ਹਰਿਆਣਾ ਦੇ ਟਰਾਂਸਪੋਰਟ ਮੰਤਰੀ ਨੇ ਗੁਰੂਗ੍ਰਾਮ ਵਿਚ ਵਹਿਕਲ ਟ੍ਰੈਕਿੰਗ ਸਿਸਟਮ ‘ਤੇ ਆਧਾਰਿਤ ਕਿਲੋਮੀਟਰ ਸਕੀਮ ਬਸ ਸੇਵਾ ਦੀ ਸ਼ੁਰੂਆਤ ਕੀਤੀ.

ਚੰਡੀਗੜ 27 ਦਸੰਬਰ – ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੇ ਅੱਜ ਗੁਰੂਗ੍ਰਾਮ ਵਿਚ ਵਹਿਕਲ ਟ੍ਰੈਕਿੰਗ ਸਿਸਟਮ ‘ਤੇ ਆਧਾਰਿਤ ਕਿਲੋਮੀਟਰ ਸਕੀਮ ਬਸ ਸੇਵਾ ਦੀ ਸ਼ੁਰੂਆਤ ਕੀਤੀ| ਇਸ ਯੋਜਨਾ ਦੇ ਤਹਿਤ ਅੱਜ ਉਨਾਂ ਨੇ ਪੰਜ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ|
ਇਸ ਮੌਕੇ ‘ਤੇ ਟਰਾਂਸਪੋਰਟ ਮੰਤਰੀ ਨੇ ਦਸਿਆ ਕਿ ਰਾਜ ਸਰਕਾਰ ਸੂਬਾਵਾਸੀਆਂ ਨੂੰ ਟਰਾਂਸਪੋਰਟ ਸਹੂਲਤਾਂ ਮਹੁੱਇਆ ਕਰਵਾਉਣ ਲਈ ਵਚਨਬੱਧ ਹੈ ਅਤੇ ਇੰਨਾਂ ਬੱਸਾਂ ਦੇ ਆਉਣ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ| ਉਨਾਂ ਦਸਿਆ ਕਿ ਕਿਲੋਮੀਟਰ ਸਕੀਮ ਦੇ ਤਹਿਤ ਪਹਿਲੇ ਪੜਾਅ ਵਿਚ ਜਲਦ ਹੀ 150 ਬਸਾਂ ਚਲਾਈ ਜਾਵੇਗੀ| ਇਸ ਤੋਂ ਇਲਾਵਾ, ਆਉਣ ਵਾਲੇ ਸਮੇਂ ਵਿਚ ਕਿਲੋਮੀਟਰ ਸਕੀਮ ਦੇ ਤਹਿਤ ਏਸੀ ਬੱਸਾਂ ਅਤੇ ਵੋਲਵੋ ਬਸਾਂ ਵੀ ਟਰਾਂਸਪੋਰਟ ਵਿਭਾਗ ਰਾਹੀਂ ਚਲਾਇਆ ਜਾਣਗੀਆਂ|
ਸ੍ਰੀ ਸ਼ਰਮਾ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਹਰਿਆਣਾ ਰੋਡਵੇਜ ਲਈ ਵੀ ਬੱਸਾਂ ਦੀ ਖਰੀਦ ਦੀ ਜਾ ਰਹੀ ਹੈ, ਜਿਸ ਦੇ ਤਹਿਤ 150 ਮਿੰਨੀ ਬੱਸਾਂ, ਲਗਭਗ 20 ਵੋਲਵੋ ਬਸਾਂ ਅਤੇ 100 ਸਾਧਾਰਣ ਬੱਸਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਇਹ ਸਾਰੀ ਬੱਸਾਂ 31 ਮਾਰਚ, 2020 ਤੋਂ ਪਹਿਲਾਂ ਹਰਿਆਣਾ ਰੋਡਵੇਜ ਦੇ ਬੇੜੇ ਵਿਚ ਸ਼ਾਮਿਲ ਕੀਤੇ ਜਾਣ ਦੀ ਸੰਭਾਵਨਾ ਹੈ| ਉਨਾਂ ਦਸਿਆ ਕਿ ਜਲਦ ਹੀ ਗੁਰੂਗ੍ਰਾਮ ਨੂੰ ਨਵਾਂ ਬੱਸ ਅੱਡਾ ਮਿਲ ਜਾਵੇਗਾ, ਜੋ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ| ਇਸ ਲਈ ਥਾਂ ਦੀ ਪਛਾਣ ਵੀ ਕਰ ਲਈ ਗਈ ਹੈ|
ਟਰਾਂਸਪੋਰਟ ਮੰਤਰੀ ਨੇ ਦਸਿਆ ਕਿ ਸੂਬੇ ਦੀ ਜਨਤਾ ਨੂੰ ਆਵਾਜਾਈ ਸਹੂਲਤਾਂ ਮਹੁੱਇਆ ਕਰਵਾਉਣ ਲਈ ਇਹ ਫੈਸਲਾ ਕੀਤਾ ਹੈ| ਇਕ ਅਨੁਮਾਨ ਅਨੁਸਾਰ ਸੂਬੇ ਵਿਚ ਲਗਭਗ 8 ਤੋਂ 10,000 ਬੱਸਾਂ ਦੀ ਲੋਂੜ ਹੈ| ਇਸ ਕਮੀ ਨੂੰ ਪੂਰਾ ਕਰਨ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ| ਉਨਾਂ ਦਸਿਆ ਕਿ ਕਿਲੋਮੀਟਰ ਸਕੀਮ ਦੇ ਤਹਿਤ ਚਲਣ ਵਾਲੀ ਬੱਸਾਂ 26.92 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਉਪਲੱਬਧ ਹੈ ਅਤੇ ਇਸ ਨਾਲ ਜਨਤਾ ਨੂੰ ਚੰਗੀ ਟਰਾਂਸਪੋਰਟ ਸਹੂਲਤਾਂ ਮਿਲਣਗੀਆਂ|
ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਨ.ਰਾਏ ਨੇ ਦਸਿਆ ਕਿ ਪਹਿਲੇ ਪੜਾਅ ਵਿਚ ਇੰਨਾਂ ਪੰਜ ਬੱਸਾਂ ਵਿਚੋਂ ਦੋ ਬੱਸਾਂ ਗੁਰੂਗ੍ਰਾਮ ਤੋਂ ਚੰਡੀਗੜ, ਦੋ ਬੱਸਾਂ ਗੁਰੂਗ੍ਰਾਮ ਤੋਂ ਜੈਪੁਰ ਅਤੇ ਇਕ ਬੱਸ ਗੁਰੂਗ੍ਰਾਮ ਤੋਂ ਹਿਸਾਰ ਵਿਚਕਾਰ ਚਲਾਈ ਜਾਵੇਗੀ| ਉਨਾਂ ਦਸਿਆ ਕਿ ਇੰਨਾਂ ਰੂਟਾਂ ‘ਤੇ ਯਾਤਰੀਆਂ ਦੀ ਵੱਧ ਗਿਣਤੀ ਨੂੰ ਵੇਖਦੇ ਹੋਏ ਇਹ ਬੱਸਾਂ ਚਲਾਈ ਗਈ ਹੈ ਅਤੇ ਜਲਦ ਹੀ ਦੂਜੇ ਰੂਟਾਂ ‘ਤੇ ਵੀ ਇਸ ਤਰਾਂ ਦੀ ਬੱਸਾਂ ਚਲਾਈ ਜਾਣਗੀਆਂ| ਉਨਾਂ ਦਸਿਆ ਕਿ ਇਹ ਬੱਸਾਂ ਹਰਿਆਣਾ ਰੋਡਵੇਜ ਰਾਹੀਂ ਚਲਾਈ ਜਾਵੇਗੀ ਅਤੇ ਬੱਸ ਦਾ ਕੰਡਕਟਰ ਵਿਭਾਗ ਦਾ ਹੋਵੇਗਾ| ਉਨਾਂ ਦਸਿਆ ਕਿ ਡੀਜਲ ਅਤੇ ਰੱਖ-ਰਖਾਓ ਦੇ ਨਾਲ-ਨਾਲ ਸਾਰੇ ਤਰਾਂ ਦੇ ਖਰਚ ਵੀ ਬੱਸ ਮਾਲਕਾਂ ਵੱਲੋਂ ਸਹਿਣ ਕੀਤੇ ਜਾਣਗੇ|

*****
ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹਿੰਮ ਵਿਚ ਲਗੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ‘ਤੇ 30 ਅਪ੍ਰੈਲ, 2020 ਤਕ ਰੋਕ ਲਗੀ
ਚੰਡੀਗੜ 27 ਦਸੰਬਰ – ਭਾਰਤ ਚੋਣ ਕਮਿਸ਼ਨ ਦੀ ਨਿਦੇਸ਼ਾਨੁਸਾਰ ਫੋਟੋ ਵਾਲੀ ਵੋਟਰ ਸੂਚੀਆਂ ਦੇ ਵਿਸ਼ੇਸ਼ ਸੁਧਾਈ ਮੁਹਿੰਮ ਵਿਚ ਲਗੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲਾ ‘ਤੇ 10 ਫਰਵਰੀ ਤੋਂ 30 ਅਪ੍ਰੈਲ, 2020 ਤਕ ਪਾਬੰਦੀ ਰਹੇਗੀ|
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਮਿਸ਼ਨ ਦੇ ਨਿਦੇਸ਼ਾਨੁਸਾਰ ਰਾਜ ਵਿਚ ਫੋਟੋ ਵਾਲੀ ਵੋਟਰ ਸੂਚੀਆਂ ਨੂੰ ਵਿਸ਼ੇਸ਼ ਸੁਧਾਈ ਮੁਹਿੰਮ ਦੇ ਤਹਿਤ ਸੋਧ ਕੀਤੀ ਜਾ ਰਹੀ ਹੈ| ਇਸ ਮੁਹਿੰਮ ਦੇ ਤਹਿਤ ਵੋਟਰ ਸੂਚੀਆਂ ਦਾ ਖਰੜਾ ਛਪਾਈ 10 ਫਰਵਰੀ, 2020 ਨੂੰ ਕੀਤੀ ਜਾਣੀ ਹੈ, ਜੋ ਪਹਿਲਾਂ 30 ਦਸੰਬਰ, 2019 ਨੂੰ ਕੀਤੀ ਜਾਣੀ ਸੀ| ਇਸ ਲਈ ਕਮਿਸ਼ਨ ਵੱਲੋਂ ਇਸ ਕੰਮ ਵਿਚ ਲਗੇ ਜਿਲਾ ਚੋਣ ਅਧਿਕਾਰੀ, ਡਿਪਟੀ ਜਿਲਾ ਚੋਣ ਅਧਿਕਾਰੀ, ਚੋਣ ਰਜਿਸਟਰੇਸ਼ਨ ਅਧਿਕਾਰੀ ਅਤੇ ਸਹਾਇਕ ਚੋਣ ਰਜਿਸਟਰੇਸ਼ਨ ਅਧਿਕਾਰੀਆਂ ਦੇ ਤਬਾਦਲੇ ਕਰਨ ‘ਤੇ ਪਾਬੰਦੀ ਲਗਾਈ ਹੈ| ਇਸ ਤੋਂ ਇਲਾਵਾ, ਜੇਕਰ ਕੋਈ ਅਹੁੱਦਾ ਖਾਲੀ ਹੈ, ਤਾਂ ਉਸ ਨੂੰ ਛੇਤੀ ਤੋਂ ਛੇਤੀ ਭਰਨ ਅਤੇ ਉਪਰੋਕਤ ਅਧਿਕਾਰੀਆਂ ਦਾ ਤਬਾਦਲਾ ਕਮਿਸ਼ਨ ਦੀ ਇਜਾਜਤ ਤੋਂ ਬਿਨਾਂ ਨਾ ਕੀਤੇ ਜਾਣ ਦੇ ਵੀ ਆਦੇਸ਼ ਦਿੱਤੇ ਹਨ|
ਉਨਾਂ ਦਸਿਆ ਕਿ ਕਮਿਸ਼ਨ ਵੱਲੋਂ 1 ਜਨਵਰੀ, 2020 ਨੂੰ ਕੁਆਲਿਫਾਇੰਗ ਮਿਤੀ ਮੰਨਦੇ ਹੋਏ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹਿੰਮ ਦਾ ਪ੍ਰੋਗ੍ਰਾਮ ਸੋਧ ਕੀਤਾ ਗਿਆ ਹੈ| ਨਵੇਂ ਪ੍ਰੋਗ੍ਰਾਮ ਅਨੁਸਾਰ ਏਕਿਕ੍ਰਿਤ ਵੋਟਰ ਸੂਚੀਆਂ ਦਾ ਖਰੜਾ ਛਪਾਈ 10 ਫਰਵਰੀ, 2020 ਨੂੰ ਕੀਤਾ ਜਾਵੇਗਾ| 10 ਫਰਵਰੀ ਤੋਂ 12 ਮਾਰਚ, 2020 ਤਕ ਦਾਅਵੇ ਤੇ ਇਤਰਾਜ ਦਰਜ ਕੀਤੇ ਜਾਣਗੇ| 15 ਫਰਵਰੀ, 16 ਫਰਵਰੀ, 29 ਫਰਵਰੀ ਅਤੇ 1 ਮਾਰਚ 2020 ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ| ਪ੍ਰਾਪਤ ਦਾਅਵੇ ਤੇ ਇਤਰਾਜਾਂ ਦਾ ਨਿਪਟਾਰਾ 24 ਮਾਰਚ, 2020 ਤਕ ਕਰ ਦਿੱਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਆਖਰੀ ਛਪਾਈ 30 ਅਪ੍ਰੈਲ, 2020 ਨੂੰ ਕੀਤੀ ਜਾਵੇਗੀ|

 ****
ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਨੇ ਇੰਡਿਆ ਸਕਿਲ ਮੁਕਾਬਲਾ ਲਈ ਸੂਬੇ ਦੇ ਨੌਜੁਆਨਾਂ ਤੋਂ ਬਿਨੈ ਮੰਗੇ
ਚੰਡੀਗੜ 27 ਦਸੰਬਰ – ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਨੇ ਇੰਡਿਆ ਸਕਿਲ ਮੁਕਾਬਲਾ 2020 ਲਈ ਸੂਬੇ ਦੇ ਨੌਜੁਆਨਾਂ ਤੋਂ ਬਿਨੈ ਮੰਗੇ ਹਨ, ਜਿਸ ਲਈ 15 ਜਨਵਰੀ, 2020 ਤਕ ਆਨਲਾਈਨ ਬਿਨੈ ਕੀਤੇ ਜਾ ਸਕਦੇ ਹਨ|
ਮਿਸ਼ਨ ਦੇ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਇਕ ਤਰਾਂ ਦਾ ਕੌਸ਼ਲ ਉਲੰਪਿਕ ਹੈ ਜੋ ਦੋ ਸਾਲਾਂ ਵਿਚ ਇਕ ਵਾਰ ਆਯੋਜਿਤ ਕੀਤਾ ਜਾਂਦਾ ਹੈ| ਇਸ ਦੇ ਕੋਈ ਹਿੱਸੇ ਹਨ ਜਿਵੇਂ ਜੋਨਲ, ਰਾਜ, ਖੇਤਰੀ, ਕੌਮੀ ਅਤੇ ਕੌਮਾਂਤਰੀ ਪੱਧਰ| ਉਨਾਂ ਦਸਿਆ ਕਿ ਜੋਨ ਪੱਧਰ ਦੇ ਜੇਤੂ ਰਾਜ ਪੱਧਰ ‘ਤੇ ਅਤੇ ਇਸ ਤੋਂ ਅੱਗੇ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਸਕਣਗੇ| ਇਸ ਮੁਕਾਬਲੇ ਵਿਚ ਸਾਰੇ ਪੜੇ-ਲਿਖੇ ਜਾਂ ਅਨਪੜ ਨੌਜੁਆਨ ਹਿੱਸਾ ਲੈ ਸਕਦੇ ਹਨ ਅਤੇ ਇਸ ਵਿਚ ਹਿੱਸਾ ਲੈਣ ਲਈ ਉਮਰ ਇਕਮਾਤਰ ਮਾਪਦੰਡ ਹੈ| ਉਨਾਂ ਦਸਿਆ ਕਿ ਪਹਿਲੀ ਜਨਵਰੀ, 1999 ਨੂੰ ਜਾਂ ਇਸ ਤੋਂ ਬਾਅਦ ਜਨਮ ਲੈਣ ਵਾਲੇ ਕੋਈ ਵੀ ਉਮੀਦਵਾਰ ਇਸ ਵਿਚ ਹਿੱਸਾ ਲੈ ਸਕਦਾ ਹੈ| ਮਕੈਟ੍ਰਾਨਿਕਸ ਲਈ ਉੁਮੀਦਵਾਰ ਦਾ ਜਨਮ ਪਹਿਲੀ ਜਨਵਰੀ, 1996 ਨੂੰ ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ|
ਉਨਾਂ ਦਸਿਆ ਕਿ ਮੁਕਾਬਲੇ ਦੇ ਜੇਤੂਆਂ ਨੂੰ ਵੱਖ-ਵੱਖ ਪੱਧਰਾਂ ‘ਤੇ ਸਨਾਮਨਿਤ ਕੀਤਾ ਜਾਵੇਗਾ ਅਤੇ ਉਨਾਂ ਨੇ ਮੁਕਾਬਲੇ ਲਈ ਉੱਚ ਸ਼ੇਣੀ ਦੀ ਸਿਖਲਾਈ ਵੀ ਦਿੱਤੀ ਜਾਵੇਗੀ| ਉਨਾਂ ਦਸਿਆ ਕਿ ਮੁਕਾਬੇ ਵਿਚ ਹਿੱਸਾ ਲੈਣ ਪੂਰੀ ਤਰਾਂ ਨਾਲ ਮੁਫਤ ਹੈ| ਬਿਨੈਕਾਰ ਨੂੰ ਵੈਬਸਾਇਟ www.hsdm.org.in/indiaskills2020 ਅਤੇ www.worldskillsindia.co.in ‘ਤੇ ਰਜਿਸਟਰਡ ਕਰਵਾਉਣਾ ਹੋਵੇਗਾ|
ਉਨਾਂ ਦਸਿਆ ਕਿ ਮੁਕਾਬਲੇ ਵਿਚ ਹਿੱਸਾ ਲੈਣ ਦੇ ਇਛੁੱਕ ਨੌਜੁਆਨ ਸੀਐਨਸੀ ਟਰਨਿੰਗ, ਸੀਐਨਸੀ ਮਿਲਿੰਗ, ਜਵਾਇਨਰੀ, ਲੋਰਿਸਟ੍ਰੀ, ਇੰਡਸਟਰੀ ਕੰਟ੍ਰੋਲ, ਮੋਬਾਇਲ ਰੋਬੋਟਿਕਸ, ਬੇਕਰੀ, ਵੈਲਡਿੰਗ, ਆਟੋਬਾਡੀ ਰਿਪੇਅਰ, ਪਲਮਬਿੰਗ ਐਂਡ ਹੀਟਿੰਗ, ਇਲੈਕਟ੍ਰੋਨਿਕਸ, ਵੈਬ ਡਿਜਾਇਨ ਐਂਡ ਡੇਵਲਮੈਂਟ, ਇਲੈਕਟ੍ਰਿਕਲ ਇੰਸਟਾਲੇਸ਼ਨ, ਪੇਟਿੰਗ ਐਂਡ ਡੇਕੋਰੇਟਿੰਗ, ਕੇਬਿਨੈਟ ਮੈਕਿੰਗ, ਕਾਰਪੇਟਿੰਗ, ਹੇਅਰ ਡ੍ਰੇਸਿੰਗ, ਬਿਊਟੀ ਥੈਰੇਪੀ, ਫੈਸ਼ਨ ਤਕਨਾਲੋਜੀ, ਹੈਲਥ ਐਂਡ ਸੋਸ਼ਲ ਕੇਅਰ, ਆਟੋਮੋਬਾਇਲ ਤਕਨਾਲੋਜੀ, ਕੁਕਿੰਗ, ਰੇਸਟੋਰੇਂਟ ਸਰਵਿਸ, ਕਾਰ ਪੇਟਿੰਗ, ਰੈਫ੍ਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ, ਕੰਕ੍ਰੀਟ ਕੰਸਟ੍ਰਕਸ਼ਨ ਵਰਕ, ਲੈਂਡਸਕੇਪ ਗਾਰਡਨਿੰਗ, ਪਲਾਸਟਿਕ ਡਾਈ ਇੰਜੀਨੀਅਰਿੰਗ ਅਤੇ ਮਕੈਟ੍ਰਾਨਿਕਸ ਵਿਚੋਂ ਕਿਸੇ ਵੀ ਟ੍ਰੇਡ ਲਈ ਬਿਨੈ ਕਰ ਸਕਦੇ ਹਨ|
ਬੁਲਾਰੇ ਨੇ ਦਸਿਆ ਕਿ ਪਿਛਲੇ ਸਾਲ, ਹਰਿਆਣਾ ਦੇ ਦੋ ਨੌਜੁਆਨਾਂ ਨੇ ਕਜਾਨ (ਰੂਸ) ਵਿਚ ਵਿਸ਼ਵ ਕੌਸ਼ਲ ਮੁਕਾਬਲੇ 2019 ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ| ਉਨਾਂ ਵਿਚੋਂ ਮਨੋਜ ਕੁਮਾਰ ਨੇ ਇਲੈਕਟ੍ਰਾਨਿਕਸ ਕੌਸ਼ਲ ਜਦੋਂ ਕਿ ਸਰਕਾਰੀ ਸਨਅਤੀ ਸੰਸਥਾਨ, ਹਥੀਨ ਤੋਂ ਰਾਹੁਲ ਜਾਂਗੜਾ ਨੇ ਆਰ ਐਂਡ ਏਸੀ ਕੌਸ਼ਲ ਵਿਚ ਇਸ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ| ਉਨਾਂ ਦਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 70094-23340, 98964-70542 ‘ਤੇ ਸੰਪਰਕ ਕੀਤਾ ਜਾ ਸਕਦਾ ਹੈ|