ਹਰਿਆਣਾ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀ ਮੁਬਾਰਕਾਂ ਦਿੱਤੀਆਂ.
ਚੰਡੀਗੜ, 16 ਸਤੰਬਰ – ਹਰਿਆਣਾ ਦੇ ਰਾਜਪਾਲ ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ ‘ਤੇ ਆਪਣੀ ਤੇ ਸੂਬੇ ਦੀ ਜਨਤਾ ਵੱਲੋਂ ਉਨਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਉਨਾਂ ਦੀ ਲੰਬੀ ਉਮਰ ਜੀਣ ਦਾ ਕਾਮਨਾ ਕੀਤੀ ਹੈ| ਉਨਾਂ ਨੇ ਕਿਹਾ ਕਿ ਉਹ ਸਿਹਤਮੰਦ ਅਤੇ ਖੁਸ਼ ਰਹਿਣ|
ਰਾਜਪਾਲ ਸ੍ਰੀ ਆਰਿਆ ਨੇ ਆਪਣੇ ਵਧਾਈ ਸੰਦੇਸ਼ ਵਿਚ ਕਿਹਾ ਕਿ ਉਨਾਂ ਨੂੰ ਪੂਰਾ ਭਰੋਸਾ ਹੈ ਕਿ ਨਰੇਂਦਰ ਮੋਦੀ ਦੇ ਕੁਸ਼ਲ ਅਗਵਾਈ ਹੇਠ ਦੇਸ਼ ਸਮਾਜਿਕ ਸਮਾਨਤਾ ਤੇ ਸਮੱਗਰ ਵਿਕਾਸ ਦੇ ਮਹਾਨ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿਚ ਸਮਰੱਥ ਹੋਵੇਗਾ| ਸ੍ਰੀ ਮੋਦੀ ਦੀ ਅਗਵਾਈ ਹੇਠ ਮੈਂ ਪੂਰੇ ਭਾਰ ਵਿਸ਼ਵ ਅਰਥਵਿਵਸਥਾ ਵਿਚ ਇਕ ਆਰਥਿਕ ਸ਼ਕਤੀ ਵਜੋ ਉਭਰੇਗਾ|
ਉਨਾਂ ਨੇ ਕਿਹਾ ਕਿ ਮੋਦੀ ਜੀ ਨੇ ਪਹਿਲਾਂ ਹੀ ਸਵੱਛ ਭਾਰਤ-ਸਿਹਤਮੰਦ ਭਾਰਤ ਪ੍ਰੋਗ੍ਰਾਮ ਚਲਾ ਕੇ ਦੇਸ਼ ਦੇ ਹਰੇਕ ਨਾਗਰਿਕ ਨੂੰ ਸਵੱਛ ਤੇ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ| ਹੁਣ ਦੇਸ਼ ਵਿਚ ਫਿੱਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਕੀਤੀ ਗਈ| ਇਹ ਮੂਵਮੈਂਟ ਦੇਸ਼ ਵਿਚ ਜਨ-ਜਨ ਤਕ ਪਹੁੰਚਿਆ ਹੈ| ਦੇਸ਼ ਵਿਚ ਜਲਦੀ ਹੀ ਫਿੱਟ ਇੰਡੀਆ ਮੂਵਮੈਂਟ ਦੇ ਹਾਂ-ਪੱਖੀ ਨਤੀਜੇ ਦੇਖਣ ਨੂੰ ਮਿਲਣਗੇ|
*****
ਹਰਿਆਣਾ ਸਰਕਾਰ ਨੇ ਇਕ ਆਈ.ਪੀ.ਐਸ. ਅਤੇ ਚਾਰ ਐਚ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ
ਚੰਡੀਗੜ, 16 ਸਤੰਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈ.ਪੀ.ਐਸ. ਅਤੇ ਚਾਰ ਐਚ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ|
ਆਈ.ਪੀ.ਐਸ. ਅਧਿਕਾਰੀ ਮਕਸੂਦ ਅਹਿਮਦ, ਏ.ਐਸ.ਪੀ, ਰੋਹਤਕ ਨੂੰ ਏ.ਐਸ.ਪੀ. ਨਾਰਨੌਲ ਨਿਯੁਕਤ ਕੀਤਾ ਗਿਆ ਹੈ| ਤਬਾਦਲੇ ਕੀਤੇ ਗਏ ਚਾਰ ਐਚ.ਸੀ.ਐਸ. ਅਧਿਕਾਰੀਆਂ ਵਿਚ ਸਤੇਂਦਰ ਕੁਮਾਰ, ਡੀ.ਐਸ.ਪੀ., ਹਾਂਸੀ ਨੂੰ ਏ.ਸੀ.ਪੀ. ਸੋਹਨਾ ਅਤੇ ਬਾਲੀ ਸਿੰਘ, ਡੀ.ਐਸ.ਪੀ., ਰਾਜ ਵਿਜੀਲੈਂਸ ਬਿਊਰੋ ਨੂੰ ਡੀ.ਐਸ.ਪੀ., ਦਾਦਰੀ ਨਿਯੁਕਤ ਕੀਤਾ ਗਿਆ ਹੈ| ਇਸ ਤਰ•ਾ, ਰਾਜੇਸ਼ ਲੋਹਾਨ, ਡੀ.ਐਸ.ਪੀ., ਐਚ.ਵੀ.ਪੀ.ਐਨ.ਐਲ. ਨੂੰ ਡੀ.ਐਸ.ਪੀ. ਰਿਵਾੜੀ ਅਤੇ ਮਹੇਸ਼ ਕੁਮਾਰ ਡੀ.ਐਸ.ਪੀ., ਚੌਥੀ ਬਟਾਲਿਅਨ ਐ.ਚJ.ੇਪੀ., ਮਧੂਬਨ ਨੂੰ ਡੀ.ਐਸ.ਪੀ., ਰੋਹਤਕ ਨਿਯੁਕਤ ਕੀਤਾ ਗਿਆ ਹੈ|
*****
ਹਰਿਆਣਾ ਸਰਕਾਰ ਨੇ ਬਾਗਬਾਨੀ ਕਿਸਾਨਾਂ ਦੇ ਜੋਖਿਮ ਨੂੰ ਘੱਟ ਕਰਨ ਲਈ ਭਾਵਾਂਤਰ ਭਰਪਾਈ ਯੋਜਨਾ ਸ਼ੁਰੂ ਕੀਤੀ
ਚੰਡੀਗੜ, 16 ਸਤੰਬਰ – ਹਰਿਆਣਾ ਵਿਚ ਬਾਗਬਾਨੀ ਕਿਸਾਨਾਂ ਦੇ ਜੋਖਿਮ ਨੂੰ ਘੱਟ ਕਰਨ ਲਈ ਸ਼ੁਰੂ ਕੀਤੀ ਗਈ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ ਸਬਜੀਆਂ ਦੀ ਚਾਰ ਫਸਲਾਂ-ਟਮਾਟਰ, ਪਿਆਜ, ਆਲੂ ਤੇ ਫੁੱਲਗੋਭੀ ਨੂੰ ਸ਼ਾਮਿਲ ਕੀਤਾ ਗਿਆ ਹੈ| ਇਸ ਯੋਜਨਾ ਨੂੰ ਲਾਗੂ ਕਰਨ ਦਾ ਮੁੱਖ ਮੰਤਵ ਕਿਸਾਨਾ ਨੂੰ ਮੰਡੀ ਵਿਚ ਇੰਨਾਂ ਸਬਜੀਆਂ ਦਾ ਘੱਟ ਦਾਮ ਮਿਲਣ ‘ਤੇ ਉਨਾਂ ਨੇ ਇਕ ਸਰੰਖਤ ਮੁੱਲ ਪ੍ਰਦਾਨ ਕਰ ਕੇ ਉਨਾਂ ਦੇ ਜੋਖਿਮ ਨੂੰ ਘੱਟ ਕਰਨਾ ਹੈ, ਤਾਂ ਜੋ ਕਿਸਾਨ ਖੇਤੀਬਾੜੀ ਵਿਚ ਵਿਵਿਧਿਕਰਣ ਨੂੰ ਅਪਣਾ ਕੇ ਬਾਗਬਾਨੀ ਫਸਲਾਂ ਨਾਲ ਆਪਣੀ ਆਮਦਨ ਵਿਚ ਵਾਧਾ ਕਰ ਸਕੇ|
ਬਾਗਬਾਨੀ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਕੀਮ ਦੇ ਤਹਿਤ ਆਲੂ, ਪਿਆਜ, ਟਮਾਟਰ ਤੇ ਫੁੱਲਗੋਭੀ ਲਈ ਔਸਤ ਉਤਪਾਦਨ 120, 100, 140, 100 ਕੁਇੰਟਲ ਪ੍ਰਤੀ ਏਕੜ ਤੇ ਸਰੰਖਤ ਮੁੱਲ ਕ੍ਰਮਵਾਰ 500, 600, 500, 600 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤੇ ਗਏ ਹਨ| ਜੇ ਕਿਸਾਨ ਨੂੰ ਇਸ ਸਰੰਖਤ ਮੁੱਲ ਤੋਂ ਘੱਟ ਦਾਮ ਮਿਲਦੇ ਹਨ ਤਾਂ ਉਸ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇਗੀ|
ਉਨਾਂ ਨੇਦਸਿਆ ਕਿ ਇਸ ਦੇ ਲਈ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਅਨੁਸਾਰ ਵੈਬਸਾਇਟ www.hsamb.org.in’ਤੇ ਜਾ ਕੇ ਭਾਵਾਂਤਰ ਭਰਪਾਈ ਪੋਰਟਲ ਰਾਹੀਂ ਆਪਣਾ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ| ਕਿਸਾਨਾਂ ਨੂੰ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਵੋਟਰ ਕਾਰਡ, ਪਾਸਪੋਰਟ ਸਾਇਜ ਫੋਟੋ ਤੇ ਬੈਂਕ ਖਾਤਾ ਗਿਣਤੀ ਦਾ ਪੂਰਾ ਬਿਊਰਾ ਦੇਣਾ ਹੋਵੇਗਾ| ਇਸ ਚਾਲੂ ਰਬੀ ਸੀਜਨ ਵਿਚ ਕਿਸਾਨਾਂ ਨੂੰ ਪਿਆਜ ਤੇ ਟਮਾਟਰ ਨੂੰ ਫਸਲਾਂ ਲਈ 15 ਫਰਵਰੀ ਤਕ ਆਪਣਾ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ| ਰਜਿਸਟਰਡ ਕਿਸਾਨਾਂ ਨੂੰ ਹੀ ਇਸ ਯੌਜਨਾ ਦਾ ਲਾਭ ਮਿਲੇਗਾ| ਇਸ ਸਕੀਮ ਦਾ ਲਾਭ ਭੂਮੀ ਮਾਲਿਕਾਂ ਪੱਟੇਦਾਰ ਜਾਂ ਕਿਰਾਏ ‘ਤੇ ਕੰਮ ਕਰਨ ਵਾਲੇ ਕਿਸਾਨ ਲੈ ਸਕਣਗੇ| ਉਦਯੋਗ ਵਿਭਾਗ ਵੱਲੋਂ ਰਜਿਸਟਰਡ ਕਿਸਾਨਾਂ ਦਾ ਇਕ ਯਕੀਨੀ ਸਮੇਂ ਸੀਮਾ ਵਿਚ ਖੇਤਰ ਦਾ ਵੈਰੀਫਿਕੇਸ਼ਨ ਕੀਤਾ ਜਾਵੇਗਾ ਅਤੇ ਜੇ ਕਿਸਾਨ ਇਸ ਸਬੰਧ ਵਿਚ ਕਿਸੇ ਵੀ ਪੱਧਰ ‘ਤੇ ਅਸੰਤੁਸ਼ਟ ਹੁੰਦਾ ਹੈ ਤਾਂ ਉਹ ਜਿਲਾ ਬਾਗਬਾਨੀ ਅਧਿਕਾਰੀ ਨੂੰ ਅਪੀਲ ਦਾਇਰ ਕਰ ਸਕਦੇ ਹਨ|
ਬੁਲਾਰੇ ਨੇ ਦਸਿਆ ਕਿ ਕਿਸਾਨ ਨੂੰ ਆਪਣੀ ਫਸਲ ਦੀ ਬਿਕਰੀ ਜੇ-ਫਾਰਮ ਰਾਹੀਂ ਕਰਨੀ ਜਰੂਰੀ ਹੋਵੇਗੀ ਅਤੇ ਜੇ ਬਿਕਰੀ ਦੇ ਸਮੇਂ ਦੌਰਾਨ ਕਿਸਾਨ ਨੂੰ ਸਰੰਖਿਤ ਮੁੱਲ ਤੋਂ ਘੱਟ ਭਾਅ ਮਿਲਦਾ ਹੈ ਤਾਂ ਭਾਅ ਦੇ ਅੰਤਰ ਦੀ ਭਰਪਾਈ ਯਕੀਨੀ ਸਮੇਂ ਸੀਮਾ ਬਾਅਦ 15 ਦਿਨ ਦੇ ਅੰਦਰ-ਅੰਦਰ ਆਧਾਰ ਲਿੰਕ ਬੈਂਕ ਖਾਤੇ ਵਿਚ ਕਰ ਦਿੱਤੀ ਜਾਵੇਗੀ| ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਜੋਖਿਮ ਘੱਟ ਕਰਨ ਲਈ ਆਪਣਾ ਰਜਿਸਟ੍ਰੇਸ਼ਨ ਕਰਵਾਉਣ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਦਾ ਲਾਭ ਚੁੱਕਣ| ਉਨਾਂ ਨੇ ਦਸਿਆ ਕਿ ਕਿਸਾਨ ਹੋਰ ਵਧੇਰੇ ਜਾਣਕਾਰੀ ਲਈ ਬਾਗਬਾਨੀ ਵਿਭਾਗ ਦੇ ਬਲਾਕ ਤੇ ਜਿਲਾ ਪੱਧਰ ਦਫਤਰ ਅਤੇ ਸਬੰਧਿਤ ਮਾਰਕਿਟ ਕਮੇਟੀ ਦਫਤਰ ਤੋਂ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕਰ ਸਕਦੇ ਹਨ|
******
ਹਰਿਆਣਾ ਦੀ ਮੁੱਖ ਸਕੱਤਰ ਨੇ ਗਰਭਵੱਤੀ ਮਹਿਲਾਵਾਂ, ਕਿਸ਼ੋਰੀਆਂ ਤੇ ਬੱਚਿਆਂ ਵਿਚ ਅਨਿਮੀਆ ਦੀ ਘਾਟ ਨੂੰ ਦੂਰ ਕਰਨ ਲਈ ਜਾਗਰੂਕਤਾ ਪ੍ਰੋਗ੍ਰਾਮ ਚਲਾਉਣ ਦੇ ਆਦੇਸ਼ ਦਿੱਤੇ
ਚੰਡੀਗੜ, 16 ਸਤੰਬਰ – ਹਰਿਆਣਾ ਦੀ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜ ਨੇ ਗਰਭਵੱਤੀ ਮਹਿਲਾਵਾਂ, ਕਿਸ਼ੋਰੀਆਂ ਤੇ ਬੱਚਿਆਂ ਵਿਚ ਅਨਿਮੀਆ ਦੀ ਘਾਟ ਨੂੰ ਦੂਰ ਕਰਨ ਲਈ ਵਿਆਪਕ ਪੱਧਰ ‘ਤੇ ਜਾਗਰੂਕਤਾ ਪ੍ਰੋਗ੍ਰਾਮ ਚਲਾਉਣ ਅਤੇ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿਚ ਪੋਸ਼ਕ ਖਾਣੇ ਨਾਲ ਸਬੰਧਤ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਹਨ|
ਸ੍ਰੀਮਤੀ ਅਰੋੜਾ ਨੇ ਇਹ ਆਦੇਸ਼ ਅੱਜ ਇੱਥੇ ਪੋਸ਼ਣ ਮੁਹਿੰਮ ਦੇ ਤਹਿਤ ਰਾਜ ਅਭਿਸਰਣ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੇ|
ਸ੍ਰੀਮਤੀ ਕੇਸ਼ਨੀ ਆਨੰਦ ਅਰੋੜ ਨੇ ਕਿਹਾ ਕਿ ਸਕੂਲਾਂ ਵਿਚ ਹੋਣ ਵਾਲੀ ਪੇਰੈਂਟ ਟੀਚਰ ਮੀਟਿੰਗ ਦੌਰਾਨ ਮਾਂ-ਪਿਓ ਨੂੰ ਅਨਿਮੀਆ ਦੀ ਜਾਣਕਾਰੀ ਅਤੇ ਪੋਸ਼ਕ ਖਾਣੇ ਨਾਲ ਸਬੰਧਤੀ ਪੈਂਫਲੇਟ ਦਿੱਤੇ ਜਾਣ| ਉਨਾਂ ਕਿਹਾ ਕਿ ਬੱਚਿਅ ਨੂੰ ਆਇਰਨ ਨਾਲ ਭਰਪੂਰ ਹਰੀ ਸਬਜੀਆਂ ਵੱਲੋਂ ਖਿੱਚਣ ਲਈ ਪਲੇ ਕਾਰਡ ਬਣਾਏ ਜਾਣ ਅਤੇ ਬੱਚਿਆਂ ਨੂੰ ਖੇਡ-ਖੇਡ ਵਿਚ ਸਬਜੀਆਂ ਦੇ ਗੁਣਾਂ ਦੀ ਜਾਣਕਾਰੀ ਦੇ ਕੇ ਇੰਨਾਂ ਨੂੰ ਖਾਣ ਲਈ ਪ੍ਰੇਰਿਤ ਕਰਨ| ਇਸ ਤੋਂ ਇਲਾਵਾ, ਪੋਸ਼ਕ ਆਹਰ ਨਾਲ ਸਬੰਧਤ ਪੈਂਫਲੇਟ ਅਤੇ ਪੋਸਟਰ ਨੂੰ ਸਵੈ ਸਹਾਇਤਾ ਸਮੂਹਾਂ ਵਿਚ ਕੰਮ ਕਰਨ ਵਾਲੀ ਮਹਿਲਾਵਾਂ ਤਕ ਪਹੁੰਚਾਇਆ ਜਾਵੇਗਾ ਤਾਂ ਜੋ ਇਹ ਜਾਣਕਾਰੀ ਹਰ ਘਰ ਤਕ ਪੁੱਜ ਸਕਣ| ਉਨਾਂ ਨੇ ਭਾਈਚਾਰੇ ਵਿਚ ਵਿਹਾਰਕ ਬਦਲਾਅ ਲਿਆਉਣ ਲਈ ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਵੱਖ-ਵੱਖ ਗਤੀਵਿਧੀਆ ਆਯੋਜਿਤ ਕੀਤੇ ਜਾਣ ਦੇ ਆਦੇਸ਼ ਦਿੱਤੇ|
ਉਨਾਂ ਕਿਹਾ ਕਿ ਸਕੂਲਾਂ ਵਿਚ ਮਿਲਣ ਵਾਲੇ ਮਿਡ ਡੇ ਅਤੇ ਆਂਗਨਵਾੜੀ ਕੇਂਦਰਾਂ ਵਿਚ ਦਿੱਤੇ ਜਾਣ ਵਾਲੇ ਭੋਜਨ ਵਿਚ ਹੋਰ ਵੱਧ ਪੋਸ਼ਕ ਖਾਣੇ ਨੂੰ ਸ਼ਾਮਿਲ ਕੀਤਾ ਜਾਵੇ| ਅਧਿਆਪਕਾਵਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਵੀ ਪੋਸ਼ਣ ਵਾਲਾ ਭੋਜਨ ਸਬੰਧੀ ਸਿਖਲਾਈ ਦਿੱਤੀ ਜਾਵੇ| ਉਨਾਂ ਨੇ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਪੀਣ ਵਾਲੇ ਪਾਣੀ ਤੇ ਪਖਾਣਿਆਂ ਵਿਚ ਪਾਣੀ ਵਿਵਸਥਾ ਯਕੀਨ ਕਰਨ ਦੇ ਵੀ ਆਦੇਸ਼ ਦਿੱਤੇ| ਉਨਾਂ ਕਿਹਾ ਕਿ 6 ਮਹੀਨੇ ਤੋਂ 2 ਸਾਲ ਤਕ ਦੇ ਬੱਚਿਆਂ ਵਿਚ ਪੋਸ਼ਕ ਤੱਤਾਂ ਦੀ ਲੋਂੜਾਂ ਬਾਰੇ ਮਾਂਵਾਂ ਨੂੰ ਜਾਗਰੂਕ ਕੀਤਾ ਜਾਵੇ| ਸ੍ਰੀਮਤੀ ਅਰੋੜਾ ਨੇ ਸੂਬੇ ਦੇ 3 ਪਿੰਡਾਂ ਵਿਚ ਪਾਇਲਟ ਆਧਾਰ ‘ਤੇ ਅਨਿਮੀਆ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਸਟਡੀ ਕਰਵਾਉਣ ਦੇ ਵੀ ਆਦੇਸ਼ ਦਿੱਤੇ|
ਮੀਟਿੰਗ ਵਿਚ ਦਸਿਆ ਗਿਆ ਕਿ ਇਸ ਸਾਲ ਸਤੰਬਰ ਮਹੀਨੇ ਨੂੰ ਪੋਸ਼ਣ ਮਹੀਨੇ ਵੱਜੋਂ ਮਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਪੰਜ ਮਹੱਤਵਪੂਰਨ ਘਟਕਾਂ ਅਰਥਾਤ ਬੱਚਿਆਂ ਦੇ ਪਹਿਲੇ 1000 ਦਿਨ, ਅਨਿਮੀਆ, ਡਾਇਰੀਆ ਹੱਥ ਧੋਣਾ ਅਤੇ ਸਵੱਛਤਾ ਅਤੇ ਪੌਸ਼ਟਿਕ ਖਾਣੇ ‘ਤੇ ਧਿਆਨ ਖਿਚਿਆ ਜਾ ਰਿਹਾ ਹੈ| ਇਸ ਮਹੀਨੇ ਦੌਰਾਨ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਚ ਜਨ ਅੰਦੋਲਨ ਗਤੀਵਿਧੀਆਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ ਤਾਂ ਜੋ 0-6 ਸਾਲ ਦੇ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀ ਮਾਂਵਾਂ ਤਕ ਸਿਹਤ ਅਤੇ ਪੋਸ਼ਣ ਸਬੰਧੀ ਸੇਵਾਵਾਂ ਦਾ ਵਿਸਥਾਰ ਕੀਤਾ ਜਾ ਸਕੇ|
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਦੀ ਵੀ ਸਮੀਖਿਆ ਕੀਤੀ ਗਈ| ਮੀਟਿੰਗ ਵਿਚ ਦਸਿਆ ਗਿਆ ਕਿ ਇਸ ਯੋਜਨਾ ਦੇ ਤਹਿਤ ਹਰਿਆਣਾ ਦੇਸ਼ ਵਿਚ ਚੌਥੇ ਨੰਬਰ ‘ਤੇ ਹੈ| ਇਸ ਯੋਜਨਾ ਦੇ ਤਹਿਤ ਹੁਣ ਤਕ 3,01,096 ਲਾਭਕਾਰੀਆਂ ਨੂੰ ਲਗਭਗ 126.84 ਕਰੋੜ ਰੁਪਏ ਸਿੱਧੇ ਉਨਾਂ ਦੇ ਖਾਤੇ ਵਿਚ ਟਰਾਂਸਫਰ ਕੀਤੇ ਗਏ ਹਨ, ਜੋ ਕਿ ਕੇਂਦਰ ਸਰਕਾਰ ਦਾ ਟੀਚਾ 107 ਫੀਸਦੀ ਹੈ|
*****
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਰਾਜ ਪੱਧਰੀ ਮੀਡਿਆ ਤਸਦੀਕਰਣ ਤੇ ਨਿਗਰਾਨੀ ਕਮੇਟੀ ਦਾ ਗਠਨ ਕੀਤਾ
ਚੰਡੀਗੜ, 16 ਸਤੰਬਰ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਤੁਰੰਤ ਪ੍ਰਭਾਵ ਨਾਲ ਰਾਜ ਵਿਚ ਹੋਣ ਵਾਲੇ ਵਿਧਾਨ ਚੋਣਾਂ ਦੇ ਮੱਦੇਨਜ਼ਰ ਰਾਜ ਪੱਧਰੀ ਮੀਡਿਆ ਤਸਦੀਕਰਣ ਤੇ ਨਿਗਰਾਨੀ ਕਮੇਟੀ (ਐਮਸੀਐਮਸੀ) ਦਾ ਗਠਨ ਕੀਤਾ ਗਿਆ ਹੈ|
ਇਸ ਬਾਰੇ ਜਾਣਕਾਰੀਕਿ ਇਹ ਕਮੇਟੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ ਪੱਧਰ ਅਤੇ ਵਧੀਕ ਮੁੱਖ ਚੋਣ ਅਧਿਕਾਰੀ ਦੀ ਪ੍ਰਧਾਨਗੀ ਹੇਠ ਗਠਤ ਕਮੇਟੀਆਂ ਦੇ ਇਸ਼ਤਿਹਾਰ ਦੇ ਤਸਦੀਕਰਣ ਲਈ ਕੀਤੀ ਗਈ ਅਪੀਲ ‘ਤੇ ਫੈਸਲਾ ਲੇਵੇਗੀ| ਇਸ ਤੋਂ ਇਲਾਵਾ, ਜਿਲਾ ਪੱਧਰ ਦੀ ਮੀਡਿਆ ਪ੍ਰਮਾਣੀਕਰਣ ਤੇ ਨਿਗਰਾਨੀ ਕਮੇਟੀ ਦੇ ਫੈਸਲਿਆਂ ਵਿਰੁੱਧ ਪੇਡ ਨਿਊਜ ਲਈ ਲਗਾਈ ਗਈ ਅਪੀਲ ਦੇ ਸਾਰੇ ਮਾਮਲਿਆਂ ਜਾਂ ਆਪਣੇ ਆਪ ਲਏ ਗਏ ਮਾਮਲਿਆਂ ਦੀ ਜਾਂਚ ਕਰੇਗੀ|
ਸਲਸਵਿਹ/ ਦਿੰਦੇ ਹੋਏ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦਫਤਰ ਦੇ ਬਲਾਰੇ ਨੇ ਦਸਿਆ ਕਿ ਇਸ ਕਮੇਟੀ ਦੇ ਚੇਅਰਮੈਨ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਹੋਣਗੇ, ਜਦੋਂ ਕਿ ਚੰਡੀਗੜਪੀਆਈਬੀ ਦੇ ਡਾਇਰੈਕਟਰ (ਐਮ ਐਂਡ ਸੀ) ਪਵਿੱਤਰ ਸਿੰਘ, ਐਨਆਈਸੀ ਦੇ ਸੀਨੀਅਰ ਤਕਨੀਕੀ ਡਾਇਰੈਕਟਰ (ਵਿਗਿਆਨ ਐਫ) ਗਣੇਸ਼ ਦੱਤ, ਹਰਿਆਣਾ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੀ ਡਿਪਟੀ ਡਾਇਰੈਕਟਰ ਅਨਿਤਾ ਦੱਤਾ, ਨੂੰ ਮੈਂਬਰ ਲਗਾਇਆ ਹੈ| ਉਨਾਂ ਦਸਿਆ ਕਿ ਇਸ ਕਮੇਟੀ ਵਿਚ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰਜੀਤ (ਮੀਡਿਆ ਇੰਚਾਰਜ) ਨੂੰ ਮੈਂਬਰ ਸਕੱਤਰ ਲਗਾਇਆ ਹੈ|
******
ਹਰਿਆਣਾ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ
ਚੰਡੀਗੜ, 16 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ ਉਨਾਂ ਨੇ ਵਧਾਈ ਤੇ ਸ਼ੁਭਕਮਾਨਾਵਾਂ ਦਿੰਦੇ ਹੋਏ ਉਨਾਂ ਦੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਤਾਂ ਜੋ ਦੇਸ਼ ਉਨਾਂ ਦੀ ਕੁਸ਼ਲ ਅਗਵਾਈ ਹੇਠ ਦੁਨਿਆ ਦੀ ਆਰਥਿਕ ਅਤੇ ਸੈਨਿਕ ਮਹਾਸ਼ਕਤੀ ਵਿਚ ਸ਼ਾਮਿਲ ਹੋ ਸਕੇ|
ਅੱਜ ਇੱਥੇ ਜਾਰੀ ਵਧਾਈ ਸੰਦੇਸ਼ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਲ 2014 ਵਿਚ ਦੇਸ਼ ਵਿਚ ਇਕ ਕ੍ਰਾਂਤੀਕਾਰੀ ਸਿਆਸੀ ਬਦਲਾਅ ਹੋਇਆ ਅਤੇ ਦੇਸ਼ ਦੀ ਜਨਤਾ ਨੇ ਲਗਭਗ 30 ਸਾਲ ਬਾਅਦ ਕਿਸੇ ਇਕ ਪਾਰਟੀ ਨੂੰ ਸਪਸ਼ਟ ਜਨਾਦੇਸ਼ ਦਿੱਤਾ| ਇਹ ਜਨਾਦੇਸ਼ ਵਿਵਸਥਾ ਬਦਲਾਅ ਲਈ ਸੀ, ਲੋਕ ਭਲਾਈ ਲਈ ਸੀ ਅਤੇ ਦੇਸ਼ ਵਿਚ ਇਕ ਸੁਖਦਾਈ ਬਦਲਾਅ ਲਈ ਸੀ|
ਉਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪਿਛਲੇ ਲਗਭਗ ਸਵਾ ਪੰਜ ਸਾਲਾਂ ਵਿਚ ਕਈ ਇਤਿਹਾਸਕ ਫੈਸਲੇ ਕੀਤੇ ਹਨ, ਜਿਸ ਨਾਲ ਦੁਨਿਆ ਵਿਚ ਭਾਰਤ ਦਾ ਮਾਣ ਵੱਧਿਆ ਹੈ|
ਮੁੱਖ ਮੰਤਰੀ ਨੇ ਦਸਿਆ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਨੋਟਬੰਦੀ ਵਰਗਾ ਬਹਾਦਰੀ ਵਾਲਾ ਕਦਮ ਚੁੱਕ ਕੇ ਭ੍ਰਿਸ਼ਟਾਚਾਰ, ਕਾਲਾ ਧਨ ਅਤੇ ਅੱਤਵਾਦ ‘ਤੇ ਚੋਟ ਕੀਤੀ| ਜੀਐਸਟੀ ਲਾਗੂ ਕਰਕੇ ਇਕ ਦੇਸ਼-ਇਕ ਟੈਕਸ ਪ੍ਰਣਾਲੀ ਦੇ ਸੁਪਨੇ ਨੂੰ ਸਾਕਾਰ ਕੀਤਾ| ਪ੍ਰਧਾਨ ਮੰਤਰੀ ਜਨ ਧਨ ਯੋਜਨ ਰਾਹੀਂ ਗਰੀਬ ਤੇ ਕਮਜੋਰ ਵਰਗ ਦੇ ਕਰੋੜਾਂ ਲੋਕਾਂ ਨੂੰ ਬੈਂਕ ਖਾਤਿਆਂ ਨਾਲ ਜੋੜਣ ਦਾ ਕੰਮ ਕੀਤਾ| ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਵਰਗੀ ਯੋਜਨਾਵਾਂ ਸ਼ੁਰੂ ਕਰਕੇ ਗਰੀਬ ਤੋਂ ਗਰੀਬ ਵਿਅਕਤੀ ਨੂੰ ਸਮਾਜਿਕ ਸੁਰੱਖਿਆ ਦੇਣ ਦਾ ਕੰਮ ਕੀਤਾ|
******
ਹਰਿਆਣਾ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਨੇ ਅਧਿਕਾਰਆਂ ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ
ਚੰਡੀਗੜ, 16 ਸਤੰਬਰ – ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਤਿੰਨ ਡਿਪਟੀ ਡਾਇਰੈਟਰ, ਪੰਜ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ, ਚਾਰ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਤੇ ਇਕ ਸਿਨੇਮਾ ਆਪ੍ਰੇਟਰ ਅਤੇ ਮੀਡੀਆ ਟੈਕਨੀਸ਼ੀਅਨ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ|
ਹਿਸਾਰ ਡਿਵੀਜਨ ਦੇ ਡਿਪਟੀ ਡਾਇਰੈਕਟਰ ਸਾਹਿਬ ਰਾਮ ਗੋਦਾਰਾ ਨੂੰ ਹਿਸਾਰ ਡਿਵੀਜਨ ਦਾ ਡਿਪਟੀ ਡਾਇਰੈਕਟਰ ਲਗਾਇਆ ਗਿਆ ਹੈ| ਡਿਪਟੀ ਡਾਇਰੈਕਟਰ ਸਾਹਿਬ ਰਾਮ ਗੋਦਾਰਾ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ 1 ਅਕਤੂਬਰ, 2019 ਤੋਂ ਭਿਵਾਨੀ ਦੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦਾ ਕੰਮ ਵੀ ਦੇਖਣਗੇ|
ਨਵੀਂ ਦਿੱਲੀ, ਹਰਿਆਣਾ ਭਵਨ ਦੇ ਡਿਪਟੀ ਡਾਇਰੈਟਰ ਜਗਦੀਪ ਦੁਹਨ ਨੂੰ ਨਵੀਂ ਦਿੱਲੀ, ਹਰਿਆਣਾ ਭਵਨ ਦਾ ਡਿਪਟੀ ਡਾਇਰੈਕਟਰ ਲਗਾਇਆ ਗਿਆ ਹੈ| ਜਗਦੀਪ ਦੁਹਨ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਪਲਵਲ ਜਿਲਾ ਅਤੇ ਲੋਕ ਸੰਪਰਕ ਅਧਿਕਾਰੀ ਦਾ ਕੰਮ ਵੀ ਦੇਖਣਗੇ|
ਫਰੀਦਾਬਾਦ ਦੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਕਾਰਜ ਨੂੰ ਸੰਭਾਲ ਰਹੇ ਡਿਪਟੀ ਡਾਇਰੈਕਟਰ ਨੀਰਜ ਕੁਮਾਰ ਨੂੰ ਚੰਡੀਗੜ, ਮੁੱਖ ਦਫਤਰ ਦਾ ਡਿਪਟੀ ਡਾਇਰੈਟਰ ਲਗਾਇਆ ਗਿਆ ਹੈ| ਨੀਰਜ ਕੁਮਾਰ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਰੋਹਤਕ ਆਰ.ਪੀ.ਐਲ.ਓ. ਦਾ ਵੀ ਕੰਮ ਦੇਖਣਗੇ|
ਪਲਵਲ ਦੇ ਜਿਲਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਸੁਰੇਂਦਰ ਬਜਾੜ ਨੂੰ ਫਰੀਦਾਬਾਦ ਨੂੰ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਲਗਾਇਆ ਗਿਆ ਹੈ|
ਪੰਚਕੂਲਾ ਦੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਕਾਰਜਕਾਰੀ) ਹਰਦੀਪ ਸਿੰਘ ਨੂੰ ਕੁਰੂਕਸ਼ੇਤਰ ਦਾ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਕਾਰਜਕਾਰੀ) ਨਿਯੁਕਤ ਕੀਤਾ ਹੈ|
ਕੁਰੂਕਸ਼ੇਤਰ ਦੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਸੁਰੇਸ਼ ਸਰੋਹਾ ਨੂੰ ਅੰਬਾਲਾ ਦਾ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਲਗਾਇਆ ਗਿਆ ਹੈ|
ਅੰਬਾਲਾ ਦੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਧਰਮਵੀਰ ਸਿੰਘ ਨੂੰ ਯਮੁਨਾਨਗਰ ਦਾ ਜਿਲਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਨਿਯੁਕਤ ਕੀਤਾ ਹੈ|
ਚੰਡੀਗੜਮੁੱਖ ਦਫਤਰ ਦੇ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਸੁਰੇਸ਼ ਯਾਦਵ ਨੂੰ ਪੰਚਕੂਲਾ ਦਾ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਲਗਾਇਆ ਗਿਆ ਹੈ|
ਸਿਵਾਨੀ ਦੇ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਸੰਜੈ ਬਿਦਲਾਨ ਨੂੰ ਸਿਰਸਾ ਦਾ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ|
ਚਰਖੀ ਦਾਦਰੀ ਦੇ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਸੁਰੇਂਦਰ ਸਿੰਘ ਨੂੰ ਭਿਵਾਨੀ ਦਾ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਲਗਾਇਆ ਗਿਆ ਹੈ|
ਭਿਵਾਨੀ ਦੇ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਠੇਕੇ ‘ਤੇ) ਅਕਸ਼ੈ ਕੁਮਾਰ ਨੂੰ ਚਰਖੀ ਦਾਦਰੀ ਦਾ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਠੇਕੇ ‘ਤੇ) ਨਿਯੁਕਤ ਕੀਤਾ ਗਿਆ ਹੈ|
ਚੰਡੀਗੜਮੁੱਖ ਦਫਤਰ ਦੇ ਸਹਾਇਕ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ (ਠੇਕੇ ‘ਤੇ) ਸੰਜੈ ਸ਼ਰਮਾ ਨੂੰ ਪੰਚਕੂਲਾ ਦਾ ਸਹਾਇਕ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ (ਠੇਕੇ ‘ਤੇ) ਲਗਾਇਆ ਗਿਆ ਹੈ|
ਅੰਬਾਲਾ ਦੇ ਸਿਨੇਮਾ ਆਪ੍ਰੇਟਰ ਅਤੇ ਵੀਡੀਓ ਟੈਕਨੀਸ਼ੀਅਨ ਜਸਪਾਲ ਸਿੰਘ ਨੂੰ ਚੰਡੀਗੜਮੁੱਖ ਦਫਤਰ ‘ਤੇ ਸਿਨੇਮਾ ਆਪ੍ਰੇਟਰ ਅਤੇ ਵੀਡੀਓ ਟੈਕਨੀਸ਼ੀਅਨ ਨਿਯੁਕਤ ਕੀਤਾ ਹੈ|
ਸੂਬਾ ਸਰਕਾਰ ਨੇ ਪਿਛਲੇ ਪੰਜ ਸਾਲ ਦੌਰਾਨ ਸੜਕਾਂ ਨੂੰ ਮਜਬੂਤ ਕਰਨ ਲਈ ਵਿਸ਼ੇਸ਼ ਪਹਿਲ ਕੀਤੀ – ਲੋਕ ਨਿਰਮਾਣ ਮੰਤਰੀ
ਚੰਡੀਗੜ, 16 ਸਤੰਬਰ – ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਸੋਚ ਅਨੁਸਾਰ ਮੌਜੂਦਾ ਸੂਬਾ ਸਰਕਾਰ ਨੇ ਪਿਛਲੇ ਪੰਜ ਸਾਲ ਦੇ ਆਪਣੇ ਸਮੇਂ ਦੌਰਾਨ ਰਾਜ ਵਿਚ ਸੜਕਾਂ ਦੇ ਮਜਬੂਤੀਕਰਨ, ਮੈਟਰੋ ਦੇ ਵਿਸਥਾਰ ਅਤੇ ਰੀਜਨਲ ਰੈਪਿਡ ਟ੍ਰਾਂਜਿਟ ਸਿਸਟਮ ਕੋਰੀਡੋਰ ਪ੍ਰਣਾਲੀ ਵਿਕਸਿਤ ਕਰਨ ਦੀ ਵਿਸ਼ੇਸ਼ ਪਹਿਲ ਕੀਤੀ ਹੈ|
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਕੌਮੀ ਰਾਜਮਾਰਗ ਗਿਣਤੀ-1 ਸਾਬਕਾ ਸਰਕਾਰ ਦੇ ਕਾਰਜਕਾਲ ਦੇ ਸਮੇਂ ਵਿਚ ਸ਼ਾਹਬਾਦ, ਪਿਪਲੀ, ਨੀਲੋਖੇੜੀ, ਕਰਨਾਲ ਅਤੇ ਮਧੂਬਨ ਵਿਚ ਪੈਂਡਿੰਗ ਨਿਰਮਾਣ ਕੰਮ ਕਾਰਣ ਸੜਕ ਦੁਰਘਟਨਾਵਾਂ ਦਾ ਕਾਰਨ ਬਣ ਗਿਆ ਸੀ| ਮੌਜੂਦਾ ਸਰਕਾਰ ਨੇ ਸੱਤਾ ਸੰਭਾਲਦੇ ਹੀ ਇੰਨਾਂ ਸਾਰੀ ਥਾਵਾਂ ਦੇ ਅੰਡਰਪਾਸ ਤੇ ਹੋਰ ਨਿਰਮਾਣ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਵਾ ਕੇ ਜੀ.ਟੀ. ਰੋਡ ਨੂੰ ਇਕ ਨਵਾਂ ਲੁਕ ਦਿੱਤਾ ਹੈ|
ਉਨਾਂ ਨੇ ਕਿਹਾ ਕਿ ਸੂਬੇ ਦੇ ਲਈ 40 ਨਵੇਂ ਕੌਮੀ ਰਾਜਮਾਰਗ ਐਲਾਨ ਹੋਏ ਹੈ ਅਤੇ ਜਿਆਦਾਤਰ ਨੋਟੀਫਾਇਡ ਵੀ ਕੀਤੇ ਜਾ ਚੁੱਕੇ ਹਨ| ਇੰਨਾਂ ‘ਤੇ 2583 ਕਿਲੋਮੀਟਰ ਲੰਬਾਈ ਦਾ ਨਿਰਮਾਣ ਕੰਮ ਚੱਲ ਰਿਹਾ ਹੈ| ਕੁੱਝ ਕੌਮੀ ਰਾਜਮਾਰਗ ਦੀ ਕੁੱਝ ਸੜਕਾਂ ‘ਤੇ ਲੋਕ ਲਿਰਮਾਣ ਵਿਭਾਗ ਵੱਲੋਂ ਵੀ ਕੰਮ ਕਰਵਾਇਆ ਜਾ ਰਿਹਾ ਹੈ| ਉਨਾਂ ਨੇ ਕਿਹਾ ਕਿ ਕੌਮੀ ਰਾਜਮਾਰਗ ਦੀ ਸੜਕਾਂ ‘ਤੇ ਰੋਜਾਨਾ 30 ਕਿਲੋਮੀਟਰ ਕੰਮ ਪੂਰਾ ਕਰ ਇਕ ਰਿਕਾਰਡ ਕਾਇਕ ਕੀਤਾ ਹੈ ਜਦੋਂ ਕਿ ਕਾਂਗਰਸ ਦੀ ਸਰਕਾਰ ਸਮੇਂ ਕੌਮੀ ਰਾਜਮਾਰਗ ‘ਤੇ ਇਕ ਦਿਨ ਵਿਚ ਸਿਰਫ 3 ਕਿਲੋਮੀਟਰ ਹੀ ਸੜਕ ਬਣਦੀ ਸੀ| ਸਾਲ 2018-19 ਦੌਰਾਨ ਪੂਰੇ ਦੇਸ਼ ਵਿਚ 10800 ਕਿਲੋਮੀਟਰ ਦੀ ਸੜਕ ਪੂਰੀ ਕੀਤੀ ਗਈ| ਜਿਸ ਦੀ ਪ੍ਰਸੰਸਾਂ ਕੌਮੀ ਪੱਧਰ ਦੀਆਂ ਅਖਬਾਰਾਂ ਵਿਚ ਵੀ ਹੋਈ|
ਉਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਝਗੜੇ ਵਿਚ ਰਹੇ ਲਗਭਗ 135 ਕਿਲੋਮੀਟਰ ਲੰਬੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ਦਾ ਨਿਰਮਾਣ ਕੰਮ ਨਾ ਸਿਰਫ ਸ਼ੁਰੂ ਕਰਵਾਇਆ ਸਗੋ ਇਸ ਨੰ ਚਾਰ ਤੋਂ ਛੇ ਮਾਰਗ ਬਨਾਉਣ ਦਾ ਫੈਸਲਾ ਲੈ ਕੇ ਇਸ ਐਕਸਪ੍ਰੈਸ ਵੇ ਨੂੰ ਵੀ ਨਵੀਂ ਪਛਾਣ ਦਿਵਾਈ ਹੈ| ਹਰਿਆਣਾ ਦੇ ਸੋਨੀਪਤ, ਝੱਜਰ, ਗੁਰੂਗ੍ਰਾਮ, ਪਲਵਲ ਤੇ ਮੇਵਾਤ ਜਿਲੇ ਇਸ ਐਕਸਪ੍ਰੈਸ ਵੇ ‘ਤੇ ਪੈਂਦੇ ਹਨ| ਇਸ ਮਾਰਗ ਦੇ ਦੋ ਕਿਲੋਮੀਟਰ ਦੇ ਘੇਰੇ ਦੇ ਅੰਦਰ-ਅੰਦਰ ਪੰਚਗ੍ਰਾਮ ਨਾਂਅ ਨਾਲ ਪੰਜ ਨਵੇਂ ਸ਼ਹਿਰ ਵਿਕਸਿਤ ਕੀਤੇ ਜਾਣਗੇ| ਇਸ ਦੇ ਨਾਲ-ਨਾਲ ਇੱਥੇ ਨਵੇਂ ਉਦਯੋਗਿਕ ਮਾਡਲ ਟਾਊਨਸ਼ਿਪ ਦਾ ਕਾਰੀਡੋਰ ਵੀ ਵਿਕਸਿਤ ਕੀਤਾ ਜਾਵੇਗਾ ਜੋ ਇਸ ਖੇਤਰ ਨੂੰ ਵਿਸ਼ਵ ਪੱਧਰ ‘ਤੇ ਪਹਿਚਾਣ ਦਵਾਏਗਾ| ਉਨਾਂ ਨੇ ਕਿਹਾ ਕਿ ਗੁਰੂਗ੍ਰਾਮ ਵਿਚ ਪਹਿਲਾਂ ਸਿਰਫ ਮਾਰੂਤੀ ਤੇ ਡੀ.ਐਲ.ਐਫ. ਦੋ ਕੰਪਨੀਆਂ ਹੀ ਆਈਆਂ ਸਨ| ਉਸ ਦੇ ਬਾਅਦ ਉਦਯੋਗਿਕ ਰੂਪ ਤੋਂ ਗੁਰੂਗ੍ਰਾ ਇੰਨੈ ਵਪਾਰਕ ਪੱਧਰ ‘ਤੇ ਵਿਕਸਿਤ ਹੋਇਆ ਕਿ ਪੂਰੇ ਵਿਸ਼ਵ ਦੀ ਪ੍ਰਸਿੱਧ ਇਹ ਕੌਮਾਂਤਰੀ ਕੰਪਨੀਆਂ ਨੇ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਇਕਾਈਆਂ ਸਥਾਪਿਤ ਕੀਤੀਆਂ ਹਨ|
ਰਾਓ ਨਰਬੀਰ ਨੇ ਕਿਹਾ ਕਿ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ‘ਤੇ ਉਦਯੋਗਿਕ ਕੋਰੀਡੋਰ ਵਿਕਸਿਤ ਹੋਣ ਨਾਲ ਗੁਰੂਗ੍ਰਾਮ ਤੇ ਇਸ ਦੇ ਅੱਗੇ ਉਦਯੋਗਿਕ ਵਿਕਾਸ ਇੰਨੇ ਵੱਡੇ ਪੱਧਰ ‘ਤੇ ਹੋਵੇਗਾ|
ਉਨਾਂ ਨੇ ਕਿਹਾ ਕਿ ਕੁੰਡਲੀ-ਮਾਨੇਸਰ-ਪਲਵਲ ਈਸਟਰਨ ਪੈਰੀਫੇਰੀ ਵੇ ਚਾਲੂ ਹੋਇਆ ਹੈ, ਜੋ ਦਿੱਲੀ ਦੇ ਬਾਹਰ ਗੁਰੂਗ੍ਰਾਮ ਦੇ ਵੱਲ ਜਾਣ ਵਾਲੇ ਲੋਕਾਂ ਲਈ ਇਕ ਵੱਡੀ ਰਾਹਤ ਸਿੱਧ ਹੋਈ ਹੈ| ਇੰਨਾਂ ਪਰਿਯੋਜਨਾਵਾਂ ਦੇ ਪੂਰਾ ਹੋਣ ਨਾਲ ਨਾ ਸਿਰਫ ਉੱਤਰੀ ਹਰਿਆਣਾ ਸਗੋ ਕੌਮੀ ਰਾਜਧਾਨੀ ਖੇਤਰ ਵਿਚ ਵੀ ਆਵਾਜਾਈ ਦਬਾਅ ਘੱਟਿਆ ਹੈ ਅਤੇ ਗਾਜਿਆਬਾਦ, ਨੌਇਡਾ ਨਾਲ ਜੁੜ ਕੇ ਪੱਛਮੀ ਰਾਜਾਂ ਦੇ ਬੰਦਰਗਾਹਾਂ ਨੂੰ ਦੱਖਣ ਹਰਿਆਣਾ ਦੇ ਗੁਰੂਗ੍ਰਾਮ੍ਰ, ਫਰੀਦਾਬਾਦ ਤੇ ਪਲਵਲ ਜਿਲਿਆਂ ਵਿਚ ਤੇਜ ਗਤੀ ਲਿੰਕ ਉਪਲੱਬਧ ਹੋਇਆ ਹੈ|
****
ਹਰਿਆਣਾ ਦੇ ਮੁੱਖ ਚੋਣ ਵਿਭਾਗ ਨੇ ਸਿਆਸੀ ਇਸ਼ਤਿਹਾਰ ਦੇ ਪ੍ਰਮਾਣੀਕਰਨ ਲਈ ਰਾਜ ਪੱਧਰ ਕਮੇਟੀ ਦਾ ਗਠਨ ਕੀਤਾ
ਚੰਡੀਗੜ, 16 ਸਤੰਬਰ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਤੁਰੰਤ ਪ੍ਰਭਾਵ ਨਾਲ ਰਾਜ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸਿਆਸੀ ਇਸ਼ਤਿਹਾਰ ਦੇ ਪ੍ਰਮਾਣੀਕਰਨ ਲਈ ਰਾਜ ਪੱਧਰ ਕਮੇਟੀ ਦਾ ਗਠਨ ਕੀਤਾ ਗਿਆ ਹੈ|
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦਫਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਕਮੇਟੀ ਦੇ ਚੇਅਰਮੈਨ ਵਧੀਕ ਮੁੱਖ ਚੋਣ ਅਧਿਕਾਰੀ ਦੁਸ਼ਮੰਤਾ ਕੁਮਾਰ ਬੇਹਰਾ ਹੋਣਗੇ, ਜਦੋਂ ਕਿ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਤੇ ਐਚ.ਐਸ.ਐਮ.ਆਈ.ਟੀ.ਸੀ. ਦੇ ਪ੍ਰਬੰਧ ਨਿਦੇਸ਼ਕ ਰਾਜ ਨਰਾਇਣ ਕੌਸ਼ਿਕ, ਚੰਡੀਗੜਪੀ.ਆਈ.ਬੀ. ਦੇ ਨਿਦੇਸ਼ਕ (ਐਮ ਐਂਡ ਸੀ) ਪਵਿੱਤਰ ਸਿੰਘ ਅਤੇ ਐਨ.ਆਈ ਸੀ. ਦੇ ਸੀਨੀਅਰ ਤਕਨੀਕੀ ਨਿਦੇਸ਼ਕ (ਵਿਗਿਆਨਿਕ ਐਫ) ਗਣੇਸ਼ ਦੱਤ ਨੂੰ ਮੈਂਬਰ ਨਾਮਜਦ ਕੀਤਾ ਗਿਆ ਹੈ|
ਉਨਾਂ ਨੇ ਦਸਿਆ ਕਿ ਸਾਰੀ ਸਿਆਸੀ ਪਾਰਟੀਆਂ ਜਿੰਨਾਂ ਦਾ ਮੁੱਖ ਦਫਤਰ ਰਾਜ ਵਿਚ ਹੈ ਅਤੇ ਰਾਜ ਵਿਚ ਰਜਿਸਟਰਡ ਸਾਰੀ ਸੰਸਥਾਵਾਂ ਜਾਂ ਸਮੂਹਾਂ ਜਾਂ ਐਸੋਸਿਏਸ਼ਨ ਦੇ ਟੈਲੀਵਿਜਨ, ਚੈਨਲ, ਕੇਬਲ ਨੈਟਵਰਕ ਆਦਿ ‘ਤੇ ਇਸ਼ਤਿਹਾਰ ਦੇ ਪ੍ਰਮਾਣੀਕਰਨ ਦੇ ਲਈ ਆਏ ਬਿਨੈਆਂ ‘ਤੇ ਇਹ ਕਮੇਟੀ ਵਿਚਾਰ ਕਰੇਗੀ|