ਸ੍ਰੀ ਆਰਿਆ ਨੇ ਰਾਜ ਦੇ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਵਿਧਾਨਸਭਾ ਵਿਚ ਰਚਨਾਤਮਕ ਅਤੇ ਫਲਦਾਇਕ ਚਰਚਾ ਲਈ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ|
|
ਹਰਿਆਣਾ ਦੇ ਰਾਜਪਾਲ ਸ੍ਰੀ ਸਤਯਦੇਵ ਨਰਾਇਣਸ੍ਰੀ ਆਰਿਆ ਨੇ ਰਾਜ ਦੇ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਵਿਧਾਨਸਭਾ ਵਿਚ ਰਚਨਾਤਮਕ ਅਤੇ ਫਲਦਾਇਕ ਚਰਚਾ ਲਈ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ| ਆਪਣਾ ਅਭਿਭਾਸ਼ਨ ਦਿੰਦੇ ਹੋਏ ਸ੍ਰੀ ਆਰਿਆ ਨੇ ਰਾਜ ਵਿਚ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਣ ਚੋਣ ਸਪੰਨ ਕਰਵਾਉਣ ਲਈ ਰਾਜ ਦੇ ਵੋਟਰਾਂ, ਭਾਰਤ ਚੋਣ ਕਮਿਸ਼ਨ ਅਤੇ ਸਾਰੀ ਚੋਣ ਤੰਤਰ ਨੂੰ ਵੀ ਵਧਾਈ ਦਿੱਤੀ|
ਇਸ ਦੌਰਾਨ ਨਵੇਂ ਚੋਣ ਕੀਤੇ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੂੰ ਉਨਾਂ ਤੋਂ ਅਤੇ ਇਸ ਗਰਿਮਾਮਈ ਸਦਨ ਤੋਂ ਬਹੁਤ ਉਮੀਦਾਂ ਹਨ| ਉਨਾਂ ਨੇ ਕਿਹਾ ਕਿ ਰਾਜ ਸਰਕਾਰ ਸੱਭ ਦੀ ਖੁਸ਼ਹਾਲੀ ਯਕੀਨੀ ਕਰਨ ਲਈ ਤਾਂ ਕੰਮ ਕਰੇਗੀ ਹੀ, ਨਵੇਂ ਚੋਣ ਕੀਤੇ ਵਿਧਾਇਕ ਵੀ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨ ਅਤੇ ਉਨਾਂ ਦੀ ਅਵਾਜ ਚੁੱਕਣ ਦਾ ਮਹਤੱਵਪੂਰਣ ਜਿਮੇਵਾਰੀ ਹੈ| ਉਨਾਂ ਨੇ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਦੇ ਨਵਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਅਤੇ ਪੂਰੀ ਜਿਮੇਵਾਰੀ ਨਾਲ ਆਪਣੇ ਫ਼ਰਜ ਨਿਭਾਉਣ|
*******
ਚੰਡੀਗੜ, 05 ਨਵੰਬਰ – ਹਰਿਆਣਾ ਦੇ ਰਾਜਪਾਲ ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਕਿਹਾ ਕਿ ਰਾਜ ਸਰਕਾਰ ਸਾਲ 2022 ਤਕ ਕਿਸਾਨਾ ਦੀ ਆਮਦਨ ਦੁਗਣੀ ਕਰਨ ਲਈ ਪਤੀਬੱਧ ਹੈ| ਇਸ ਤੋਂ ਇਲਾਵਾ, ਖੇਤੀਬਾੜੀ ਦਾ ਵਿਕਾਸ ਅਤੇ ਕਿਸਾਨਾ ਦੀ ਭਲਾਈ ਰਾਜ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚੋਂ ਇਕ ਹੋਵੇਗਾ|
ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਅੱਜ ਇੱਥੇ ਆਯੋਜਿਤ 14ਵੀਂ ਹਰਿਆਣਾ ਵਿਧਾਨਸਭਾ ਦੇ ਪਹਿਲੇ ਸ਼ੈਸ਼ਨ ਦੇ ਦੂਸਰੇ ਦਿਨ ਸਦਨ ਨੂੰ ਸੰਬੋਧਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ|
ਇਸ ਮੌਕੇ ‘ਤੇ ਬੋਲਦੇ ਹੋਏ ਸ੍ਰੀ ਆਰਿਆ ਨੇ ਸਾਰਿਆਂ ਦੀ ਖੁਸ਼ਹਾਲੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ‘ਸੱਭਕਾ ਸਾਥ-ਸੱਭਕਾ ਵਿਕਾਸ’ ਦੇ ਸਿਧਾਂਤ ਨੂੰ ਅਪਨਾਉਣ ਲਈ ਰਾਜ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਨਵੀਂ ਗਠਨ ਸਰਕਾਰ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਪ੍ਰਤੀਬੱਧ ਹੈ|
ਉਨਾਂ ਨੇ ਕਿਹਾ ਕਿ ਕਿਉਂਕਿ ਹਰਿਆਣਾ ਦੇ ਮਿਹਨਤੀ ਕਿਸਾਨ ਇਸ ਸਮੇਂ ਰਬੀ ਦੀ ਬਿਜਾਈ ਵਿਚ ਲੱਗੇ ਹਨ ਇਸ ਲਈ ਸਰਕਾਰ ਨੇ ਚੰਗੀ ਕਿਸਮ ਦੇ ਬੀਜਾਂ ਅਤੇ ਖਾਦਾਂ ਸਮੇਤ ਕਾਫੀ ਗਿਣਤੀ ਵਿਚ ਖੇਤੀਬਾੜੀ ਉਤਪਾਦਕ ਸਮੱਗਰੀਆਂ ਦੀ ਵਿਵਸਥਾ ਕੀਤੀ ਹੈ| ਉਨਾਂ ਨੇ ਸਦਨ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਖੇਤੀਬਾੜੀ ਪੱਦਤੀਆਂ ਨਿਰਧਾਰਿਤ ਸਮੇਂ ਅਨੁਸਾਰ ਅਪਨਾਉਣ ਲਈ ਪ੍ਰੇਰਿਤ ਕਰਨ ਵਿਚ ਸਰਕਾਰ ਦੇ ਯਤਨਾਂ ਵਿਚ ਸਹਿਯੋਗ ਕਰਨ| ਉਨਾਂ ਨੇ ਕਿਹਾ ਕਿ ਕਿਸਾਨ 15 ਨਵੰਬਰ ਤੋਂ ਪਹਿਲਾਂ ਕਣਕ ਦੀ ਫਸਲ ਦੀ ਸਾਰੀ ਬਿਜਾਈ ਪੂਰੀ ਕਰ ਲੈਣ, ਕਿਉਂਕਿ ਇਸ ਦੇ ਬਾਅਦ ਬਿਜਾਈ ਵਿਚ ਰੋਜਾਨਾ ਦੀ ਦੇਰੀ ਹੋਣ ‘ਤੇ ਉਤਪਾਦਕਤਾ ਘਟੱਦੀ ਹੈ|
ਚੰਡੀਗੜ, 05 ਨਵੰਬਰ – ਹਰਿਆਣਾ ਦੇ ਰਾਜਪਾਲ ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਨਵੇਂ ਚੋਣ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਚੋਣ ਖੇਤਰਾਂ ਵਿਚ ਕਿਸਾਨਾਂ ਨੂੰ 30 ਨਵੰਬਰ, 2019 ਤੋਂ ਪਹਿਲਾਂ ਤਿੰਨ ਇਕ ਮੁਸ਼ਤ ਨਿਪਟਾਉਣ ਯੌਜਨਾਵਾਂ ਦਾ ਲਾਭ ਚੁੱਕਣ ਲਈ ਪ੍ਰੇਰਿਤ ਕਰਨ|
ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਅੱਜ ਇੱਥੇ ਆਯੋਜਿਤ 14ਵੀਂ ਹਰਿਆਣਾ ਵਿਧਾਨਸਭਾ ਦੇ ਪਹਿਲੇ ਸ਼ੈਸ਼ਨ ਦੇ ਦੂਸਰੇ ਦਿਨ ਸਦਨ ਨੂੰ ਸੰਬੋਧਿਤ ਕਰ ਰਹੇ ਸਨ|
ਰਾਜਪਾਲ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲੋਨ ਦੀ ਹਿਦਾਇਤਾਂ ਵਿਚ ਚੂਕ ਕਰਨ ਵਾਲੇ ਕਿਸਾਨਾਂ ਦੀ ਸਹਾਇਤਾ ਲਈ ਇਸ ਸਮੇਂ ਤਿੰਨ ਇਕਮੁਸ਼ਤ ਨਿਪਟਾਉਣ ਯੋਜਨਾਵਾਂ ਚਲਾਈ ਜਾ ਰਹੀਆਂ ਹਨ| ਹੁਣ ਤਕ ਇੰਨਾਂ ਯੋਜਨਾਵਾਂ ਦੇ ਲਤਹਿਤ ਲਗਭਗ4 75,000 ਕਿਸਾਨਾਂ ਨੇ 220 ਕਰੋੜ ਰੁਪਏ ਦਾ ਸੰਪੂਰਣ ਵਿਆਜ ਤੇ ਜੁਰਮਾਨਾ ਵਿਆਜ ਮਾਫੀ ਦਾ ਲਾਭ ਚੁਕਿਆ ਹੈ| ਇਸ ਤੋਂ ਇਲਾਵਾ, ਇਹ ਕਿਸਾਨ ਹੁਣ ਸਹਿਕਾਰੀ ਬੈਂਕ ਅਤੇ ਕਮੇਟੀਆਂ ਨਾਲ ਫਸਲੀ ਅਤੇ ਹੋਰ ਲੋਨ ਲੈਣ ਦੇ ਯੌਗ ਹੋ ਗਏ ਹਨ|
ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੌਜਨਾ ਦੇ ਤਹਿਤ ਰਬੀ 2018-19 ਵਿਚ ਕਿਸਾਨਾਂ ਨੂੰ 1998 ਕਰੋੜ ਰੁਪਏ ਦੇ ਕਲੇਮ ਦਿੱਤੇ ਗਏ, ਜਦੋਂ ਕਿਸਾਨਾਂ ਨੇ ਬੀਮਾ ਕਿਸ਼ਤ ਗਜੋ 646 ਕਰੋੜ ਰੁਪਏ ਅਦਾ ਕੀਤੇ| ਇਸ ਤਰਾ, ਰਾਜ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 14 ਲੱਖ ਤੋਂ ਵੱਧ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਆਰਥਿਕ ਸਹਾਇਤਾਮਿਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਮਾਨ ਧਨ ਯੋਜਨਾ ਦੇ ਤਹਿਤ 3 ਲੱਖ 90 ਹਜਾਰ ਕਿਸਾਨ ਰਜਿਸਟਰਡ ਹਨ| ਇਸ ਯੌਜਨ ਵਿਚ ਉਨਾਂ ਨੇ 60 ਸਾਲ ਦੀ ਉਮਰ ਦੇ ਬਾਅਦ 3000 ਰੁਪਏ ਮਹੀਨਾ ਪੈਂਸ਼ਨ ਦਿੱਤੀ ਜਾਂਦੀ ਹੈ|
*******
ਚੰਡੀਗੜ, 05 ਨਵੰਬਰ – ਹਰਿਆਣਾ ਵਿਚ ਪਸ਼ੂ ਪਾਲਕਾਂ ਨੂੰ ਉੱਚ ਕੋਟੀ ਦੇ ਪਸ਼ੂ ਪਾਲਣ ਲਈ ਪ੍ਰੋਤਸਾਹਿਤ ਕਰਨ ਅਤੇ ਪਸ਼ੂ ਪਾਲਣ ਦੀ ਆਧੁਨਿਕ ਪੱਦਤੀਆਂ ਅਤੇ ਡੇਅਰੀ ਉਪਕਰਣਾ ਦੇ ਬਾਰੇ ਵਿਚ ਜਾਗਰੁਕਤਾ ਪੈਦਾ ਕਰਨ ਲਈ ਰਾਜ ਸਰਕਾਰ ਵੱਲੋਂ ਜਿਲਾ ਪੱਧਰ ‘ਤੇ ਪਸ਼ੂ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾਣਗੀਆਂ|
ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਅੱਜ ਇੱਥੇ ਆਯੋਜਿਤ 14ਵੀਂ ਹਰਿਆਣਾ ਵਿਧਾਨਸਭਾ ਦੇ ਪਹਿਲੇ ਸ਼ੈਸ਼ਨ ਦੇ ਦੂਸਰੇ ਦਿਨ ਨਵੇਂ ਚੋਣੇ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ|
ਰਾਜ ਦੇ ਕਿਸਾਨਾਂ ਨੂੰ ਉਨਾਂ ਦੀ ਫਸਲਾਂ ਦਾ ਲਾਭਦਾਇਕ ਮੁੱਲ ਯਕੀਨ. ਕੀਤੀ ਰਾਜ ਸਰਕਾਰ ਦੀ ਯੋਜਨਾ ਦਾ ਜਿਕਰ ਕਰਦੇ ਹੋਹੇ ਰਾਜਪਾਲ ਨੇ ਕਿਹਾ ਕਿ ਫਸਲਾਂ ਦਾ ਲਾਭਦਾਇਕ ਮੁੱਲ ਯਕੀਨੀ ਕਰਨ ਲਈ ਹਰਿਆਣਾ ਦੀ ਦੇਸ਼ਭਰ ਵਿਚ ਅਨੌਖੀ ਪਹਿਚਾਣ ਹੈ| ਉਨਾਂ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਨੇ ਨਾ ਸਿਰਫ ਕਣਕ ਅਤੇ ਝੋਨੇ ਦਕੀ, ਸਗੋਂ ਦਸਰੀ ਫਸਲਾਂ ਜਿਵੇਂ ਕਿ ਸਰੋਂ, ਸੂਰਜਮੁਖੀ, ਬਾਜਰਾ, ਮੂੰਗੀਠ ਮੱਕੀ ਆਦਿ ਦਾ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦ ਕੀਤੀ ਹੈ| ਇਹ ਹੀ ਨਹੀਂ ਆਲੂ, ਟਮਾਟਰ, ਫੁੱਲਗੋਭੀ ਅਤੇ ਪਿਆਜ ਕੀਤੀ ਫਸਲ ਲਈ ਭਾਵਾਂਤਰ ਭਰਪਾਈ ਯੌਜਨਾ ਵੀ ਲਾਗੂ ਕੀਤੀ ਗਈ ਹੈ|
ਸ੍ਰੀ ਆਰਿਆ ਨੇ ਕਿਹਾ ਕਿ ਰਾਜ ਸਰਕਾਰ ਇੰਨਾਂ ਯਤਨਾ ਦਾ ਜਾਰੀ ਰੱਖੇਗੀ ਅਤੇ ਅਮਰੂਦ, ਗਾਜਰ ਉਹ ਮਟਰ ਨੂੰ ਵੀ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ ਲਿਆਇਆ ਜਾਵੇਗਾ| ਉਨਾਂ ਨੇ ਕਿਹਾ ਕਿ ਸਰਕਾਰ ਵਿਸ਼ੇਸ਼ ਮੰਡੀਆਂ ਜਿਵੇਂ ਕਿ ਪਿੰਜੌਰ ਵਿਚ ਆਧੁਨਿਕ ਸੇਬ ਮੰਡੀ, ਗੁਰੂਗ੍ਰਾਮ ਵਿਚ ਫੁੱਲਾਂ ਦੀ ਮੰਡੀ ਅਤੇ ਸੋਨ.ਪਤ ਵਿਚ ਮਸਾਲਾ ਮੰਡੀ ਵੀ ਸਥਾਪਿਤ ਕਰੇਗੀ| ਇਸ ਦੇ ਨਾਲ ਹੀ ਗਨੌਰ ਵਿਚ ਕੌਮਾਂਤਰੀ ਬਾਗਬਾਨੀ ਮੰਡੀ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ ਕੀਤਾ ਜਾਵੇਗਾ|
ਚੰਡੀਗੜ, 05 ਨਵੰਬਰ – ਹਰਿਆਣਾ ਵਿੱਚ ਸੂਚਨਾ ਤਕਨਾਲੋਜੀ ਦਾ ਹੋਰ ਵੱਧ ਵਰਤੋ ਕਰ ਕੇ ਜਮਾਬੰਦੀ, ਇੰਤਕਾਲ ਅਤੇ ਖਸਰਾ ਗਿਰਦਾਵਰੀ ਦੇ ਸਾਰੇ ਮਾਲ ਰਿਕਾਰਡ ਨੂੰ ਉਪਯੋਗਕਰਤਾ ਅਨੁਕੂਲ ਬਣਾਉਣ ਲਈ ਹਰਿਆਣਾ ਸਰਕਾਰ ਦੁਆਰਾ ਇੱਕ ਵਿਆਪਕ ਜੀ.ਆਈ.ਐਸ. ਮੈਪਿੰਗ ਕੀਤੀ ਜਾਵੇਗੀ|
ਹਰਿਆਣਾ ਦੇ ਰਾਜਪਾਲ ਸ਼੍ਰੀ ਸਤਿਅਦੇਵ ਨਰਾਇਣ ਆਰਿਆ ਨੇ ਅੱਜ ਇੱਥੇ ਆਯੋਜਿਤ 14ਵੀਂ ਹਰਿਆਣਾ ਵਿਧਾਨ ਸਭਾ ਦੇ ਦੂੱਜੇ ਦਿਨ ਨਵੇਂ ਚੁਣ ਹੋਏ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ|
ਉਨਾਂਨੇ ਕਿਹਾ ਕਿ ਸਰਵੇ ਆਫ ਇੰਡੀਆ ਦੇ ਸਹਿਯੋਗ ਨਾਲ ਇਹ ਜੀ.ਆਈ.ਐਸ. ਮੈਪਿੰਗ ਕੀਤੀ ਜਾਵੇਗੀ, ਜਿਸ ਨਾਲ ਸਮੇਕਿਤ ਯੋਜਨਾ ਬਣਾਉਣ, ਭੂਮੀ ਦਾ ਸਟੀਕ ਸੀਮਾਕਣ ਕਰਣ ਅਤੇ ਭੂਮੀ ਪ੍ਰਯੋਗ ਪਰਿਵਰਤਨਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ| ਉਨਾਂ ਨੇ ਕਿਹਾ ਕਿ ਸਮੇਂ ਬੱਧ ਤਰੀਕੇ ਨਾਲ ਬਹੁਤ ਪੁਰਾਣੇ ਮਾਲ ਰਿਕਾਰਡ ਦਾ ਡਿਜੀਟਲੀਕਰਣ ਕੀਤਾ ਜਾਵੇਗਾ ਅਤੇ ਮਾਲ ਰਿਕਾਰਡ ਰੂਮਾਂ ਦਾ ਆਧੁਨਿਕੀਕਰਣ ਕੀਤਾ ਜਾਵੇਗਾ
ਉਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਸਰਕਾਰ ਹਰਿਆਣਾ ਦਾ ਅਤਿਆਧੁਨਿਕ ਏਕਲ ਨਕਸ਼ਾ ਹਰਿਆਣਾ ਵੀ ਤਿਆਰ ਕਰੇਗੀ, ਜਿਸ ਵਿੱਚ ਵੱਖ-ਵੱਖ ਨਾਗਰਿਕ ਕੇਂਦਰਿਤ ਸਥਾਨਕ ਜਾਣਕਾਰੀਆਂ ਅਤੇ ਸੇਵਾਵਾਂ ਲਗਾਤਾਰ ਨਿਰੰਤਰ ਦਿੱਤੀਆਂ ਜਾਣਗੀਆਂ|
*******
ਚੰਡੀਗੜ, 05 ਨਵੰਬਰ – ਹਰਿਆਣਾ ਵਿੱਚ ਰੇਲਵੇ ਕਰਾਸਿੰਗ ‘ਤੇ ਦੁਰਘਟਨਾਵਾਂ ਨੂੰ ਘੱਟ ਕਰਣ ਲਈ ਰਾਜ ਵਿੱਚ ਆਰ.ਓ.ਬੀ./ਆਰ.ਯੂ.ਬੀ. ਦਾ ਨਿਰਮਾਣ ਕਰਕੇ ਸਾਲ 2020 ਤੱਕ ਸਾਰੇ ਰੇਲਵੇ ਕਰਾਸਿੰਗ ਨੂੰ ਖ਼ਤਮ ਕੀਤਾ ਜਾਵੇਗਾ| ਨਾਲ ਹੀ ਸਮਾਨ ਅਤੇ ਨਿਰਪੱਖ ਢੰਗ ਨਾਲ ਰਾਜ ਦੇ ਹਰ ਵਿਧਾਨਸਭਾ ਚੋਣ ਖੇਤਰ ਵਿੱਚ ਸੜਕ ਨੈਟਵਰਕ ਨੂੰ ਵੀ ਬਿਹਤਰ ਬਣਾਇਆ ਜਾਵੇਗਾ|
ਹਰਿਆਣਾ ਦੇ ਰਾਜਪਾਲ ਸ਼੍ਰੀ ਸਤਿਅਦੇਵ ਨਰਾਇਣ ਆਰਿਆ ਨੇ ਅੱਜ ਇੱਥੇ ਆਯੋਜਿਤ 14ਵੀਂ ਹਰਿਆਣਾ ਵਿਧਾਨਸਭਾ ਦੇ ਦੂਸਰੇ ਦਿਨ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ|
ਇਸ ਮੌਕੇ ‘ਤੇ ਬੋਲਦੇ ਹੋਏ ਰਾਜਪਾਲ ਨੇ ਕਿਹਾ ਕਿ ਰਾਜ ਵਿੱਚ ਰੇਲਵੇ ਸਟੇਸ਼ਨਾਂ ਨੂੰ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ ਲਿਮੀਟੇਡ ਦੇ ਸਹਿਯੋਗ ਨਾਲ ਬਿਹਤਰ ਬਣਾਇਆ ਜਾਵੇਗਾ| ਉਨਾਂ ਨੇ ਕਿਹਾ ਕਿ ਹਰਿਆਣਾ ਆਰਬੀਟਲ ਰੇਲ ਕਾਰੀਡੋਰ ਦੇ ਨਿਰਮਾਣ ਕਾਰਜ ਵਿੱਚ ਤੇਜੀ ਲਿਆਈ ਜਾਵੇਗੀ| ਸੜਕ ਆਵਾਜਾਈ ਦੀ ਭੀੜ ਨੂੰ ਘੱਟ ਕਰਣ ਲਈ ਸ਼ਹਿਰੀ ਖੇਤਰਾਂ ਵਿੱਚ ਕੁੱਝ ਹੋਰ ਏਲੀਵੇਟਿਡ ਰੇਲਵੇ ਲਾਇਨ ਪਰਿਯੋਜਨਾਵਾਂ ਸਥਾਪਤ ਕੀਤੀਆਂ ਜਾਣਗੀਆਂ|
ਉਨਾਂ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਮੇਟਰੋ ਨੈਟਵਰਕ ਦਾ ਹੋਰ ਵਿਸਥਾਰ ਕੀਤਾ ਜਾਵੇਗਾ| ਹਿਸਾਰ ਏਅਰਪੋਰਟ ਨਾਲ ਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰਾਂ ਲਈ ਹਵਾਈ ਸੰਪਰਕ ਵਧਾਇਆ ਜਾਵੇਗਾ| ਉਨਾਂ ਨੇ ਕਿਹਾ ਕਿ ਸਾਰੇ ਸਰਕਾਰੀ ਭਵਨਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਦਿਵਿਆਂਗਾਂ ਦੇ ਅਨੁਕੂਲ ਬਣਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ|
******
ਚੰਡੀਗੜ, 05 ਨਵੰਬਰ – ਹਰਿਆਣਾ ਦੇ ਰਾਜਪਾਲ ਸ਼੍ਰੀ ਸਤਿਅਦੇਵ ਨਰਾਇਣ ਆਰਿਆ ਨੇ ਕਿਹਾ ਕਿ ਸਰਕਾਰ ਏਸ.ਵਾਈ.ਏਲ. ਰਾਹੀਂ ਰਾਵੀ ਬਿਆਸ ਦੇ ਵਾਧੂ ਪਾਣੀ ਵਿੱਚੋਂ ਸਾਡਾ ਜਾਇਜ ਹਿੱਸਾ ਹਰਿਆਣਾ ਵਿੱਚ ਜਲਦੀ ਹੀ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ|
ਰਾਜਪਾਲ ਅੱਜ ਇੱਥੇ ਆਯੋਜਿਤ 14ਵੀਂ ਹਰਿਆਣਾ ਵਿਧਾਨਸਭਾ ਦੇ ਦੂਯਰੇ ਦਿਨ ਨਵੇਂ ਚੋਣ ਕੀਤੇ ਵਿਧਾਇਕਾਂ ਨੂੰ ਸੰਬੋਧਿਤ ਕਰ ਰਹੇ ਸਨ|
ਉਨਾਂ ਨੇ ਕਿਹਾ ਕਿ ਰਾਜ ਸਰਕਾਰ ਹਾਂਸੀ-ਬੁਟਾਨਾ ਬਹੁਉਦੇਸ਼ੀ ਲਿੰਕ ਚੈਨਲ ਦੇ ਜਲਦੀ ਪਰਿਚਾਲਨ ਲਈ ਸੁਪਰੀਮ ਕੋਰਟ ਦੇ ਸਾਹਮਣੇ ਮਾਮਲੇ ਦੀ ਮੁਸਤੈਦੀ ਨਾਲ ਕੋਸ਼ਿਸ਼ ਕਰੇਗੀ| ਯਮੁਨਾ ਅਤੇ ਇਸਦੀ ਸਹਾਇਕ ਨਦੀਆਂ ‘ਤੇ ਰੇਣੁਕਾ, ਕਿਸ਼ਾਊ ਅਤੇ ਲਖਵਾੜ ਵਿਆਸੀ ਨਾਮਕ ਤਿੰਨ ਵੱਡੇ ਭੰਡਾਰਣ ਬੰਨਾਂ ਦਾ ਨਿਰਮਾਣ ਰਾਜ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੋਵੇਗੀ| ਉਨਾਂ ਨੇ ਕਿਹਾ ਕਿ ਇੰਟਰ ਸਟੇਸ ਮੰਜੂਰੀਆਂ ਮਿਲਣ ਦੇ ਬਾਅਦ ਰਾਜ ਸਰਕਾਰ ਦੁਆਰਾ ਸ਼ਿਵਾਲਿਕ ਦੀ ਹੇਠਲੀ ਪਹਾੜੀਆਂ ਵਿੱਚ 12 ਭੰਡਾਰਣ ਬੰਨਾਂ ਦਾ ਨਿਰਮਾਣ ਕੀਤਾ ਜਾਵੇਗਾ|
ਰਾਜਪਾਲ ਨੇ ਕਿਹਾ ਕਿ ਪਾਣੀ ਦੀ ਸਪਲਾਈ ਵਧਾਉਣ ਦੇ ਉਦੇਸ਼ ਨਾਲ ਮੌਜੂਦਾ ਸੀਵੇਜ ਟਰੀਟਮੈਂਟ ਪਲਾਂਟ ਨਾਲ ਟਰੀਟੇਡ ਵੇਸਟ ਵਾਟਰ ਦਾ ਮੁੜ ਇਸਤੇਮਾਲ ਚਰਣਬੱਧ ਤਰੀਕੇ ਨਾਲ ਕੀਤਾ ਜਾਵੇਗਾ| ਉਨਾਂ ਨੇ ਕਿਹਾ ਕਿ ਰਾਜ ਸਰਕਾਰ ਜਲ ਸ਼ਕਤੀ ਮੁਹਿੰਮ ਵਿੱਚ ਤੇਜੀ ਲਿਆ ਕੇ ਪੇਂਡੂ ਅਤੇ ਸ਼ਹਿਰੀ ਦੋਨਾਂ ਹੀ ਖੇਤਰਾਂ ਵਿੱਚ ਪਾਣੀ ਸਰੰਖਣ ਉਪਰਾਲੇ ‘ਤੇ ਜੋਰ ਦੇਵੇਗੀ| ਹਰਿਆਣਾ ਤਾਲਾਬ ਅਤੇ ਅਪਸ਼ਿਸ਼ਟ ਪਾਣੀ ਪ੍ਰਬੰਧਨ ਅਥਾਰਿਟੀ ਦੇ ਤਤਵਾਵਧਾਨ ਵਿੱਚ ਤਾਲਾਬਾਂ ਨੂੰ ਡੂੰਘਾ ਕਰਣ ਅਤੇ ਉਨਾਂ ਦੇ ਮੁੜ ਨਿਰਮਾਣ ‘ਤੇ ਜੋਰ ਦਿੱਤਾ ਜਾਵੇਗਾ| ਉਨਾਂ ਨੇ ਕਿਹਾ ਕਿ ਭੂਮੀਗਤ ਪਾਣੀ ਦੇ ਰਿਚਾਰਜ ਲਈ ਛੱਤਾਂ ‘ਤੇ ਪਾਣੀ ਇਕੱਠਾ ਕਰਨ ਢਾਂਚੇ ਅਤੇ ਸੋਖਦਾ ਗੱਡੇ ਸਥਾਪਤ ਕਰਣ ਦੀਆਂ ਕੋਸ਼ਸ਼ਾਂ ਵਿੱਚ ਤੇਜੀ ਲਿਆਈ ਜਾਵੇਗੀ|
********
ਚੰਡੀਗੜ, 05 ਨਵੰਬਰ – ਹਰਿਆਣਾ ਸਰਕਾਰ ਆਪਣੀ ਪਾਰਦਰਸ਼ੀ ਭਰਤੀ ਨੀਤੀ ਨੂੰ ਜਾਰੀ ਰੱਖਦੇ ਹੋਏ ਇਸ ਦੀ ਪ੍ਰਕ੍ਰਿਆ ਨੂੰ ਸਮੇਂਬੱਧ ਕਰੇਗੀ| ਇਸ ਤੋਂ ਇਲਾਵਾ, ਰਾਜ ਸਰਕਾਰ ਦੁਆਰਾ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਘੱਟ ਕਮਾਈ ਵਰਗ ਦੇ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ|
ਹਰਿਆਣਾ ਦੇ ਰਾਜਪਾਲ ਸ਼੍ਰੀ ਸਤਿਅਦੇਵ ਨਰਾਇਣ ਆਰਿਆ ਨੇ ਅੱਜ ਇੱਥੇ ਆਯੋਜਿਤ 14ਵੀਂ ਹਰਿਆਣਾ ਵਿਧਾਨਸਭਾ ਦੇ ਦੂਸਰੇ ਦਿਨ ਨਗੇਂ ਚੁਣ ਹੋਏ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ|
ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਕਿਹਾ ਕਿ ਸਰਕਾਰ ਹਰਿਆਣਾ ਦੇ ਯੁਵਾਵਾਂ ਲਈ ਰੁਜਗਾਰ ਦੇ ਸਾਰੇ ਮੌਕੇ ਸ੍ਰਿਜਿਤ ਕਰਣ ਅਤੇ ਉਨਾਂ ਦੀ ਸਿੱਖਿਆ, ਕੌਸ਼ਲ ਵਿਕਾਸ ਅਤੇ ਉਨਾਂ ਦੀ ਰੁਜਗਾਰ ਯੋਗਤਾ ਵਧਾਉਣ ਲਈ ਆਪਣੀ ਜਿੰਮੇਵਾਰੀ ਦੇ ਪ੍ਰਤੀ ਸੁਚੇਤ ਹੈ| ਸਰਕਾਰੀ ਨੌਕਰੀਆਂ ਵਿੱਚ ਭਰਤੀ ਲਈ ਸੰਗ੍ਰਹਿ ਵਿੱਚ ਛੋਟ, ਨਿਰਪੱਖਤਾ ਅਤੇ ਯੋਗਤਾ ਅਨੁਸਾਰ ਨੌਕਰੀਆਂ ਉਪਲੱਬਧ ਕਰਵਾਉਣ ਨਾਲ ਰਾਜ ਵਿੱਚ ਇੱਕ ਸਕਾਰਾਤਮਕ ਨਵਾਂ ਮੀਲ ਦਾ ਪੱਥਰ ਸਥਾਪਤ ਹੋਇਆ ਹੈ|
ਉਨਾਂ ਨੇ ਕਿਹਾ ਕਿ ਸਰਕਾਰ ਦੁਆਰਾ ਪ੍ਰਦੇਸ਼ ਦੇ ਯੁਵਾਵਾਂ ਨੂੰ ਨਿਜੀ ਖੇਤਰ ਵਿੱਚ ਰੁਜਗਾਰ ਦੇ ਵੱਧ ਤੋਂ ਵੱਧ ਮੌਕੇ ਉਪਲੱਬਧ ਕਰਵਾਉਣ ਲਈ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਹਰ ਜਿਲੇ ਵਿੱਚ ਨਿਯਮਤ ਰੂਪ ਨਾਲ ਰੁਜਗਾਰ ਮੇਲੇ ਆਯੋਜਿਤ ਕੀਤੇ ਜਾਣ| ਉਨਾਂ ਨੇ ਕਿਹਾ ਕਿ ਰਾਜ ਸਰਕਾਰ ਦਾ ਟੀਚਾ ਦੋ ਲੱਖ ਤੋਂ ਵੱਘ ਯੁਵਾਵਾਂ ਨੂੰ ਉਦਯੋਗਾਂ ਦੀਆਂ ਜਰੂਰਤਾਂ ਦੇ ਸਮਾਨ ਪ੍ਰਸ਼ਿਕਸ਼ਿਤ ਕਰਕੇ ਉਨਾਂ ਨੂੰ ਰੁਜਗਾਰ ਲਾਇਕ ਬਣਾਉਣ ਦਾ ਹੈ| ਉਨਾਂ ਨੇ ਕਿਹਾ ਕਿ ਰਾਜ ਸਰਕਾਰ ਨਵੇਂ ਵਿਚਾਰਾਂ ਅਤੇ ਰੁਜਗਾਰ ਸਿਰਜਣ ਲਈ ਸਟਾਰਟ-ਅਪ ਤੰਤਰ ਨੂੰ ਵੀ ਮਜਬੂਤ ਬਨਾਏਗੀ|
********
ਚੰਡੀਗੜ, 05 ਨਵੰਬਰ – ਹਰਿਆਣਾ ਦੇ ਰਾਜਪਾਲ ਸ਼੍ਰੀ ਸਤਿਅਦੇਵ ਨਰਾਇਣ ਆਰਿਆ ਨੇ ਕਿਹਾ ਕਿ ਹੋਨਹਾਰ ਖਿਡਾਰੀਆਂ ਨੂੰ ਤਰਾਸ਼ਨ ਲਈ ਸਮੁਚਿਤ ਖੇਡ ਸਹੂਲਤਾਂ ਪ੍ਰਦਾਨ ਕਰਣ ਤਹਿਤ ਰਾਜ ਵਿੱਚ ਵੱਡੀ ਗਿਣਤੀ ਵਿੱਚ ਨਵੀਂ ਖੇਡ ਨਰਸਰੀਆਂ ਖੋਲੀਆਂ ਜਾਣਗੀਆਂ|
ਰਾਜਪਾਲ ਨੇ ਅੱਜ ਇੱਥੇ ਆਯੋਜਿਤ 14ਵੀਂ ਹਰਿਆਣਾ ਵਿਧਾਨਸਭਾ ਦੇ ਦਸਰੇ ਦਿਨ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ|
ਉਨਾਂ ਨੇ ਕਿਹਾ ਕਿ ਰਾਜ ਸਰਕਾਰ ਉੱਤਮ ਖਿਡਹਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਅਤੇ ਨਕਦ ਇਨਾਮ ਵੀ ਪ੍ਰਦਾਨ ਕਰ ਰਹੀ ਹੈ| ਉਨਾਂ ਨੇ ਕਿਹਾ ਕਿ ਇਹ ਗਰਵ ਦੀ ਗੱਲ ਹੈ ਕਿ ਕੌਮਾਂਤਰੀ ਪੱਧਰ ‘ਤੇ ਆਯੋਜਿਤ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਕਈ ਪਦਕ ਜਿੱਤ ਕੇ ਰਾਸ਼ਟਰ ਦਾ ਗੌਰਵ ਵਧਾਇਆ ਹੈ|
ਕਾਮਨਵੈਲਥ ਖੇਡਾਂ-2018 ਵਿੱਚ ਭਾਰਤ ਦੁਆਰਾ ਜਿੱਤੇ ਗਏ ਕੁਲ 66 ਪਦਕਾਂ ਵਿੱਚੋਂ 22 ਪਦਕ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਸਨ| ਏਸ਼ੀਆਈ ਖੇਡ-2018 ਵਿੱਚ ਰਾਜ ਦੇ ਖਿਡਾਰੀਆਂ ਨੇ ਕੁਲ 69 ਪਦਕਾਂ ਵਿੱਚੋਂ 17 ਪਦਕ ਜਿੱਤੇ|
ਉਨਾਂ ਨੇ ਕਿਹਾ ਕਿ ਇਸ ਸਾਲ ਰਾਈ ਵਿੱਚ ਸਥਾਪਤ ਕੀਤੇ ਜਾ ਰਹੇ ਖੇਡ ਯੂਨੀਵਰਸਿਟੀ ਦੇ ਵਿਕਾਸ ਵਿੱਚ ਤੇਜੀ ਲਿਆਈ ਜਾਵੇਗੀ|
********
ਚੰਡੀਗੜ, 05 ਨਵੰਬਰ – ਪ੍ਰਾਰੂਪ ਕੌਮੀ ਸਿੱਖਿਆ ਨੀਤੀ-2019 ਦੀਆਂ ਸਿਫਾਰਿਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਆਣਾ ਸਰਕਾਰ ਸਿੱਖਿਆ ਦਾ ਅਧਿਕਾਰ ਐਕਟ-2009 ਦੀ ਤਰਜ ‘ਤੇ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫਰੀ ਸਿੱਖਿਆ ਪ੍ਰਦਾਨ ਕਰੇਗੀ| ਇਸ ਤੋਂ ਇਲਾਵਾ, ਹਰ ਸਰਕਾਰੀ ਸਕੂਲ ਵਿੱਚ ਸੌਰ ਪੈਨਲ, ਸਮਾਰਟਕ ਕਲਾਸਾਂ, ਆਧੁਨਿਕ ਡਿਊਲ ਡੇਸਕ ਵਰਗੀ ਆਧੁਨਿਕ ਸੰਰਚਨਾ ਉਪਲੱਬਧ ਕਰਵਾਈ ਜਾਵੇਗੀ ਅਤੇ ਸਰਕਾਰੀ ਸੀਨੀਆਰ ਅਤੇ ਸੀਨੀਅਰ ਸੈਕੇਂਡਰੀ ਸਕੂਲਾਂ ਵਿੱਚ ਅਂਗ੍ਰੇਜੀ, ਵਿਗਿਆਨ, ਹਿਸਾਬ ਅਤੇ ਕੰਪਿਊਟਰ ਦੀਆਂ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕੀਤੀ ਜਾਵੇਗੀ|
ਹਰਿਆਣਾ ਦੇ ਰਾਜਪਾਲ ਸ਼੍ਰੀ ਸਤਿਅਦੇਵ ਨਰਾਇਣ ਆਰਿਆ ਨੇ ਅੱਜ ਇੱਥੇ ਆਯੋਜਿਤ 14ਵੀਂ ਹਰਿਆਣਾ ਵਿਧਾਨਸਭਾ ਦੇ ਦੂਸਰੇ ਦਿਨ ਨਵੇਂ ਚੋਣ ਹੋਏ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ|
ਰਾਜਪਾਲ ਨੇ ਕਿਹਾ ਕਿ ਸਰਕਾਰ ਸਿੱਖਿਆ ਦੀ ਗੁਣਵੱਤਾ ਅਤੇ ਸਕੂਲੀ ਵਿਦਿਆਰਥੀਆਂ ਦੇ ਸ਼ਿਖਿਆ ਪੱਧਰ ਵਿੱਚ ਸੁਧਾਰ ਕਰਣ ਅਤੇ ਉਨਾਂ ਨੂੰ ਵਪਾਰਕ ਸਿਖਿਆ ਪ੍ਰਦਾਨ ਕਰਣ ਲਈ ਸਿੱਖਿਆ ਪ੍ਰਣਾਲੀ ਵਿੱਚ ਮੁੱਢਲੇ ਸੁਧਾਰ ਵੀ ਕਰੇਗੀ| ਉਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਰਾਜ ਸਰਕਾਰ ਈ-ਲਰਨਿੰਗ ਅਤੇ ਸਿੱਖਿਅਕ ਨਿਗਰਾਨੀ ਲਈ ਬੁਨਿਆਦੀ ਢਾਂਚਾ ਉਪਲੱਬਧ ਕਰਵਾਉਣ ਦੀ ਵੀ ਕੋਸ਼ਿਸ਼ ਕਰੇਗੀ| ਉਨਾਂ ਨੇ ਕਿਹਾ ਕਿ 8ਵੀਂ ਜਮਾਤ ਤੋਂ ਲੈ ਕੇ ਅੱਗੇ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਕੈਰੀਅਰ ਕਾਊਂਸਲਿੰਗ ਵੀ ਉਪਲੱਬਧ ਕਰਵਾਈ ਜਾਵੇਗੀ|
ਉਨਾਂ ਨੇ ਕਿਹਾ ਕਿ ਛੇਵੀਂ ਤੋਂ 12ਵੀਂ ਜਮਾਤ ਦੀਆਂ ਕੁੜੀਆਂ ਨੂੰ ਹਰ ਮਹੀਨਾ ਛੇ ਸੈਨੇਟਰੀ ਪੈਡ ਦਾ ਇੱਕ ਪੈਕੇਟ ਉਪਲੱਬਧ ਕਰਵਾ ਕੇ ਮਾਸਿਕ ਧਰਮ ਸਵੱਛਤਾ ਨੂੰ ਪ੍ਰੋਤਸਾਹਨ ਦੇਣਾ ਯਕੀਨੀ ਕੀਤਾ ਜਾਵੇਗਾ| ਉਨਾਂ ਨੇ ਕਿਹਾ ਕਿ ਆਪਣੇ ਸਕੂਲਾਂ ਤੋਂ ਦੋ ਕਿਲੋਮੀਟਰ ਤੋਂ ਵੱਧ ਦੀ ਦੂਰੀ ‘ਤੇ ਰਹਿਣ ਵਾਲੀ ਕੁੜੀਆਂ ਨੂੰ ਮੁਫਤ ਟ੍ਰਾਂਸਪੋਰਟ ਸਹੂਲਤ ਜਾਰੀ