ਮਨਪ੍ਰੀਤ ਸਿੰਘ ਬਾਦਲ ਵੱਲੋਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਸ਼ਰਧਾਂਜਲੀ..

ਚੰਡੀਗੜ•, 12 ਅਕਤੂਬਰ :

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ‘ਬਾਰਡਰ’ ਫ਼ਿਲਮ ਦੇ ਨਿਰਮਾਤਾ ਜੇ.ਪੀ. ਦੱਤਾ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਸੈਕਟਰ-34 ਚੰਡੀਗੜ• ਵਿਖੇ ਮਹਾਵੀਰ ਚੱਕਰ ਐਵਾਰਡੀ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਪਹਿਲੀ ਬਰਸੀ ਸਬੰਧੀ ਕਰਵਾਏ ਸਮਾਗਮ ਮੌਕੇ ਸ਼ਾਮਲ ਹੋਏ। ਦੱਸਣਯੋਗ ਹੈ ਕਿ ਲੌਂਗੇਵਾਲਾ ਦੀ ਇਤਿਹਾਸਕ ਜੰਗ ਦੇ ਨਾਇਕ ਬ੍ਰਿਗੇਡੀਅਰ ਚਾਂਦਪੁਰੀ ਦਾ 17 ਨਵੰਬਰ, 2018 ਨੂੰ ਦੇਹਾਂਤ ਹੋ ਗਿਆ ਸੀ।
ਵਿੱਤ ਮੰਤਰੀ ਨੇ ਕਿਹਾ ਕਿ ਬ੍ਰਿਗੇਡੀਅਰ ਚਾਂਦਪੁਰੀ ਅਜਿਹੇ ਵਿਅਕਤੀ ਸਨ ਜਿਨ•ਾਂ ਨੇ ਲੜਾਈ ਦੌਰਾਨ ਹਰ ਤਰ•ਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਭਾਰਤੀ ਚੌਂਕੀ ਦਾ ਬਚਾਅ ਕੀਤਾ ਸੀ। ਵਿੱਤ ਮੰਤਰੀ ਨੇ ਬ੍ਰਿਗੇਡੀਅਰ ਚਾਂਦਪੁਰੀ ਦੀ ਯਾਦ ਵਿੱਚ ਉਨ•ਾਂ ਦੇ ਜੱਦੀ ਪਿੰਡ ਵਿੱਚ ਯਾਦਗਾਰ ਬਣਾਉਣ ਲਈ 25 ਲੱਖ ਦਾ ਚੈੱਕ ਵੀ ਸੌਂਪਿਆ। ਉਨ•ਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਸਾਰੀ ਸ਼ੁਰੂ ਹੋਣ ਤੋਂ ਬਾਅਦ ਉਹ ਹੋਰ ਰਾਸ਼ੀ ਵੀ ਜਾਰੀ ਕਰਨਗੇ। ਜੇ.ਪੀ. ਦੱਤਾ ਨੇ ਜੰਗੀ ਨਾਇਕ ਦੀਆਂ ਬਾਰਡਰ ਫਿਲਮ ਦੀ ਸ਼ੂਟਿੰਗ ਸਮੇਂ ਦੀਆਂ ਕਈ ਯਾਦਾਂ ਤਾਜ਼ਾ ਕੀਤੀਆਂ ਅਤੇ ਕਿਹਾ ਕਿ ਬ੍ਰਿਗੇਡੀਅਰ ਚਾਂਦਪੁਰੀ ਨੇ ਸਾਡੇ ਸਾਰਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਬ੍ਰਿਗੇਡੀਅਰ ਚਾਂਦਪੁਰੀ ਦੀ ਇਸ ਪਹਿਲੀ ਬਰਸੀ ਮੌਕੇ ਰਾਜਨੀਤਿਕ, ਕਾਰੋਬਾਰ, ਪੱਤਰਕਾਰੀ ਅਤੇ ਸਮਾਜਿਕ ਖੇਤਰ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਬ੍ਰਿਗੇਡੀਅਰ ਚਾਂਦਪੁਰੀ ਦੇ ਪਰਿਵਾਰ ਨੇ ਸ੍ਰੀ ਬਾਦਲ ਦਾ ਧੰਨਵਾਦ ਕੀਤਾ।
————-

ਰਾਣਾ ਕੇ.ਪੀ. ਸਿੰਘ ਵਲੋਂ ਭਗਵਾਨ ਵਾਲਮੀਕਿ ਜੈਅੰਤੀ ਦੀ ਵਧਾਈ
ਚੰਡੀਗੜ, 12 ਅਕਤੂਬਰ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਮੂਹ ਪੰਜਾਬੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਇਕ ਆਦਰਸ਼ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ ਹੈ।
ਇੱਥੋਂ ਜਾਰੀ ਇਕ ਸੰਦੇਸ਼ ਵਿਚ ਉਨ•ਾਂ ਕਿਹਾ ਕਿ ਮਹਾਂ ਕਾਵਿ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ ਭਾਰਤੀ ਸੱਭਿਆਚਾਰ ਦੀ ਅਹਿਮ ਮਿਸਾਲ ਹਨ। ਉਨ•ਾਂ ਕਿਹਾ ਕਿ ਰਮਾਇਣ ਸਮੁੱਚੀ ਮਾਨਵਤਾ ਲਈ ਮਾਨਵੀ ਕਦਰਾਂ ਕੀਮਤÎਾਂ ਦਾ ਮਹੱਤਵਪੂਰਨ ਖਜ਼ਾਨਾ ਹੈ। ਭਗਵਾਨ ਵਾਲਮੀਕਿ ਜੀ ਇਕ ਮਹਾਨ ਰੂਹਾਨੀ ਦੂਤ ਸਨ, ਜਿਨ•ਾਂ ਹਮੇਸ਼ਾ ਸਮਾਜਿਕ ਬਰਾਬਰੀ, ਫਿਰੂਕ ਇਕਸੁਰਤਾ ਅਤੇ ਦਬੇ ਕੁਚਲੇ ਵਰਗ ਦੀ ਭਲਾਈ ਦਾ ਸੰਦੇਸ਼ ਦਿੱਤਾ।
ਉਨਾਂ ਸਮੂਹ ਲੋਕÎਾਂ ਨੂੰ ਇਸ ਪਵਿੱਤਰ ਦਿਹਾੜੇ ਨੂੰ ਜਾਤ ਪਾਤ, ਰੰਗ ਅਤੇ ਨਸਲ ਭੇਦ ਭਾਵ ਦੀ ਸੌੜੀ ਸੋਚ ਤੋਂ ਉੱਪਰ ਉੱਠਕੇ ਮਨਾਉਣ ਦਾ ਸੱਦਾ ਦਿੱਤਾ।
———-

‘ਖੇਲੋ ਇੰਡੀਆ ਯੂਥ ਗੇਮਜ਼-2020’
ਪੰਜਾਬ ਦੀਆਂ ਟੀਮਾਂ ਲਈ ਚੋਣ ਟਰਾਇਲ 13 ਤੋਂ 19 ਅਕਤੂਬਰ ਤੱਕ ਲਏ ਜਾਣਗੇ
ਪੰਜਾਬ ਖੇਲੋ ਇੰਡੀਆ ਗੇਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ : ਰਾਣਾ ਗੁਰਮੀਤ ਸਿੰਘ ਸੋਢੀ
ਚੰਡੀਗੜ•, 12 ਅਕਤੂਰ :
‘ਖੇਲੋ ਇੰਡੀਆ ਯੂਥ ਗੇਮਜ਼-2020’ ਗੁਹਾਟੀ (ਅਸਾਮ) ਵਿਖੇ 10 ਜਨਵਰੀ ਤੋਂ 22 ਜਨਵਰੀ, 2020 ਤੱਕ ਹੋਣ ਜਾ ਰਹੀਆਂ ਹਨ। ਪੰਜਾਬ ਦੀਆਂ ਟੀਮਾਂ ਲਈ ਚੋਣ ਟਰਾਇਲ 13 ਅਕਤੂਬਰ ਤੋਂ ਖੇਡ ਭਵਨ, ਸੈਕਟਰ-78, ਮੋਹਾਲੀ ਵਿਖੇ ਸ਼ੁਰੂ ਹੋਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ 13 ਅਕਤੂਬਰ, 2019 ਨੂੰ ਲੜਕਿਆਂ ਦੀ ਅੰਡਰ-17 ਗਰੁੱਪ ਦੀ ਬਾਸਕਟਬਾਲ ਟੀਮ ਅਤੇ ਲੜਕੇ ਤੇ ਲੜਕੀਆਂ ਦੀ ਅੰਡਰ-21 ਗਰੁੱਪ ਦੀ ਬਾਸਕਟਬਾਲ ਟੀਮ ਦੇ ਟਰਾਇਲ ਖੇਡ ਭਵਨ, ਸੈਕਟਰ-78 ਵਿਖੇ ਲਏ ਜਾਣਗੇ। ਉਨ•ਾਂ ਦੱਸਿਆ ਕਿ 14 ਅਕਤੂਬਰ ਨੂੰ ਲੜਕਿਆਂ ਦੀ ਅੰਡਰ-17 ਗਰੁੱਪ ਦੀ ਫੁੱਟਬਾਲ ਟੀਮ ਦੇ ਟਰਾਇਲ ਵੀ ਇਸੇ ਜਗ•ਾ ਹੀ ਲਏ ਜਾਣਗੇ। ਇਸੇ ਤਰ•ਾਂ 15 ਅਕਤੂਬਰ ਨੂੰ ਲੜਕੇ ਅਤੇ ਲੜਕੀਆਂ ਦੀ ਅੰਡਰ-21 ਗਰੁੱਪ ਦੀ ਫੁੱਟਬਾਲ ਟੀਮ ਦੇ ਟਰਾਇਲ ਅਤੇ 17 ਅਕਤੂਬਰ ਨੂੰ ਲੜਕੇ ਅਤੇ ਲੜਕੀਆਂ ਦੀ ਅੰਡਰ-21 ਗਰੁੱਪ ਦੀ ਵਾਲੀਬਾਲ ਟੀਮ ਦੇ ਟਰਾਇਲ ਵੀ ਉਕਤ ਦੱਸੀ ਥਾਂ ‘ਤੇ ਹੀ ਲਏ ਜਾਣਗੇ।
ਮੰਤਰੀ ਨੇ ਅੱਗੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੀ ਅੰਡਰ-17 ਗਰੁੱਪ ਦੀ ਹਾਕੀ ਟੀਮ ਅਤੇ ਲੜਕਿਆਂ ਦੀ ਅੰਡਰ-21 ਗਰੁੱਪ ਦੀ ਹਾਕੀ ਟੀਮ ਦੇ ਟਰਾਇਲ ਕ੍ਰਮਵਾਰ 18 ਅਤੇ 19 ਅਕਤੂਬਰ ਨੂੰ ਇੰਟਰਨੈਸ਼ਨਲ ਹਾਕੀ ਸਟੇਡੀਅਮ, ਸੈਕਟਰ-63, ਮੋਹਾਲੀ ਵਿਖੇ ਲਏ ਜਾਣਗੇ।
ਰਾਣਾ ਸੋਢੀ ਨੇ ਕਿਹਾ ਕਿ ਜਿਹੜੇ ਯੋਗ ਖਿਡਾਰੀ ਇਨ•ਾਂ ਟਰਾਇਲਾਂ ਵਿੱਚ ਭਾਗ ਲੈਣ ਦੇ ਇਛੁੱਕ ਹਨ ਉਹ ਰਜਿਸਟ੍ਰੇਸ਼ਨ ਲਈ ਸਵੇਰੇ 8 ਵਜੇ ਸਬੰਧਤ ਥਾਵਾਂ ‘ਤੇ ਜ਼ਿਲ•ਾ ਖੇਡ ਅਧਿਕਾਰੀ ਕੋਲ ਰਿਪੋਰਟ ਕਰਨ।
ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਲੜਕੀਆਂ ਦੀ ਅੰਡਰ-17 ਗਰੁੱਪ ਦੀ ਖੋ-ਖੋ ਟੀਮ ਦੇ ਟਰਾਇਲ ਪਿੰਡ ਭਨੌਰੀ ਕਲਾਂ, ਜ਼ਿਲ•ਾ ਸੰਗਰੂਰ ਵਿਖੇ 16 ਅਕਤੂਬਰ ਨੂੰ ਲਏ ਜਾਣਗੇ।
ਰਾਣਾ ਸੋਢੀ ਨੇ ਉਮੀਦ ਜਤਾਈ ਕਿ ਪੰਜਾਬ ਦੀਆਂ ਟੀਮਾਂ ਖੇਲੋ ਇੰਡੀਆਂ ਯੂਥ ਗੇਮਾਂ ਵਿੱਚ ਯਕੀਨਨ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਉੱਤਮ ਸਥਾਨ ਦਿਵਾਉਣ ਲਈ ਰਾਹ ਪੱਧਰਾ ਕਰਨਗੀਆਂ।
——————–

ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫਾ, ਇਕ ਨਵੰਬਰ ਤੋਂ ਮਹਿੰਗਾਈ ਭੱਤੇ ਵਿੱਚ ਤਿੰਨ ਫੀਸਦੀ ਵਾਧੇ ਦਾ ਐਲਾਨ
ਚੰਡੀਗੜ•, 12 ਅਕਤੂਬਰ
ਸੂਬੇ ਦੀਆਂ ਵਿੱਤੀ ਔਕੜਾਂ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਦੀਵਾਲੀ ਦੇ ਤੋਹਫੇ ਦਾ ਐਲਾਨ ਕੀਤਾ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੁਲਾਸਾ ਕੀਤਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (ਡੀ.ਏ.) ਵਿੱਚ ਇਕ ਨਵੰਬਰ, 2019 ਤੋਂ ਤਿੰਨ ਫੀਸਦੀ ਦਾ ਵਾਧਾ ਹੋਵੇਗਾ। ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਨੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਇਹ ਵਾਧਾ ਕਰਨ ਦੇ ਹੁਕਮ ਦਿੱਤੇ ਹਨ।
ਵਿੱਤ ਮੰਤਰੀ ਨੇ ਕਿਹਾ,”ਇਸ ਵਾਧੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ‘ਤੇ ਸਾਲਾਨਾ 480 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।” ਉਨ•ਾਂ ਕਿਹਾ ਕਿ ਸੂਬਾ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਵਿੱਚ ਵਾਧੇ ਦੇ ਫੈਸਲਾ ਇਤਫਾਕਵੱਸ ਦੀਵਾਲੀ ਦੇ ਖੁਸ਼ੀਆਂ ਭਰੇ ਤਿਉਹਾਰ ਦੌਰਾਨ ਲਾਗੂ ਹੋਣ ਜਾ ਰਿਹਾ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਪੂਰਨ ਤੌਰ ‘ਤੇ ਵਚਨਬੱਧ ਹੈ ਅਤੇ ਸੂਬੇ ਦੇ ਅਰਥਚਾਰੇ ਦੀ ਮੌਜੂਦਾ ਸਥਿਤੀ ਦੇ ਬਾਵਜੂਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਏ ਦੇ ਨਿਪਟਾਰੇ ਨੂੰ ਯਕੀਨੀ ਬਣਾਉਣਾ ਜਾਰੀ ਰੱਖੇਗੀ।
———-

ਕੈਪਟਨ ਅਮਰਿੰਦਰ ਸਿੰਘ ਵੱਲੋਂ ਭਗਵਾਨ ਵਾਲਮੀਕਿ ਜੈਅੰਤੀ ਮੌਕੇ ਲੋਕਾਂ ਨੂੰ ਵਧਾਈ
ਚੰਡੀਗੜ•, 12 ਅਕਤੂਬਰ:
Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ”ਆਦਿ ਕਵੀ” ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਮੌਕੇ ‘ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਭਗਵਾਨ ਵਾਲਮੀਕਿ ਜੀ ਦੀ ਅਮਰ ਰਚਨਾ ਰਾਮਾਇਣ ਦੀਆਂ ਮਹਾਨ ਸਿੱਖਿਆਵਾਂ ਦੀ ਯਾਦ ਦਿਵਾਉਂਦਿਆਂ ਲੋਕਾਂ ਨੂੰ ਇਸ ਮਹਾਨ ਪ੍ਰਾਚੀਨ ਗ੍ਰੰਥ ਵਿੱਚ ਦਰਸਾਈਆਂ ਇਨ•ਾਂ ਸਿੱਖਿਆਵਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਨੇ ਮਹਾਨ ਗ੍ਰੰਥ ਰਮਾਇਣ ਵਿੱਚ ਦਰਜ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਇਸ ਵਿੱਚ ਦਰਸਾਏ ਗਏ ਸਚਾਈ ਅਤੇ ਨੇਕੀ ਦੇ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਇਸ ਪਵਿੱਤਰ ਦਿਹਾੜੇ ਨੂੰ ਆਪਸੀ ਭਾਈਚਾਰੇ, ਸ਼ਾਤੀ ਅਤੇ ਸਦਭਾਵਨਾ ਦੀ ਭਾਵਨਾ ਨਾਲ ਰਲ ਮਿਲ ਕੇ ਮਨਾਉਣ ਦਾ ਸੱਦਾ ਦਿੱਤਾ ਹੈ।