ਹਰਿਆਣਾ ਸਰਕਾਰ ਨੇ ਤਿੰਨ ਆਈਏਐਸ ਅਤੇ 6 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ..

ਹਰਿਆਣਾ ਸਰਕਾਰ ਨੇ ਤਿੰਨ ਆਈਏਐਸ ਅਤੇ 6 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ.
ਚੰਡੀਗੜ, 19 ਸਤੰਬਰ – ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਤਿੰਨ ਆਈਏਐਸ ਅਤੇ 6 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ|
ਸਿੰਚਾਈ ਤੇ ਜਲ ਸਰੋਤ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਐਚਐਸਐਮਆਈਟੀਸੀ ਦੇ ਪ੍ਰਬੰਧ ਨਿਦੇਸ਼ਕ, ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ ਅਤੇ ਮੁੱਖ ਮੰਤਰੀ ਚੋਣ ਅਧਿਕਾਰੀ ਦੇ ਨਾਲ ਨਿਯੁਕਤ ਰਾਜ ਨਾਰਾਇਣ ਕੌਸ਼ਿਕ ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਕਾਡਾ ਦਾ ਪ੍ਰਸ਼ਾਸਕ ਲਗਾਇਆ ਹੈ|
ਨਿਯੁਕਤੀ ਦੀ ਉਡੀਕ ਕਰ ਰਹੇ ਅਜੈ ਸਿੰਘ ਤੋਮਰ ਨੂੰ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦਾ ਵਿਸ਼ੇਸ਼ ਸਕੱਤਰ ਲਗਾਇਆ ਹੈ|
ਨਿਯੁਕਤੀ ਦੀ ਉਡੀਕ ਕਰ ਰਹੇ ਵੀਰੇਂਦਰ ਲਾਠਰ ਨੂੰ ਖੁਰਾਕ ਤੇ ਦਵਾਈ ਪ੍ਰਸ਼ਾਸਨ ਵਿਭਾਗ ਦਾ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਲਗਾਇਆ ਹੈ|
ਗੁਰੂਗ੍ਰਾਮ ਦੇ ਮੁੱਖ ਪ੍ਰੋਟੋਕਾਲ ਅਧਿਕਾਰੀ ਸੁਰੇਂਦਰ ਸਿੰਘ-1 ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਗੁਰੂਗ੍ਰਾਮ ਨਗਰ ਨਿਗਮ ਦਾ ਵਧੀਕ ਕਮਿਸ਼ਨਰ ਲਗਾਇਆ ਹੈ|
ਸਾਂਪਲਾ ਦੇ ਉਪ-ਮੰਡਲ ਅਧਿਕਾਰੀ (ਸਿਵਲ) ਤੇ ਵਧੀਕ ਕਲੈਕਟਰ ਅਤੇ ਰੋਹਤਕ ਪੀਜੀਆਈਐਮਐਸ ਦੇ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਮਹੇਂਦਰ ਪਾਲ ਨੂੰ ਪੀਜੀਆਈਐਮਐਸ ਦਾ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਲਗਾਇਆ ਹੈ|
ਯਮੁਨਾਨਗਰ ਦੇ ਸਿਟੀਮੈਜੀਸਟ੍ਰੇਟ ਬਿਜੇਂਦਰ ਹੁੱਡਾ ਨੂੰ ਜੀਂਦ ਦਾ ਸਿਟੀ ਮੈਜੀਸਟ੍ਰੇਟ ਲਗਾਇਆ ਹੈ|
ਸੋਨੀਪਤ ਦੇ ਜਿਲਾ ਪਰਿਸ਼ਦ ਤੇ ਡੀਆਰਡੀਏ ਸੋਨੀਪਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਰੇਂਦਰ ਪਾਲ ਨੂੰ ਸਾਂਪਲਾ ਦਾ ਉਪ-ਮੰਡਲ ਅਧਿਕਾਰੀ (ਸਿਵਲ) ਅਤੇ ਸੋਨੀਪਤ ਦੇ ਜਿਲਾ ਪਰਿਸ਼ਦ ਤੇ ਡੀਆਰਡੀਏ ਸੋਨੀਪਤ ਦਾ ਮੁੱਖ ਕਾਰਜਕਾਰੀ ਅਧਿਕਾਰੀ ਲਗਾਇਆ ਹੈ|
ਯਮੁਨਾਨਗਰ ਦੇ ਜਿਲਾ ਪਰਿਸ਼ਦ ਤੇ ਡੀਆਰਡੀJ ਯਮੁਨਾਨਗਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਜੀਂਦ ਦੇ ਸਿਟੀ ਮੈਜੀਸਟ੍ਰੇਟ ਸੋਨੂੰ ਰਾਮ ਨੂੰ ਯਮੁਨਾਨਗਰ ਦੇ ਜਿਲਾ ਪਰਿਸ਼ਦ ਤੇ ਡੀਆਰਡੀਏ ਯਮੁਨਾਨਗਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਯਮੁਨਾਨਗਰ ਦਾ ਸਿਟੀ ਮੈਜੀਸਟ੍ਰੇਟ ਲਗਾਇਆ ਹੈ|
ਭਿਵਾਨੀ ਦੇ ਉਪ-ਮੰਡਲ ਅਧਿਕਾਰੀ (ਸਿਵਲ) ਸਤੀਸ਼ ਕੁਮਾਰ ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ ਦਾ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਲਗਾਇਆ ਹੈ|

*****
ਹਰਿਆਣਾ ਦੇ ਮੁੱਖ ਮੰਤਰੀ ਨੇ ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ ਦਾ ਠਹਿਰਾਓ ਯਮੁਨਾਨਗਰ-ਜਗਾਧਾਰੀ ਕਰਨ ਲਈ ਧੰਨਵਾਦ ਕੀਤਾ
ਚੰਡੀਗੜ, 19 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਰੇਲ ਅਤੇ ਵਪਾਰ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦਾ ਰੇਲ ਗੱਡੀ ਨੰਬਰ 19325/19326 ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ ਦੇ ਯਮੁਨਾਨਗਰ-ਜਗਾਧਾਰੀ ਵਿਚ ਠਹਿਰਾਓ ਲਈ ਧੰਨਵਾਦ ਕੀਤਾ ਹੈ|
ਇਸ ਸਬੰਧ ਵਿਚ ਕੇਂਦਰੀ ਰੇਲ ਅਤੇ ਵਪਾਰ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਇਹ ਜਾਣਕਾਰੀ ਇਕ ਪੱਤਰ ਰਾਹੀਂ ਦਿੱਤੀ ਅਤੇ ਦਸਿਆ ਕਿ ਮੰਤਰਾਲੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ 6 ਮਹੀਨੇ ਦੇ ਸਮੇਂ ਲਈ ਰੇਲ ਗੱਡੀ ਨੰਬਰ 19325/19326 ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ ਦੇ ਯਮੁਨਾਨਗਰ-ਜਗਾਧਾਰੀ ਵਿਚ ਪ੍ਰਯੋਗ ਵੱਜੋਂ ਠਹਿਰਾਓ ਕੀਤਾ ਜਾਵੇਗਾ| ਇਸ ਨਾਲ ਯਾਤਰੀਆਂ ਨੂੰ ਵਧੀਆ ਕਨੈਕਟਿਵਿਟੀ ਮਹੁੱਇਆ ਹੋਵੇਗੀ|
ਵਰਣਨਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਯਮੁਨਾਨਗਰ-ਜਗਾਧਾਰੀ ਵਿਚ ਇਸ ਰੇਲ ਗੱਡੀ ਦੇ ਠਹਿਰਾਓ ਲਈ ਰੇਲ ਮੰਤਰੀ ਨੂੰ ਪੱਤਰ ਵੀ ਲਿਖਿਆ ਸੀ|
ਸਲਸਵਿਹ/2019
ਹਰਿਆਣਾ ਸਰਕਾਰ ਨੇ ਕਲਰਕ ਆਸਾਮੀ ਲਈ ਆਯੋਜਿਤ ਹੋਣ ਵਾਲੀ ਪ੍ਰੀਖਿਆ ਲਈ ਐਚਸੀਐਸ ਅਧਿਕਾਰੀਆਂ ਨੂੰ ਵਿਸ਼ੇਸ਼ ਓਵਜਰਬਰ ਨਿਯੁਕਤ ਕਰਨ ਦੇ ਆਦੇਸ਼ ਦਿੱਤੇ
ਚੰਡੀਗੜ, 19 ਸਤੰਬਰ – ਹਰਿਆਣਾ ਸਰਕਾਰ ਨੇ 21 ਤੋਂ 23 ਸਤੰਬਰ ਵਿਚਕਾਰ ਕਲਰਕ ਆਸਾਮੀ ਲਈ ਆਯੋਜਿਤ ਹੋਣ ਵਾਲੀ ਪ੍ਰੀਖਿਆ ਵਿਚ ਐਚਸੀਐਸ ਅਧਿਕਾਰੀਆਂ ਨੂੰ ਵਿਸ਼ੇਸ਼ ਓਵਜਰਬਰ ਨਿਯੁਕਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਸਕੱਤਰ ਦਫ਼ਤਰ ਵੱਲੋਂ ਸੂਬੇ ਦੇ ਸਾਰੇ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਿਆ ਹੈ| ਉਨਾਂ ਦਸਿਆ ਕਿ ਪੱਤਰ ਅਨੁਸਾਰ ਸਬੰਧਤ ਜਿਲਾ ਪ੍ਰਸ਼ਾਸਨ ਨੂੰ ਆਪਣੇ ਅਧੀਨ ਐਚਸੀਐਸ ਅਧਿਕਾਰੀ ਨੂੰ ਜਿਲਾ ਵਿਚ ਹੋਣ ਵਾਲੀ ਪ੍ਰੀਖਿਆ ਦੇ ਹਰੇਕ ਕੇਂਦਰ ਲਈ ਵਿਸ਼ੇਸ਼ ਓਵਜਰਬਰ ਨਿਯੁਕਤ ਕਰਨਾ ਹੋਵੇਗਾ ਤਾਂ ਜੋ ਪ੍ਰੀਖਿਆ ਨੂੰ ਆਸਾਨੀ ਨਾਲ ਆਯੋਜਿਤ ਕਰਵਾਇਆ ਜਾ ਸਕੇ| ਹਰਿਆਣਾ ਰਾਜ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਸੂਬੇ ਦੇ ਵੱਖ-ਵੱਖ ਜਿਲਿਆਂ ਵਿਚ 21 ਤੋਂ 23 ਸਤੰਬਰ ਵਿਚਕਾਰ ਕਲਰਕ ਆਸਾਮੀ ਲਈ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ|
****

ਹਰਿਆਣਾ ਸਰਕਾਰ ਨੇ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਵਾਧੂ ਕਾਰਜਭਾਰ ਸੌਂਪਿਆ
ਚੰਡੀਗੜ, 19 ਸਤੰਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਤਿੰਨ ਆਈ.ਪੀ.ਐਸ. ਅਧਿਕਾਰੀਆਂ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਵਾਧੂ ਕਾਰਜਭਾਰ ਸੌਂਪਿਆ ਹੈ|
ਸਾਊਂਥ ਰੇਂਜ ਰਿਵਾੜੀ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਡਾ. ਆਰ.ਸੀ.ਮਿਸ਼ਰਾ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਏਡੀਜੀਪੀ, ਰਾਜ ਵਿਜੀਲੈਂਸ ਬਿਊਰੋ, ਪੰਚਕੂਲਾ ਦਾ ਵਾਧੂ ਕਾਰਜਭਾਰ ਸੌਂਪਿਆ ਹੈ|
ਹਰਿਆਣਾ ਪੁਲਿਸ ਅਕਾਦਮੀ, ਮਧੂਬਨ ਦੇ ਏਡੀਜੀਪੀ ਅੇਤ ਇੰਚਾਰਜ ਮਧੂਬਨ ਕੰਪਲੈਕਸ, ਫੋਰੈਂਸਿੰਕ ਵਿਗਿਆਨ ਲੈਬ, ਮਧੂਬਨ ਦੇ ਡਾਇਰੈਕਟਰ (ਵਾਧੂ ਕਾਰਜਭਾਰ), ਹਰਿਆਣਾ ਗਾਂ ਸੇਵਾ ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਕਾਂਤ ਜਾਧਵ ਨੂੰ ਉਨਾਂ ਨੇ ਮੌਜ਼ੂਦਾ ਕਾਰਜਭਾਰ ਤੋਂ ਇਲਵਾ ਰਾਜ ਅਪਰਾਧ ਰਿਕਾਰਡ ਬਿਊਰੋ, ਮਧੂਬਨ ਦੇ ਡਾਇਰੈਕਟਰ ਦਾ ਵਾਧੂ ਕਾਰਜਭਾਰ ਸੌਂਪਿਆ ਹੈ|
ਹਰਿਆਣਾ ਹਥਿਆਰਬੰਦ ਪੁਲਿਸ, ਮਧੂਬਨ, ਕਰਨਾਲ ਦੇ ਡਿਪਟੀ ਇੰਸਪੈਕਟਰ ਜਨਰਲ, ਕੁਲਵਿੰਦਰ ਸਿੰਘ ਨੂੰ ਡੀਆਈਜੀ, ਆਰਟੀਸੀ, ਭੋਂਡਸੀ, ਗੁਰੂਗ੍ਰਾਮ ਦਾ ਵਾਧੂ ਕਾਰਜਭਾਰ ਸੌਂਪਿਆ ਹੈ|

****
ਹਰਿਆਣਾ ਦੇ ਖਜਾਨਾ ਮੰਤਰੀ ਨੇ ਚੌਕੀਦਾਰਾਂ ਦੇ ਮਾਣਭੱਤਾ ਵੱਧਾਉਣ ਦਾ ਐਲਾਨ ਕੀਤਾ
ਚੰਡੀਗੜ, 19 ਸਤੰਬਰ – ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਪੇਂਡੂ ਚੌਕੀਦਾਰ ਸਰਕਾਰ ਦੀ ਕੜੀ ਦਾ ਇਕ ਅਹਿਮ ਹਿੱਸਾ ਹੁੰਦੇ ਹਨ ਅਤੇ ਉਨਾਂ ਦੀ ਜਿੰਮੇਵਾਰੀ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਨਾ ਸਿਰਫ ਉਨਾਂ ਦੇ ਮਹੀਨੇਵਾਰ ਮਾਣਭੱਤੇ ਵਿਚ ਵਰਣਨਯੋਗ ਵਾਧਾ ਕੀਤਾ, ਸਗੋਂ ਉਨਾਂ ਦੇ ਹੋਰ ਭੱਤੇ ਵੀ ਵੱਧਾਏ ਹਨ|
ਇਸ ਸਬੰਧ ਵਿਚ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਖਜਾਨਾ ਮੰਤਰੀ ਨੇ ਦਸਿਆ ਕਿ ਪੇਂਡੂ ਚੌਕੀਦਾਰਾਂ ਦਾ ਮਹੀਨੇਵਾਰ ਮਾਣਭੱਤਾ 3500 ਰੁਪਏ ਤੋਂ ਵੱਧਾ ਕੇ 7000 ਰੁਪਏ, ਵਰਦੀ ਭੱਤਾ 2500 ਰੁਪਏ ਸਾਲਾਨਾ, ਲਾਠੀ ਤੇ ਬੈਟਰੀ ਭੱਤਾ 1000 ਰੁਪਏ ਸਾਲਾਨਾ ਅਤੇ ਸਾਇਕਲ ਭੱਤਾ 3500 ਰੁਪਏ ਕੀਤਾ ਹੈ| ਉਨਾਂ ਕਿਹਾ ਕਿ ਹੁਣ ਸਰਕਾਰ ਨੇ ਪੇਂਡੂ ਚੌਕੀਦਾਰਾਂ ਨੂੰ ਆਪਣੇ ਸਬੰਧਤ ਖੇਤਰਾਂ ਵਿਚ ਹੋਈ ਮੌਤ ਦੀ ਸੂਚਨਾ ਰਜਿਸਟਰਡ ਕਰਵਾਉਣ ਦੇ ਬਦਲੇ ਵਿਚ 500 ਰੁਪਏ ਪ੍ਰਤੀ ਇੰਦਰਾਜ ਦਾ ਮਾਣਭੱਤਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਦਿੱਤੀ ਗਈ ਹੈ|
ਉਨਾਂ ਦਸਿਆ ਕਿ ਹਰਿਆਣਾ ਚੌਕੀਦਾਰੀ ਨਿਯਮ, 2003 ਦੇ ਤਹਿਤ ਚੌਕੀਦਾਰ ਵੱਲੋਂ ਜਨਮ ਤੇ ਮੌਤ ਦਾ ਰਜਿਸਟਰ ਤਿਆਰ ਕੀਤਾ ਜਾਵੇਗਾ ਅਤੇ ਚੌਕੀਦਾਰ ਵੱਲੋਂ ਉਸ ਦੀ ਮਹੀਨੇਵਾਰ ਰਿਪੋਰਟ ਜਿਲਾ ਮੈਜਿਸਟ੍ਰੇਟ ਨੂੰ ਭੇਜੀ ਜਾਂਦੀ ਹੈ| ਚੌਕੀਦਾਰ ਨੂੰ ਮੌਤ ਦੀ ਸੂਚਨਾ ਤੇ ਪੋਟਰਲ ‘ਤੇ ਅਪਡੇਟ ਕਰਨ ਦੇ ਬਦਲੇ ਵਿਚ ਇਸ ਰਕਮ ਵਿਚੋਂ 300 ਰੁਪਏ ਅਤੇ ਸਾਂਝਾ ਸੇਵਾ ਕੇਂਦਰ ਨੂੰ ਪੋਟਰਲ ਅਪਡੇਟ ਕਰਨ ਲਈ 50 ਰੁਪਏ ਅਤੇ ਪਿੰਡ ਪੰਚਾਇਤ ਨੂੰ 150 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ|

*****
ਹਰਿਆਣਾ ਸਰਕਾਰ ਨੇ ਸਬਸਿਡੀ ਦੀ ਦਰ ਨੂੰ 10 ਫੀਸਦੀ ਤੋਂ ਵੱਧਾ ਕੇ 25 ਫੀਸਦੀ ਕਰਨ ਦਾ ਫੈਸਲਾ ਕੀਤਾ
ਚੰਡੀਗੜ, 19 ਸਤੰਬਰ – ਹਰਿਆਣਾ ਸਰਕਾਰ ਨੇ ਹਰਿਆਣਾ ਮਹਿਲਾ ਵਿਕਾਸ ਨਿਗਮ ਰਾਹੀਂ ਨਿੱਜੀ ਕਰਜ਼ੇ ਦੇ ਤਹਿਤ ਦਿੱਤੀ ਜਾਣ ਵਾਲੀ ਸਬਸਿਡੀ ਦੀ ਦਰ ਨੂੰ 10 ਫੀਸਦੀ ਤੋਂ ਵੱਧਾ ਕੇ 25 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ|
ਹਰਿਆਣਾ ਮਹਿਲਾ ਵਿਕਾਸ ਨਿਗਮ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਬੰਧੀ ਇਕ ਪ੍ਰਸਤਾਵ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਵਾਨਗੀ ਦਿੱਤੀ ਹੈ|
ਬੁਲਾਰੇ ਨੇ ਦਸਿਆ ਕਿ ਨਿੱਜੀ ਕਰਜੇ ਦੇ ਤਹਿਤ 25 ਫੀਸਦੀ ਸਬਸਿਡੀ ਤੇ 10 ਫੀਸਦੀ ਲਾਭਕਾਰੀ ਦਾ ਹਿੱਸਾ ਅਤੇ ਕਰਜਾ ਦੀ ਬਾਕੀ 65 ਫੀਸਦੀ ਰਕਮ ਵਪਾਰਕ ਤੇ ਨੈਸ਼ਨਲ ਬੈਂਕਾਂ ਵੱਲੋਂ ਦਿੱਤੀ ਜਾਂਦੀ ਹੈ| ਉਨਾਂ ਕਿਹਾ ਕਿ ਅਨੁਸੂਚਿਤ ਜਾਤੀ ਦੀ ਮਹਿਲਾਵਾਂ ਲਈ ਕੁਲ ਕਰਜਾ ‘ਤੇ ਦਿੱਤੀ ਜਾਣ ਵਾਲੀ 25 ਫੀਸਦੀ ਦੀ ਵੱਧ ਤੋਂ ਵੱਧ ਸੀਮਾ ਕ੍ਰਮਵਾਰ 25,000 ਰੁਪਏ ਅਤੇ ਹੋਰ ਸ਼੍ਰੇਣੀਆਂ ਲਈ 10,000 ਰੁਪਏ ਨਿਰਧਾਰਿਤ ਕੀਤੀ ਹੈ| ਪਹਿਲਾਂ ਕੁਲ ਕਰਜਾ ‘ਤੇ 10 ਫੀਸਦੀ ਸਬਸਿਡੀ ਦੀ ਵੱਧ ਤੋਂ ਵੱਧ ਸੀਮਾ 5000 ਰੁਪਏ ਸੀ|
ਉਨਾਂ ਦਸਿਆ ਕਿ ਨਿੱਜੀ ਕਰਜਾ ਯੋਜਨਾ ਦੇ ਤਹਿਤ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਲਈ ਵੱਧ ਤੋਂ ਵੱਧ ਕਰਜਾ ਰਕਮ ਇਕ ਲੱਖ ਰੁਪਏ ਅਤੇ ਹੋਰ ਸ਼੍ਰੇਣੀਆਂ ਲਈ 40,000 ਰੁਪਏ ਨਿਰਧਾਰਿਤ ਕੀਤੀ ਹੈ|

*****
ਚੰਡੀਗੜ, 19 ਸਤੰਬਰ – ਹਰਿਆਣਾ ਸਕੂਲ ਸਿਖਿਆ ਬੋਰਡ ਨਾਲ ਸਬੰਧਿਤ ਜੋ ਸਕੂਲ, ਵਿਦਿਅਕ ਸ਼ੈਸ਼ਨ 2019-20 ਦੌਰਾਨ ਸੈਕੇਂਡਰੀ ਤਕ ਸਥਾਈ ਮਾਨਤਾ ਅਤੇ ਸੀਨੀਅਰ ਸੈਕੇਂਡਰੀ ਪੱਧਰ ਤਕ ਆਰਜੀ ਮਾਨਤਾ ਪ੍ਰਾਪਤ ਹੈ, ਅਜਿਹੇ ਸਕੂਲ ਕਲਾਸ ਦਸਵੀਂ ਤਕ ਦੀ ਨਿਰੰਤਰਤਾ ਫੀਸ/ਐਫੀਲੇਸ਼ਨ ਬਿਨੈ-ਪੱਤਰ 2000 ਰੁਪਏ ਬਿਨਾਂ ਕਿਸੀ ਲੇਟ ਫੀਸ ਸਮੇਤ 27 ਸਤੰਬਰ, 2019 ਤਕ ਬਿਨੈ ਕਰਦੇ ਹੋਏ ਕਲਾਸ ਨੌਵੀਂ ਤੇ ਦਸਵੀਂ ਤਕ ਆਪਣਾ ਐਨਰੋਲਮੈਂਟ ਅਤੇ ਦਸਵੀਂ ਦੇ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਫਾਰਮ ਭਰ ਸਕਦੇ ਹਨ|
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਿਖਿਆ ਵਿਭਾਗ, ਹਰਿਆਣਾ ਪੰਚਕੂਲਾ ਤੋਂ ਆਰਜੀ ਮਾਨਤਾ ਪ੍ਰਾਪਤ ਸਕੂਲਾਂ ਦੀ ਸੂਚੀ ਪ੍ਰਾਪਤ ਹੋਣ ਦੇ 10 ਦਿਨਾਂ ਦੇ ਅੰਦਰ-ਅੰਦਰ ਬਿਨਾਂ ਦੇਰੀ ਸਮੇਤ ਐਨਰੋਲਮੈਂਟ, ਐਫੀਲੇਸ਼ਨ ਅਤੇ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਫਾਰਮ ਭਰੇ ਜਾ ਸਕਦੇ ਹਨ|

ਹਰਿਆਣਾ ਸਰਕਾਰ ਨੇ ਚਾਰ ਆਈ.ਏ.ਐਸ ਅਤੇ ਦੋ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ
ਚੰਡੀਗੜ, 19 ਸਤੰਬਰ – ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਚਾਰ ਆਈ.ਏ.ਐਸ. ਅਤੇ ਦੋ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ|
ਮੱਛੀ ਵਿਭਾਗ ਦੇ ਡਾਇਰੈਕਟਰ ਜਨਰਲ (ਨਾਮਜਦ) ਰਾਜੀਵ ਰੰਜਨ ਨੂੰ ਸੈਰ ਸਪਾਟਾ ਵਿਭਾਗ ਦਾ ਡਾਇਰੈਕਟਰ ਜਨਰਲ ਅਤੇ ਸਕੱਤਰ ਲਗਾਇਆ ਹੈ|
ਸੈਰ ਸਪਾਟਾ ਵਿਭਾਗ ਦੀ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ (ਨਾਮਜਦ) ਅਨਿਤਾ ਯਾਦਵ ਨੂੰ ਫਰੀਦਾਬਾਦ ਮੈਟਰੋਪੋਲਿਟਨ ਵਿਕਾਸ ਅਥਾਰਿਟੀ, ਫਰੀਦਾਬਾਦ ਦਾ ਵਧੀਕ ਮੁੱਖ ਸਕੱਤਰ ਕਾਰਜਕਾਰੀ ਅਧਿਕਾਰੀ ਲਗਾਇਆ ਹੈ|
ਗੁਰੂਗ੍ਰਾਮ ਦੇ ਵਧੀਕ ਕਿਰਤ ਕਮਿਸ਼ਨਰ ਰਾਮ ਕੁਮਾਰ ਸਿੰਘ ਨੂੰ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਪਲਵਲ ਦਾ ਵਧੀਕ ਡਿਪਟੀ ਕਮਿਸ਼ਨਰ ਅਤੇ ਆਰ.ਟੀ.ਏ., ਪਲਵਲ ਦਾ ਸਕੱਤਰ ਨਿਯੁਕਤ ਕੀਤਾ ਹੈ|
ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਖੁਰਾਕ ਅਤੇ ਔਸ਼ਧੀ ਪ੍ਰਸਾਸ਼ਨ ਵਿਭਾਗ ਦੇ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਲਲਿਤ ਕੁਮਾਰ ਨੂੰ ਸ਼ਹਿਰੀ ਸਥਾਨਕ ਵਿਭਾਗ ਦਾ ਨਿਦੇਸ਼ਕ ਤੇ ਵਧੀਕ ਸਕੱਤਰ ਅਤੇ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਅਤੇ ਰਾਜ ਸ਼ਹਿਰੀ ਵਿਕਾਸ ਅਥਾਰਿਟੀ ਹਰਿਆਣਾ ਦਾ ਮਿਸ਼ਨ ਨਿਦੇਸ਼ਕ ਲਗਾਇਆ ਹੈ|
ਪਲਵਲ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਪਲਵਲ ਆਰ.ਟੀ.ਏ. ਦੇ ਸਕੱਤਰ ਦਿਨੇਸ਼ ਸਿੰਘ ਯਾਦਵ ਨੂੰ ਗੁਰੂਗ੍ਰਾਮ ਨਗਰ ਨਿਗਮ ਦਾ ਵਧੀਕ ਕਮਿਸ਼ਨਰ ਨਿਯੁਕਤ ਕੀਤਾ ਹੈ|
ਗੁਰੂਗ੍ਰਾਮ ਮੈਟਰੋਪੋਲਿਟਨ ਸਿਟੀ ਬੱਸ ਲਿਮੀਟੇਡ, ਗੁਰੂਗ੍ਰਾਮ ਅਤੇ ਜੀ.ਐਮ.ਡੀ.ਏ., ਗੁਰੂਗ੍ਰਾਮ ਦੇ ਸੰਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਅਸ਼ੋਕ ਕੁਮਾਰ ਬੰਸਲ ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਸੋਨੀਪਤ ਨਗਰ ਨਿਗਮ ਦਾ ਕਮਿਸ਼ਨਰ ਲਗਾਇਆ ਹੈ|

****

ਪਾਲ-ਗੜਰਿਆ ਸਮਾਜ ਨੇ ਵਿਧਾਨ ਸਭਾ ਸਪੀਕਰ ਦਾ ਸਮਾਜ ਨੂੰ ਐਸ.ਸੀ. ਕੈਟਾਗਰੀ ਵਿਚ ਸ਼ਾਮਿਲ ਹੋਣ ‘ਤੇ ਧੰਨਵਾਦ ਕੀਤਾ
ਚੰਡੀਗੜ, 19 ਸਤੰਬਰ – ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਵਾਦੀ ਸੋਚ ਨਾਲ ਅੱਜ ਹਰ ਭਾਰਤੀ ਆਪਣੇ ਆਪ ‘ਤੇ ਮਾਣ ਮਹਿਸੂਸ ਕਰ ਰਿਹਾ ਹੈ| ਸ੍ਰੀ ਮੋਦੀ ਨੇ ਕਸ਼ਮੀਰ ਤੋਂ ਅਨੂਛੇਦ 370 ਤੇ 35ਏ ਨੂੰ ਹਟਾ ਕੇ ਪੂਰੇ ਦੇਸ਼ ਨੂੰ ਇੱਕਠਾ ਕਰ ਦਿੱਤਾ ਹੈ|
ਉਹ ਅੱਜ ਯਮੁਨਾਨਗਰ ਜਿਲੇ ਦੇ ਪਿੰਡ ਭੂੜਮਾਜਰਾ ਵਿਚ ਆਯੋਜਿਤ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ| ਇਸ ਮੌਕੇ ‘ਤੇ ਪਾਲ-ਗੜਰਿਆ ਸਮਾਜ ਨੇ ਉਨਾਂ ਦੇ ਸਮਾਜ ਨੂੰ ਐਸ.ਸੀ. ਕੈਟਾਗਰੀ ਵਿਚ ਸ਼ਾਮਿਲ ਕਰਨ ਲਈ ਸਪੀਕਰ ਦਾ ਧੰਨਵਾਦ ਪ੍ਰਗਟਾਇਆ| ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਲੋਗ ਵੱਡੇ ਪੈਮਾਨੇ ‘ਤੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ| ਮੁੱਖ ਮੰਤਰੀ ਮਨੋਹਰ ਲਾਲ ਨੇ ਪੂਰੇ ਹਰਿਆਣਾ ਵਿਚ ਇਕ ਸਮਾਨ ਵਿਕਾਸ ਕੰਮ ਕਰਵਾ ਰਹੇ ਹਨ| ਸਕਸ਼ਮ ਯੋਜਨਾ ਦੇ ਤਹਿਤ 75000 ਨੌਜੁਆਨਾਂ ਨੂੰ ਰੁਜਗਾਰ ਉਪਲੱਬਧ ਕਰਵਾਇਆ ਗਿਆ| ਉਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਉਨਾਂ ਦੀ ਕਣਕ ਅਤੇ ਜੀਰੀ ਦੀ ਫਸਲ ਦਾ ਸਹਾਇਕ ਮੁੱਲ ਮੌਜੂਦਾ ਸਰਕਾਰ ਨੇ ਗਧਾਇਆ ਹੈ| ਫਸਲਾਂ ਦੇ ਵੱਧ ਮੁੱਲ ਮਿਲਨ ਨਾਲ ਕਿਸਾਨ ਖੁਸ਼ਹਾਲ ਹੋ ਰਹੇ ਹਨ|

ਹਰਿਆਣਾ ਪੁਲਿਸ ਦੀ ਦੁਰਗਾ ਸ਼ਕਤੀ ਐਪ ਨੂੰ ਆਈ.ਟੀ. ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ
ਚੰਡੀਗੜ, 19 ਸਤੰਬਰ – ਹਰਿਆਣਾ ਪੁਲਿਸ ਦੀ ਦੁਰਗਾ ਸ਼ਕਤੀ ਐਪ ਨੂੰ ਸਿਰਫ 18 ਦਿਨਾਂ ਦੇ ਅੰਤਰਾਲ ਤੋਂ ਬਾਅਦ ਇਕ ਵਾਰ ਫਿਰ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਕਰਨ ਵਾਲੀ ਸੱਭ ਤੋਂ ਵਧੀਆ ਈ-ਪਹਿਲ ਮੰਨਦੇ ਹੋਏ ਮੁੰਬਈ ਵਿਚ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਆਈ.ਟੀ. ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਹੈ|
ਹਰਿਆਣਾ ਪੁਲਿਸ ਦੇ ਇਕ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੀ.ਆਈ.ਡੀ. ਵਿਭਾਗ ਦੇ ਪ੍ਰਮੁੱਖ ਤੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਅਨਿਲ ਕੁਮਾਰ ਰਾਓ ਨੇ ਬੰਬੇ ਐਗਜੀਵਿਸ਼ਨ ਸੈਂਟਰ ਮੁੰਬਈ ਵਿਚ ਆਯੋਜਿਤ ਇੰਫੋਕਾਮ ਇਵੇਂਟ ਦੌਰਾਨ ਹਰਿਆਣਾ ਪੁਲਿਸ ਵੱਲੋਂ ਇਹ ਸਨਮਾਨ ਪ੍ਰਾਪਤ ਕੀਤਾ|
ਵਰਨਣਯੋਗ ਹੈ ਕਿ ਪਿਛਲੇ 30 ਅਗਸਤ ਨੂੰ ਨਵੀਂ ਦਿੱਲੀ ਵਿਚ ਆਯੋਜਿਤ ਸਕਾਚ ਸਮਿਟ-2019 ਦੌਰਾਨ ‘ਦੁਰਗਾ ਐਪ ਨੂੰ ਸਕਾਚ ਗਵਰਨੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ| ਇਸ ਤੋਂ ਪਹਿਲਾਂ ਵੀ ਅਗਸਤ ਮਹੀਨੇ ਵਿਚ ਹੀ ਸਿਖਲਾਈ, ਸਮਰੱਥਾ ਨਿਰਮਾਣ ਅਤੇ ਸਮੂਦਾਇਕ ਪੁਲਿਸਿੰਗ ਦੇ ਖੇਤਰ ਵਿਚ ਵਰਨਣਯੋਗ ਪਹਿਲ ਲਈ ਹਰਿਆਣਾ ਪੁਲਿਸ ਨੂੰ ਫਿੱਕੀ ਸਮਾਰ|ਟ ਪੁਲਿਸਿੰਗ ਐਵਾਰਡ ਨਾਲ ਨਵਾਜਿਆ ਗਿਆ ਸੀ|
ਦੋ ਪ੍ਰਤੀਸ਼ਿਠਿਤ ਪੁਰਸਕਾਰ ਨਾਲ ਨਵਾਜੇ ਜਾਣ ‘ਤੇ ਪੁਲਿਸ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਮਨੋਜ ਯਾਦਵ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗਲ ਹੈ ਕਿ ਰਾਜ ਪੁਲਿਸ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਯਤਨਾਂ ਨੂੰ ਕੌਮੀ ਪੱਧਰ ‘ਤੇ ਪ੍ਰਸੰਸਾਂ ਕੀਤੀ ਜਾ ਰਹੀ ਹੈ| ਉਨਾਂ ਨੇ ਦੁਰਗਾ ਸ਼ਕਤੀ ਟੀਮ ਨੂੰ ਵੀ ਵਧਾਈ ਦਿੱਤੀ|
ਮੁੱਖ ਮੰਤਰੀ ਮਨੋਹਰ ਲਾਲ ਵੱਲੋਂ 12 ਜੁਲਾਈ 2018 ਨੂੰ ਦੁਰਗਾ ਸ਼ਕਤੀ ਰੈਪਿਡ ਐਕਸ਼ਨ ਫੋਰਸ ਦੇ ਨਾਲ ਇਸ ਐਪ ਨੂੰ ਲਾਂਚ ਕੀਤਾ ਗਿਆ ਸੀ| ਮਹਿਲਾਵਾਂ ਇਸ ਐਪ ਰਾਹੀਂ ਪ੍ਰਾਪਤ ਜਾਣਕਾਰੀ ‘ਤੇ ਕੀਤੀ ਗਈ ਪੁਲਿਸ ਦੀ ਜਲਦ ਕਾਰਵਾਈ ਵਿਚ ਆਪਣਾ ਭਰੋਸਾ ਜਤਾ ਰਹੀਆਂ ਹਨ| 31 ਅਗਸਤ ਤਕ, ਪੂਰੇ ਰਾਜ ਵਿਚ 1,57,000 ਤੋਂ ਵੱਧ ਮਹਿਲਾਵਾਂ ਵੱਲੋਂ ਐਪ ਡਾਊਨਲੋਡ ਕੀਤਾ ਹੈ| ਐਪ ‘ਤੇ ਪ੍ਰਾਪਤ 791 ਸੰਦੇਸ਼ਾਂ ਤੇ ਕਾਲਾਂ ਦੇ ਆਧਾਰ ‘ਤੇ 53 ਐਫ.ਆਈ.ਆਰ. ਦਰਜ ਕਰਕੇ 31 ਮਾਮਲੇ ਹਲ ਕੀਤੇ ਗਏ ਹਨ ਅਤੇ ਇਸ ਐਪ ‘ਤੇ ਰਿਪੋਰਟ ਕੀਤੇ ਜਾਣ ਦੇ ਬਾਅਦ 707 ਮਾਮਲਿਆਂ ਨੂੰ ਵਧੀਆ ਢੰਗ ਨਾਲ ਹੱਲ ਕੀਤਾ ਗਿਆ| ਐਪ ਗੂਗਲ ਅਤੇ ਐਪਲ ਪਲੇ ਸਟੋਰ ਦੋਨਾਂ ‘ਤੇ ਉਪਲੱਬਧ ਹਨ ਅਤੇ ਇਸ ਨੂੰ ਮੁਫਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ|