ਹਾਈ ਕੋਰਟ ਨੇ ਜਸਪਾਲ ਸਿੰਘ ਹੇਰਾਂ ਸਮੇਤ ਡੀ.ਸੀ. ਲੁਧਿਆਣਾ ਤੇ ਹੋਰਾਂ ਨੂੰ ਕੀਤਾ ਨੋਟਿਸ ਮਾਮਲਾ ਇੱਕ ਆਰ.ਐਨ.ਆਈ ਨੰਬਰ ਤੇ ਦੋ ਅਖ਼ਬਾਰਾਂ ਚੱਲਣ ਦਾ.

ਹਾਈ ਕੋਰਟ ਨੇ ਜਸਪਾਲ ਸਿੰਘ ਹੇਰਾਂ ਸਮੇਤ ਡੀ.ਸੀ. ਲੁਧਿਆਣਾ ਤੇ ਹੋਰਾਂ ਨੂੰ ਕੀਤਾ ਨੋਟਿਸ

ਮਾਮਲਾ ਇੱਕ ਆਰ.ਐਨ.ਆਈ ਨੰਬਰ ਤੇ ਦੋ ਅਖ਼ਬਾਰਾਂ ਚੱਲਣ ਦਾ

ਚੰਡੀਗੜ੍ਹ ,੨੧ ਨਵੰਬਰ ( ) ਅੱਜ ਹਾਈ ਕੋਰਟ ਨੇ ਬਲਵਿੰਦਰ ਸਿੰਘ ਮੁੱਖ ਸੰਪਾਦਕ ਪਹਿਰੇਦਾਰ ਅਖ਼ਬਾਰ ਅਤੇ ਪ੍ਰਧਾਨ ਪਹਿਰੇਦਾਰ ਸ਼ੋਸਲ ਵੈਲਫੇਅਰ ਸੁਸਾਇਟੀ ਵਲੋਂ ਆਪਣੇ ਵਕੀਲ ਕਰਨਬੀਰ ਸਿੰਘ ਕਾਹਲੋਂ ਰਾਂਹੀ ਪਾਈ ਰਿੱਟ ਪਟੀਸ਼ਨ ਨੰਬਰ ੬੬੯੯੩ ਤੇ ਫੈਸਲਾ ਦਿੰਦੇਆਂ ਜਸਪਾਲ ਸਿੰਘ ਹੇਰਾਂ ਸਮੇਤ ਡੀ.ਸੀ. ਲੁਧਿਆਣਾ ਤੇ ਹੋਰਾਂ ਨੂੰ ਮਿਤੀ ੨੪ ਮਾਰਚ ੨੦੨੦ ਲਈ ਜਾਵਬ ਦੇਣ ਸੰਬੰਧੀ ਨੋਟਿਸ ਕੀਤਾ ਹੈ ।

ਇਸ ਸੰਬੰਧੀ ਪ੍ਰਸਿੱਧ ਵਕੀਲ ਕਰਨਬੀਰ ਸਿੰਘ ਕਾਹਲੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜੱਜ ਸੰਜੇ ਕੁਮਾਰ ਨੇ ਰਿੱਟ ਪਟੀਸ਼ਨ ਨੰਬਰ ੬੬੯੯੩ ਤੇ ਫੈਸਲਾ ਦਿੰਦੇਆਂ ਡੀ.ਸੀ. ਲੁਧਿਆਣਾ ,ਜਸਪਾਲ ਸਿੰਘ ਹੇਰਾਂ , ਡੀ.ਪੀ.ਆਰ,ਓ. ਲੁਧਿਆਣਾ,ਸਬ-ਰਜਿਸ਼ਟਰਾਰ ਆਫ਼ ਸੁਸਾਇਟੀ ਲੁਧਿਆਣਾ, ਆਰ.ਐਨ.ਆਈ.ਨਵੀਂ ਦਿੱਲੀ, ਡੀ.ਏ.ਵੀ.ਪੀ. ਨਵੀਂ ਦਿੱਲੀ ਅਤੇ ਕਮਿਸ਼ਨਰ ਆਫ਼ ਪੁਲਿਸ , ਲੁਧਿਆਣਾ ਨੂੰ ਮਿਤੀ ੨੪ ਮਾਰਚ ੨੦੨੦ ਲਈ ਜੁਵਾਬ ਦੇਣ ਹਿੱਤ ਨੋਟਿਸ ਕਰ ਦਿੱਤਾ।

ਵਕੀਲ ਕਾਹਲੋਂ ਵਲੋਂ ਮਿਲੀ ਸੰਖੇਪ ਜਾਣਕਾਰੀ ਅਨੁਸਾਰ ਇਹ ਰਿੱਟ ਪਟੀਸ਼ਨ ਬਲਵਿੰਦਰ ਸਿੰਘ ਮੁੱਖ ਸੰਪਾਦਕ ਪਹਿਰੇਦਾਰ ਅਖ਼ਬਾਰ ਅਤੇ ਪ੍ਰਧਾਨ ਪਹਿਰੇਦਾਰ ਸ਼ੋਸਲ ਵੈਲਫੇਅਰ ਸੁਸਾਇਟੀ ਵਲੋਂ ਆਪਣੇ ਪਾਈ ਗਈ ਸੀ ਕਿ ਜਸਪਾਲ ਸਿੰਘ ਹੇਰਾਂ ਨੇ ਪਹਿਲਾਂ ਇਸ ਅਖ਼ਬਾਰ ਦੀ ਮਾਲਕੀ ਪਹਿਰੇਦਾਰ ਸ਼ੋਸਲ ਵੈਲਫੇਅਰ ਸੁਸਾਇਟੀ ਨੂੰ ਮਿਤੀ ੨੮-੦੨-੨੦੧੨ ਨੂੰ ਆਪਣਾ ਹਲਫੀਆ ਬਿਆਨ ਨੰਬਰ ੧੩੨੧ ਰਾਂਹੀ ਸੁਸਾਇਟੀ ਨੂੰ ਦੇ ਦਿੱਤੀ , ਇਸ ਤੋਂ ਬਾਅਦ ਦਸੰਬਰ ੨੦੧੪ ਤੋਂ ਆਪਣਾ ਵੱਖਰਾ ਪਹਿਰੇਦਾਰ ਸਬ-ਰਜਿਸ਼ਟਰਾਰ ਆਫ਼ ਸੁਸਾਇਟੀ ਲੁਧਿਆਣਾ ਨੂੰ ਜਾਅਲੀ ਪਾਵਰ ਅਟਾਰਨੀਆਂ ਦੇ ਕੇ ਬਿਨਾਂ ਡੈਕਲਾਰੇਸ਼ਨ ਪਚਕੂਲਾ (ਹਰਿਆਣਾ) ੨੦੧੪ ਵਿੱਚ ਦਿੱਤਿਆਂ ਤੋਂ ਅਮਰ ਉਜਾਲਾ ਪ੍ਰਿੰਟਿੰਗ ਪ੍ਰੈਸ ਤੋਂ ਛਪਵਾਉਣਾ ਸ਼ੁਰੂ ਕਰ ਦਿੱਤਾ। ਇਹ ਪਾਵਰ ਅਟਾਰਨੀਆਂ ਆਸਟਰੇਲੀਆ ਤੋਂ ਮੰਗਵਾਈਆਂ ਗਈਆਂ ਸਨ ਜੋ ਪੰਜਾਬ (ਭਾਰਤ) ਅੰਦਰ ਕਨੂੰਨ ਮੁਤਬਿਕ ਇੰਬੋਸ ਨਹੀਂ ਹੋਈਆਂ, ਅਸਲ ਅਜੇ ਤੱਕ ਨਹੀਂ ਦਿਖਾਈਆਂ ਗਈਆਂ ਤੇ ਇਨ੍ਹਾਂ ਤੇ ਆਸਟਰੇਲੀਆ ਪੁਲਿਸ ਦੀ ਸਟੈੰਪ ਪਹਿਲਾਂ ਮਿਤੀ ੨੭ ਅਕਤੂਬਰ ੨੦੧੪ ਨੂੰ ਲੱਗਦੀ ਹੈ ਤੇ ਲਿਖੀ ਮਿਤੀ ੭ ਨਵੰਬਰ ੨੦੧੪ ਵਿੱਚ ਜਾਂਦੀ ਹੈ , ਜਾਣੀ ਕਿ ੧੧ ਦਿਨ ਬਾਅਦ ।ਇਹ ਕਿਸ ਤਰਾਂ ਹੋ ਸਕਦਾ ਹੈ ਕਿ ਆਸਟਰੇਲੀਆ ਪੁਲਿਸ ਸਾਫ ਕਾਗਜ਼ ਤੇ ਮੋਹਰ ਲਾ ਦੇਵੇ, ਜਿਸ ਤੋਂ ਸਾਫ ਹੈ ਕਿ ਇਹ ਜਾਅਲੀ ਹਨ ਤੇ ਸਰਕਾਰੀ ਮਹਿਕਮਿਆਂ ਦੀ ਮਿਲੀ ਭੁਗਤ ਨਾਲ ਜਸਪਾਲ ਸਿੰਘ ਹੇਰਾਂ ਵਲੌਂ ਇਹ ਜਾਅਲਸਾਜੀ ਕੀਤੀ ਤੇ ਕਰਵਾਈ ਗਈ ਹੈ ।

ਇੱਕ ਸਵਾਲ ਦੇ ਜੁਵਾਬ ਵਿੱਚ ਵਕੀਲ ਕਾਹਲੋਂ ਨੇ ਦੱਸਿਆ ਕਿ ਜਸਪਾਲ ਸਿੰਘ ਹੇਰਾਂ ਵਲੋਂ ਆਰ.ਐਨ.ਆਈ, ਡੀ.ਏ.ਵੀ.ਪੀ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੂੰ ਗਲਤ ਬਿਆਨੀ ਵਾਲੇ ਹਲਫਨਾਮੇ ਦੇ ਕੇ ਕਿ ਉਸਦਾ (ਜਸਪਾਲ ਸਿੰਘ ਹੇਰਾਂ ) ਹੁਣ ਪਹਿਰੇਦਾਰ ਅਖ਼ਬਾਰ ਨੂੰ ਲੈ ਕੇ ਕੋਈ ਝਗੜਾ ਨਹੀਂ ਚੱਲ ਰਿਹਾ, ਕੁਝ ਸਰਟੀਫਿਕੇਟ ਰੀਨੀਊ ਕਰਵਾ ਲਏ ਗਏ ਹਨ । ਜਦ ਕਿ ਅਜੇ ਤੱਕ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਕੋਲ ਪਹਿਰੇਦਾਰ ਦੀ ਇਨਕੁਆਰੀ ਪੇਂਡਿੰਗ ਪਈ ਹੈ। ਇਸ ਕਰਕੇ ਮਾਨਯੋਗ ਹਾਈ ਕੋਰਟ ਨੇ ਹੋਈਆਂ ਜਾਅਲਸਾਜ਼ੀਆਂ ਲਈ ਵੱਖ-ਵੱਖ ਮਹਿਕਮਿਆ ਨੂੰ ਨੋਟਿਸ ਜਾਰੀ ਕਰਕੇ ਮਿਤੀ ੨੪ ਮਾਰਚ ਤੱਕ ਜੁਵਾਬ ਤਲਬੀ ਕੀਤੀ ਹੈ ।

ਇਸ ਸੰਬੰਧੀ ਜਦੋਂ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਸਿਰਫ ਏਨਾ ਹੀ ਕਿਹਾ ਕਿ ਉਹ ਹਾਈ ਕੋਰਟ ਦੇ ਫੈਸਲੇ ਤੋਂ ਸੰਤੁਸ਼ਟ ਹਨ ਤੇ ਆਖ਼ੀਰ ਸੱਚ ਨੇ ਹੀ ਜਿੱਤਣਾ ਹੈ ।