ਹਰਿਆਣਾ ਦੇ ਮੁੱਖ ਮੰਤਰੀ ਨੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਤੋਂ ਸਰਕਾਰੀ ਸਕੂਲਾਂ ਨੂੰ ਅਡਾਪਟ ਕਰਨ ਦੀ ਅਪੀਲ ਕੀਤੀ.

ਚੰਡੀਗੜ, 25 ਜਨਵਰੀ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਨਿੱਜੀ ਸਕੂਲਾਂ ਦੀ ਪ੍ਰਬੰਧਨ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਦੇ ਖੇਤਰ ਵਿਚ ਸਰਕਾਰੀ ਸਕੂਲਾਂ ਨੂੰ ਅਡਾਪਟ ਕਰਕੇ ਉਨਾਂ ਦੇ ਵਿਦਿਅਕ ਪੱਧਰ ਵਿਚ ਸੁਧਾਰ ਲਿਆਉਣ ਵਿਚ ਸਹਿਯੋਗ ਕਰਨ|
ਮੁੱਖ ਮੰਤਰੀ ਅੱਜ ਜਿਲਾ ਗੁਰੂਗ੍ਰਾਮ ਦੇ ਨਿੱਜੀ ਸਕੂਲ ਦੇ ਨਵੇਂ ਭਵਨ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਹਾਜਿਰ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ| ਇਸ ਸਕੂਲ ਭਵਨ ਦਾ ਨਿਰਮਾਣ ਗੁਰੂਗਾਉਂ ਸਿਟੀ ਲਾਇੰਸ ਸਰਵਿਸ ਟਰੱਸਟ ਵੱਲੋਂ ਕਰਵਾਇਆ ਜਾਵੇਗਾ ਅਤੇ ਸਕੂਲ ਲਾਇੰਸ ਕਲਬ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ|
ਮੁੱਖ ਮੰਤਰੀ ਨੇ ਸਿਖਿਆ ਨੂੰ ਮਨੁੱਖ ਦੇ ਚਰਿਤਰ ਨਿਰਮਾਣ ਲਈ ਅਹਿਮ ਦੱਸਦੇ ਹੋਏ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਸਿਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਭਰਪੂਰ ਯਤਨ ਕਰ ਰਹੀ ਹੈ| ਨਿੱਜੀ ਸੰਸਥਾਵਾਂ ਵੀ ਸਿਖਿਆ ਦੇ ਪ੍ਰਸਾਰ ਵਿਚ ਯੋਗਦਾਨ ਦੇ ਰਹੀ ਹੈ| ਉਨਾਂ ਨੇ ਅਪੀਲ ਕੀਤੀ ਕਿ ਸਰਕਾਰੀ ਸੰਸਥਾਨ ਅਤੇ ਨਿੱਜੀ ਸੰਸਥਾਵਾਂ ਮਿਲ ਕੇ ਸੂਬੇ ਵਿਚ ਸਿਖਿਆ ਦੇ ਪੱਧਰ ਵਿਚ ਸੁਧਾਰ ਲਿਆਉਣ| ਉਨਾਂ ਕਿਹਾ ਕਿ ਉਨਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਆਦੇਸ਼ ਦੇ ਰੱਖੇ ਹਨ ਕਿ ਉਹ ਨਿੱਜੀ ਸਕੂਲਾਂ ਦੀ ਮੈਨੇਜਮੈਂਟ ਨਾਲ ਐਮਓਯੂ ਕਰਨ| ਕਰਨਾਲ ਦੇ ਕੁਝ ਨਿੱਜੀ ਸਕੂਲਾਂ ਨੇ 50 ਸਰਕਾਰੀ ਸਕੂਲਾਂ ਨੂੰ ਅਡਾਪਟ ਵੀ ਕਰ ਲਿਆ ਹੈ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ ਤਰਾਂ ਦੂਜੇ ਜਿਲਿਆਂ ਵਿਚ ਸਰਕਾਰੀ ਸਕੂਲ ਗੋਦ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਨੇ ਨੋ ਡਿਟੇਂਸ਼ਨ ਨੀਤੀ ਅਰਥਾਤ ਵਿਦਿਆਰਥੀਆਂ ਨੂੰ 9ਵੀਂ ਤਕ ਫੇਲ ਨਹੀਂ ਕਰਨ ਦੀ ਨੀਤੀ ਕਾਰਣ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਸਿਖਿਆ ਦੇ ਪੱਧਰ ਵਿਚ ਗਿਰਾਵਟ ਆਈ| ਉਨਾਂ ਦਸਿਆ ਕਿ ਮੌਜ਼ੂਦਾ ਸਰਕਾਰ ਨੇ ਇਸ ‘ਤੇ ਧਿਆਨ ਕਰਦੇ ਹੋਏ ਮੁੜ ਪ੍ਰੀਖਿਆਵਾਂ ਕਰਵਾਉਣੀ ਸ਼ੁਰੂ ਕੀਤੀ ਹੈ ਅਤੇ ਮਹੀਨੇਵਾਰ ਟੈਸਟ ਵੀ ਸ਼ੁਰੂ ਕਰਵਾਏ, ਜਿਸ ਨਾਲ ਬੱਚਿਆਂ ਵਿਚ ਫਿਰ ਤੋਂ ਸਿਖਿਆ ਪ੍ਰਤੀ ਰੁਝਾਨ ਹੋਇਆ ਹੈ| ਉਨਾਂ ਦਸਿਆ ਕਿ ਸਕਸ਼ਮ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਸਰਕਾਰ ਸਕੂਲਾਂ ਵਿਚ ਪੜਣ ਵਾਲੇ ਬੱਚਿਆਂ ਦਾ ਆਧਾਰ ਮਜਬੂਤ ਬਣਿਆ ਹੈ| ਮੁੱਖ ਮੰਤਰੀ ਨੇ ਦਸਿਆ ਕਿ ਸਾਲ 2014 ਵਿਚ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆਵਾਂ ਵਿਚ ਨਤੀਜਾ 30 ਫੀਸਦੀ ਆਇਆ ਸੀ| ਸਖਤ ਯਤਨਾਂ ਨਾਲ ਪਿਛਲੇ ਸਾਲ ਇਹ ਨਤੀਜਾ 50 ਫੀਸਦੀ ਤੋਂ ਉੱਪਰ ਪੁੱਜ ਗਿਆ ਹੈ ਅਤੇ 12ਵੀਂ ਜਮਾਤ ਦਾ ਨਤੀਜਾ 60 ਫੀਸਦੀ ਤੋਂ ਵੱਧ ਰਿਹਾ| ਇਸ ਤਰਾਂ ਪ੍ਰੀਖਿਆ ਨਤੀਜੇ 10 ਤੋਂ 12 ਫੀਸਦੀ ਵੱਧੇ ਹਨ| ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸਿਖਿਆ ਦਾ ਪੱਧਰ ਸੁਧਾਰਨ ਲਈ ਮਾਹਿਰ ਲਗੇ ਹੋਏ ਹਨ ਅਤੇ ਖੇਡ-ਖੇਡ ਵਿਚ ਸਿਖਿਆ , ਪ੍ਰੋਜੈਕਟ ਤਿਆਰ ਕਰਕੇ ਲਰਨਿੰਗ ਪੱਧਰ ਵਿਚ ਸੁਧਾਰ ਲਿਆਉਣ ਆਦਿ ਦੇ ਪ੍ਰਯੋਗ ਕੀਤੇ ਜਾ ਰਹੇ ਹਨ|
ਮੁੱਖ ਮੰਤਰੀ ਨੇ ਦਸਿਆ ਕਿ ਸੂਬੇ ਦੇ ਬੱਚਿਆਂ ਨੂੰ ਉੱਚੇਰੀ ਸਿਖਿਆ ਪ੍ਰਾਪਤ ਕਰਨ ਵਿਚ ਮਦਦ ਕਰਨ ਲਈ ਸਿਖਿਆ ਕਰਜ਼ਾ ਦੀ ਸਹੂਲਤ ਆਸਾਨੀ ਨਾਲ ਮਹੁੱਇਆ ਹੋਵੇ, ਇਸ ਦਿਸ਼ਾ ਵਿਚ ਸਰਕਾਰ ਯਤਨ ਕਰ ਰਹੀ ਹੈ| ਉਨਾਂ ਕਿਹਾ ਕਿ ਉੱਚੇਰੀ ਸਿਖਿਆ ਪ੍ਰਾਪਤ ਕਰਨ ਦੇ ਇਛੁੱਕ ਵਿਦਿਆਰਥੀਆਂ ਨੂੰ ਬਿਨਾਂ ਕਾਲੇਟਰਲ ਦੇ ਸਿਖਿਆ ਕਰਜ਼ਾ ਸਹੂਲਤ ਜਲਦ ਮਹੁੱਇਆ ਹੋਵੇਗੀ|
ਉਨਾਂ ਦਸਿਆ ਕਿ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਨੂੰ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰ ਲਈ ਝੱਜਰ ਅਤੇ ਪੰਚਕੂਲਾ ਵਿਚ ਦੋ ਸੈਂਟਰ ਚਲਾਏ ਜਾ ਰਹੇ ਹਨ| ਇੰਨਾਂ ਸੈਂਟਰਾਂ ਦੇ 200 ਬੱਚੇ ਆਈਆਈਟੀ ਪ੍ਰੀ ਮੈਨਸ ਵਿਚ ਅਪੀਅਰ ਹੋਏ ਸਨ, ਜਿਸ ਵਿਚੋਂ 72 ਦੀ ਸਿਲੈਕਸ਼ਨ ਹੋਈ ਹੈ| ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ 3 ਡੀ ਫਾਰਮੂਲਾ ਦਿੰਦੇ ਹੋਏ ਕਿਹਾ ਕਿ ਉਹ ਡੇਡੀਕੇਸ਼ਨ ਅਰਥਾਤ ਪੜਾਈ ਦੇ ਪ੍ਰਤੀ ਸਮਰਪਿਤ ਹੋ ਕੇ, ਡਿਸਿਪਲਿਨ ਅਰਥਾਤ ਅਨੁਸ਼ਾਸਿਤ ਰਹਿ ਕੇ ਡਿਟਰਮਿਨੇਸ਼ਨ ਅਰਥਾਤ ਇਰਾਦੇ ਨਾਲ ਮਿਹਨਤ ਕਰਨ|
ਇਸ ਮੌਕੇ ਲਾਇੰਸ ਕਲਬ ਦੇ ਮੈਂਬਰ ਸਾਬਕਾ ਵਿਧਾਇਕ ਲਾਇਨ ਚੌਧਰੀ ਜਾਕਿਰ ਹੁਸੈਨ, ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਅਮਿਤ ਆਰਿਆ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ|

*****
ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਸ਼ੁਭਕਾਮਨਾਵਾਂ ਦਿੱਤੀ
ਚੰਡੀਗੜ, 25 ਜਨਵਰੀ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਸ਼ੁਭਕਾਮਨਵਾਂ ਤੇ ਵੱਧਾਈ ਦਿੱਤੀ| ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਗਣਤੰਤਰ ਦਿਵਸ ਸਾਰੀਆਂ ਨਾਗਰਿਕਾਂ ਲਈ ਆਜਾਦੀ, ਬਰਾਬਰੀਹ ਅਤੇ ਭਾਈਚਾਰੇ ਦੇ ਆਦਰਸ਼ਾਂ ਦੇ ਪ੍ਰਤੀ ਆਸਥਾ ਦੋਹਰਾਉਣ ਦਾ ਮੌਕਾ ਹੈ| ਸਾਡਾ ਗਣਤੰਤਰ ਦਿਵਸ, ਸਾਡੇ ਸਾਰੀਆਂ ਲਈ ਭਾਰਤੀ ਹੋਣ ਦੇ ਮਾਣ ਨੂੰ ਮਹਿਸੂਸ ਕਰਨ ਦਾ ਵੀ ਮੌਕਾ ਹੈ| ਉਨਾਂ ਕਿਹਾ ਕਿ ਸੂਬਾ ਵਾਸੀ ਗਣਤੰਤਰ ਦਿਵਸ ਦੇ ਇਸ ਪਵਿੱਤਰ ਮੌਕੇ ਇਹ ਸੰਲਕਪ ਕਰਨ ਕਿ ਉਹ ਗਣਤੰਤਰੀ ਕੀਮਤਾਂ ਨੂੰ ਬਰਕਰਾਰ ਬਣਾਏ ਰੱਖਣ ਲਈ ਹਮੇਸ਼ਾ ਵਚਨਬੱਧ ਰਹਿਣਗੇ|

*****
ਅਧਿਕਾਰੀ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨ – ਬਿਜਲੀ ਮੰਤਰੀ
ਚੰਡੀਗੜ, 25 ਜਨਵਰੀ ( ) – ਹਰਿਆਣਾ ਦੇ ਬਿਜਲੀ, ਜੇਲ ਅਤੇ ਅਕਸ਼ੈ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਅਧਿਕਾਰੀ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨ| ਇਸ ਕੰਮ ਵਿਚ ਕਿਸੇ ਵੀ ਤਰਾਂ ਦੀ ਲਾਹਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ|
ਬਿਜਲੀ ਮੰਤਰੀ ਅੱਜ ਸਿਰਸਾ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਅਧਿਕਾਰੀਆਂ ਨੂੰ ਆਦੇਸ਼ ਦੇ ਰਹੇ ਸਨ|
ਉਨਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਆਪਸੀ ਤਾਲਮੇਲ ਬਣਾ ਕੇ ਕੰਮ ਕਰਨ ਅਤੇ ਲੋਕਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਨਿਪਟਾਉਣ| ਉਨਾਂ ਕਿਹਾ ਕਿ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸ਼ਿਕਾਇਤ ਕੇਂਦਰਾਂ ‘ਤੇ ਲੋਕਾਂ ਦੀ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਨ| ਉਨਾਂ ਨੇ ਆਦੇਸ਼ ਦਿੱਤੇ ਕਿ ਕੋਈ ਵੀ ਵਿਅਕਤੀ ਸਰਕਾਰ ਦੀ ਸਹੂਲਤਾਂ ਤੋਂ ਵਾਂਝੇ ਨਾ ਰਹਿਣ ਅਤੇ ਅਧਿਕਾਰੀ ਇਹ ਯਕੀਨੀ ਕਰਨ ਕਿ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਆਸਾਨੀ ਨਾਲ ਮਿਲਣ| ਉਨਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਬਿਨਾਂ ਭੇਦਭਾਅ ਤੇ ਸੱਭ ਦਾ ਸਾਥ-ਸੱਭ ਕਾ ਵਿਕਾਸ ਦੀ ਤਰਾਂ ਵਿਕਾਸ ਕੰਮਾਂ ਵਿਚ ਹੋਰਤੇਜੀ ਲਿਆਉਣ| ਇਸ ਮੌਕੇ ‘ਤੇ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਵੀ ਬਿਜਲੀ ਮੰਤਰੀ ਨਾਲ ਮਿਲੇ ਅਤੇ ਆਪਣੀ ਸਮੱਸਿਆਵਾਂ ਰੱਖੀਆਂ|

*****
ਸੂਬੇ ਵਿਚ 4463 ਪਿੰਡਾਂ ਵਿਚ 24 ਘੰਟੇ ਬਿਜਲੀ ਮਿਲ ਰਹੀ ਹੈ
ਚੰਡੀਗੜ, 25 ਜਨਵਰੀ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗਣਤੰਤਵ ਦਿਵਸ ਦੇ ਮੌਕੇ ਪੇਂਡੂਆਂ ਨੂੰ ਮਨੋਹਰ ਤੋਹਫਾ ਦਿੱਤਾ ਹੈ| ਗਣਤੰਤਰ ਦਿਵਸ ਤੋਂ ਹਰਿਆਣਾ ਦੀ ਬਿਜਲੀ ਵੰਡ ਕੰਪਨੀ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ (ਯੂਐਚਬੀਵੀਐਨ) ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ (ਡੀਐਚਬੀਵੀਐਨ) ਨੇ ਅਤੇ 201 ਪਿੰਡਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ| ਇਸ ਨਾਲ ਹੁਣ ਸੂਬੇ ਦੇ 4463 ਪਿੰਡਾਂ ਵਿਚ 24 ਘੰਟੇ ਬਿਜਲੀ ਮਿਲ ਰਹੀ ਹੈ ਯਾਨੀ ਸੂਬੇ ਦੇ 65 ਫੀਸਦੀ ਪਿੰਡ ਪੂਰੀ ਤਰਾਂ ਨਾਲ ਜਗਮਗ ਹੋਗਏ ਹਨ|
ਬਿਜਲੀ ਵੰਡ ਨਿਗਮਾਂ ਦੇ ਬੁਲਾਰੇ ਨੇ ਦਸਿਆ ਕਿ ਯੂਐਚਬੀਵੀਐਨ ਵੱਲੋਂ 528 ਫੀਡਰਾਂ ਦੇ ਤਹਿਤ 2637 ਪਿੰਡਾਂ ਵਿਚ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ| ਜਿਸ ਵਿਚ ਅੰਬਾਲਾ ਸਰਕਰ ਦੇ 615, ਕੁਰੂਕਸ਼ੇਤਰ ਸਰਕਲ ਦੇ 412, ਕਰਨਾਲ ਸਰਕਾਰ ਦੇ 408, ਯਮੁਨਾਨਗਰ ਸਰਕਲ ਦੇ 920, ਪਾਣੀਪਤ ਸਰਕਲ ਦੇ 20, ਸੋਨੀਪਤ ਸਰਕਲ ਦੇ 66, ਕੈਥਲ ਸਰਕਲ ਦੇ 165, ਰੋਹਤਕ ਸਰਕਾਰ ਦੇ 10 ਅਤੇ ਝੱਜਰ ਸਰਕਾਰ ਦੇ 21 ਪਿੰਡ ਸ਼ਾਮਿਲ ਹਨ| ਇਸ ਤਰਾਂ, ਡੀਐਚਬੀਵੀਐਨ ਦੇ 520 ਫੀਡਰਾਂ ਦੇ ਤਹਿਤ 1826 ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ| ਜਿਸ ਵਿਚ ਗੁਰੂਗ੍ਰਾਮ ਸਰਕਲ ਦ 250, ਫਰੀਦਾਬਾਦ ਸਰਕਲ ਦੇ 135, ਸਿਰਸਾ ਸਰਕਲ ਦੇ 354, ਰਿੜਾਵੀ ਸਰਕਲ ਦੇ 418, ਫਤਿਹਾਬਾਦ ਸਰਕਾਰ ਦੇ 300, ਨਾਰਨੌਲ ਸਰਕਲ ਦੇ 187, ਭਿਵਾਨੀ ਸਰਕਲ ਦੇ 134, ਹਿਸਾਰ ਸਰਕਾਰ ਦੇ 43, ਪਲਵਲ ਸਰਕਲ ਦੇ 3, ਜੀਂਦ ਤੇ ਮੇਵਾਤ ਸਰਕਲ ਦੇ ਇਕ-ਇਕ ਪਿੰਡ ਸ਼ਾਮਿਲ ਹਨ|
ਵਰਣਨਯੋਗ ਹੈ ਕਿ 1 ਜੁਲਾਈ, 2015 ਨੂੰ ਜਿਲਾ ਕੁਰੂਕਸ਼ੇਤਰ ਦੇ ਪਿੰਡ ਦਯਾਲਪੁਰ ਤੋਂ ਮੁੱਖ ਮੰਤਰੀ ਮਨੋਹਰ ਲਾਲ ਨੇ ਮਹਾਰਾ ਗਾਂਵ, ਜਗਮਗ ਗਾਂਵ ਯੋਜਨਾ ਦੀ ਸ਼ੁਰੂਆਤ ਕੀਤੀ ਸੀ| ਇਸ ਯੋਜਨਾ ਦੇ ਤਹਿਤ ਪਿੰਡਾਂ ਵਿਚ ਸਾਰੀਆਂ ਪੁਰਾਣੀ ਬਿਜਲੀ ਦੀ ਤਾਰਾਂ ਦੀ ਥਾਂ ਨਵੀਂ ਏਰਿਅਲ ਬੰਚ ਕੇਬਲ ਲਗਾਈ ਜਾਂਦੀ ਹੈ, ਪੁਰਾਣੇ ਤੇ ਖਰਾਬ ਮੀਟਰਾਂ ਨੂੰ ਬਦਲਿਆ ਜਾਂਦਾ ਹੈ, ਪੇਂਡੂਆਂ ਤੋਂ ਬਕਾਇਆ ਬਿਜਲੀ ਬਿਲਾਂ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਲਾਇਨ ਲਾਸ ਘੱਟ ਹੁੰਦੇ ਹੀ ਉਸ ਪਿੰਡ ਨੂੰ ਤੁਰੰਤ ਮਹਾਰਾ ਗਾਂਵ, ਜਗਮਗ ਗਾਂਵ ਯੋਜਨਾ ਵਿਚ ਸ਼ਾਮਿਲ ਕਰਕੇ ਪਿੰਡ ਵਿਚ ਬਿਜਲੀ ਦਾ ਨਵਾਂ ਬੁਨਿਆਦੀ ਢਾਂਚਾ ਤਿਆਰ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਪਿੰਡ ਵਾਸੀਆਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਸ਼ੁਰੂ ਹੋ ਜਾਂਦੀ ਹੈ| ਇਸ ਤੋਂ ਬਾਅਦ ਪਿੰਡਾਂ ਵਿਚ ਟਰਾਂਸਫਾਰਮਰਾਂ ਦਾ ਵੀ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ਨਾਲ ਹੀ ਬਿਜਲੀ ਸਪਲਾਈ ਵਿਚ ਕਿਸੇ ਤਰਾਂ ਦੀ ਕੋਈ ਰੁਕਾਵਟ ਨਹੀਂ ਹੁੰਦੀ|
ਮੁੱਖ ਮੰਤਰੀ ਮਨੋਹਰ ਲਾਲ ਨੇ ਪੇਂਡੂ ਬਿਜਲੀ ਖਪਤਕਾਰਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਮਹਾਰਾ ਗਾਂਵ, ਜਗਮਗ ਗਾਂਵ ਯੋਜਨਾ ਦੇ ਤਹਿਤ ਕੁਝ ਰਸਮੀ ਕਾਰਵਾਈ ਪੂਰੀ ਕਰਕੇ ਪੇਂਡੂ ਬਿਜਲੀ ਖਪਤਕਾਰ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ| ਉਸ ਬਾਅਦ ਇਹ ਬਿਜਲੀ ਵੰਡ ਕੰਪਨੀਆਂ ਦਾ ਦਾਅਵਾ ਹੈ ਕਿ ਤੁਹਾਨੂੰ 24 ਘੰਟੇ ਬਿਨਾਂ ਰੁਕਾਵਟ ਬਿਜਲੀ ਦੀ ਸਪਲਾਈ ਯਕੀਨੀ ਕੀਤੀ ਜਾਵੇਗੀ|
ਸੂਬੇ ਦੇ ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਯਮੁਨਾਨਗਰ, ਫਰੀਦਬਾਦ, ਸਿਰਸਾ, ਰਿਵਾੜੀ ਅਤੇ ਫਤਿਹਾਬਾਦ ਅਜਿਹੇ ਜਿਲੇ ਹਨ ਜਿੱਥੇ 24 ਘੰਟੇ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ| ਪੇਂਡੂ ਬਿਜਲੀ ਖਪਤਕਾਰਾਂ ਨੂੰ ਸ਼ਹਿਰ ਦੇ ਲੋਕਾਂ ਦੀ ਤਰਾਂ 24 ਘੰਟੇ ਬਿਜਲੀ ਮਿਲਣ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ|