ਕੌਮੀ ਝੰਡਾ ਦਿਵਸ ਮੌਕੇ ਜਲ, ਥਲ ਤੇ ਹਵਾਈ ਸੈਨਾ ਦੇ ਸਾਬਕਾ ਮੁੱਖੀਆਂ ਨੇ ਚੰਡੀਗੜ• ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ ਕੀਤੀ.
ਕੌਮੀ ਝੰਡਾ ਦਿਵਸ ਮੌਕੇ ਜਲ, ਥਲ ਤੇ ਹਵਾਈ ਸੈਨਾ ਦੇ ਸਾਬਕਾ ਮੁੱਖੀਆਂ ਨੇ ਚੰਡੀਗੜ• ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ ਕੀਤੀ.
• ਬ੍ਰੇਵਹਾਰਟ ਰਾਈਡਰਜ਼ ਦੀ ਦਿਲ ਖਿੱਚਵੀਂ ਪੇਸ਼ਕਾਰੀ ਨੇ ਮਿਲਟਰੀ ਲਿਟਰੇਚਰ ਫੈਸਟੀਵਲ-2019 ਦਾ ਪਿੜ ਬੰਨਿ•ਆ
ਚੰਡੀਗੜ•, 7 ਦਸੰਬਰ:
ਕੌਮੀ ਝੰਡਾ ਦਿਵਸ ਮੌਕੇ ਅਤੇ ਮਿਲਟਰੀ ਲਿਟਰੇਚਰ ਫੈਸਟੀਵਲ(ਐਮ.ਐਲ.ਐਫ)-2019 ਦਾ ਪਿੜ ਬੰਨਦਿਆਂ ਜਲ, ਥਲ ਤੇ ਹਵਾਈ ਸੈਨਾ ਦੇ ਸਾਬਕਾ ਮੁਖੀਆਂ ਨੇ ਸ਼ਨੀਵਾਰ ਨੂੰ ਚੰਡੀਗੜ• ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਦੇਸ਼ ਦੀ ਸੁੱਰਖਿਆ ਅਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਬਹਾਦਰ ਸੈਨਿਕਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸਨਮਾਨ ਦੇਣ ਲਈ ਸਾਬਕਾ ਸੇਵਾ ਮੁਖੀ ਜਨਰਲ ਵੀ.ਪੀ ਮਲਿਕ (ਸੇਵਾਮੁਕਤ) ਅਤੇ ਏਅਰ ਚੀਫ ਮਾਰਸ਼ਲ ਬੀ.ਐਸ ਧਨੋਆ (ਸੇਵਾਮੁਕਤ) ਅਤੇ ਐਡਮਿਰਲ ਸੁਨੀਲ ਲਾਂਬਾ (ਸੇਵਾਮੁਕਤ) ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਪੰਜਾਬ ਪੁਲਿਸ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ ਜਦ ਕਿ ਪੁਲਿਸ ਜਵਾਨਾਂ ਨੇ ਪਾਈਪਰ ਬੈਂਡ ਦੀ ਪੇਸ਼ਕਾਰੀ ਵੀ ਦਿੱਤੀ ਗਈ । ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਡਾਇਰੈਕਟੋਰੇਟ ਦੇ ਐਨ.ਸੀ.ਸੀ ਕੈਡਿਟਸ ਅਤੇ ਸਥਾਨਕ ਸ਼ਹਿਰ ਦੇ ਸਕੂਲੀ ਬੱਚਿਆਂ ਦੇ ਨਾਲ ਹਰ ਵਰਗ ਦੇ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਰਸਮ ਵਿੱਚ ਸ਼ਾਮਲ ਹੋਏ।
ਸ਼ਰਧਾਂਜਲੀ ਦੀ ਰਸਮ ਤੋਂ ਬਾਅਦ, ਸਾਬਕਾ ਸੈਨਾ ਮੁਖੀਆਂ ਨੇ, ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿਲ (ਸੇਵਾਮੁਕਤ) ਨਾਲ, ਬਰੇਵਹਾਰਟਸ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣ ਵਾਲੀ ਇਸ ਰੈਲੀ ਵਿੱਚ ਭਾਗ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ।
ਇਥੇ ਚੰਡੀਗੜ• ਕਲੱਬ ਤੋਂ ਰਾਈਡ ਦੀ ਸ਼ੁਰੂਆਤ ਕਰਦਿਆਂ 425 ਮੋਟਰਸਾਇਕਲ ਸਵਾਰਾਂ ਜਿਨ•ਾਂ ਵਿੱਚ ਸੈਨਾ ਦੀਆਂ ਪ੍ਰਮੁੱਖ ਹਸਤੀਆਂ ਅਤੇ ਫੌਜ ਵਿੱਚ ਸੇਵਾ ਨਿਭਾਉਣ ਵਾਲੇ ਅਧਿਕਾਰੀ ਸ਼ਾਮਲ ਸਨ, ਨੇ ਸੂਬਾ ਸਰਕਾਰ ਦੀ ਨਸ਼ਾ ਰੋਕੂ ਮੁਹਿੰਮ ਨੂੰ ਹੋਰ ਅੱਗੇ ਤੋਰਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਛੱਡਕੇ ਦਿਲੇਰੀ ਤੇ ਸ਼ਾਨਮੱਤੇ ਸਭਿਆਚਾਰ ਵਾਲੇ ਫੌਜੀਆਂ ਵਾਂਗ ਸਿਰੜ, ਜੋਸ਼ ਅਤੇ ਇੱਜ਼ਤ ਨਾਲ ਆਪਣੀ ਜ਼ਿੰਦਗੀ ਬਤੀਤ ਕਰਨੀ ਦੀ ਅਪੀਲ ਕੀਤੀ।
ਸਮੁੱਚੇ ਉੱਤਰੀ ਖੇਤਰ ਦੇ ਰਾਈਡਰਾਂ ਨੂੰ ਉਤਸ਼ਾਹਤ ਕਰਨ ਦੇ ਮੱਦੇਨਜ਼ਰ ਤਿਆਰ ਕੀਤੀ ਇਸ ਰਾਈਡ ਵਿਚ 12 ਸਮੂਹਾਂ ਦੀਆਂ ਰਾਇਲ ਐਨਫੀਲਡ ਮੋਟਰਸਾਇਕਲ ਦੀ ਹਾਜ਼ਰੀ ਦੇਖੀ ਗਈ, ਜੋ ਕਿ ਦੇਸ਼ ਦੀ ਆਨ ਲਈ ਆਪਣੀ ਜਾਨ ਵਾਰ ਦੇਣ ਵਾਲੇ ਜਵਾਨਾਂ ਦੀ ਕੁਰਬਾਨੀ ਨੂੰ ਕੌਮੀ ਝੰਡਾ ਦਿਵਸ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਸਾਬਕਾ ਫੌਜ ਅਧਿਕਾਰੀਆਂ ਨਾਲ ਸ਼ਾਮਲ ਹੋਏ ਸਨ।
ਸ਼ਾਨਦਾਰ ਐਮ.ਐਲ.ਐਫ ਦੌਰਾਨ ਆਪਣੇ ਮੋਢਿਆਂ ‘ਤੇ ਨੀਲੀਆਂ ਝੰਡੀਆਂ ਨਾਲ ਸਜੇ ਵਾਲੇ, ਟ੍ਰਿਅੰਫ, ਬੀਐਮਡਬਲਯੂ, ਹਾਰਲੇ ਮੋਟਰਸਾਇਕਲ ਸਵਾਰਾਂ ਦਾ ਆਪਣੀ ਮੰਜ਼ਿਲ, ਚੰਡੀਮੰਦਰ ਛਾਉਣੀ ਵੱਲ ਵਧਦਿਆਂ ਬੜਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਕੈਨੇਡੀਅਨ ਕੌਂਸਲਰ ਜਨਰਲ ਚੰਡੀਗੜ• ਮੀਆ ਯੇਨ, ਵਾਈ.ਪੀ.ਐਸ ਦੇ ਡਾਇਰੈਕਟਰ ਮੇਜਰ ਜਨਰਲ ਟੀ.ਪੀ.ਐਸ ਵੜੈਚ, ਅਤੇ ਓ.ਐਸ.ਡੀ / ਸੀਨੀਅਰ ਸਲਾਹਕਾਰ ਕਰਨਵੀਰ ਸਿੰਘ ਹਾਜ਼ਰ ਸਨ।
ਰਾਈਡ ਵਿਚ ਹਿੱਸਾ ਲੈਣ ਵਾਲੇ ਬਾਰ•ਾਂ ਸਮੂਹਾਂ ਵਿਚ ਦਿ ਥੰਪਰਜ਼, ਦਿ ਐਫ.ਬੀ.ਆਈ. ਬੁਲਜ਼, ਦਿ ਬਜਾਜ ਐਵੈਂਜਰਜ਼, ਦਿ ਬ੍ਰਦਰਹੁੱਡ ਸਰਕਲ ਤੋਂ ਇਲਾਵਾ ਦਿ ਐਚ 100 ਟੀ, ਦਿ ਡਿਅਰਿੰਗ ਈਗਲਜ਼, ਦਿ ਰੋਡ ਸਰਵਾਈਵਰਜ਼, ਦਿ ਹਾਈਵੇ ਰਾਈਡਰਜ਼ ਅਤੇ ਦਿ ਨੋਮੈਡਜ਼, ਦਿ ਰੋਡ ਰਨਰਸ, ਦਿ ਟ੍ਰੈਗ ਐਂਡ ਦਿ ਰਾਇਲ ਐਨਫੀਲਡ ਜ਼ੀਰਕਪੁਰ ਨੇ ਬਾਰਾਂ ਰਾਈਡਰ ਗਰੁੱਪ ਸ਼ਾਮਲ ਹਨ।
ਫੌਜੀ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨੂੰ ਉਤਸ਼ਾਹਤ ਕਰਨ ਦੇ ਮੱਦੇਨਜ਼ਰ ਅਜਿਹਾ ਫੈਸਟ ਉਲੀਕਣ ਵਾਲੇ ਪ੍ਰਬੰਧਕਾਂ ਦੀ ਜਨਰਲ ਸ਼ੇਰਗਿੱਲ ਜੋ ਐਮ.ਐਲ.ਐਫ ਐਸੋਸੀਏਸ਼ਨ ਦੇ ਚੇਅਰਮੈਨ ਵੀ ਹਨ, ਨੇ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਹੋਰ ਸਮਾਗਮਾਂ ਕਰਵਾਉਣ ਦੀ ਮੰਗ ਵੀ ਕੀਤੀ। ਫੈਸਟ ਦਾ ਉਦੇਸ਼ ਮੁੱਖ ਤੌਰ ‘ਤੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਉਨ•ਾਂ ਨੂੰ ਪੰਜਾਬ ਦੇ ਅਮੀਰ ਸੈਨਿਕ ਇਤਿਹਾਸ ਬਾਰੇ ਦੱਸਣਾ ਸੀ, Àਨ•ਾਂ ਨੇ ਸਾਲ 2017 ਵਿੱਚ ਆਰੰਭੇ ਇਸ ਮੈਗਾ ਈਵੈਂਟ ਦੀ ਸ਼ੁਰੂਆਤ ਤੋਂ ਬਾਅਦ ਇਸ ਸਫਲਤਾ ਨੂੰ ਯਕੀਨੀ ਬਣਾਉਣ ਲਈ ਨਿੱਜੀ ਤੌਰ ‘ਤੇ ਉਪਰਾਲੇ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ ।
ਜ਼ਿਕਰਯੋਗ ਹੈ ਕਿ ਐਮ.ਐਲ.ਐਫ, ਸੂਬੇ ਦੇ ਮੁੱਖ ਮੰਤਰੀ ਤੇ ਉੱਘੇ ਸੈਨਿਕ ਇਤਿਹਾਸਕਾਰ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਵੀ. ਪੀ. ਬਦਨੌਰ ਅਤੇ ਪੱਛਮੀ ਕਮਾਂਡ ਦੇ ਸਹਿਯੋਗ ਨਾਲ ਕੀਤੀ ਸਾਂਝੀ ਪਹਿਲਕਦਮੀ ਸਦਕਾ ਆਪਣੇ ਤੀਜੇ ਸ਼ਾਨਦਾਰ ਸਾਲ ਵਿੱਚ ਪਹੁੰਚ ਚੁੱਕਾ ਹੈ।
13 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਇਹ ਤਿੰਨ ਦਿਨਾ ਮੈਗਾ ਈਵੈਂਟ , ਰੱਖਿਆ ਕਰਮੀਆਂ ਦੀ ਜ਼ਿੰਦਗੀ ਵਿਚ ਇੱਕ ਨਿੱਕੀ ਝਾਤ ਪੇਸ਼ ਕਰਨ ਤੋਂ ਇਲਾਵਾ, ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ ਮਹੱਤਤਾ ਦੇ ਮੁੱਦਿਆਂ ‘ਤੇ ਉਦਾਰਵਾਦੀ, ਸੰਮਲਿਤ ਅਤੇ ਵਿਚਾਰਾਂ ਦੇ ਉਤਸ਼ਾਹਜਨਕ ਆਦਾਨ ਪ੍ਰਦਾਨ ਲਈ ਇਕ ਮੰਚ ਪ੍ਰਦਾਨ ਕਰੇਗਾ।