ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ 3 ਅਧਿਕਾਰੀਆਂ ਨੂੰ ਸੰਯੁਕਤ ਨਿਦੇਸ਼ਕ ਵੱਜੋਂ ਪਦੋਂਉੱਨਤ ਕੀਤਾ.

ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ 3 ਅਧਿਕਾਰੀਆਂ ਨੂੰ ਸੰਯੁਕਤ ਨਿਦੇਸ਼ਕ ਵੱਜੋਂ ਪਦੋਂਉੱਨਤ ਕੀਤਾ
ਚੰਡੀਗੜ, 28 ਨਵੰਬਰ ( ) – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ 3 ਅਧਿਕਾਰੀਆਂ ਨੂੰ ਸੰਯੁਕਤ ਨਿਦੇਸ਼ਕ ਦੇ ਅਹੁੱਦੇ ‘ਤੇ ਪਦੋਂਉੱਨਤ ਕੀਤਾ ਹੈ| ਜਿੰਨਾਂ ਨੂੰ ਸੰਯੁਕਤ ਨਿਦੇਸ਼ਕ ਵੱਜੋਂ ਪਦੋਂਉੱਨਤ ਕੀਤਾ ਹੈ, ਉਨਾਂ ਵਿਚ ਰਣਬੀਰ ਸਿੰਘ ਸਾਂਗਵਾਨ, ਨੀਰਜਾ ਭੱਲਾ ਹਨ| ਅਨਿਤਾ ਦੱਤਾ ਨੂੰ ਸੰਯੁਕਤ ਨਿਦੇਸ਼ਕ (ਪ੍ਰੈਸ) ਬਣਾਇਆ ਹੈ|
ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਡਿਪਟੀ ਸੁਪਰਡੈਂਟ ਰਾਜਿੰਦਰ ਭਾਰਦਵਾਜ ਨੂੰ ਸੁਪਰਡੈਂਟ, ਸੂਚਨਾ ਕੇਂਦਰ ਸਹਾਇਕ ਬਲਵਾਨ ਸਿੰਘ ਨੂੰ ਸੁਪਰਡੈਂਟ, ਸੀਨੀਅਰ ਇੰਵਲਯੂਏਟਰ (ਖੋਜ ਤੇ ਸੰਦਰਭ) ਸੁਰੇਸ਼ ਸਿਹਾਗ ਨੂੰ ਪ੍ਰੋਜੈਕਟ ਅਧਿਕਾਰੀ (ਖੋਜ ਤੇ ਅਰਕਾਇਵ), ਖੋਜ ਸਹਾਇਕ ਛੋਟੂ ਰਾਮ ਨੂੰ ਪ੍ਰੋਜੈਕਟ ਅਧਿਕਾਰੀ (ਖੋਜ ਤੇ ਅਰਕਾਇਵ) ਅਤੇ ਖੋਜ ਸਹਾਇਕ ਵਿਨੋਦ ਕੁਮਾਰ ਨੂੰ ਪ੍ਰੋਜੈਕਟ ਅਧਿਕਾਰੀ (ਤਾਲਮੇਲ) ਵੱਜੋਂ ਪਦੋਂਉੱਨਤ ਕੀਤਾ ਹੈ|

*****

ਸੂਰਜਕੁੰਡ ਕ੍ਰਾਫਟ ਮੇਲਾ ਵਿਚ ਉੱਜਬੇਕਿਸਤਾਨ ਪਾਟਨਰ ਦੇਸ਼ ਵੱਜੋਂ ਹਿੱਸੇਦਾਵਰੀ ਕਰੇਗਾ
ਚੰਡੀਗੜ, 28 ਨਵੰਬਰ ( ) – ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਫਰੀਦਾਬਾਦ ਵਿਚ ਹਰ ਸਾਲ ਦੀ ਤਰਾਂ ਇਕ ਤੋਂ 17 ਫਰਵਰੀ, 2020 ਤਕ ਆਯੋਜਿਤ ਕੀਤੇ ਜਾਣ ਵਾਲੇ ਸੂਰਜਕੁੰਡ ਕ੍ਰਾਫਟ ਮੇਲਾ ਵਿਚ ਇਸ ਵਾਰ ਉੱਜਬੇਕਿਸਤਾਨ ਪਾਟਨਰ ਦੇਸ਼ ਵੱਜੋਂ ਹਿੱਸੇਦਾਵਰੀ ਕਰੇਗਾ| ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਥੀਮ ਰਾਜ ਵੱਜੋਂ ਹਿੱਸਾ ਲੇਵੇਗਾ|
ਉਨਾਂ ਦਸਿਆ ਕਿ ਸੈਰ-ਸਪਾਟਾ ਵਿਭਾਗ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਇਸ ਮੇਲੇ ਦੀ ਤਿਆਰੀਆਂ ਦੇ ਨਿਦੇਸ਼ ਦਿੱਤੇ ਗਏ ਹਨ| ਉਨਾਂ ਦਸਿਆ ਕਿ ਪਾਟਨਰ ਦੇਸ਼ ਉੱਜਬੇਕਿਸਤਾਨ 1991 ਤਕ ਸੋਵਿਅਤ ਸੰਘ ਦਾ ਹਿੱਸਾ ਸੀ| ਉੱਜਬੇਕਿਸਤਾਨ ਦੇ ਮੁੱਖ ਸ਼ਹਿਰਾਂ ਵਿਚ ਉੱਥੇ ਦੀ ਰਾਜਧਾਨ ਤਾਸ਼ਕੰਦ ਤੋਂ ਇਲਾਵਾ ਸਮਰਕੰਦ ਅਤੇ ਬੁਖਾਰਾ ਦਾ ਵਿਸ਼ੇਸ਼ ਸਭਿਆਚਾਰ ਵੇਖਣ ਨੂੰ ਮਿਲੇਗਾ|
ਸੈਰ-ਸਪਾਟਾ ਮੰਤਰੀ ਨੇ ਦਸਿਆ ਕਿ ਥੀਮ ਰਾਜ ਵੱਜੋਂ ਹਿਮਾਚਲ ਪ੍ਰਦੇਸ਼ ਚੁਣੇ ਜਾਣ ਨਾਲ ਸੂਰਜਕੁੰਡ ਮੇਲਾ ਪੂਰੀ ਤਰਾਂ ਨਾਲ ਰੰਗ ਵਿਚ ਰੰਗੀਆ ਜਾਵੇਗਾ| ਉਨਾਂ ਦਸਿਆ ਕਿ 35ਵੇਂ ਕੌਮਾਂਤਰੀ ਸੂਰਜਕੁੰਡ ਕ੍ਰਾਫਟ ਮੇਲੇ ਵਿਚ 23 ਸਾਲ ਬਾਅਦ ਮੈਕਲਾਡਗੰਜ ਅਤੇ ਮਨਾਲੀ ਨਜਰ ਆਉਣਗੇ| ਸੂਰਜਕੁੰਡ ਮੇਲੇ ਵਿਚ ਹਿਮਾਚਲ ਨੂੰ 1966 ਵਿਚ ਥੀਮ ਰਾਜ ਬਣਾਇਆ ਗਿਆ ਸੀ| ਇਸ ਤੋਂ ਬਾਅਦ ਹੁਣ 2020 ਵਿਚ ਆਯੋਜਿਤ ਹੋਣ ਵਾਲੇ ਮੇਲੇ ਲਈ ਹਿਮਾਚਲ ਨੂੰ ਥੀਮ ਰਾਜ ਬਣਾਇਆ ਗਿਆ ਹੈ|
ਉਨਾਂ ਦਸਿਆ ਕਿ ਹਿਮਾਚਲ ਦੇ ਕਲਾਕਾਰ ਆ ਕੇ ਮੇਲਾ ਕੰਪਲੈਕਸ ਨੂੰ ਸਜਾਉਣ ਦਾ ਕੰਮ ਕਰਨਗੇ| ਹਿਮਾਚਲ ਪ੍ਰਦੇਸ਼ ਦੀ ਪਛਾਣ ਦੁਨਿਆ ਵਿਚ ਆਪਣੇ ਘੁੰਮਣ ਵਾਲੀ ਥਾਂਵਾਂ ਲਈ ਪ੍ਰਸਿੱਧ ਹੈ| ਇੱਥੇ ਦੁਨਿਆ ਭਰ ਤੋਂ ਸੈਲਾਨੀ ਘੁੰਮਣ ਲਈ ਆਉਂਦੇ ਹਨ| ਪੂਰੇ ਮੇਲਾ ਕੰਪਲੈਕਸ ਵਿਚ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਥਾਂਵਾਂ ਨੂੰ ਪ੍ਰਮੁੱਖ ਤੌਰ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ| ਪੂਰੇ ਮੇਲਾ ਕੰਲਪੈਕਸ ਵਿਚ ਹਿਮਾਚਲ ਦੇ 10 ਤੋਂ ਵੱਧ ਸੈਲਾਨੀ ਥਾਂਵਾਂ ਨੂੰ ਤਿਆਰ ਕੀਤਾ ਜਾਵੇਗਾ| ਇੰਨਾਂ ਥਾਂਵਾਂ ਵਿਚ ਮੈਕਲਾਡਗੰਜ ਅਤੇ ਮਨਾਲੀ ਤੋਂ ਇਲਾਵਾ ਚੰਬਾ ਘਾਟੀ, ਕੁੱਲੂ ਮਨਾਲੀ, ਧਰਮਸ਼ਾਲਾ, ਕਾਂਗੜਾ ਵੀ ਪ੍ਰਦਰਸ਼ਿਤ ਕੀਤੇ ਜਾਣਗੇ| ਉਨਾਂ ਦਸਿਆ ਕਿ ਹਿਮਾਚਲ ਦੇ ਪਹਾੜੀ ਲੋਕ ਨਾਚ ਵੀ ਕਾਫੀ ਮਸ਼ਹੂਰ ਹੈ| ਮੇਲੇ ਵਿਚ ਹਿਮਾਚਲ ਦੇ 20 ਤੋਂ ਵੱਧ ਤਰਾਂ ਦੇ ਖਾਨ-ਪਾਣ ਦੀ ਸਟਾਲ ਲਗਾਈ ਜਾਵੇਗੀ|
ਸ੍ਰੀ ਕੰਵਰ ਪਾਲ ਨੇ ਦਸਿਆ ਕਿ ਸੂਰਜਕੁੰਡ ਕ੍ਰਾਫਟ ਮੇਲਾ ਸ਼ਿਲਪਕਲਾ ਦੇ ਪ੍ਰਦਰਸ਼ਨ ਲਈ ਵਿਸ਼ਵ ਵਿਚ ਮਸ਼ਹੂਰ ਹੈ| ਉਨਾਂ ਦਸਿਆ ਕਿ ਸੈਲਾਨੀ ਇਸ ਮੇਲੇ ਵਿਚ ਜਿੱਥੇ ਭਾਰਤ ਦੇ ਸਾਰੇ ਸੂਬਿਆ ਦੇ ਚੰਗੇ ਸ਼ਿਲਪ ਉਤਪਾਦਾਂ ਨੂੰ ਇਕ ਥਾਂ ‘ਤੇ ਵੇਖ ਤੇ ਖਰੀਦ ਸਕਦੇ ਹਨ, ਉੱਥੇ ਗੁਆਂਢੀ ਦੇਸ਼ਾਂ ਦੇ ਸਭਿਆਚਾਰ ਦੀ ਵੀ ਇੱਥੇ ਮਹਿਕ ਲਈ ਜਾ ਸਕਦੀ ਹੈ| ਸੂਰਜਕੁੰਡ ਮੇਲੇ ਵਿਚ ਸ਼ਿਲਪਕਾਰਾਂ ਨੂੰ ਕੌਮੀ ਅਤੇ ਕੌਮਾਂਤਰੀ ਖਰੀਦਦਾਰਾਂ ਤਕ ਪਹੁੰਚ ਪ੍ਰਾਪਤ ਕਰਨ ਵਿਚ ਮਦਦ ਕੀਤੀ ਜਾਂਦੀ ਹੈ|

*****
ਸੂਬੇ ਵਿਚ ਕਿਸਾਨਾਂ ਦੀ ਆਮਦਨ ਵੱਧਾਉਣ ਲਈ ਬਾਗਵਾਨੀ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ – ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ
ਚੰਡੀਗੜ, 28 ਨਵੰਬਰ ( ) – ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਸੂਬੇ ਵਿਚ ਬਾਗਵਾਨੀ ਨੂੰ ਪ੍ਰੋਤਸਾਹਨ ਦੇਣ ਲਈ ਸਬਜੀਆਂ, ਫਲਾਂ ਅਤੇ ਫੂਲਾਂ ਦੇ ਨਿਰਯਾਤ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ, ਇਸ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨੀ ਵਿਚ ਵਾਧਾ ਹੋਵੇਗਾ, ਸਗੋਂ ਸੂਬੇ ਦਾ ਆਰਥਿਕ ਵਿਕਾਸ ਵੀ ਹੋਵੇਗਾ| ਇਸ ਦੇ ਨਾਲ ਹੀ ਨੌਜੁਆਨਾਂ ਨੂੰ ਬਾਗਵਾਨੀ ਸਬੰਧਤ ਕੌਸ਼ਲ ਸਿਖਲਾਈ ਦਿੱਤੀ ਜਾਵੇਗਾ ਤਾਂ ਜੋ ਉਨਾਂ ਨੂੰ ਵਿਦੇਸ਼ਾਂ ਵਿਚ ਰੁਜ਼ਗਾਰ ਯੋਗ ਬਣਾਇਆ ਜਾ ਸਕੇ|
ਸ੍ਰੀ ਜੇ.ਪੀ.ਦਲਾਲ ਅੱਜ ਇੱਥੇ ਏਕਿਕ੍ਰਿਤ ਬਾਗਵਾਨੀ ਵਿਕਾਸ ਮਿਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ| ਮੀਟਿੰਗ ਵਿਚ ਮਿਸ਼ਨ ਡਾਇਰੈਕਟਰ ਡਾ. ਬੀ.ਐਸ.ਸੇਹਰਾਵਤ ਸਮੇਤ ਹੋਰ ਅਧਿਕਾਰੀ ਹਾਜਿਰ ਸਨ|
ਉਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਫੂਲਾਂ ਦਾ ਬਾਜਾਰ ਬਹੁਤ ਵੱਡਾ ਬਾਜਾਰ ਹੈ ਇਸ ਲਈ ਫੂਲਾਂ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਚਾਰ-ਪ੍ਰਸਾਰ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਕਿਸਾਨ ਫੂਲਾਂ ਦੀ ਖੇਤੀ ਨੂੰ ਅਪਨਾਉਣ| ਉਨਾਂ ਨੇ ਇਹ ਵੀ ਆਦੇਸ਼ ਦਿੱਤੇ ਕਿ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਪ੍ਰੋਤਸਾਹਨ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ| ਉਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜਿੰਨਾਂ ਯੋਜਨਾਵਾਂ ਦੇ ਤਹਿਤ ਸਬਸਿਡੀ ਦਿੱਤੀ ਜਾ ਰਹੀ ਹੈ, ਉਨਾਂ ਦੀ ਸਮੇਂ-ਸਮੇਂ ‘ਤੇ ਪੂਰੀ ਤਰਾਂ ਨਾਲ ਨਿਗਰਾਨੀ ਵੀ ਕੀਤੀ ਜਾਵੇ| ਉਨਾਂ ਹਿਕਾ ਕਿ ਦੱਖਣ ਹਰਿਆਣਾ ਵਿਚ ਵੀ ਬਾਗਵਾਨੀ ਨੂੰ ਵੱਧਾਉਣ ਲਈ ਨਵੇਂ-ਨਵੇਂ ਪ੍ਰਯੋਗ ਕੀਤੇ ਜਾਣਗੇ|
ਮੀਟਿੰਗ ਵਿਚ ਅਧਿਕਾਰੀਆਂ ਨੇ ਦਸਿਆ ਕਿ ਸਾਲ 2018-19 ਵਿਚ ਸੂਬੇ ਵਿਚ 66712 ਹੈਕਟੇਅਰ ਖੇਤਰ ਵਿਚ ਫਲਾਂ, 420857 ਹੈਕਟੇਅਰ ਖੇਤਰ ਵਿਚ ਸਬਜੀਆਂ ਅਤੇ 17.86 ਲੱਖ ਹੈਕਟੇਅਰ ਵਿਚ ਮਸ਼ਰੂਮ ਦੀ ਖੇਤੀ ਕੀਤੀ ਗਈ| ਮੀਟਿੰਗ ਵਿਚ ਦਸਿਆ ਗਿਆ ਕਿ ਮਸ਼ਰੂਮ ਦੀ ਖੇਤੀ ਵਿਚ ਲਗਭਗ 180 ਫੀਸਦੀ ਤਕ ਦਾ ਵਾਧਾ ਦਰਜ ਕੀਤੀ ਗਈ ਹੈ ਅਤੇ ਹਰਿਆਣਾ ਦਾ ਸੋਨੀਪਤ ਮਸ਼ਰੂਮ ਦੀ ਖੇਤੀ ਲਈ ਦੇਸ਼ ਵਿਚ ਪਹਿਲੇ ਨੰਬਰ ‘ਤੇ ਹੈ| ਮੀਟਿੰਗ ਵਿਚ ਦਸਿਆ ਗਿਆ ਕਿ ਬਾਗਵਾਨੀ ਮਿਸ਼ਨ ਦੇ ਤਹਿਤ ਸੂਬੇ ਵਿਚ ਅਪਲ ਬੇਰ ਦੀ ਵਿਆਪਕ ਪੱਧਰ ‘ਤੇ ਖੇਤੀ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ| ਸੂਖ਼ਮ ਸਿੰਚਾਈ ਨੂੰ ਵੀ ਪ੍ਰੋਤਸਾਹਿਤ ਦਿੱਤਾ ਜਾ ਰਿਹਾ ਹੈ| ਉਨਾਂ ਦਸਿਆ ਕਿ ਬਾਗਵਾਨੀ ਮਿਸ਼ਨ ਦੇ ਤਹਿਤ ਇਸ ਸਾਲ ਲਗਭਗ 450 ਕਿਸਾਨਾਂ ਨੂੰ ਤਕਨੀਕੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਖੁਦ ਰੁਜ਼ਗਾਰ ਸਥਾਪਿਤ ਕਰ ਸਕਣ|

*****
ਚੰਡੀਗੜ, 28 ਨਵੰਬਰ ( ) – ਹਰਿਆਣਾ ਦੇ ਗ੍ਰਹਿ ਤੇ ਭਾਰਤੀ ਜਨਤਾ ਪਾਰਟੀ ਅਤੇ ਜਨ ਨਾਇਕ ਜਨਤਾ ਪਾਰਟੀ ਦੇ ਕਾਮਨ ਮਿਨਿਮਮ ਪ੍ਰੋਗ੍ਰਾਮ ਕਮੇਟੀ ਦੇ ਚੇਅਰਮੈਨ ਅਨਿਨ ਵਿਜ ਦੀ ਪ੍ਰਧਾਨਗੀ ਹੇਠ ਅੱਜ ਪਹਿਲੀ ਮੀਟਿੰਗ ਹੋਈ| ਇਸ ਵਿਚ ਦੋਵਾਂ ਪਾਰਟੀਆਂ ਦੇ ਮਨੋਰਥ ਪੱਤਰਾਂ ‘ਤੇ ਵਿਚਾਰ ਕੀਤਾ ਗਿਆ|
ਸ੍ਰੀ ਵਿਜ ਨੇ ਦਸਿਆ ਕਿ ਅਧਿਕਾਰੀਆਂ ਨੂੰ ਦੋਵਾਂ ਪਾਰਟੀਆਂ ਦੇ ਮਨੋਰਥ ਪੱਤਰਾਂ ਵਿਚ ਕੀਤੇ ਗਏ ਵਾਅਦਿਆਂ ਦਾ ਆਰਥਿਕ ਤੇ ਕਾਨੂੰਨੀ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਤੇ ਮੁਲਾਂਕਣ ਕਰਨ ਦੇ ਆਦੇਸ਼ ਦਿੱਤੇ| ਇਸ ਲਈ 15 ਦਿਨਾਂ ਬਾਅਦ ਮੁੜ ਕਮੇਟੀ ਦੀ ਮੀਟਿੰਗ ਹੋਵੇਗੀ| ਉਨਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਅਨੇਕ ਵਾਅਦੇ ਮਿਲਦੇ-ਜੁਲਦੇ ਹਨ, ਜਿੰਨਾਂ ਵਿਚ ਅਨੇਕ ਵਾਦਿਆਂ ਨੂੰ ਲਾਗੂ ਕਰਨ ਵੀ ਸ਼ੁਰੂ ਕਰ ਦਿੱਤਾ ਹੈ| ਇੰਨਾਂ ਵਿਚ ਸ਼ਰਾਬ ਦੇ ਠੇਕਿਆਂ ਨੂੰ ਪਿੰਡ ਤੋਂ ਬਾਹਰ ਕਰਨਾ ਅਤੇ ਐਚਟੈਟ ਪ੍ਰੀਖਿਆ ਸਬੰਧੀ ਵਾਅਦੇ ਲਾਗੂ ਕਰ ਦਿੱਤੇ ਗਏ ਹਨ|
ਗ੍ਰਹਿ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਨਸ਼ੇ ਦੇ ਕਾਰੋਬਾਰ ਨੂੰ ਹਰਿਆਣਾ ਦੀ ਧਰਤੀ ਤੋਂ ਖਤਮ ਕਰਨ ਲਈ ਸੂਬੇ ਵਿਚ ਆਪਰੇਸ਼ਨ ਪ੍ਰਹਾਰ ਚਲ ਰਿਹਾ ਹੈ, ਜਿਸ ਦੇ ਹਾਂ-ਪੱਖੀ ਨਤੀਜੇ ਵੀ ਸਾਹਮਣੇ ਆ ਰਹੇ ਹਨ| ਇਸ ਦੇ ਚਲਦੇ ਰਾਜ ਵਿਚ ਨਸ਼ੇ ਦੇ ਕਾਰੋਬਾਰ ਨੂੰ ਖਤਮ ਕੀਤਾ ਜਾਵੇਗਾ|
ਇਸ ਮੀਟਿੰਗ ਵਿਚ ਕਮੇਟੀ ਦੇ ਮੈਂਬਰ ਤੇ ਸਿਖਿਆ ਮੰਤਰੀ ਕੰਵਰ ਪਾਲ, ਰਾਜ ਮੰਤਰੀ ਅਨੂਪ ਧਾਨਕ, ਜਨ ਨਾਇਕ ਜਨਤਾ ਪਾਰਟੀ ਦੇ ਨੁਮਾਇੰਦੇ ਰਾਜਦੀਪ ਫੋਗਾਟ, ਸਾਬਕਾ ਮੰਤਰੀ ਓ.ਪੀ.ਧਨਖੜ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਸਕੱਤਰ ਦੇ ਨੁਮਾਇੰਦੇ ਨਿਤਿਨ ਯਾਦਵ ਮੌਜ਼ੂਦ ਸਨ|

*****
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਚੰਡੀਗੜ, 28 ਨਵੰਬਰ ( ) – ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨਿਲ ਕੁਮਾਰ ਅਰੋੜਾ ਨੇ ਅੱਜ ਇੱਥੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਦੇ ਨਾਲ ਪਿਛਲੀ ਵੋਟਰ ਸੂਚੀ ਵਿਚ ਬੂਥ ਪੱਧਰ ਅਧਿਕਾਰੀਆਂ ਦੇ ਕੰਮਾਂ ਨਾਲ ਸਵੀਪ ਪ੍ਰੋਗ੍ਰਾਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ|
ਸ੍ਰੀ ਅਰੋੜਾ ਨੇ ਕਿਹਾ ਕਿ ਇਲੈਕਟ੍ਰੋਲ ਰੋਲ ਆਫ ਬੀਐਲਓ ਤੇ ਕਾਮਨ ਸਰਵਿਸ ਸੈਂਟਰ ਦਾ ਪ੍ਰੋਜੈਕਟ ਬਣਾ ਕੇ ਭੇਜਿਆ ਜਾਵੇ ਤਾਂ ਜੋ ਉਹ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ| ਉਨਾਂ ਕਿਹਾ ਕਿ ਸਵੀਪ ਪ੍ਰੋਗ੍ਰਾਮ ਵੀ ਸਾਰੇ ਲੋਕਾਂ ਲਈ ਸਹੀ ਨਹੀਂ ਹੋ ਸਕਦਾ| ਇਸ ਲਈ ਕਿਸੇ ਸੰਗਠਨ, ਉਦਯੋਗ ਖੇਤਰ ਵਿਚ ਕੰਮ ਕਰਨ ਵਾਲਿਆਂ ਲਈ ਵੱਖ ਤੋਂ ਚਲਾਇਆ ਜਾਵੇ ਤਾਂ ਜੋ ਉਹ ਚੰਗੀ ਤਰਾਂ ਸਮਝ ਦੇ ਚੋਣ ਪ੍ਰਕ੍ਰਿਆ ਵਿਚ ਹਿੱਸਾ ਲੈ ਸਕਣ|
ਮੁੱਖ ਚੋਣ ਕਮਿਨ ਨੇ ਕਿਹਾ ਕਿ ਆਉਣ ਵਾਲੀ ਚੋਣ ਨੂੰ ਹੋਰ ਵੱਧ ਵਧੀਆ ਤੇ ਇਲੈਕਟ੍ਰੋਨਿਕਲੀ ਹੋਰ ਦੇਸ਼ਾਂ ਦੀ ਤਰਾਂ ਕਰਵਾਉਣ ਲਈ ਕੈਨੇਡਾ ਵਿਚ ਚੋਣ ਸਟਡੀ ਟੂਰ ਭੇਜਿਆ ਜਾਵੇ| ਉਨਾਂ ਨੇ ਰਿਟਰਨਿੰਗ ਅਧਿਕਾਰੀਆਂ ਤੋਂ ਵਿਸਥਾਰ ਨਾਲ ਸੁਝਾਅ ਮੰਗੇ ਅਤੇ ਉਨਾਂ ਨੂੰ ਲਾਗੂ ਕਰਕੇ ਚੋਣ ਪ੍ਰਕ੍ਰਿਆ ਨੂੰ ਆਸਾਨ ਤੇ ਸਰਲ ਬਣਾਉਣ ਨੂੰ ਕਿਹਾ|
ਚੋਣ ਅਧਿਕਾਰੀਆਂ ਦੇ ਸੁਝਾਅ ‘ਤੇ ਸੇਵਾਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਫੌਜੀਆਂ ਤੋਂ ਬੀਐਲਓ ਦਾ ਕੰਮ ਕਰਵਾਉਣ ਲਈ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ| ਉਨਾਂ ਨੇ ਸੀਐਸੀ ਨੂੰ ਵੋਟ ਬਣਾਉਣ ਬਾਰੇ ਪ੍ਰੋਜੈਕਟ ਬਣਾ ਕੇ ਹਰਿਆਣਾ, ਪੰਜਾਬ, ਚੰਡੀਗੜ ਅਤੇ ਹਿਮਾਚਲ ਪ੍ਰਦੇਸ਼ ਦੇ ਇਕ-ਇਕ ਜਿਲਿਆਂ ਵਿਚ ਟਰਾਇਲ ਵੱਜੋਂ ਲਾਗੂ ਕਰਨ ਦੇ ਆਦੇਸ਼ ਦਿੱਤੇ|
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਵਾਲ ਨੇ ਪੇਸ਼ਕਾਰੀ ਰਾਹੀਂ ਵੋਟ ਬਣਾਉਣ, ਬੂਥ ਪੱਧਰੀ ਅਧਿਕਾਰੀਆਂ ਦੀ ਪ੍ਰਕ੍ਰਿਆ ਤੇ ਤਸਦੀਕ ਸਮੇਤ ਵਿਸਥਾਰ ਨਾਲ ਕੀਤੀ ਜਾ ਰਹੀ ਚੋਣ ਗਤੀਵਿਧੀਆਂ ‘ਤੇ ਚਾਨਣਾ ਪਾਇਆ|
ਇਸ ਮੌਕੇ ‘ਤੇ ਡਿਪਟੀ ਚੋਣ ਕਮਿਸ਼ਨਰ ਡਾ. ਸੰਦੀਪ ਸਕਸੈਨਾ, ਚੋਣ ਡਾਇਰੈਕਟਰ ਏ.ਮੋਨਾ ਸ੍ਰੀਨਿਵਾਸ, ਵਧੀਕ ਸੀਈਓ ਡੀ.ਕੇ.ਬੇਹਰਾ ਸਮੇਤ ਪੰਜਾਬ, ਹਿਮਾਚਲ ਤੇ ਚੰਡੀਗੜ ਦੇ ਚੋਣ ਅਧਿਕਾਰੀ ਹਾਜਿਰ ਸਨ|