ਹਰਿਆਣਾ ਦੇ ਮੁੱਖ ਮੰਤਰੀ ਨੇ ਹਥਿਆਰਬੰਦ ਸੈਨਾ ਝੰਡਾ ਦਿਵਸ ‘ਤੇ ਸੂਬੇ ਦੇ ਨਾਗਰਿਕਾਂ ਅਤੇ ਸੈਨਿਕਾਂ ਨੂੰ ਵਧਾਈ ਦਿੱਤੀ

ਚੰਡੀਗੜ 6 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੇਸ਼ ਤੇ ਸੂਬੇ ਦੇ ਨਾਗਰਿਕਾਂ ਅਤੇ ਸੈਨਿਕਾਂ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਦੀ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ| ਮੁੱਖ ਮੰਤਰੀ ਰਿਹਾਇਸ਼ ‘ਤੇ ਅੱਜ ਸੈਨਿਕ ਅਤੇ ਨੀਮ ਸੈਨਿਕ ਭਲਾਈ ਵਿਭਾਗ ਦੇ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਝੰਡਾ ਦਿਵਸ ਦੇ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਝੰਡੇ ਦਾ ਇਕ ਸਟੀਕਰ ਲਗਾਇਆ| ਇਸ ਮੌਕੇ ‘ਤੇ ਮੁੱਖ ਮੰਤਰੀ ਵੱਲੋਂ ਗ੍ਰਾਂਟ ਬਾਕਸ ਵਿਚ ਰਕਮ ਪਾ ਕੇ ਚੰਦਾ ਇਕੱਠਾ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਝੰਡਾ ਦਿਵਸ ਦੇਸ਼ ਦੀ ਸੈਨਾ ਦੇ ਪ੍ਰਤੀ ਸਨਮਾਨ ਪ੍ਰਗਟਾਉਣ ਅਤੇ ਉਨਾਂ ਦੇ ਬਹਾਦੁਰ ਸੈਨਿਕਾਂ ਨੂੰ ਯਾਦ ਕਰਨ ਦਾ ਦਿਨ ਹੈ| ਜਿੰਨਾਂ ਨੇ ਨਾ ਸਿਰਫ ਸੀਮਾਵਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਅੱਤਵਾਦੀਆਂ ਨਾਲ ਮੁਕਾਬਲਾ ਕਰਕੇ ਸ਼ਾਂਤੀ ਸਥਾਪਿਤ ਕਰਨ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ|
ਸੈਨਿਕ ਅਤੇ ਨੀਮ ਸੈਨਿਕ ਭਲਾਈ ਵਿਭਾਗ ਦੇ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਕਿਹਾ ਕਿ 7 ਦਸੰਬਰ ਨੂੰ ਪੂਰੇ ਦੇਸ਼ ਵਿਚ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਜਾਂਦਾ ਹੈ| ਉਨਾਂ ਕਿਹਾ ਕਿ ਝੰਡਾ ਦਿਵਸ ਦਾ ਮੁੱਖ ਮੰਤਵ ਜੰਗ ਪੀੜਿਤਾਂ ਦੇ ਪਰਿਵਾਰਾਂ ਦਾ ਮੁੜਵਸੇਬਾ, ਸੇਵਾ ਕਰਦੇ ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਸਾਬਕਾ ਸੈਨਿਕਾਂ ਅਤੇ ਉਨਾਂ ਦੇ ਪਰਿਵਾਰਾਂ ਦਾ ਮੁੜਵਸੇਵਾ ਅਤੇ ਭਲਾਈ ਕਰਨਾ ਹੈ| ਇਸ ਮੌਕੇ ‘ਤੇ ਸੈਨਿਕ ਤੇ ਨੀਮ ਫੌਜ ਭਲਾਈ ਵਿਭਾਗ ਦੇ ਵਧੀਕ ਡਾਇਰੈਕਟਰ ਸੇਵਾਮੁਕਤ ਕਰਨਲ ਰਾਹੁਲ ਯਾਦਵ ਵੀ ਹਾਜਿਰ ਰਹੇ|

*****
ਹਰਿਆਣਾ ਦੇ ਰਾਜਪਾਲ ਨੇ ਹਥਿਆਰਬੰਦ ਸੈਨਾ ਝੰਡਾ ਦਿਵਸ ‘ਤੇ ਸੂਬੇ ਦੇ ਨਾਗਰਿਕਾਂ ਅਤੇ ਸੈਨਿਕਾਂ ਨੂੰ ਵਧਾਈ ਦਿੱਤੀ
ਚੰਡੀਗੜ 6 ਦਸੰਬਰ ( ) – ਹਰਿਆਣਾ ਦੇ ਰਾਜਪਾਲ ਸਤਯਵੇਦ ਨਾਰਾਇਣ ਆਰਿਆ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜੰਗੀ ਵਿਧਵਾਵਾਂ, ਅਪੰਗ ਸੈਨਿਕਾਂ ਅਤੇ ਲੋਂੜਮੰਦ ਸਾਬਕਾ ਸੈਨਿਕਾਂ ਦੇ ਮੁੜਵਸੇਬੇ ਸਬੰਧੀ ਭਲਾਈ ਕੰਮਾਂ ਵਿਚ ਆਪਣਾ ਲੋਂੜੀਦਾ ਯੋਗਦਾਨ ਦੇਣ| ਇਹ ਗੱਲ ਸ੍ਰੀ ਆਰਿਆ ਨੇ ਰਾਜਭਵਨ ਵਿਚ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ਆਯੋਜਿਤ ਪ੍ਰੋਗਾ੍ਰਮ ਵਿਚ ਕਹੀ| ਇਸ ਮੌਕੇ ‘ਤੇ ਹਰਿਆਣਾ ਦੇ ਸੈਨਿਕ ਤੇ ਨੀਮ ਫੌਜ ਭਲਾਈ ਰਾਜ ਮੰਤਰੀ ਓਪੀ ਯਾਦਵ ਨੇ ਰਾਜਪਾਲ ਨੂੰ ਝੰਡਾ ਸਟੀਕਰ ਲਗਾਇਆ| ਰਾਜਪਾਲ ਨੇ ਸੈਨਿਥ ਪਰਿਵਾਰਾਂ ਦੀ ਭਲਾਈ ਲਈ ਦਾਨ ਪਾਤਰ ਵਿਚ ਦਾਨ ਰਕਮ ਦਾ ਯੋਗਦਾਨ ਦਿੱਤਾ|
ਰਾਜਪਾਲ ਸ੍ਰੀ ਆਰਿਆ ਨੇ ਕਿਹਾ ਕਿ ਅੱਜ ਦੇਸ਼ ਲਈ ਆਪਣੀ ਜਾਨ ਦਾ ਬਲੀਦਾਨ ਦੇਣ ਵਾਲੇ ਹਥਿਆਰਬੰਦ ਸੈਨਾਵਾਂ ਦੇ ਬਹਾਦੁਰ ਸੈਨਿਕਾਂ ਨੂੰ ਯਾਦ ਕਰਨ ਦਾ ਹੈ| ਇਸ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ‘ਤੇ ਸਾਨੂੰ ਸ਼ਹੀਦਾਂ ਦਾ ਸਨਮਾਨ ਕਰਦੇ ਹਨ, ਹਥਿਆਰਬੰਦ ਸੈਨਾਵਾਂ ਦੇ ਪ੍ਰਤੀ ਆਪਣੀ ਇਕਜੁਟਾਹ ਦਰਸ਼ਾਉਂਦਾ ਹੈ, ਜੰਗੀ ਵਿਧਵਾਵਾਂ, ਅਪੰਗ ਤੇ ਲੋਂੜਮੰਦ ਸਾਬਕਾ ਸੈਨਿਕਾਂ ਦੇ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਪ੍ਰਗਟਾਉਂਦੇ ਹਨ ਅਤੇ ਉਨਾਂ ਨੂੰ ਭਰੋਸਾ ਦਿੰਦੇ ਹਨ ਕਿ ਪੂਰਾ ਦੇਸ਼ ਉਨਾਂ ਨਾਲ ਹੈ| ਹਰਿਆਣਾ ਸਰਕਾਰ ਨੇ ਵੀ ਸੈਨਿਕਾਂ ਦੀ ਭਲਾਈ ਲਈ ਅਨੇਕ ਯੋਜਨਾਵਾਂ ਲਾਗੂ ਹਨ|
ਇਸ ਮੌਕੇ ‘ਤੇ ਸੈਨਿਕ ਅਤੇ ਨੀਮ ਸੈਨਿਕ ਭਲਾਈ ਵਿਭਾਗ ਦੇ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ, ਵਿਭਾਗ ਦੇ ਪ੍ਰਧਾਨ ਸਕੱਤਰ ਰਾਜਾ ਸ਼ੇਖਰ ਵੁੰਡਰੂ, ਰਾਜਪਾਲ ਦੇ ਸਕੱਤਰ ਵਿਜੈ ਸਿੰਘ ਦਹਿਯਾ ਤੋਂ ਇਲਾਵਾ ਹੋਰ ਅਧਿਕਾਰੀ ਹਾਜਿਰ ਸਨ|

*****
ਸੂਬੇ ਦੇ ਤਲਾਬਾਂ ਦੀ ਮੁਰੰਮਤ ਕੀਤਾ ਜਾਵੇਗੀ – ਮੁੱਖ ਮੰਤਰੀ
ਚੰਡੀਗੜ 6 ਦਸੰਬਰ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਅਜਿਹੇ ਸਾਰੇ ਤਲਾਬਾਂ ਦੀ ਮੁਰੰਮਤ ਕੀਤਾ ਜਾਵੇਗੀ, ਜੋ ਮਾਲੀ ਰਿਕਾਰਡ ਵਿਚ ਮੌਜ਼ੂਦ ਹਨ| ਉਨਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪਹਿਲੇ ਪੜਾਅ ਵਿਚ ਮਹਾਗ੍ਰਾਮ ਯੋਜਨਾ ਵਿਚ ਸ਼ਾਮਿਲ ਪਿੰਡਾਂ ਦੇ ਤਾਲਾਬਾਂ, ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਣ ਵਾਲੇ ਲਗਭਗ 200 ਤਾਲਾਬਾਂ ਨੂੰ ਪਹਿਲ ਦੇ ਆਧਾਰ ‘ਤੇ ਵਿਕਸਿਤ ਕੀਤਾ ਜਾਵੇਗਾ| ਰਾਜ ਵਿਚ ਕਰੀਬ 16000 ਤਾਲਾਬਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿੰਨਾਂ ਵਿਚੋਂ ਪਹਿਲੇ ਪੜਾਅ ਵਿਚ ਇਕ ਸਾਲ ਵਿਚ 1800 ਤਾਲਾਬਾਂ ਦੀ ਮੁਰੰਮਤ ਹੋਵੇਗੀ|
ਇਹ ਫੈਸਲਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੰਤਵ ਸੱਭ ਤੋਂ ਪਹਿਲਾਂ ਲੋਕਾਂ ਦੇ ਘਰਾਂ ਵਿਚ ਨਲ ਰਾਹੀਂ ਪੀਣ ਦਾ ਪਾਣੀ ਪਹੁੰਚਾਉਣਾ, ਫਿਰ ਰਸੋਈ ਤੇ ਘਰ ਦੇ ਵਰਤੋਂ ਹੋ ਚੁੱਕੇ ਪਾਣੀ ਨੂੰ ਤਾਲਾਬ ਵਿਚ ਪਾ ਕੇ ਉਸ ਨੂੰ ਸਾਫ ਕਰਨਾ ਹੈ ਤਾਂ ਜੋ ਉਹ ਪਸ਼ੂਆਂ ਦੇ ਪਾਣੀ ਦੇ ਕੰਮ ਆ ਸਕੇ| ਉਨਾਂ ਕਿਹਾ ਕਿ ਇਸ ਤੋਂ ਬਾਅਦ ਵਾਧੂ ਪਾਣੀ ਨੂੰ ਸੂਖ਼ਮ ਸਿੰਚਾਈ ਰਾਹੀਂ ਫਸਲਾਂ ਦੀ ਸਿੰਚਾਈ ਕਰਨੀ ਹੈ| ਉਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਵੱਡੇ ਤਾਲਾਬਾਂ ਦੇ ਪਾਣੀ ਦੀ ਨਿਕਾਸੀ ਲਈ ਖੇਤੀਬਾੜੀ ਖੇਤਰਾਂ ਦੀ ਪਛਾਣ ਕੀਤੀ ਜਾਵੇ|
ਮੀਟਿੰਗ ਵਿਚ ਦਸਿਆ ਗਿਆ ਕਿ ਕਿਸ ਸਬੰਧਤ ਅਧਿਕਾਰੀਆਂ ਵੱਲੋਂ ਕੀਤੇ ਗਏ ਸਰਵੇਖਣ ਦੇ ਆਧਾਰ ‘ਤੇ ਸ਼ਹਿਰਾਂ ਵਿਚ 38 ਮਾਨਕਾਂ ਦੇ ਆਧਾਰ ‘ਤੇ 600 ਅਤੇ ਪੇਂਡੂ ਖੇਤਰਾਂ ਵਿਚ 44 ਮਾਨਕਾਂ ਦੇ ਆਧਾਰ ‘ਤੇ 15946 ਅਜਿਹੇ ਤਾਲਾਬਾਂ ਦੀ ਚੋਣ ਕੀਤੀ ਹੈ ਜਿੰਨਾਂ ਦੀ ਮੁਰੰਮਤ ਕੀਤੀ ਜਾਣੀ ਹੈ|
ਇਸ ਲਈ ਇਕ ਕੰਮ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਅਨੁਸਾਰ ਅਗਲੇ 10 ਸਾਲਾਂ ਵਿਚ ਅਜਿਹੇ ਕਰੀਬ 16000 ਤਾਲਾਬਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿੰਨਾਂ ਦਾ ਪਾਣੀ ਖਰਾਬ ਹੋ ਚੁੱਕਿਆ ਹੈ ਜਾਂ ਬੇਕਾਰ ਹੋ ਚੁੱਕਿਆ ਹੈ| ਹਰਿਆਣਾ ਤਾਲਾਬ ਤੇ ਬੇਕਾਰ ਜਲ ਪ੍ਰਬੰਧਨ ਅਥਾਰਿਟੀ, ਸਥਾਨਕ ਸਰਕਾਰ, ਸਿੰਚਾਈ ਅਤੇ ਵਿਕਾਸ ਤੇ ਪੰਚਾਇਤ ਵਿਭਾਗ ਮਿਲ ਕੇ ਇੰਨਾਂ ਤਾਲਾਬਾਂ ਦਾ ਸੁਧਾਰ ਕਰੇਗਾ|
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਸਿੰਚਾਈ ਤੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਮੁੱਖ ਮੰਤਰੀ ਦੀ ਡਿਪਟੀ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਹਰਿਆਣਾ ਤਾਲਾਬ ਤੇ ਬੇਕਾਰ ਜਲ ਪ੍ਰਬੰਧਨ ਅਥਾਰਿਟੀ ਦੇ ਕਾਰਜਕਾਰੀ ਚੇਅਰਮੈਨ ਪ੍ਰਭਾਕਰ ਕੁਮਾਰ ਵਰਮਾ ਸਮੇਤ ਸੀਨੀਅਰ ਅਧਿਕਾਰੀ ਹਾਜਿਰ ਸਨ|

******
ਵਿਦਿਆਰਥਣ ਟਰਾਂਸਪੋਰਟ ਸੁਰੱਖਿਆ ਯੋਜਨਾ ਦੇ ਤਹਿਤ ਸੂਬੇ ਦੇ ਪੰਜ ਜਿਲਿ•ਆਂ ਵਿਚ ਮਹਿਲਾ ਸਪੈਸ਼ਲ ਬੱਸ ਚਲਾਈ ਜਾਵੇਗੀ – ਮੁੱਖ ਮੰਤਰੀ
ਚੰਡੀਗੜ 6 ਦਸੰਬਰ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਵਿਦਿਆਰਥਣ ਟਰਾਂਸਪੋਰਟ ਸੁਰੱਖਿਆ ਯੋਜਨਾ ਦੇ ਤਹਿਤ ਰਾਜ ਦੇ ਪੰਜ ਜਿਲਿ•ਆਂ ਅੰਬਾਲਾ, ਪੰਚਕੂਲਾ, ਯਮੁਨਾਨਗਰ, ਕਰਨਾਲ ਅਤੇ ਕੁਰੂਕਸ਼ੇਤਰ ਵਿਚ ਪਾਇਲਟ ਆਧਾਰ ‘ਤੇ ਮਹਿਲਾ ਸਪੈਸ਼ਲ ਬੱਸ ਚਲਾਈ ਜਾਵੇਗੀ|
ਮੁੱਖ ਮੰਤਰੀ ਵਿਦਿਆਰਥਣ ਟਰਾਂਸਪੋਰਟ ਸੁਰੱਖਿਆ ਯੋਜਨਾ ਨਾਲ ਸਬੰਧਤ ਕੀਤੇ ਗਏ ਕੰਮਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਮੀਟਿੰਗ ਵਿਚ ਸਿੱਖਿਆ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ|
ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਹਿਲਾ ਸਪੈਸ਼ਲ ਬੱਸ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸ਼ੁਰੂ ਕੀਤੀ ਜਾ ਰਹੀ ਹੈ| ਉਨਾਂ ਦਸਿਆ ਕਿ ਅਜਿਹੀ ਹਰ ਬੱਸ ਵਿਚ ਪੁਲਿਸ ਦੀ ਮਹਿਲਾ ਕਾਸਟੇਬਲ ਵੀ ਤੈਨਾਤ ਰਹੇਗੀ, ਤਾਂ ਜੋ ਅਸਮਾਜਿਕ ਤੱਤਾਂ ‘ਤੇ ਨਿਗਰਾਨੀ ਰੱਖੀ ਜਾ ਸਕੇ| ਉਨਾਂ ਕਿਹਾ ਕਿ ਸ਼ੁਰੂਆਤ ਵਿਚ ਵਿਦਿਆਰਥਣਾਂ ਨੂੰ ਲਿਜਾਉਣ ਤੇ ਲਿਆਉਣ ਲਈ ਉੱਚ ਸਿੱਖਿਆ ਕੇ ਕੁਝ ਵਿਦਿਅਕ ਸੰਸਥਾਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਬਾਅਦ ਵਿਚ ਇਸ ਯੋਜਨਾ ਦੇ ਤਹਿਤ ਹੋਰ ਵਿਦਿਅਕ ਸੰਸਥਾਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਉਹ ਬੱਸਾਂ ਦੇ ਰੂਟਾਂ ਨੂੰ ਇਸ ਤਰਾਂ ਨਾਲ ਤਿਆਰ ਕਰਨ ਕਿ ਸਮਾਂ ਅਤੇ ਬੱਸਾਂ ਦਾ ਸਹੀ ਵਰਤੋਂ ਕੀਤੀ ਜਾ ਸਕੇ|
ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਉਹ ਹਰੇਕ ਜਿਲੇ ਵਿਚ ਰੂਟ ਤਿਆਰ ਕਰਦੇ ਸਮੇਂ ਹਰੇਕ ਜਿਲਾ ਦੇ ਸੀਨੀਅਰ ਅਧਿਕਾਰੀ ਨੂੰ ਨੋਡਲ ਅਧਿਕਾਰੀ ਵੱਜੋਂ ਨਾਮਜਦ ਕਰਨ ਤਾਂ ਜੋ ਉਹ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਵਹਿ ਕੇ ਸਹੀ ਅਤੇ ਵਧੀਆ ਰੂਟ ਤਿਆਰ ਕਰ ਸਕੇ| ਉਨਾਂ ਕਿਹਾ ਕਿ ਜਿੱਥੇ ਕਿਧਰੇ ਵੱਡੀ ਬੱਸਾਂ ਦੀ ਲੋਂੜ ਨਹੀਂ ਹੈ, ਉੱਥ ਛੋਟੇ ਵਾਹਨਾਂ ਦੀ ਵਰਤੋਂ ਕਰਕੇ ਵਿਦਿਆਰਥਣਾਂ ਨੂੰ ਸਹੂਲਤ ਮਹੁੱਹਿਆ ਕਰਵਾਈ ਜਾਵੇ|
ਉਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਦੇ ਵਿਸਥਾਰ ਲਈ ਸਾਰੇ ਸਬੰਧਤ ਅਧਿਕਾਰੀ ਆਪਸ ਵਿਚ ਤਾਲਮੇਲ ਰੱਖਣ ਅਤੇ ਯੋਜਨਾ ਨੂੰ ਸਫਲ ਕਰਨ ਲਈ ਵਿਚਾਰ-ਵਟਾਂਦਰਾ ਕਰਨ ਤਾਂ ਰਾਜ ਦੀ ਵਿਦਿਆਰਥਣਾਂ ਨੂੰ ਸਿਖਿਆ ਪ੍ਰਾਪਤ ਕਰਨ ਵਿਚ ਕਿਸੇ ਤਰਾਂ ਦੀ ਕੋਈ ਦਿਕੱਤ ਨਾ ਹੋਵੇ| ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਦਸਿਆ ਕਿ ਇਸ ਯੋਜਨਾ ਦੇ ਤਹਿਤ ਫਿਲਹਾਲ ਕਾਲਜ ਅਤੇ ਯੂਨੀਵਰਸਿਟੀ ਦੀ ਵਿਦਿਆਰਥਣਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ, ਲੇਕਿਨ ਬਾਅਦ ਵਿਚ ਹੋਰ ਉੱਚ ਵਿਦਿਅਕ ਸੰਸਥਾਨਾਂ ਦੀ ਵਿਦਿਆਰਥਣਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ|
ਮੀਟਿੰਗ ਦੌਰਾਨ ਟਰਾਂਸਪੋਰਟ ਵਿਭਾਗ ਅਤੇ ਸਿਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਆਪਣੇ-ਆਪਣੇ ਵਿਭਾਗਾਂ ਦੇ ਸਬੰਧ ਵਿਚ ਇਕ ਯੋਜਨਾਂ ਨਾਲ ਸਬੰਧਤ ਕੰਮ ਤਰੱਕੀ ਦੀ ਜਾਣਕਾਰੀ ਦਿੱਤੀ, ਜਿਸ ‘ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵੱਖ-ਵੱਖ ਦਿਸ਼ਾ-ਨਿਰਦੇਸ਼ ਦਿੱਤੇ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ.ਊਮਾਸ਼ੰਕਰ, ਡਿਪਟੀ ਪ੍ਰਧਾਨ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ, ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਨ.ਰਾਏ, ਉੱਚੇਰੀ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਅੰਕੁਰ ਗੁਪਤਾ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|