ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਜੇ.ਈ. ਤੇ ਹੌਲਦਾਰ ਸਾਥੀ ਸਣੇ ਰੰਗੇ ਹੱਥੀਂ ਕਾਬੂ.

ਚੰਡੀਗੜ•, 11 ਦਸੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੀ.ਐਸ.ਪੀ.ਸੀ.ਐਲ. ਦੇ ਜੂਨੀਅਰ ਇੰਜੀਨੀਅਰ (ਜੇ.ਈ.) ਅਤੇ ਆਬਕਾਰੀ ਵਿਭਾਗ ਵਿੱਚ ਤਾਇਨਾਤ ਹੌਲਦਾਰ ਸੁਖਦੇਵ ਸਿੰਘ ਤੇ ਉਸਦੇ ਇੱਕ ਸਾਥੀ ਨੂੰ ਦੋ ਵੱਖ ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਖੰਨਾ ਜਿਲਾ ਲੁਧਿਆਣਾ ਵਿਖੇ ਤਾਇਨਾਤ ਜੇਈ ਪਰਮਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਰਵੀ ਮਸ਼ਾਲ ਵਾਸੀ ਖੰਨਾ ਦੀ ਸ਼ਿਕਾਇਤ ‘ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਜੇ.ਈ. ਨੇ ਉਨਾਂ ਦੇ ਪਲਾਟ ਵਿੱਚੋਂ ਲੰਘਦੇ ਬਿਜਲੀ ਦੇ ਖੰਬੇ ਹਟਾਉਣ ਲਈ 1,20,000 ਰੁਪਏ ਮੰਗੇ ਸਨ ਪਰ ਸੌਦਾ 1,00,000 ਰੁਪਏ ਵਿੱਚ ਤੈਅ ਹੋ ਗਿਆ। ਇਸ ਤੋਂ ਪਹਿਲਾਂ ਹੀ ਉਹ 80,000 ਰੁਪਏ ਦੋ ਕਿਸ਼ਤਾਂ ਵਿੱਚ ਇਸੇ ਕੰਮ ਲਈ ਦੋਸ਼ੀ ਜੇ.ਈ. ਨੂੰ ਦੇ ਚੁੱਕਾ ਹੈ ਪਰ ਉਹ ਹਾਲੇ ਵੀ ਇਸੇ ਕੰਮ ਨੂੰ ਕਰਨ ਬਦਲੇ 20,000 ਰੁਪਏ ਹੋਰ ਮੰਗ ਰਿਹਾ ਹੈ। ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਜੇ.ਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ।
ਇਸੇ ਤਰਾਂ ਭਿਸ਼ਟਾਚਾਰ ਦੇ ਇੱਕ ਹੋਰ ਕੇਸ ਵਿੱਚ ਵਿਜੀਲੈਂਸ ਬਿਓਰੋ ਨੇ ਹੌਲਦਾਰ ਸੁਖਦੇਵ ਸਿੰਘ ਅਤੇ ਅਮਰੂ ਨਾਮ ਦੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਸ਼ਿਕਾਇਤਕਰਤਾ ਦੇਵ ਰਾਜ ਵਾਸੀ ਪਿੰਡ ਬਤੂਰਾ ਜਿਲ•ਾ ਜਲੰਧਰ ਦੀ ਸ਼ਿਕਾਇਤ ‘ਤੇ ਫ਼ੜਿਆ ਹੈ। ਜਲ ਸਪਲਾਈ ਵਿਭਾਗ ਵਿੱਚ ਟਿਊਬਵੈਲ ਅਪਰੇਟਰ ਵਜੋ ਤਾਇਨਾਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਹੌਲਦਾਰ ਨੇ ਉਸ ਤੋਂ ਰਾਹ ਵਿੱਚ ਜਾਂਦੇ ਸਮੇਂ ਦੇਸੀ ਦਾਰੂ ਦੀਆਂ ਦੋ ਬੋਤਲਾਂ ਫੜੀਆਂ ਸਨ ਪਰ ਉਹ ਉਸ ਉਪਰ ਦਾਰੂ ਦੀ ਪੇਟੀ ਦਾ ਕੇਸ ਪਾਉਣ ਦਾ ਡਰਾਵਾ ਦੇ ਕੇ 10,000 ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਸੌਦਾ 8,000 ਰੁਪਏ ਵਿਚ ਤੈਅ ਹੋਇਆ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਹੌਲਦਾਰ ਅਤੇ ਉਸ ਦੇ ਵਿਚੋਲੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਉਕਤ ਤਿੰਨਾਂ ਦੋਸ਼ੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕ੍ਰਮਵਾਰ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਅਤੇ ਜਲੰਧਰ ਵਿਖੇ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
—————-

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 90 ਕਰੋੜ ਰੁਪਏ ਦੀ ਲਾਗਤ ਨਾਲ 82,000 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ: ਬਲਬੀਰ ਸਿੰਘ ਸਿੱਧੂ
• ਸੂਬਾ ਸਰਕਾਰ ਸਿਹਤ ਬੀਮਾ ਸਕੀਮ ਦਾ ਲਾਭ ਸਾਰੇ ਨਾਗਰਿਕਾਂ ਤੱਕ ਪਹੁੰਚਾਏਗੀ
• ਸ਼ਿਕਾਇਤਾਂ ਅਤੇ ਧੋਖਾਧੜੀ ਸਬੰਧੀ ਰਿਪੋਰਟਾਂ ਦੇ ਨਿਪਟਾਰੇ ਲਈ ਸਟੇਟ ਐਂਟੀ ਫ਼ਰਾਡ ਯੂਨਿਟ ਸਥਾਪਤ
• 104 ਹੈਲਪਲਾਈਨ ‘ਤੇ ਦਰਜ ਹੋਈਆਂ 1502 ਸ਼ਿਕਾਇਤਾਂ ਵਿੱਚੋਂ 1220 ਸ਼ਿਕਾਇਤਾ ਨਿਪਟਾਰਾ

ਚੰਡੀਗੜ•/ਐਸ.ਏ.ਐਸ. ਨਗਰ, 11 ਦਸੰਬਰ:
ਪੰਜਾਬ ਸਰਕਾਰ ਵਲੋਂ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਦੌਰਾਨ 90.43 ਕਰੋੜ ਰੁਪਏ ਦੀ ਲਾਗਤ ਨਾਲ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ (ਏ.ਬੀ.-ਐਸ.ਐੱਸ.ਬੀ.ਵਾਈ) ਤਹਿਤ 82,150 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਸੂਬਾ ਸਿਹਤ ਏਜੰਸੀ ਦੇ ਕਮੇਟੀ ਰੂਮ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਸਿਹਤ ਬੀਮਾ ਸਕੀਮ ਤਹਿਤ ਸਰਕਾਰ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ, ਸਿਹਤ ਮੰਤਰੀ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਸਿਹਤ ਬੀਮਾ ਸਕੀਮ ਦਾ ਲਾਭ ਪਹੁੰਚਾਉਣ ਲਈ ਕਰੀਬ 38.55 ਲੱਖ ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਹੋਰ ਕਾਰਡ ਬਣਾਉਣ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 20 ਅਗਸਤ ਤੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਸਫ਼ਲਤਾਪੂਰਵਕ ਚੱਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਦੇ ਲੋਕਾਂ ਲਈ ਬਿਨਾਂ ਕਿਸੇ ਖ਼ਰਚੇ ਤੋਂ ਮਿਆਰੀ ਸਿਹਤ ਸੰਭਾਲ ਦਾ ਲਾਭ ਲੈਣਾ ਸੰਭਵ ਹੋਇਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਲਾਭਪਾਤਰੀਆਂ ਦੀਆਂ ਬਰੂਹਾਂ ‘ਤੇ ਦੂਜੇ ਅਤੇ ਮਲਟੀ-ਸਪੈਸ਼ਲਿਸਟ ਹਸਪਤਾਲਾਂ ਵਿਖੇ ਮਿਲਣ ਵਾਲੀਆਂ ਸਰਜਰੀ ਤੇ ਅਪ੍ਰੇਸ਼ਨ ਵਰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ 639 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ ਅਜਿਹੇ ਹੋਰ ਹਸਪਤਾਲਾਂ ਨੂੰ ਸੂਚੀਬੱਧ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਉਨ•ਾਂ ਦੱਸਿਆ ਕਿ ਸਰਜਰੀ ਤੇ ਅਪ੍ਰੇਸ਼ਨ ਵਰਗੀਆਂ ਸਿਹਤ ਸੇਵਾਵਾਂ ਤਹਿਤ ਹੁਣ ਤੱਕ 1291 ਮਰੀਜ਼ਾਂ ਦੇ ਗੋਡੇ ਤੇ ਕੂਲੇ ਬਦਲੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 1474 ਮਰੀਜ਼ਾਂ ਦੇ ਦਿਲ ਦੇ ਅਪ੍ਰਰੇਸ਼ਨ ਅਤੇ 1145 ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਲੋਕ-ਪੱਖੀ ਸਿਹਤ ਬੀਮਾ ਸਕੀਮ ਦਾ ਲਾਭ ਸੂਬੇ ਦੇ ਰਹਿੰਦੇ ਵਸਨੀਕਾਂ ਤੱਕ ਪਹੁੰਚਾਉਣ ਅਤੇ ਬਾਕੀ ਪਰਿਵਾਰਾਂ ਨੂੰ ਇਸ ਯੋਜਨਾ ਦੇ ਦਾਇਰੇ ਵਿੱਚ ਲਿਆਉਣ ਸਬੰਧੀ ਤਜਵੀਜ਼ ‘ਤੇ ਕੰਮ ਕਰ ਰਹੀ ਹੈ। ਇਸ ਨਾਲ, ਪੰਜਾਬ ਦੇਸ ਦੇ ਉਨ•ਾਂ ਸੂਬਿਆਂ ਵਿਚੋਂ ਸ਼ੁਮਾਰ ਹੋ ਜਾਵੇਗਾ, ਜਿਥੇ ਹਰ ਵਿਅਕਤੀ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਉਨ•ਾਂ ਐਲਾਨ ਕੀਤਾ ਕਿ ਪੱਤਰਕਾਰ ਆਪਣੇ ਈ-ਕਾਰਡ 13 ਦਸੰਬਰ ਤੋਂ ਚੰਡੀਗੜ• ਪ੍ਰੈੱਸ ਕਲੱਬ, ਸੈਕਟਰ-27 ਅਤੇ ਪ੍ਰੈੱਸ ਕਲੱਬ, ਮੁਹਾਲੀ ਤੋਂ ਵੀ ਪ੍ਰਾਪਤ ਕਰ ਸਕਦੇ ਹਨ। ਇਹ ਪ੍ਰਕਿਰਿਆ ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ.) ਵੱਲੋਂ ਨੇਪਰੇ ਚਾੜ•ੀ ਜਾਵੇਗੀ। ਲਾਭਪਾਤਰੀਆਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਉਹ ਜ਼ਿਲਿ•ਆਂ ਦੇ ਸੂਚੀਬੱਧ ਹਸਪਤਾਲ ਜਾਂ ਜ਼ਿਲ•ਾ ਹਸਪਤਾਲਾਂ ਵਿੱਚ ਬਣੀਆਂ ਕਿਉਸਕਾਂ ਵਿੱਚ ਜਾ ਕੇ ਕਾਰਡ ਸਬੰਧੀ ਵੇਰਵੇ ਦਰਜ ਕਰਵਾ ਸਕਦੇ ਹਨ।
ਉਨ•ਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਲੋਕਾਂ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਲਈ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਹ ਸਕੀਮ ਇਸ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਉਨ•ਾਂ ਕਿਹਾ ਕਿ ਇਹ ਸਕੀਮ ਅਧੀਨ ਸੂਬੇ ਦੀ 75 ਫ਼ੀਸਦੀ ਆਬਾਦੀ ਕਵਰ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਨਗਦੀ ਰਹਿਤ ਇਲਾਜ ਦਾ ਲਾਭ ਲੈਣ ਲਈ ਯੋਗਤਾ ਵਿਭਾਗ ਦੀ ਵੈਬਸਾਈਟ www.shapunjab.in ‘ਤੇ ਵੇਖੀ ਜਾ ਸਕਦੀ ਹੈ ਅਤੇ ਈ-ਕਾਰਡ ਬਣਾਉਣ ਲਈ ਨੇੜਲੇ ਕਾਮਨ ਸਰਵਿਸ ਸੈਂਟਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਲਾਭਪਾਤਰੀਆਂ ਦੀਆਂ ਸ਼ਿਕਾਇਤਾਂ ਦਾ ਸਮਾਂਬੱਧ ਹੱਲ ਕਰਨ ਲਈ ‘ਸਟੇਟ ਐਂਟੀ ਫ਼ਰਾਡ ਯੂਨਿਟ’ ਦਾ ਗਠਨ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ 104 ਹੈਲਪਲਾਈਨ ‘ਤੇ ਦਰਜ 1502 ਸ਼ਿਕਾਇਤਾਂ ਵਿੱਚੋਂ 1220 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ•ਾਂ ਕਿਹਾ ਕਿ ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਜ਼ਿਲ•ਾ ਪੱਧਰ ‘ਤੇ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਲਈ ਬਣਾਈਆਂ ਗਈਆਂ ਹਨ। ਉਨ•ਾਂ ਕਿਹਾ ਕਿ ਜੇ ਕੋਈ ਸੂਚੀਬੱਧ ਹਸਪਤਾਲ ਬੀਮਾ ਯੋਜਨਾ ਦਾ ਲਾਭ ਮੁਹੱਈਆ ਕਰਾਉਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੀ ਸਿਹਤ ਸੰਸਥਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਯੋਜਨਾ ਤਹਿਤ ਪਹਿਲਾਂ ਸ਼ਾਮਲ ਲਾਭਪਾਤਰੀਆਂ ਦੀਆਂ ਸ਼੍ਰੇਣੀਆਂ ਦਾ ਵੇਰਵਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਸਮਾਜਿਕ-ਆਰਥਿਕ ਜਾਤੀਆਂ ਦੀ ਜਨਗਣਨਾ 2011, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਜੇ-ਫ਼ਾਰਮ ਧਾਰਕ ਕਿਸਾਨ ਪਰਿਵਾਰ, ਛੋਟੇ ਵਪਾਰੀ ਅਤੇ ਰਜਿਸਟਰਡ ਉਸਾਰੀ ਕਾਮੇ ਪਹਿਲਾਂ ਇਸ ਯੋਜਨਾ ਤਹਿਤ ਸ਼ਾਮਲ ਕੀਤੇ ਗਏ ਸਨ ਪਰ ਇਸ ਦੀ ਯੋਜਨਾ ਦੀ ਸ਼ੁਰੂਆਤ ਕਰਦੇ ਸਮੇਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਕੀਮ ਦਾ ਲਾਭ ਮਾਨਤਾ ਪ੍ਰਾਪਤ/ਪੀਲੇ ਕਾਰਡ ਧਾਰਕ ਪੱਤਰਕਾਰਾਂ ਅਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਦੇਣ ਦਾ ਫ਼ੈਸਲਾ ਵੀ ਕੀਤਾ।
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਮਰਦੀਪ ਸਿੰਘ ਚੀਮਾ, ਸਟੇਟ ਹੈਲਥ ਏਜੰਸੀ ਦੇ ਸੀ.ਈ.ਓ. ਸ੍ਰੀ ਕੁਮਾਰ ਰਾਹੁਲ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਐਮ.ਡੀ. ਸ੍ਰੀ ਮਨਵੇਸ਼ ਸਿੰਘ ਸਿੱਧੂ, ਸਟੇਟ ਹੈਲਥ ਏਜੰਸੀ ਦੀ ਏ.ਸੀ.ਈ.ਓ. ਡਾ. ਸ਼ਵੇਤਾ ਮਹਿੰਦਰਾ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਓ.ਐਸ.ਡੀ. ਡਾ. ਬਲਵਿੰਦਰ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।
————-

ਪੇਂਡੂ ਵਿਕਾਸ ਮੰਤਰੀ ਤ੍ਰਿਪਤ ਬਾਜਵਾ ਨੇ ਸਮਾਰਟ ਵਿਲੇਜ ਮੁਹਿੰਮ ਮੋਬਾਈਲ ਐਪਲੀਕੇਸਨ ਕੀਤਾ ਲਾਂਚ
• ਐਪ ਅੰਗਰੇਜੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਗੂਗਲ ਪਲੇਅ ਸਟੋਰ ਅਤੇ ਐਪਲ ਆਈਓਐਸ ਸਟੋਰ ‘ਤੇ ਉਪਲਬਧ
• ਰਾਸ਼ਟਰੀ ਇਨਾਮ ਜੇਤੂ ਜ਼ਿਲ•ਾਂ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਨੂੰ ਵੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕੀਤਾ ਸਨਮਾਨਿਤ
ਚੰਡੀਗੜ•, 11 ਦਸੰਬਰ: ਸਮਾਰਟ ਵਿਲੇਜ ਕੰਪੇਨ ਦੇ ਅਧੀਨ ਹੋ ਰਹੇ ਵਿਕਾਸ ਕਾਰਜ਼ਾ ਵਿਚ ਪਾਰਦਰਸਤਾ ਲਿਆਉਣ ਅਤੇ ਲੋਕਾਂ ਦੀ ਰਾਏ ਜਾਨਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ ਇੱਥੇ ਸਮਾਰਟ ਵਿਲੇਜ ਮੁਹਿੰਮ ਮੋਬਾਈਲ ਐਪਲੀਕੇਸਨ ਲਾਂਚ ਕੀਤਾ ਗਿਆ। ਇਸ ਐਪ ਵਿੱਚ ਇੱਕ ਸਿਟੀਜਨ ਇੰਟਰਫੇਸ ਹੈ ਜੋ ਕਿ ਕਿਸੇ ਵੀ ਨਾਗਰਿਕ ਨੂੰ ਰਾਜ ਭਰ ਵਿਚ ਮੁਹਿੰਮ ਅਧੀਨ ਪ੍ਰਾਜੈਕਟਾਂ ਦੀ ਸਥਿਤੀ ਦੀ ਜਾਂਚ ਕਰਨ ਦੀ ਸਹੂਲਤ ਦਿੰਦਾ ਹੈ। ਐਪ ਅੰਗਰੇਜੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਗੂਗਲ ਪਲੇਅ ਸਟੋਰ ਅਤੇ ਐਪਲ ਆਈਓਐਸ ਸਟੋਰ ‘ਤੇ ਉਪਲਬਧ ਹੈ ।
ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਐਪ ਵਿੱਚ ਕੰਮਾਂ ਅਤੇ ਅਨੁਮਾਨਾਂ ਦੀਆਂ ਤਸਵੀਰਾਂ ਅਤੇ ਕਈ ਪੱਧਰਾਂ ਤੇ ਡੈਸਬੋਰਡਸ ਹਨ, ਜਿਸ ਨਾਲ ਕੰਮਾਂ ਦੀ ਨਿਗਰਾਨੀ ਵਿਚ ਪ੍ਰਸਾਸਨ ਦੀ ਸਹਾਇਤਾ ਹੋਵੇਗੀ। ਇਸ ਤਰਾਂ ਐਪ ਨਾਗਰਿਕਾਂ ਨੂੰ ਸਾਸਨ ਵਿਚ ਭਾਈਵਾਲ ਬਣਾਉਣ ਲਈ ਇੱਕਮਹੱਤਵਪੂਰਣ ਸਾਧਨ ਵਜੋਂ ਕੰਮ ਕਰੇਗੀ ਅਤੇ ਨਾਗਰਿਕਾਂ ਨੂੰ ‘ਸਮਾਰਟ ਵਿਲੇਜ’ ਨੂੰ ਬਣਾਉਣ ਵਿਚ ਮਹੱਤਵਪੂਰਣ ਹਿੱਸੇਦਾਰ ਬਣਾਏਗੀ ।
ਉਨ•ਾਂ ਨਾਲ ਹੀ ਕਿਹਾ ਕਿ ਸਮਾਰਟ ਵਿਲੇਜ ਮੁਹਿੰਮ ਪੰਜਾਬ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਸਰਕਾਰੀ ਯੋਜਨਾਵਾਂ ਦੀ ਪੂਰਤੀ ਕਰਕੇ ਅਤੇ ਸਿਹਤ, ਸਿੱਖਿਆ ਅਤੇ ਵਾਤਾਵਰਣ ਦੀ ਜਰੂਰੀ ਸਹੂਲਤਾਂ ਪ੍ਰਦਾਨ ਕਰਕੇ ਪੇਂਡੂ ਖੇਤਰਾਂ ਵਿਚ ਸੁਧਾਰ ਲਿਆਉਣ ਦੇ ਉਦੇਸ ਨਾਲ ਚਲਾਈ ਜਾ ਰਹੀ ਹੈ ।
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਪੇਂਡੂ ਵਿਕਾਸ ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਨੇ ਦੱਸਿਆ ਕਿ ਸਮਾਰਟ ਵਿਲੇਜ ਮੁਹਿੰਮ ਅਧੀਨ ਅਧੀਨ ਕੁਲ 796 ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾਈ ਗਈ ਹੈ ਅਤੇ 18808 ਕੰਮਾਂ ਨੂੰ ਮਨਜੂਰੀ ਦਿੱਤੀ ਗਈ ਹੈ। ਉਨ•ਾਂ ਨਾਲ ਹੀ ਦੱਸਿਆ ਕਿ ਮੁਹਿੰਮ ਵਿੱਚ ਤਲਾਬਾਂ ਦੇ ਨਵੀਨੀਕਰਣ, ਸਟ੍ਰੀਟ ਲਾਈਟਾਂ, ਪਾਰਕਾਂ, ਜਿਮਨੇਜੀਅਮ, ਕਮਿਊਨਟੀ ਹਾਲ, ਪੀਣ ਵਾਲੇ ਪਾਣੀ ਦੀ ਸਪਲਾਈ, ਮਾਡਲ ਆਂਗਨਵਾੜੀ ਕੇਂਦਰ, ਸਮਾਰਟ ਸਕੂਲ ਅਤੇ ਸਾਲਿਡ ਵੇਸਟ ਮੈਨੇਜਮੈਂਟ ਵਰਗੇ ਕੰਮ ਸਾਮਲ ਹਨ, ਤਾਂ ਜੋ ਪੰਜਾਬ ਦੇ ਪਿੰਡਾਂ ਨੂੰ ਸਮਰੱਥ ਬਣਾ ਕੇ ਸਵੈ-ਨਿਰਭਰ ਬਣਾਇਆ ਜਾ ਸਕੇ ।
ਇਸ ਮੌਕੇ ਰਾਸ਼ਟਰੀ ਇਨਾਮ ਜੇਤੂ ਜ਼ਿਲ•ਾਂ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਨੂੰ ਵੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਸਨਮਾਨਿਤ ਕੀਤਾ।
ਇਸ ਮੌਕੇ ਵਿੱਤ ਕਮਿਸ਼ਨਰ ਸੀਮਾ ਜੈਨ, ਡਾ. ਰੋਜੀ ਵੈਦ ਪ੍ਰੋਫੈਸਰ ਅਤੇ ਮੁਖੀ ਸਟੇਟ ਇੰਸਟੀਚਿਟ ਆਫ ਰੂਰਲ ਡਿਵਲਪਮੈਂਟ, ਹਰਦਿਆਲ ਸਿੰਘ ਚੱਠਾ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਵਿਭਾਗ ਤੋਂ ਇਲਾਵਾ ਵਿਭਾਗ ਦੇ ਹੋਰ ਅੀਧਕਾਰੀ ਵੀ ਹਾਜ਼ਿਰ ਸਨ।
————–

ਸਰਕਾਰੀਆ ਕਰਨਗੇ ਤਿੰਨ ਰੋਜ਼ਾ ‘ਡੈਸਟੀਨੇਸ਼ਨ ਪੰਜਾਬ-ਰਿਐਲਿਟੀ ਐਕਸਪੋ’ ਦਾ ਉਦਘਾਟਨ
ਚੰਡੀਗੜ• ਦੇ ਸੈਕਟਰ 17 ਦੇ ਪਰੇਡ ਗਰਾਊਂਡ ਵਿੱਚ ਹੋਣ ਵਾਲੀ ਐਕਸਪੋ ਵਿੱਚ ਮੋਹਰੀ ਰਿਐਲਿਟੀ ਗਰੁੱਪ ਕਰਨਗੇ ਸ਼ਮੂਲੀਅਤ
ਚੰਡੀਗੜ•, 11 ਦਸੰਬਰ:
‘ਡੈਸਟੀਨੇਸ਼ਨ ਪੰਜਾਬ-ਰਿਐਲਿਟੀ ਐਕਸਪੋ’ 13 ਤੋਂ 15 ਦਸੰਬਰ ਤੱਕ ਪਰੇਡ ਗਰਾਉਂਡ ਸੈਕਟਰ -17, ਚੰਡੀਗੜ• ਵਿਖੇ ਕਰਵਾਇਆ ਜਾ ਰਿਹਾ ਹੈ। ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨਜ਼ ਆਫ਼ ਇੰਡੀਆ (ਸੀ.ਆਰ.ਈ.ਡੀ.ਏ.ਆਈ.) ਪੰਜਾਬ ਵੱਲੋਂ ਕਰਵਾਈ ਜਾ ਰਹੀ ਇਸ ਐਕਸਪੋ ਦਾ ਉਦਘਾਟਨ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਕੀਤਾ ਜਾਵੇਗਾ।
ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨਜ਼ ਆਫ਼ ਇੰਡੀਆ (ਸੀ.ਆਰ.ਈ.ਡੀ.ਏ.ਆਈ.) ਦੇ ਪੰਜਾਬ ਚੈਪਟਰ ਦੇ ਪ੍ਰਧਾਨ ਸ੍ਰੀ ਜਗਜੀਤ ਸਿੰਘ ਦੀ ਅਗਵਾਈ ਹੇਠ ਵਫ਼ਦ ਨੇ ਮੰਗਲਵਾਰ ਦੇਰ ਸ਼ਾਮ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ, ਪੰਜਾਬ ਨਾਲ ਮੁਲਾਕਾਤ ਕੀਤੀ ਅਤੇ ਉਨ•ਾਂ ਨੂੰ 13 ਦਸੰਬਰ ਨੂੰ ਐਕਸਪੋ ਦਾ ਉਦਘਾਟਨ ਕਰਨ ਦੀ ਬੇਨਤੀ ਕੀਤੀ। ਇਸ ਪਹਿਲਕਦਮੀ ਲਈ ਸੀ.ਆਰ.ਈ.ਡੀ.ਏ.ਆਈ. ਦੀ ਸ਼ਲਾਘਾ ਕਰਦਿਆਂ ਸ੍ਰੀ ਸਰਕਾਰੀਆ ਨੇ ਇਸ ਮੈਗਾ ਪ੍ਰੋਗਰਾਮ ਦੇ ਉਦਘਾਟਨ ਦਾ ਸੱਦਾ ਸਵੀਕਾਰ ਕਰ ਲਿਆ।
ਸ੍ਰੀ ਜਗਜੀਤ ਸਿੰਘ ਨੇ ਮਕਾਨ ਉਸਾਰੀ ਮੰਤਰੀ ਨੂੰ ਦੱਸਿਆ ਕਿ ਸੀ.ਆਰ.ਈ.ਡੀ.ਏ.ਆਈ. ਇਸ ਐਕਸਪੋ ਦੌਰਾਨ ਆਪਣਾ ਸ਼ਿਕਾਇਤ ਨਿਵਾਰਣ ਫੋਰਮ ਵੀ ਸ਼ੁਰੂ ਕਰੇਗਾ। ਉਹਨਾਂ ਦੱਸਿਆ ਕਿ ਇਹ ਐਕਸਪੋ ਖਰੀਦਦਾਰਾਂ ਨੂੰ ਪ੍ਰਮੁੱਖ ਰੀਅਲਟਰਾਂ ਨਾਲ ਗੱਲਬਾਤ ਕਰਨ ਲਈ ਇੱਕ ਪਲੇਟਫਾਰਮ ਮੁਹੱਈਆ ਕਰਵਾਏਗਾ।
ਇਸ ਐਕਸਪੋ ਵਿਚ ਉੱਤਰ ਖੇਤਰ ਦੀਆਂ ਕਈ ਮਸ਼ਹੂਰ ਰਿਐਲਿਟੀ ਫਰਮਜ਼ ਵਿਸ਼ੇਸ਼ ਤੌਰ ‘ਤੇ ਹਿੱਸਾ ਲੈਣਗੀਆਂ। ਜ਼ਿਕਰਯੋਗ ਹੈ ਕਿ ਸੀ.ਆਰ.ਈ.ਡੀ.ਏ.ਆਈ. ਦੀ ਸਥਾਪਨਾ 1999 ਵਿੱਚ ਕੀਤੀ ਗਈ ਸੀ, ਇਹ ਭਾਰਤ ਦੇ 21 ਸੂਬਿਆਂ ਵਿੱਚ 204 ਸਿਟੀ ਚੈਪਟਰਾਂ ਤੋਂ 12500 ਤੋਂ ਵੱਧ ਰੀਅਲ ਅਸਟੇਟ ਡਿਵੈਲਪਰਾਂ ਨੂੰ ਆਪਸ ਵਿੱਚ ਜੋੜਦਾ ਹੈ।
————

ਮੰਡੀ ਗੋਬਿੰਦਗੜ• ਨੂੰ ਹਰਿਆ ਭਰਿਆ ਬਣਾਉਣ ਅਤੇ ਧੂੜ ਨੂੰ ਰੋਕਣ ਲਈ ਕਮੇਟੀਆਂ ਗਠਿਤ: ਪੰਨੂੰ
ਚੰਡੀਗੜ•, 11 ਦਸੰਬਰ :
ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ, ਪੰਜਾਬ ਨੇ ਮੰਡੀ ਗੋਬਿੰਦਗੜ• ਕਸਬੇ ਵਿੱਚ ਹਰਿਆਲੀ ਵਧਾਉਣ ਅਤੇ ਧੂੜ-ਮਿੱਟੀ ਨੂੰ ਰੋਕਣ ਦੀਆਂ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਦੋ ਕਮੇਟੀਆਂ ਗਠਿਤ ਕੀਤੀਆਂ। ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।
ਇਸ ਸਬੰਧੀ ਵੇਰਵੇ ਦਿੰਦਿਆਂ ਸ. ਪੰਨੂੰ ਨੇ ਦੱਸਿਆ ਕਿ ਹਵਾ ਪ੍ਰਦੂਸਣ ਦੇ ਸਰੋਤਾਂ ਅਤੇ ਇਸ ਨੂੰ ਨਿਯੰਤਰਣ ਕਰਨ ਲਈ ਲੋੜੀਂਦੇ ਉਪਰਾਲਿਆਂ ਦੀ ਪਛਾਣ ਕਰਨ ਲਈ ਮੰਡੀ ਗੋਬਿੰਦਗੜ• ਖੇਤਰ ਦੇ ਸਾਰੇ ਭਾਈਵਾਲਾਂ/ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਚਾਰ ਵਟਾਂਦਰੇ ਉਪਰੰਤ ਇਹ ਤੱਥ ਸਾਹਮਣੇ ਆਇਆ ਕਿ ਮੰਡੀ ਗੋਬਿੰਦਗੜ• ਖੇਤਰ ਦੇ ਹਵਾ ਪ੍ਰਦੂਸਣ ਦਾ ਇੱਕ ਪ੍ਰਮੁੱਖ ਕਾਰਣ ਸੜਕ ਦੀ ਧੂੜ ਹੈ। ਅੰਦਰੂਨੀ ਸੜਕਾਂ ਦੀ ਮਾੜੀ ਹਾਲਤ ਅਤੇ ਕੱਚੇ ਰਸਤਿਆਂ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ਨਾਲ ਧੂੜ ਪੈਦਾ ਹੁੰਦੀ ਹੈ। ਇਸ ਲਈ, ਇਹ ਫੈਸਲਾ ਲਿਆ ਗਿਆ ਕਿ ਨਗਰ ਕੌਂਸਲ, ਮੰਡੀ ਗੋਬਿੰਦਗੜ• ਅਤੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ, ਮੰਡੀ ਗੋਬਿੰਦਗੜ• ਖੇਤਰ ਵਿੱਚ ਧੂੜ ਵਾਲੇ ਸਾਰੇ ਸਥਾਨਾਂ ਦੀ ਮੈਪਿੰਗ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਧੂੜ ਨੂੰ ਨਿਯੰਤਰਿਤ ਕਰਨ ਲਈ ਲੋੜੀਂਦਾ ਕੰਮ ਸਬੰਧਤ ਵਿਭਾਗਾਂ ਦੁਆਰਾ ਸਮਾਂਬੱਧ ਢੰਗ ਨਾਲ ਕੀਤਾ ਜਾਵੇ। ਇਸ ਸਬੰਧੀ ਇੱਕ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਜੋ ਕਸਬੇ ਵਿੱਚ ਧੂੜ ਵਾਲੀਆਂ ਸਾਰੀਆਂ ਥਾਵਾਂ ਦੀ ਪਛਾਣ ਕਰੇਗੀ ਅਤੇ ਉਨ•ਾਂ ਦੀ ਨਕਸ਼ੇ ‘ਤੇ ਨਿਸ਼ਾਨਦੇਹੀ ਕਰੇਗੀ ਅਤੇ ਸਮਾਂਬੱਧ ਢੰਗ ਨਾਲ ਧੂੜ ਵਾਲੀਆਂ ਥਾਵਾਂ ਦੀ ਮੁਰੰਮਤ ਕਰਨ ਲਈ ਕਾਰਜ ਯੋਜਨਾ ਸੌਂਪੇਗੀ।
ਇਸ ਤੋਂ ਇਲਾਵਾ, ਮੀਟਿੰਗ ਵਿੱਚ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਗਈ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਮੰਡੀ ਗੋਬਿੰਦਗੜ• ‘ਚ ਹਰਿਆਲੀ ਨੂੰ ਵਧਾਇਆ ਜਾ ਸਕਦਾ ਹੈ ਕਿਉਂਕਿ ਉਦਯੋਗਾਂ ਅਤੇ ਹੋਰ ਜਨਤਕ ਥਾਵਾਂ ‘ਤੇ ਬੂਟੇ ਲਗਾਉਣ ਲਈ ਢੁੱਕਵਾਂ ਖਾਲੀ ਖੇਤਰ ਉਪਲਬਧ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਕਿ ਨਗਰ ਕੌਂਸਲ, ਮੰਡੀ ਗੋਬਿੰਦਗੜ• ਅਤੇ ਜੰਗਲਾਤ ਵਿਭਾਗ ਕਸਬੇ ਵਿਚ ਰੁੱਖਆਰੋਪਣ ਲਈ ਉਪਲਬਧ ਥਾਵਾਂ ਦੀ ਮੈਪਿੰਗ ਕਰੇਗਾ ਤਾਂ ਜੋ ਮੰਡੀ ਗੋਬਿੰਦਗੜ• ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਇਹ ਵੀ ਫੈਸਲਾ ਕੀਤਾ ਗਿਆ ਕਿ ਇਕ ਹੋਰ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਮੰਡੀ ਗੋਬਿੰਦਗੜ• ਖੇਤਰ ਵਿਚ ਬੂਟੇ ਲਗਾਉਣ ਲਈ ਉਪਲਬਧ ਸਾਰੀਆਂ ਖਾਲੀ ਥਾਵਾਂ ਦੀ ਪਛਾਣ ਕਰੇਗੀ ਅਤੇ ਉਨ•ਾਂ ਦੀ ਨਕਸ਼ੇ ‘ਤੇ ਨਿਸ਼ਾਨਦੇਹੀ ਕਰਕੇ ਕਾਰਜ ਯੋਜਨਾ ਸੌਂਪੇਗੀ।
ਮੰਡੀ ਗੋਬਿੰਦਗੜ• ਖੇਤਰ ਵਿੱਚ ਪੌਦੇ ਲਗਾਉਣ ਲਈ ਉਪਲਬਧ ਜਗ•ਾ ਦੀ ਪਛਾਣ ਕਰਨ ਲਈ ਬਣਾਈ ਗਈ ਕਮੇਟੀ ਵਿੱਚ ਵਾਤਾਵਰਣ ਅਤੇ ਮੌਸਮ ਤਬਦੀਲੀ ਡਾਇਰੈਕਟੋਰੇਟ ਦੇ ਡਾਇਰੈਕਟਰ ਚੇਅਰਮੈਨ ਵਜੋਂ, ਉਪ ਮੰਡਲ ਮੈਜਿਸਟਰੇਟ, ਅਮਲੋਹ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਜ਼ੋਨਲ ਦਫਤਰ-2, ਪਟਿਆਲਾ ਦੇ ਸੀਨੀਅਰ ਵਾਤਾਵਰਣ ਇੰਜੀਨੀਅਰ ਮੈਂਬਰਾਂ ਵਜੋਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤਰੀ ਦਫਤਰ, ਫਤਹਿਗੜ• ਸਾਹਿਬ ਦੇ ਵਾਤਾਵਰਣ ਇੰਜੀਨੀਅਰ ਅਤੇ ਕਨਵੀਨਰ, ਕਾਰਜਕਾਰੀ ਅਧਿਕਾਰੀ, ਨਗਰ ਕੌਂਸਲ, ਕਾਰਜਕਾਰੀ ਅਧਿਕਾਰੀ, ਪੀ.ਡਬਲਯੂ.ਡੀ. (ਬੀ ਐਂਡ ਆਰ) ਅਤੇ ਜ਼ਿਲ•ਾ ਜੰਗਲਾਤ ਅਫਸਰ, ਮੰਡੀ ਗੋਬਿੰਦਗੜ• ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ, ਮੰਡੀ ਗੋਬਿੰਦਗੜ• ਖੇਤਰ ਦੇ ਸਾਰੇ ਧੂੜ ਵਾਲੀਆਂ ਥਾਵਾਂ ਦੀ ਮੈਪਿੰਗ ਲਈ ਬਣਾਈ ਗਈ ਕਮੇਟੀ ਵਿਚ ਵਣ ਅਧਿਕਾਰੀ ਨੂੰ ਛੱਡ ਕੇ ਉਪਰੋਕਤ ਸਾਰੇ ਅਧਿਕਾਰੀ ਸਾਮਲ ਕੀਤੇ ਗਏ ਹਨ।
ਸ. ਪੰਨੂੰ ਨੇ ਦੱਸਿਆ ਕਿ ਕੰਮ ਦੇ ਸੁਚੱਜੇ ਢੰਗ ਨਾਲ ਅਤੇ ਸਮਾਂਬੱਧ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਕਿ ਕਮੇਟੀਆਂ ਪ੍ਰਗਤੀ ਦਾ ਜਾਇਜਾ ਲੈਣ ਲਈ ਮਹੀਨੇ ਵਿੱਚ ਦੋ ਵਾਰ ਮੀਟਿੰਗ ਕਰਨਗੀਆਂ।

ਦੂਜਾ ਕੇ.ਪੀ.ਐਸ. ਗਿੱਲ ਯਾਦਗਾਰੀ ਭਾਸ਼ਣ
ਅਮਰੀਕੀ ਮਾਹਿਰ ਡਾ. ਚਾਕ ਨੇ ਪਾਕਿਸਤਾਨ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਰਾਹੀਂ ਭਾਰਤੀ ਅਰਥਚਾਰੇ ‘ਤੇ ਹਮਲੇ ਤੋਂ ਸਾਵਧਾਨ ਕੀਤਾ
• ਪਾਕਿਸਤਾਨ ਦੇ ਸਬੰਧ ਵਿੱਚ ਦੂਹਰੀ ਭੂਮਿਕਾ ਨਿਭਾਅ ਰਿਹਾ ਅਮਰੀਕਾ
• ਕਸ਼ਮੀਰ ਵਿੱਚ ਆਈ.ਐਸ.ਆਈ. ਵੱਲੋਂ ਅੱਤਵਾਦੀਆਂ ਦੀ ਸਿੱਧੇ ਤੌਰ ‘ਤੇ ਆਨਲਾਈਨ ਭਰਤੀ ਤੋਂ ਵੀ ਸੁਚੇਤ ਕੀਤਾ, ਰੈਫਰੈਂਡਮ-2020 ਨੂੰ ਕਸ਼ਮੀਰ ਸਮੱਸਿਆ ਨਾਲ ਪੰਜਾਬ ਨੂੰ ਜੋੜਣ ਲਈ ਆਈ.ਐਸ.ਆਈ. ਦੇ ਮਨਸੂਬਿਆਂ ਦੀ ਲੜੀ ਦਾ ਹਿੱਸਾ ਦੱਸਿਆ
• ਡਰੋਨ ਅਤੇ ਵਿਅਕਤੀ ਦੁਆਰਾ ਹਮਲਿਆਂ ਦੇ ਵਧ ਰਹੇ ਖਤਰਿਆਂ ਨਾਲ ਨਜਿੱਠਣ ਲਈ ਸਮਾਜਿਕ ਜਾਗਰੂਕਤਾ ਅਤੇ ਸਖ਼ਤ ਕਾਨੂੰਨ ਘੜਨ ਦਾ ਸੱਦਾ
• ਕਿਸੇ ਵੀ ਸੂਰਤ ਵਿੱਚ ਪੰਜਾਬ ਅੱਤਵਾਦ ਨੂੰ ਸਿਰ ਨਹੀਂ ਚੁੱਕਣ ਦੇਵੇਗਾ-ਕੈਪਟਨ ਅਮਰਿੰਦਰ ਸਿੰਘ
• ਪੁਲੀਸ ਨੂੰ ਕੇ.ਪੀ.ਐਸ. ਗਿੱਲ ਦੀ ਅਗਵਾਈ ਤੋਂ ਪ੍ਰੇਰਨਾ ਲੈਣ ਦੀ ਅਪੀਲ
ਐਸ.ਏ.ਐਸ. ਨਗਰ (ਮੋਹਾਲੀ), 11 ਦਸੰਬਰ:
ਅੱਤਵਾਦ ਅਤੇ ਅੰਦਰੂਨੀ ਸੁਰੱਖਿਆ ‘ਤੇ ਉੱਘੇ ਅਮਰੀਕੀ ਮਾਹਿਰ ਡਾ. ਪੀਟਰ ਚਾਕ ਨੇ ਅੱਜ ਆਖਿਆ ਕਿ ਪਾਕਿਸਤਾਨ ਵੱਲੋਂ ਭਾਰਤੀ ਅਰਥਚਾਰੇ ‘ਤੇ ਹਮਲਾ ਕਰਨ ਲਈ ਸੋਸ਼ਲ ਮੀਡੀਆ ਦੀ ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ•ਾਂ ਨੇ ਸਾਵਧਾਨ ਕੀਤਾ ਕਿ ਆਈ.ਐਸ.ਆਈ. ਸੋਸ਼ਲ ਮੀਡੀਆ ਸਾਈਟਾਂ ਦੇ ਗੁਪਤ ਸੰਕੇਤਾਂ, ਸੁਰੱਖਿਅਤ ਦੂਰ ਸੰਚਾਰ ਪਲੇਟਫਾਰਮਾਂ ਅਤੇ ਆਨਲਾਈਨ ਮੈਪਿੰਗ ਤਕਨਾਲੋਜੀ ਦੀ ਵਰਤੋਂ ਲੁਕਵੇਂ ਢੰਗ ਨਾਲ ਕਸ਼ਮੀਰ ਵਿੱਚ ਜਹਾਦੀਆਂ ਦੀ ਭਰਤੀ ਮੁਹਿੰਮ ਜਾਂ ਸਿੱਧੇ ਤੌਰ ‘ਤੇ ਅੱਤਵਾਦੀ ਹਮਲਿਆਂ ਲਈ ਮਦਦ ਕਰਨ ਵਿੱਚ ਕਰ ਸਕਦੀ ਹੈ ਕਿਉਂ ਜੋ ਪਾਕਿਸਤਾਨ ਵੱਲੋਂ ਕਸ਼ਮੀਰ ਵਿੱਚ ਭਾਰਤ ਵਿਰੋਧੀ ਦਲਾਂ ਨੂੰ ਸ਼ਹਿ ਦੇਣ ਦਾ ਪੁਰਾਣਾ ਇਤਿਹਾਸ ਹੈ।
ਰੈਂਡ ਕਾਰਪੋਰੇਸ਼ਨ ਤੋਂ ਅਮਰੀਕੀ ਮਾਹਿਰ ਨੇ ਸੁਝਾਅ ਦਿੱਤਾ ਕਿ ਪਾਕਿਸਤਾਨ ਨਾਲ ਨਿਪਟਣ ਦਾ ਸਭ ਤੋਂ ਕਾਰਗਾਰ ਢੰਗ ਸਹਿਯੋਗੀ ਅਤੇ ਭਾਈਵਾਲ ਮੁਲਕਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਕਿ ਪਾਕਿਸਤਾਨ ‘ਤੇ ਦਬਾਅ ਬਣਾਇਆ ਜਾ ਸਕੇ। ਇਸੇ ਤਰ•ਾਂ ਇਨ•ਾਂ ਮੁਲਕਾਂ ਨੂੰ ਇਹ ਗੱਲ ਵੀ ਸਮਝਾਉਣੀ ਹੋਵੇਗੀ ਕਿ ਪਾਕਿਸਤਾਨ ਦੀ ਧਰਤੀ ਤੋਂ ਚਲਦੀਆਂ ਦਹਿਸ਼ਤੀ ਕਾਰਵਾਈਆਂ ਦੇ ਕਹਿਰ ਤੋਂ ਉਹ ਵੀ ਬਚ ਨਹੀਂ ਸਕਦੇ। ਉਨ•ਾਂ ਨੇ ਸੁਚੇਤ ਕੀਤਾ ਕਿ ਅਮਰੀਕਾ ਵੱਲੋਂ ਪਾਕਿਸਤਾਨ ਨਾਲ ਦੂਹਰੇ ਕਿਰਦਾਰ ਵਾਲੀ ਖੇਡ ਖੇਡੀ ਜਾ ਰਹੀ ਹੈ ਕਿਉਂਕਿ ਉਸ ਦੀ ਅਫਗਾਨਿਸਤਾਨ ਵਿੱਚ ਰਣਨੀਤਿਕ ਦਿਲਚਸਪੀ ਹੈ ਅਤੇ ਇਹੀ ਕਾਰਨ ਹੈ ਕਿ ਅਮਰੀਕਾ ਵੱਲੋਂ ਪਾਕਿਸਤਾਨ ਖਿਲਾਫ਼ ਸਖ਼ਤ ਸਟੈਂਡ ਨਹੀਂ ਲਿਆ ਜਾ ਰਿਹਾ।
ਹਮਲੇ ਕਰਨ ਲਈ ਡਰੋਨ ਅਤੇ ਇਕੱਲੇ ਤੌਰ ‘ਤੇ ਅੱਤਵਾਦੀ ਕਾਰਵਾਈ ਦੀ ਵਧ ਰਹੀ ਵਰਤੋਂ ਦੇ ਸੰਦਰਭ ਵਿੱਚ ਅਮਰੀਕੀ ਮਾਹਿਰ ਨੇ ਇਸ ਖਤਰੇ ਨਾਲ ਨਜਿੱਠਣ ਲਈ ਅਜਿਹੀ ਤਕਨਾਲੋਜੀ ਅਤੇ ਕਾਨੂੰਨਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ। ਅਜਿਹੇ ਜਵਾਬੀ ਹਮਲਿਆਂ ਵਿੱਚ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਵਿਚ ਗੈਰ-ਸਰਕਾਰੀ ਸੰਸਥਾਵਾਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਸਮਾਜਿਕ ਭਾਈਚਾਰੇ ਦੀ ਵਿਆਪਕ ਤੌਰ ‘ਤੇ ਸ਼ਮੂਲੀਅਤ ਕੀਤੀ ਜਾਵੇ। ਇੱਕ ਸਵਾਲ ਦੇ ਜਵਾਬ ਵਿਚ ਉਨ•ਾਂ ਕਿਹਾ ਕਿ 100 ਫੀਸਦੀ ਕੱਟੜਪੰਥੀ ਆਨਲਾਈਨ ਥਾਂ ਨਹੀਂ ਲੈ ਸਕਦੀ ਅਤੇ ਮਨੁੱਖੀ ਸੰਪਰਕ ਇਸ ਪ੍ਰਕ੍ਰਿਆ ਦਾ ਹਿੱਸਾ ਹੈ। ਅਜਿਹੇ ਗਰੁੱਪਾਂ ਨੂੰ ਵੱਖਵਾਦੀਆਂ ਵੱਲੋਂ ਸੌਖਿਆ ਨਿਸ਼ਾਨਾ ਬਣਾਏ ਜਾਣ ਨੂੰ ਸਵੀਕਾਰ ਕਰਦਿਆਂ ਡਾ. ਚਾਕ ਨੇ ਕਿਹਾ ਕਿ ਇਹ ਗਰੁੱਪ ਛੇਤੀ ਕੀਤਿਆਂ ਅੱਤਵਾਦ ਦੀ ਧੌਂਸ ਅੱਗੇ ਹੱਥਿਆਰ ਸੁੱਟਣ ਵਾਲੇ ਨਹੀਂ ਹਨ।
ਰੈਫਰੈਂਡਮ-2020 ਦੇ ਸਪੱਸ਼ਟ ਹਵਾਲੇ ਵਿੱਚ ਡਾ. ਚਾਕ ਨੇ ਕਿਹਾ ਕਿ ਉਨ•ਾਂ ਦਾ ਮੰਨਣਾ ਹੈ ਕਿ ਅਮਰੀਕਾ, ਯੂ.ਕੇ. ਤੇ ਕੈਨੇਡਾ ਤੋਂ ਸਰਗਰਮੀਆਂ ਚਲਾ ਰਹੇ ਵਿਦੇਸ਼ੀ ਗਰੁੱਪਾਂ ਅਤੇ ਪਾਕਿਸਤਾਨ ਵਿੱਚ ਖਾਲਿਸਤਾਨ ਪੱਖੀ ਦਹਿਸ਼ਤਗਰਦਾਂ ਵੱਲੋਂ ਮੌਜੂਦਾ ਸਮੇਂ ਸਿੱਖ ਨੌਜਵਾਨਾਂ ਨੂੰ ਕੱਟੜਵਾਦ ਦੇ ਰਾਹ ‘ਤੇ ਤੋਰਨ ਦੇ ਮਨੋਰਥ ਨਾਲ ਜ਼ੋਰਦਾਰ ਢੰਗ ਨਾਲ ਸੋਸ਼ਲ ਮੀਡੀਆ ਰਾਹੀਂ ਯਤਨ ਕੀਤੇ ਜਾ ਰਹੇ ਹਨ। ਦੂਜੇ ਕੇ.ਪੀ.ਐਸ. ਗਿੱਲ ਯਾਦਗਾਰੀ ਭਾਸ਼ਣ ਮੌਕੇ ‘ਡਿਜੀਟਲਾਇਜ਼ਡ ਨਫ਼ਰਤ: ਆਨਲਾਈਨ ਕੱਟੜਵਾਦ, ਹਿੰਸਕ ਇੰਤਹਾਪਸੰਦੀ ਅਤੇ ਅੱਤਵਾਦ’ ਦੇ ਸਮਕਾਲੀ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਚਾਕ ਨੇ ਸਾਵਧਾਨ ਕੀਤਾ, ”ਇਹ ਸੰਕੇਤ ਉੱਭਰ ਰਹੇ ਹਨ ਕਿ ਆਈ.ਐਸ.ਆਈ. ਕਸ਼ਮੀਰ ਵਿੱਚ ਗੜਬੜੀ ਨਾਲ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਲਈ ਮਨਸੂਬੇ ਘੜ ਰਹੀ ਹੈ।”
ਡਾ. ਚਾਕ ਨੇ ਸੁਝਾਅ ਦਿੱਤਾ ਕਿ ਸੂਬਾ ਸਰਕਾਰ ਅਜਿਹੇ ਸਮੂਹਾਂ ਦੀ ਸ਼ਨਾਖਤ ਕਰੇ ਅਤੇ ਪਾਕਿਸਤਾਨ ਦੀ ਲੁਕਵੀਂ ਜੰਗ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਵੀ ਨਾਲ ਜੋੜਿਆ ਜਾਵੇ।
ਆਪਣੇ ਮੁੱਖ ਭਾਸ਼ਣ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਸ਼ਵੀਕਰਨ ਦੇ ਦੌਰ ਵਿੱਚ ਅੱਤਵਾਦ ਸੌਖਿਆ ਹੀ ਕੌਮਾਂਤਰੀ ਭੂਗੋਲਿਕ ਸਰਹੱਦਾਂ ਨੂੰ ਪਾਰ ਕਰ ਸਕਦਾ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਨੌਜਵਾਨਾਂ ਨੂੰ ਉਕਸਾਉਣ, ਦਹਿਸ਼ਤ ਫੈਲਾਉਣ ਅਤੇ ਦਹਿਸ਼ਤਗਰਦੀ ਵਿਚਾਰਧਾਰਾ ਦਾ ਪਾਸਾਰ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ।
ਗੁਆਂਢੀ ਦੁਸ਼ਮਣ ਅਤੇ ਸਰਹੱਦੀ ਨਾਲ ਲਗਦਾ ਹੋਣ ਦੇ ਨਾਤੇ ਪੰਜਾਬ ਸੰਵੇਦਨਸ਼ੀਲ ਸੂਬਾ ਹੋਣ ਅਤੇ ਜੰਮੂ-ਕਸ਼ਮੀਰ ਨਾਲ ਜੁੜੇ ਹੋਣ ਕਰਕੇ ਨਸ਼ਾ ਅੱਤਵਾਦ ਦੀ ਵੱਧ ਰਹੀ ਚੁਣੌਤੀ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਧੁਨਿਕ ਪੁਲਿਸਿੰਗ ਦੀ ਲੋੜ ‘ਤੇ ਜ਼ੋਰ ਦਿੱਤਾ ਜੋ ਤਕਨਾਲੋਜੀ ਪੱਖੋਂ ਪੂਰੀ ਤਰ•ਾਂ ਪ੍ਰਪੱਕ ਅਤੇ ਪੇਸ਼ੇਵਰ ਪਹੁੰਚ ਰੱਖਦੀ ਹੋਵੇ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮੁੱਖ ਮੰਤਰੀ ਨੇ ਕਿਹਾ, ”ਅਸੀਂ ਕਿਸੇ ਵੀ ਸੂਰਤ ਵਿੱਚ ਪੰਜਾਬ ਨੂੰ ਬੀਤੇ ਹੋਏ ਕਾਲੇ ਦੌਰ ਵੱਲ ਮੁੜ ਲਿਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ, ਸਾਨੂੰ ਸਭ ਨੂੰ ਪਤਾ ਹੈ ਕਿ ਹੁਣ ਫਿਰ ਕੀ ਵਾਪਰ ਰਿਹਾ ਹੈ।”
ਕੈਪਟਨ ਅਮਰਿੰਦਰ ਸਿੰਘ ਨੇ ਕੇ.ਪੀ.ਐਸ. ਗਿੱਲ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੀ ਅਗਵਾਈ ਅਤੇ ਸੂਬੇ ਦੇ ਹਾਲਾਤ ਸੁਖਾਵੇਂ ਅਤੇ ਆਮ ਵਾਂਗ ਬਣਾਉਣ ਵਿੱਚ ਉਨ•ਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪੁਲਿਸ ਫੋਰਸ ਨੂੰ ਸਵਰਗੀ ਸਾਬਕਾ ਡੀ.ਜੀ.ਪੀ ਦੀ ਲੀਡਰਸ਼ਿਪ ਤੋਂ ਸੇਧ ਲੈਣ ਦਾ ਸੱਦਾ ਦਿੱਤਾ ਅਤੇ ਕੁਸ਼ਲ ਅਗਵਾਈ ਲਈ ਉਨ•ਾਂ ਤੋਂ ਚਾਨਣ ਮੁਨਾਰੇ ਵਾਂਗ ਪ੍ਰੇਰਣਾ ਲੈਣ ਲਈ ਆਖਿਆ। ਉਨ•ਾਂ ਕਿਹਾ ਕਿ ਕੇ.ਪੀ.ਐਸ. ਗਿੱਲ ਦੇ ਕਾਰਜਕਾਲ ਨੂੰ ਮੁਲਕ ਭਰ ਵਿਚ ਪ੍ਰਵਾਨ ਕੀਤਾ ਜਾਂਦਾ ਹੈ। ਉਨ•ਾਂ ਨੇ ਪ੍ਰੋਗਰਾਮ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਲੀਡਰਸ਼ਿਪ, ਤੁਹਾਡੇ ਤੋਂ ਸ਼ੁਰੂ ਹੁੰਦੀ ਹੈ।
ਆਪਣੇ ਭਾਸ਼ਣ ਵਿੱਚ ਡਾ. ਚਾਕ ਨੇ ਸੰਚਾਰ ਮਾਹਿਰਾਂ ਅਤੇ ਸਿਵਲ ਸੁਸਾਇਟੀ ਗਰੁੱਪਾਂ ਨੂੰ ਇਕਜੁਟ ਕਰਕੇ ਕੱਟੜਪੰਥੀ ਦੀ ਪ੍ਰਕ੍ਰਿਆ ਵਿੱਚ ਸਿੱਧੇ ਤੌਰ ‘ਤੇ ਦਖਲ ਦੇਣ ਦਾ ਸੱਦਾ ਦਿੱਤਾ ਤਾਂ ਕਿ ਬਦਲਵੇਂ ਤੌਰ ‘ਤੇ ਸੰਦੇਸ਼ ਮੁਹਿੰਮਾਂ ਵਿਕਸਤ ਕਰਕੇ ਇਨ•ਾਂ ਨੂੰ ਫੈਲਾਇਆ ਜਾ ਸਕੇ। ਭਾਸ਼ਣ ਤੋਂ ਬਾਅਦ ਇੱਕ ਸਵਾਲ ਦੇ ਜਵਾਬ ਵਿਚ ਅਮਰੀਕੀ ਮਾਹਿਰ ਨੇ ਕਿਹਾ ਕਿ ਗੂਗਲ, ਵਟਸਐਪ ਵਰਗੇ ਸੋਸ਼ਲ ਮੀਡੀਆ ਗਰੁੱਪਾਂ ਨੂੰ ਹੁਣ ਇਹ ਅਹਿਸਾਸ ਹੋ ਰਿਹਾ ਹੈ ਕਿ ਤਬਾਹਕੁਨ ਸਰਗਰਮੀਆਂ ਲਈ ਇਨ•ਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਨਾਲ ਉਨ•ਾਂ ਦੀ ਭਰੋਸੇਯੋਗਤਾ ਨੂੰ ਸੱਟ ਵੱਜ ਰਹੀ ਹੈ।
ਡਾ. ਚਾਕ ਦਾ ਕਹਿਣਾ ਹੈ ਕਿ ਇੰਟਰਨੈਟ, ਪਾਕਿਸਤਾਨ ਵਿੱਚ ਆਮ ਅਤਿਵਾਦੀਆਂ ਦੇ ਸੁਭਾਅ ਅਤੇ ਚਰਿੱਤਰ ਨੂੰ ਬੁਨਿਆਦੀ ਰੂਪ ਵਿੱਚ ਬਦਲਣ ‘ਚ ਸਹਾਈ ਸਿੱਧ ਹੋਇਆ ਸੀ ਜਦਕਿ ਤਾਲਿਬਾਨ ਜਿਹੜਾ 2001 ਵਿੱਚ ਤਾਕਤ ਖੁੱਸਣ ਮਗਰੋਂ ਸਿਲਸਿਲੇਵਾਰ ਢੰਗ ਨਾਲ ਅੱਗੇ ਵਧ ਰਿਹਾ ਹੈ, ਨੇ ਇੰਟਰਨੈਟ ਰਾਹੀਂ ਸੂਚਨਾ ਤਕਨੀਕ ਦੀ ਵਰਤੋਂ ਵਧਾਈ ਹੈ ਅਤੇ ਉਹ ਇਸ ਤਕਨੀਕ ਨੂੰ ਅਪਣੀ ਇਲੈਕਟ੍ਰਾਨਿਕ ਪ੍ਰਾਪੇਗੰਡਾ ਜੰਗ ਸ਼ੁਰੂ ਕਰਨ ਲਈ ਬੇਹੱਦ ਅਨੁਕੂਲ ਮੰਨ ਰਿਹਾ ਹੈ। ਉਨ•ਾਂ ਖੁਲਾਸਾ ਕੀਤਾ ਕਿ ਤਾਲਿਬਾਨ ਕੋਲ ਇਸ ਵੇਲੇ ਕਈ ਇੰਟਰਨੈਟ ਡੋਮੇਨ ਹਨ।
ਡਾ. ਚਾਕ ਮੁਤਾਬਕ ਪਾਕਿਸਤਾਨ ਅਤੇ ਅਫ਼ਗਾਸਿਤਾਨ ਵਿੱਚ ਅਤਿਵਾਦੀਆਂ ਅਤੇ ਦਹਿਸ਼ਤਗਰਦਾਂ ਦੁਆਰਾ ਇੰਟਰਨੈਟ ਅਤੇ ਆਨਲਾਈਨ ਮੰਚਾਂ ਦੀ ਵਰਤੋਂ ਦੇ ਸੁਰੱਖਿਆ ਹਾਲਾਤ ‘ਤੇ ਪੈਣ ਵਾਲੇ ਅਸਰ ਨੂੰ ਵੇਖਦਿਆਂ ਇਹ ਘਟਨਾਕ੍ਰ੍ਰਮ ਭਾਰਤ ਲਈ ਡਾਢੀ ਚਿੰਤਾ ਦਾ ਸਬੱਬ ਹਨ। ਉਨ•ਾਂ ਕਿਹਾ, ‘ਕਸ਼ਮੀਰ ਵਿੱਚ ਦੰਗਿਆਂ ਅਤੇ ਪ੍ਰਦਰਸ਼ਨਾਂ ਨੂੰ ਹੱਲਾਸ਼ੇਰੀ ਦੇਣ ਲਈ ਟਵਿੱਟਰ ਦੀ ਪਹਿਲਾਂ ਹੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਹੁਣ ਜਦ ਕਸ਼ਮੀਰ ਦਾ ਵਿਸ਼ੇਸ਼ ਰਾਜ ਵਾਲਾ ਦਰਜਾ ਹਟਾ ਦਿਤਾ ਗਿਆ ਹੈ ਤਾਂ ਲਸ਼ਕਰ-ਏ-ਤੋਇਬਾ ਜਿਹੀਆਂ ਜਥੇਬੰਦੀਆਂ ਹੋਰ ਆਨਲਾਈਨ ਮੰਚਾਂ ਰਾਹੀਂ ਬੇਚੈਨੀ ਦਾ ਆਲਮ ਤੇਜ਼ ਕਰਨ ਲਈ ਤਤਪਰ ਹੋਣਗੀਆਂ।”

ਇਕ ਹੋਰ ਹੈਰਾਨੀਜਨਕ ਪ੍ਰਗਟਾਵਾ ਕਰਦਿਆਂ ਡਾ. ਚਾਕ ਨੇ ਕਿਹਾ ਕਿ ਆਈ.ਐਸ. ਨੇ ਵੀ ਅਮਰੀਕਾ ਅਤੇ ਪੱਛਮ ਵਿੱਚ ਇਕ ਵਿਅਕਤੀ ਦੁਆਰਾ ਹਿੰਸਕ ਹਮਲੇ ਕਰਵਾਉਣ ਲਈ ਇੰਟਰਨੈਟ ਅਤੇ ਸੋਸ਼ਲ ਮੀਡੀਆ ਪਲੈਟਫ਼ਾਰਮ ਨੂੰ ਵਰਤਿਆ ਹੈ ਕਿਉਂਕਿ ਆਗੂਹੀਣ ਵਿਰੋਧ ਦੇ ਉਭਾਰ ਵਿੱਚ ਸੂਚਨਾ ਤਕਨੀਕ ਬਹੁਤ ਅਹਿਮ ਰਹੀ ਹੈ। ਜਥੇਬੰਦਕ ਢਾਂਚੇ ਵਜੋਂ ਸੂਚਨਾ ਤਕਨੀਕ ਕੱਟੜ ਇਸਲਾਮੀ ਲਹਿਰਾਂ ਲਈ ਵੀ ਓਨੀ ਹੀ ਸਾਰਥਕਤਾ ਰਖਦੀ ਹੈ, ਜਿੰਨੀ ਕਿ ਕੱਟੜ ਸੱਜੇਪੱਖੀਆਂ ਲਈ। ਉਨ•ਾਂ ਚੌਕਸ ਕਰਦਿਆਂ ਕਿਹਾ ਕਿ ਇਹ ਤਕਨੀਕ ਭਾਰਤ ਵਿੱਚ ਇਕੱਲੇ ਵਿਅਕਤੀ ਜਾਂ ਅੱਧ-ਆਜ਼ਾਦ ਜਥੇਬੰਦੀਆਂ ਨੂੰ ਅਤਿਵਾਦੀ ਹਮਲਿਆਂ ਲਈ ਹੱਲਾਸ਼ੇਰੀ ਦੇਣ ਖ਼ਾਤਰ ਵੀ ਅਸਰਦਾਰ ਢੰਗ ਨਾਲ ਵਰਤੀ ਜਾ ਸਕਦੀ ਹੈ।
ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਇਕੱਲੇ ਵਿਅਕਤੀਆਂ ਦੁਆਰਾ ਕੀਤੇ ਜਾਣ ਵਾਲੇ ਹਮਲਿਆਂ ਨਾਲ ਸਿੱਝਣਾ ਬੜਾ ਮੁਸ਼ਕਲ ਹੈ, ਉਨ•ਾਂ ਕਿਹਾ, ‘ਅਫ਼ਗਾਨਿਸਤਾਨ ਦੇ ਖੇਤਰਾਂ ਵਿੱਚੋਂ ਕੰਮ ਕਰਦੀ-ਕਰਦੀ ਆਈਐਸ ਅਮਰੀਕਾ ‘ਤੇ ਹਮਲਾ ਕਰਨ ਦੇ ਸਬੰਧ ਵਿਚ ਕੁੱਝ ਸਮੇਂ ਤੋਂ ਇਹ ਤਕਨੀਕ ਵਰਤ ਰਹੀ ਹੈ ਅਤੇ ਇਸ ਗੱਲ ਦਾ ਕੋਈ ਕਾਰਨ ਨਹੀਂ ਕਿ ਦਿੱਲੀ, ਮੁੰਬਈ ਬੰਗਲੌਰ, ਚੇਨਈ ਅਤੇ ਲੁਧਿਆਣਾ ਜਿਹੇ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਜਿਹੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਸਕਦੀ।
ਇਸ ਤੋਂ ਪਹਿਲਾਂ, ਅਪਣੇ ਸਵਾਗਤੀ ਭਾਸ਼ਣ ਵਿੱਚ, ਡੀ.ਜੀ.ਪੀ. ਦਿਨਕਰ ਗੁਪਤਾ ਨੇ ਤਾਜ਼ਾ ਸੁਰੱਖਿਆ ਹਾਲਾਤ ਅਤੇ ਇੰਟਰਨੈਟ ਤੇ ਆਨਲਾਈਨ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਤੀ। ਸ੍ਰੀ ਗੁਪਤਾ ਨੇ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਕੱਟੜਵਾਦ ਅਤੇ ਅਤਿਵਾਦ ਦੀਆਂ ਦੋਹਰੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਅਪਣੀ ਸਮਰਥਾ ਲਗਾਤਾਰ ਵਧਾ ਰਹੀ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ• ਭੇਟ ਕੀਤਾ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਪੁਲਿਸ, ਖ਼ੁਫ਼ੀਆ ਵਿਭਾਗ ਤੇ ਸੁਰੱਖਿਆ ਵਿਭਾਗ ਨਾਲ ਜੁੜੇ ਮੈਂਬਰਾਂ ਨੇ ਸਮਾਗਮ ਵਿੱਚ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸਾਬਕਾ ਡੀ.ਜੀ.ਪੀ. ਮਰਹੂਮ ਕੇ.ਪੀ. ਐਸ ਗਿੱੱ ਜਿਨ•ਾਂ ਅਤਿਵਾਦ ਵਿਰੁਧ ਦਲੇਰਾਨਾ ਲੜਾਈ ‘ਚ ਪੰਜਾਬ ਪੁਲਿਸ ਦੀ ਅਗਵਾਈ ਕੀਤੀ ਸੀ, ਦੀ ਯਾਦ ਵਿੱਚ ਪਿਛਲੇ ਸਾਲ ਭਾਸ਼ਣਾਂ ਦੀ ਸਾਲਾਨਾ ਲੜੀ ਅਰੰਭੀ ਸੀ। ਪਹਿਲਾ ਕੇ.ਪੀ.ਐਸ. ਗਿੱਲ ਯਾਦਗਾਰੀ ਲੈਕਚਰ ਵੇਲੇ ਜੰਮੂ-ਕਸ਼ਮੀਰ ਦੇ ਤਤਕਾਲੀ ਰਾਜਪਾਲ ਐਨ.ਐਨ. ਵੋਹਰਾ ਨੇ ਭਾਸ਼ਣ ਦਿੱਤਾ ਸੀ।