ਵਾਤਾਵਰਣ ਸਰੰਖਣ ਅਤੇ ਪ੍ਰਦੂਸ਼ਣ ਦੀ ਰੋਕਥਾਮ ਦੇ ਸੰਦੇਸ਼ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਉਦੇਸ਼ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਾਰੇ 39 ਭਾਜਪਾ ਵਿਧਾਇਕਾਂ ਦੇ ਨਾਲ ਪੈਦਲ ਚੱਲ ਕੇ ਵਿਧਾਨਸਭਾ ਪਹੁੰਚੇ.
ਵਾਤਾਵਰਣ ਸਰੰਖਣ ਅਤੇ ਪ੍ਰਦੂਸ਼ਣ ਦੀ ਰੋਕਥਾਮ ਦੇ ਸੰਦੇਸ਼ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਉਦੇਸ਼ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਾਰੇ 39 ਭਾਜਪਾ ਵਿਧਾਇਕਾਂ ਦੇ ਨਾਲ ਪੈਦਲ ਚੱਲ ਕੇ ਵਿਧਾਨਸਭਾ ਪਹੁੰਚੇ
ਚੰਡੀਗੜ, 04 ਨਵੰਬਰ – ਵਾਤਾਵਰਣ ਸਰੰਖਣ ਅਤੇ ਪ੍ਰਦੂਸ਼ਣ ਦੀ ਰੋਕਥਾਮ ਦੇ ਸੰਦੇਸ਼ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਉਦੇਸ਼ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਾਰੇ 39 ਭਾਜਪਾ ਵਿਧਾਇਕਾਂ ਦੇ ਨਾਲ ਅੱਜ ਇੱਥੇ ਸ਼ੁਰੂ ਹੋਏ ਵਿਧਾਨਸਭਾ ਸ਼ੈਸ਼ਨ ਵਿਚ ਭਾਗ ਲੈਣ ਲਈ ਮੁੱਖ ਮੰਤਰੀ ਰਿਹਾਇਸ਼ ਤੋਂ ਪੈਦਲ ਚੱਲ ਕੇ ਹਰਿਆਣਾ ਵਿਧਾਨ ਸਭਾ ਪਹੁੰਚੇ|
ਵਿਧਾਨਸਭਾ ਜਾਂਦੇ ਹੋਏ ਰਸਤੇ ਵਿਚ ਮੀਡੀਆ ਕਰਮਚਾਰੀਆਂ ਦੇ ਨਾਲ ਗਲਬਾਤ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਨਾਂ ਨੇ ਵਾਤਾਵਰਣ ਸਰੰਖਣ ਲਈ ਆਮ ਜਨਤਾ ਵਿਚ ਜਾਗਰੁਕਤਾ ਉਤਪਨ ਕਰਨ ਲਈ ਆਪਣੇ ਨਿਵਾਸ ਤੋਂ ਵਿਧਾਨਸਭਾ ਤਕ ਦੀ ਦੂਰੀ ਨੂੰ ਪੈਦਲ ਤੈਅ ਕਰਨ ਦਾ ਫੈਸਲਾ ਕੀਤਾ| ਉਨਾਂ ਨੇ ਵਾਤਾਵਰਣ ਬਚਾਓ-ਭਵਿੱਖ ਬਣਾਓ ਦਾ ਨਾਰਾ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਪ੍ਰਦੂਸ਼ਣ ਘੱਟ ਕਰਨ ਲਈ ਸਾਰੇ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਇਹ ਨਾ ਸਿਰਫ ਉਨਾਂ ਨੂੰ ਚੰਗੀ ਸਿਹਤ ਰੱਖਣ ਵਿਚ ਮਦਦ ਕਰੇਗਾ ਸਗੋ ਵਾਤਾਵਰਣ ਨੂੰ ਵੀ ਸਵੱਛ ਅਤੇ ਹਰਿਆ-ਭਰਿਆ ਬਣਾਏਗਾ|
ਫਸਲ ਅਵਸ਼ੇਸ਼ਾਂ ਨੂੰ ਜਲਾਉਣ ਦੇ ਕਾਰਨ ਵਿਸ਼ੇਸ਼ ਰੂਪ ਤੋਂ ਕੌਮੀ ਰਾਜਧਾਨੀ ਖੇਤਰ ਵਿਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਅਤੇ ਲੋਕਾਂ ਦੇ ਸਹਿਯੋਗ ਦੇ ਪਰਿਣਾਮਸਰੂਪ ਹਰਿਆਣਾ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ| ਪਿਛਲੇ 24 ਘੰਟਿਆਂ ਵਿਚ ਹਰਿਆਣਾ ਵਿਚ ਖੇਤੀਬਾੜੀ ਅਵਸ਼ੇਸ਼ਾਂ ਨੂੰ ਜਲਾਉਣ ਦੇ ਸਿਰਫ 70 ਮਾਮਲੇ ਸਾਹਮਣੇ ਆਏ ਹਨ, ਜੋ ਕਿ ਗੁਆਂਢੀ ਰਾਜ ਪੰਜਾਬ ਵਿਚ ਦਰਜ ਕੀਤੇ ਗਏ ਮਾਮਲਿਆਂ ਦੀ ਤੁਲਣਾ ਵਿਚ ਬਹੁਤ ਘੱਟ ਹਨ| ਉਨਾਂ ਨੇ ਕਿਹਾ ਕਿ ਰਾਜ ਵਿਚ ਵਿਆਪਕ ਜਨ ਜਾਗਰੁਕਤਾ ਮੁਹਿੰਮ ਚਲਾਈ ਗਈ ਹੈ ਤਾਂ ਜੋ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਹੋਰ ਘੱਟ ਕੀਤਾ ਜਾ ਸਕੇ|
ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰਾਜਾਂ ਨੂੰ ਹਵਾ ਪ੍ਰਦੂਸ਼ਣ ਦੇ ਮੁੱਦੇ ‘ਤੇ ਆਰੋਪਾਂ ਦੇ ਖੇਡ ਤੋਂ ਬੱਚਣਾ ਚਾਹੀਦਾ ਹੈ ਕਿਉਂਕਿ ਇਹ ਸਮੱਸਿਆ ਇਕ ਰਾਜ ਵਿਸ਼ੇਸ਼ ਤਕ ਹੀ ਸੀਮਿਤ ਨਹੀਂ ਹੈ| ਇਹ ਕਹਿੰਦੇ ਹੋਏ ਕਿ ਪ੍ਰਭਾਵਿਤ ਰਾਜਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਸੰਯੁਕਤ ਯਤਨ ਕਰਨੇ ਚਾਹੀਦੇ ਹਨ| ਉਨਾਂ ਨੇ ਕਿਹਾ ਕਿ ਫਸਲ ਅਵਸ਼ੇਸ਼ਾਂ ਨੂੰ ਜਲਾਉਣ ਤੋਂ ਇਲਾਵਾ, ਨਿਰਮਾਣ ਗਤੀਵਿਧੀਆਂ, ਵਾਹਨਾਂ ਦੀ ਆਵਾਜਾਈ ਅਤੇ ਕੂੜੇ ਨੂੰ ਜਲਾਉਣ ਵਰਗੀਆਂ ਕਈ ਹੋਰ ਕਾਰਕ ਵੀ ਹਵਾ ਪ੍ਰਦੂਸ਼ਣ ਨੂੰ ਵਧਾਉਣ ਵਿਚ ਮਹਤੱਵਪੂਰਣ ਯੋਗਦਾਨ ਦਿੰਦੇ ਹਨ| ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਚ ਇਸ ਤਰਾ ਦੀ ਗਤੀਵਿਧੀਆਂ ‘ਤੇ ਕੰਟਰੋਲ ਰੱਖਣ ਦੀ ਅਪੀਲ ਕੀਤੀ ਹੈ|
ਲਗਾਤਾਰ ਦੂਸਰੇ ਕਾਰਜਕਾਲ ਦੌਰਾਨ ਉਨਾਂ ਦੀ ਸਰਕਾਰ ਦੇ ਕੰਮ ਕਾਜ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਮਾਜ ਦੇ ਸਾਰੇ ਵਰਗਾਂ ਦੀ ਸਾਰੀ ਸਹੀ ਮੰਗਾਂ ਨੂੰ ਪੂਰਾ ਕਰਨ ਦੇ ਇਲਾਵਾ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨਾਂ ਦੇ ਜੀਵਨ ਨੂੰ ਆਸਾਨ ਬਨਾਉਣ ਲਈ ਕੰਮ ਕਰਨਾ ਜਾਰੀ ਰੱਖਣਗੇ|
ਵਿਧਾਨਸਭਾ ਸ਼ੈਸ਼ਨ ਦੌਰਾਨ ਵਿਰੋਧੀ ਦਾ ਮੁਕਾਬਲਾ ਕਰਨ ਲਈ ਭਾਜਪਾ ਦੀ ਰਣਨੀਤੀ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਮੁੱਦੇ ਚੁਕਣਾ ਵਿਰੋਧੀ ਦਾ ਕੰਮ ਹੈ ਅਤੇ ਅਸੀਂ ਵਿਧਾਨਸਭਾ ਵਿਚ ਉਨਾਂ ਵੱਲੋਂ ਚੁੱਕੇ ਜਾਣ ਵਾਲੇ ਹਬ ਸੁਆਲ ਦਾ ਜਵਾਬ ਦੇਣ ਲਈ ਤਿਆਰ ਹੈ|
ਹਰਿਆਣਾ ਦੀ 14ਵੀਂ ਵਿਧਾਨਸਭਾ ਦੇ ਨਵੇਂ ਚੁਣੇ ਮੈਂਬਰਾਂ ਦੀ ਸਹੁੰ ਪ੍ਰੋਗ੍ਰਾਮ ਦੌਰਾਨ ਮਹਿਲਾ ਮਜਬੂਤੀਕਰਣ ਦੀ ਝਲਕ ਦੇਖਣ ਨੂੰ ਮਿਲੀ
ਚੰਡੀਗੜ, 04 ਨਵੰਬਰ – ਹਰਿਆਣਾ ਦੀ 14ਵੀਂ ਵਿਧਾਨਸਭਾ ਦੇ ਨਵੇਂ ਚੁਣੇ ਮੈਂਬਰਾਂ ਦੀ ਸਹੁੰ ਪ੍ਰੋਗ੍ਰਾਮ ਦੌਰਾਨ ਮਹਿਲਾ ਮਜਬੂਤੀਕਰਣ ਦੀ ਝਲਕ ਦੇਖਣ ਨੂੰ ਮਿਲੀ|
ਸੱਭ ਤੋਂ ਪਹਿਲਾਂ ਸ੍ਰੀ ਮਨੋਹਰ ਲਾਲ ਨੂੰ ਅਤੇ ਦੂਸਰੇ ਨੰਬਰ ‘ਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੂੰ ਵਿਧਾਨਸਭਾ ਮੈਂਬਰ ਵਜੋ ਅਹੁਦੇ ਅਤੇ ਗੁਪਤਤਾ ਦੀ ਸਹੁੰ ਦਿਵਾਈ ਗਈ| ਇਸ ਦੇ ਬਾਅਦ, ਸਾਰੀ ਮਹਿਲਾ ਵਿਧਾਇਕਾਂ ਨੇ ਸਹੁੰ ਚੁੱਕੀ|
ਇਸ ਤੋਂ ਬਾਅਦ, ਵਿਧਾਨਸਭਾ ਮੈਂਬਰਾਂ ਨੂੰ ਅੰਗਰੇਜੀ ਵਰਣਮਾਲਾ ਅਨੁਸਾਰ ਜਿਲਾਵਾਰ ਸਹੁੰ ਦਿਵਾਈ ਗਈ| ਸੁੰਹ ਪ੍ਰੋਗ੍ਰਾਮ ਦੌਰਾਨ ਮੈਂਬਰਾਂ ਵੱਲੋਂ ਵੱਖ-ਵੱਖ ਭਾਸ਼ਾਵਾਂ ਵਿਚ ਸਹੁੰ ਲਈ ਗਈ| ਤਿੰਨ ਵਿਧਾਇਕਾਂ ਨੇ ਸੰਸਕ੍ਰਿਤ ਤੇ ਦੋ ਵਿਧਾਇਕਾਂ ਨੇ ਪੰਜਾਬੀ ਭਾਸ਼ਾ ਵਿਚ ਸਹੁੰ ਲਈ ਜਦੋਂ ਕਿ ਹੋਰ ਜਿਆਦਾਤਰ ਵਿਧਾਇਕਾਂ ਨੇ ਹਿੰਦੀ ਤੇ ਅੰਗਰੇਜੀ ਭਾਸ਼ਾ ਵਿਚ ਸੁੰਹ ਲਈ|
*******
ਹਰਿਆਣਾ ਤੇ ਰਾਜਪਾਲ ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਵਿਚ ਡਾ. ਰਘੂਵੀਰ ਸਿੰਘ ਕਾਦਿਆਨ ਨੂੰ ਵਿਧਾਨਸਭਾ ਦੇ ਕਾਰਜਕਾਰੀ (ਐਕਟਿੰਗ) ਸਪੀਕਰ ਵਜੋ ਸਹੁੰ ਦਿਵਾਈ
ਚੰਡੀਗੜ, 04 ਨਵੰਬਰ – ਹਰਿਆਣਾ ਤੇ ਰਾਜਪਾਲ ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਸੋਮਵਾਰ ਨੂੰ ਹਰਿਆਣਾ ਰਾਜਭਵਨ ਦੇ ਲਾਊਂਜ ਹਾਲ ਵਿਚ ਡਾ. ਰਘੂਵੀਰ ਸਿੰਘ ਕਾਦਿਆਨ ਨੂੰ ਵਿਧਾਨਸਭਾ ਦੇ ਕਾਰਜਕਾਰੀ (ਐਕਟਿੰਗ) ਸਪੀਕਰ ਵਜੋ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸ਼ਰਧਾ ਅਤੇ ਨਿਸ਼ਠਾ, ਪ੍ਰਭੂਤਾ ਅਤੇ ਅੰਖਡਤਾ ਨੂੰ ਬਣਾਏ ਰੱਖਣ ਅਤੇ ਜਿਮੇਵਾਰੀਆਂ ਦਾ ਸ਼ਰਧਾਪੂਰਵਕ ਪਾਲਣ ਕਰਨ ਦੀ ਸਹੁੰ ਦਿਵਾਈ|
ਸਹੁੰ ਗ੍ਰਹਿਣ ਸਮਾਰੋਹ ਵਿਚ ਮੌਜੂਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਡਾ. ਰਘੂਵੀਰ ਸਿੰਘ ਕਾਦਿਆਨ ਨੂੰ ਵਿਧਾਨਸਭਾ ਦਾ ਕਾਰਜਕਾਰੀ ਸਪੀਕਰ ਬਣਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ| ਇਸ ਮੌਕੇ ‘ਤੇ ਰਾਜਪਾਲ ਦੇ ਸਕੱਤਰ ਸ੍ਰੀ ਵਿਜੈ ਸਿੰਘ ਦਹਿਆ, ਡਾ. ਰਘੂਵੀਰ ਸਿੰਘ ਕਾਦਿਆਨ ਦੀ ਧਰਮ ਪਤਨੀ ਸ੍ਰੀਮਤੀ ਉਤਰਾ ਕਾਦਿਆਨ ਅਤੇ ਵਿਧਾਨਸਭਾ ਦੇ ਸਕੱਤਰ ਸ੍ਰੀ ਰਾਜੇਂਦਰ ਸਿੰਘ ਨਾਂਦਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ|