ਅਕਾਲੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਹੁਣ ਭਾਜਪਾਈ ਮੁੱਖ ਮੰਤਰੀ ਨੇ ਵੀ ਮੋਹਰ ਲਾਈ: ਸੁਖਜਿੰਦਰ ਸਿੰਘ ਰੰਧਾਵਾ.
ਚੰਡੀਗੜ•, 18 ਅਕਤੂਬਰ:
ਹਰਿਆਣਾ ਦੇ ਭਾਜਪਾਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਅਕਾਲੀ ਆਗੂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਦਿੱਤੇ ਖੁੱਲ•ੇਆਮ ਬਿਆਨ ਉਤੋ ਬੋਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਤਾਂ ਹੁਣ ਉਸ ਦੀ ਭਾਈਵਾਲੀ ਪਾਰਟੀ ਅਤੇ ਨਹੁੰ ਮਾਸ ਦਾ ਰਿਸ਼ਤਾ ਰੱਖਣ ਵਾਲੀ ਭਾਜਪਾ ਨੇ ਵੀ ਮੋਹਰ ਲਾ ਦਿੱਤੀ ਹੈ।
ਸ. ਰੰਧਾਵਾ ਨੇ ਕਿਹਾ ਕਿਗ ਅਕਾਲੀ ਦਲ ਭਾਵ ਬਾਦਲ ਪਰਿਵਾਰ ਵਿੱਚ ਜੇਕਰ ਹੁਣ ਥੋੜੀ ਬਹੁਤੀ ਵੀ ਨੈਤਿਕਤਾ ਬਚੀ ਹੋਵੇ ਤਾਂ ਉਹ ਭਾਜਪਾ ਵੱਲੋਂ ਉਹਨਾਂ ਦੀ ਪਾਰਟੀ ‘ਤੇ ਲਗਾਏ ਨਸ਼ਾ ਤਸ਼ਕਰੀ ਦੇ ਦੋਸ਼ਾਂ ਨੂੰ ਦੇਖਦੇ ਹੋਏ ਭਾਜਪਾ ਨਾਲ ਆਪਣੇ ਸਬੰਧ ਤੋੜਨ ਵਿਚ ਸਮਾਂ ਨਾ ਲਗਾਉਂਦੇ।
ਸੀਨੀਅਰ ਕਾਂਗਰਸ ਆਗੂ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਾਲ ਹੀ ਵਿੱਚ ਕਾਲਾਂਵਾਲੀ ਤੋਂ ਅਕਾਲੀ ਆਗੂ ਰਜਿੰਦਰ ਸਿੰਘ ਦੇਸੂਜੋਧਾ ‘ਤੇ ਖੁੱਲੇਆਣ ਨਸ਼ਾ ਤਸ਼ਕਰੀ ਦੇ ਦੋਸ਼ ਲਾਗਉਣ ਤੋਂ ਬਾਅਦ ਅਕਾਲੀ ਆਗੂ ਲੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ•ਾਂ ਅਕਾਲੀ ਦਲ ਦੇ ਸੁਪਰੀਮੋ ਪਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਜਪਾ ਵੱਲੋਂ ਲਗਾਏ ਦੋਸ਼ਾਂ ਸਬੰਧੀ ਆਪਣਾ ਪੱਖ ਸਪੱਸ਼ਟ ਕਰਨ ਦੀ ਚੁਣੌਤੀ ਵੀ ਦਿੱਤੀ।
ਅਕਾਲੀ ਲੀਡਰਸ਼ਿਪ ਨੂੰ ਭਾਜਪਾ ਨਾਲ ਸਾਰੇ ਰਿਸ਼ਤੇ ਤੋੜਨ ਦੀ ਸਲਾਹ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਇਕ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਜੇਕਰ ਅਕਾਲੀ ਦਲ ਐਸ.ਵਾਈ.ਐਲ. ਮੁੱਦੇ ‘ਤੇ ਹਰਿਆਣਾ ਦੇ ਪੱਖ ਵਿਚ ਸਹਿਮਤੀ ਪ੍ਰਗਟਾਉਂਦੇ ਤਾਂ ਭਾਜਪਾ ਨਾ ਸਿਰਫ ਹਰਿਆਣਾ ਵਿਚ ਸ੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਬਣਾਈ ਰੱਖਦੀ ਅਤੇ ਨਾਲ ਹੀ ਬਾਅਦ ਵਿਚ 2-3 ਸੀਟਾਂ ਹੋਰ ਦੇ ਦਿੰਦੀ। ਦੂਜੇ ਪਾਸੇ ਇਸ ਹਰਸਿਮਰਤ ਕੌਰ ਬਾਦਲ ਅਜੇ ਵੀ ਭਾਜਪਾ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਉਸ ਬਿਆਨ ਦੇ ਬਾਵਜੂਦ ਵੀ ਹਰਸਿਮਰਤ ਕੌਰ ਵੱਲੋਂ ਅਸਤੀਫਾ ਨਾ ਦੇਣ ਦਾ ਕਾਰਨ ਤਾਂ ਉਹ ਖੁੱਦ ਹੀ ਦੱਸ ਸਕਦੇ ਹਨ।
ਸ. ਰੰਧਾਵਾ ਨੇ ਅਕਾਲੀ ਦਲ ਨੂੰ ਚੂਹੇ-ਬਿੱਲੀ ਦੇ ਖੇਡ ‘ਚੋ ਬਾਹਰ ਆਉਣ ਅਤੇ ਭਾਜਪਾ ਨਾਲ ਸਾਰੇ ਸਿਆਸੀ ਗੱਠਜੋੜ ਖਤਮ ਕਰਨ ਦੀ ਹਿੰਮਤ ਦਿਖਾਉਣ ਲਈ ਕਿਹਾ। ਉਹਨਾਂ ਕਿਹਾ ਕਿ ਭਾਜਪਾ ਨੇ ਪੰਜਾਬ ਦੇ ਲੋਕਾਂ ਦੀ ਕਦੇ ਵੀ ਪ੍ਰਵਾਹ ਨਹੀਂ ਕੀਤੀ ਅਤੇ ਨਾ ਹੀ ਕਰਨਗੇ।