ਪਿੰਜੌਰ ਵਿਚ ਆਧੁਨਿਕ ਸੇਬ ਮੰਡੀ ਬਣਾਈ ਜਾਵੇਗੀ.
ਚੰਡੀਗੜ, 29 ਨਵੰਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਪਿੰਜੌਰ ਵਿਚ ਲਗਭਗ 78 ਏਕੜ ਵਿਚ ਬਨਣ ਵਾਲੀ ਆਧੁਨਿਕ ਸੇਬ ਮੰਡੀ ਤੋਂ ਇਕ ਪਾਸ ਜਿੱਥੇ ਹਰਿਆਣਾ ਦਾ ਆਰਥਿਕ ਵਿਕਾਸ ਹੋਵੇਗਾ ਉੱਥੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਸੇਬ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ|
ਸ੍ਰੀ ਜੇ.ਪੀ. ਦਲਾਲ ਅੱਜ ਇੱਥੇ ਪਿੰਜੌਰ ਦੀ ਸੇਬ ਮੰਡੀ ਲਈ ਆਯੋਜਿਤ ਵੱਖ-ਵੱਖ ਸਟੇਕਹੋਲਡਰਾਂ ਵੱਲੋਂ ਸੁਝਾਅ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ| ਇਸ ਮੀਟਿੰਗ ਵਿਚ ਸੇਬ ਮੰਡੀ ਦੇ ਬੁਨਿਆਦੀ ਢਾਂਚੇ ਅਤੇ ਹੋਰ ਤਰਾ ਦੀਆਂ ਸਹੂਲਤਾਂ ਦੇ ਬਾਰੇ ਵਿਚ ਵਿਸਥਾਰ ਚਰਚਾ ਕੀਤੀ ਗਈ|
ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਪੰਚਕੂਲਾ ਦੇ ਸੈਕਟਰ-20 ਵਿਚ 3 ਏਕੜ ਵਿਚ ਸੇਬ ਮੰਡੀ ਬਣਾਈ ਗਈ ਸੀ, ਪਰ ਸੇਬ ਦੇ ਸੀਜਨ ਦੌਰਾਨ ਥਾਂ ਦੀ ਕਮੀ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਲਈ ਪਿੰਜੌਰ ਵਿਚ ਪਹਿਲੀ ਸੱਭ ਤੋਂ ਵੱਡੀ ਸੇਬ ਮੰਡੀ ਬਨਾਉਣ ਦੇ ਫੈਸਲੇ ਨਾਲ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰ ਭਾਰਤ ਦੇ ਹੋਰ ਸੂਬਿਆਂ ਦੇ ਕਿਸਾਨਾਂ, ਵਪਾਰੀਆਂ, ਲਾਜਿਸਟਿਕ ਸਹੂਲਤਾਂ ਪ੍ਰਦਾਨ ਕਰਨ ਵਾਲਿਆਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਲਾਭ ਹੋਵੇਗਾ| ਉਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੋਂ ਆਉਣ ਵਾਲੇ ਸੇਬਾਂ ਨੂੰ ਦੂਰ-ਦਰਾੜੀ ਥਾਂਵਾਂ ਜਿਵੇਂ ਦਿੱਲੀ, ਬੰਗਲੌਰ ਅਤੇ ਚੇਂਨਈ ਦੇ ਕੋਲਡ ਸਟੇਰੇਜ ਵਿਚ ਰੱਖਿਆ ਜਾਂਦਾ ਹੈ, ਜਿਸ ਨਾਲ ਟ੍ਰਾਂਸਪੋਰਟ ਵਿਚ ਬਹੁਤ ਜਿਆਦਾ ਖਰਚ ਤਾਂ ਹੁੰਦਾ ਹੀ ਹੈ ਨਾਲ ਹੀ ਫੱਲਾਂ ਤੇ ਸਬਜੀਆਂ ਦੀ ਗੁਣਵੱਤਾ ‘ਤੇ ਵੀ ਅਸਰ ਪੈਂਦਾ ਹੈ| ਇਸ ਲਈ ਪਿੰਜੌਰ ਦੀ ਸੇਬ ਮੰਡੀ ਇੰਨਾ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ|
ਸ੍ਰੀ ਜੇ.ਪੀ ਦਲਾਲ ਨੇ ਸੂਬੇ ਅਤੇ ਹੋਰ ਪ੍ਰਾਂਤਾਂ ਵਿਚ ਵੀ ਕੋਲਡ ਸਟੋਰੇਜ ਦੀ ਸਮਰੱਥਾ ਘੱਟ ਹੋਣ ਦੇ ਕਾਰਨ ਜਿਆਦਾਤਰ ਸਬਜੀਆਂ ਅਤੇ ਫੱਲ ਬਰਬਾਦ ਹੋ ਜਾਂਦੇ ਹਨ, ਇਸ ਲਈ ਇਸ ਸੇਬ ਮੰਡੀ ਜਾਂ ਸੂਬੇ ਦੀ ਹੋਰ ਮੰਡੀਆਂ ਦੇ ਨਾਲ ਕਿਸੇ ਤਰਾ ਦੀ ਪ੍ਰੋਸੈਸਿੰਗ ਯੂਨਿਟ ਲਗਾਉਣ ‘ਤੇ ਵੀ ਵਿਚਾਰ ਕੀਤਾ ਜਾਵੇ ਤਾਂ ਜੋ ਉਤਪਾਦਨ ਨੂੰ ਲੰਬੇ ਸਮੇਂ ਤਕ ਰੱਖਣ ਦੀ ਲੋਂੜ ਨਾ ਪਏ ਅਤੇ ਆਖੀਰੀ ਉਤਪਾਦ ਵੀ ਜਲਦ ਬਣਾ ਕੇ ਤਿਆਰ ਹੋਵੇਗਾ ਜਿਸ ਨਾਲ ਮਾਰਕਿਟ ਵਿਚ ਹਰ ਚੀਜ਼ ਦੀ ਉਪਲੱਬਧਤਾ ਬਣੀ ਰਹੇਗੀ| ਆਪਣੇ ਸੰਬੋਧਨ ਵਿਚ ਖੇਤੀਬਾੜੀ ਮੰਤਰੀ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਗਨੌਰ ਵਿਚ ਕੌਮਾਂਤਰੀ ਸਬਜੀ ਮੰਡੀ ਬਨਾਉਣ ਦਾ ਫੈਸਲਾ ਕੀਤਾ ਗਿਆ ਸੀ ਕਿ ਜਿਸ ਦੇ ਲਈ ਲਗਭਗ 400 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ| ਇਸ ਤੋਂ ਇਲਾਵਾ, ਗੁਰੂਗ੍ਰਾਮ ਵਿਚ ਫੁੱਲਾਂ ਦੀ ਮੰਡੀ ਅਤੇ ਸੋਨੀਪਤ ਵਿਚ ਮਸਾਲਿਆਂ ਦੀ ਮੰਡੀ ਤਿਆਰ ਕੀਤੀ ਜਾਵੇਗੀ|
ਉਨਾਂ ਨੇ ਕਿਹਾ ਕਿ ਹਰਿਆਣਾ ਰਾਜ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਅੱਜ ਹਰਿਆਣਾ ਦੇਸ਼ ਵਿਚ ਖੇਤੀਬਾੜੀ ਦੇ ਖੇਤਰ ਵਿਚ ਪ੍ਰਗਤੀਸ਼ੀਲ ਰਾਜ ਹੈ| ਇਸ ਦੇ ਨਾਲ ਹੀ ਬਾਗਬਾਨੀ ਅਤੇ ਮੰਡੀਆਂ ਦੇ ਬੁਨਿਆਦੀ ਢਾਂਚੇ ਲਈ ਵੀ ਅੱਜ ਹਰਿਆਣਾ ਦੇਸ਼ ਵਿਚ ਅੱਗੇ ਹੈ| ਉਨਾਂ ਨੇ ਕਿਹਾ ਕਿ ਸਬਜੀ ਅਤੇ ਫਲਾਂ ਦੇ ਲਈ ਆਧੁਨਿਕ ਮੰਡੀਆਂ ਤਿਆਰ ਹੋਣ ਅਤੇ ਕਿਸਾਨਾਂ ਦੀ ਆਮਦਨੀ ਵਧੇ, ਇਸ ਟੀਚੇ ਦੇ ਵੱਲ ਅਸੀਂ ਵੱਧ ਰਹੇ ਹਾਂ|
ਮੀਟਿੰਗ ਵਿਚ ਦਸਿਆ ਗਿਆ ਕਿ ਹਿਮਾਚਲ ਪ੍ਰਦੇਸ਼ ਵਿਚ ਲਗਭਗ 5 ਲੱਖ ਟਨ ਅਤੇ ਜੰਮੂ ਵਿਚ ਲਗਭਗ 18 ਲੱਖ ਟਨ ਸੇਬਾਂ ਦਾ ਉਤਪਾਦਨ ਹੁੰਦਾ ਹੈ ਜਿੰਨਾਂ ਦਾ ਪਿੰਜੌਰ ਤੋਂ ਹੁੰਦੇ ਹੋਏ ਦਿੱਲੀ ਰਾਹੀਂ ਪੂਰੇ ਦੇਸ਼ ਵਿਚ ਵੰਡਿਆਂ ਜਾਂਦਾ ਹੈ| ਇਸ ਲਈ ਪਿੰਜੌਰ ਸੇਬ ਮੰਡੀ ਬਨਣ ਨਾਲ ਸਿੱਧੇ ਤੌਰ ‘ਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਕਿਸਾਨਾਂ ਨੂੰ ਲਾਭ ਮਿਲੇਗਾ| ਮੀਟਿੰਗ ਵਿਚ ਵਿਕਸਿਤ ਦੇਸ਼ਾਂ ਦੀ ਫੱਲ ਮੰਡੀਆਂ ਦੇ ਮਾਡਲ ‘ਤੇ ਵੀ ਚਰਚਾ ਕੀਤੀ ਗਈ ਤਾਂ ਜੋ ਤਕਨੀਕਾਂ ਦੀ ਵਰਤੋ ਕਰ ਕੇ ਪਿੰਜੌਰ ਦੀ ਸੇਬ ਮੰਡੀ ਨੂੰ ਆਧੁਨਿਕ ਬਣਾਇਆ ਜਾ ਸਕੇ|
ਇਸ ਪ੍ਰੋਗ੍ਰਾਮ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਡਾ. ਜੇ. ਗਣੇਸ਼ਨ, ਬਾਗਬਾਨੀ ਦੇ ਮਹਾਨਿਦੇਸ਼ਕ ਡਾ. ਅਰਜੁਨ ਸਿੰਘ ਸੈਨੀ, ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ•, ਜੰਮੂ, ਮਹਾਰਾਸ਼ਟਰ, ਬੰਗਲੋਰ, ਭੋਪਾਲ ਦੇ ਕਿਸਾਨਾ, ਵਪਾਰੀਆਂ, ਕੋਲਡ ਸਟੋਰੇਜ ਬਨਾਉਣ ਵਾਲੀਆਂ ਕੰਪਨੀਆਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਫੱਲ ਮੰਡੀਆਂ ਵਿਚ ਲਾਜਿਸਟਿਕ ਸਹੂਲਤਾਂ ਪ੍ਰਦਾਨ ਕਰਨ ਵਾਲੇ ਵਪਾਰਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ|
*****
ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਵੱਲੋਂ ਦਸਵੀਂ ਤੇ ਬਾਹਰਵੀਂ ਦੇ ਫਾਰਮ ਸੋਧਾਈ ਦੀ ਮਿਤੀ 2 ਤੋਂ 10 ਦਸੰਬਰ ਤਕ ਕੀਤੀ ਜਾਵੇਗੀ
ਚੰਡੀਗੜ, 29 ਨਵੰਬਰ ( ) – ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਵੱਲੋਂ ਲਈ ਜਾਣ ਵਾਲੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਾਲਾਨਾ ਪ੍ਰੀਖਿਆ ਮਾਰਚ, 2020 ਲਈ ਸਕੂਲੀ ਵਿਦਿਆਰਥੀਆਂ ਦੇ ਆਨ-ਲਾਇਨ ਬਿਨੈ ਵਿਚ ਸਕੂਲਾਂ ਵੱਲੋਂ ਸੋਧਾਈ ਲਈ ਚੈਕ ਲਿਸਟ 2 ਦਸੰਬਰ, 2019 ਤੋਂ 10 ਦਸੰਬਰ, 2019 ਤਕ ਬੋਰਡ ਦੀ ਵੈਬਸਾਇਟ www.bseh.org.in ‘ਤੇ ਆਨਲਾਇਨ ਲਾਇਵ ਕੀਤੀ ਜਾ ਰਹੀ ਹੈ|
ਬੋਰਡ ਦੇ ਬੁਲਾਰੇ ਨੇ ਦਸਿਆ ਕਿ ਹਰਿਆਣਾ ਸਕੂਲ ਸਿਖਿਆ ਬੋਰਡ ਦੇ ਸਬੰਧ ਰੱਖਣ ਵਾਲੇ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਇਸ ਲਿਸਟ ਵਿਚ ਆਪਣੇ ਪੱਧਰ ‘ਤੇ ਪ੍ਰੀਖਿਆਰਥੀ ਦੀ ਫੋਟੋ, ਹਸਤਾਖਰ, ਵਿਸ਼ਾ ਤੇ ਆਧਾਰ ਨੰਬਰ ਦੀ ਕਮੀਆਂ ਨੂੰ ਆਨਲਾਇਨ ਦੂਰ ਕਰ ਸਕਦੇ ਹਨ| ਜੇਕਰ ਪ੍ਰੀਖਿਆਰਥੀਆਂ ਦੇ ਹੋਰ ਵੇਰਵਿਆਂ ਨੂੰ ਠੀਕ ਕਰਵਾਉਣਾ ਹੈ ਤਾਂ ਅਸਲ ਰਿਕਾਰਡ ਤੇ ਠੀਕ ਕਰਨ ਲਈ ਨਿਰਧਾਰਿਤ ਫੀਸ ਸਮੇਤ ਬੋਰਡ ਦਫਤਰ ਵਿਚ ਦਸਤੀ ਤੌਰ ‘ਤੇ ਆ ਕੇ ਠੀਕ ਕਰਵਾ ਸਕਦੇ ਹਨ|
ਉਨਾਂ ਅੱਗੇ ਦਸਿਆ ਕਿ ਜੇਕਰ ਕਿਸੇ ਸਕੂਲ ਵੱਲੋਂ ਕਿਸੇ ਪ੍ਰੀਖਿਆਥੀ ਦੇ ਵਿਸ਼ੇ ਵਿਚ ਆਨਲਾਇਨ ਬਿਨੈ ਕਰਦੇ ਸਮੇਂ ਪ੍ਰੈਕਟਿਕਲ ਵਿਸ਼ਾ ਨਹੀਂ ਭਰੀਆ ਹੈ ਤਾਂ ਹੁਣ ਪ੍ਰੈਕਟਿਕਲ ਵਿਸ਼ਾ ਸ਼ਾਮਿਲ ਕਰਨਾ ਚਾਹੁੰਦੇ ਹਾਂ ਤਾਂ ਅਜਿਹੇ ਸਕੂਲ ਪ੍ਰੈਕਟਿਕਲ ਵਿਸ਼ਿਆਂ ਲਈ 100 ਰੁਪਏ ਪ੍ਰੈਕਟਿਕਲ ਫੀਸ ਤੇ ਰਿਕਾਰਡ ਸਮੇਤ ਬੋਰਡ ਦਫਤਰ ਵਿਚ ਆ ਕੇ ਜਮਾਂ ਕਰਵਾ ਸਕਦੇ ਹਨ| ਉਨਾਂ ਦਸਿਆ ਕਿ ਆਨਲਾਇਨ ਸੋਧਾਈ ਦੀ ਮਿਤੀ ਖਤਮ ਤੋਂ ਬਾਅਕ ਕੋਈ ਸੋਧਾਈ ਨਹੀਂ ਕੀਤੀ ਜਾਵੇਗੀ|