ਹਰਿਆਣਾ ਦੇ ਮੁੱਖ ਮੰਤਰੀ 12 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਬਾਰ ਕਾਊਂਸਿਲ ਦੇ ਵੈਬਪੋਰਟਲ ਦਾ ਉਦਘਾਟਨ ਕਰਨਗੇ.
ਹਰਿਆਣਾ ਦੇ ਮੁੱਖ ਮੰਤਰੀ 12 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਬਾਰ ਕਾਊਂਸਿਲ ਦੇ ਵੈਬਪੋਰਟਲ ਦਾ ਉਦਘਾਟਨ ਕਰਨਗੇ.
ਚੰਡੀਗੜ, 11 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 12 ਦਸੰਬਰ, 2019 ਨੂੰ ਚੰਡੀਗੜ ਸਥਿਤ ਸੈਕਟਰ 37ਏ ਦੇ ਲਾ ਭਵਨ ਵਿਚ ਪੰਜਾਬ ਅਤੇ ਹਰਿਆਣਾ ਬਾਰ ਕਾਊਂਸਿਲ ਦੇ ਵੈਬਪੋਰਟਲ ਦਾ ਉਦਘਾਟਨ ਕਰਨਗੇ| ਇਸ ਮੌਕੇ ‘ਤੇ ਉਹ ਜਸਟਿਸ ਐਸ.ਐਨ. ਅਗਰਵਾਲ (ਸੇਵਾਮੁਕਤ) ਵੱਲੋਂ ਲਿਖਿਤ ਇਕ ਕਿਤਾਬ ਦੀ ਘੁੰਡ ਚੁਕਾਈ ਵੀ ਕਰਨਗੇ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਐਕਵੋਕੇਟ ਜਨਰਲ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਪ੍ਰੋਗ੍ਰਾਮ ਦੀ ਅਗਵਾਈ ਸੁਪਰੀਮ ਕੋਰਟ ਦੇ ਜੱਜ ਅਸ਼ੋਕ ਭਾਨ (ਸੇਵਾ ਮੁਕਤ) ਕਰਨਗੇ ਅਤੇ ਪ੍ਰੋਗ੍ਰਾਮ ਵਿਚ ਹਰਿਆਣਾ ਦੇ ਐਕਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਦੀ ਵਿਸ਼ੇਸ਼ ਮੌਜੂਦਗੀ ਰਹੇਗੀ|
ਉਨਾਂ ਨੇ ਦਸਿਆ ਕਿ ਪ੍ਰੋਗ੍ਰਾਮ ਵਿਚ ਬਾਰ ਕਾਊਂਸਿਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਬਰਾੜ, ਵਾਇਸ ਚੇਅਰਮੈਨ ਗੁਰਤੇਜ ਸਿੰਘ ਗਰੇਵਾਲ, ਸਕੱਤਰ ਸੁਵੀਰ ਸਿੱਧੂ ਅਤੇ ਬਾਬ ਕਾਊਂਸਿਲ ਆਡ ਇੰਡੀਆ ਦੇ ਮੈਂਬਰ ਪ੍ਰਤਾਪ ਸਿੰਘ ਵੀ ਮੌਜ਼ੂਦ ਰਹਿਣਗੇ|
*****
ਸਮਕਾਲੀ ਮੂਰਤੀ ਕਲਾ ‘ਤੇ ਆਧਾਰਿਤ ਕੌਮੀ ਪੱਧਰ ਦੇ ਕੈਂਪਾਂ ਲਈ ਰਜਿਸਟਰੇਸ਼ਨ 20 ਦਸੰਬਰ ਤਕ
ਚੰਡੀਗੜ, 11 ਦਸੰਬਰ – ਹਰਿਆਣਾ ਦੇ ਕਲਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਲੁਪਤ ਹੁੰਦੀ ਮੂਰਤੀਕਲਾ ਤੇ ਵਿਕਾਸ ਲਈ ਕੌਮੀ ਸਮਕਾਲੀ ਮੂਰਤੀ ਕਲਾ ‘ਤੇ ਆਧਾਰਿਤ ਕੌਮੀ ਪੱਧਰ ਦੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ| ਇਸ ਦੇ ਲਈ ਹਰਿਆਣਾ ਅਤੇ ਹੋਰ ਰਾਜਾਂ ਦੇ ਹੁਸ਼ਿਆਰ ਅਤੇ ਮੰਨੇ-ਪ੍ਰਮੰਨੇ ਮੂਰਤੀਸ਼ਿਲਪ ਕਲਾਕਾਰਾਂ ਵੱਲੋਂ 20 ਦਸੰਬਰ, 2019 ਤਕ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ|
ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਨਾਲ ਆਧੁਨਿਕ ਮੂਤਰੀ ਕਲਾ-ਧਾਤੂ, ਕੱਚ, ਲਕੜੀ, ਫਾਈਬਰ, ਵੈਲਡਿੰਗ ਅਤੇ ਪਥਰ ਵਿਚ 5 ਤੋਂ 15 ਫੁੱਟ ਦੇ ਅਮੂਰਤ ਮੂਤਰੀਸ਼ਿਲਪ ਬਨਾਉਣ ਵਿਚ ਮਾਹਿਰ ਮੂਤਰੀਕਾਰਾਂ ਨੂੰ ਆਪਣੀ ਪ੍ਰਤਿਭਾ ਦੇ ਪ੍ਰਦਰਸ਼ਣ ਦਾ ਮੌਕਾ ਮਿਲੇਗਾ| ਉਨਾਂ ਨੇ ਦਸਿਆ ਕਿ ਇਛੁੱਕ ਮੂਤਰੀਕਾਰ ਆਪਣਾ ਵੇਰਵਾ ਅਤੇ ਮੂਲ-ਕੰਮਾਂ ਦੀ ਫੋਟੋ ਰਜਿਸਟਡ ਡਾਕ ਰਾਹੀਂ ਨਿਦੇਸ਼ਕ, ਕਲਾ ਅਤੇ ਸਭਿਆਚਾਰ ਮਾਮਲੇ ਵਿਭਾਗ, ਐਸ.ਸੀ.ਓ.-29, ਦੂਸਰੀ ਮੰਜਿਲ, ਸੈਕਟਰ 7-ਸੀ, ਚੰਡੀਗੜ ਨੂੰ ਭੇਜ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ|
ਉਨਾਂ ਨੇ ਦਸਿਆ ਕਿ ਚੋਣ ਕੀਤੇ ਕਲਾਕਾਰਾਂ ਨੂੰ ਭਵਿੱਖ ਵਿਚ ਮੂਤਰੀਸ਼ਿਲਪ ਨਾਲ ਸਬੰਧਿਤ ਕੈਂਪਾਂ, ਵਰਕਸ਼ਾਪ ਤੇ ਹੋਰ ਕੰਮਾਂ ਵਿਚ ਉੁਨਾਂ ਦੀ ਇੱਛਾ ਅਤੇ ਉਪਲੱਬਧਤਾ ਅਨੁਸਾਰ ਮੌਕਾ ਦੇਣ ਦਾ ਯਤਨ ਕੀਤਾ ਜਾਵੇਗਾ| ਇਸ ਸਬੰਧ ਵਿਚ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਕਲਾ ਅਤੇ ਸਭਿਆਚਾਰ ਅਧਿਕਾਰੀ (ਮੂਰਤੀਕਲਾ) ਨਾਲ ਟੈਲੀਫੋਨ ਨੰਬਰ-0172-5059158 ਤੇ 5059155 ‘ਤੇ ਸੰਪਰਕ ਕੀਤਾ ਜਾ ਸਕਦਾ ਹੈ|
*****
ਬਿਜਲੀ ਖਪਤਕਾਰਾਂ ਦੀ ਸ਼ਿਕਾਇਤਾਂ ਦੇ ਹੱਲ ਕਰਨ ਵਿਚ ਲੱਗਣ ਵਾਲੇ ਸਮੇਂ ਵਿਚ ਕਮੀ ਆਈ ਹੈ – ਬਿਜਲੀ ਮੰਤਰੀ
ਚੰਡੀਗੜ, 11 ਦਸੰਬਰ ( ) – ਹਰਿਆਣਾ ਦੇ ਬਿਜਲੀ ਅਤੇ ਜੇਲ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਪਿਛਲੇ ਲਗਭਗ ਸਵਾ ਮਹੀਨੇ ਵਿਚ ਬਿਜਲੀ ਖਪਤਕਾਰਾਂ ਦੀ ਸ਼ਿਕਾਇਤਾਂ ਦੇ ਹੱਲ ਤਹਿਤ ਲੱਗਣ ਵਾਲੇ ਸਮੇਂ ਵਿਚ ਵਰਨਣਯੋਗ ਕਮੀ ਆਈ ਹੈ| ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਵਿਚ ਇਹ 3.47 ਘੰਟੇ ਤੋਂ ਘੱਟ ਹੋ ਕੇ 2.49 ਘੰਟੇ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵਿਚ 4.38 ਘੰਟੇ ਤੋਂ ਘੱਟ ਹੋ ਕੇ 3.22 ਘੰਟੇ ਰਹਿ ਗਈ ਹੈ|
ਸ੍ਰੀ ਰਣਜੀਤ ਸਿੰਘ ਨੇ ਦਸਿਆ ਕਿ ਆਉਣ ਵਾਲੇ ਮਹੀਨੇ ਵਿਚ ਅਧਿਕਾਰੀਆਂ ਨੂੰ ਖਪਤਕਾਰਾਂ ਦੀ ਸ਼ਿਕਾਇਤ ਹੱਲ ਦੇ ਫੀਸਦੀ ਸਮੇਂ ਨੂੰ ਦੋ ਘੰਟੇ ਤੋਂ ਘੱਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ| ਉਨਾਂ ਨੇ ਦਸਿਆ ਕਿ ਬਿਜਲੀ ਦੀ ਢਿੱਲੀ ਤਾਰਾਂ ਅਤੇ ਟੇਡੇ ਖੰਭਿਆਂ ਨੂੰ ਠੀਕ ਕਰਨ ਲਈ 15 ਦਿਨ ਦਾ ਸਮੇਂ ਦਿੱਤਾ ਗਿਆ ਸੀ ਅਤੇ ਬਹੁਤ ਸੰਤੋਸ਼ ਦੀ ਗੱਲ ਹੈ ਕਿ ਇਸ ‘ਤੇ 50 ਫੀਸਦੀ ਤੋਂ ਵੱਧ ਕੰਮ ਪੂਰਾ ਹੋ ਚੁੱਕਾ ਹੈ ਅਤੇ ਉਹ ਖੁਦ ਇਸ ਕੰਮ ਦੀ ਨਿਗਰਾਨੀ ਕਰ ਰਹੇ ਹਨ| ਉਨਾਂ ਨੇ ਕਿਹਾ ਕਿ ਸਾਡੇ ਲਈ ਖਪਤਕਾਰਾਂ ਦੇ ਹਿੱਤ ਸੱਭ ਤੋਂ ਉੱਪਰ ਹਨ| ਉਨਾਂ ਦੀ ਸਮਸਿਆਵਾਂ ਦੇ ਹੱਲ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਜਲਦੀ ਹੀ ਵਿਭਾਗ ਵਿਚ ਇਕ ਹਾਂ-ਪੱਖੀ ਬਦਲਾਅ ਦੇਖਣ ਨੂੰ ਮਿਲੇਗਾ|
ਬਿਜਲੀ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸ਼ਿਕਾਇਤ ਸੀ ਕਿ ਅਕਸਰ ਰਾਤ ਵਿਚ ਬਿਜਲੀ ਜਾਣ ‘ਤੇ ਲੋਕਾਂ ਦੀ ਸ਼ਿਕਾਇਤ ਸੁਣੀ ਨਹੀਂ ਜਾਂਦੀ| ਇਸ ਸਬੰਧ ਵਿਚ ਨਿਗਰਾਨੀ ਕੀਤੀ ਗਈ ਅਤੇ ਹੁਣ ਸ਼ਿਕਾਇਤਾਂ ਸੁਨਣ ਦੇ ਤੌਰ-ਤਰੀਕਿਆਂ ਵਿਚ ਸੁਧਾਰ ਆ ਰਿਹਾ ਹੈ|
ਉਨਾਂ ਨੇ ਕਿਹਾ ਕਿ ਬਿਜਲੀ ਬਿੱਲਾਂ ਦੇ ਸਬੰਧ ਵਿਚ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਅਤੇ ਜਿਆਦਾਤਰ ਖਪਤਕਾਰਾਂ ਨੇ ਮੰਗ ਕੀਤੀ ਹੈ ਕਿ ਬਿੱਲ ਹਰ ਮਹੀਨੇ ਭੇਜਿਆ ਜਾਵੇ| ਇਸ ਸਬੰਧ ਵਿਚ ਮੁੱਖ ਮੰਤਰੀ ਮਨੋਹਰ ਲਾਲ ਨਾਲ ਗਲ ਕਰ ਕੇ ਅਤੇ ਪੂਰੀ ਤਰਾ ਨਾਲ ਸੋਚ-ਵਿਚਾਰ ਕਰ ਕੇ ਜਨਹਿੱਤ ਵਿਚ ਫੈਸਲਾ ਕੀਤਾ ਜਾਵੇਗਾ|
ਮੰਤਰੀ ਨੇ ਕਿਹਾ ਕਿ ਸੂਬੇ ਦੀ ਜੇਲਾਂ ਵਿਚ ਵਿਵਸਥਾ ਨੂੰ ਜਲਦੀ ਹੀ ਸਖ਼ਤ ਕੀਤਾ ਜਾਵੇਗਾ ਅਤੇ ਜੇਲਾਂ ਵਿਚ ਵੱਖ-ਵੱਖ ਤਰਾਂ ਦੀ ਸਹੂਲਤਾਂ ਦੇ ਸੁਧਾਰ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ| ਇਸ ਦੇ ਮੱਦੇਨਜਰ ਜਲਦੀ ਹੀ ਹਰਿਆਣਾ ਤੋਂ ਇਕ ਵਫਦ ਚੇਨਈ ਅਤੇ ਕਰਨਾਟਕ ਦੀ ਜੇਲਾਂ ਦਾ ਦੌਰਾ ਕਰੇਗਾ ਅਤੇ ਉੱਥੇ ਮਹੁਈਆ ਕਰਵਾਈ ਜਾ ਰਹੀ ਸਹੂਲਤਾਂ ਦੀ ਤਰਜ ‘ਤੇ ਸੂਬੇ ਦੀ ਜੇਲਾਂ ਵਿਚ ਵੀ ਵੱਧ ਤੋਂ ਵੱਧ ਸੁਧਾਰ ਕੀਤਾ ਜਾਵੇਗਾ|
******
ਕੈਦਿਆਂ ਨੂੰ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਸੈਕਰਨਿੰਗ ਕੀਤੀ ਜਾਵੇਗੀ
ਚੰਡੀਗੜ, 11 ਦਸੰਬਰ ( ) – ਹਰਿਆਣਾ ਦੇ ਏਕਿਕ੍ਰਿਤ ਸਲਾਹ ਅਤੇ ਜਾਂਚ (ਆਈਸੀਟੀ) ਅਤੇ ਐਂਟੀ ਰੋਟ੍ਰੋਵਾਇਰਲ ਇਲਾਜ (ਏਆਰਟੀ) ਕੇਂਦਰਾਂ ‘ਤੇ ਕੈਦਿਆਂ ਦੀ ਹੈਪੇਟਾਈਟਿਸ-ਸੀ ਦੀ ਤਰਾਂ ਹੇਪੇਟਾਈਟਿਸ-ਬੀ ਦੀ ਵੀ ਸੈਕਰਨਿੰਗ ਕੀਤੀ ਜਾਵੇਗੀ ਤਾਂ ਜੋ ਕੈਦਿਆਂ ਨੂੰ ਇਸ ਗੰਭੀਰ ਬਿਮਾਰੀ ਤੋਂ ਬਚਾਇਆ ਜਾ ਸਕੇ|
ਇਹ ਫੈਸਲਾ ਸਿਹਤ ਮੰਤਰੀ ਅਨਿਲ ਵਿਜ ਦੇ ਆਦੇਸ਼ ‘ਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੌਮੀ ਵਾਇਰਲ ਹੈਪੇਟਾਈਟਿਸ ਕੰਟ੍ਰੋਲ ਪ੍ਰੋਗ੍ਰਾਮ ਦੀ ਰਾਜ ਪੱਧਰੀ ਸੰਚਾਲਨ ਕਮੇਟੀ ਅਤੇ ਵੱਖ-ਵੱਖ ਵਿਭਾਗਾਂ ਦੀ ਰਾਜ ਪੱਧਰੀ ਨਿਗਰਾਨੀ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ| ਮੀਟਿੰਗ ਵਿਚ ਵੱਖ-ਵੱਖ ਜਿਲਿ•ਆਂ ਵਿਚ ਕੈਦਿਆਂ ਦੀ ਸੈਕਰਨਿੰਗ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨਾਂ ਕਿਹਾ ਕਿ ਇਹ ਕੰਮ ਰਾਜ ਦੇ 8 ਜਿਲਿਆਂ ਵਿਚ ਘਰ-ਘਰ ਜਾ ਕੇ ਸੈਕਰਨਿੰਗ ਕੀਤੀ ਜਾ ਰਹੀ ਹੈ ਅਤੇ ਸਾਰੇ ਜਿਲਿਆਂ ਦੇ ਜੇਲਾਂ ਵਿਚ ਬੰਦ ਕੈਦਿਆਂ ਦੀ ਸੈਕਰੀਨਿੰਗ ਕੀਤੀ ਜਾ ਰਹੀ ਹੈ| ਇਸ ਲਈ ਕੌਮੀ ਵਾਇਰਲ ਹੇਪੇਟਾਈਟਿਸ ਕੰਟ੍ਰੋਲ ਪ੍ਰੋਗ੍ਰਾਮ ਨੂੰ ਹੋਰ ਵੱਧ ਮਜਬੂਤੀ ਨਾਲ ਚਲਾਇਆ ਜਾਵੇਗਾ| ਉਨਾਂ ਕਿਹਾ ਕਿ ਛੇਤੀ ਹੀ ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ, ਬੀਪੀਐਸ ਮੈਡੀਕਲ ਕਾਲਜ ਸੋਨੀਪਤ ਅਤੇ ਐਸਐਚਕੇਐਮ ਮੈਡੀਕਲ ਕਾਲਜ ਨੂੰਹ ਵਿਚ 3 ਨਵੇਂ ਬੈਂਕ ਖੋਲਣ ਦੀ ਯੋਜਨਾ ਹੈ|
ਸ੍ਰੀ ਅਰੋੜ ਨੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਰਾਜ ਵਿਚ ਰੋਗਾਂ ਦੀ ਨਿਗਰਾਨੀ ਨੂੰ ਤੇਜ ਕਰਨ ਲਈ ਸਾਰੇ ਵਿਭਾਗਾਂ ਵਿਚਕਾਰ ਤਾਲਮੇਲ ਮਜਬੂਤ ਕਰਨਾ ਹੋਵੇਗਾ| ਉਨਾਂ ਦਸਿਆ ਕਿ ਏਲਿਸਾ ਅਤੇ ਕਲਚਰ ਜਾਂਚ ਕਰਨ ਲਈ ਆਈਡੀਐਸਪੀ ਦੇ ਤਹਿਤ ਅੰਬਾਲਾ, ਹਿਸਾਰ, ਕਰਨਾਲ ਅਤੇ ਯਮੁਨਾਨਗਰ ਵਿਚ ਚਾਰ ਜਿਲਿ•ਆਂ ਦੀ ਲੈਬਾਂ ਨੂੰ ਅਪਡੇਟ ਕੀਤਾ ਗਿਆ ਹੈ ਅਤੇ ਇਸ ਤਰਾਂ ਦੀ ਸਹੂਲਤ ਬਾਕੀ 18 ਜਿਲਿ•ਆਂ ਦੀ ਲੈਬਾਂ ਵਿਚ ਵੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ| ਇਸ ਦੌਰਾਨ ਐਨਪੀਸੀਪੀ ਅਤੇ ਪੋਟਰਲ ਦੀ ਵੀ ਸਮੀਖਿਆ ਕੀਤੀ ਗਈ, ਜਿਸ ‘ਤੇ 25000 ਮਰੀਜ ਰਜਿਸਟਰਡ ਹੋ ਚੁੱਕੇ ਹਨ|
ਕੌਮੀ ਸਿਹਤ ਮਿਸ਼ਨ ਦੀ ਮਿਸ਼ਨ ਡਾਇਰੈਕਟਰ ਅਮਨੀਤ ਪੀ ਕੁਮਾਰ ਨੇ ਦਸਿਆ ਕਿ ਅੱਖਾਂ ਦਾਨ ਕੇਂਦਰਾਂ ਨੂੰ ਪਹਿਲਾਂ ਤੋਂ ਹੀ 16 ਜਿਲਿਆਂ ਵਿਚ ਚਾਲੂ ਕਰ ਦਿੱਤਾ ਗਿਆ ਹੈ, ਜਿਸ ਲਈ ਇਕ ਲੱਖ ਰੁਪਏ ਹਰੇਕ ਜਿਲੇ ਨੂੰ ਜਾਰੀ ਕੀਤੇ ਜਾ ਰਹੇ ਹਨ| ਉਨਾਂ ਕਿਹਾ ਕਿ ਨਾਗਰਿਕ ਹਸਪਤਾਲ ਪੰਚਕੂਲਾ, ਕਰਨਾਲ, ਮੇਵਾਤ, ਸਿਰਸਾ ਅਤੇ ਗੁਰੂਗ੍ਰਾਮ ਵਿਚ ਡਾਇਬਿਟਿਕ ਰੇਟਿਨੋਪੈਥੀ ਦੀ ਸੈਕਰੀਨਿੰਗ ਲਈ 5 ਨਵੇਂ ਫੰਡ ਕੈਮਰੇ ਲਗਾਏ ਜਾ ਰਹੇ ਹਨ| ਉਨਾਂ ਕਿਹਾ ਕਿ ਨੂੰਹ ਵਿਚ ਮਲੇਰਿਆ ਦੀ ਘਟਨਾਵਾਂ ਵਿਚ ਕਾਫੀ ਕਮੀ ਆਈ ਹੈ ਅਤੇ ਸਾਲ 2019 ਦੌਰਾਨ ਰਾਜ ਵਿਚ ਮਲੇਰਿਆ ਅਤੇ ਡੇਂਗੂ ਦੀ ਕੁਲ ਘਟਨਾਵਾਂ ਵਿਚ 52 ਫੀਸਦੀ ਤੋਂ 42 ਫੀਸਦੀ ਦੀ ਵਰਣਨਯੋਗ ਕਮੀ ਆਈ ਹੈ| ਇਸ ਲਈ ਜਿਲਾ ਨੂੰਹ ਅਤੇ ਪਲਵਲ ਦੇ ਉੱਚ ਜੋਖਿਮ ਵਾਲੇ ਪੀਐਚਸੀ ਵਿਚ ਮਲੇਰਿਆ ਦੇ ਹਲ ਅਤੇ ਇਲਾਜ ਲਈ ਸਮੂਹਿਕ ਜਾਂਚ ਕੀਤੀ ਜਾਵੇਗੀ|
ਇਸ ਮੌਕੇ ‘ਤੇ ਸਿਹਤ ਡਾਇਰੈਕਟਰ ਜਰਨਲ ਐਸ.ਬੀ.ਕੰਬੋਜ, ਸਿਹਤ ਸੇਵਾਵਾਂ ਡਾਇਰੈਕਟਰ ਡਾ. ਊਸ਼ਾ ਗੁਪਤਾ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ|
*****
ਸੂਬਾ ਸਰਕਾਰ ਨੇ ਵਿਦਿਆਰਥਣਾਂ ਨੂੰ ਸੁਰੱਖਿਅਤ ਅਤੇ ਸਹੂਲਤਜਨਕ ਬੱਸ ਸਹੂਲਤ ਮਹੁੱਇਆ ਕਰਵਾਉਣ ਦਾ ਫੈਸਲਾ ਕੀਤਾ – ਟਰਾਂਸਪੋਰਟ ਮੰਤਰੀ
ਚੰਡੀਗੜ, 11 ਦਸੰਬਰ ( ) – ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੇ ਸੂਬਾ ਸਰਕਾਰ ਨੇ ਵਿਦਿਆਰਥਣਾਂ ਨੂੰ ਸੁਰੱਖਿਅਤ ਅਤੇ ਸਹੂਲਤਜਨਕ ਬੱਸ ਸਹੂਲਤ ਮਹੁੱਇਆ ਕਰਵਾਉਣ ਦਾ ਫੈਸਲਾ ਕੀਤਾ ਹੈ| ਇਸ ਲਈ ਸੂਬਾ ਟਰਾਂਸਪੋਰਟ ਦੇ ਸਾਰੇ ਜਿਲਾ ਜਰਨਲ ਮੈਨੇਜਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਵਿਦਿਆਰਥਣਾਂ ਲਈ ਲਗਾਈ ਜਾਣ ਵਾਲੀ ਵਿਸ਼ੇਸ਼ ਬੱਸਾਂ ਦਾ ਰੂਟ ਨਿਰਧਾਰਿਤ ਕਰਨ ਤਾਂ ਜੋ ਉਨਾਂ ਅਨੁਸਾਰ ਬੱਸਾਂ ਦੀ ਵਿਵਸਥਾ ਕੀਤੀ ਜਾ ਸਕੇ|
ਟਰਾਂਸਪੋਰਟ ਮੰਤਰੀ ਅੱਜ ਕਰਨਾਲ ਵਿਚ ਹਰਿਆਣਾ ਰਾਜ ਟਰਾਂਸਪੋਰਟ ਦੇ ਸਾਰੇ ਜਰਨਲ ਮੈਨੇਜਰਾਂ ਅਤੇ ਮੁੱਖ ਦਫਤਰ ਦੇ ਸੀਨੀਅਰ ਅਧਿਕਾਰੀਆਂ ਦੀ ਪ੍ਰਧਾਨਗੀ ਕਰ ਰਹੇ ਸਨ|
ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਆਦੇਸ਼ ਦਿੱਤੇ ਕਿ ਜਿੰਨਾਂ ਜਿਲਿਆਂ ਵਿਚ ਮੈਕੇਨਿਕ ਜਾਂ ਹੋਰ ਲੋਂੜੀਦਾ ਅਮਲੇ ਦੀ ਕਮੀ ਹੈ, ਉਸ ਦੀ ਸੂਚਨਾ ਮੁੱਖ ਦਫਤਰ ਨੂੰ ਦੇਣ ਤਾਂ ਜੋ ਇਸ ਕਮੀ ਨੂੰ ਪੂਰਾ ਕੀਤਾ ਜਾ ਸਕੇ| ਉਨਾਂ ਨੇ ਜਰਨਲ ਮੈਨੇਜਰਾਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਉਹ ਆਪਣੇ ਜਿਲਿਆਂ ਵਿਚ ਬੱਸਾਂ ਦੀ ਗਿਣਤੀ, ਮੰਜ਼ੂਰ ਆਸਾਮੀਆਂ ਦੇ ਵਿਰੁੱਧ ਖਾਲੀ ਆਸਾਮੀਆਂ ਦੀ ਜਾਣਕਾਰੀ, ਵੋਲਵੋ ਅਤੇ ਏ.ਸੀ. ਬੱਸਾਂ ਦੀ ਅਪਡੇਟ ਸਥਿਤੀ ਅਤੇ ਵਿਭਾਗ ਨਾਲ ਸਬੰਧਤ ਹੋਰ ਸਮੱਸਿਆਵਾਂ ਦੀ ਜਾਣਕਾਰੀ ਮਹੁੱਇਆ ਕਰਵਾਉਣ ਤਾਂ ਜੋ ਉਨਾਂ ਦਾ ਪਹਿਲ ਨਾਲ ਹੱਲ ਕਰਕੇ ਸੂਬਾ ਵਾਸੀਆਂ ਨੂੰ ਵਧੀਆ ਟਰਾਂਸਪੋਰਟ ਸੇਵਾਵਾਂ ਮਹੁੱਇਆ ਕਰਵਾਇਆ ਜਾ ਸਕਣ|
ਸ੍ਰੀ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਛੇਤੀ ਹੀ ਕਮੀ ਵਾਲੇ ਜਿਲਿਆਂ ਵਿਚ ਅਮਲਾ ਮਹੁੱਇਆ ਕਰਵਾ ਕੇ ਸਾਰੇ ਬੱਸਾਂ ਨੂੰ ਰੂਟ ‘ਤੇ ਚਲਾਇਆ ਜਾਵੇਗਾ| ਉਨਾਂ ਕਿਹਾ ਕਿ ਟਰਾਂਸਪੋਰਟ ਸੇਵਾ ਮੁਨਾਫਾ ਕਮਾਉਣ ਲਈ ਨਹੀਂ ਹੈ, ਸਗੋਂ ਇਹ ਗਰੀਬ ਅਤੇ ਆਮ ਵਿਅਕਤੀਆਂ ਲਈ ਮਹੁੱਇਆ ਕਰਵਾਈ ਜਾਣ ਵਾਲੀ ਸਹੂਲਤ ਹੈ| ਹਰਿਆਣਾ ਰਾਜ ਟਰਾਂਸਪੋਰਟ ਸੇਵਾ ਦੀ ਪੂਰੇ ਭਾਰਤ ਵਿਚ ਆਪਣੀ ਖਾਸ ਥਾਂ ਹੈ| ਉਨਾਂ ਕਿਹਾ ਕਿ ਵਧੀਆ ਟਰਾਂਸਪੋਰਟ ਸਹੂਲਤ ਲਈ ਯੋਗ ਗਿਣਤੀ ਵਿਚ ਬੱਸਾਂ ਦਾ ਹੋਣਾ ਲਾਜਿਮੀ ਹੈ| ਉਨਾਂ ਕਿਹਾ ਕਿ ਮੁੱਖ ਮੰਤਰੀ ਨਾਲ ਵਿਚਾਰ-ਵਟਾਂਦਰਾ ਕਰਕੇ ਬੱਸਾਂ ਦੀ ਕਮੀ ਨੂੰ ਪੂਰਾ ਕਰਨ ਦੇ ਯਤਨ ਕੀਤਾ ਗਏ ਹਨ|
ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਨ.ਰਾਏ ਨੇ ਦਸਿਆ ਕਿ ਵਿਦਿਆਰਥਣਾਂ ਲਈ ਵਿਸ਼ੇਸ਼ ਬੱਸ ਸਹੂਲਤ ਦੇ ਤਹਿਤ ਪਹਿਲੇ ਪੜਾਅ ਵਿਚ ਕਰਨਾਲ, ਯਮੁਨਾਨਗਰ, ਅੰਬਾਲਾ, ਪੰਚਕੂਲਾ ਅਤੇ ਕੁਰੂਕਸ਼ੇਤਰ ਜਿਲਿਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ ਅਤੇ ਪੜਾਅਵਾਰ ਢੰਗ ਨਾਲ ਸਾਰੇ ਜਿਲਿਆਂ ਵਿਚ ਇਸ ਦਾ ਵਿਸਥਾਰ ਕੀਤਾ ਜਾਵੇਗਾ| ਉਨਾਂ ਨੇ ਜਿਲਾ ਪੱਧਰੀ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਜਿੰਨਾਂ ਸਮੱਸਿਆਵਾਂ ਦਾ ਹਲ ਮੁੱਖ ਦਫਤਰ ਪੱਧਰ ‘ਤੇ ਸੰਭਵ ਹੈ, ਉਸ ਦੀ ਜਾਣਕਾਰੀ ਤੁਰੰਤ ਮਹੁੱਇਆ ਕਰਵਾਉਣ| ਹਲ ਵਿਚ ਦੇਰ ਹੋਣ ਦੀ ਸਥਿਤੀ ਵਿਚ ਸਿੱਧੇ ‘ਤੇ ਗੱਲ ਉਨਾਂ ਦੇ ਧਿਆਨ ਵਿਚ ਲਿਆਈ ਜਾ ਸਕਦੀ ਹੈ|
ਵਧੀਕ ਮੁੱਖ ਸਕੱਤਰ ਨੇ ਗੁਰੂਗ੍ਰਾਮ ਅਤੇ ਫਰੀਦਾਬਾਦ ਨਗਰ ਨਿਗਮਾਂ ਦੇ ਨਾਲ-ਨਾਲ ਜਿਲਿਆਂ ਵਿਚ ਵੀ ਵੋਲਵੋ ਤੇ ਏ.ਸੀ. ਬੱਸਾਂ ਦੀ ਸੰਭਾਵਨਾਵਾਂ ਦੀ ਜਾਣਕਾਰੀ ਮਹੁੱਇਆ ਕਰਵਾਉਣ ਦੇ ਵੀ ਆਦੇਸ਼ ਦਿੱਤੇ| ਉਨਾਂ ਕਿਹਾ ਕਿ ਵੱਡੀ ਬੱਸਾਂ ਦੇ ਨਾਲ-ਨਾਲ ਲੋਂੜ ਅਨੁਸਾਰ ਮਿੰਨੀ ਬੱਸਾਂ ਦੇ ਵਿਕਲਪ ਨੂੰ ਵੀ ਧਿਆਨ ਵਿਚ ਰੱਖਣ|