ਹਰਿਆਣਾ ਦੇ ਮੁੱਖ ਮੰਤਰੀ ਨੇ ਜਾਖਲ ਮੰਡੀ ਦੀ ਨਗਰ ਪਾਲਿਕਾ ਵਿਚ ਰੇਜੀਡੈਂਟ ਆਡਿਟਰ ਦੀ ਆਸਾਮੀ ਸਿਰਜਿਤ ਕਰਨ ਨੂੰ ਪ੍ਰਵਾਨਗੀ ਦਿੱਤੀ.

ਚੰਡੀਗੜ, 19 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਾਖਲ ਮੰਡੀ ਦੀ ਨਗਰ ਪਾਲਿਕਾ ਵਿਚ ਰੇਜੀਡੈਂਟ ਆਡਿਟਰ ਦੀ ਆਸਾਮੀ ਦੇ ਸਿਰਜਿਤ ਦੇ ਇਕ ਪ੍ਰਸਤਾਵ ਨੂੰ ਆਪਣੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਨਵੀਂ ਗਠਨ ਨਗਰ ਪਾਲਿਕਾ, ਜਾਖਲ ਮੰਡੀ ਵਿਚ ਆਡਿਟ ਦੇ ਸਬੰਧ ਵਿਚ ਕੰਮ ਨੂੰ ਜਲਦੀ ਨਿਪਟਾਉਣ ਲਈ ਆਡਿਟਰ ਆਸਾਮੀ ਦੀ ਸਿਰਜਿਤ ਕੀਤਾ ਗਿਆ ਹੈ ਤਾਂ ਜੋ ਇਸ ਤਰਾਂ ਦੇ ਦੈਨਿਕ ਕੰਮਾਂ ਨੂੰ ਜਲਦੀ ਤੋਂ ਜਲਦੀ ਨਿਪਟਾਇਆ ਜਾ ਸਕੇ|

*****
ਗੁਰੂਗ੍ਰਾਮ ਵਿਚ ਬਲਾਕਚੈਨ ਤਕਨਾਲੋਜੀ ‘ਤੇ ਇਕ ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤਾ ਜਾਵੇਗਾ
ਚੰਡੀਗੜ, 19 ਦਸੰਬਰ ( ) – ਹਰਿਆਣਾ ਸਰਕਾਰ ਰਾਜ ਵਿਚ ਨੌਜੁਆਨਾ ਨੂੰ ਰੋਜਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਅਤੇ ਰਾਜ ਦੀ ਅਰਥਚਾਰੇ ਨੂੰ ਪ੍ਰੋਤਸਾਹਨ ਦੇਣ ਲਈ ਸੂਚਨਾ ਤਕਨਾਲੋਜੀ ਰਾਹੀਂ ਨਿਰੰਤਰ ਯਤਨ ਕਰ ਰਹੀ ਹੈ ਅਤੇ ਇਸ ਕੜੀ ਵਿਚ ਗੁਰੂਗ੍ਰਾਮ ਵਿਚ ਬਲਾਕਚੈਨ ਤਕਨਾਲੋਜੀ ‘ਤੇ ਇਕ ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤਾ ਜਾਵੇਗਾ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੂਚਨਾ ਤਕਨਾਲੋਜੀ, ਇਲੈਕਟ੍ਰੋਨਿਕਸ ਅਤੇ ਸੰਚਾਰ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੰਗਠਨ ਸਾਫਟਵੇਅਰ ਤਕਨਾਲੋਜੀ ਪਾਕਰਸ ਆਫ਼ ਇੰਡੀਆ (ਐਸ.ਟੀ.ਪੀ.ਆਈ.) ਵੱਲੋਂ ਮੰਤਰਾਲੇ ਅਤੇ ਸੂਚਨਾ ਤਕਨਾਲੋਜੀ, ਇਲੈਕਟ੍ਰੋਨਿਕਸ ਅਤੇ ਸੰਚਾਰ ਵਿਭਾਗ, ਹਰਿਆਣਾ (ਐਸ.ਟੀ.ਪੀ.ਆਈ.) ਦੇ ਸਹਿਯੋਗ ਨਾਲ ਐਸ.ਟੀ.ਪੀ.ਆਈ. ਗੁਰੂਗ੍ਰਾਮ ਵਿਚ ਬਲਾਕਚੈਨ ਤਕਨਾਲੋਜੀ ‘ਤੇ ਇਹ ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤਾ ਜਾਵੇਗਾ| ਇਹ ਸੈਂਟਰ ਆਫ ਐਕਸੀਲੈਂਸ ਨਵੀਨਤਮ ਤਕਨਾਲੋਜੀ ਵਿਚ ਅੱਤਅਧੁਨਿਕ ਤਕਨਾਲੋਜੀ ਸਟਾਰਟਅੱਪਸ ਨੂੰ ਪ੍ਰੋਤਸਾਹਨ ਦੇ ਕੇ ਨੌਜੁਆਨਾਂ, ਖੋਜ ਵਿਦਿਆਰਥੀਆਂ, ਇੰਜੀਨਅਰਾਂ ਅਤੇ ਸਮਾਜ ਵਿਚ ਉਧਮਸ਼ੀਲਤਾ ਦੀ ਭਾਵਨਾ ਨੂੰ ਉਤਸਾਹਿਤ ਕਰੇਗਾ|
ਉਨਾਂ ਨੇ ਦਸਿਆ ਕਿ ਇਹ ਐਕਸੀਲੈਂਸ ਕੇਂਦਰ ਪੰਜ ਸਾਲ ਦੇ ਸਮੇਂ ਵਿਚ 25 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 10,000 ਵਰਗ ਫੁੱਟ ਵਿਚ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਲਗਭਗ 100 ਸਟਾਰਟਅੱਪਸ ਦੇ ਲਾਭ ਹੋਣ ਦੀ ਸੰਭਾਵਨਾ ਹੈ| ਇਸ ਦੇ ਮਾਰਚ, 2020 ਤਕ ਚਾਲੂ ਹੋਣ ਦੀ ਸੰਭਾਵਨਾ ਹੈ| ਇਸ ਪਹਿਲ ਨਾਲ ਬਲਾਕ ਚੇਨ ਖੇਤਰ ਵਿਚ ਅਤਿਆਧੁਨਿਕ ਤਕਨਾਲੋਜੀ ‘ਤੇ ਸਟਾਰਟਅੱਪਸ ਸ਼ੁਰੂ ਕਰਨ ਦੇ ਨਾਲ-ਨਾਲ ਰਾਜ ਨੂੰ ਡਿਜੀਟਲ ਰੂਪ ਨਾਲ ਮਜਬੂਤ ਸਮਾਜ, ਗਿਆਨ ਆਧਾਰਿਤ ਅਰਥਵਿਵਸਥਾ ਅਤੇ ਸੇਵਾ ਵੰਡ ਦੀ ਗੁਣਵੱਤਾ ਵਿਚ ਸੁਧਾਰ ਕਰਨ ਵਿਚ ਮਦਦ ਮਿਲੇਗੀ|
ਬੁਲਾਰੇ ਨੇ ਦਸਿਆ ਕਿ ਇਸ ਐਕਸੀਲੈਂਸ ਕੇਂਦਰ ਵਿਚ ਸਲਾਹਕਾਰ ਅਭਿਨਵ ਵਿਚਾਰਾਂ ਨੂੰ ਪ੍ਰਮਾਣਿਤ ਕਰ ਕੇ ਇਸ ਦੇ ਆਲੇ-ਦੁਆਲੇ ਉਤਪਾਦ ਅਤੇ ਸੇਵਾਵਾਂ ਦਾ ਨਿਰਮਾਣ ਕਰ ਕੇ, ਉਦਯੋਗ ਸੰਪਰਕ ਦੇ ਨਾਲ ਇਕ ਚੰਗੀ ਤਰਾ ਪ੍ਰਭਾਸ਼ਿਤ ਇੰਨਕਿਯੂਬੇਂਸ਼ਨ ਐਂਡ ਐਕਸੀਲਰੇਸ਼ਨ ਰਾਹੀਂ ਸਟਾਰਟਅੱਪ ਨੂੰ ਟ੍ਰੇਨਡ ਕਰਨਗੇ|
ਉਨਾਂ ਨੇ ਦਸਿਆ ਕਿ ਇਹ ਐਕਸੀਲੈਂਸ ਕੇਂਦਰ ਵਿਸ਼ੇਸ਼ ਰੂਪ ਨਾਲ ਬਲਾਕਚੈਨ ਤਕਨਾਲੋਜੀ ਅਤੇ ਇਕ ਬਿਜਨੈਸ ਪਲਾਨ ਦੇ ਨਾਲ ਇਸ ਦੇ ਐਪਲੀਕੇਸ਼ਨ ਦੇ ਖੇਤਰ ਵਿਚ ਸੰਭਾਵਿਤ ਅੱਤਅਧੂਨਿਕ ਸੂਚਨਾ ਤਕਨਾਲੋਜੀ ਉਧਮੀ ਦੀ ਪਹਿਚਾਣ ਕਰੇਗਾ ਅਤੇ ਉਸ ਦੀ ਸਹਾਇਤਾ ਕਰੇਗਾ| ਇਸ ਦੇ ਨਾਲ-ਨਾਲ ਹੀ, ਇਹ ਕੇਂਦਰ ਪ੍ਰਬੰਧਿਤ ਕੰਮ ਖੇਤਰ ਦੇ ਨਾਲ ਪ੍ਰਕ੍ਰਿਆਵਾਂ, ਤਕਨਾਲੋਜੀਆਂ ਅਤੇ ਉਤਪਾਦ ਦੇ ਵਿਕਾਸ ਵਿਚ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰੇਗਾ| ਇਹ ਐਕਸੀਲੈਂਸ ਕੇਂਦਰ ਸੁਝਾਅ ਅਤੇ ਮਾਰਕਟਿੰਗ ਸਹਾਇਤਾ ਉਪਲਬਧ ਕਰਵਾਏਗਾ, ਨਵਾਂਚਾਰਾਂ ਦੇ ਵਪਾਰੀਕਰਣ ਲਈ ਖੋਜ ਕਰਤਾਵਾਂ ਅਤੇ ਉਦਮੀਆਂ ਨੂੰ ਜੋੜੇਗਾ ਅਤੇ ਦੇਸ਼ ਦੇ ਨਾਲ-ਨਾਲ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਵਧਾਏਗਾ|

*****
ਚੰਡੀਗੜ, 19 ਦਸੰਬਰ ( ) – ਹਰਿਆਣਾ ਵਿਚ ਕੌਮੀ ਜਲ ਮਿਸ਼ਨ ਦੇ ਤਹਿਤ ਜਲ ਸਰੰਖਣ ਲਈ ਰਾਜ ਵਿਸ਼ੇਸ਼ ਕੰਮ ਯੋਜਨਾ ਤਹਿਤ ਹਰਿਆਣਾ ਸਿੰਚਾਈ ਖੋਜ ਅਤੇ ਪ੍ਰਬੰਧ ਸੰਸਥਾਨ ਕੁਰੂਕਸ਼ੇਤਰ ਦੇ ਪ੍ਰਿੰਸੀਪਲ ਡਾਇਰੈਕਟਰ ਨੂੰ ਨੋਡਲ ਅਧਿਕਾਰੀ ਨਾਮਜਦ ਕੀਤਾ ਹੈ| ਕੌਮੀ ਜਲ ਮਿਸ਼ਨ ਦਾ ਮੁੱਖ ਮੰਤਵ ਜਲ ਸਰੰਖਣ, ਜਲ ਨੂੰ ਘੱਟ ਤੋਂ ਘੱਟ ਬਰਬਾਦੀ ਅਤੇ ਏਕੀਕ੍ਰਿਤ ਜਲ ਸੰਸਾਧਨ ਵਿਕਾਸ ਅਤੇ ਪ੍ਰਬੰਧਨ ਰਾਹੀਂ ਪਾਣੀ ਦੀ ਸਮਾਨ ਵੰਡ ਯਕੀਨੀ ਕਰਨਾ ਹੈ|
ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਦੀ ਅਗਵਾਈ ਹੇਠ ਕੌਮੀ ਜਲ ਮਿਸ਼ਨ ਦੇ ਤਹਿਤ ਜਲ ਸਰੰਖਣ ਲਈ ਰਾਜ ਵਿਸ਼ੇਸ਼ ਕਾਰਜ ਯੋਜਨਾ ਤਿਆਰ ਕਰਨ ਸਬੰਧੀ ਹੋਈ ਮੀਟਿੰਗ ਵਿਚ ਦਿੱਤੀ ਗਈ|
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਮਿਸ਼ਨ ਦੇ ਤਹਿਤ ਇਕ ਸੈਂਟਰਲਾਇਜਡ ਪੋਰਟਲ ਤਿਆਰ ਕੀਤਾ ਜਾਵੇ ਜਿਸ ‘ਤੇ ਸਬੰਧਿਤ ਵਿਭਾਗਾਂ ਵੱਲੋਂ ਸਮੇਂ-ਸਮੇਂ ‘ਤੇ ਜਲ ਸਰੋਤਾਂ, ਪਾਣੀ ਦੀ ਖਪਤ ਅਤੇ ਜਲ ਦੀ ਗੁਣਵੱਤਾ ਦੀ ਜਾਂਚ ਰੋਪਰਟ ਜੀ.ਪੀ.ਐਸ. ਲੋਕੇਸ਼ਨ ਦੇ ਨਾਲ ਅਪਲੋਡ ਕੀਤੀ ਜਾਵੇ ਤਾਂ ਜੋ ਸਾਰੇ ਵਿਭਾਗਾਂ ਨੂੰ ਏਕੀਕ੍ਰਿਤ ਡਾਟਾ ਉਪਲਬਧ ਹੋ ਸਕੇ| ਉਨਾਂ ਨੇ ਕਿਹਾ ਕਿ ਖੇਤੀਬਾੜੀ, ਸਿੰਚਾਈ, ਸ਼ਹਿਰੀ ਸਥਾਨਕ ਨਿਗਮ, ਉਦਯੋਗ ਅਤੇ ਵਨ ਵਿਭਾਗ ਦੇ ਵਿਭਾਗਾਂ ਦੇ ਪ੍ਰਮੁੱਖਾਂ ਦੀ ਅਗਵਾਈ ਹੇਠ ਸਬ-ਕਮੇਟੀਆਂ ਬਣਾਈਆਂ ਜਾਣ ਜੋ ਇਸ ਮਿਸ਼ਨ ਦੇ ਤਹਿਤ ਕੰਮ ਕਰਨਗੀਆਂ| ਇੰਨਾਂ ਸਬ-ਕਮੇਟੀਆਂ ਵੱਲੋਂ 31 ਜਨਵਰੀ, 2020 ਤਕ ਜਲ ਸਰੰਖਣ ਸਬੰਧਿਤ ਡ੍ਰਾਫਟ ਰਿਪੋਰਟ ਤਿਆਰ ਕਰ ਰਾਜ ਪੱਧਰੀ ਨਿਗਰਾਨੀ ਕਮੇਟੀ ਨੂੰ ਦਿੱਤੀ ਜਾਵੇ| ਇਸ ਤੋਂ ਇਲਾਵਾ, ਸਬੰਧਿਤ ਵਿਭਾਗਾਂ ਵੱਲੋਂ ਨੋਡਲ ਅਧਿਕਾਰੀਆਂ ਦੀ ਵੀ ਨਿਯੁਕਤੀ ਕੀਤੀ ਜਾਵੇ|
ਮੀਟਿੰਗ ਵਿਚ ਦਸਿਆ ਗਿਆ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੌਮੀ ਜਲ ਮਿਸ਼ਨ ਦੇ ਤਹਿਤ ਮੁੱਖ ਸਕੱਤਰ ਦੀ ਅਗਵਾਈ ਹੇਠ ਰਾਜ ਪੱਧਰ ਸਟੀਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ| ਇਸ ਕਮੇਟੀ ਦਾ ਮੁੱਖ ਉਦੇਸ਼ ਰਾਜ ਵਿਸ਼ੇਸ਼ ਕਾਰਜ ਯੋਜਨਾ ਨੂੰ ਲਾਗੂ ਕਰਨਾ ਅਤੇ ਰਾਜ ਨਿਗਰਾਨੀ ਕਮੇਟੀ ਦੇ ਕੰਮਾਂ ਦੀ ਸਮੀਖਿਆ ਕਰਨਾ ਹੋਵੇਗਾ| ਇਸ ਤੋਂ ਇਲਾਵਾ, ਇਹ ਕਮੇਟੀ ਜਲ ਸਰੋਤਾਂ ਤੇ ਜਲ ਦੀ ਖਪਤ ਦੀ ਸਟੇਟਸ ਰਿਪੋਰਟ, ਅੰਤਰਿਮ ਰਿਪੋਰਟ ਅਤੇ ਰਾਜ ਵਿਸ਼ੇਸ਼ ਕਾਰਜ ਯੋਜਨਾ ਨੂੰ ਮੰਜੂਰੀ ਪ੍ਰਦਾਨ ਕਰੇਗੀ| ਮੀਟਿੰਗ ਵਿਚ ਦਸਿਆ ਗਿਆ ਕਿ ਰਾਜ ਵਿਸ਼ੇਸ਼ ਕਾਰਜ ਯੌਜਨਾ ਦੇ ਤਹਿਤ ਤਿੰਨ ਪੜਾਆਂ ਵਿਚ ਜਲ ਸਰੋਤਾਂ, ਜਲ ਦੀ ਉਪਲਬਧਤਾ ਅਤੇ ਪ੍ਰਬੰਧਨ ‘ਤੇ ਡਾਟਾ ਇਕੱਠਾ ਕੀਤਾ ਜਾਵੇਗਾ| ਇਸ ਤੋਂ ਇਲਾਵਾ, ਇਸ ਮਿਸ਼ਨ ਸਬੰਧੀ ਰਾਜ ਪੱਧਰੀ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ| ਦੂਸਰੇ ਪੜਾਅ ਵਿਚ ਕਲਾਈਮੇਟ ਬਦਲਾਅ ਦੇ ਪ੍ਰਭਾਵਾਂ ਦਾ ਮੁਲਾਂਕਣ, ਵੈਕਲਪਿਕ ਉਪਾਆਂ ਅਤੇ ਪਾਲਿਸੀ ਬਨਾਉਣ ਵਾਲੇ ਹਿੱਤ ਧਾਰਕਾਂ ਲਈ ਵਰਕਸ਼ਾਪਾਂ ਦਾ ਆਯੋਜਨ ਕਰਨਾ ਸ਼ਾਮਿਲ ਹੈ| ਤੀਸਰੇ ਪੜਾਅ ਵਿਚ ਵਰਕਸ਼ਾਪਾਂ ਦੀ ਰਿਪੋਰਟ ਦੇ ਅਨੁਸਾਰ ਆਏ ਸੁਝਾਆਂ ਨੂੰ ਲਾਗੂ ਕਰਨਾ ਸ਼ਾਮਿਲ ਹੈ|
ਮੀਟਿੰਗ ਵਿਚ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਨੀਲ ਗੁਲਾਟੀ, ਵਣ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਵਾਤਾਵਰਣ ਅਤੇ ਕਲਾਈਮੇਟ ਬਦਲਾਅ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਸੀ. ਗੁਪਤਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ|

 *****
ਹਰਿਆਣਾ ਸਕੂਲ ਸਿਖਿਆ ਬੋਰਡ ਦੀ ਗੋਲਡਨ ਜੈਯੰਤੀ ਸਮਾਰੋਹ ਵਿਚ ਵਧੀਅ ਪ੍ਰਦਰਸ਼ਨ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ – ਸਿੱਖਿਆ ਮੰਤਰੀ
ਚੰਡੀਗੜ, 19 ਦਸੰਬਰ ( ) – ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਹਰਿਆਣਾ ਸਕੂਲ ਸਿਖਿਆ ਬੋਰਡ ਨੂੰ ਪ੍ਰੀਖਿਆਰਥੀਆਂ ਵਿਚ ਵਿਸ਼ੇਸ਼ ਪ੍ਰਦਰਸ਼ਨ ਕਰਨ ਵਾਲੇ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ 20 ਦਸੰਬਰ ਨੂੰ ਗੋਲਡਨ ਜੈਯੰਤੀ ਸਮਾਰੋਹ ਵਿਚ ਸਨਮਾਨਿਤ ਕੀਤਾ ਜਾਵੇਗਾ, ਇਸ ਤੋਂ ਇਲਾਵਾ, ਬੋਰਡ ਪ੍ਰੀਖਿਆਵਾਂ ਵਿਚ ਟਾਪ ਕਰਨ ਵਾਲੇ ਵਿਦਿਆਰਥੀਆਂ ਅਤੇ ਨਕਲ ਰੋਕਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਵੀ ਭਿਵਾਨੀ ਵਿਚ ਆਯੋਜਿਤ ਇਸ ਸਮਾਰੋਹ ਵਿਚ ਮੁੱਖ ਮੰਤਰੀ ਮਨੋਹਰ ਲਾਲ ਸਨਮਾਨਿਤ ਕਰਨਗੇ|
ਉਨਾਂ ਨੇ ਅੱਜ ਇੱਥੇ ਦਸਿਆ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ 1969 ਨੂੰ ਹੋਈ ਸੀ ਜਿਸ ਦੇ ਹੁਣ ਪੂਰੇ 50 ਸਾਲ ਹੋ ਗਏ ਹਨ| ਉਨਾਂ ਨੇ ਦਸਿਆ ਕਿ ਬੋਰਡ ਦਾ 50 ਸਾਲ ਦਾ ਸਫਰ ਉਪਲਬਧੀਆਂ ਭਰਿਆ ਰਿਹਾ ਹੈ| ਬੋਰਡ ਵੱਲੋਂ ਮੌਜੂਦਾ ਵਿਚ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲੀ ਪ੍ਰੀਖਿਆ, ਡੀ. ਐਡ ਪ੍ਰੀਖਿਆ ਕਲਾਸ ਤੀਸਰੀ ਤੋਂ ਅੱਠਵੀਂ ਦੀ ਪ੍ਰੀਖਿਆ ਦੇ ਸੁਆਲ ਪੱਤਰ ਉਪਲਬਧ ਕਰਵਾਉਣਾ, ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦਾ ਹਰੇਕ ਸਾਲ ਆਯੋਜਨ, ਮੇਵਾਤ ਵਿਕਾਸ ਅਥਾਰਿਟੀ ਦੇ ਤਹਿਤ ਚਲਾਹੇ ਜਾ ਰਹੇ ਸਕੂਲਾਂ ਦੀ ਭਰਤੀ ਪ੍ਰੀਖਿਆ ਆਰੋਹੀ ਮਾਡਲ ਸਕੂਲ ਦੀ ਪ੍ਰਵੇਸ਼ ਪ੍ਰੀਖਿਆ, ਆਰੋਹੀ ਮਾਡਲ ਸਕੂਲ ਦੇ ਲਈ ਵਿਦਿਅਕ ਸਟਾਫ ਦੀ ਭਰਤੀ ਦੀ ਪ੍ਰੀਖਿਆ ਸਪੈਸ਼ਲ ਐਜੂਕੇਸ਼ਰ ਦੀ ਭਰਤੀ ਪ੍ਰੀਖਿਆ ਦੇ ਨਾਲ ਲਗਭਗ 15 ਪ੍ਰਖਿਆਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ|
ਸਿੱਖਿਆ ਮੰਤਰੀ ਨੇ ਦਸਿਆ ਕਿ ਬੋਰਡ ਵੱਲੋਂ ਆਪਣੇ ਕੰਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਲਗਭਗ ਸੌ-ਫੀਸਦੀ ਕੰਪਿਊਟੀਕਰਣ ਕੀਤਾ ਗਿਆ ਹੈ| ਬੋਰਡ ਪ੍ਰੀਖਿਆਵਾਂ ਵਿਚ ਹੁਸ਼ਿਆਰ ਪ੍ਰੀਖਿਆਰਥੀਆਂ ਨੂੰ ਵੱਖ-ਵੱਖ ਤਰਾਂ ਦੇ ਵਜੀਫੇ ਪ੍ਰਦਾਨ ਕੀਤੇ ਜਾ ਰਹੇ ਹਨ| ਕਈ ਮਾਮਲਿਆਂ ਵਿਚ ਹਰਿਆਣਾ ਸਕੂਲ ਸਿਖਿਆ ਬੋਰਡ ਦੇਸ਼ ਦੇ ਕੇਂਦਰੀ ਬੋਰਡ (ਸੀ.ਬੀ.ਐਸ.ਈ.) ਨਵੀਂ ਦਿੱਲੀ ਦੇ ਪੱਥ ਪ੍ਰਦਰਸ਼ਨ ਵਜੋ ਵੀ ਕੰਮ ਕਰ ਰਿਹਾ ਹੈ ਜਿਸ ਵਿਚ ਮੁੱਖ ਰੂਪ ਨਾਲ ਸਕੂਲੀ ਪ੍ਰੀਖਿਆਰਥੀਆਂ ਦਾ ਅੰਦਰੁਨੀ ਅਤੇ ਸਤਤ ਮੁਲਾਂਕਣ ਸ਼ਾਮਿਲ ਹੈ| ਨਾਗਾਲੈਂਡ ਅਤੇ ਉੱਤਰ ਪ੍ਰਦੇਸ਼ ਦੇ ਸਿੱਖਿਆ ਬੋਰਡ ਨੇ ਵੀ ਹਰਿਆਣਾ ਬੋਰਡ ਦਾ ਅਨੁਕਰਣ ਕੀਤਾ ਹੈ|
ਉਨਾਂ ਨੇ ਦਸਿਆ ਕਿ ਬੋਰਡ ਵੱਲੋਂ ਕਲ 20 ਦਸੰਬਰ ਨੁੰ ਗੋਲਡਨ ਜੈਯੰਤੀ ਸਮਾਰੋਹ ਵਿਚ ਡਾ. ਕਲਪਨਾ ਚਾਵਲਾ ਐਵਾਰਡ ਅਜਿਹੀ ਕੁੜੀਆਂ ਨੂੰ ਦਿੱਤਾ ਜਾਵੇਗਾ ਜਿਨਾਂ ਨੇ ਬੋਰਡ ਦੀ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਵਿਚ ਰਾਜ ਭਰ ਵਿਚ ਪਹਿਲੇ ਸਥਾਨ ਪ੍ਰਾਪਤ ਕੀਤਾ ਹੈ, ਉਨਾਂ ਨੂੰ ਇਸ ਐਵਾਰਡ ਵਿਚ ਇਕ ਗੋਲਡਨ ਤਮਗਾ, 51000 ਰੁਪਏੇ ਦਾ ਨਗਦ ਇਨਾਮ ਤੇ ਇਕ ਪ੍ਰਸਸ਼ਤੀ ਪੱਤਤਰ ਨਾਲ ਸਨਮਾਨਿਤ ਕੀਤਾ ਜਾਵੇਗਾ| ਉਨਾਂ ਨੇ ਅੱਗੇ ਦਸਿਆ ਕਿ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦੀ ਬੋਰਡ ਪ੍ਰੀਖਿਆਵਾਂ ਵਿਚ ਰਾਜਭਰ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜਿਸ ਵਿਚ ਉਨਾਂ ਨੁੰ ਬੋਰਡ ਵੱਲੋਂ ਗੋਲਡਨ ਤਮਗਾ 51000 ਰੁਪਏ ਨਗਦ ਅਤੇ ਪ੍ਰਸਸ਼ਤੀ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ|
ਸ੍ਰੀ ਕੰਵਰ ਪਾਲ ਨੇ ਦਸਿਆ ਕਿ ਬੋਰਡ ਪ੍ਰੀਖਿਆਵਾਂ ਵਿਚ ਨਕਲ ਰੋਕਣ ਵਿਚ ਅਹਿਮ ਯੋਗਦਾਨ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਇੰਨਾਂ ਨੂੰ ਇਕ ਟ੍ਰਾਫੀ, 5100 ਰੁਪਏ ਨਗਦ ਅਤੇ ਇਕ ਪ੍ਰਸ਼ਸਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ|