ਹਰਿਆਣਾ ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ 15 ਫੀਸਦੀ ਤਕ ਲੈ ਜਾਣ ਦਾ ਟੀਚਾ – ਮੁੱਖ ਮੰਤਰੀ.
ਚੰਡੀਗੜ, 10 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮਹਿਲਾ ਮਜਬੂਤੀਕਰਣ ਨੂੰ ਪ੍ਰੋਤਸਾਹਨ ਦੇਣ ਲਈ ਅਗਲੇ ਪੰਜ ਸਾਲਾਂ ਵਿਚ ਹਰਿਆਣਾ ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ 15 ਫੀਸਦੀ ਤਕ ਲੈ ਜਾਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਸਰਕਾਰ ਦੇ ਇਸ ਕਦਮ ਨਾਲ ਮਹਿਲਾਵਾਂ ਵਿਚ ਆਤਮਵਿਸ਼ਵਾਸ ਵਧੇਗਾ|
ਮੁੱਖ ਮੰਤਰੀ ਅੱਜ ਪੰਚਕੂਲਾ ਵਿਚ ਹਰਿਆਣਾ ਪੁਲਿਸ ਵੱਲੋਂ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਤੇ ਇੰਡੀਅਨ ਪੁਲਿਸ ਫਾਊਂਡੇਸ਼ਨ ਇੰਸਟੀਟਿਯੂਟ (ਆਈ.ਪੀ.ਐਫ.ਆਈ.) ਦੇ ਸਹਿਯੋਗ ਨਾਲ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਵਿਸ਼ੇ ‘ਤੇ ਦੋ ਦਿਨ ਦਾ ਸਮੇਲਨ ਦੇ ਦੂਸਰੇ ਦਿਨ ਸ਼ੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ|
ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਰਾਜ ਪੁਲਿਸ ਬਲ ਵਿਚ ਮਹਿਲਾਵਾਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿਚ 6 ਫੀਸਦੀ ਤੋਂ ਵੱਧ ਕੇ 10 ਫੀਸਦੀ ਹੋ ਗਈ ਹੈ ਅਤੇ ਇਸ ਨੂੰ 15 ਫੀਸਦੀ ਤਕ ਵੱਧਾਉਣ ਦਾ ਟੀਚਾ ਹੈ| ਉਨਾਂ ਨੇ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਕਰਨਾ ਰਾਜ ਸਰਕਾਰ ਦੀ ਸਰਵੋਚ ਪਹਿਲ ਹੈ ਅਤੇ ਇਸ ਦਿਸ਼ਾ ਵਿਚ ਕਈ ਮਹਤੱਵਪੂਰਣ ਕਦਮ ਚੁੱਕੇ ਗਏ ਹਨ|
ਉਨਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ, ਜਿੱਥੇ 34 ਮਹਿਲਾ ਪੁਲਿਸ ਥਾਣੇ ਖੋਲੇ ਗਏ ਹਨ| ਉਨਾਂ ਨੇ ਕਿਹਾ ਕਿ ਪਹਿਲਾ, ਅਜਿਹੇ ਮਹਿਲਾ ਪੁਲਿਸ ਸਟੇਸ਼ਨਾਂ ਦੀ ਕਮੀ ਦੇ ਕਾਰਨ ਪੀੜਤਾਂ ਨੂੰ ਉਨਾਂ ਦੇ ਖਿਲਾਫ ਹੋਣ ਵਾਲੇ ਅਪਰਾਧ ਦੀ ਰਿਪੋਰਟ ਕਰਨ ਦੀ ਹਿੰਮਤ ਨਹੀਂ ਹੁੰਦੀ ਸੀ| ਪਰ ਹੁਣ ਇੰਨਾਂ ਪੁਲਿਸ ਸਟੇਸ਼ਨਾ ਦੇ ਖੁਲ•ਣ ਤੋਂ ਬਾਅਦ ਪੀੜਤ ਹਰ ਅਪਰਾਧ ਦੀ ਰਿਪੋਰਟ ਦਰਜ ਕਰਵਾਉਣ ਲਈ ਅੱਗੇ ਆ ਰਹੀ ਹੈ| ਉਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਅਪਰਾਧ ਦੀ ਸ਼ਿਕਾਇਤ ਦਰਜ ਕਰਨ ਅਤੇ ਇਹ ਯਕੀਨੀ ਕਰਨ ਕਿ ਹਰ ਪੀੜਤ ਨੂੰ ਨਿਆਂ ਦਿੱਤਾ ਜਾਵੇ|
ਉਨਾਂ ਨੇ ਕਿਹਾ ਕਿ 12 ਸਾਲ ਤਕ ਦੀ ਬੱਚੀਆਂ ਨਾਲ ਜਬਰ ਜਿਨਾਹ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦਾ ਕਾਨੂੰਨ ਪਾਸ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਬਣਿਆ ਹੈ ਅਤੇ ਇਸ ਦੇ ਬਾਅਦ ਕੇਂਦਰ ਨੇ ਵੀ ਇਸ ਕਾਨੂੰਨ ਨੂੰ ਪਾਸ ਕੀਤਾ ਹੈ| ਉਨਾਂ ਨੇ ਕਿਹਾ ਕਿ ਸਰਕਾਰ ਨੇ ਮਹਿਲਾਵਾਂ ਦੇ ਖਿਲਾਫ ਅਪਰਾਧ ਦੇ ਬਾਰੇ ਵਿਚ ਸੁਰੂਆਤੀ ਜਾਂਚ ਕਰਨ ਲਈ 15 ਦਿਨਾਂ ਦੀ ਸਮੇਂ-ਸੀਮਾ ਨਿਰਧਾਰਿਤ ਕੀਤੀ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਇਕ ਸਮੇਂ ਵਿਚ ਹਰਿਆਣਾ ਲਿੰਗਨੁਪਾਤ ਦੇ ਮਾਮਲੇ ਵਿਚ ਬਹੁਤ ਪਿੱਛੇ ਸੀ, ਪਰ 22 ਜਨਵਰੀ, 2015 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਣੀਪਤ ਤੋਂ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਸਫਲਤਾਪੂਰਣ ਲਾਗੂ ਕਰਨ ਤੋਂ ਬਾਅਦ ਰਾਜ ਵਿਚ ਲਿੰਗਨੁਪਾਤ ਵਿਚ ਵਾਧਾ ਹੋਇਆ ਹੈ| ਉਨਾਂ ਨੇ ਕਿਹਾ ਕਿ ਸਾਲ 2011 ਵਿਚ ਲਿੰਗਨੁਪਾਤ 930 ਸੀ ਜੋ ਅੱਜ ਵੱਧ ਕੇ 922 ਹੋ ਗਿਆ ਹੈ| ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਪਾਸੇ ਕੜਾ ਰੁੱਖ ਅਪਣਾਉਦੇ ਹੋਏ ਭਰੂਣ ਹਤਿਆ ਕਰਨ ਵਾਲੇ ਦੋਸ਼ੀਆਂ ‘ਤੇ ਸਖਤ ਕਾਰਵਾਈ ਕੀਤੀ ਗਈ ਅਤੇ ਗੁਆਂਢੀ ਰਾਜਾਂ ਦੇ ਨਾਲ ਲਗਦੇ ਜਿਲਿਆਂ ਵਿਚ ਵੀ ਛਾਪੇ ਮਾਰੇ ਗਏ| ਉਨਾਂ ਨੇ ਕਿਹਾ ਕਿ ਸਰਕਾਰ ਨੇ ਇਸ ਦਿਸ਼ਾ ਵਿਚ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਸਮਾਜ ਵਿਚ ਜਾਗਰੂਕਤਾ ਪ੍ਰੋਗ੍ਰਾਮ ਚਲਾਏ, ਜਿਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਹੁਣ ਹਰਿਆਣਾ ਵਿਚ ਪਰਿਵਾਰ ਪੁੱਤਰ ਦੇ ਸਮਾਨ ਹੀ ਬਾਲਿਕਾਵਾਂ ਦੇ ਜਨਮ ਦਾ ਜਸ਼ਨ ਮਨਾਉਣ ਲੱਗੇ ਹਨ|
ਮਹਿਲਾਵਾਂ ਦੇ ਖਿਲਾਫ ਵੱਧਦੇ ਜਬਰ ਜਿਨਾਹ ਅਪਰਾਧਾਂ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਪਰਾਧ ਨੂੰ ਰੋਕਣ ਲਈ ਸਰਕਾਰ ਦੇ ਨਾਲ-ਨਾਲ ਸਮਾਜ ਦੀ ਵੀ ਜਿੰਮੇਵਾਰੀ ਹੈ ਅਤੇ ਇਸ ਲਈ ਪਰਿਵਾਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਸੰਗਠਨਾਂ ਵੱਲੋਂ ਨੌਜੁਆਨਾਂ ਨੂੰ ਮਹਿਲਾਵਾਂ ਦੇ ਪ੍ਰਤੀ ਸਨਮਾਨ ਦੇ ਨੈਤਿਕ ਮੁੱਲ ਸਿਖਾਉਣ ਦੇ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ| ਉਨਾਂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਅਪਰਾਧ ਦੇ ਵਿਰੁੱਧ ਸ਼ਿਕਾਇਤ ਦਰਜ ਕਰਨ ਨਾਲ ਕਿੰਨੇ ਲੋਕ ਸੰਤੁਸ਼ਟ ਹਨ, ਇਸ ਨਾਲ ਸਬੰਧਿਤ ਵੀ ਇਕ ਸਰਵੇਖਣ ਕੌਮੀ ਅਪਰਾਧ ਬਿਊਰੋ ਵੱਲੋਂ ਕੀਤਾ ਜਾਣਾ ਚਾਹੀਦਾ ਹੈ|
ਉਨਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ 31 ਨਵੇਂ ਮਹਿਲਾ ਕਾਲਜ ਖੋਲੇ ਗਏ ਹਨ| ਇਸ ਦੇ ਨਾਲ ਹੀ, ਸੁਰੱਖਿਆ ਦੇ ਮੱਦੇਨਜਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜਨ ਵਾਲੀਆਂ ਕੁੜੀਆਂ ਦੇ ਲਈ 150 ਤੋਂ ਵੱਧ ਮਾਰਗਾਂ ‘ਤੇ ਵਿਸ਼ੇਸ਼ ਬੱਸਾਂ ਚਲਾਈਆਂ ਜਾ ਰਹੀਆਂ ਹਨ| ਇਸ ਤੋਂ ਇਲਾਵਾ, ਮਹਿਲਾਵਾਂ ਨੂੰ ਰੁਜਗਾਰ ਦੇਣ ਲਈ ਵਿਸ਼ੇਸ਼ ਕੌਸ਼ਲ ਵਿਕਾਸ ਅਤੇ ਸਿਖਲਾਈ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ ਅਤੇ ਇਸ ਦਿਸ਼ਾ ਵਿਚ ਯੂ.ਐਨ.ਓ. ਦੇ ਨਾਲ ਇਕ ਐਮ.ਓ.ਯੂ. ਵੀ ਕੀਤਾ ਗਿਆ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਮਹਿਲਾਵਾਂ ਦੇ ਲਈ ਇਕ ਸੁਰੱਖਿਅਤ ਸਥਾਨ ਬਣਾਉਣ ਲਈ ਦੁਰਗਾ ਸ਼ਕਤੀ ਐਪ, ਮਹਿਲਾ ਹੈਲਪਲਾਇਨ-1091, ਪੁਲਿਸ ਸਟੇਸ਼ਨ ‘ਤੇ ਮਹਿਲਾ ਹੈਪਲ ਡੇਸਕ ਸਥਾਪਿਤ ਕੀਤੇ ਗਏ ਹਨ| ਉਨਾਂ ਨੇ ਕਿਹਾ ਕਿ ਸੂਬੇ ਵਿਚ ਪਿਛਲੇ ਪੰਜ ਸਾਲਾਂ ਵਿਚ 2 ਲੱਖ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ਅਤੇ ਜਲਦੀ ਹੀ ਇਕ ਲੱਖ ਤੋਂ ਵੱਧ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ|
ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਸੁਰੱਖਿਆ ਪਹਿਲ ‘ਤੇ ਇਕ ਕਿਤਾਬ ਵੀ ਲਾਂਚ ਕੀਤੀ| ਉਨਾਂ ਨੇ ਭਰੋਸਾ ਵਿਅਕਤ ਕੀਤਾ ਕਿ ਇਹ ਸਮੇਲਨ ਪੂਰੇ ਦੇਸ਼ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਸੁਰਖਿਆ ਲਈ ਪੁਲਿਸ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ|
ਇਸ ਮੌਕੇ ‘ਤੇ ਹਰਿਆਣਾ ਦੇ ਪੁਲਿਸ ਮਹਾ ਨਿਦੇਸ਼ਕ (ਡੀ.ਜੀ.ਪੀ.) ਮਨੋਜ ਯਾਦਵ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਜ ਸਰਕਾਰ ਮਹਿਲਾ ਸੁਰੱਖਿਆ ਦੇ ਲਈ ਵਚਨਬੱਧ ਹੈ| ਪਿਛਲੇ ਪੰਜ ਸਾਲਾਂ ਵਿਚ ਮਹਿਲਾ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਸਰਵੋਚ ਪ੍ਰਾਥਮਿਕਤਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਕਈ ਨਵੀਂ ਪਹਿਲ ਕੀਤੀ ਗਈ ਹੈ| ਰਾਜ ਵਿਚ ਸਥਾਪਿਤ ਕੀਤੇ ਗਏ ਮਹਿਲਾ ਥਾਣਿਆਂ ਦੀ ਪਹਿਲ ਦਾ ਅੱਚ ਹੋਰ ਪ੍ਰਾਂਤ ਵੀ ਅਨੁਸਰਣ ਕਰ ਰਹੇ ਹਨ|
ਇਸ ਤੋਂ ਪਹਿਲਾਂ, ਇੰਡੀਅਨ ਪੁਲਿਸ ਫਾਊਂਡੇਸ਼ਨ ਇੰਸਟੀਟਿਯੂਟ (ਆਈ.ਪੀ.ਐਫ.ਆਈ.) ਦੇ ਚੇਅਰਮੈਨ ਐਨ. ਰਾਮਚੰਦਰਣ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਜਨਤਾ ਅਤੇ ਪੁਲਿਸ ਦੇ ਵਿਚ ਭਰੋਸਾ ਹੋਣਾ ਬਹੁਤ ਜਰੂਰੀ ਹੈ| ਉਨਾਂ ਨੈ ਕਿਹਾ ਕਿ ਜਨਤਾ ਅਤੇ ਪਿਲਸ ਦੇ ਵਿਚ ਸੰਚਾਰ ਦੀ ਗੁਣਵੱਤਾਵਿਚ ਸੁਧਾਰ ਕਰ ਕੇ ਬਦਲਾਅ ਲਿਆ ਸਕਦੇ ਹਨ| ਉਨਾਂ ਨੇ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਸ਼ੁਰੂ ਕੀਤੀ ਗਈ ਕਈ ਪਹਿਲਾਂ ਲਈ ਹਰਿਆਣਾ ਦੀ ਸ਼ਲਾਘਾ ਵੀ ਕੀਤੀ|
ਇਸ ਸਮੇਲਨ ਵਿਚ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਵਰਧਨ, ਵਧੀਕ ਪੁਲਿਸ ਮਹਾ ਨਿਦੇਸ਼ਕ ਸੀ.ਆਈ.ਡੀ. ਅਨਿਲ ਕੁਮਾਰ ਰਾਓ, ਪੰਚਕੂਲਾ ਦੇ ਪੁਲਿਸ ਕਮਿਸ਼ਨਰ ਸੌਰਭ ਸਿੰਘ, ਆਈ.ਜੀ ਕਰਨਾਲ ਰੇਂਜ ਭਾਰਤੀ ਅਰੋੜਾ, ਆਈ.ਜੀ. ਚਾਰੂ ਬਾਲੀ, ਸਮੇਤ.ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦੇ , ਵਿਦਵਾਨ ਅਤੇ ਹੋਰ ਸਟੇਕ ਹੋਲਡਰ ਵੀ ਹਾਜ਼ਿਰ ਸਨ|
*****
ਸੂਬੇ ਵਿਚ ਸਵਾਮੀ ਵਿਵੇਕਾਨੰਦ ਦੇ ਜਨਮਦਿਨ 12 ਜਨਵਰੀ ਨੂੰ ਕੌਮੀ ਯੁਵਾ ਦਿਵਸ ਵੱਜੋਂ ਮਨਾਇਆ ਜਾਵੇਗਾ
ਚੰਡੀਗੜ, 10 ਜਨਵਰੀ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਉਨਾਂ ਨੂੰ ਸਵਾਮੀ ਵਿਵੇਕਾਨੰਦ ਦੇ ਜੀਵਨ ਤੋਂ ਪ੍ਰੇਰਣਾ ਲੈਣ ਕੀਤੀ ਗਈ ਪਹਿਲ ‘ਤੇ ਸਰਕਾਰ ਨੇ ਸੂਬੇ ਦੇ ਸਾਰੇ ਜਿਲਿ•ਆਂ ਵਿਚ ਸਵਾਮੀ ਵਿਵੇਕਾਨੰਦ ਦੇ ਜਨਮਦਿਨ 12 ਜਨਵਰੀ ਨੂੰ ਕੌਮੀ ਯੁਵਾ ਦਿਵਸ ਦੇ ਮੌਕੇ ‘ਤੇ ਰਨ ਫੋਰ ਯੂਥ ਮੈਰਾਥਨ ਦੌੜ ਦਾ ਆਯੋਜਨ ਕਰਵਾਉਣ ਦਾ ਫੈਸਲਾ ਕੀਤਾ ਹੈ|
ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੈਰਾਥਨ ਤੋਂ ਬਾਅਦ ਸਵੇਰੇ 10:00 ਵਜੇ ਮੁੱਖ ਮੰਤਰੀ ਮਨੋਹਰ ਲਾਲ ਰਿਵਾੜੀ ਤੋਂ ਵੀਡਿਓ ਕਾਨਫਰੈਂਸਿੰਗ ਰਾਹੀਂ ਨੌਜੁਆਨਾਂ ਨਾਲ ਸਿੱਧੀ ਗਲਬਾਤ ਕਰਨਗੇ ਅਤੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨਾਲ ਜਾਣੂੰ ਕਰਵਾਉਣਗੇ| ਇਸ ਤੋਂ ਪਹਿਲਾਂ ਮੁੱਖ ਮੰਤਰੀ ਕੇਐਲਪੀ ਕਾਲਜ, ਰਿਵਾੜੀ ਵਿਚ ਸਵੇਰੇ 8:00 ਵਜੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨਾਲ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਸ਼ੁਰੂਆਤ ਕਰਨਗੇ, ਜਦੋਂ ਕਿ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਜੀਂਦ ਵਿਚ ਇਸ ਦੀ ਸ਼ੁਰੂਆਤ ਕਰਨਗੇ|
ਉਨਾਂ ਦਸਿਆ ਕਿ ਸਾਰੇ ਜਿਲਿ•ਆਂ ਵਿਚ ਹਰਿਆਣਾ ਸਰਕਾਰ ਦੇ ਮੰਤਰੀ ਤੇ ਸਾਂਸਦ ਮੈਰਾਥਨ ਦੌੜ ਦੀ ਸ਼ੁਰੂਆਤ ਕਰਨਗੇ| ਉਨਾਂ ਦਸਿਆ ਕਿ ਹਰਿਆਣਾ ਵਿਧਾਨ ਸਭਾ ਦੇ ਸਪੀਲਕ ਗਿਆਨ ਚੰਦ ਗੁਪਤਾ ਪੰਚਕੂਲਾ, ਜਦੋਂ ਕਿ ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ ਹਿਸਾਰ ਵਿਚ ਮੈਰਾਥਨ ਦੀ ਸ਼ੁਰੂਆਤ ਕਰਨਗੇ|
ਬੁਲਾਰੇ ਨੇ ਦਸਿਆ ਕਿ ਕੇਂਦਰੀ ਯੋਜਨਾ, ਆਂਕੜਾ ਤੇ ਪ੍ਰੋਗ੍ਰਾਮ ਤਾਲਮੇਲ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਗੁਰੂਗ੍ਰਾਮ ਵਿਚ, ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਪਾਲ ਗੁਜਰ ਪਲਵਲ, ਸਾਂਸਦ ਰਮੇਸ਼ ਕੌਸ਼ਿਕ ਸੋਨੀਪਤ, ਅਰਵਿੰਦ ਸ਼ਰਮਾ ਰੋਹਤਕ, ਸੰਜੈ ਭਾਟਿਆ ਪਾਣੀਪਤ, ਨਾਇਬ ਸਿੰਘ ਸੈਣੀ ਕੁਰੂਕਸ਼ੇਤਰ ਅਤੇ ਰਾਜ ਸਭਾ ਸਾਂਸਦ ਜਰਨਲ ਡੀਪੀ ਵਤਸ ਚਰਖੀ ਦਾਦਰੀ ਵਿਚ ਮੈਰਾਥਨ ਦੀ ਸ਼ੁਰੂਆਤ ਕਰਨਗੇ|
ਇਸ ਤਰਾਂ, ਗ੍ਰਹਿ ਮੰਤਰੀ ਅਨਿਲ ਵਿਜ ਅੰਬਾਲਾ, ਸਿੱਖਿਆ ਮੰਤਰੀ ਕੰਵਰਪਾਲ ਯਮੁਨਾਨਗਰ, ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਫਰੀਦਾਬਾਦ, ਬਿਜਲੀ ਮੰਤਰੀ ਰਣਜੀਤ ਸਿੰਘ ਸਿਰਸਾ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਭਿਵਾਨੀ, ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨਾਰਨੌਲ, ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਕੈਥਲ, ਪੁਰਾਤੱਤਵ ਤੇ ਅਜਾਇਬਘਰ ਰਾਜ ਮੰਤਰੀ ਅਨੁਪ ਧਾਨਕ ਫਤਿਹਾਬਾਦ ਅਤੇ ਖੇਡ ਤੇ ਯੁਵਾ ਪ੍ਰੋਗ੍ਰਾਮ ਰਾਜ ਮੰਤਰੀ ਸੰਦੀਪ ਸਿੰਘ ਕਰਨਾਲ ਵਿਚ ਮੈਰਾਥਨ ਦੀ ਸ਼ੁਰੂਆਤ ਕਰਨਗੇ|
ਉਨਾਂ ਦਸਿਆ ਕਿ ਮੁੱਖ ਮੰਤਰ ਦੇ ਸਿਆਸੀ ਸਕੱਤਰ ਅਜੈ ਗੌੜ ਝੱਜਰ ਅਤੇ ਹਰਿਆਣਾ ਯੁਵਾ ਕਮਿਸ਼ਨ ਦੇ ਚੇਅਰਮੈਨ ਯਾਦਵੇਂਦਰ ਸਿੰਘ ਸੰਧੂ ਨੂੰਹ ਵਿਚ ਮੈਰਾਥਨ ਦੀ ਸ਼ੁਰੂਆਤ ਕਰਨਗੇ|
ਬੁਲਾਰੇ ਨੇ ਦਸਿਆਕਿ ਜੇਕਰ ਕਿਸੇ ਕਾਰਣ ਇੰਨਾਂ ਵਿਚੋਂ ਕੋਈ ਮੰਤਰੀ/ਸਾਂਸਦ ਮੈਰਾਥਨ ਦੇ ਆਪਣੇ ਤੈਅ ਪ੍ਰੋਗ੍ਰਾਮ ਵਿਚ ਨਹੀਂ ਪੁੱਜ ਸਕਿਆ ਤਾਂ ਉਸ ਦੀ ਥਾਂ ਸਬੰਧਤ ਮੰਡਲ ਕਮਿਸ਼ਨਰ ਜਾਂ ਜਿਲਾ ਡਿਪਟੀ ਕਮਿਸ਼ਨਰ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ|
*****
ਸੂਬੇ ਦੇ ਗੰਨੇ ਕਿਸਾਨਾਂ ਨੂੰ ਭੁਗਤਾਨ ਲਈ ਸਹਿਕਾਰੀ ਖੰਡ ਮਿਲਾਂ ਨੂੰ 121 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ
ਚੰਡੀਗੜ, 10 ਜਨਵਰੀ ( ) – ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਰੀ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੇ ਗੰਨੇ ਦੇ ਭੁਗਤਾਨ ਲਈ ਸਾਲ 2019-20 ਲਈ 121 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ ਅਤੇ ਇਹ ਰਕਮ ਰਾਜ ਦੀ 10 ਸਹਿਕਾਰੀ ਖੰਡ ਮਿਲਾਂ ਨੂੰ ਤੁਰੰਤ ਵੰਡ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਗੰਨੇ ਦੀ ਫਸਲ ਦਾ ਭੁਗਤਾਨ ਸਮਾਂ ‘ਤੇ ਕੀਤਾ ਜਾ ਸਕੇ|
ਅੱਜ ਇੱਥੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਾ. ਬਨਵਾਰੀ ਲਾਲ ਨੇ ਦਸਿਆ ਕਿ ਸਾਲ 2019-20 ਲਈ 9 ਜਨਵਰੀ, 2020 ਤਕ ਰਾਜ ਦੀਆਂ 10 ਸਹਿਕਾਰੀ ਖੰਡ ਮਿਲਾਂ ਨੇ ਕੁਲ 95.91 ਲੱਖ ਕੁਇੰਟਲ ਗੰਨੇ ਦੀ ਖਰੀਦ ਕੀਤੀ, ਜਿਸ ਦਾ ਕੁਲ ਕੀਮਤ 32606.21 ਲੱਖ ਰੁਪਏ ਹੈ| ਉਨਾਂ ਦਸਿਆ ਕਿ ਕਿਸਾਨਾਂ ਨੂੰ 9 ਜਨਵਰੀ, 2020 ਤਕ ਮਿਲਾਂ ਤੇ ਸਰਕਾਰ ਵੱਲੋਂ ਕੁਲ 19809.55 ਲੱਖ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ|
ਉਨਾਂ ਦਸਿਆ ਕਿ ਪਾਣੀਪਤ ਦੀ ਸਹਿਕਾਰੀ ਖੰਡ ਮਿਲ ਲਈ 1585 ਲੱਖ ਰੁਪਏ ਦੀ ਰਕਮ ਵੰਡ ਕੀਤੀ ਗਈ, ਜਦੋਂ ਕਿ ਰੋਹਤਕ ਦੀ ਸਹਿਕਾਰੀ ਖੰਡ ਮਿਲ ਲਈ 1530 ਲੱਖ ਰੁਪਏ ਰੁਪਏ ਦੀ ਰਕਮ ਦਿੱਤੀ ਗਈ ਹੈ| ਇਸ ਤਰਾਂ, ਕਰਨਾਲ ਦੀ ਸਹਿਕਾਰੀ ਖੰਡ ਮਿਲ ਲਈ 1000 ਲੱਖ ਰੁਪਏ, ਸੋਨੀਪਤ ਦੀ ਸਹਿਕਾਰੀ ਖੰਡ ਮਿਲ ਲਈ 1085 ਲੱਖ ਰੁਪਏ, ਸ਼ਾਹਬਾਦ ਦੀ ਸਹਿਕਾਰੀ ਖੰਡ ਮਿਲ ਲਈ 1355 ਲੱਖ ਰੁਪਏ, ਜੀਂਦ ਦੀ ਸਹਿਕਾਰੀ ਖੰਡ ਮਿਲ ਲਈ 1485 ਲੱਖ ਰੁਪਏ, ਪਲਵਲ ਦੀ ਸਹਿਕਾਰੀ ਖੰਡ ਮਿਲ ਲਈ 75 ਲੱਖ, ਮਹਿਮ ਦੀ ਸਹਿਕਾਰੀ ਖੰਡ ਮਿਲ ਲਈ 1450 ਲੱਖ ਰੁਪJ,ਕੈਥਲ ਲਈ ਸਹਿਕਾਰੀ ਖੰਡ ਮਿਲ ਲਈ 1480 ਲੱਖ ਰੁਪਏ ਅਤੇ ਗੋਹਾਣਾ ਦੀ ਸਹਿਕਾਰੀ ਖੰਡ ਮਿਲ ਲਈ 1055 ਲੱਖ ਰੁਪਏ ਦੀ ਰਕਮ ਵੰਡ ਕੀਤੀ ਹੈ|
ਉਨਾਂ ਦਸਿਆ ਕਿ ਸੂਬੇ ਸਰਕਾਰ ਵੱਲੋਂ 14 ਦਿਨ ਤੋਂ ਵੱਧ ਦੇ ਸਾਰੇ ਗੰਨੇ ਦੀ ਫਸਲ ਦਾ ਭੁਗਤਾਨ ਕਰ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੀ ਫਸਲ ਦਾ ਭੁਗਤਾਨ ਸਮੇਂ ‘ਤੇ ਹੋਵੇਗਾ|
*****
ਹਰਿਆਣਾ ਰਾਜ ਚੋਣ ਕਮਿਸ਼ਨ ਨੇ ਸ੍ਰੀਮਤੀ ਆਸ਼ਾਵਤੀ ਨੂੰ ਜਿਲਾ ਪਰਿਸ਼ਦ ਪਲਵਲ ਦੀ ਚੇਅਰਮੈਨ ਅਹੁੱਦੇ ਲਈ ਨੋਟੀਫਾਇਡ ਕੀਤਾ
ਚੰਡੀਗੜ, 10 ਜਨਵਰੀ ( ) – ਹਰਿਆਣਾ ਰਾਜ ਚੋਣ ਕਮਿਸ਼ਨ ਨੇ 3 ਜਨਵਰੀ, 2020 ਨੂੰ ਹੋਏ ਚੋਣ ਵਿਚ ਚੁਣੀ ਸ੍ਰੀਮਤੀ ਆਸ਼ਾਵਤੀ ਦਾ ਨਾਂਅ ਜਿਲਾ ਪਰਿਸ਼ਦ ਪਲਵਲ ਦੀ ਚੇਅਰਮੈਨ ਅਹੁੱਦੇ ‘ਤੇ ਬਾਕੀ ਸਮੇਂ ਲਈ ਨੋਟੀਫਾਇਡ ਕੀਤਾ ਹੈ|