ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ 27 ਦਸੰਬਰ ਨੂੰ ਸਿਰਸਾ ਜਿਲੇ ਾਰ ਵਿਚ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮਹੀਨਾ ਮੀਟਿੰਗ ਦੀ ਅਗਵਾਈ ਕਰਣਗੇ.

ਚੰਡੀਗੜ, 26 ਦਸੰਬਰ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ 27 ਦਸੰਬਰ ਨੂੰ ਸਿਰਸਾ ਜਿਲੇ ਦੇ ਸਥਾਨਕ ਪੰਚਾਇਤ ਭਵਨ ਦੇ ਸਭਾਗਾਰ ਵਿਚ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮਹੀਨਾ ਮੀਟਿੰਗ ਦੀ ਅਗਵਾਈ ਕਰਣਗੇ|
ਇਹ ਜਾਣਾਕਰੀ ਦਿੰਦੇ ਹੋਹੇ ਸਰਕਾਰੀ ਬੁਲਾਰੇ ਨ ੇ ਦਸਿਆ ਕਿ 27 ਦਸੰਬਰ ਨੂੰ ਸਿਰਸਾ ਵਿਚ ਸਵੇਰਵੇ 12 ਵਜੇ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਹੋਵੇਗੀ| ਇਸ ਮੀਟਿੰਗ ਵਿਚ ਕੁੱਲ 15 ਸਮਸਿਆਵਾਂ ਨੂੰ ਰੱਖਿਆ ਜਾਵੇਗਾ|

******
ਹਰਿਆਣਾ ਦੇ ਰਾਜਪਾਲ ਨੇ ਯੁਵਾ ਭਲਾਈ ਨਾਲ ਜੁੜੀ ਸਾਰੀ ਸੰਸਥਾਵਾਂ ਅਤੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜੁਆਨਾਂ ਵਿਚ ਚਰਿੱਤਰ ਨਿਰਮਾਣ ਦੇ ਪ੍ਰੋਗ੍ਰਾਮ ਨੂੰ ਪ੍ਰੋਤਸਾਹਨ ਦੇਣ
ਚੰਡੀਗੜ, 26 ਦਸੰਬਰ – ਹਰਿਆਣਾ ਦੇ ਰਾਜਪਾਲ ਸ੍ਰੀ ਸਤਿਯਦੇਵ ਨਰਾਇਣ ਆਰਿਆ ਨੇ ਯੁਵਾ ਭਲਾਈ ਨਾਲ ਜੁੜੀ ਸਾਰੀ ਸੰਸਥਾਵਾਂ ਅਤੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜੁਆਨਾਂ ਵਿਚ ਚਰਿੱਤਰ ਨਿਰਮਾਣ ਦੇ ਪ੍ਰੋਗ੍ਰਾਮ ਨੂੰ ਪ੍ਰੋਤਸਾਹਨ ਦੇਣ ਤਾਂ ਜੋ ਰਾਸ਼ਟਰ ਅਤੇ ਸਮਾਜ ਨੂੰ ਹੋਰ ਮਜਬੂਤੀ ਮਿਲ ਸਕੇ| ਸ੍ਰੀ ਆਰਿਆ ਵੀਰਵਾਰ ਨੂੰ ਰਾਜਭਵਨ ਵਿਚ ਹਰਿਆਣਾ ਯੁਵਾ ਆਯੋਗ ਦੇ ਚੇਅਰਮੈਨ ਸ੍ਰੀ ਯਾਦਵੇਂਦਰ ਸੰਧ ਨਾਲ ਗਲ ਕਰ ਰਹੇ ਸਨ|
ਉਨਾਂ ਨੇ ਕਿਹਾ ਕਿ ਬੱਚਿਆਂ ਅਤੇ ਨੌਜੁਆਨਾਂ ਨੂੰ ਓਪਚਾਰਿਕ ਤੇ ਵਪਾਰਕ ਦੇ ਨਾਲ-ਨਾਲ ਨੈਤਿਕ ਸਿਖਿਆ ਪ੍ਰਦਾਨ ਕਰਨਾ ਵੀ ਉਨਾਂ ਹੀ ਮਹਤੱਵਪੂਰਣ ਹੈ| ਨੈਤਿਕ ਸਿਖਿਆ ਦੇ ਜੋਰ ‘ਤੇ ਹੀ ਯੁਵਾ ਦੇਸ਼ ਦੇ ਚੰਗੇ ਨਾਗਰਿਕ ਬਣ ਪਾਉਣਗੇ ਅਤੇ ਉਨਾਂ ਵਿਚ ਕੌਮੀ ਏਕਤਾ ਦੀ ਭਾਵਨਾ ਪ੍ਰਬਲ ਹੋਵੇਗੀ|
ਹਰਿਆਣਾ ਯੁਵਾ ਆਯੋਗ ਦੇ ਚੇਅਰਮੈਨ ਸ੍ਰੀ ਯਾਦਵੇਂਦਰ ਸੰਧੂ ਜੋ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਪੋਤੇ ਵੀ ਹਨ ਨੇ ਦਸਿਆ ਕਿ ਸੂਬੇ ਵਿਚ ਯੁਵਾ ਭਲਾਈ ਨਾਲ ਜੁੜੀ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣ ਲਈ ਪਹਿਲੀ ਵਾਰ ਯੁਵਾ ਆਯੋਗ ਦਾ ਗਠਨ ਕੀਤਾ ਗਿਆ ਹੈ| ਆਯੋਗ ਰਾਹੀਂ 15 ਤੋਂ 29 ਉਮਰ ਵਰਗ ਦੇ ਨੌਜੁਆਨਾਂ ਨੂੰ ਦੇਸ਼-ਪ੍ਰੇਮ, ਕੌਮੀ-ਏਕਤਾ ਅਤੇ ਸਮਾਜ ਭਲਾਈ ਦੇ ਕੰਮਾਂ ਨਾਲ ਜੋੜਨ ਲਈ ਜਿਲਾ ਪੱਧਰ ‘ਤੇ ਸ਼ਹੀਦ-ਏ ਆਜਮ ਸਰਦਾਰ ਭਗਤ ਸਿੰਘ ਦੇ ਨਾਂਅ ਨਾਲ ਵੱਖ-ਵੱਖ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਜਾਵੇਗਾ| ਇੰਨਾਂ ਪ੍ਰੋਗ੍ਰਾਮਾ ਵਿਚ ਨੌਜੁਆਨਾਂ ਨੂੰ ਨਸ਼ੇ ਵਰਗੀ ਬੁਰਾਈ ਤੋਂ ਦੂਰ ਰਹਿਣ ਲਈ ਜਾਗਰੁਕ ਕੀਤਾ ਜਾਵੇਗਾ|
ਉਨਾਂ ਨੇ ਦਸਿਆ ਕਿ ਪੂਰੇ ਸੂਬੇ ਵਿਚ ਰੈਡਕ੍ਰਾਸ ਸੋਸਾਇਟੀ ਦੇ ਸਹਿਯੋਗ ਨਾਲ ਨਸ਼ੀਲੇ ਪਦਾਰਥਾਂ ਦੇ ਦੁਰਪ੍ਰਭਾਵ ‘ਤੇ ਸੇਮੀਨਾਰ, ਸਭਿਆਚਾਰਕ ਵਰਕਸ਼ਾਪ ਨੌਜੁਆਨਾਂ ਨਾਲ ਜੁੜੇ ਉਤਸਵਾਂ ਤੇ ਹੋਰ ਪ੍ਰੋਗ੍ਰਾਮਾਂ ਦਾ ਵੀ ਆਯੋਜਨ ਕੀਤਾ ਜਾਵੇਗਾ| ਇੰਨਾਂ ਸਾਰੇ ਪ੍ਰੋਗ੍ਰਾਮਾਂ ਵਿਚ ਸੂਬੇ ਦੇ ਨੌਜੁਆਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਕੀਤੀ ਜਾਵੇਗੀ ਤਾਂ ਜੋ ਯੁਵਾ ਵਰਗ ਵਿਚ ਨੈਤਿਕਤਾ ਅਤੇ ਰਾਸ਼ਟਰ ਭਗਤੀ ਦਾ ਸੰਦੇਸ਼ ਜਾਵੇ|