ਭਾਰਤ ਚੋਣ ਕਮਿਸ਼ਨ ਦੇ ਸੀਨੀਅਰ .ਡਿਪਟੀ ਚੋਣ ਕਮਿਸ਼ਨਰ ਡਾ. ਸੰਦੀਪ ਸਕਸੇਨਾ ਨੇ ਹਰਿਆਣਾ ਦੇ ਸਾਰੇ ਚੋਣ ਅਧਿਕਾਰੀਆਂ ਨੂੰ ਵੀਡੀਓ ਕੰਫ੍ਰੈਸਿੰਗ ਰਾਹੀਂ ਨਿਰਦੇਸ਼ ਦਿੱਤੇ.
ਭਾਰਤ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਡਾ. ਸੰਦੀਪ ਸਕਸੇਨਾ ਨੇ ਹਰਿਆਣਾ ਦੇ ਸਾਰੇ ਚੋਣ ਅਧਿਕਾਰੀਆਂ ਨੂੰ ਵੀਡੀਓ ਕੰਫ੍ਰੈਸਿੰਗ ਰਾਹੀਂ ਨਿਰਦੇਸ਼ ਦਿੱਤੇ
ਚੰਡੀਗੜ, 23 ਅਕਤੂਬਰ – ਭਾਰਤ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਡਾ. ਸੰਦੀਪ ਸਕਸੇਨਾ ਨੇ ਹਰਿਆਣਾ ਦੇ ਸਾਰੇ ਜਿਲਾ ਚੋਣ ਅਧਿਕਾਰੀਆਂ, ਚੋਣ ਅਧਿਕਾਰੀਆਂ ਅਤੇ ਸਹਾਇਕ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਗਿਣਤੀ ਕੰਮ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਵਾਉਣ ਲਈ ਸਾਰੇ ਜਰੂਰੀ ਓਪਚਾਰਿਕਤਾਵਾਂ ਪੂਰੀਆਂ ਕਰ ਲੈਣ ਤਾਂ ਜੋ 24 ਅਕਤੂਬਰ ਨੂੰ ਗਿਣਤੀ ਦੌਰਾਨ ਉਨਾਂ ਦੇ ਸਾਹਮਣੇ ਕਿਸੇ ਵੀ ਤਰਾ ਦੀ ਪਰੇਸ਼ਾਨੀ ਨਾ ਆਵੇ|
ਸ੍ਰੀ ਸਕਸੇਨਾ ਵੀਡੀਓ ਕੰਫ੍ਰੈਸਿੰਗ ਰਾਹੀਂ ਗਿਣਤੀ ਦੀ ਤਿਆਰੀਆਂ ਨੂੰ ਲੈ ਕੇ ਰਿਟਰਨਿੰਗ ਅਧਿਕਾਰੀ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦੇ ਰਹੇ ਸਨ| ਉਨਾਂ ਦੇ ਨਾਲ ਨਿਰਦੇਸ਼ਕ ਡਾ. ਕੁਸ਼ਾਲ ਪਾਠਕ ਤੇ ਬੀ.ਐਨ. ਸ਼ੁਕਲਾ ਵੀ ਮੌਜੂਦ ਸਨ|
ਉਨਾਂ ਨੇ ਕਿਹਾ ਕਿ ਕਮਿਸ਼ਨ ਗਿਣਤੀ ਕੰਮ ਦੀ ਬਰੀਕੀ ਨਾਲ ਮੋਨੀਟਰਿੰਗ ਕਰ ਰਹੀ ਹੈ| ਇਸ ਲਈ ਅਧਿਕਾਰੀ ਅਤੇ ਕਰਮਚਾਰੀ ਸਾਰੀ ਓਪਚਾਰਿਕਤਾਵਾਂ ਅਤੇ ਜਰੂਰੀ ਕਾਰਵਾਈਆਂ ਆਨਲਾਇਨ ਦੇ ਨਾਲ-ਨਾਲ ਮੈਨਯੂਅਲੀ ਵੀ ਪੂਰੀ ਕਰਨ| ਉਨਾਂ ਨੇ ਕਿਹਾ ਕਿ ਹਰੇਕ ਗਿਣਤੀ ਕੇਂਦਰ ‘ਤੇ ਬਿਹਤਰ ਇੰਟਰਨੈਟ ਸਹੂਲਤ ਹੋਣੀ ਚਾਹੀਦੀ ਹੈ ਤਾਂ ਜੋ ਈਟੀਵੀਪੀਐਸ ਬੈਲੇਟ ਪੇਪਰ ਦੀ ਗਿਣਤੀ ਵਿਚ ਕਿਸੇ ਤਰਾ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ|
ਉਨਾਂ ਨੇ ਕਿਹਾ ਕਿ ਹਰੇਕ ਗਿਣਤੀ ਕੇਂਦਰ ‘ਤੇ ਵਾਧੂ ਗਿਣਤੀ ਟੇਬਲ, ਕੰਪਿਯੂਟਰ ਆਦਿ ਹੋਰ ਸਮਾਨ ਵੀ ਕਾਫੀ ਗਿਣਤੀ ਵਿਚ ਹੋਣਾ ਚਾਹੀਦਾ ਹੈ ਅਤੇ ਉਨਾਂ ਦੀ ਰਿਪੋਰਟ ਵੀ ਕਮਿਸ਼ਨ ਨੂੰ ਭੇਜੀ ਜਾਵੇ| ਉਨਾਂ ਨੇ ਕਿਹਾ ਕਿ ਗਿਣਤੀ ਦਾ ਡਾਟਾ ਫੀਡ ਕਰਦੇ ਸਮੇਂ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਹੈ ਅਤੇ ਹਰੇਕ ਰਾਊਂਡ ਦੀ ਗਿਣਤੀ ਹੋਣ ਦੇ ਬਾਅਦ ਸਹੀ ਡਾਟਾ ਫੀਡ ਹੋਣਾ ਚਾਹੀਦਾ ਹੈ| ਉਨਾਂ ਨੇ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਡਾਟਾ ਫੀਡ ਕਰਨ ਤੋਂ ਪਹਿਲਾਂ ਚੰਗੀ ਤਰਾ ਜਾਂਚ ਲੈਣ ਅਤੇ ਗਿਣਤੀ ਆਬਜਰਵਰ ਤੋਂ ਵੀ ਚੈਕ ਕਰਵਾ ਲੈਣ|
ਡਾ. ਸਕਸੇਨਾ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ ਈਟੀਪੀਬੀਐਸ ਬੈਲੇਟ ਪੇਪਰ ਦੀ ਗਿਣਤੀ ਵੀ ਨਾਲ ਹੀ ਕਰਵਾਉਣਾ ਯਕੀਨੀ ਕਰਨ ਅਤੇ ਇਹ ਯਕੀਨੀ ਕਰਨ ਕਿ ਈਵੀਐਮ ਦੇ ਆਖੀਰੀ ਰਾਊਂਡ ਦੀ ਗਿਣਤੀ ਦਾ ਪਰਿਣਾਮ ਈਟੀਪੀਬੀਐਸ ਦੀ ਗਿਣਤੀ ਤੋਂ ਪਹਿਲਾਂ ਐਲਾਨ ਨਾ ਕਰਨ| ਉਨਾਂ ਨੇ ਈਟੀਪੀਬੀਐਸ ਦੇ ਮੰਜੂਰ ਅਤੇ ਨਾਮੰਜੂਰ ਕਰਨ ਦੇ ਕਾਰਨਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ|
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਦੇ ਸਾਰੇ ਰਿਟਰਨਿੰਗ ਅਧਿਕਾਰੀ ਅਤੇ ਸਹਾਇਕ ਰਿਟਰਨਿੰਗ ਅਧਿਕਾਰੀ ਕਮਿਸ਼ਨ ਵੱਲੋਂ ਜਾਰੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਿਣਤੀ ਦੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲੈਣ ਅਤੇ ਗਿਣਤੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਸਪੰਨ ਕਰਵਾਉਣ| ਉਨਾਂ ਨੇ ਕਿਹਾ ਕਿ ਗਿਣਤੀ ਦੇ ਬਾਅਦ ਈਵੀਐਮ ਨੂੰ ਸਟਰਾਂਗ ਰੂਮ ਵਿਚ ਸੁਰੱਖਿਅਤ ਰਖਵਾਉਣ ਅਤੇ ਉਸ ਸਟਰਾਂਗ ਰੂਮ ਦੀ ਇਸ ਤਰਾ ਨਾਲ ਵਿਵਸਥਾ ਕਰਨ ਕਿ ਕੋਈ ਵੀ ਵਿਅਕਤੀ ਸਟਰਾਂਗ ਰੂਮ ਦੇ ਆਲੇ-ਦੁਆਲੇ ਨਾ ਪਹੁੰਚ ਪਾਏ| ਉਨਾਂ ਨੇ ਸਾਰੇ ਆਰ.ਓ. ਅਤੇ ਏ.ਆਰ.ਓ. ਤੋਂ ਸੁਝਾਅ ਅਤੇ ਟਿਪਣੀਆਂ ਵੀ ਮੰਗੀਆਂ| ਉਨਾਂ ਨੇ ਚੋਣ ਕਮਿਸ਼ਨ ਨੂੰ ਭਰੋਸਾ ਦਿੱਤਾ ਕਿ ਸਾਰੇ ਅਧਿਕਾਰੀ ਪੂਰੀ ਤਰਾ ਨਾਲ ਤਿਆਰ ਹਨ ਅਤੇ ਚੋਣ ਦੀ ਤਰਾਂ ਗਿਣਤੀ ਦਾ ਕੰਮ ਵੀ ਪੂਰੀ ਜਿਮੇਵਾਰੀ ਦੇ ਨਾਲ ਪੁਰਾ ਕਰਨਗੇ|
ਇਸ ਮੌਕੇ ‘ਤੇ ਏ.ਡੀ.ਜੀ.ਪੀ. , ਕਾਨੂੰਨ ਅਤੇ ਵਿਵਸਥਾ ਸ੍ਰੀ ਨਵਦੀਪ ਸਿੰਘ ਵਿਰਕ, ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀ ਡੀ.ਕੇ. ਬੇਹਰਾ, ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰ ਜੀਤ ਤੇ ਸ੍ਰੀ ਅਪੂਰਵ ਸਮੇਤ ਕਈ ਅਧਿਕਾਰੀ ਮੌਜੂਦ ਸਨ|