ਬੈਂਕ ਸੂਬੇ ਦੇ ਹਰੇਕ ਪਿੰਡ ਪੰਚਾਇਤ ਤਕ ਆਪਣੀ ਸ਼ਾਖਾਵਾਂ ਪਹੰਚਾਉਣਾ ਯਕੀਨੀ ਕਰਨ – ਮੁੱਖ ਮੰਤਰੀ
ਚੰਡੀਗੜ•, 24 ਜਨਵਰੀ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਬੈਂਕਰਾਂ ਤੋਂ ਅਪੀਲ ਕੀਤੀ ਕਿ ਉਹ ਇਕ ਸਾਲ ਦੇ ਅੰਦਰ ਸੂਬੇ ਦੇ ਹਰੇਕ ਪਿੰਡ ਪੰਚਾਇਤ ਤਕ ਆਪਣੀ ਸ਼ਾਖਾਵਾਂ ਪਹੰਚਾਉਣਾ ਯਕੀਨੀ ਕਰਨ, ਕਿਉਂਕਿ ਭਾਵੇਂ ਕੇਂਦਰੀ ਵਿੱਤ ਪੋਸ਼ਿਤ ਹੋਵੇ ਜਾਂ ਰਾਜ ਸਰਕਾਰ ਦੀ ਹੋਵੇ, ਆਖਰੀ ਬੈਂਕਾਂ ਰਾਹੀਂ ਹੀ ਪੂਰੀ ਹੁੰਦੀ ਹੈ| ਸਾਡੇ ਸਮਾਜ ਦੇ ਆਖਰੀ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਅੰਤਯੋਦਯ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ ਅਤੇ ਸਰਕਾਰ ਦੇ ਇਸ ਟੀਚੇ ਨੂੰ ਬੈਂਕਾਂ ਰਾਹੀਂ ਪੂਰਾ ਕੀਤਾ ਜਾ ਸਕਦਾ ਹੈ|
ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਬੈਂਕਿੰਗ ਖੇਤਰ ਨਾਂਲ ਰਾਜ ਕਰਜਾ ਸੈਮੀਨਾਰ-ਕਮ-ਪ੍ਰੀ ਬਜਟ ਸਲਾਹ ਲਈ ਆਯੋਜਿਤ ਮੀਟਿੰਗ ਵਿਚ ਰਾਜ ਪੱਧਰੀ ਬੈਂਕਰ ਕਮੇਟੀ ਨੂੰ ਸੰਬੋਧਤ ਕਰ ਰਹੇ ਸਨ| ਇਸ ਮੌਕੇ ‘ਤੇ ਉਨਾਂ ਨੇ ਨਾਬਾਰ ਵੱਲੋਂ ਹਰਿਆਣਾ ਰਾਜ ਲਈ ਤਿਆਰ ਕੀਤਾ ਗਿਆ ਸਟੇਟ ਫੋਕਸ ਪੇਪਰ 2020-21 ਤੇ ਬੈਂਕਿੰਗ ਖੇਤਰ ਨਾਲ ਰਾਜ ਦੀ ਸਾਲਾਨਾ ਕਰਜਾ ਯੋਜਨਾ 2020-21 ਕਿਤਾਬਚੋ ਦੀ ਘੁੰਡ ਚੁਕਾਈ ਕੀਤੀ| ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕੇਂਦਰੀ ਤੇ ਰਾਜ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਲਈ ਵਰਣਨਯੋਗ ਪ੍ਰਦਰਸ਼ਨ ਕਰਨ ਲਈ ਵੱਖ-ਵੱਖ ਬੈਂਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਆਸ਼ ਪ੍ਰਗਟਾਈ ਕਿ ਉਹ ਭਵਿੱਖ ਵਿਚ ਵੀ ਇਸ ਤਰਾਂ ਦਾ ਪ੍ਰਦਰਸ਼ਨ ਕਰਦੇ ਰਹਿਣਗੇ|
ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਅਤੇ ਪਰਿਵਾਰ ਪਛਾਣ ਪੱਤਰ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੰਨਾਂ ਯੋਜਨਾਵਾਂ ਦੇ ਸਫਲ ਲਾਗੂਕਰਨ ਵਿਚ ਬੈਂਕਰਾਂ ਦੀ ਅਹਿਮ ਭੂਮਿਕਾ ਰਹੇਗੀ| ਉਨਾਂ ਕਿਹਾ ਕਿ ਬੀਪੀਐਲ ਪਰਿਵਾਰ ਦੀ ਪਛਾਣ ਲਈ ਪਰਿਵਾਰ ਦੀ ਆਮਦਨ 1.80 ਲੱਖ ਰੁਪਏ ਦੀ ਸਾਲਾਨਾ ਦੀ ਸ਼ਰਤ ਰੱਖੀ ਗਈ ਹੈ| ਉਨਾਂ ਕਿਹਾ ਕਿ ਅਜਿਹੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਦੇ ਤਹਿਤ 6000 ਰੁਪਏ ਸਾਲਾਨਾ ਦੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ| ਇਸ ਤੋਂ ਇਲਾਵਾ, ਸਰਕਾਰ ਨੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਰਗੀ ਯੋਜਨਾਵਾਂ ਨੂੰ ਵੀ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਨਾਲ ਜੋੜ ਦਾ ਪ੍ਰੋਗ੍ਰਾਮ ਵੀ ਤਿਆਰ ਕੀਤੀ ਹੈ|
ਮੁੱਖ ਮੰਤਰੀ ਨੇ ਬੈਂਕਰਾਂ ਤੋਂ ਅਪੀਲ ਕੀਤੀ ਕਿ ਉਹ ਨੌਜੁਆਨਾਂ ਲਈ ਸਿਖਿਆ ਕਰਜਾ ਆਸਾਨੀ ਨਾਲ ਮਹੁੱਇਆ ਕਰਵਾਉਣ| ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਖੇਤਾਂ ਲਈ ਸਾਰੇ ਕੱਚੇ ਮਾਲੀ ਰਸਤੀਆਂ ਨੂੰ ਪੱਕਾ ਕਰਨ ਦੀ ਯੋਜਨਾ ਤਿਆਰ ਕੀਤੀ ਹੈ ਅਤੇ ਇਸ ਤਰਾਂ ਸੂਬੇ ਦੇ ਲਗਭਗ 14000 ਤਾਲਾਬਾਂ ਦੇ ਪਾਣੀ ਨੂੰ ਸ਼ੁੱਧ ਕਰਕੇ ਸਿੰਚਾਈ ਤੇ ਹੋਰ ਕੰਮਾਂ ਲਈ ਵਰਤੋਂ ਵਿਚ ਲਿਆਉਣ ਲਈ ਹਰਿਆਣਾ ਤਾਲਾਬ ਅਥਾਰਿਟੀ ਦਾ ਗਠਨ ਕੀਤਾ| ਉਨਾਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਨਾਲ-ਨਾਲ ਸੂਬੇ ਦੇ ਖਾਜਾਨਾ ਮੰਤਰੀ ਵੀ ਹਨ, ਇਸ ਲਈ ਉਹ ਸਟੇਕਹੋਲਡਰਾਂ ਨਾਲ ਚਾਰ ਮੀਟਿੰਗਾਂ ਕਰ ਚੁੱਕੇ ਹਨ| ਇਸ ਤੋਂ ਇਲਾਵਾ, ਉਨਾਂ ਨੇ ਵਿਧਾਇਕਾਂ ਤੋਂ ਵੀ ਬਜਟ ਪੇਸ਼ ਕਰਨ ਤੋਂ ਪਹਿਲਾਂ ਬਜਟ ‘ਤੇ ਵਿਧਾਨ ਸਭਾ ਵਿਚ ਵਿਚਾਰ-ਵਟਾਂਦਰਾ ਕਰਵਾਉਣ ਦੀ ਪਹਿਲ ਕੀਤੀ ਹੈ ਤਾਂ ਜੋ ਆਉਣ ਵਾਲੇ ਬਜਟ ਨੂੰ ਵਧੀਆ ਬਜਟ ਵੱਜੋਂ ਪੇਸ਼ ਕੀਤਾ ਜਾ ਸਕੇ|
ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ, ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਆਪਣੇ ਵਿਚਾਰ ਸਾਂਝੇ ਕੀਤੇ|