ਹਰਿਆਣਾ ਰਾਜ ਵਿੱਚ 68.31 ਫ਼ੀਸਦੀ ਵੋਟਿੰਗ ਹੋਈ

ਰਾਜ ਵਿੱਚ 68.31 ਫ਼ੀਸਦੀ ਵੋਟਿੰਗ ਹੋਈ ਹੈ, ਜਿਨਾਂ ਵਿੱਚ 69.36 ਫੀਸਦੀ ਪੁਰਖ ਅਤੇ 67.12 ਫੀਸਦੀ ਮਹਿਲਾ ਵੋਟਰ ਨੇ ਆਪਣੇ ਵੋਟ ਅਧਿਕਾਰ ਦੀ ਪ੍ਰਯੋਗ ਕੀਤਾ
ਚੰਡੀਗੜ, 22 ਅਕਤੂਬਰ – ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰ ਜੀਤ ਨੇ ਕਿਹਾ ਕਿ ਰਾਜ ਵਿੱਚ 68.31 ਫ਼ੀਸਦੀ ਵੋਟਿੰਗ ਹੋਈ ਹੈ, ਜਿਨਾਂ ਵਿੱਚ 69.36 ਫੀਸਦੀ ਪੁਰਸ਼ ਅਤੇ 67.12 ਫੀਸਦੀ ਮਹਿਲਾ ਵੋਟਰ ਨੇ ਆਪਣੇ ਵੋਟ ਅਧਿਕਾਰ ਦੀ ਪ੍ਰਯੋਗ ਕੀਤਾ|
ਡਾ. ਇੰਦਰ ਜੀਤ ਨੇ ਦਸਿਆ ਕਿ ਕਾਲਕਾ ਵਿਧਾਨਸਭਾ ਖੇਤਰ ਵਿੱਚ 72.53 ਫ਼ੀਸਦੀ ਵੋਟਿੰਗ ਹੋਈ| ਪੰਚਕੂਲਾ ਵਿਧਾਨਸਭਾ ਖੇਤਰ ਵਿੱਚ 60.03 ਫ਼ੀਸਦੀ, ਨਰਾਇਣਗੜ ਵਿੱਚ 74.66 ਫ਼ੀਸਦੀ, ਅੰਬਾਲਾ ਕੈਂਟ ਵਿੱਚ 61.99 ਫ਼ੀਸਦੀ, ਅੰਬਾਲਾ ਸ਼ਹਿਰ ਵਿੱਚ 60.60 ਫ਼ੀਸਦੀ, ਮੁਲਾਨਾ ਵਿੱਚ 72.18 ਫ਼ੀਸਦੀ, ਸਾਡੌਰਾ ਵਿੱਚ 77.79 ਫ਼ੀਸਦੀ, ਜਗਾਧਰੀ ਵਿੱਚ 78.87 ਫ਼ੀਸਦੀ, ਯਮੁਨਾਨਗਰ ਵਿੱਚ 67.25 ਫ਼ੀਸਦੀ, ਰਾਦੌਰ ਵਿੱਚ 72.92 ਫ਼ੀਸਦੀ, ਲਾਡਵਾ ਵਿੱਚ 75.21 ਫ਼ੀਸਦੀ, ਸ਼ਾਹਬਾਦ ਵਿੱਚ 77.33 ਫ਼ੀਸਦੀ, ਥਾਨੇਸਰ ਵਿੱਚ 67.04 ਫ਼ੀਸਦੀ, ਪਿਹੇਵਾ ਵਿੱਚ 70.30 ਫ਼ੀਸਦੀ, ਗੁਲਹਾ ਵਿੱਚ 72.96 ਫ਼ੀਸਦੀ, ਕਲਾਇਤ ਵਿੱਚ 75.88 ਫ਼ੀਸਦੀ, ਕੈਥਲ ਵਿੱਚ 77.80 ਫ਼ੀਸਦੀ, ਪੁੰਡਰੀ ਵਿਧਾਨਸਭਾ ਖੇਤਰ ਵਿੱਚ 75.24 ਫ਼ੀਸਦੀ ਵੋਟਿੰਗ ਹੋਈ|
ਇਸ ਤਰਾ, ਨੀਲੋਖੇੜੀ ਵਿਧਾਨਸਭਾ ਖੇਤਰ ਵਿਚ 62.85 ਫ਼ੀਸਦੀ, ਇੰਦਰੀ ਵਿੱਚ 72.33 ਫ਼ੀਸਦੀ, ਕਰਨਾਲ ਵਿੱਚ 52.29 ਫ਼ੀਸਦੀ, ਘਰੌਂਡਾ ਵਿੱਚ 66.62 ਫ਼ੀਸਦੀ, ਅਸੰਧ ਵਿੱਚ 67.98 ਫ਼ੀਸਦੀ, ਪਾਣੀਪਤ ਪਿੰਡਾਂ ਵਿੱਚ 68.30 ਫ਼ੀਸਦੀ, ਪਾਣੀਪਤ ਸ਼ਹਿਰ 55.50 ਫ਼ੀਸਦੀ, ਇਸਰਾਨਾ ਵਿੱਚ 72.90 ਫ਼ੀਸਦੀ, ਸਮਾਲਖਾ ਵਿੱਚ 74.98 ਫ਼ੀਸਦੀ, ਗਨੌਰ ਵਿੱਚ 68.40 ਫ਼ੀਸਦੀ, ਰਾਈ ਵਿੱਚ 68.441 ਫ਼ੀਸਦੀ, ਖਰਖੌਦਾ ਵਿੱਚ 63.02 ਫ਼ੀਸਦੀ, ਸੋਨੀਪਤ ਵਿੱਚ 61.86 ਫ਼ੀਸਦੀ, ਗੋਹਾਨਾ ਵਿੱਚ 69.14 ਫ਼ੀਸਦੀ, ਬਾਰੌਦਾ ਵਿੱਚ 69.43 ਫ਼ੀਸਦੀ, ਜੁਲਾਨਾ ਵਿੱਚ 73.23 ਫ਼ੀਸਦੀ, ਸਫੀਦੋਂ ਵਿੱਚ 75.89 ਫ਼ੀਸਦੀ, ਜੀਂਦ ਵਿੱਚ 66.82 ਫ਼ੀਸਦੀ, ਉਚਾਨਾ ਕਲਾਂ ਵਿੱਚ 76.83 ਫ਼ੀਸਦੀ, ਨਰਵਾਨਾ ਵਿੱਚ 73.09 ਫ਼ੀਸਦੀ, ਟੋਹਾਨਾ ਵਿੱਚ 80.55 ਫ਼ੀਸਦੀ, ਫਤਿਹਾਬਾਦ ਵਿੱਚ 76.73 ਫ਼ੀਸਦੀ, ਰਤੀਆ ਵਿਧਾਨਸਭਾ ਖੇਤਰ ਵਿੱਚ 73.49 ਫ਼ੀਸਦੀ ਵੋਟਿੰਗ ਹੋਈ|
ਉਨਾਂ ਨੇ ਦਸਿਆ ਕਿ ਕਾਲਾਂਵਲੀ ਵਿਧਾਨਸਭਾ ਖੇਤਰ ਵਿੱਚ 75.12 ਫ਼ੀਸਦੀ, ਡੱਬਵਾਲੀ ਵਿੱਚ 78.77 ਫ਼ੀਸਦੀ, ਰਾਨੀਆਂ ਵਿੱਚ 79.60 ਫ਼ੀਸਦੀ, ਸਿਰਸਾ ਵਿੱਚ 68.26 ਫ਼ੀਸਦੀ, ਐਲਨਾਬਾਦ ਵਿੱਚ 83.62 ਫ਼ੀਸਦੀ, ਆਦਮਪੁਰ ਵਿੱਚ 75.70 ਫ਼ੀਸਦੀ, ਉਕਲਾਨਾ ਵਿੱਚ 71.15 ਫ਼ੀਸਦੀ, ਨਾਰਨੌਂਦ ਵਿੱਚ 78.13 ਫ਼ੀਸਦੀ, ਹਾਂਸੀ ਵਿੱਚ 69.87 ਫ਼ੀਸਦੀ, ਬਰਵਾਲਾ ਵਿੱਚ 72.43 ਫ਼ੀਸਦੀ, ਹਿਸਾਰ ਵਿੱਚ 59.70 ਫ਼ੀਸਦੀ, ਨਾਲਵਾ ਵਿੱਚ 69.61 ਫ਼ੀਸਦੀ, ਲੌਹਾਰੂ ਵਿੱਚ 72.48 ਫ਼ੀਸਦੀ, ਬਾਡੜਾ 71.09 ਫ਼ੀਸਦੀ, ਦਾਦਰੀ ਵਿੱਚ 65.98 ਫ਼ੀਸਦੀ, ਭਿਵਾਨੀ ਵਿੱਚ 60.04 ਫ਼ੀਸਦੀ, ਤੋਸ਼ਾਮ ਵਿੱਚ 70.18 ਫ਼ੀਸਦੀ, ਬਵਾਨੀ ਖੇੜਾ ਵਿੱਚ 68.18 ਫ਼ੀਸਦੀ, ਮਹਿਮ ਵਿੱਚ 76.46 ਫ਼ੀਸਦੀ, ਗੜੀ ਸਾਂਪਲਾ ਕਿਲੋਈ ਵਿੱਚ 72.83 ਫ਼ੀਸਦੀ, ਰੋਹਤਕ ਵਿੱਚ 59.94 ਫ਼ੀਸਦੀ, ਕਲਾਨੌਰ ਵਿੱਚ 67.64 ਫ਼ੀਸਦੀ ਵੋਟਿੰਗ ਹੋਈ|
ਉਨਾਂ ਨੇ ਦਸਿਆ ਕਿ ਬਹਾਦੁਰਗੜ ਵਿਧਾਨਸਭਾ ਖੇਤਰ ਵਿੱਚ 63.09 ਫ਼ੀਸਦੀ, ਬਾਦਲੀ ਵਿੱਚ 69.70 ਫ਼ੀਸਦੀ, ਝੱਜਰ ਵਿੱਚ 64.89 ਫ਼ੀਸਦੀ, ਬੇਰੀ ਵਿੱਚ 67.71 ਫ਼ੀਸਦੀ, ਅਟੇਲੀ ਵਿੱਚ 67.73 ਫ਼ੀਸਦੀ, ਮਹੇਂਦਰਗੜ ਵਿੱਚ 74.38 ਫ਼ੀਸਦੀ, ਨਾਰਨੌਲ ਵਿੱਚ 69 ਫ਼ੀਸਦੀ, ਨਾਂਗਲ ਚੈਧਰੀ ਵਿੱਚ 69.32 ਫ਼ੀਸਦੀ, ਬਾਵਲ ਵਿੱਚ 68.79 ਫ਼ੀਸਦੀ, ਕੋਸਲੀ ਵਿੱਚ 63.62 ਫ਼ੀਸਦੀ, ਰਿਵਾੜੀ ਵਿੱਚ 67.15 ਫ਼ੀਸਦੀ, ਪਟੌਦੀ ਵਿੱਚ 62.26 ਫ਼ੀਸਦੀ, ਬਾਦਸ਼ਾਹਪੁਰ ਵਿੱਚ 57.61 ਫ਼ੀਸਦੀ, ਗੁੜਗਾਂਓ ਵਿੱਚ 52.36 ਫ਼ੀਸਦੀ, ਸੋਹਨਾ ਵਿੱਚ 71.65 ਫ਼ੀਸਦੀ, ਨੁੰਹ ਵਿੱਚ 73.51 ਫ਼ੀਸਦੀ, ਫਿਰੋਜਪੁਰ ਝਿਰਕਾ ਵਿੱਚ 70.22 ਫ਼ੀਸਦੀ, ਪੁੰਹਾਨਾ ਵਿੱਚ 70.81 ਫ਼ੀਸਦੀ, ਹਥੀਨ ਵਿੱਚ 76.55 ਫ਼ੀਸਦੀ, ਹੋਡਲ ਵਿੱਚ 68.18 ਫ਼ੀਸਦੀ, ਪਲਵਲ ਵਿੱਚ 70.23 ਫ਼ੀਸਦੀ, ਪ੍ਰਿਥਲਾ ਵਿੱਚ 76.96 ਫ਼ੀਸਦੀ, ਫਰੀਦਾਬਾਦ ਏਨਆਈਟੀ ਵਿੱਚ 61.41 ਫ਼ੀਸਦੀ, ਬੜਖਲ ਵਿੱਚ 49.18 ਫ਼ੀਸਦੀ, ਵਲੱਭਗੜ ਵਿੱਚ 51.42 ਫ਼ੀਸਦੀ, ਫਰੀਦਾਬਾਦ ਵਿੱਚ 49.63 ਫ਼ੀਸਦੀ, ਤਿਗਾਂਓ ਵਿੱਚ 55.82 ਫ਼ੀਸਦੀ ਵੋਟਿੰਗ ਹੋਈ ਹੈ|

ਹਰਿਆਣਾ ਵਿਚ 5 ਵਿਧਾਨਸਭਾ ਖੇਤਰਾਂ ਵਿਚ 23 ਅਕਤੂਬਰ, 2019 ਨੂੰ ਮੁੜ ਚੋਣ ਹੋਵੇਗਾ| ਚੋਣ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ
ਚੰਡੀਗੜ, 22 ਅਕਤੂਬਰ – ਹਰਿਆਣਾ ਵਿਚ 5 ਵਿਧਾਨਸਭਾ ਖੇਤਰਾਂ ਵਿਚ 23 ਅਕਤੂਬਰ, 2019 ਨੂੰ ਮੁੜ ਚੋਣ ਹੋਵੇਗਾ| ਚੋਣ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ|
ਹਰਿਆਣਾ ਦੇ ਮੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੀਂਦ ਜਿਲੇ ਵਿਚ ਉਚਾਨਾ ਕਲਾਂ ਵਿਧਾਨਸਭਾ ਖੇਤਰ ਦੇ ਬੂਥ ਨੰਬਰ-71, ਜਿਲਾ ਝੱਜਰ ਵਿਚ ਬੇਰੀ ਵਿਧਾਨਸਭਾ ਖੇਤਰ ਦੇ ਬੂਥ ਨੰਬਰ-161, ਜਿਲਾ ਨਾਰਨੌਲ ਵਿਚ ਨਾਰਨੌਲ ਵਿਧਾਨਸਭਾ ਖੇਤਰ ਦੇ ਬੂਥ ਨੰਬਰ-28, ਜਿਲਾ ਰਿਵਾੜੀ ਵਿਚ ਕੋਸਲੀ ਵਿਧਾਨਸਭਾ ਖੇਤਰ ਦੇ ਬੂਥ ਨੰਬਰ-18, ਜਿਲਾ ਫਰੀਦਾਬਾਦ ਵਿਚ ਪ੍ਰਿਥਲਾ ਵਿਧਾਨਸਭਾ ਖੇਤਰ ਦੇ ਬੂਥ ਨੰਬਰ-113 ‘ਤੇ ਕਲ ਯਾਨੀ 23 ਅਕਤੂਬਰ ਨੂੰ ਮੁੜ ਚੋਣ ਹੋਵੇਗਾ| ਇਸ ਦੇ ਲਈ ਪੂਰੀ ਵਿਵਸਥਹ ਕਰ ਲਈ ਗਈ ਹੈ|

********

ਚੰਡੀਗੜ, 22 ਅਕਤੂਬਰ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਅੱਜ ਦਿਨਭਰ ਸ਼ਾਹਬਾਦ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ ਵਿੱਚ ਜਨ ਨਾਇਕ ਜਨਤਾ ਪਾਰਟੀ ਉਮੀਦਵਾਰ ਦੇ ਸਮਰਥਕਾਂ ਨੇ ਸ਼ਾਹਬਾਦ ਅਸਿਸਟੈਂਟ ਰਿਟਰਨਿੰਗ ਅਧਿਕਾਰੀ ਅਤੇ ਹੋਰ ਸਟਾਫ ‘ਤੇ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੂੰ ਬਦਲਣ ਦਾ ਆਰੋਪ ਲਗਾ ਰਹੇ ਸਨ| ਇਸ ਮਾਮਲੇ ‘ਤੇ ਧਿਆਨ ਦਿੰਦੇ ਹੋਏ ਜਿਲਾ ਡਿਪਟੀ ਕਮਿਸ਼ਨਰ ਨੇ ਮੌਕੇ ‘ਤੇ ਹੋਰ ਅਧਿਕਾਰੀਆਂ ਨੂੰ ਜਾ ਕੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੇ ਨਿਰਦੇਸ਼ ਦਿੱਤੇ|
ਮੁੱਖ ਚੋਣ ਅਧਿਕਾਰੀ ਨੇ ਵਿਸਥਾਰ ਨਾਲ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਖ਼ਰਾਬ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੂੰ ਇੱਕ ਵੱਖ ਸਟਰਾਂਗ ਰੂਮ ਵਿੱਚ ਰੱਖਿਆ ਜਾਂਦਾ ਹੈ ਅਤੇ ਸ਼ਾਹਬਾਦ ਦੇ ਏ.ਆਰ.ਓ. ਉਹੀਂ ਖ਼ਰਾਬ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੂੰ ਵੱਖ ਸਟਰਾਂਗ ਰੂਮ ਵਿੱਚ ਰੱਖਣ ਜਾ ਰਹੇ ਸਨ| ਰਸਤੇ ਵਿੱਚ ਜੇਜੇਪੀ ਉਮੀਦਵਾਰ ਦੇ ਸਮਰਥਕਾਂ ਨੇ ਏ.ਆਰ.ਓ. ਦੀ ਅਧਿਕਾਰਿਕ ਗੱਡੀ ਨੂੰ ਰੋਕਿਆ ਅਤੇ ਮਸ਼ੀਨਾਂ ਨੂੰ ਬਦਲਣ ਦਾ ਆਰੋਪ ਲਗਾਉਣ ਲੱਗੇ| ਬਾਅਦ ਵਿੱਚ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਉਨਾਂ ਨੂੰ ਕਮਿਸ਼ਨ ਦੇ ਨਿਰਦੇਸ਼ਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਸਮਝਾਇਆ ਗਿਆ| ਬਾਅਦ ਵਿੱਚ ਇਸ ਮਾਮਲੇ ਵਿੱਚ ਜੇਜੇਪੀ ਉਮੀਦਵਾਰ ਨੇ ਆਪ ਬਿਆਨ ਦਿੱਤਾ ਹੈ ਕਿ ਉਨਾਂ ਦੇ ਕਰਮਚਾਰੀਆਂ ਅਤੇ ਸਮਥਰਕਾਂ ਨੂੰ ਗਲਤਫਹਿਮੀ ਹੋ ਗਈ ਸੀ, ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੂੰ ਬਦਲਿਆ ਨਹੀਂ ਗਿਆ ਹੈ, ਸਭ ਕੁੱਝ ਸਹੀ ਹੈ|