ਹਰਿਆਣਾ ਦੇ ਗ੍ਰਹਿ ਮੰਤਰੀ 9 ਜਨਵਰੀ ਨੂੰ ਪੁਲਿਸ ਸਿਖਲਾਈ ਕੇਂਦਰ, ਭੌਂਡਸੀ ਵਿਚ ਕਨਵੋਕੇਸ਼ਨ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ.

ਚੰਡੀਗੜ, 08 ਜਨਵਰੀ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ 9 ਜਨਵਰੀ ਨੂੰ ਪੁਲਿਸ ਸਿਖਲਾਈ ਕੇਂਦਰ (ਆਰ.ਟੀ.ਸੀ.) ਭੌਂਡਸੀ ਵਿਚ ਨਵੇਂ ਨਿਯੁਕਤ ਪੁਲਿਸ ਜਵਾਨਾਂ ਦੇ ਕਨਵੋਕੇਸ਼ਨ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ| ਇਸ ਪਾਸਿੰਗ ਆਊਟ ਪਰੇਡ ਵਿਚ 1768 ਜਵਾਨ ਹਿੱਸਾ ਲੈਣਗੇ|
ਇਹ ਜਾਣਕਾਰੀ ਦਿੰਦੇ ਹੋਏ ਆਰ.ਟੀ.ਸੀ. ਦੇ ਪੁਲਿਸ ਸੁਪਰਡੈਂਟ ਓ.ਪੀ. ਨਰਵਾਲ ਨੇ ਦਸਿਆ ਕਿ ਇੰਨਾਂ ਜਵਾਨਾਂ ਨੂੰ ਮਹੀਨੇ ਦੀ ਸਿਖਲਾਈ ਦਿੱਤੀ ਗਈ ਹੈ| ਇਸ ਦੌਰਾਨ ਉਨਾਂ ਨੇ ਸਰੀਰਕ ਸਿਖਲਾਈ ਦੇ ਨਾਲ-ਨਾਲ ਕਾਨੂੰਨੀ ਜਾਣਕਾਰੀ ਅਤੇ ਹੋਰ ਵਿਸ਼ਿਆਂ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ| ਇਸ ਪ੍ਰੋਗ੍ਰਾਮ ਦੌਰਾਨ ਆਰ.ਟੀ.ਸੀ. ਦੇ 1182 ਜਵਾਨ ਸਿਖਲਾਈ ਪ੍ਰਾਪਤ ਕਰ ਪਾਸਿੰਗ ਆਊਟ ਲਈ ਤਿਆਰ ਹਨ| ਇਸ ਤੋਂ ਇਲਾਵਾ, ਪੁਲਿਸ ਟ੍ਰੇਨਿੰਗ ਸੈਂਟਰ, ਹਿਸਾਰ 278 ਜਵਾਨ ਅਤੇ ਅੰਬਾਲਾ ਪੁਲਿਸ ਸਿਖਲਾਈ ਕੇਂਦਰ ਦੇ 308 ਜਵਾਨ ਪਾਸਿੰਗ ਆਊਟ ਪਰੇਡ ਵਿਚ ਹਿੱਸਾ ਲੈਣਗੇ|