ਸਰਬਜੀਤ ਭਸੀਨ ਦਾ ਸੋਲੋ ਟਰੈਕ ‘ਸੱਜਨਾ’ ਰਿਲੀਜ.
ਚੰਡੀਗੜ, 3 ਜਨਵਰੀ ,ਸੂਫੀ ਸ਼ਬਦ ਕੀਰਤਨ, ਗਜ਼ਲ ਗਾਇਨ ਅਤੇ ਬੀਟ ਗੀਤ-ਸੰਗੀਤ’ਚ ਆਪਣੀ ਵਿਸ਼ੇਸ਼ ਪਛਾਣ ਬਨਾ ਚੁੱਕੀ ਗਾਇਕਾ ਸਰਬਜੀਤ ਕੌਰ ਭਸੀਨ ਨੇ ਆਪਣਾ ਸੋਲੋ ਟਰੈਕ ‘ਸੱਜਨਾ’ ਸ਼ੁੱਕਰਵਾਰ ਨੂੰ ਚੰਡੀਗੜ ਪ੍ਰੈਸ ਕੱਲਬ ਵਿਖੇ ਲੋਕ ਅਰਪਣ ਕੀਤਾ। ਇਸ ਮੌਕੇ ਤੇ ਸੁਰਖਾਬ ਰਿਕਾਰਡਜ਼ ਦੇ ਮਾਲਿਕ ਪ੍ਰਭ ਸਿੰਘ ਸਮੇਤ ਉਹਨਾਂ ਦੇ ਪਰਵਾਰਕ ਮੈਂਬਰ ਵੀ ਮੌਜੂਦ ਸਨ। ਸਰਬਜੀਤ ਭਸੀਨ ਇਸਤੋਂ ਪਹਿਲਾਂ ਆਪਣੇ ਗੀਤਾਂ ਰਾਹੀਂ ਆਪਣੀ ਆਵਾਜ਼ ਦੀ ਪ੍ਰਤਿਭਾ ਪੇਸ਼ ਕਰ ਚੁੱਕੀ ਹੈ।
ਚੰਡੀਗੜ ਪ੍ਰੈਸ ਕਲੱਬ ਵਿਖੇ ਮੀਡਿਆ ਨਾਲ ਰੂਬਰੂ ਹੁੰਦੇ ਹੋਏ ਸਰਬਜੀਤ ਕੌਰ ਭਸੀਨ ਨੇ ਦੱਸਿਆ ਕਿ ਇਹ ਗੀਤ ਫੋਕ ਫੀਟ ਹੈ। ਸੁਰਖਾਬ ਰਿਕਾਰਡਜ਼ ਵੱਲੋਂ ਪੇਸ਼ ਕੀਤੇ ਇਸ ਗੀਤ ਨੂੰ ਸੰਗੀਤ ਰੇਂਜ਼ਰ ਨੇ ਦਿੱਤਾ ਹੈ ਅਤੇ ਲਿਖਿਆ ਉਸਨੇ ਖੁਦ ਹੈ। ਭਸੀਨ ਨੇ ਦੱਸਿਆ 2.28 ਮਿਨਟ ਵਾਲੇ ਇਸ ਗੀਤ ਦੀ ਸ਼ੂਟਿੰਗ ਇੰਨਡੌਰ ਅਤੇ ਆਊਟ ਡੌਰ ਦੋਵਾਂ ਥਾਵਾਂ ਤੇ ਹੋਈ ਹੈ। ਸਰਬਜੀਤ ਭਸੀਨ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਗੀਤ ਗਾ ਚੁੱਕੀ ਹੈ। ਉਸਦਾ ਪਹਿਲਾ ਸੋਲੋ ਗੀਤ ਟੀ ਸੀਰੀਜ਼ ਨਾਲ ਸੀ, ਜਿਸਦੇ ਬੋਲ ‘ਚੱਲਿਏ ਮੇਲੇ ਨੂੰ’ ਸੀ, ਜਿਸਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਉਹ ਗੁਰਬਾਣੀ ਕੀਰਤਨ ਤੇ ਆਧਾਰਤ ਇਕ ਐਲਬ ‘ਮੇਰਾ ਪ੍ਰੀਤਮ ਪਿਆਰਾ’ ਵੀ ਕਰ ਚੁੱਕੀ ਹੈ, ਜੋ ਗਾਇਕ ਪ੍ਰਭਜੋਤ ਸਿੰਘ ਬਾਲੀ ਦੇ ਨਾਲ ਸੀ ਅਤੇ ਸਰੋਤਿਆਂ ਨੇ ਖੂਬ ਪਸੰਦ ਕੀਤਾ ਸੀ।
ਇਸਤੋਂ ਇਲਾਵਾ ਉਹ ਸਿੰਗਰ ਦਲਜੀਤ ਸਿੰਘ ਦੇ ਨਾਲ ਡੁਏਟ ਗੀਤ ਵੀ ਕਰ ਚੁੱਕੀ ਹੈ। ਗੀਤ ਸੰਗੀਤ ਦੀ ਦੀਕਸ਼ਾ ਬਾਰੇ ਭਸੀਨ ਨੇ ਦੱਸਿਆ ਕਿ ਉਸਦੇ ਪਹਲੇ ਗੁਰੂ ਉਹਨਾਂ ਦੇ ਪਿਤਾ ਸਰਦਾਰ ਜੋਗਿੰਦਰ ਸਿੰਘ ਹਨ, ਜਿਹਨਾਂ ਤੋਂ ਗੀਤ ਅਤੇ ਸੰਗੀਤ ਦੀ ਸਿਖਿਆ ਵਿਰਾਸਤ ਵਿਚ ਮਿਲੀ ਹੈ। ਇਸਤੋਂ ਇਲਾਵਾ ਉਸਨੇ ਸ਼੍ਰੀ ਭਗਵਾਨ ਦਾਸ ਸੈਣੀ ਤੋਂ ਗੀਤ ਸੰਗੀਤ ਦੀ ਸਿਖਿਆ ਹਾਸਿਲ ਕੀਤੀ। ਸਕੂਲ ਕਾਲਜ ਵਿੱਚ ਗੀਤ ਸੰਗੀਤ ਜਾਰੀ ਰਿਹਾ। ਉਸਨੇ ਸਰਕਾਰੀ ਕਾਲਜ ਗਰਲਜ਼ ਸੈਕਟਰ 11, ਚੰਡੀਗੜ ਤੋਂ ਵੋਕਲ ਮਿਊਜ਼ਿਕ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ।
ਸਰਬਜੀਤ ਭਸੀਨ ਨੇ ਅੱਗੇ ਦੱਸਿਆ ਕਿ ਉਹ ਸ਼ਬਦ ਕੀਰਤਨ, ਸੂਫੀ, ਸ਼ਿਵ ਕੁਮਾਰ ਬਟਾਲਵੀ ਅਤੇ ਗਜ਼ਲ ਗਾਇਕੀ ਸਮੇਤ ਮੌਜੂਦਾ ਮਾਹੋਲ ਅਨੁਸਾਰ ਸਾਫ ਸੁਥਰੇ ਗੀਤ ਗਾਉਂਦੀ ਹੈ। ਉਹ ਵਿਦੇਸ਼ਨ ਵਿਚ ਅਮਰੀਕਾ, ਕੈਨੇਡਾ , ਇੰਗਲੈਂਡ ਅਤੇ ਮਸਕਟ ਵਿਚ ਵੀ ਪ੍ਰੋਗਰਾਮ ਪੇਸ਼ ਕਰ ਚੁੱਕੀ ਹੈ। ਕੈਨੇਡਾ ਵਿਚ ਕਲਾਸਿਕਲ ਮਿਊਜ਼ਿਕ ਨੂੰ ਪਰੋਮੋਟ ਕਰ ਰਹੀ ਸੰਸਥਾ ਸਰਬ ਅਕਾਲ ਮਿਊਜ਼ਿਕ ਸੋਸਾਇਟੀ ਨੇ ਵੀ ਉਸਦੀ ਸਾਫ ਸੁਥਰੀ ਗਾਇਕੀ ਤੋਂ ਪ੍ਰਭਾਵਤ ਹੋ ਕੇ ਉਸਨੂੰ ਸੰਮਾਨਿਤ ਕੀਤਾ ਹੈ।
ਭਸੀਨ ਨੇ ਕਿਹਾ ਕਿ ਉਸਦਾ ਉਦੇਸ਼ ਸਾਫ ਸੁਥਰੇ ਗੀਤ ਸੰਗੀਤ ਦੇ ਜ਼ਰੀਏ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਜੋ ਲੋਕ ਪਰੀਵਾਰ ਵਿਚ ਬੈਠ ਕੇ ਗੀਤ ਸੁਣ ਸਕਣ। ਉਸਦਾ ਦਾ ਕਹਿਣਾ ਹੈ ਕਿ ਗੀਤ ਸੰਗੀਤ ਉਹ ਹੋਣਾ ਚਾਹੀਦਾ ਹੈ, ਜਿਸਨੂੰ ਸੁਣ ਕੇ ਸਕੂਨ ਮਿਲੇ ਅਤੇ ਜਿਸਨੂੰ ਵਾਰ ਵਾਰ ਗੁਨਗਨਾਉਣ ਲਈ ਦਿਲ ਕਰੇ। ਉਸਨੇ ਦੱਸਿਆ ਕਿ ਉਸਦੇ ਜਲਦ ਹੀ ਆਪਣੇ ਤਿੰਨ ਗੀਤ ਸਰੋਤਿਆਂ ਦੀ ਨਜ਼ਰ ਹੋਣਗੇ ਅਤੇ ਭਵਿਖ ਵਿਚ ਉਹ ਇਸੇ ਤਰਾਂ ਸੰਗੀਤ ਦੀ ਸੇਵਾ ਕਰਦੀ ਰਹੇਗੀ। ਉਸਨੂੰ ਭਵਿੱਖ ਵਿਚ ਕਿਸੇ ਫਿਲਮ ਵਿਚ ਪਲੇ ਬੈਕ ਸਿੰਗਰ ਵਜੋਂ ਗਾਉਣ ਦਾ ਮੌਕਾ ਮਿਲਿਆ ਤਾਂ ਉਹ ਹੋਰ ਵੀ ਸੰਗੀਤ ਦੀ ਸੇਵਾ ਕਰ ਸਕੇਗੀ।