 12 ਸਾਲ ਤਕ ਦੀ ਬੱਚੀ ਨਾਲ ਜਬਰ ਜਿਨਾਹ ਦੀ ਪੁਸ਼ਟੀ ਹੁੰਦੀ ਹੈ ਤਾਂ ਅਪਰਾਧੀ ਨੂੰ ਮੌਤ ਦੀ ਸਜ਼ਾ ਦਾ ਪ੍ਰਵਧਾਨ ਕੀਤਾ ਗਿਆ ਹੈ|
ਉਨਾਂ ਕਿਹਾ ਕਿ ਸਾਡੇ ਸਮਾਜ ਵਿਚ ਨਾਰੀ ਨੂੰ ਪੂਜਾ ਯੋਗ ਮੰਨਿਆ ਗਿਆ ਹੈ| ਨਾਰੀ ਨੂੰ ਮਾਂ, ਭੈਣ, ਕੁੜੀ ਵੱਜੋਂ ਬਹੁਤ ਹੀ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ| ਉਨਾਂ ਕਿਹਾ ਕਿ ਮਨੁੱਖ ਦੇ ਜੀਵਨ ਵਿਚ ਗਿਆਨ ਤੇ ਸੰਸਥਾਕ ਬਹੁਤ ਲਾਜਿਮੀ ਹੈ| ਮਹਾਰਿਸ਼ੀ ਦਯਾਨੰਦ ਦੀ ਸੋਚ ਅਨੁਸਾਰ ਮਹਾਰਿਸ਼ੀ ਦਯਾਨੰਦ ਵਿਦਿਅਕ ਸੰਸਥਾ ਫਰੀਦਾਬਾਦ ਵਿਚ ਬੇਟੀਆਂ ਦੀ ਸਿਖਿਆ ਲਈ ਬਹੁਤ ਚੰਗਾ ਕੰਮ ਕਰ ਰਹੀ ਹੈ| ਇਸ ਵਿਦਿਅਕ ਸੰਸਥਾ ਵਿਚ ਇਸ ਸਮੇਂ 4500 ਵਿਦਿਆਰਥੀਆਂ ਪੜ ਰਹੀ ਹੈ ਅਤੇ ਹੁਣ ਤਕ ਇਸ ਸੰਸਥਾ ਨਾਲ ਇਕ ਲੱਖ ਤੋਂ ਵੱਧ ਵਿਦਿਆਰਥਣਾਂ ਸਿਖਿਅਤ ਹੋ ਕੇ ਸਮਾਜ ਹਿੱਤ ਵਿਚ ਕੰਮ ਕਰ ਰਹੀ ਹੈ| ਉਨਾਂ ਨੇ ਸੰਸਥਾ ਨੂੰ 31 ਲੱਖ ਰੁਪਏ ਦੇ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ|
ਹਰਿਆਣਾ ਪੁਲਿਸ ਨੇ ਰਵੀ ਉਰਫ ਕਮਾਂਡੋ ਗੈਂਗ ਦੇ ਇਕ ਸਰਗਰਮ ਮੈਂਬਰ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ
ਚੰਡੀਗੜ, 28 ਜਨਵਰੀ – ਹਰਿਆਣਾ ਪੁਲਿਸ ਨੇ ਜਿਲਾ ਪਾਣੀਪਤ ਤੋਂ ਰਵੀ ਉਰਫ ਕਮਾਂਡੋ ਗੈਂਗ ਦੇ ਇਕ ਸਰਗਰਮ ਮੈਂਬਰ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ| ਪੁਲਿਸ ਨੇ ਅਪਰਾਧੀ ਦੇ ਕਬਜੇ ‘ਚ ਇਕ ਦੇਸੀ ਪਿਸਤੌਲ ਵੀ ਬਰਾਮਦ ਕੀਤੀ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਪਰਾਧ ਜਾਂਚ ਏਜੰਸੀ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਵੀ ਉਰਫ ਕਮਾਂਡੋ ਗੈਂਗ ਦਾ ਸਰਗਰਮ ਮੈਂਬਰ ਕੁਲਦੀਪ ਉਰਫ ਬੱਲਾ ਵਾਸੀ ਚੁਲਕਾਨਾ ਨਾਜਾਇਜ ਹਥਿਆਰ ਲੈ ਕੇ ਸਮਾਲਖਾ ਤੋਂ ਪਿੰਡ ਵੱਲ ਆਉਣ ਵਾਲਾ ਹੈ ਜੋ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ| ਸੂਚਨਾ ਦੇ ਆਧਾਰ ‘ਤੇ ਟੀਮ ਨੇ ਸਮਾਲਖਾ ਤੋਂ ਚੁਲਕਾਨਾ ਵੱਲ ਆਉਣ ਵਾਲੇ ਸ਼ੱਕੀ ਵਿਅਕਤੀਆਂ ‘ਤੇ ਵਿਸ਼ੇਸ਼ ਨਜ਼ਰ ਰੱਖੀ ਸ਼ੁਰੂ ਕਰ ਦਿੱਤੀ| ਕੁਝ ਸਮੇਂ ਬਾਅਦ ਇਕ ਨੌਜੁਆਨ ਸਮਾਲਖਾ ਦੀ ਵੱਲ ਪੈਦਲ ਆਇਆ ਜੋ ਪਾਸ ਆਉਣ ‘ਤੇ ਸਾਹਮਣੇ ਖੜੀ ਪੁਲਿਸ ਟੀਮ ਨੂੰ ਵੇਖ ਕੇ ਇਕ ਦਮ ਨਾਲ ਵਾਪਸ ਮੁੜਿਆ ਅਤੇ ਭੱਜ ਦਾ ਯਤਨ ਕਰਨ ਲੱਗਾ| ਪੁਲਿਸ ਟੀਮ ਨੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਨੌਜੁਆਨ ਨੂੰ ਕੁਝ ਕਦਮਾਂ ‘ਤੇ ਹੀ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ| ਤਲਾਸ਼ੀ ਲੈਣ ‘ਤੇ ਅਪਰਾਧੀ ਤੋਂ ਨਾਜਾਇਜ ਇਕ 315 ਬੌਰ ਦੇਸੀ ਪਿਸਤੌਲ ਬਮਾਮਦ ਹੋਇਆ|
ਦੋਸ਼ੀ ਦੇ ਖਿਲਾਫ ਥਾਣਾ ਸਮਾਲਖਾ ਆਰਮ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਕਾਨੂੰਨ ਕਾਰਵਾਈ ਅਮਲ ਵਿਚ ਲਗਾ ਕੇ ਡੂੰਘਾਈ ਨਾਲ ਪੁੱਛਗਿਛ ਕਰਨ ਲਈ ਗ੍ਰਿਫਤਾਰ ਦੋਸ਼ੀ ਕੁਲਦੀਪ ਉਰਫ ਬੱਲਾ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ ਕਰ ਲਿਆ ਗਿਆ|
ਸ਼ੁਰੂਆਤੀ ਪੁੱਛਗਿੱਛ ਦੌਰਾਨ ਖੁਲਸਾਇਆ ਹੋਇਆ ਕਿ ਦੋਸ਼ੀ ਰਵੀ ਉਰਫ ਕਮਾਂਡੋ ਗੈਂਗ ਦਾ ਸਰਗਰਮ ਮੈਂਬਰ ਹੈ| ਦੋਸ਼ੀ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ| ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ|
ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੇ ਕਿਸਾਨਾਂ ਨੂੰ ਬਾਗਵਾਨੀ ਫਸਲਾਂ ਦੇ ਖੇਤੀ ਕਰਨ ਦੀ ਅਪੀਲ ਕੀਤੀ
ਚੰਡੀਗੜ, 28 ਜਨਵਰੀ – ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਸਾਨਾਂ ਤੋਂ ਅਪੀਲ ਕੀਤੀ ਕਿ ਉਹ ਆਪਣੀ ਆਮਦਨ ਵੱਧਾਉਣ ਲਈ ਰਿਵਾਇਤੀ ਖੇਤੀ ਨੂੰ ਛੱਡ ਕੇ ਬਾਗਵਾਨੀ ਅਪਨਾਉਣ ਅਤੇ ਪੈਕ ਹਾਊਸ, ਨੈਟ ਹਾਊਸ ਬਣਾ ਕੇ ਉੱਚ ਕਿਸਮ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ|
ਸ੍ਰੀ ਜੈ ਪ੍ਰਕਾਸ਼ ਦਲਾਲ ਅੱਜ ਕਰਨਾਲ ਦੇ ਘਰੌਂਡਾ ਸਥਿਤ ਇੰਡੋ-ਇਜਰਾਇਲ ਸਬਜੀ ਵਧੀਆ ਕੇਂਦਰ ਵਿਚ ਆਯੋਜਿਤ ਤਿੰਨ ਦਿਨਾਂ ਸਬਜੀ ਮੇਲਾ ਦੇ ਸਮਾਪਨ ਮੌਕੇ ‘ਤੇ ਬੋਲ ਰਹੇ ਸਨ| ਇਸ ਮੌਕੇ ‘ਤੇ ਭਾਰਤ ਵਿਚ ਇਜਰਾਇਲ ਦੇ ਰਾਜਦੂਤ ਡਾ. ਰੋਮ ਮਲਕਾ ਵੀ ਹਾਜਿਰ ਸਨ|
ਮੰਤਰੀ ਨੇ ਕਿਹਾ ਕਿ ਸਾਲ 2011 ਵਿਚ ਘਰੌਂਡਾ ਸਬਜੀ ਵਧੀਆ ਕੇਂਦਰ ਦੀ ਸ਼ੁਰੂਆਤ ਹੋਈ ਸੀ| ਹਰਿਆਣਾ ਵਿਚ ਫਲ, ਸਬਜੀ ਦੇ 6 ਵਧੀਆ ਕੇਂਦਰ ਬਣਾਇਆ ਗਿਆ ਹੈ| ਇਜਰਾਇਲ ਦੀ ਤਕਨੀਕ ਨਾਲ ਹਰਿਆਣਾ ਦੇ ਕਿਸਾਨ ਆਧੁਨਿਕ ਢੰਗ ਨਾਲ ਖੇਤੀਬਾੜੀ ਕਰ ਰਹੇ ਹਨ, ਜਿਸ ਨਾਲ ਉਨਾਂ ਦੀ ਆਮਦਨ ਵੱਧ ਰਹੀ ਹੈ| ਉਨਾਂ ਕਿਹਾ ਕਿ ਹਰਿਆਣਾ ਸਦਾ ਤੋਂ ਹੀ ਹਰਾ-ਭਰੀਆ ਸੂਬਾ ਰਿਹਾ ਹੈ| ਸੂਬੇ ਦਾ ਖੇਤਰਫਲ ਛੋਟਾ ਹੋਣ ਤੋਂ ਬਾਅਦ ਵੀ ਦੇਸ਼ ਦੇ ਅਨਾਜ, ਫਲ, ਸਬਜੀ ਵਿਚ ਹਰਿਆਣਾ ਦਾ ਯੋਗਦਾਨ ਵੱਧ ਹੈ| ਉਨਾਂ ਕਿਹਾ ਕਿ ਸਰਕਾਰ ਨੇ ਪਿਹੋਵਾ ਵਿਚ ਪਹਿਲਾ ਪੈਕ ਹਾਊਸ ਖੋਲਿਆ ਹੈ, ਜਿਸ ਦੀ ਲਾਗਤ 6 ਕਰੋੜ ਰੁਪਏ ਹੈ ਅਤੇ ਅੱਜ ਘਰੌਂਡਾ ਵਿਚ ਵੀ ਇੰਟੀਗ੍ਰੇਟਿਡ ਪੈਕ ਹਾਊਸ ਦੀ ਸਥਾਪਨਾ ਕੀਤੀ ਹੈ| ਉਨਾਂ ਕਿਹਾ ਕਿ ਸੂਬੇ ਵਿਚ 200 ਅਸਪ੍ਰੋ ਸੈਂਟਰ ਖੋਲੇ ਗਏ ਹਨ, ਜਿੰਨਾਂ ਨਾਲ ਕਰੀਬ 5,000 ਕਿਸਾਨ ਜੁੜ ਚੁੱਕੇ ਹਨ ਅਤੇ ਇਸ ਰਾਹੀਂ ਕਿਸਾਨਾਂ ਨੂੰ ਖੇਤੀਬਾੜੀ ਯੰਤਰ ਖਰੀਦਣ ਲਈ 500 ਕਰੋੜ ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾ ਚੁੱਕੀ ਹੈ|
ਉਨਾਂ ਕਿਹਾ ਕਿ ਵਿਦੇਸ਼ਾਂ ਵਿਚ ਹਰਿਆਣਾ ਦੇ ਕਿਸਾਨਾਂ ਦੀ ਫਲ ਤੇ ਸਬਜੀਆਂ ਵਿਕਣ ਅਤੇ ਪੂਰੀ ਦੁਨਿਆ ਵਿਚ ਹਰਿਆਣਾ ਦੇ ਕਿਸਾਨਾਂ ਦੀ ਫਸਲਾਂ ਦੀ ਮੰਗ ਵੱਧੇ, ਹਰਿਆਣਾ ਸਰਕਾਰ ਇਸ ਲਈ ਯਤਨ ਕਰ ਰਹੀ ਹੈ| ਉਨਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਾਣੀ ਦੀ ਬਚਤ ਕਰਨ ਅਤੇ ਸੂਖ਼ਮ ਸਿੰਚਾਈ ਨੂੰ ਅਪਨਾਉਣ| ਡ੍ਰਿਪ ਸਿੰਚਾਈ ਨਾਲ ਪਾਦੀ ਦੀ ਬਚਤ ਹੁੰਦੀ ਹੈ, ਇਸ ਲਈ ਕਿਸਾਨਾਂ ਨੂੰ 85 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ| ਉਨਾਂ ਕਿਹਾ ਕਿ ਵੱਧ ਆਮਦਨ ਲਈ ਕਿਸਾਨਾਂ ਨੂੰ ਬਾਗਵਾਨੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ|
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਸੂਬੇ ਦੇ ਕਿਸਾਨਾਂ ਨੂੰ ਲਗਭਗ 2200 ਕਰੋੜ ਰੁਪਏ ਮੁਆਵਜਾ ਹਰਿਆਣਾ ਸਰਕਾਰ ਨੇ ਦਿੱਤਾ ਹੈ| ਉਨਾਂ ਕਿਹਾ ਕਿ ਜੋ ਕਿਸਾਨ, ਕਿਸਾਨ ਕੈਡ੍ਰਿਟ ਕਾਰਡ ਰਾਹੀਂ ਲੈਣ ਦੇਣ ਸਹੀ ਰੱਖਣਗੇ ਤਾਂ ਹਰਿਆਣਾ ਸਰਕਾਰ ਉਸ ਦਾ ਵਿਆਜ ਦੇਣ ਲਈ ਤਿਆਰ ਹਨ| ਉਨਾਂ ਕਿਹਾ ਕਿ ਪਸ਼ੂ ਪਾਲਣ ਨੂੰ ਪ੍ਰੋਤਸਾਹਨ ਦੇਣ ਲਈ ਆਉਣ ਸਮੇਂ ਵਿਚ ਸਰਕਾਰ ਪਸ਼ੂ ਪਾਲਣ ਕ੍ਰੈਡਿਟ ਕਾਰਡ ਲੈ ਕੇ ਆਉਣ ਵਾਲੀ ਹੈ| ਉਨਾਂ ਕਿਹਾ ਕਿ ਕਿਸਾਨਾਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇ. ਵਿਚ ਇਜਰਾਇਲ, ਭਾਰਤ ਖੇਤੀਬਾੜੀ ਦੇ ਖੇਤਰ ਵਿਚ ਦੁਨਿਆ ਦੀ ਮਹਾਸ਼ਕਤੀ ਬਣਨ ਜਾ ਰਹੀ ਹੈ|
ਇਸ ਮੌਕੇ ‘ਤੇ |ਭਾਰਤ ਵਿਚ ਇਜਰਾਇਲ ਦੇ ਰਾਜਦੂਤ ਡਾ. ਰੋਮ ਮਲਕਾ ਨੇ ਕਿਹਾ ਕਿ ਇੰਡੋ-ਇਜਰਾਇਲ ਖੇਤੀਬਾੜੀ ਪਰਿਯੋਜਨਾ ਪੂਰੀ ਦੁਨਿਆ ਵਿਚ ਖੇਤੀਬਾੜੀ ਕ੍ਰਾਂਤੀ ਲੈ ਕੇ ਆ ਰਹੀ ਹੈ| ਇਹ ਪਰਿਯੋਜਨਾ ਇਜਰਾਇਲ ਲਈ ਹੀ ਨਹੀਂ ਸਗੋਂ ਭਾਰਤ ਨੂੰ ਮਹਾਸ਼ਕਤੀ ਬਣਨ ਵੱਲ ਵੱਧਾਉਣ ਦਾ ਇਸ਼ਾਰਾ ਕਰ ਰਹੀ ਹੈ| ਦੋਵੇਂ ਦੇਸ਼ਾਂ ਦੇ ਆਪਸੀ ਸਹਿਯੋਗ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁਗੱਣੀ ਕਰਨ ਦਾ ਸਪਨਾ ਵੀ ਸਾਕਾਰ ਹੋਵੇਗਾ|
ਖੇਤੀਬਾੜੀ ਭਲਾਈ ਵਿਭਾਗ ਦੇ ਵਧੀਕ ਪ੍ਰਧਾਨ ਸਕੱਤਰ ਸੰਜੀਵ ਕੌਸ਼ਲ ਨੇ ਕਿਸਾਨਾਂ ਤੋਂ ਅਪੀਲ ਕੀਤੀ ਕਿ ਉਹ ਬਿਨਾਂ ਖਾਦ ਤੇ ਦਵਾਈ ਦੇ ਖੇਤੀ ਕਰਨ, ਕਿਸਾਨਾਂ ਦੀ ਆਮਦਨ ਦੁਗੱਣੀ ਹੋਵੇ ਇਸ ਲਈ ਉਨਾਂ ਦਾ ਇਕ ਹੀ ਟੀਚਾ ਹੈ ਕਿ ਦੁਨਿਆ ਦੀ ਕੋਈ ਵੀ ਤਕਨੀਕ ਉਨਾਂ ਨੇ ਲਿਆਉਣੀ ਪਏ ਜੋ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰੇ, ਉਹ ਉਸ ਨੂੰ ਲਿਆਉਣ ਲਈ ਤਿਆਰ ਹੈ| ਉਨਾਂ ਕਿਹਾ ਕਿ ਕੈਨੇਡਾ ਦੀ ਖੇਤੀਬਾੜੀ ਟੀਮ ਵੀ ਹਰਿਆਣਾ ਦੀ ਤਕਨੀਕੀ ਨੂੰ ਵਰਤੋਂ ਵਿਚ ਲਿਆਉਣ ਲਈ ਅੱਗੇ ਵੱਧ ਰਹੀ ਹੈ| ਹਰਿਆਣਾ ਦਾ ਨਾਂਅ ਪੂਰੀ ਦੁਨਿਆ ਵਿਚ ਗੂੱਜੇ ਇਸ ਲਈ ਕਿਸਾਨਾਂ ਦੇ ਸਹਿਯੋਗ ਦੀ ਲੋਂੜ ਹੈ|
*****
ਕੌਮੀ ਪਿਛੜਾ ਵਰਗ ਕਮਿਸ਼ਨ ਹਰਿਆਣਾ ਅਤੇ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ
ਚੰਡੀਗੜ, 28 ਜਨਵਰੀ – ਕੌਮੀ ਪਿਛੜਾ ਵਰਗ ਕਮਿਸ਼ਨ ਦੇ ਚੇਅਰਮੈਨ ਡਾ. ਭਗਵਾਨ ਲਾਲ ਸਹਾਨੀ ਨੇ ਕਿਹਾ ਕਿ ਕਮਿਸ਼ਨ ਦਾ ਯਤਨ ਹੈ ਕਿ ਹਰ ਵਿਅਕਤੀ ਤੇ ਵਰਗ ਦੇ ਨਾਲ ਦੇਸ਼ ਦਾ ਵਿਕਾਸ ਹੋਵ ਅਤੇ ਬਰਾਬਰੀ ਆਵੇ| ਕਮਿਸ਼ਨ ਦੀ ਟੀਮ ਹਰਿਆਣਾ ਅਤੇ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਹਨ ਅਤੇ ਇਸ ਦੌਰਾਨ ਉਨਾਂ ਨੇ ਅਧਿਕਾਰੀਆਂ ਨਾਲ ਕੰਮਾਂ ਦੀ ਸਮੀਖਿਆ ਮੀਟਿੰਗ ਕੀਤੀ|
ਚੇਅਰਮੈਨ ਨੇ ਕਿਹਾ ਕਿ ਵਿਦਿਆਰਥੀ ਬਿਨਾਂ ਮੁਸ਼ਕਲ ਨਾਲ ਸਿਖਿਆ ਪ੍ਰਾਪਤ ਕਰਨ ਇਸ ਲਈ ਓਬੀਸੀ ਵਿਦਿਆਰਥੀਆਂ ਲਈ ਸਕੂਲ ਪੱਧਰ ‘ਤੇ ਹੋਸਟਲ ਦੀ ਸਹੂਲਤ ਮਹੁੱਇਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ| ਸਗੋਂ ਯੂਨੀਵਰਸਿਟੀ ਪੱਧਰ ‘ਤੇ ਹੋਸਟਲ ਦੀ ਸਹੂਲਤ ਹੈ|
ਉਨਾਂ ਕਿਹਾ ਕਿ ਕਮਿਸ਼ਨ ਇਸ ਗੱਲ ਦਾ ਵੀ ਯਤਨ ਹਨ ਕਿ ਪਿਛੜਾ ਵਰਗ ਦੇ ਲੋਕਾਂ ਨੂੰ ਪ੍ਰਮਾਣ ਪੱਤਰ ਪ੍ਰਾਪਤ ਕਰਨ ਵਿਚ ਆਸਾਨੀ ਹੋਵੇ ਅਤੇ ਕਿਸੇ ਵੀ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ|
ਚੇਅਰਮੈਨ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਲਾਅ ਕਾਲਜਾਂ ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਹ ਜਾਣਕਾਰੀ ਲਈ ਜਾ ਰਹੀ ਹੈ ਕਿ ਦਾਖਲਾ ਦੇ ਸਮੇਂ ਰਾਂਖਵਾ ਨਿਯਮਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ| ਕਈ ਸੂਬਿਆਂ ਨੇ ਦਾਖਲਾ ਵਿਚ ਇਸ ਵਿਵਸਥਾ ਨੂੰ ਪਹਿਲਾਂ ਤੋਂ ਲਾਗੂ ਕੀਤਾ ਹੋਇਆ ਹੈ| ਉਨਾਂ ਕਿਹਾ ਕਿ ਪਿਛਲਾ ਵਰਗ ਦੇ ਵਿਦਿਆਰਥੀਆਂ ਨੂੰ ਲਾਭ ਦਿਵਾਉਣ ਲਈ ਨਵੋਦਯ ਤੇ ਕੇਂਦਰੀ ਸਕੂਲਾਂ ਵਿਚ ਰਾਂਖਵੇ ਨੂੰ ਲਾਗੂ ਕਰਵਾਇਆ ਗਿਆ ਹੈ|
ਇਸ ਮੌਕੇ ‘ਤੇ ਕੌਮੀ ਪਿਛੜਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਲੋਕੇਸ਼ ਪ੍ਰਜਾਪਤੀ, ਮੈਂਬਰ ਕੋਸਲੇਂਦਰ ਪਟੇਲ, ਸਾਬਕਾ ਸਾਂਸਦ ਤੇ ਮੈਂਬਰ ਸ੍ਰੀਮਤੀ ਸੁਧਾ ਯਾਦਵ ਅਤੇ ਯਮੁਨਾਨਗਰ ਦੇ ਮੇਅਰ ਮਦਨ ਚੌਹਾਨ ਹਾਜਿਰ ਸਨ|
*****
ਹਰਿਆਣਾ ਸਰਕਾਰ ਨੇ ਦੱਲ ਸਿੰਘ ਮੱਲਾਹ ਨੂੰ ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦਾ ਸਲਾਹਕਾਰ ਨਿਯੁਕਤ ਕੀਤਾ
ਚੰਡੀਗੜ, 28 ਜਨਵਰੀ – ਹਰਿਆਣਾ ਸਰਕਾਰ ਨੇ ਪਿੰਡ ਨਰਾਇਣਗੜ ਜਿਲਾ ਕੁਰੂਕਸ਼ੇਤਰ ਦੇ ਦੱਲ ਸਿੰਘ ਮੱਲਾਹ ਨੂੰ ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦਾ ਸਲਾਹਕਾਰ ਨਿਯੁਕਤ ਕੀਤਾ ਹੈ|
ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਵੱਲੋਂ 20 ਅਕਤੂਬਰ, 2016 ਦੀ ਇਕ ਨੋਟੀਫਿਕੇਸ਼ਨ ਦੇ ਤਹਿਤ ਇਸ ਬੋਰਡ ਦਾ ਗਠਨ ਕੀਤਾ ਗਿਆ ਸੀ| ਉਨਾਂ ਨੇ ਦਸਿਆ ਕਿ ਇਸ ਦੇ ਹੋਰ ਨਿਯਮ ਤੇ ਸ਼ਰਤ 31 ਮਈ, 2018 ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਲਾਗੂ ਰਹੇਗੀ|
*****
ਹਰਿਆਣਾ ਸਰਕਾਰ ਜਲਦ ਹੀ 450 ਰੈਗੂਲਰ ਡਾਕਟਰਾਂ ਦੀ ਭਰਤੀ ਕਰੇਗੀ – ਸਿਹਤ ਮੰਤਰੀ
ਚੰਡੀਗੜ, 28 ਜਨਵਰੀ – ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਜਲਦੀ ਕਰੀਬ 450 ਰੈਗੂਲਰ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ| ਇਸ ਦੇ ਲਈ ਮੁਕਾਬਲਾ ਪ੍ਰੀਖਿਆ ਲਈ ਜਾਵੇਗੀ|
ਸਿਹਤ ਮੰਤਰੀ ਨੇ ਦਸਿਆ ਕਿ ਡਾਕਟਰਾਂ ਦੀ ਪ੍ਰੀਖਿਆ ਦੀ ਪੂਰੀ ਜਾਣਕਾਰੀ ਉਮੀਦਵਾਰਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਾਪਤ ਕਰਵਾਈ ਜਾਵੇਗੀ| ਉਨਾਂ ਨੇ ਕਿਹਾ ਕਿ ਇਹ ਭਰਤੀ ਰੈਗਲਰ ਆਧਾਰ ‘ਤੇ ਕੀਤੀ ਜਾਵੇਗੀ| ਇਸ ਦੇ ਲਈ ਮੁਕਾਬਲਾ ਪ੍ਰੀਖਿਆ ਹੋਵੇਗੀ ਤਾਂ ਜੋ ਮੈਰਿਟ ਆਧਾਰ ‘ਤੇ ਇੰਨਾਂ ਆਸਾਮੀਆਂ ਦੀ ਭਰਤੀ ਕੀਤੀ ਜਾ ਸਕੇ|
ਉਨਾਂ ਨੇ ਦਸਿਆ ਕਿ ਆਮ ਵਰਗ ਦੇ ਲਈ 87, ਅਨੁਸੂਚਿਤ ਜਾਤੀ ਲਈ 290, ਬੀ.ਸੀ.ਏ. ਦੇ ਲਈ 17, ਬੀ.ਸੀਬੀ. ਲਈ 8, ਈ.ਐਸ.ਐਮ. ਦੇ 28 ਅਤੇ ਈ.ਡਬਲਿਯੂ.ਐਸ. ਦੇ 17 ਆਸਾਮੀਆਂ ਰਾਖਵੀਆਂ ਹਨ| ਇੰਨਾਂ ਵਿਚ ਪੀ.ਐਚ. ਦੇ 63 ਅਤੇ ਈ.ਐਸ.ਪੀ. ਦੇ 5 ਅਹੁਦਿਆਂ ਤਹਿਤ ਹੋਰੀਜੇਂਟਲ ਤੇ ਵਰਟੀਕਲ ਰਾਂਖਵੇਂ ਦੀ ਵਿਵਸਥਾ ਸ਼ਾਮਿਲ ਹੈ|
ਸੂਬੇ ਵਿਚ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਰਜਿਸਟਰਡ ਨਹੀਂ ਹੋਇਆ – ਸਿਹਤ ਮੰਤਰੀ
ਚੰਡੀਗੜ, 28 ਜਨਵਰੀ ) – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਗ੍ਰਸਤ ਹੁਣ ਤਕ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ| ਇਸ ਦੇ ਬਾਵਜੂਦ ਕਿਸੇ ਵੀ ਸਥਿਤੀ ਤੋਂ ਨਿਪਟਣ ਲਈ ਸਾਰੇ ਜਿਲਾ ਹਸਪਤਾਲਾਂ ਵਿਚ ਵੱਖ ਤੋਂ ਵਾਰਡ ਬਣਾਉਨਾ, ਇਲਾਜ ਦੀ ਸਹੂਲਤ ਅਤੇ ਦਵਾਈਆਂ ਦੀ ਸਮੂਚੀ ਸਪਲਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ|
ਸ੍ਰੀ ਵਿਜ ਨੇ ਕਿਹਾ ਕਿ ਚੀਨ ਤੋਂ ਇਸ ਵਾਇਰਸ ਦੇ ਪੂਰੀ ਦੁਨੀਆ ਵਿਚ ਫੈਲਾਉਣ ਦਾ ਸ਼ੱਕ ਹੈ, ਇਸ ਲਈ ਹਰਿਆਣਾ ਵਿਚ ਇਤਿਹਾਸਿਕ ਕਦਮ ਚੁੱਕੇ ਗਏ ਹਨ| ਉਨਾਂ ਨੇ ਕਿਹਾ ਕਿ ਹਾਲਾਂਕਿ ਹਰਿਆਣਾ ਵਿਚ ਹੁਣ ਤਕ ਕੋਈ ਵੀ ਕੋਰੋਨਾ ਨਾਲ ਗ੍ਰੋਸਤ ਨਹੀਂ ਹੈ ਪਰ ਜਨਵਰੀ ਮਹੀਨੇ ਦੌਰਾਨ ਸੂਬੇ ਵਿਚ 5 ਲੋਕ ਚੀਨ ਤੋਂ ਆਏ ਹਨ, ਜਿਨਾਂ ਦੇ ਸਿਹਤ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ| ਇੰਨਾਂ ਵਿਚ 2 ਮਾਮਲਿਆਂ ‘ਤੇ ਸ਼ੱਕ ਹੈ, ਜਿਨਾਂ ਨੂੰ ਮੈਡੀਕਲ ਦੇਖਰੇਖ ਵਿਚ ਰੱਖਿਆ ਗਿਆ ਹੈ| ਇਸ ਤੋਂ ਇਲਾਵਾ, ਜਿਲਾ ਨਿਗਰਾਨੀ ਅਧਿਕਾਰੀਆਂ ਨੁੰੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇ ਕੋਈ ਵੀ ਮਾਮਲਾ ਸੰਦੇਹ ਵਿਚ ਪਾਇਆ ਜਾਂਦਾ ਹੈ ਤਾਂ ਉਸ ਦੀ ਸੂਚਨਾ ਰਾਜ ਨਿਗਰਾਨੀ ਅਧਿਕਾਰੀ ਨੂੰ ਭੇਜਣ| ਇਸ ਦੇ ਨਾਲ ਹੀ ਉਨਾਂ ਦੇ ਪਰਿਵਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਹਰੇਕ ਵਿਅਕਤੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ|
ਸਿਹਤ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਚੰਡੀਗੜ ਅਤੇ ਦਿੱਲੀ ਸਥਿਤ ਕੌਮਾਂਤਰੀ ਏਅਰਪੋਰਟ ਦੇ ਸੰਪਰਕ ਵਿਚ ਹੈ ਤਾਂ ਜੋ ਚੀਨ ਤੋਂ ਆਉਣ ਵਾਲੇ ਹਰੇਕ ਵਿਅਕਤੀ ਦੀ ਸਹੀ ਜਾਂਚ ਕਰਵਾਈ ਜਾ ਸਕੇ| ਇਸ ਤੋਂ ਇਲਾਵਾ, ਏਅਰਪੋਰਟ ‘ਤੇ ਯਾਤਰੀਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ| ਇਸ ਸਬੰਧ ਵਿਚ ਕੇਂਦਰ ਸਰਕਾਰ ਨੇ ਇਕ ਐਡਵਾਈਜਰੀ ਵੀ ਜਾਰੀ ਹੈ, ਜਿਸ ਵਿਚ ਇਕ ਹੈਲਪਲਾਇਨ ਨੰਬਰ ਸ਼ਾਮਿਲ ਕੀਤਾ ਹੈ
ਹਰਿਆਣਾ ਦੀ ਮੁੱਖ ਸਕੱਤਰ ਨੇ ਨਵੇਂ ਐਸਸੀਐਸ ਅਧਿਕਾਰੀਆਂ ਨਾਲ ਵੀਡਿਓ ਕਾਨਫਰੈਂਸ ਰਾਹੀਂ ਗਲਬਾਤ ਕੀਤੀ
ਚੰਡੀਗੜ੍ਹ, 28 ਜਨਵਰੀ – ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਹਰਿਆਣਾ ਸਿਵਲ ਸੇਵਾ ਅਤੇ ਅਲਾਇਡ ਸੇਵਾਵਾਂ ਪ੍ਰੀਖਿਆ ਦੇ ਨਵੇਂ ਨਿਯੁਕਤ ਅਧਿਕਾਰੀਆਂ ਦਾ ਮਾਰਗਦਰਸ਼ਨ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਸਹੂਲਤਾਂ ਤਹਿਤ ਜਨ ਯੋਜਨਾਵਾਂ ਬਨਾਉਣ ਦਾ ਕੰਮ ਕਰਨਾ ਅਤੇ ਧਰਾਤਲ ‘ਤੇ ਉਤਾਰ ਕੇ ਲੋਕਾਂ ਤਕ ਪਹੁੰਚਾਉਣਾ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਜਿੰਮੇਵਾਰੀ ਹੈ|
ਸ੍ਰੀਮਤੀ ਅਰੋੜਾ ਅੱਜ ਇੱਥੇ ਵੀਡੀਓ ਕੰਨਫ੍ਰੇਸਿੰਗ ਰਾਹੀਂ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ (ਹਿਪਾ), ਗੁਰੂਗ੍ਰਾਮ ਵਿਚ ਨਵੇਂ ਨਿਯੁਕਤ 134 ਅਧਿਕਾਰੀਆਂ ਦੇ ਪਹਿਲੇ ਜੁਆਇੰਟ ਫਾਊਂਡੇਸ਼ਨ ਕੋਰਸ ਦੇ ਸ਼ੁਰੂਆਤੀ ਸ਼ੈਂਸ਼ਨ ਨੂੰ ਸੰਬੋਧਿਤ ਕਰ ਰਹੀ ਸੀ| ਇਸ ਮੌਕੇ ‘ਤੇ ਅਮਲਾ ਅਤੇ ਸਿਖਲਾਈ ਵਿਭਾਗਾਂ ਦੇ ਸਕੱਤਰ ਨਿਤਿਨ ਯਾਦਵ ਵੀ ਮੌਜ਼ੂਦ ਸਨ|
ਮੁੱਖ ਸਕੱਤਰ ਨੇ ਕਿਹਾ ਕਿ ਸਰਕਾਰ ਦੀ ਉਮੀਦਾਂ ਹਨ ਕਿ ਤੁਸੀਂ ਸੇਵਾ, ਸਮਰਪਣ ਅਤੇ ਮਿਹਨਤ ਦੇ ਨਾਲ ਰਾਸ਼ਟਰਹਿਤ ਵਿਚ ਯੋਗਦਾਨ ਦੇ ਕੇ ਆਦਰਸ਼ ਸਥਾਪਿਤ ਕਰਨ ਅਤੇ ਖੁਸ਼ਹਾਲ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿਚ ਭਰਪੂਰ ਸਹਿਯੋਗ ਦੇਣ| ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਰੇ ਮੈਰਿਟ ‘ਤੇ ਇਸ ਸੇਵਾ ਵਿਚ ਚੋਣ ਹੋ ਕੇ ਆਏ ਹਨ ਅਤੇ ਹੁਣ ਇਹ ਅੰਤਿਮ ਵਿਅਕਤੀ ਤਕ ਸਰਕਾਰ ਦੀ ਯੋਜਨਾਵਾਂ ਨੂੰ ਪਾਰਦਰਸ਼ੀ ਤਰੀਕੇ ਅਤੇ ਸਮੇਂਬੱਧ ਢੰਗ ਨਾਲ ਪਹੁੰਚਾਉਣ ਵਿਚ ਹਿੱਸੇਦਾਰ ਬਣਨ| ਉਨ੍ਹਾਂ ਨੇ ਕਿਹਾ ਕਿ ਸੰਵੇਦਨਸ਼ੀਲ ਅਤੇ ਪਾਰਦਰਸ਼ੀ ਪ੍ਰਸਾਸ਼ਨ ਪ੍ਰਦਾਨ ਕਰਨਾ ਸਰਕਾਰ ਦੀ ਪਹਿਲਾਂ ਵਿੱਚੋਂ ਇਕ ਹੈ| ਆਈ.ਟੀ. ਦੀ ਵਰਤਂੋ ਕਰ ਕੇ ਵਿਕਾਸ ਦੇ ਲਾਭ ਆਖੀਰੀ ਵਿਅਕਤੀ ਤਕ ਪਹੁੰਚਾਉਣਾ ਸਰਕਾਰ ਦਾ ਮੁੱਖ ਟੀਚਾ ਹੈ| ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਨਾਉਣ ਲਈ ਈ-ਗਵਰਨੈਂਸ ‘ਤੇ ਜੋ ਦਿੱਤਾ ਜਾ ਰਿਹਾ ਹੈ|
ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਮੇਂ-ਸਮੇਂ ‘ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਂੈਦਾ ਹੈ, ਉਸ ਸਮੇਂ ਆਪਣੀ ਸਮਝ ਅਤੇ ਸਬਰ ਦੀ ਵਰਤਂੋ ਕਰਦੇ ਹੋਏ ਸਮਾਜ ਹਿੱਤ ਵਿਚ ਫੈਸਲੇ ਲੈਣਾ ਹੀ ਅਧਿਕਾਰੀ ਦੀ ਅਸਲੀ ਪ੍ਰੀਖਿਆ ਹੈ| ਜੋ ਇੰਨ੍ਹਾਂ ਪ੍ਰੀਖਿਆਵਾਂ ਵਿਚ ਪਾਸ ਹੋ ਜਾਂਦਾ ਹੈ ਉਹੀਂ ਸਫਲ ਅਧਿਕਾਰੀ ਮੰਨਿਆ ਜਾਂਦਾ ਹੈ|
ਸ੍ਰੀਮਤੀ ਅਰੋੜਾ ਨੇ ਕਿਹਾ ਕਿ ਹਿਪਾ, ਗੁਰੂਗ੍ਰਾਮ ਵੱਲੋਂ ਕਰਵਾਏ ਜਾ ਰਹੇ ਇਸ ਫਾਊਂਡੇਸ਼ਨ ਕੋਰਸ ਦਾ ਬਹੁਤ ਮਹਤੱਵ ਹੈ| ਇਸ ਸਿਖਲਾਈ ਰਾਹੀਂ ਅਧਿਕਾਰੀਆਂ ਨੂੰ ਪ੍ਰਸਾਸ਼ਨਿਕ ਨਿਯਮ ਅਤੇ ਵਿੱਤੀ ਪ੍ਰਬੰਧਨ ਦੇ ਨਾਲ-ਨਾਲ ਸਰਕਰ ਦੇ ਰੋਜਾਨਾ ਕੰਮਾਂ ਅਤੇ ਗਤੀਵਿਧੀਆਂ ਦੀ ਬਾਰੀਕੀਆਂ ਨਾਲ ਜਾਣੂੰ ਕਰਵਾਇਆ ਜਾਵੇਗਾ|
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣਾ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਅਧਿਕਾਰੀਆਂ ਨੂੰ ਉਮੀਦਾਂ ਰਹਿਤ ਹੋ ਕੇ ਜਨਹਿਤ ਵਿਚ ਆਪਣੇ ਫੈਸਲੇ ਲੈਣ ਵਿਚ ਸਮਰੱਥ ਹੋਣਾ ਚਾਹੀਦਾ ਹੈ| ਮੁੱਖ ਸਕੱਤਰ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਸਤਰਾਂ ਯਾਦ ਦਿਵਾਉਂਦੇ ਹੋਏ ਕਿਹਾ ਕਿ ਅਧਿਕਾਰੀ ਜਦੋਂ ਵੀ ਕਿਸੇ ਫੈਸਲੇ ਨੂੰ ਲੈ ਕੇ ਕਿਸੇ ਦੁਵਿਧਾ ਵਿਚ ਹੋਵੇ ਜਾਂ ਤੁਹਾਡਾ ਅਹਿਮ ਤੁਹਾਡੇ ‘ਤੇ ਹਾਵੀ ਹੋਵੇ ਤਾਂ ਤੁਹਾਨੂੰ ਸਮਝਨਾ ਹੋਵੇਗਾ ਕਿ ਤੁਹਾਨੂੰ ਸਹੀ ਫੈਸਲਾ ਕਿਵੇਂ ਲੈਣਾ ਹੈ| ਇਸ ਤੋਂ ਹੀ ਇਕ ਅਧਿਕਾਰੀ ਦੀ ਸਮਰੱਥਾ ਦੀ ਪਹਿਚਾਣ ਹੁੰਦੀ ਹੈ|
ਹਰਿਆਣਾ ਵਜਾਰਤ ਦੀ ਮੀਟਿੰਗ 31 ਜਨਵਰੀ ਨੂੰ
ਚੰਡੀਗੜ੍ਹ, 28 ਜਨਵਰੀ – ਹਰਿਆਣਾ ਵਜਾਰਤ ਦੀ ਅਗਲੀ ਮੀਟਿੰਗ 31 ਜਨਵਰੀ, 2020 ਨੂੰ ਸਵੇਰੇ 11 ਵਜੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹਰਿਆਣਾ ਭਵਨ ਨਵੀਂ ਦਿੱਲੀ ਵਿਚ ਹੋਵੇਗੀ|
ਹਰਿਆਣਾ ਸਰਕਾਰ ਨੇ ਵੀ. ਉਮਾਸ਼ੰਕਰ ਨੂੰ ਵਿੱਤ ਅਤੇ ਯੋਜਨਾ ਵਿਭਾਗ ਦਾ ਵਾਧੂ ਕਾਰਜਭਾਰ ਸੌਂਪਿਆ
ਚੰਡੀਗੜ੍ਹ, 28 ਜਨਵਰੀ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ, ਹਰਿਆਣਾ ਕਿਸਾਨ ਭਲਾਈ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਨਾਗਰਿਕ ਵਸੀਲੇ ਸੂਚਨਾ ਵਿਭਾਗ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਟੀ.ਵੀ.ਐਸ.ਐਨ. ਪ੍ਰਸਾਦ ਦੀ ਛੁੱਟੀ ਸਮੇਂ ਦੌਰਾਨ ਵਿੱਤ ਅਤੇ ਯੋਜਨਾ ਵਿਭਾਗ ਦੇ ਪ੍ਰਮੁੱਖ ਸਕੱਤਰ ਦਾ ਕਾਰਜਭਾਰ ਸੌਂਪਿਆ ਹੈ|