ਜੇਲ• ਵਿਭਾਗ ਦੀ ਮੁਸਤੈਦੀ ਸਦਕਾ ਸਾਲ 2019 ਵਿੱਚ ਜੇਲ•ਾਂ ‘ਚੋਂ 1086 ਮੋਬਾਈਲ ਬਰਾਮਦ • ਜੇਲ•ਾਂ ਦੀ ਸੁਰੱਖਿਆ ਲਈ ਚੁੱਕੇ ਗਏ ਠੋਸ ਕਦਮ

ਚੰਡੀਗੜ•, 24 ਦਸੰਬਰ
ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੇਲ•ਾਂ ਦੀ ਸਖਤ ਸੁਰੱਖਿਆ ਹਰ ਹਾਲ ਵਿੱਚ ਯਕੀਨੀ ਬਣਾਏ ਜਾਣ ਦੇ ਦਿੱਤੇ ਸਖਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜੇਲ• ਵਿਭਾਗ ਵੱਲੋਂ ਸੂਬੇ ਦੀਆਂ ਜੇਲ•ਾਂ ਵਿੱਚੋਂ ਲੰਘ ਰਹੇ ਸਾਲ 2019 ਵਿੱਚ ਹੁਣ ਤੱਕ 1086 ਮੋਬਾਈਲ ਫੋਨ ਫੜੇ ਗਏ। ਸਰੁੱਖਿਆ ਵਿੱਚ ਕੋਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਵਿਭਾਗ ਵੱਲੋਂ ਬਣਦੀ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਵੀ ਆਰੰਭੀ ਗਈ ਤਾਂ ਜੋ ਬਾਕੀ ਜੇਲ• ਕਰਮਚਾਰੀਆਂ ਨੂੰ ਸਖਤ ਸੁਨੇਹਾ ਦਿੱਤਾ ਜਾ ਸਕੇ। ਇਹ ਜਾਣਕਾਰੀ ਜੇਲ• ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੇਲ• ਮੰਤਰੀ ਸ. ਰੰਧਾਵਾ ਵੱਲੋਂ ਵੀ ਇਹ ਸਖਤ ਹਦਾਇਤਾਂ ਜਾਰੀ ਹਨ ਕਿ ਜੇਲ•ਾਂ ਦੀ ਸਰੁੱਖਿਆ ਨਾਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ ਨਾ ਵਰਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਜੇਲ•ਾਂ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ‘ਜ਼ੀਰੋ ਟਾਲਰੈਂਸ’ ਅਪਣਾਉਂਦਿਆਂ ਮੁਸਤੈਦੀ ਨਾਲ ਨਿਰੰਤਰ ਕੀਤੀ ਜਾਂਦੀ ਚੈਕਿੰਗ ਅਤੇ ਤਲਾਸ਼ੀ ਲਈ ਵਰਤੇ ਜਾਂਦੇ ਆਧੁਨਿਕ ਯੰਤਰਾਂ ਦੀ ਮੱਦਦ ਨਾਲ ਇਸ ਸਾਲ 23 ਦਸੰਬਰ ਤੱਕ ਕੁੱਲ 1086 ਮੋਬਾਈਲ ਫੋਨ ਫੜੇ ਗਏ ਜਿਨ•ਾਂ ਵਿੱਚੋਂ ਕੇਂਦਰੀ ਜੇਲ• ਲੁਧਿਆਣਾ ਵਿੱਚ 338, ਫਿਰੋਜ਼ਪੁਰ ਵਿੱਚ 109, ਕਪੂਰਥਲਾ ਵਿੱਚ 107, ਫਰੀਦਕੋਟ ਵਿੱਚ 96, ਅੰਮ੍ਰਿਤਸਰ ਵਿੱਚ 95, ਪਟਿਆਲਾ ਵਿੱਚ 71, ਬਠਿੰਡਾ ਵਿੱਚ 66, ਰੂਪਨਗਰ ਵਿੱਚ 46, ਹੁਸ਼ਿਆਰਪੁਰ ਵਿੱਚ 34, ਨਵੀਂ ਜੇਲ• ਨਾਭਾ ਵਿੱਚ 29, ਸੰਗਰੂਰ ਵਿੱਚ 28, ਬਰਨਾਲਾ ਵਿੱਚ 22, ਮਾਨਸਾ ਵਿੱਚ 6, ਗੁਰਦਾਸਪੁਰ ਵਿੱਚ 3, ਪਠਾਨਕੋਟ ਵਿੱਚ 2, ਬੋਰਸਟਲ ਜੇਲ• ਲੁਧਿਆਣਾ ਅਤੇ ਜਨਾਨਾ ਜੇਲ• ਲੁਧਿਆਣਾ ਵਿੱਚ 1-1 ਮੋਬਾਈਲ ਬਰਾਮਦ ਹੋਏ।
ਉਨ•ਾਂ ਅੱਗੇ ਦੱਸਿਆ ਕਿ ਚਾਰ ਕੇਂਦਰੀ ਜੇਲ•ਾਂ ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਅਤੇ ਬਠਿੰਡਾ ਵਿੱਚ ਮੁੱਖ ਦਰਵਾਜ਼ੇ, ਅਤਿ ਸੁਰੱਖਿਆ ਜ਼ੋਨ ਅਤੇ ਤਲਾਸ਼ੀ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 12 ਜੇਲ•ਾਂ ਵਿੱਚ ਉਚ ਸੁਰੱਖਿਆ ਜ਼ੋਨ ਸਥਾਪਤ ਕੀਤੇ ਗਏ। ਜੇਲ•ਾਂ ਦੇ ਇਨ•ਾਂ ਉਚ ਸੁਰੱਖਿਆ ਜ਼ੋਨਾਂ ਵਿੱਚ ਦਰਵਾਜ਼ੇ ‘ਤੇ ਮੈਟਲ ਡਿਟੇਕਟਰ, ਹੱਥਾਂ ਰਾਹੀਂ ਤਲਾਸ਼ੀ ਵਾਸਤੇ ਯੰਤਰ, ਸਮਾਨ ਦੀ ਸਕੈਨਿੰਗ ਲਈ ਐਕਸ-ਰੇਅ ਮਸ਼ੀਨਾਂ, ਜੇਲ•ਾਂ ਵਿੱਚ ਮੁੱਖ ਥਾਵਾਂ ਅਤੇ ਕੰਟਰੋਲ ਰੂਮਜ਼ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਥਾਪਨਾ, ਐਸ.ਐਲ.ਆਰ. ਅਤੇ ਪਿਸਤੌਲ ਵਰਗੇ ਆਧੁਨਿਕ ਹਥਿਆਰਾਂ ਦੀ ਖਰੀਦ, ਜੇਲ•ਾਂ ਦੀ ਬਾਹਰੀ ਸੁਰੱਖਿਆ ਲਈ ਕਿਊਕ ਐਕਸ਼ਨ ਟੀਮ (ਕਿਊ.ਆਰ.ਟੀ.), ਸੂਹੀਆਂ ਕੁੱਤਿਆਂ ਦੀ ਤਾਇਨਾਤੀ, ਜੇਲ• ਸਟਾਫ ਦੀ ਭਰਤੀ ਕਰਦਿਆਂ 735 ਵਾਰਡਰ ਅਤੇ 84 ਮੈਟਰਨ ਨਵੇਂ ਲਗਾਏ, 10 ਡਿਪਟੀ ਜੇਲ• ਸੁਪਰਡੈਂਟਾਂ ਦੀ ਭਰਤੀ, 300 ਵਾਰਡਰ ਅਤੇ ਮੈਟਰਨ ਦੀ ਹੈਡ ਵਾਰਡਰ ਤੇ ਹੈਡ ਮੈਟਰਨ ਵਜੋਂ ਪਦਉਨਤੀਆਂ, ਜੇਲ•ਾਂ ਦੀ ਸੁਰੱਖਿਆ ਲਈ 16 ਡੀ.ਐਸ.ਪੀਜ਼ ਦੀ ਤਾਇਨਾਤੀ ਆਦਿ ਅਹਿਮ ਕੰਮ ਕੀਤੇ ਗਏ।