ਹਰਿਆਣਾ ਵਿਚ ਮਰਦਮਸ਼ੁਮਾਰੀ, 2021 ਦਾ ਕੰਮ ਪਹਿਲੀ ਮਈ, 2020 ਤੋਂ 15 ਜੂਨ 2020 ਤਕ ਕੀਤਾ ਜਾਵੇਗਾ.
c
ਚੰਡੀਗੜ, 04 ਦਸੰਬਰ – ਹਰਿਆਣਾ ਵਿਚ ਮਰਦਮਸ਼ੁਮਾਰੀ, 2021 ਦਾ ਪਹਿਲਾ ਪੜਾਅ ਯਾਨੀ ਰਿਹਾਇਸ਼ ਸੂਚੀਕਰਣ ਅਤੇ ਰਿਹਾਇਸ਼ ਮਰਦਮਸ਼ੁਮਾਰੀ ਦਾ ਕੰਮ ਪਹਿਲੀ ਮਈ, 2020 ਤੋਂ 15 ਜੂਨ 2020 ਤਕ ਕੀਤਾ ਜਾਵੇਗਾ|
ਇਹ ਜਾਣਕਾਰੀ ਹਰਿਆਣਾ ਦੇ ਮਰਦਮਸ਼ੁਮਾਰੀ ਸੰਚਾਲਨ ਡਾਇਰੈਕਟੋਰੇਟ ਨੇ ਮਰਦਮਸ਼ੁਮਾਰੀ-2021 ਲਈ ਜਨ ਜਾਗਰੂਕਤਾ ਪੈਦਾ ਕਰਨ ਲਈ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹਾ ਉਤਸਵ ਵਿਚ ਲਗਾਏ ਗਏ ਆਪਣੇ ਸਟਾਲ ਦੌਰਾਨ ਦਿੱਤੀ|
ਉਨਾਂ ਨੇ ਮਰਦਮਸ਼ੁਮਾਰੀ-2021 ਆਜਾਦੀ ਤੋਂ ਬਾਅਦ 16ਵੀਂ ਮਰਦਮਸ਼ੁਮਾਰੀ ਹੈ ਅਤੇ ਹੁਣ ਇਹ ਡਿਜੀਟਲ ਹੋਣ ਜਾ ਰਹੀ ਹੈ| ਭਾਰਤ ਵਿਚ ਮਰਦਮਸ਼ੁਮਾਰੀ ਦੇ 150 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ, ਡਾਟਾ ਇਕ ਵਿਸ਼ੇਸ਼ ਢੰਗ ਨਾਲ ਡਿਜਾਇਨ ਕੀਤਾ ਗਏ ਮੋਬਾਇਲ ਐਪ ਰਾਹੀਂ ਇੱਕਠਾ ਕੀਤਾ ਜਾਵੇਗਾ ਅਤੇ ਪ੍ਰੋਮੋਟਰਾਂ ਨੂੰ ਸੂਚਨਾ ਇਕੱਠਾ ਕਰਨ ਦੇ ਲਈ ਉਨਾਂ ਦੇ ਮੋਬਾਇਲ ਫੋਨ ਵਰਤੋ ਕਰਨ ਦੇ ਲਈ ਪ੍ਰੋਸਸਾਹਿਤ ਕੀਤਾ ਜਾਵੇਗਾ| ਤਕਨਾਲੋਜੀ ਦੀ ਵਰਤੋ ਨਾਲ ਮਰਦਮਸ਼ੁਮਾਰੀ ਡਾਟਾ ਨੂੰ ਤੇਜੀ ਨਾਲ ਪ੍ਰੋਸੈਸਡ ਕੀਤਾ ਜਾਵੇਗਾ ਜਿਸ ਨਾਲ ਡਾਟਾ ਨੂੰ ਸਮੇਂ ‘ਤੇ ਜਾਰੀ ਕੀਤਾ ਜਾ ਸਕੇਗਾ| ਮਰਦਮਸ਼ੁਮਾਰੀ ਲੋਕਾਂ ਦੀ ਵੱਖ-ਵੱਖ ਵਿਸ਼ੇਸ਼ਤਾਵਾਂ ‘ਤੇ ਵੱਖ-ਵੱਖ ਤਰਾਂ ਦੇ ਆਂਕੜੇ ਜਾਣਕਾਰੀ ਦਾ ਸੱਭ ਤੋਂ ਵੱਡਾ ਸਿੰਗਲ ਸਰੋਤ ਹੈ, ਜੋ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਲਈ ਯੋਜਨਾਵਾਂ ਦੇ ਨਿਰਮਾਣ ਵਿਚ ਕਾਫੀ ਮਦਦ ਕਰਦਾ ਹੈ| ਮਰਦਮਸ਼ੁਮਾਰੀ ਦੇ ਆਂਕੜੇ ਚੋਣ ਖੇਤਰਾਂ ਦੇ ਘੇਰੇ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਸੀਟਾਂ ਦੇ ਰਾਖਵੇਂ ਵਿਕਾਸ ਲਈ ਯੋਜਨਾ ਬਨਾਉਣ ਅਤੇ ਧਨ ਦਾ ਪ੍ਰਾਵਧਾਨ ਕਰਨ ਵਰਗੀ ਸੰਵੈਧਾਨਿਕ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਕਰਦੇ ਹਨ|
ਮਰਦਮਸ਼ੁਮਾਰੀ ਸਟਾਲ ਵਿਚ ਵੱਖ-ਵੱਖ ਮਰਦਮਸ਼ੁਮਾਰੀ ਪ੍ਰਕਾਸ਼ਨਾ ਮਤਲਬ ਪ੍ਰਸਾਸ਼ਨਿਕ ਐਟਲਸ, ਮਕਾਨਾਂ, ਘਰੇਲੂ ਸਹੂਲਤਾਂ ਅਤੇ ਸੰਪਤੀਟਾਂ ‘ਤੇ ਸੂਚੀ ਅਤੇ ਮੁੱਢਲਾ ਮਰਦਮਸ਼ੁਮਾਰੀ ਸਾਰ 2011 ਪ੍ਰਦਰਸ਼ਿਤ ਕੀਤੇ ਗਏ| ਸੈਲਾਨੀਆਂ ਨੂੰ ਮਰਦਮਸ਼ੁਮਾਰੀ ਪ੍ਰਕ੍ਰਿਆ ਦੇ ਪੜਾਆਂ ਅਤੇ ਇਸ ਦੌਰਾਨ ਪੁੱਛੇ ਜਾਣ ਵਾਲੇ ਸੁਆਲਾਂ ਦੇ ਬਾਰੇ ਵਿਚ ਦਸਿਆ ਗਿਆ| ਲੋਕਾਂ ਨੂੰ ਇਸ ਵਿਆਪਕ ਪ੍ਰਸ਼ਾਸਨਿਕ ਕਵਾਇਦ ਵਿਚ ਭਾਗ ਲੈਣ ਤੇ ਸਹਿਯੋਗ ਕਰਨ ਅਤੇ ਪੂਰਣ ਅਤੇ ਸਟੀਕ ਜਾਣਕਾਰੀ ਦੇ ਕੇ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿਚ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ ਗਿਆ|
ਮਰਦਮਸ਼ੁਮਾਰੀ ਸਟਾਲ ਨੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਕਰਸ਼ਿਤ ਕੀਤਾ, ਜਿਨਾਂ ਨੇ ਇਕੱਠਾ ਕੀਤੇ ਜਾ ਰਹੇ ਵੱਖ-ਵੱਖ ਆਂਕੜਿਆਂ ਵਿਚ ਡੂੰਘੀ ਦਿਲਚਸਪੀ ਦਿਖਾਈ| ਗ੍ਰਾਮੀਣਾਂ ਨੂੰ ਆਪਣੇ ਪਿੰਡ ਨਾਲ ਸਬੰਧਿਤ ਆਂਕੜਿਆਂ ਨੂੰ ਜਾਨਣ ਵਿਚ ਦਿਲਚਸਪੀ ਸੀ ਅਤੇ ਵਿਦਿਆਰਥੀਆਂ ਨੇ ਸੈਂਸਸ ਇਨਫੋ ਸਾਫਟਵੇਅਰ ਰਾਹੀਂ ਵੱਖ-ਵੱਖ ਤਰਾ ਦੇ ਮਾਨਚਿੱਤਰ ਤਿਆਰ ਕਰਨ ਵਿਚ ਆਪਣੀ ਰੂਚੀ ਦਿਖਾਈ| ਮਰਦਮਸ਼ੁਮਾਰੀ ਸੰਚਾਲਨ ਡਾਇਰੈਟਰੋਟ, ਹਰਿਆਣਾ ਦੇ ਅਧਿਕਾਰੀਆਂ ਨੇ ਮਰਦਮਸ਼ੁਮਾਰੀ ਵੈਬਸਾਇਟ www.censusindia.gov.in ਰਾਹੀਂ ਪ੍ਰਕਾਸ਼ਿਤ ਡੇਟਾ ਪ੍ਰਾਪਤ ਕਰਨ ਸਬੰਧੀ ਪ੍ਰਕ੍ਰਿਆ ਦੀ ਜਾਣਕਾਰੀ ਦਿੱਤੀ|
*****
ਜਿਲਾ ਸੋਨੀਪਤ ਅਤੇ ਸਿਰਸਾ ਵਿਚ ਵੋਟਰ ਸੂਚੀਆਂ ਦੀ ਸੋਧਾਈ ਦਾ ਕੰਮ 5 ਦਸੰਬਰ ਨੂੰ ਸ਼ੁਰੂ ਹੋਵੇਗਾ
ਚੰਡੀਗੜ, 04 ਦਸੰਬਰ ( ) – ਹਰਿਆਣਾ ਰਾਜ ਚੋਣ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਵਿਧਾਨਸਭਾ ਵੋਟਰ ਸੂਚੀਆਂ ਨੂੰ ਆਧਾਰ ਮੰਨ ਕੇ ਜਿਲਾ ਸੋਨੀਪਤ ਦੀ ਸੈਯਾ ਖੇਰਾ ਅਤੇ ਜਿਲਾ ਸਿਰਸਾ ਦੀ ਰੰਗੜੀ ਖੇੜਾ ਪਿੰਡ ਪੰਚਾਇਤਾਂ ਦੇ ਸਾਰੇ ਵਾਰਡਾਂ ਦੀ ਵੋਟਰ ਸੂਚੀਆਂ ਦੇ ਅੱਪਡੇਟ ਅਤੇ ਸੋਧ ਦਾ ਕੰਮ 5 ਦਸੰਬਰ, 2019 ਤੋਂ ਕੀਤਾ ਜਾਵੇਗਾ|
ਰਾਜ ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖਰੜਾ ਵੋਟਰ ਲਿਸਟ ਦਾ ਕੰਮ 10 ਦਸੰਬਰ, 2019 ਤਕ ਕੀਤਾ ਜਾਵੇਗਾ ਅਤੇ 11 ਦਸੰਬਰ, 2019 ਨੂੰ ਖਰੜਾ ਵੋਟਰ ਸੂਚੀ ਦਾ ਸ਼ੁਰੂਆਤੀ ਪ੍ਰਕਾਸ਼ਨ ਕਰਕੇ ਦਾਅਵੇ ਤੇ ਇਤਰਾਜ ਮੰਗੇ ਜਾਣਗੇ| ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਦੀ ਆਖੀਰੀ ਮਿੱਤੀ 17 ਦਸੰਬਰ, 2019 ਸ਼ਾਮ 3 ਵਜੇ ਤਕ ਹੋਵੇਗੀ| ਉਨਾਂ ਨੇ ਦਸਿਆ ਕਿ 20 ਦਸੰਬਰ, 2019 ਤਕ ਜਿਲਾ ਚੋਣ ਅਧਿਕਾਰੀ (ਪੰਚਾਇਤ) ਵੱਲੋਂ ਦਾਅਵੇ ਤੇ ਇਤਰਾਜ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ| ਉਨਾਂ ਨੇ ਦਸਿਆ ਕਿ 24 ਦਸੰਬਰ, 2019 ਤਕ ਜਿਲਾ ਚੋਣ ਅਧਿਕਾਰੀ (ਪੰਚਾਇਤ) ਵੱਲੋਂ ਕੀਤੇ ਗਏ ਨਿਪਟਾਰਿਆਂ ਦੇ ਵਿਰੁੱਧ ਅਪੀਲ ਕੀਤੀ ਜਾ ਸਕੇਗੀ, ਜਿਸ ਦੇ ਬਾਅਦ 28 ਦਸੰਬਰ, 2019 ਤਕ ਅਪੀਲੇਟ ਅਥਾਰਿਟੀ ਵੱਲੋਂ ਅਪੀਲ ਦਾ ਹੱਲ ਕਰ ਦਿੱਤਾ ਜਾਵੇਗਾ| ਉਨਾਂ ਨੇ ਦਸਿਆ ਕਿ 30 ਦਸੰਬਰ, 2019 ਨੂੰ ਵੋਟਰ ਸੂਚੀਆਂ ਦਾ ਆਖੀਰੀ ਪ੍ਰਕਾਸ਼ਨ ਕੀਤਾ ਜਾਵੇਗਾ|
****
ਭਾਰਤੀ ਕਿਸਾਨ ਸੰਘ ਦੇ ਵਫ਼ਦ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਾਲ ਮੁਲਾਕਾਤ ਕੀਤੀ
ਚੰਡੀਗੜ, 04 ਦਸੰਬਰ ( ) – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੈ ਪ੍ਰਕਾਸ਼ ਦਲਾਲ ਨਾਲ ਅੱਜ ਉਨਾਂ ਦੇ ਰਿਹਾਇਸ਼ ‘ਤੇ ਭਾਰਤੀ ਕਿਸਾਨ ਸੰਘ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਮੰਗਾਂ ਦੇ ਬਾਰੇ ਇਕ ਯਾਦ ਪੱਤਰ ਸੌਂਪਿਆ, ਇਸ ‘ਤੇ ਖੇਤੀਬਾੜੀ ਮੰਤਰੀ ਨੇ ਮੰਗਾਂ ‘ਤੇ ਵਿਚਾਰ ਕਰ ਕੇ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ|
ਇਸ ਵਫਦ ਵਿਚ ਸੂਬੇ ਦੀ ਸਾਰੀ 14 ਖੰਡ ਮਿੱਲਾਂ ਦੇ ਵਫਦ ਵੀ ਸ਼ਾਮਿਲ ਸਨ|
ਵਫ਼ਦ ਵੱਲੋਂ ਸਹਿਕਾਰੀ ਬੈਂਕਾਂ ਵਿਚ ਵਿਆਜ ਮਾਫੀ ਯੋਜਨਾ ਦੀ ਆਖੀਰੀ ਮਿੱਤੀ ਹੋਰ ਵੱਧ ਵਧਾਏ ਜਾਣ ਦੀ ਬੇਨਤੀ ਕੀਤੀ ਗਈ ਤਾਂ ਜੋ ਸਾਰੇ ਕਿਸਾਨ ਇਸ ਯੋਜਨਾ ਦਾ ਲਾਭ ਚੁੱਕ ਸਕਣ| ਇਸ ਤਰਾਂ, ਟਿਊਬਵੈਲਾਂ ਦੀ ਸਰਚਾਰਜ ਮੁਆਫੀ ਯੋਜਨਾ ਦੀ ਵੀ ਸਮੇਂ ਵੱਧਾਉਣ ਦੀ ਮੰਗ ਰੱਖੀ ਗਈ| ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿਚ ਬਦਲਾਅ ਕਰ ਕੇ ਜਲਭਰਾਵ, ਅੱਗ ਲਗਣ ਅਤੇ ਹੋਰ ਕਾਰਣਾ ਨਾਲ ਵੀ ਖਰਾਬ ਹੋਈ ਫਸਲਾਂ ਦਾ ਮੁਆਵਜਾ ਦਿੱਤੇ ਜਾਣ ਅਤੇ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਨਾ ਹੋਣ, ਇਸ ਦੇ ਲਈ ਬੇਸਹਾਰਾ ਪਸ਼ੂਆਂ ਦੀ ਸਹੀ ਵਿਵਸਥਾ ਦੀ ਵੀ ਬੇਨਤੀ ਕੀਤੀ ਗਈ|
ਸਲਸਵਿਹ/2019
****
ਸੂਬਾ ਸਰਕਾਰ ਵੱਲੋਂ ਮਹਿਲਾਵਾਂ ਤੇ ਬੱਚਿਆਂ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ – ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ
ਚੰਡੀਗੜ, 04 ਦਸੰਬਰ ( ) – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਹਾਲ ਹੀ ਵਿਚ ਹੈਦਰਾਬਾਦ ਵਿਚ ਹੋਏ ਜਬਰਜਨਾਹ ਅਤੇ ਹੱਤਿਆ ਦੇ ਮਾਮਲੇ ‘ਤੇ ਧਿਆਨ ਲੈਂਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਜਾ ਰਹੇ ਕਦਮਾਂ ਦੇ ਬਾਰੇ ਲੋਕਾਂ ਖਾਸ ਤੌਰ ‘ਤੇ ਮਹਿਲਾਵਾਂ ਨੂੰ ਜਾਗਰੂਕ ਕੀਤਾ ਜਾਵੇ| ਇਸ ਤੋਂ ਇਲਾਵਾ, ਉਨਾਂ ਨੇ ਕਿਹਾ ਕਿ ਬੱਚਿਆਂ ਨੂੰ ਸੰਸਕਾਰਵਾਨ ਬਨਾਉਣ ਅਤੇ ਉਨਾਂ ਦੀ ਨੈਤਿਕ ਸਿਖਿਆ ‘ਤੇ ਵੀ ਵਿਸ਼ੇਸ਼ ਜੋਰ ਦਿੱਤਾ ਜਾਣਾ ਚਾਹੀਦਾ ਹੈ|
ਸ੍ਰੀਮਤੀ ਢਾਂਡਾ ਨੇ ਇਹ ਨਿਰਦੇਸ਼ ਵਿਭਾਗ ਵੱਲੋਂ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਚਲਾਈ ਜਾ ਰਹੀ ਵੱਖ-ਵੱਖ ਯੋਜਨਾਵਾਂ ਦੀ ਸਮੀਖਿਆ ਲਈ ਅੱਜ ਇੱਥੇ ਬੁਲਾਈ ਗਈ ਇਕ ਮੀਟਿੰਗ ਵਿਚ ਦਿੱਤੇ| ਉਨਾਂ ਨੇ ਕਿਹਾ ਕਿ ਮਹਿਲਾਵਾਂ ਦੇ ਨਾਲ-ਨਾਲ ਬੱਚਿਆਂ ਦੀ ਨਿਜੀਤਾ, ਗਰਿਮਾ, ਸਰੀਰਕ ਅਤੇ ਭਾਵਨਾਤਮਕ ਵਿਕਾਸ ਵੀ ਬਹੁਤ ਮਹਤੱਵਪੂਰਣ ਹੈ ਅਤੇ ਇਸ ਦਿਸ਼ਾ ਵਿਚ ਵਿਆਪਕ ਯਤਨ ਕੀਤੇ ਜਾਣੇ ਚਾਹੀਦੇ ਹਨ|
ਉਨਾਂ ਨੇ ਕਿਹਾ ਕਿ ਅਜਿਹੀ ਘਟਨਾਵਾਂ ਦੀ ਜਿਨੀ ਨਿੰਦਾ ਕੀਤੀ ਜਾਵੇ ਘੱਟ ਹੈ ਅਤੇ ਅਜਿਹੀ ਘਟਨਾਵਾਂ ਨੂੰ ਰੋਕਣ ਲਈ ਲੋਕਾਂ ਨੁੰ ਵੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ| ਬੱਚਿਆਂ ਨੂੰ ਸੰਸਕਾਰਵਾਨ ਬਨਾਉਣ ਅਤੇ ਉਨਾਂ ਦੀ ਨੈਤਿਕ ਸਿਖਿਆ ‘ਤੇ ਵੀ ਵਿਸ਼ੇਸ਼ ਜੋਰ ਦਿੱਤਾ ਜਾਣਾ ਚਾਹੀਦਾ ਹੈ| ਸਕੂਨ ਅਤੇ ਕਾਲਜਾਂ ਵਿਚ ਪੁਲਿਸ ਵੱਲੋਂ ਅਚਨਚੇਤ ਦੌਰੇ ਕੀਤੇ ਜਾਣ ਚਾਹੀਦੇ ਹਨ ਤਾਂ ਜੋ ਅਜਿਹੀ ਘਟਨਾਵਾਂ ਨੂੰ ਘਟਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ|
ਮੀਟਿੰਗ ਵਿਚ ਰਾਜ ਮੰਤਰੀ ਨੂੰ ਦਸਿਆ ਗਿਆ ਕਿ ਰਾਜ ਦੇ ਸਾਰੇ ਜਿਲਿਆਂ ਵਿਚ ਸਥਾਪਿਤ ਵਨ ਸਟਾਪ ਸੈਂਟਰ-ਸਖੀ ਸੁਚਾਰੂ ਰੂਪ ਨਾਲ ਚਲ ਰਹੇ ਹਨ ਅਤੇ ਇਸ ਸਂੈਟਰ ਵਿਚ ਹਿੱਸਾ ਨਾਲ ਪ੍ਰਭਾਵਿਤ ਮਹਿਲਾਵਾਂ ਨੂੰ ਇਕ ਹੀ ਛੱਤ ਦੇ ਹੇਠਾਂ ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ, ਮਨੋ-ਸਮਾਜਿਕ ਸੁਝਾਅ, ਕਾਨੂੰਨੀ ਸਹਾਇਤਾ ਅਤੇ ਅਸਥਾਈ ਰੂਪ ਨਾਲ ਰਹਿਣ ਵਰਗੀ ਸੇਵਾਵਾਂ ਪ੍ਰਦਾਨ ਕੀਤੀ ਜਾ ਰਹੀ ਹੈ| ਇੰਨਾਂ ਕੇਂਦਰਾਂ ਵਿਚ ਸਾਈਕੋ ਸੋਸ਼ਲ ਕਾਊਂਸਲ, ਕਾਨੂੰਨੀ ਸਲਾਹਕਾਰ ਅਤੇ ਪੈਰਾਮੈਡੀਕਲ ਪਰਸਨਲ ਨਿਯੁਕਤ ਕੀਤੇ ਗਏ ਹਨ| ਇਸ ਤੋਂ ਇਲਾਵਾ, ਹਰੇਕ ਜਿਲੇ ਵਿਚ ਇਕ-ਇਕ ਮਹਿਲਾ ਪੁਲਿਸ ਕੇਂਦਰ ਸਥਾਪਿਤ ਹਨ, ਜਿਨਾਂ ਦੇ ਲਈ ਦੁਰਗਾ ਵਾਹਿਨੀ ਨਾਂਅ ਨਾਲ ਮਹਿਲਾ ਪੁਲਿਸ ਦੀ 30 ਕੰਪਨੀਆਂ ਅਤੇ 50 ਦੁਰਗਾ ਵਾਹਿਨੀ ਵਾਹਨ ਵੀ ਉਪਲੱਬਧ ਕਰਵਾਏ ਗਏ ਹਨ| ਮਹਿਲਾ ਸੁਰੱਖਿਆ ਲਈ ਇਕ ਦੁਰਗਾ ਸ਼ਕਤੀ ਐਪ ਵੀ ਸ਼ੁਰੂ ਕੀਤੀ ਗਈ ਹੈ|
ਮੀਟਿੰਗ ਵਿਚ ਦਸਿਆ ਗਿਆ ਕਿ ਤੇਜਾਬ ਪੀੜਤ ਕੁੜੀਆਂ ਅਤੇ ਮਹਿਲਾਵਾਂ ਨੂੰ ਜਲਦੀ ਰਾਹਤ ਅਤੇ ਮੈਡੀਕਲ ਸਪਲਾਈ ਅਤੇ ਮੁੜ ਬਸੇਵੇ ਸੇਵਾਵਾਂ ਉਪਲੱਬਧ ਕਰਵਾਉਣ ਲਈ ਤੇਜਾਬ ਪੀੜਤ ਮਹਿਲਾਵਾਂ ਅਤੇ ਬੱਚਿਆਂ ਲਈ ਰਾਹਤ ਅਤੇ ਮੁੜਵਸੇਵਾ ਨਾਮਕ ਯੋਜਨਾ ਲਾਗੂ ਕੀਤੀ ਗਈ ਹੈ| ਅਜਿਹੀ ਘਟਨਾ ਦੇ 15 ਦਿਨਾਂ ਦੇ ਅੰਦਰ ਤੇਜਾਬ ਪੀੜਤ ਨੂੰ ਇਕ ਲੱਖ ਰੁਪਏ ਦੀ ਰਕਮ ਦੀ ਅਦਾਇਗੀ ਕੀਤੀ ਜਾਂਦੀ ਹੈ, ਜਿਸ ਵਿਚ ਸਬੰਧਿਤ ਡਿਪਟੀ ਕਮਿਸ਼ਨਰ ਵੱਲੋਂ ਤੇਜਾਬ ਪੀੜਤ ਨੂੰ ਤੁਰੰਤ ਰਾਹਤ ਵਜੋ 25,000 ਰੁਪਏ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ 15 ਦਿਨਾਂ ਦੇ ਅੰਦਰ 75,000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ ਤਾਂ ਜੋ ਉਸ ਨੂੰ ਮੈਡੀਕਲ ਉਪਚਾਰ ਤੇ ਖਰਚ ਦੀ ਸਹੂਨਤ ਪ੍ਰਦਾਨ ਕੀਤੀ ਜਾ ਸਕੇ| ਇਸ ਤੋਂ ਇਲਾਵਾ, ਸੂਬੇ ਦੇ ਤੇਜਾਬ ਹਮਲਾ ਪੀੜਤ ਵਿਅਕਤੀ ਦਵਾਈ, ਭੋਜਨ, ਬੈਡਿੰਗ, ਪਲਾਸਟਿਕ ਜਾਂ ਰੀਕੰਸਟਕਟਿਵ ਸਰਜਰੀ ਸਮੇਤ ਸਰਕਾਰੀ ਜਾ ਸਰਕਾਰੀ ਨੁਮੋਦਿਤ ਹਸਪਤਾਲਾਂ ਤੋਂ ਸੌ ਫੀਸਦੀ ਫਰੀ ਮੈਡੀਕਲ ਉਪਚਾਰ ਪ੍ਰਾਪਤ ਕਰਨ ਦਾ ਹੱਕਦਾਰ ਹੈ| ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਰਕਮ ਦੀ ਪ੍ਰਤੀਪੂਰਤੀ ਕੀਤੀ ਜਾਂਦੀ ਹੈ|
ਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਵਿਚ ਜਬਰਜਨਾਹ ਪੀੜਤ ਲਈ ਨਿਜੀ ਵਕੀਲ ਦੀ ਵਿਵਸਥਾ ਲਈ 22,000 ਰੁਪਏ ਦੀ ਆਰਥਿਕ ਸਹਾਇਤਾ ਸਰਕਾਰ ਵੱਲੋਂ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ| ਜਬਰਜਨਾਹ ਮਾਮਲਿਆਂ ਦੀ ਜਾਚ ਦਾ ਕੰਮ ਯਕੀਨੀ ਸਮੇਂ ਸੀਮਾ ਵਿਚ ਪੂਰਣ ਕਰਨ ਅਤੇ ਜਬਰਜਨਾਹ, ਛੇੜਛਾੜ ਤੇ ਮਹਿਲਾਵਾਂ ਦੇ ਮਾਨਸਿਕ ਉਤਪੀੜਨ ਦੀਆਂ ਅਦਾਲਤਾਂ ਵਿਚ 20 ਤੋਂ ਵੱਧ ਪੈਂਡਿੰਗ ਮਾਮਲੇ ਵਾਲੇ ਜਿਲਿ•ਆਂ ਵਿਚ ਇਕ-ਇਕ ਫਾਸਟ ਟ੍ਰੇਕ ਅਦਾਲਤ ਖੋਲਣ ਦਾ ਫੈਸਲਾ ਵੀ ਕੀਤਾ ਹੈ|
ਮੀਟਿੰਗ ਦੇ ਅੰਤ ਵਿਚ ਸ੍ਰੀਮਤੀ ਢਾਂਡਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਅਤੇ ਸਰਕਾਰ ਵੱਲੋਂ ਸੂਬੇ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਅਤੇ ਸਮਾਨ ਵਿਕਾਸ ਲਈ ਚਲਾਈ ਜਾ ਰਹੀ ਯੋਜਨਾਵਾਂ ਨੂੰ ਸੁਚਾਰੂ ਰੂਪ ਨਾਲ ਸੰਚਾਲਿਤ ਕਰਨ ਦੇ ਨਿਰਦੇਸ਼ ਦਿੱਤੇ|
*****
ਹਰਿਆਣਾ ਸਰਕਾਰ ਨੇ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਕੀਤੀ
ਚੰਡੀਗੜ, 04 ਦਸੰਬਰ – ਹਰਿਆਣਾ ਸਰਕਾਰ ਵੱਲੋਂ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਦੀ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੂੰ ਜਿਲਾ ਗੁਰੂਗ੍ਰਾਮ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਸਾਰੇ ਚੇਅਰਮੈਨ ਸਬੰਧਿਤ ਕਮੇਟੀਆਂ ਦੀ ਮਹੀਨਾ ਵਾਰ ਮੀਟਿੰਗ ਲੈ ਕੇ ਜਨਤਾ ਦੀ ਸਮੱਸਿਆਵਾਂ ਦਾ ਹੱਲ ਯਕੀਨੀ ਕਰਨਗੇ|
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਜਿਲਾ ਫਰੀਦਾਬਾਦ ਅਤੇ ਪਾਣੀਪਤ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਇਸ ਤਰਾਂ, ਗ੍ਰਹਿ ਮੰਤਰੀ ਅਨਿਲ ਵਿਜ ਨੂੰ ਜਿਲਾ ਰੋਹਤਕ ਅਤੇ ਸਿਰਸਾ, ਸਿੱਖਿਆ ਮੰਤਰੀ ਕੰਵਰ ਪਾਲ ਨੂੰ ਜਿਲਾ ਕਰਨਾਲ ਅਤੇ ਅੰਬਾਲਾ, ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੂੰ ਜਿਲਾ ਸੋਨੀਪਤ ਅਤੇ ਕੈਥਲ ਦਾ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ|
ਉਨਾਂ ਨੇ ਦਸਿਆ ਕਿ ਬਿਜਲੀ ਮੰਤਰੀ ਰਣਜੀਤ ਸਿੰਘ ਨੂੰ ਜਿਲਾ ਹਿਸਾਰ ਅਤੇ ਫਤਿਹਾਬਾਦ, ਖੇਤੀਬਾੜੀ ਮੰਤਰੀ ਜੈ ਪ੍ਰਕਾਸ਼ ਦਲਾਲ ਨੂੰ ਜਿਲਾ ਚਰਖੀ ਦਾਦਰੀ ਅਤੇ ਮਹੇਂਦਰਗੜ, ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੂੰ ਜਿਲਾ ਨੁੰਹ ਅਤੇ ਪਲਵਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਇਸ ਤਰਾਂ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੂੰ ਜਿਲਾ ਰਿਵਾੜੀ ਅਤੇ ਝੱਜਰ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੂੰ ਜਿਲਾ ਕੁਰੂਕਸ਼ੇਤਰ, ਪਰਾਤੱਤਵ ਅਤੇ ਅਜਾਇਬਘਰ ਰਾਜ ਮੰਤਰੀ ਅਨੁਪ ਧਾਨਕ ਨੂੰ ਜਿਲਾ ਭਿਵਾਨੀ ਅਤੇ ਜੀਂਦ ਅਤੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੂੰ ਜਿਲਾ ਪੰਚਕੂਲਾ ਅਤੇ ਯਮੁਨਾਨਗਰ ਦਾ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ|