ਹਰਿਆਣਾ ਦੇ ਡਿਪਟੀ ਮੁੱਖ ਮੰਤਰੀ 24 ਦਸੰਬਰ ਨੂੰ ਗੁਰੂਗ੍ਰਾਮ ਵਿਚ ਕੌਮੀ ਖਪਤਕਾਰ ਦਿਵਸ ਦੇ ਰਾਜ ਪੱਧਰੀ ਸਮਾਰੋਹ ਵਿਚ ਸ਼ਾਮਿਲ ਹੋਣਗੇ.
ਚੰਡੀਗੜ, 23 ਦਸੰਬਰ ( ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਜਿੰਨਾਂ ਕੋਲ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵੀ ਹੈ, ਦੀ ਪ੍ਰਧਾਨਗੀ ਹੇਠ ਕੌਮੀ ਖਪਤਕਾਰ ਦਿਵਸ ਮੌਕੇ 24 ਦਸੰਬਰ ਨੂੰ ਗੁਰੂਗ੍ਰਾਮ ਦੇ ਸਰਕਾਰੀ ਮਹਿਲਾ ਕਾਲਜ ਵਿਚ ਰਾਜ ਪੱਧਰੀ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ|
ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੇਂਦਰ ਸਰਕਾਰ ਵੱਲੋਂ 24 ਦਸੰਬਰ ਨੂੰ ਦ ਟਰਨਿੰਗ ਪੁਆਇੰਟ ਫਾਰ ਇੰਡਿਅਨ ਕੰਜਯੂਮਰ : ਖਪਤਕਾਰ ਸਰੰਖਣ ਐਕਟ, 2019 ਥੀਮ ਨਾਲ ਕੌਮੀ ਖਪਤਕਾਰ ਦਿਵਸ ਵੱਜੋਂ ਮਨਾਉਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਵੱਖ-ਵੱਖ ਮੁਕਾਬਲੇ, ਵਰਕਸ਼ਾਪ ਤੇ ਸੈਮੀਨਾਰ ਆਦਿ ਦਾ ਆਯੋਜਨ ਸ਼ਾਮਿਲ ਹੈ| ਇਸ ਸਬੰਧ ਵਿਚ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਨਿਰਦੇਸ਼ਾਲਯ, ਹਰਿਆਣਾ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਤੇ ਜਿਲਾ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਕੰਟ੍ਰੋਲਰਾਂ ਨੂੰ ਕੌਮੀ ਖਪਤਕਾਰ ਦਿਵਸ ਮਨਾਉਣ ਬਾਰੇ ਲੋਂੜੀਦੇ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨ|
ਬੁਲਾਰੇ ਨੇ ਦਸਿਆ ਕਿ ਹਾਲ ਹੀ ਵਿਚ ਭਾਰਤ ਸਰਕਾਰ ਵੱਲੋਂ ਖਪਤਕਾਰ ਸਰੰਖਣ ਐਕਟ, 2019 ਲਾਗੂ ਕੀਤਾ ਗਿਆ ਹੈ, ਜਿਸ ਨੇ ਖਪਤਕਾਰ ਸਰੰਖਣ ਐਕਟ, 1986 ਦਾ ਥਾਂ ਲਿਆ ਹੈ| ਇਹ ਨਵਾਂ ਐਕਟ ਖਪਤਕਾਰਾਂ ਦੇ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਤੇ ਦੋਸ਼ਪੂਰਨ ਸਾਮਾਨ ਜਾਂ ਸੇਵਾਵਾਂ ਵਿਚ ਕਮੀ ਦੇ ਮਾਮਲੇ ਵਿਚ ਸ਼ਿਕਾਇਤਾਂ ਦੇ ਹੱਲ ਲਈ ਇਕ ਤੰਤਰ ਵੀ ਪ੍ਰਦਾਨ ਕਰਦਾ ਹੈ| ਨਵੇਂ ਐਕਟ ਵਿਚ ਖਪਤਕਾਰਾਂ ਨੂੰ ਰਾਹਤ ਪਹੁੰਚਾਉਣ ਦੇ ਮੰਤਵ ਨਾਲ ਕਈ ਨਵੇਂ ਪ੍ਰਵਧਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨਾਂ ਦੇ ਤਹਿਤ ਖਪਤਕਾਰ ਨੂੰ ਉਸ ਨਾਲ ਈ-ਕਾਮਰਸ ਰਾਹੀਂ ਲੈਣ-ਦੇਣ ਵਿਚ ਹੋਈ ਧੋਖੇਧੜੀ ‘ਤੇ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਹੈ|
ਨਵੇਂ ਐਕਟ ਵਿਚ ਖਪਤਕਾਰ ਅਦਾਲਤ ਵਿਚ ਕੇਸ ਦਾਇਰ ਕਰਨ ਦੀ ਆਰਥਿਕ ਸੀਮਾ ਨੂੰ ਵਧਾਇਆ ਗਿਆ ਹੈ| ਹੁਣ ਜਿਲਾ ਫੋਰਮ ਵਿਚ 1 ਕਰੋੜ ਰੁਪਏ ਤਕ, ਰਾਜ ਕਮਿਸ਼ਨ ਵਿਚ 1 ਕਰੋੜ ਤੋਂ 10 ਕਰੋੜ ਰੁਪਏ ਤਕ ਅਤੇ ਕੌਮੀ ਕਮਿਸ਼ਨ ਵਿਚ 10 ਕਰੋੜ ਰੁਪਏ ਤੋਂ ਵੱਧ ਰਕਮ ਦੀ ਕੀਮਤ ਨਾਲ ਸਬੰਧਤ ਝਗੜਿਆਂ ਨੂੰ ਦਾਇਰ ਕੀਤਾ ਜਾ ਸਕਦਾ ਹੈ|
ਉਨਾਂ ਦਸਿਆ ਕਿ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ, ਹਰਿਆਣਾ ਵੱਲੋਂ ਸਥਾਪਿਤ ਰਾਜ ਖਪਤਕਾਰ ਸਹਾਇਤਾ ਕੇਂਦਰ ਦਾ ਟੋਲ ਫਰੀ ਨੰਬਰ 1800-180-2087 ਅਤੇ 1967 ਹੈ| ਇਸ ਨੰਬਰ ‘ਤੇ ਕੋਈ ਵੀ ਖਪਤਕਾਰ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9:00 ਵਜੇ ਤੋਂ ਲੈ ਕੇ 5:00 ਵਜੇ ਤਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ|
ਸਲਸਵਿਹ/2019
*****
ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਨੇ ਪੰਚਕੂਲਾ ਵਿਚ ਤਿੰਨ ਥਾਂਵਾਂ ‘ਤੇ ਅਚਨਚੇਤ ਨਿਰੀਖਣ ਕੀਤਾ
ਚੰਡੀਗੜ, 23 ਦਸੰਬਰ ( ) – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੇ ਸੋਮਵਾਰ ਸਵੇਰੇ ਪੰਚਕੂਲਾ ਵਿਚ ਤਿੰਨ ਥਾਵਾਂ ‘ਤੇ ਅਚਨਚੇਤ ਨਿਰੀਖਣ ਕੀਤਾ, ਖੇਡ ਮੰਤਰੀ ਸੱਭ ਤੋਂ ਪਹਿਲਾਂ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਪਹੁੰਚੇ ਅਤੇ ਉੱਥੇ ਅਚਨਚੇਤ ਨਿਰੀਖਣ ਦੌਰਾਨ ਖਿਡਾਰੀਆਂ ਅਤੇ ਖੇਡ ਕੋਚਾਂ ਨਾਲ ਗਲਬਾਤ ਕੀਤੀ| ਖੇਡ ਮੰਤਰੀ ਨੇ ਇਸ ਤੋਂ ਬਾਅਦ ਸੈਕਟਰ-20 ਵਿਚ ਗੁਰੂਕੁੱਲ ਸਕੂਲ ਵਿਚ ਚੱਲ ਰਹੇ ਟੇਬਲ ਟੈਨਿਸ ਸੈਂਟਰ ਅਤੇ ਸੈਕਟਰ-11 ਦੇ ਮਾਨਵ ਮੰਗਲ ਸਕੂਲ ਵਿਚ ਜਿਮਨਾਸਟਿਕ ਸੈਂਟਰ ਦਾ ਨਿਰੀਖਣ ਕੀਤਾ| ਤਾਊ ਦੇਵੀਲਾਲ ਸਟੇਡੀਅਮ ਵਿਚ ਪ੍ਰੇਕਟਿਸ ਦੇ ਸਮੇਂ ਵਿਚ ਕੁੱਝ ਖਿਡਾਰੀਆਂ ਦੇ ਮਾਤਾ-ਪਿਤਾ ਟ੍ਰੇਕ ‘ਤੇ ਸੈਰ ਕਰ ਰਹੇ ਸਨ ਜਿਸ ‘ਤੇ ਖੇਡ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰੈਕਟਿਸ ਦੇ ਸਮੇਂ ਸਿਰਫ ਖਿਡਾਰੀ ਹੀ ਟ੍ਰੇਕ ਦੀ ਵਰਤੋਂ ਕਰਨ| ਬਾਕੀ ਕਿਸੇ ਨੂੰ ਟ੍ਰੇਕ ‘ਤੇ ਨਾ ਆਉਣ ਦਿੱਤਾ ਜਾਵੇ ਜਿਸ ਨਾਲ ਖਿਡਾਰੀ ਵਧੀਆ ਤਰੀਕੇ ਨਾਲ ਪ੍ਰੇਕਟਿਸ ਕਰ ਸਕਣ| ਇਸ ਦੌਰਾਨ ਗੁਰੂਕੁੱਲ ਸਕੂਲ ਵਿਚ ਚੱਲ ਰਹੀ ਟੇਬਲ ਟੈਨਿਸ ਨਰਸਰੀ ਵਿਚ ਸਿਰਫ 2 ਅਤੇ ਮਾਨਵ ਮੰਗਲ ਸਕੂਲ ਵਿਚ ਜਿਮਨਾਸਟਿਕ ਵਿਚ 6 ਖਿਡਾਰੀ ਮਿਲੇ|
ਪੂਰੇ ਸੂਬੇ ਦੀ ਖੇਡ ਨਰਸਰੀਆਂ ਅਤੇ ਸਟੇਡੀਅਮਾਂ ਦਾ ਅਚਾਨਕ ਨਿਰੀਖਣ ਕਰਕੇ ਉੱਥੇ ਦੇ ਹਾਲਾਤ ਦਾ ਜਾਇਜਾ ਲੈਣ ਦੇ ਕ੍ਰਮ ਵਿਚ ਖੇਡ ਮੰਤਰੀ ਸਰਦਾਰ ਸੰਦੀਪ ਸਿੰਘ ਸੋਮਵਾਰ ਕਰੀਬ ਪੌਨੇ ਸੱਤ ਵਜੇ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਪਹੁੰਚੇ| ਖੇਡ ਮੰਤਰੀ ਦੇ ਅਚਾਨਕ ਨਿਰੀਖਣ ਦੌਰਾਨ ਫੁਟਬਾਲ ਕੋਚ ਪੂਜਾ, ਵਾਲੀਬਾਲ ਕੋਚ ਰਮੇਸ਼, ਐਥਲੇਟਿਕਸ ਕੋਚ ਨਸੀਮ, ਕੋਚ ਵੀਰੇਂਦਰ ਅਤੇ ਰਾਜਬੀਰ ਮੌਜੂਦ ਮਿਲੇ| ਇਸ ਦੌਰਾਨ ਬਾਸਕੇਟਬਾਲ ਅਤੇ ਜੁਡੋ ਦੇ ਕੋਚ ਮੌਜੂਦ ਨਹੀਂ ਮਿਲੇ| ਤਾਊ ਦੇਵੀਲਾਲ ਸਟੇਡੀਅਮ ਵਿਚ 36 ਖਿਡਾਰੀ ਪ੍ਰੈਕਟਿਸ ਕਰਦੇ ਹੋਏ ਮਿਲੇ|
ਖੇਡ ਮੰਤਰੀ ਨੇ ਤਿੰਨਾਂ ਥਾਵਾਂ ‘ਤੇ ਕੋਚ ਅਤੇ ਖਿਡਾਰੀਆਂ ਨਾਲ ਗਲਬਾਤ ਕੀਤੀ ਅਤੇ ਉੱਥੇ ਮਿਲ ਰਹੀਆਂ ਸਹੂਲਤਾਂ ਦੇ ਨਾਲ ਹੋਰ ਜਾਣਕਾਰੀਆਂ ਲਈਆਂ| ਖੇਡ ਮੰਤਰੀ ਨੇ ਕਿਹਾ ਕਿ ਉਨਾਂ ਦਾ ਮੰਤਵ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਉਪਲੱਬਧ ਕਰਵਾਉਣਾ ਹੈ ਤਾਂ ਜੋ ਖੇਡਾਂ ਵਿਚ ਹਰਿਆਣਾ ਹੋਰ ਅੱਗੇ ਵੱਧ ਚੜ ਸਕੇ ਅਤੇ ਖਿਡਾਰੀ ਵੱਧ ਤੋਂ ਵੱਧ ਮੈਡਲ ਜਿੱਤ ਸਕੇ| ਖੇਫ ਮੰਤਰੀ ਨੇ ਕਿਹਾ ਕਿ ਜੋ ਕੋਚ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਹੀਂ ਕਰ ਰਿਹਾ ਹੈ ਉਨਾਂ ਦੇ ਖਿਲਾਫ ਵਿਭਾਗ ਦੀ ਕਾਰਵਾਈ ਕੀਤੀ ਜਾਵੇਗੀ|
ਸਲਸਵਿਹ/2019
****
ਬਿਹਾਰ ਵਿਧਾਨ ਪਰਿਸ਼ਦ ਤੇ ਕਾਲਾਜਾਰ ਕਮੇਟੀ ਦੇ 18 ਮੈਂਬਰ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ
ਚੰਡੀਗੜ, 23 ਦਸੰਬਰ ( ) – ਬਿਹਾਰ ਵਿਧਾਨ ਪਰਿਸ਼ਦ ਤੇ ਕਾਲਾਜਾਰ ਕਮੇਟੀ ਦੇ 18 ਮੈਂਬਰ ਨੇ ਅੱਜ ਹਰਿਆਣਾ ਰਾਜਭਵਨ ਵਿਚ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਨਾਲ ਮੁਲਾਕਾਤ ਕਰਕੇ ਰਾਜ ਦੇ ਸਭਿਆਚਾਰਕ, ਇਤਿਹਾਸਕ ਅਤੇ ਭੌਗੋਲਿਕ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ|
ਰਾਜਪਾਲ ਸ੍ਰੀ ਆਰਿਆ ਨੇ ਵੀ ਸੂਬੇ ਬਾਰੇ ਵੱਖ-ਵੱਖ ਮਾਮਲਿਆਂ ‘ਤੇ ਵਿਸਥਾਰ ਨਾਲ ਗਲਬਾਤ ਕੀਤੀ| ਉਨਾਂ ਨੇ ਸਾਰੇ ਮੈਂਬਰਾਂ ਦਾ ਰਾਜਭਵਨ ਵਿਚ ਪੁੱਜਣ ‘ਤੇ ਸੁਆਗਤ ਕੀਤਾ| ਉਨਾਂ ਕਿਹਾ ਕਿ ਹਰਿਆਣਾ ਅਤੇ ਬਿਹਾਰ ਰਾਜ ਕਈ ਖੇਤਰਾਂ ਵਿਚ ਬਰਾਬਰੀ ਰੱਖਦੇ ਹਨ ਇਸ ਲਈ ਇਸ ਤਰਾਂ ਦੀਆਂ ਯਾਤਾਰਾਵਾਂ ਦੋਵੇਂ ਸੂਬਿਆਂ ਲਈ ਲਾਭਕਾਰੀ ਹੋਣਗੀਆਂ| ਰਿਟ ਤੇ ਕਾਲਾਜਾਰ ਕਮੇਟੀ ਦਾ 18 ਮੈਂਬਰੀ ਦਲ ਪੰਦਰਾ ਦਿਨਾਂ ਲਈ ਪੰਜ ਸੂਬਿਆਂ ਦੀ ਯਾਤਰਾ ‘ਤੇ ਨਿਕਲਿਆ ਹੈ| ਅਜੇ ਤਕ ਇਹ ਦਲ ਨੇ ਦਿੱਲੀ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ ਸੂਬਿਆਂ ਦਾ ਦੌਰਾ ਕੀਤਾ ਹੈ| ਰਿਟ ਤੇ ਕਾਲਾਜਾਰ ਕਮੇਟੀ ਦੇ ਚੇਅਰਮੈਨ ਆਦਿਤਯ ਨਾਰਾਇਣ ਪਾਂਡੇ ਨੇ ਦਸਿਆ ਕਿ ਇਹ ਦਲ 15 ਦਿਨੀਂ ਯਾਤਰਾ ਦੌਰਾਨ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਮਾਮਲਿਆਂ ‘ਤੇ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ|
ਸਲਸਵਿਹ/2019
*****
ਹਰਿਆਣਾ ਵਿਚ ਬਿਜਲੀ ਨਿਗਮਾਂ ਨੇ ਸੂਬੇ ਵਿਚ ਕਿਸਾਨਾਂ ਨੂੰ ਟਿਊਬਵੈਲਾਂ ਲਈ ਬਿਜਲੀ ਕੁਨੈਕਸ਼ਨ ਦੇਣ ਦਾ ਕੰਮ ਸ਼ੁਰੂ ਕੀਤਾ
ਚੰਡੀਗੜ, 23 ਦਸੰਬਰ ( ) – ਸੂਬੇ ਵਿਚ ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਦੇ ਦੋਵਾਂ ਬਿਜਲੀ ਵੰਡ ਨਿਗਮਾਂ (ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ) ਨੇ 20 ਬੀਐਚਪੀ ਤਕ ਦੇ ਟਿਊਬਵੈਲਾਂ ਲਈ ਬਿਜਲੀ ਕੁਨੈਕਸ਼ਨ ਦੇਣ ਦਾ ਕੰਮ ਸ਼ੁਰੂ}ਕਰ ਦਿੱਤਾ ਹੈ| ਇਸ ਲਈ ਕਿਸਾਨਾਂ ਨੂੰ ਫਾਇਵਸਟਾਰ ਮੋਟਰ ਤੇ ਪੰਪ ਸੈਟ ਨਿਗਮਾਂ ਵੱਲੋਂ ਬਾਜਾਰ ਤੋਂ ਘੱਟ ਕੀਮਤ ਤੇ ਸਬਸਿਡੀਜ ਦਰਾਂ ‘ਤੇ ਪੰਜ ਸਾਲ ਦੀ ਵਾਰੰਟੀ ਨਾਲ ਮਹੁੱਇਆ ਕਰਵਾਏ ਜਾ ਰਹੇ ਹਨ|
ਵਰਣਨਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ 31 ਦਸੰਬਰ, 2018 ਤਕ ਬਿਨੈ ਕਰਨ ਵਾਲੇ ਸਾਰੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦਾ ਐਲਾਨ ਕੀਤਾ ਸੀ| ਸਰਕਾਰ ਵੱਲੋਂ ਟਿਊਬਵੈਲ ਕੁਨੈਕਸ਼ਨਾਂ ਲਈ ਮਾਇਕਰੋ ਇਰੀਗੇਸ਼ਨ ਅਤੇ ਬਿਜਲੀ ਬਚਤ ਵਾਲੀ ਫਾਇਵ ਸਟਾਰ ਰੇਟਿਡ ਮੋਟਰ ਤੇ ਪੰਪ ਸੈਟ ਲਗਾਉਣਾ ਲਾਜਿਮੀ ਕੀਤਾ ਸੀ| ਕਿਸਾਨਾਂ ਲਈ ਕੁਨੈਕਸ਼ਨ ਲੈਣ ਦੀ ਪ੍ਰਕ੍ਰਿਆ ਨੂੰ ਆਸਾਨ ਕਰਦੇ ਹੋਏ, ਦੋਵੇਂ ਬਿਜਲੀ ਨਿਗਮਾਂ ਵੱਲੋਂ ਤਿੰਨ ਤੋਂ ਤੀਸ ਬੀਐਚਪੀ ਤਕ ਦੀ ਫਾਇਵਸਟਾਰ ਰੇਟਿਡ ਮੋਟਰਾਂ ਪੰਜ ਸਾਲ ਦੀ ਵਾਰੰਟੀ ਨਾਲ ਬਾਜਾਰ ਤੋਂ ਬਹੁਤ ਘੱਟ ਕੀਮਤ ‘ਤੇ ਮਹੁੱਇਆ ਕਰਵਾਈ ਜਾ ਰਹੀ ਹੈ| ਜੋ ਕਿ ਬਾਜਾਰ ਵਿਚ ਇਕ ਸਾਲ ਦੀ ਵਾਰੰਟ. ਵਾਲੀ ਫਾਇਵਸਟਾਰ ਰੇਟਿਡ ਮੋਟਰ ਤੇ ਪੰਪ ਸੈਟ ਤੋਂ ਵੀ ਘੱਟ ਹੈ| ਬਿਨੈਕਾਰਾਂ ਵੱਲੋਂ ਬਿਜਲੀ ਨਿਗਮਾਂ ਦੇ ਵੈਬ ਪੋਟਰਲ ‘ਤੇ ਆਨਲਾਇਨ ਫਾਇਵਸਟਾਰ ਰੇਟਿਡ ਮੋਟਰ ਤੇ ਪੰਪ ਸੈਟ ਦੀ ਕੀਮਤ ਅਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਰਤਾਂ ਅਨੁਸਾਰ ਕੁਨੈਕਸ਼ਨ ‘ਤੇ ਖਰਚ ਹੋਣ ਵਾਲੀ ਅਨੁਮਾਨਿਤ ਰਕਮ ਜਮਾਂ ਕਰਵਾਉਣ ‘ਤੇ ਕੁਨੈਕਸ਼ਨ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ|
ਇਹ ਜਾਣਕਾਰੀ ਦਿੰਦੇ ਹੋਏ ਨਿਗਮ ਦੇ ਬੁਲਾਰੇ ਨੇ ਅੱਜ ਇੱਥੇ ਦਸਿਆ ਕਿ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਰੱਖਣ ਦੇ ਮੰਤਵ ਨਾਲ ਬਿਨੈ ਕਰਨ ਨਾਲ ਮੋਟਰ ਦੀ ਕੀਮਤ ਤੇ ਕੁਨੈਕਸ਼ਨ ਦੀ ਅਨੁਮਾਨਿਤ ਰਕਮ ਜਮਾਂ ਕਰਨ ਦੀ ਪ੍ਰਕ੍ਰਿਆ ਨੂੰ ਆਨ-ਲਾਇਨ ਰੱਖਿਆ ਗਿਆ ਹੈ| ਮੋਟਰ ਦੀ ਕੀਮਤ ਤੇ ਅਨੁਮਾਨਿਤ ਰਕਮ ਜਮਾਂ ਕਰਵਾਉਣ ਦੀ ਸੀਨੀਆਰਿਟੀ ਅਨੁਸਾਰ ਹੀ ਇਹ ਬਿਜਲੀ ਕੁਨੈਕਸ਼ਨ ਜਾਰੀ ਕੀਤੇ ਜਾ ਰਹੇ ਹਨ|
ਉਨਾਂ ਅੱਗੇ ਦਸਿਆ ਕਿ ਪੰਜ ਸਾਲ ਦੀ ਵਾਰੰਟੀ ਨਾਲ ਫਾਇਵਸਟਾਰ ਮੋਟਰ ਤੇ ਪੰਪ ਸੈਟ ਸਸਤੇ ਤੇ ਕਿਫਾਇਤੀ ਦਾਮਾਂ ‘ਤੇ ਮਹੁੱਇਆ ਕਰਵਾਉਣ ਲਈ ਬਿਜਲੀ ਨਿਗਮਾਂ ਵੱਲੋਂ ਵੱਡੇ ਪੱਧਰ ‘ਤੇ ਟੈਂਡਰ ਕੀਤੇ ਗਏ ਸਨ| ਨਿਗਮਾਂ ਵੱਲੋਂ ਕਿਸਾਨਾਂ ਨੂੰ 3 ਬੀਐਚਪੀ ਦੀ ਮੋਟਰ 17,957 ਰੁਪਏ ਦੀ ਕੀਮਤ ‘ਤੇ ਮਹੁੱਇਆ ਕਰਵਾਈ ਜਾ ਰਹੀ ਹੈ| ਇਸ ਤਰਾਂ, 5 ਬੀਐਚਪੀ ਦੀ ਮੋਟਰ 21,865 ਰੁਪਏ, 7.5 ਬੀਐਚਪੀ ਦੀ ਮੋਟਰ 26,618 ਰੁਪਏ, 10 ਬੀਐਚਪੀ ਦੀ ਮੋਟਰ 30,361 ਰੁਪਏ, 12.5 ਬੀਐਚਪੀ ਦੀ ਮੋਟਰ 33,671 ਰੁਪਏ, 15 ਬੀਐਚਪੀ ਦੀ ਮੋਟਰ 38,909 ਰੁਪਏ, 17.5 ਬੀਐਚਪੀ ਦੀ ਮੋਟਰ 39,011 ਰੁਪਏ, 20 ਬੀਐਚਪੀ ਦੀ ਮੋਟਰ 43891 ਰੁਪਏ, 22.5 ਤੇ 25 ਬੀਐਚਪੀ ਦੀ ਮੋਟਰ 50,491 ਰੁਪਏ, 27.5 ਤੇ 30 ਬੀਐਚਪੀ ਦੀ ਮੋਟਰ 55,309 ਰੁਪਏ ਕੀਮਤ ‘ਤੇ ਮਹੁੱਇਆ ਕਰਵਾਈ ਜਾ ਰਹੀ ਹੈ|