ਜਿਸ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਸਿਰਫ ਉਹੀ ਵੋਟਰ ਆਪਣੀ ਵੋਟ ਦੀ ਵਰਤੋ ਕਰ ਸਕਦਾ ਹੈ- ਡਾ. ਇੰਦਰ ਜੀਤ.

ਚੰਡੀਗੜ, 15 ਅਕਤੂਬਰ – ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰ ਜੀਤ ਨੇ ਕਿਹਾ ਕਿ ਜਿਸ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਸਿਰਫ ਉਹੀ ਵੋਟਰ ਆਪਣੀ ਵੋਟ ਦੀ ਵਰਤੋ ਕਰ ਸਕਦਾ ਹੈ| ਜੇ ਕਿਸੇ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਪਰ ਉਸ ਦੇ ਕੋਲ ਫੋਟੋਯੁਕਤ ਵੋਟਰ ਪਹਿਚਾਣ ਪੱਤਰ (ਐਪਿਕ) ਨਹੀਂ ਹੈ ਤਾਂ ਉਹ ਕਮਿਸ਼ਨ ਵੱਲੋਂ ਨਿਰਦੇਸ਼ਿਤ 11 ਵਿਕਲਪਿਕ ਪਹਿਚਾਣ ਪੱਤਰ ਦਿਖਾ ਕੇ ਆਪਣਾ ਵੋਟ ਪਾ ਸਕਦਾ ਹੈ| ਵੋਟਰ ਨੂੰ ਚੋਣ ਕੇਂਦਰ ਵਿਚ ਆਪਣੀ ਵੋਟ ਦੀ ਗੁਪਤਤਾ ਬਣਾਏ ਰੱਖਣਾ ਵੀ ਜਰੂਰੀ ਹੈ ਅਤੇ ਇਹ ਉਸਦੀ ਨੇਤਿਕ ਜਿਮੇਵਾਰੀ ਵੀ ਹੈ|
ਡਾ. ਇੰਦਰ ਜੀਤ ਨੇ ਇਸ ਸਬੰਧ ਵਿਚ ਵਿਸਥਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੇ ਵੋਟਰ ਦੇ ਕੋਲ ਪੁਰਾਣਾ ਐਪਿਕ ਕਾਰਡ ਹੈ ਤਾਂ ਉਹ ਵੋਟ ਪਾ ਸਕਦਾ ਹੈ ਬੇਸ਼ਰਤੇ ਕਿ ਉਸ ਦਾ ਨਾਂਅ ਉਸ ਖੇਤਰ ਦੀ ਵੋਟਰ ਸੂਚੀ ਵਿਚ ਹੋਣਾ ਚਾਹੀਦਾ ਹੈ| ਜੇ ਕਿਸੇ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਨਹੀਂ ਹੈ ਅਤੇ ਉਹ ਵੋਟ ਪਾਉਣ ਲਈ ਚੋਣ ਕੇਂਦਰ ‘ਤੇ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਹੋਰ ਕੋਈ ਪਹਿਚਾਣ ਪੱਤਰ ਪਦਖਾਉਂਦਾ ਹੈ ਤਾਂ ਉਸ ਨੂੰ ਵੋਅ ਪਾਉਣ ਨਹੀਂ ਦਿੱਤਾ ਜਾਵੇਗਾ| ਵੋਟਰ ਸਿਰਫ ਜਾਂ ਵੋਟ ਪਾ ਸਕਦਾ ਹੈ ਜਦੋਂ ਉਸਦਾ ਨਾਂਅ ਵੋਟਰ ਸੂਚੀ ਵਿਚ ਦਰਜ ਹੋਵੇ|
ਉਨਾਂ ਨੇ ਦਸਿਆ ਕਿ ਕਮਿਸ਼ਲ ਵੱਲੋਂ ਵੈਕਲਪਿਕ ਫੋਟੋ ਪਹਿਚਾਣ ਦਸਤਾਵੇਜਾਂ ਵਿਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰੀ, ਰਾਜ ਸਰਕਾਰ ਜਾਂ ਜਨਤਕ ਸਮੱਗਰੀ ਜਾਂ ਜਨਤਕ ਲਿਮੀਟੇਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋਯੁਕਤ ਸੇਵਾ ਪਹਿਚਾਣ ਪੱਤਰ, ਬੈਂਕ ਜਾ ਡਾਕ ਖਾਨੇ ਵੱਲੋਂ ਚਾਰੀ ਫੋਟੋਯੂਕਤ ਪਾਸਬੁੱਕ, ਪੈਨ ਕਾਰਡ, ਐਨ.ਪੀ.ਆਰ. ਦੇ ਤਹਿਤ ਆਰ.ਜੀ.ਆਈ ਵੱਲੋਂ ਜਾਰੀ ਸਕਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀ ਯੋਜਨਾ ਦੇ ਤਹਿਤ ਜਾਰੀ ਸਿਹਤ ਬੀਮਾ ਸਕਾਰਟ ਕਾਰਡ, ਫੋਟੋਯੁਕਤ ਪੈਂਸ਼ਨ ਦਸਤਾਵੇਜ, ਸਾਂਸਦਾਂ, ਵਿਧਾਇਕਾਂ/ਐਮ.ਐਲ.ਸੀ. ਨੂੰ ਜਾਰੀ ਕੀਤੇ ਗਏ ਅਧਿਕਾਰਿਕ ਪਹਿਚਾਣ ਪੱਤਰ ਅਤੇ ਆਧਾਰ ਕਾਰਡ ਸ਼ਾਮਿਲ ਹਨ|
ਉਨਾਂ ਨੇ ਦਸਿਆ ਕਿ ਵੋਟਰਾਂ ਦੀ ਸਹੂਲਤ ਲਈ ‘ਤੇ ਵੋਟਰ ਸਰਚ ਇੰਜਨ ਰਣਾਇਆ ਗਿਆ ਹੈ| ਇਸ ਰਾਹੀਂ ਵੋਟਰ ਨੂੰ ਆਪਣੇ ਵੋਟ ਦੀ ਜਾਣਕਾਰੀ ਤੇਜ ਗਤੀ ਤੇ ਆਸਾਨੀ ਨਾਲ ਪ੍ਰਾਪਤ ਹੁੰਦੀ ਹੈ| ਇਸ ਦੀ ਸਹਾਇਤਾ ਨਾਲ ਵੋਟਰ ਆਪਣਾ ਐਪਿਕ ਨੰਬਰ ਪਾ ਕੇ ਬਹੁਤ ਆਸਾਨੀ ਨਾਲ ਆਪਣਾ ਵੋਟ ਬੈਂਕ ਕਰ ਸਕਦੇ ਹਨ| ਜੇ ਕੋਈ ਆਪਣਾ ਐਪਿਕ ਨੰਬਰ ਭੁੱਲ ਗਿਆ ਹੈ ਤਾਂ ਵੀ ਉਹ ਆਪਣਾ ਨਾਂਅ ਤੇ ਪਿਤਾ-ਪਤੀ ਆਦਿ ਦਾ ਨਾਂਅ ਭਰ ਕੇ ਸਰਚ ਇੰਜਨ ਰਾਹੀਂ ਆਪਣਾ ਵੋਟ ਚੈਕ ਕਰ ਸਕਦੇ ਹਨ| ਉਨਾਂ ਨੇ ਦਸਿਆ ਕਿ ਵੈਬਸਾਇਟ ‘ਤੇ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਵੀ ਅਪਲੋਡ ਹੈ| ਉਸ ਨੂੰ ਡਾਊਨਲੋਡ ਕਰ ਕੇ ਵੀ ਕੋਈ ਵਿਅਕਤੀ ਆਪਣਾ ਨਾਂਅ ਚੈਕ ਕਰ ਸਕਦਾ ਹੈ| ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ-1950 ‘ਤੇ ਕਾਲ ਕਰ ਕੇ ਵੀ ਆਪਣੀ ਵੋਟ ਚੈਕ ਕਰ ਸਕਦੇ ਹਨ|

ਚੰਡੀਗੜ, 15 ਅਕਤੂਬਰ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਨੇਤਰਹੀਨ ਅਪਾਹਜ ਵੋਟਰਾਂ ਦੀ ਸਹੂਲਤ ਲਈ ਐਪਿਕ ਕਾਰਡ ਅਤੇ ਫੋਟੋ ਵੋਟਰ ਸਲਿਪ ਬ੍ਰੇਲ ਲਿਪੀ ਵਿਚ ਛਾਪਵਾਈ ਗਈ ਹੈ| ਇਸ ਤੋਂ ਇਲਾਵਾ, ਅਪਾਹਜ ਵੋਟਰਾਂ ਨੂੰ ਅਨੇਕ ਤਰਾ ਦੀ ਸਹੂਲਤਾਂ ਮਹੁਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵਹੀਲਚੇਅਰ ਦੀ ਵਿਵਸਥਾ, ਚੋਣ ਕੇਂਦਰ ਵਿਚ ਰੈਂਪ ਅਤੇ ਟ੍ਰਾਂਸਪੋਰਟ ਦੀ ਸਹੂਲਤ ਸ਼ਾਮਿਲ ਹੈ|
ਸ੍ਰੀ ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲੋਕਸਭਾ ਆਮ ਚੋਣ-2019 ਵਿਚ ਚੋਣ ਕੀਤੇ ਅਪਾਹਰ ਵੋਟਰਾਂ ਦੀ ਗਿਣਤੀ 1 ਲੱਖ 4 ਹਜਾਰ ਸੀ| ਪੂਰੇ ਭਰ ਵਿਚ ਚਲਾਏ ਗਏ ਸਵੀਪ ਪ੍ਰੋਗ੍ਰਾਮਾਂ ਦੇ ਪਰਿਣਾਮਸਰੂਪ ਹੁਣ ਅਪਾਹਜ ਵੋਟਰਾਂ ਦੀ ਗਿਣਤੀ 1 ਲੱਖ 38 ਹਜਾਰ 196 ਹੋ ਗਈ ਹੈ| ਉਨਾਂ ਨੇ ਦਸਿਆ ਕਿ 4 ਅਕਤੂਬਰ, 2019 ਦੇ ਅਨੁਸਾਰ ਰਾਜ ਵਿਚ ਨੇਤਰਹੀਨ ਅਪਾਹਜ ਵੋਟਰ 11,660, ਬੋਲਣ ਅਤੇ ਸੁਨਣ ਤੋਂ ਅਸਮਰਥ ਅਪਾਹਜਵੋਟਰ 8428, ਚਲਣ ਵਿਚ ਅਸਮਰਥ ਅਪਾਹਜ ਵੋਟਰ 79537ਅਤੇ ਹੋਰ ਅਪਾਹਜ ਵੋਟਰ 38,571 ਹਨ| ਉਨਾਂ ਨੇ ਦਸਿਆ ਕਿ ਸਾਰੇ ਅਪਾਹਜ ਵੋਟਰਾਂ ਨੂੰ ਚੋਣ ਕੇਂਦਰ ਤਕ ਲਿਆਉਣ ਅਤੇ ਮੁੜ ਘਰ ਛੱਡਣ ਲਈ ਵਾਹਨ ਦੀ ਸਹੂਲਤ ਮਹੁਈਆ ਕਰਵਾਈ ਜਾਵੇਗੀ ਅਤੇ ਜੋ ਵੋਟਰ ਚੱਲਣ ਵਿਚ ਅਸਮਰਥ ਹਨ, ਉਨਾਂ ਅਪਾਹਜ ਵੋਟਰਾਂ ਨੂੰ ਵਹੀਲਚੇਅਰ ਵੀ ਮਹੁਈਆ ਕਰਵਾਈ ਜਾਵੇਗੀ| ਹਰੇਕ ਚੋਣ ਕੇਂਦਰ ‘ਤੇ ਰੈਂਮ ਦੀ ਵਿਵਸਥਾ ਵੀ ਕੀਤੀ ਜਾਵੇਗੀ| ਇਸ ਦੇ ਨਾਲ ਹੀ, ਉਨਾਂ ਦੀ ਸਹਾਇਤਾ ਲਈ ਐਨ.ਸੀ.ਸੀ. ਅਤੇ ਰੈਡ ਕ੍ਰਾਸ ਵਾਲੰਟੀਅਰਸ ਦੀ ਵੀ ਵਿਵਸਥਾ ਕੀਤੀ ਜਾਵੇਗੀ|
ਉਨਾਂ ਨੇ ਦਸਿਆ ਕਿ ਜੋ ਅਪਾਹਜ ਵੋਟਰ ਚੋਣ ਕੇਂਦਰ ਤਕ ਜਾਣ ਅਤੇ ਘਰ ਵਾਪਸ ਆਉਣ ਲਈ ਟ੍ਰਾਂਸਪੋਰਟ ਦੀ ਸਹੂਲਤ ਅਤੇ ਵਹੀਲਚੇਅਰ ਦੀ ਸਹੂਲਤ ਚਾਹੁੰਦੇ ਹਨਠ ਉਨਾਂ ਨੁੰ ਜਿਲਾ ਪ੍ਰਸਾਸ਼ਨ ਨੂੰ 4 ਤੋਂ 5 ਦਿਨ ਪਹਿਲਾਂ ਸੂਚਿਤ ਕਰਨਾ ਹੋਵੇਗਾ| ਇਸ ਤੋਂ ਇਲਾਵਾ, ਪੀ.ਡਬਲਿਯੂ.ਡੀ. ਮੋਬਾਇਲ ਐਪ ਰਾਹੀਂ ਵੀ ਇਨਾਂ ਸਹੂਲਤਾਂ ਲਈ ਮੰਗ ਕਰ ਸਕਦੇ ਹਨ|
ਸ੍ਰੀ ਅਨੁਰਾਗ ਅਗਰਵਾਲ ਨੜੇ ਦਸਿਆ ਕਿ ਨੇਤਰਹੀਨ ਅਪਾਹਜ ਵੋਟਰ ਅਤੇ ਉਹ ਅਪਾਹਜ ਵੋਟਰ ਜੋ ਮਸ਼ੀਨ ਦਾ ਬਟਨ ਦਬਾ ਕੇ ਵੋਟ ਪਾਉਣ ਵਿਚ ਅਸਮਰਥ ਹਨ, ਉਹ ਵੋਟ ਪਾਉਣ ਲਈ ਆਪਣੇ ਨਾਲ ਇਕ ਸਹਿਯੋਗੀ ਨੂੰ ਲੈ ਕੇ ਜਾ ਸਕਦੇ ਹਨ| ਸਹਿਯੋਗੀ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ|
ਉਨਾਂ ਨੇ ਦਸਿਆ ਕਿ ਅਪਾਹਜ ਵੋਟਰ ਜੋ ਖੁਦ ਮਸ਼ੀਨ ਦਾ ਬਟਨ ਦਬਾ ਕੇ ਵੋਟ ਪਾਉਣ ਵਿਚ ਸਮਰਥ ਹਨ, ਉਨਾਂ ਵੋਟਰਾਂ ਦੇ ਨਾਲ ਆਉਣ ਵਾਲੇ ਸਹਿਯੋਗੀ ਅਪਾਹਜ ਵੋਟਰ ਨੂੰ ਵੋਟਿੰਗ ਰੂਮ ਤਕ ਲੈ ਜਾ ਸਕਦੇ ਹਨ ਪਰ ਸਹਿਯੋਗੀ ਵੋਟਿੰਗ ਰੂਮ ਦੇ ਅੰਦਰ ਨਹੀਂ ਜਾ ਸਕਦੇ ਹਨ|