ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਵਾਰ-ਵਾਰ ਆਉਦੇ ਹੜਾਂ ਨੂੰ ਰੋਕਣ ਲਈ ਵਿਆਪਕ ਪੱਧਰ ’ਤੇ ਠੋਸ ਯੋਜਨਾ ਉਲੀਕਣ ਲਈ ਕਿਹਾ.

ਨਵੀਂ ਦਿੱਲੀ, 2 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ ਕਿ ਵਾਰ-ਵਾਰ ਆਉਦੇ ਹੜਾਂ ਨੂੰ ਰੋਕਣ ਲਈ ਵਿਆਪਕ ਪੱਧਰ ’ਤੇ ਠੋਸ ਯੋਜਨਾ ਉਲੀਕੀ ਜਾਵੇ ਕਿਉ ਜੋ ਇਨਾਂ ਹੜਾਂ ਨਾਲ ਸੂਬੇ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਮੁੱਖ ਮੰਤਰੀ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰਾ ਸਿੰਘ ਸ਼ੇਖਾਵਤ ਨੂੰ ਮਿਲ ਕੇ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਹੜਾਂ ਦੀ ਰੋਕਥਾਮ ਲਈ ਠੋਸ ਤੇ ਕਾਰਗਾਰ ਤਰੀਕਾ ਲੱਭੇ ਜਿਸ ਨਾਲ ਸੂਬਾ ਹਰ ਸਾਲ ਹੁੰਦੇ ਕਰੋੜਾਂ ਰੁਪਏ ਦੇ ਨੁਕਸਾਨ ਤੋਂ ਬਚ ਸਕੇ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਕੇਂਦਰੀ ਮੰਤਰੀ ਨੂੰ ਸੂਬੇ ਵਿਚਲੇ ਹੜਾਂ ਦੇ ਕਾਰਨਾਂ ਬਾਰੇ ਜਾਣੂੰ ਕਰਵਾਇਆ ਹੈ ਅਤੇ ਸੂਬਾ ਹਰ ਸਾਲ ਇੰਨਾ ਵੱਡਾ ਨੁਕਸਾਨ ਝੱਲਣ ਦੀ ਹਾਲਤ ਵਿੱਚ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਕੇਂਦਰੀ ਮੰਤਰੀ ਨੂੰ ਹੜਾਂ ਦੀ ਰੋਕਥਾਮ ਦੇ ਕਈ ਸੁਝਾਅ ਦਿੱਤੇ ਹਨ ਜਿਵੇਂ ਕਿ ਦਰਿਆਵਾਂ ਵਿੱਚੋਂ ਗਾਰ, ਰੇਤਾ ਆਦਿ ਦੀ ਸਫਾਈ ਕਰਨੀ, ਪਾਣੀ ਦੇ ਡੈਮਾਂ ਦਾ ਨਿਰਮਾਣ ਕਰਨਾ ਜਿਸ ਨਾਲ ਵਾਧੂ ਪਾਣੀ ਸਟੋਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਹੁਣ ਇਹ ਕੇਂਦਰੀ ਮੰਤਰਾਲੇ ਉਪਰ ਹੈ ਕਿ ਉਨਾਂ ਨੇ ਭਵਿੱਖ ਵਿੱਚ ਅਜਿਹੇ ਸੰਕਟ ਤੋਂ ਬਚਣ ਲਈ ਕੀ ਰਾਹ ਲੱਭਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹੜਾਂ ਦੇ ਹਾਲਤਾਂ ਵਿੱਚ ਉਨਾਂ ਦੀ ਸਰਕਾਰ ਦੀ ਲੋਕਾਂ ਦੀ ਜ਼ਿੰਦਗੀ ਬਚਾਉਣਾ ਸਭ ਤੋਂ ਵੱਡੀ ਪਹਿਲ ਹੈ। ਉਨਾਂ ਇਸ ਗੱਲ ਉਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਦੇ ਕਈ ਪਿੰਡ ਪਾਣੀ ਵਿੱਚ ਡੁੱਬੇ ਪਏ ਹਨ। ਪਸ਼ੂ-ਧਨ ਦੇ ਨੁਕਸਾਨ ਤੋਂ ਇਲਾਵਾ 1.72 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ 500 ਤੋਂ ਵੱਧ ਘਰ ਢਹਿ ਗਏ ਹਨ।
ਮੀਡੀਆ ਕਰਮੀਆਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਅਕਾਲੀਆਂ ਵੱਲੋਂ ਸੂਬਾ ਸਰਕਾਰ ’ਤੇ ਇਹ ਦੋਸ਼ ਲਾਏ ਜਾ ਰਹੇ ਹਨ ਕਿ ਹੜ ਪੀੜਤਾਂ ਨੂੰ ਲੋੜੀਂਦੀ ਰਾਹਤ ਦੇਣ ਵਿੱਚ ਸਰਕਾਰ ਨਾਕਾਮ ਹੋਈ ਹੈ, ਉਤੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ੋ੍ਰ੍ਰਮਣੀ ਅਕਾਲੀ ਦਲ ਨੂੰ ਆਪਣੇ ਪਿਛਲੇ 10 ਸਾਲ ਦੇ ਕਾਰਜਕਾਲ ਵਿੱਚ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਵਾਂ ਤਿਆਰ ਕਰਨ ਲਈ ਕਦਮ ਚੁੱਕਣੇ ਚਾਹੀਦੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਉਤੇ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕਹੀਆਂ ਚੁੱਕਦੇ ਅਤੇ ਦਰਿਆਵਾਂ ਦੀ ਸਫਾਈ ਕਰ ਦਿੰਦੇ।
ਸਤਲੁਜ ਯਮਨਾ ਲਿੰਕ (ਐਸ.ਵਾਈ.ਐਲ.) ਨਹਿਰ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਮੰਗਲਵਾਰ ਨੂੰ ਸੁਣਵਾਈ ਉਤੇ ਤਿਆਰੀ ਬਾਰੇ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਹੈ ਅਤੇ ਉਹ ਇਸ ਮਾਮਲੇ ਉਤੇ ਕੋਈ ਟਿੱਪਣੀ ਨਹੀਂ ਕਰਨਗੇ। ਉਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਬਾਰੇ ਮੀਟਿੰਗ ਵਿੱਚ ਵੀ ਕੋਈ ਚਰਚਾ ਨਹੀਂ ਹੋਈ।
—–

ਮਹਿਜ਼ ਇੱਕ ਮਹੀਨੇ ’ਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 17.02 ਲੱਖ ਈ-ਕਾਰਡ ਬਣਾਏ ਗਏ: ਬਲਬੀਰ ਸਿੰਘ ਸਿੱਧੂ
ਵੇਰਵੇ ਦਰਜ ਕਰਨ ’ਚ ਪੰਜਾਬ ਸਾਰੇ ਗਵਾਂਢੀ ਸੂਬਿਆਂ ਤੋਂ ਮੋਹਰੀ
10 ਦਿਨਾਂ ਦੌਰਾਨ 1591 ਮਰੀਜ਼ ਵਿੱਚੋਂ 661 ਲਾਭਪਾਤਰੀਆਂ ਨੂੰ ਪ੍ਰਾਪਤ ਹੋਈਆਂ ਸਰਜਰੀ ਤੇ ਆਪ੍ਰੇਸ਼ਨ ਸਬੰਧੀ ਸਿਹਤ ਸਹੂਲਤਾਂ
ਚੰਡੀਗੜ, 2 ਸਤੰਬਰ:
ਸੂਬੇ ਦੇ ਲਗਭਗ 46 ਲੱਖ ਪਰਿਵਾਰਾਂ ਨੂੰ ‘ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਦੂਜੇ ਦਰਜੇ ਅਤੇ ਸਰਜਰੀ ਤੇ ਆਪ੍ਰੇਸ਼ਨ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਈ-ਕਾਰਡਜ਼ ਬਣਾਉਣ ਦਾ ਕੰਮ ਕਾਮਨ ਸਰਵਿਸ ਸੈਂਟਰਾਂ(ਸੀਐਸਸੀ) ਅਤੇ ਹਸਪਤਾਲਾਂ ਵਿੱਚ ਪੂਰੇ ਜੋਰਾਂ ’ਤੇ ਚੱਲ ਰਿਹਾ ਹੈ। ਪੰਜਾਬ ਸਰਕਾਰ ਨੇ ਅਗਸਤ ਦੇ ਮਹੀਨੇ ਵਿੱਚ ਕੁੱਲ 17.02 ਲੱਖ ਈ-ਕਾਰਡ ਜਾਰੀ ਕੀਤੇ ਹਨ। ਇਹ ਜਾਣਕਾਰੀ ਇੱਕ ਪ੍ਰੈਸ ਬਿਆਨ ਦੌਰਾਨ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਿੱਤੀ।
ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕਾਮਨ ਸਰਵਿਸ ਸੈਂਟਰਾਂ(ਸੀਐਸੀ) ਅਤੇ ਹਸਪਤਾਲਾਂ ਵਿੱਚ ਯੋਗ ਪਰਿਵਾਰਾਂ ਨੂੰ ਈ-ਕਾਰਡ ਜਾਰੀ ਕਰਨ ਦੀ ਕਾਰਗੁਜ਼ਾਰੀ ਦੀ ਦੇਖ-ਰੇਖ ਦਾ ਕੰਮ ਸਟੇਟ ਸਿਹਤ ਏਜੰਸੀ ਕਰ ਰਹੀ ਹੈ। ਉਨਾਂ ਅੱਗੇ ਕਿਹਾ ਕਿ ਇਸ ਆਲਮੀ ਸਿਹਤ ਬੀਮਾ ਸਕੀਮ ਤਹਿਤ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾੳੋਣ ਸਬੰਧੀ ਨਿਰਦੇਸ਼ ਜ਼ਿਲਾ ਅਧਿਕਾਰੀਆਂ ਨੂੰ ਦਿੱਤੇ ਗਏ ਹਨ।
ਉਨਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਇਸ ਸਕੀਮ ਤਹਿਤ ਇਲਾਜ ਸੇਵਾਵਾਂ ਦੀ ਸ਼ੁਰੂਆਤ 20 ਅਗਸਤ ,2019 ਨੂੰ ਕੀਤੀ ਗਈ ਅਤੇ ਮਹਿਜ਼ 10 ਦਿਨਾਂ ਵਿੱਚ ਹੀ 1591 ਮਰੀਜ਼ਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਨਕਦ-ਰਹਿਤ ਇਲਾਜ ਮੁਹੱਈਆ ਕਰਵਾਇਆ ਗਿਆ। 1591 ਮਰੀਜ਼ਾਂ ਵਿੱਚੋਂ 661 ਮਰੀਜ਼ਾਂ ਨੂੰ ਸਰਜਰੀ ਤੇ ਆਪ੍ਰੇਸ਼ਨ ਵਰਗੀਆਂ ਮਹਿੰਗੀਆਂ ਇਲਾਜ ਸਹੂਲਤਾਂ ਮੁਫਤ ਮੁਹੱਈਆ ਕਰਵਾਈਆਂ ਗਈਆਂ।
ਸ. ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਵੱਲੋਂ ਇੰਨੇ ਘੱਟ ਸਮੇਂ ਵਿੱਚ ਕੀਤੇ ਗਏ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿਹਤ ਬੀਮਾ ਯੋਜਨਾ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਵਿੱਚ ਪੰਜਾਬ ਹੁਣ ਉੱਤਰੀ ਭਾਰਤ ਦੇ ਮੋਹਰੀ ਰਾਜਾਂ ਦੀ ਕਤਾਰ ਵਿੱਚ ਖੜਾ ਹੋ ਗਿਆ ਹੈ। ਉਨਾਂ ਕਿਹਾ ਕਿ ਇਹ ਇੱਕ ਰਿਕਾਰਡ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਗੂ ਹੋਣ ਦੇ ਮਹਿਜ਼ 10 ਦਿਨਾਂ ਉਪਰੰਤ ਲਗਭਗ 17.02 ਲੱਖ ਈ-ਕਾਰਡ ਲਾਭਪਾਤਰੀਆਂ ਨੂੰ ਜਾਰੀ ਕਰ ਦਿੱਤੇ ਗਏ ਹਨ ਜਦਕਿ ਸਾਡੇ ਗਵਾਂਢੀ ਰਾਜ ਸਾਡੇ ਤੋਂ ਕਾਫੀ ਪਿੱਛੇ ਰਹਿ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਲੋਕ ਭਲਾਈ ਸਕੀਮ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਗੂ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਵੱਲੋਂ ਇਸਨੂੰੁ ਸਿਧਾਂਤਕ ਪ੍ਰਵਾਨਗੀ ਦਿੰਦੇ ਹੋਏ ਇਸ ਸਕੀਮ ਵਿੱਚ ਵਾਧਾ ਕਰਦਿਆਂ 45.89 ਲੱਖ ਪਰਿਵਾਰਾਂ(ਸੂਬੇ ਦੀ 75 ਫੀਸਦ ਆਬਾਦੀ) ਨੂੰ 5 ਹੋਰ ਸ਼ੇਣੀਆਂ ਸਮਾਰਟ ਰਾਸ਼ਨ ਧਾਰਕ, ਛੋਟੇ ਵਪਾਰੀ, ਜੇ ਫਾਰਮ ਧਾਰਕ ਕਿਸਾਨ, ਛੋਟੇ ਅਤੇ ਸੀਮਾਂਤ ਕਿਸਾਨ ਅਤੇ ਪ੍ਰਮਾਣਿਤ ਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਸਾਮਲ ਕੀਤਾ ਗਿਆ ਹੈ ਜਦਕਿ ਕੇਂਦਰ ਸਰਕਾਰ ਵੱਲੋਂ ਕੇਵਲ 2011 ਮਰਦਮਸ਼ੁਮਾਰੀ ਅਨੁਸਾਰ ਸਮਾਜਿਕ ਤੇ ਆਰਥਿਕ ਪੱਖੋਂ ਪੱਛੜੇ ਪਰਿਵਾਰਾਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਵੱਡੇ ਪੱਧਰ ਦੇ ਵਿਲੱਖਣ ਫੈਸਲੇ ਨਾਲ ਪੰਜਾਬ ਦੀ 2 ਕਰੋੜ ਤੋਂ ਵੱਧ ਲੋਕਾਂ ਨੂੰ ਇਸ ਬੀਮਾ ਯੋਜਨਾ ਅਧੀਨ ਸਿਹਤ ਸੁਰੱਖਿਆ ਮਿਲੇਗੀ। ਉਨਾਂ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ।
ਸਰਦਾਰ ਸਿੱਧੂ ਨੇ ਕਿਹਾ ਕਿ ਇਸ ਸਕੀਮ ਤਹਿਤ ਪਰਿਵਾਰਕ ਮੈਂਬਰਾਂ ਦੀ ਗਿਣਤੀ , ਉਮਰ ਜਾਂ ਿਗ ਦੇ ਬਿਨਾਂ ਭੇਦ-ਭਾਵ ਕਰਦੇ ਹੋਏ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸ਼ਾਮਲ ਕੀਤਾ ਗਿਆ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ ਤਾਂ ਜੋ ਸੂਬੇ ਦੇ ਲੋਕਾਂ ਉੱਤੇ ਪੈਣ ਆਰਥਿਕ ਬੋਝ ਘਟਾਇਆ ਜਾ ਸਕੇ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਬੀਮਾ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮੰਤਵ ਨਾਲ ਸਟੇਟ ਸਿਹਤ ਏਜੰਸੀ ਵੱਲੋਂ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਅਤੇ ਮਰੀਜ਼ਾਂ ਨੂੰ ਬਿਨਾਂ ਕਿਸੇ ਮੁਸ਼ਕਿਲ ’ਤੇ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਮਿਲ ਸਕਣ ਇਸ ਲਈ ਸੂਚੀ ਬੱਧ ਹਸਪਤਾਲਾਂ ਵਿੱਚ ‘ਆਰੋਗਿਆ ਮਿੱਤਰਾ’ ਨੂੰ ਨਿਯੁਕਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਯੋਜਨਾ ਸਬੰਧੀ ਹੋਰ ਅਤੇ ਲਾਭਪਾਤਰੀਆਂ ਦੀ ਸੂਚੀ ਸਬੰਧੀ ਮੁਕੰਮਲ ਜਾਣਕਾਰੀ ਲੈਣ ਲਈ .. ’ਤੇ ਸੰਪਰਕ ਕੀਤਾ ਜਾ ਸਕਦਾ ਹੈ।

15ਵੀਂ ਵਿਧਾਨ ਸਭਾ ਦਾ ਅੱਠਵਾਂ ਸਮਾਗਮ ਉਠਾਇਆ
ਚੰਡੀਗੜ, 2 ਸਤੰਬਰ:
ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦੱਸਿਆ ਕਿ 15ਵੀਂ ਪੰਜਾਬ ਵਿਧਾਨ ਸਭਾ ਦਾ ਅੱਠਵਾਂ ਸਮਾਗਮ 30 ਅਗਸਤ ਤੋਂ ਉਠਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਵਿਧਾਨ ਸਭਾ ਦਾ ਅੱਠਵਾਂ ਸਮਾਗਮ, ਜੋ ਕਿ 6 ਅਗਸਤ, 2019 ਨੂੰ ਸਮਾਪਤ ਹੋਈ ਬੈਠਕ ਤੋਂ ਬਾਅਦ ਅਣਮਿਥੇ ਸਮੇਂ ਲਈ ਸਥਗਿਤ ਕੀਤਾ ਗਿਆ ਸੀ, ਦਾ ਮਿਤੀ 30 ਅਗਸਤ, 2019 ਨੂੰ ਉਠਾਣ ਕਰ ਦਿੱਤਾ ਗਿਆ ਹੈ।

ਐਸ.ਸੀ. ਕਮਿਸ਼ਨ ਪੰਜਾਬ ਨੇ ਦੁਆਈ ਗੰਦਗੀ ਤੋਂ ਨਿਜ਼ਾਤ
ਚੰਡੀਗੜ, 2 ਸਤੰਬਰ : ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਉਦੀ ਨਗਰ ਕੌਂਸਲ ਰਾਹੋ ਦੇ ਅੰਬੇਦਕਰ ਨਗਰ ਦੇ ਨਿਵਾਸੀਆਂ ਨੂੰ ਗੰਦਗੀ ਤੋਂ ਨਿਜ਼ਾਤ ਮਿਲ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੀ ਚੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਨੇ ਇਕ ਅਖਬਾਰ ਵਿੱਚ ਇਸ ਸਬੰਧੀ ਪ੍ਰਕਾਸ਼ਿਤ ਖਬਰ ਦਾ ਸੂ ਮੌਟੋ ਨੋਟਿਸ ਲਿਆ ਸੀ।ਖਬਰ ਅਨੁਸਾਰ ਨਗਰ ਕੌਂਸਲ ਰਾਹੋ ਦੇ ਅੰਬੇਦਕਰ ਨਗਰ, ਜਿਸ ਦੀ ਬਹੁਤੀ ਅਬਾਦੀ ਅਨੂਸੁਚਿਤ ਜਾਤੀ ਨਾਲ ਸਬੰਧਤ ਹੈ, ਦੇ ਨਿਵਾਸੀਆਂ ਨੂੰ ਗਲੀਆ ਨਾਲੀਆਂ ਵਿੱਚ ਖੜੇ ਗੰਦੇ ਪਾਣੀ, ਅਤੇ ਸ਼ਹਿਰ ਦੀ ਬਾਕੀ ਅਬਾਦੀ ਵੱਲੋਂ ਇਸ ਖੇਤਰ ਵਿੱਚ ਸੁਟੇ ਜਾ ਰਹੇ ਗੰਦਗੀ ਕਾਰਨ ਔਕੜਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ ਅਤੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਕੋਈ ਹੱਲ ਨਹੀ ਸੀ ਕੱਢਿਆ ਜਾ ਰਿਹਾ।
ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਤੋਂ ਇਸ ਸਬੰਧੀ ਰਿਪੋਰਟ ਤਲਬ ਕੀਤੀ ਸੀ। ਜਿਸ ਦੇ ਜੁਆਬ ਵਿਚ ਕਮਿਸ਼ਨ ਨੂੰ ਦੱਸਿਆ ਗਿਆ ਕਿ ਇਸ ਸਬੰਧੀ ਕਾਰਵਾਈ ਕਰਦਿਆਂ ਟੈਂਡਰ ਜਾਰੀ ਕਰ ਕੇ ਕੰਮ ਆਰੰਭ ਕਰ ਦਿੱਤਾ ਗਿਆ ਹੈ।

5ਵਾਂ ਮੈਗਾ ਰੋਜ਼ਗਾਰ ਮੇਲਾ 9 ਤੋਂ 30 ਸਤੰਬਰ ਤੱਕ
ਪ੍ਰਾਈਵੇਟ ਖੇਤਰ ਵਿੱਚ 2.10 ਲੱਖ ਨੌਕਰੀਆਂ ਅਤੇ ਇੱਕ ਲੱਖ ਨੌਜਵਾਨਾਂ ਲਈ ਸਵੈ-ਰੋਜ਼ਗਾਰ ਲਈ ਕਰਜ਼ੇ ਦੀ ਕੀਤੀ ਜਾਵੇਗੀ ਪੇਸ਼ਕਸ਼ : ਚੰਨੀ
ਪੰਜਾਬ ਸਰਕਾਰ ਵਲੋਂ ਇੱਕ ਲੱਖ ਸਰਕਾਰੀ ਨੌਕਰੀਆਂ ਲਈ ਜਲਦ ਹੋਵੇਗੀ ਭਰਤੀ : ਚੰਨੀ
ਰੋਜ਼ਗਾਰ ਮੇਲੇ ਹਰ ਜ਼ਿਲੇ ਵਿੱਚ ਲਾਏ ਜਾਣਗੇ ਅਤੇ ਸੂਬੇ ਭਰ ਵਿਚ ਕੁੱਲ 82 ਥਾਵਾਂ ’ਤੇ ਅਯੋਜਿਤ ਕੀਤੇ ਜਾਣਗੇ
ਰੋਜ਼ਗਾਰ ਮੇਲਿਆਂ ਦੌਰਾਨ ਚੁਣੇ ਗਏ ਨੌਜਵਾਨਾਂ ਨੂੰ ਮੁੱਖ ਮੰਤਰੀ 5 ਅਕਤੂਬਰ ਨੂੰ ਰੋਪੜ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਨਿਯੁਕਤੀ ਪੱਤਰ ਸੌਂਪਣਗੇ
ਜ਼ਿਲਾਂ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਹਰ ਮਹੀਨੇ 2 ਨੌਕਰੀ ਮੁਹਿੰਮ ਚਲਾ ਰਿਹਾ, ਹੁਣ ਤੱਕ 1025 ਨੌਕਰੀ ਮੇਲੇ ਲਾਏ ਗਏ
ਵਿਦਿਆਰਥੀਆਂ ਦੀ ਸਹਾਇਤਾ ਲਈ ਰੋਜ਼ਗਾਰ ਉੱਤਪਤੀ ਵਿਭਾਗ ਵਿੱਚ ਵਿਸ਼ੇਸ਼ ‘ਵਿਦੇਸ਼ੀ ਸਿੱਖਿਆ ਸੈੱਲ’ ਦੀ ਹੋਵੇਗੀ ਸਥਾਪਨਾ
ਬੇਰੁਜ਼ਗਾਰ ਨੌਜਵਾਨਾਂ ਦੀ ਸਹਾਇਤਾ ਲਈ ਸ਼ੋਸ਼ਲ ਮੀਡੀਆ ਅਤੇ ਡਿਜੀਟਲ ਮੀਡੀਆ ਪਲੇਟਫਾਰਮ ਸ਼ੁਰੂ ਅਤੇ ਟੈਲੀ-ਕਾਲਿੰਗ ਸਿਸਟਮ ਜਲਦ ਹੋਵੇਗਾ ਸਥਾਪਤ
ਚੰਡੀਗੜ, 2 ਸਤੰਬਰ : ਪੰਜਾਬ ਸਰਕਾਰ ਵੱਲੋਂ 9 ਸਤੰਬਰ ਤੋਂ 30 ਸਤੰਬਰ, 2019 ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਲਾਏ ਜਾਣਗੇ, ਇੰਨਾਂ ਮੇਲਿਆਂ ਵਿੱਚ ਪ੍ਰਾਈਵੇਟ ਖੇਤਰ ’ਚ 2.10 ਲੱਖ ਨੌਕਰੀਆਂ ਦੀ ਪੇਸ਼ਕਸ਼ ਦੇ ਨਾਲ ਨਾਲ 1 ਲੱਖ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ ਕਰਜ਼ੇ ਦੀ ਸਹੂਲਤ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅੱਜ ਇੱਥੇ ਪੰਜਾਬ ਭਵਨ ਵਿਖੇ ਕੀਤੀ ਪੈ੍ਰਸ ਕਾਨਫਰੰਸ ਦੌਰਾਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਹਰੇਕ ਜ਼ਿਲੇ ਵਿੱਚ ਅਤੇ ਸੂਬੇ ਭਰ ਵਿੱਚ ਕੁੱਲ 82 ਥਾਵਾਂ ’ਤੇ ਆਯੋਜਿਤ ਕੀਤੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਅਕਤੂਬਰ ਨੂੰ ਰੋਪੜ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਚੁਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ।
ਰੋਜ਼ਗਾਰ ਉੱਤਪਤੀ ਮੰਤਰੀ ਨੇ ਦੱਸਿਆ ਕਿ 5ਵੇਂ ਮੈਗਾ ਰੋਜ਼ਗਾਰ ਮੇਲੇ ਦੌਰਾਨ ਇੱਕ ਵਿਸੇਸ਼ ਉਪਰਾਲੇ ਦੇ ਤਹਿਤ 18 ਸਤੰਬਰ ਨੂੰ ਆਈ.ਐਸ.ਬੀ. ਮੋਹਾਲੀ ਵਿਖੇ ਉੱਚ-ਪੱਧਰੀ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਲਗਭਗ 25 ਬੁਹ-ਕੌਮੀ ਕੰਪਨੀਆਂ ਵਲੋਂ 3 ਤੋਂ 9 ਲੱਖ ਰੁਪਏ ਦੇ ਪੈਕੇਜ ਵਾਲੀਆਂ 800 ਨੌਕਰੀਆਂ ਮੁਹੱਈਆਂ ਕਰਵਾਈਆਂ ਜਾਣਗੀਆਂ।
ਮੰਤਰੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਜਲਦ ਹੀ 1 ਲੱਖ ਸਰਕਾਰੀ ਨੌਕਰੀਆਂ ਲਈ ਭਰਤੀ ਕਰੇਗੀ ਅਤੇ ਇਹਨਾਂ ਅਸਾਮੀਆਂ ਦੀ ਭਰਤੀ ਲਈ ਕਾਰਵਾਈ ਬੜੀ ਤੇਜੀ ਨਾਲ ਚੱਲ ਰਹੀ ਹੈ।
ਸ. ਚੰਨੀ ਨੇ ਕਿਹਾ ਕਿ ਇਸ ਤੋਂ ਪਹਿਲ਼ਾਂ ਮੌਜੂਦਾ ਸਰਕਾਰ ਵਲੋਂ ਚਾਰ ਸੂਬਾ ਪੱਧਰੀ ਤੇ ਇੱਕ ਕੌਮਾਂਤਰੀ ਪੱਧਰ ਦੇ ਰੋਜ਼ਗਾਰ ਮੇਲਿਆਂ ਦਾ ਆਯਜਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਮੌਜੂਦਾ ਕਾਰਜਕਾਲ ਦੌਰਾਨ ਸਾਲ 2017 ਤੋਂ ਹੁਣ ਤੱਕ, 8 ਲੱਖ ਤੋਂ ਵੱਧ ਨੌਜਵਾਨਾਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਖੇਤਰ ਵਿੱਚ ਰੋਜ਼ਗਾਰ/ਸਵੈ ਰੋਜ਼ਗਾਰ ਦਿੱਤਾ ਗਿਆ ਹੈ ।
ਸੀ੍ਰ ਚੰਨੀ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਪ੍ਰਮੁੱਖ ਸਕੀਮ ‘ਘਰ ਘਰ ਰੋਜ਼ਗਾਰ ਸਕੀਮ’ ਦੀਆਂ ਗਤੀਵਿਧੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਹਨ। ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹੀ ਮੁੱਖ ਮੰਤਰੀ ਨੇ ਡਿਸਟਿ੍ਰਕਟ ਬਿਊਰੋ ਆਫ਼ ਇੰਪਲਾਇਮੈਂਟ ਐਂਡ ਇੰਟਰਪ੍ਰਾਇਜਜ਼ (ਡੀਬੀਈਈ) ਸਥਾਪਤ ਕਰਨ ਦੀ ਨਿੱਜੀ ਪਹਿਲਕਦਮੀ ਕੀਤੀ ਹੈ, ਜੋ ਕਿ ਸੂਬੇ ਦੇ 22 ਜ਼ਿਲਿਆਂ ਵਿੱਚ ਸਥਾਪਤ ਕੀਤੇ ਗਏ ਹਨ ਅਤੇ ਨਵੰਬਰ 2018 ਤੋਂ ਕਾਰਜਸ਼ੀਲ ਹਨ। ਡੀ.ਬੀ.ਈ.ਈ ਵਲੋਂ ਜ਼ਿਲਾਂ ਪੱਧਰ ‘ਤੇ ਹਰ ਮਹੀਨੇ 2 ਨੌਕਰੀ ਮੁਹਿੰਮਾ ਅਤੇ ਇੱਕ ਛੋਟੇ ਸ਼ਹਿਰਾਂ ਇੱਕ ਨੌਕਰੀ ਮੇਲਾ ਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਹੁਣ ਤੱਕ 1025 ਮੇਲੇ/ਨੌਕਰੀ ਮੁਹਿੰਮਾਂ ਚਲਾਈਆਂ ਗਈਆਂ ਹਨ।
ਉਨਾਂ ਦੱਸਿਆ ਕਿ ਇੱਕ ਵਿਸ਼ੇਸ਼ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਰੋਜ਼ਗਾਰ ਉੱਤਪਤੀ ਵਿਭਾਗ ਵਿੱਚ ‘ਵਿਦੇਸ਼ੀ ਸਿੱਖਿਆ ਸੈੱਲ’ ਸਥਾਪਤ ਕਰਨ ਜਾ ਰਹੀ ਹੈ, ਜੋ ਵਿਦਿਆਰਥੀਆਂ ਨੂੰ ਧੋਖੇਬਾਜ਼ ਟਰੈਵਲ ਏਜੰਟਾਂ ਅਤੇ ਜਾਅਲੀ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਬਚਾਏਗਾ। ਉਹਨਾਂ ਕਿਹਾ ਕਿ ਇਹ ਸੈੱਲ ਏਜੰਟ ਵਜੋਂ ਕੰਮ ਕਰੇਗਾ ਤੇ ਸੂਬੇ ਦੇ ਵਿਦਿਆਰਥੀਆਂ ਦੀ ਵਿਦੇਸ਼ਾਂ ਵਿੱਚ ਪੜਾਈ ਲਈ ਸਹਾਇਤਾ ਅਤੇ ਮਾਰਗ-ਦਰਸ਼ਨ ਕਰੇਗਾ। ਇਸ ਸੈੱਲ ਨਾਲ ਬਹੁਤ ਸਾਰੀਆਂ ਵਿਦੇਸ਼ੀ ਪਬਲਿਕ ਯੂਨੀਵਰਸਿਟੀਆਂ/ ਕਾਲਜ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਰਜਿਸ਼ਟਰ ਹੋਣਗੀਆਂ। ਇਹ ਸੈੱਲ ਵਿਦਿਆਰਥੀਆਂ ਦੀ ਵਿਦੇਸ਼ਾਂ ਵਿੱਚ ਪੜਾਈ ਲਈ ਵਿਦੇਸ਼ੀ ਸੰਸਥਾਵਾਂ ਨਾਲ ਸਿੱਧਾ ਸੰਪਰਕ ਕਰੇਗਾ। ਇਸ ਦੇ ਨਾਲ ਹੀ ਇਹ ਸੈਲ ਨਾ ਸਿਰਫ਼ ਵਿਦਿਆਰਥੀਆਂ ਨੂੰ ਏਜੰਟਾਂ ਦੇ ਧੋਖੇ ਤੋਂ ਬਚਾਏਗਾ ਸਗੋਂ ਵਿਦੇਸ਼ੀ ਸੰਸਥਾਵਾਂ ਵਲੋਂ ਏਜੰਟਾਂ ਨੂੰ ਦਿੱਤਾ ਜਾਣ ਵਾਲਾ ਕਮਿਸ਼ਨ ਵੀ ਵਿਦਿਆਰਥੀਆਂ ਨੂੰ ਵਾਪਿਸ ਕੀਤਾ ਜਾਵੇਗਾ ਜੋ ਕਿ ਉਹਨਾਂ ਦੀ ਵਿੱਤੀ ਸਹਾਇਤਾ ਲਈ ਸਹਾਈ ਹੋਵੇਗਾ।
ਮੰਤਰੀ ਚੰਨੀ ਨੇ ਕਿਹਾ ਕਿ ‘ਪੰਜਾਬ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ’ ਦੇ ਅਧੀਨ ਬੇਰੁਜ਼ਗਾਰ ਨੌਜਵਾਨਾਂ ਦੀ ਸਹਾਇਤਾ ਲਈ ਪੰਜਾਬ ਜੌਬ ਹੈਲਪਲਾਈਨ, ਸ਼ੋਸਲ਼ ਮੀਡੀਆ, ਡਿਜੀਟਲ ਮੀਡੀਆ, ਵੈਬ ਪੋਰਟਲ ਅਤੇ ਵੈਬਸਾਈਟ ਦੀ ਸ਼ੁਰੂਆਤ ਹੋ ਚੁੱਕੀ ਹੈ।ਇਸੇ ਦੇ ਤਹਿਤ ਵਿਭਾਗ ਹਰੇਕ ਬੇਰੁਜ਼ਗਾਰ ਨੌਜ਼ਵਾਨ ਦੀ ਸਹਾਇਤਾ ਲਈ ਟੈਲੀ-ਕਾਲ ਸੈਂਟਰ ਸਥਾਪਤ ਕਰ ਰਿਹਾ ਹੈ ਜੋ ਕਿ 100 ਮਾਹਿਰਾਂ ਦੀ ਟੀਮ ਵਲੋਂ ਚਲਾਇਆ ਜਾਵੇਗਾ।
ਇਸ ਮੌਕੇ ਹੋਰ ਪਤਵੰਤਿਆਂ ਤੋਂ ਇਲਾਵਾ ਰੋਜ਼ਗਾਰ ਉੱਤਪਤੀ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ, ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਸ੍ਰੀ ਪ੍ਰਵੀਨ ਥਿੰਦ, ਰੋਜ਼ਗਾਰ ਉੱਤਪਤੀ ਵਿਭਾਗ ਦੀ ਵਧੀਕ ਡਾਇਰੈਕਟਰ ਰਾਜਦੀਪ ਕੌਰ, ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀ ਮੋਹਨਬੀਰ ਸਿੰਘ ਸਿੱਧੂ ਸਮੇਤ ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
5ਵੇਂ ਰੋਜ਼ਗਾਰ ਮੇਲਿਆਂ ਸਬੰਧੀ ਜਾਣਕਾਰੀ:
ਅੰਮਿ੍ਰਤਸਰ- ਸਰਕਾਰੀ ਆਈ.ਟੀ.ਆਈ ਅਜਨਾਲਾ, ਸਰਕਾਰੀ ਆਈ.ਟੀ.ਆਈ ਲੋਪੋਕੇ, ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ, ਸਰਕਾਰੀ ਪੌਲੀ ਟੈਕਨਿਕ ਕਾਲਜ ਛੇਹਰਟਾ, ਸਰਕਾਰੀ ਆਈ.ਟੀ.ਆਈ., ਰੱਈਆ।
ਬਰਨਾਲਾ – ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ।
ਬਠਿੰਡਾ-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਡੱਬਵਾਲੀ ਰੋਡ, ਬਠਿੰਡਾ, ਗੁਰੂ ਕਾਸੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਡੀਬੀਈਈ ਦਫਤਰ ਬਿਲਡਿੰਗ, ਚਿਲਡਰਨ ਪਾਰਕ ਨੇੜੇ, ਬਠਿੰਡਾ।
ਫਰੀਦਕੋਟ-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਕੋਟਕਪੂਰਾ, ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ।
ਫਤਿਹਗੜ ਸਾਹਿਬ- ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ, ਮਾਤਾ ਗੁਜਰੀ ਕਾਲਜ, ਫਤਿਹਗੜ ਸਾਹਿਬ, ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਗਗੜ, ਕੋਰਡੀਆ ਕਾਲਜ, ਫਤਿਹਗੜ ਸਾਹਿਬ।
ਫਾਜ਼ਿਲਕਾ- ਸਰਕਾਰੀ ਆਈ.ਟੀ.ਆਈ., ਫਾਜ਼ਿਲਕਾ, ਮਹਾਰਾਜਾ ਅਗਰਸੈਨ ਆਈ.ਟੀ.ਆਈ ਅਬੋਹਰ, ਸਰਕਾਰੀ ਆਈ.ਟੀ.ਆਈ., ਜਲਾਲਾਬਾਦ।
ਫਿਰੋਜ਼ਪੁਰ- ਸਰਕਾਰੀ ਪੌਲੀਟੈਕਨਿਕ ਕਾਲਜ ਫਿਰੋਜ਼ਪੁਰ, ਦੇਵ ਸਮਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸਿਟੀ, ਸਹੀਦ ਭਗਤ ਸਿੰਘ ਰਾਜ ਤਕਨੀਕੀ ਕੈਂਪਸ ਫਿਰੋਜ਼ਪੁਰ, ਸਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕੰਸਟੀਚੁਂਿਂੲੰਟ ਕਾਲਜ ਮੋਹਨ ਦਹੀਥਾਰ, ਸਰਕਾਰੀ ਕਾਲਜ, ਜੀਰਾ।
ਗੁਰਦਾਸਪੁਰ- ਬੇਅੰਤ ਕਾਲਜ ਆਫ ਕਾਲਜ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਗੁਰਦਾਸਪੁਰ, ਆਈ ਕੇ ਗੁਜਰਾਲ ਪੀਟੀਯੂ, ਖੇਤਰੀ ਕੈਂਪਸ ਬਟਾਲਾ, ਗੋਲਡਨ ਕਾਲਜ ਆਫ ਇੰਜੀਨੀਅਰਿੰਗ ਟੈਕਨੋਲੋਜੀ ਗੁਰਦਾਸਪੁਰ, ਐਸਐਸਐਮ, ਕਾਲਜ ਦੀਨਾਨਗਰ।
ਹੁਸ਼ਿਆਰਪੁਰ- ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਰਿਆਤ ਬਾਹਰਾ ਇੰਸਟੀਚਿਊਟ ਆਫ ਟੈਕਨਾਲੋਜੀ, ਸਰਕਾਰੀ ਆਈ.ਟੀ.ਆਈ., ਤਲਵਾੜਾ
ਜਲੰਧਰ- ਸੀ.ਟੀ. ਗਰੁੱਪ ਆਫ ਇੰਸਟੀਚਿਊਟ, ਸ਼ਾਹਪੁਰ ਕੈਂਪਸ, ਜਲੰਧਰ, ਸਰਕਾਰੀ ਆਈ.ਟੀ.ਆਈ., ਮਹਿਤਪੁਰ, ਨਕੋਦਰ, ਡੀ.ਏ.ਵੀ.ਆਈ.ਈ.ਟੀ. ਕਾਲਜ, ਜਲੰਧਰ, ਡੀ.ਏ.ਵੀ. ਯੂਨੀਵਰਸਿਟੀ, ਜਲੰਧਰ, ਲਾਇਲਪੁਰ ਖਾਲਸਾ ਕਾਲਜ, ਜਲੰਧਰ, ਡੀ.ਆਈ.ਸੀ., ਜਲੰਧਰ
ਕਪੂਰਥਲਾ- ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ, ਜੀ ਐਨ ਏ ਯੂਨੀਵਰਸਿਟੀ ਫਗਵਾੜਾ, ਕਪੂਰਥਲਾ, ਆਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਕਪੂਰਥਲਾ
ਲੁਧਿਆਣਾ- ਸਰਕਾਰੀ ਆਈ.ਟੀ.ਆਈ., ਗਿੱਲ ਰੋਡ, ਗੁਲਜਾਰ ਗਰੁੱਪ ਆਫ ਇੰਸਟੀਚਿਊਟ, ਖੰਨਾ, ਸਰਕਾਰੀ ਆਈ.ਟੀ.ਆਈ. (ਮਹਿਲਾ) ਸਮਰਾਲਾ, ਸਰਕਾਰੀ ਸ. ਸ. ਜਗਰਾਉਂ, ਸਰਕਾਰੀ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨੋਲੋਜੀ, ਰਿਸ਼ੀ ਨਗਰ, ਲੁਧਿਆਣਾ
ਮਾਨਸਾ-ਰਾਇਲ ਗਰੁੱਪ ਆਫ ਕਾਲਜ, ਬੋਰਾਵਾਲ, ਸ਼ਿਵ ਸ਼ਕਤੀ ਸਮੂਹ ਆਫ ਕਾਲਜ, ਭੀਖੀ
ਮੋਗਾ- ਸਰਕਾਰੀ ਆਈ.ਟੀ.ਆਈ., ਮੋਗਾ
ਪਠਾਨਕੋਟ- ਅਮਨ ਭੱਲਾ ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ, ਕੋਟਲੀ, ਆਈ.ਟੀ.ਆਈ. (ਲੜਕੇ), ਪਠਾਨਕੋਟ, ਸ੍ਰੀ ਸਾਈ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਬਧਾਨੀ
ਪਟਿਆਲਾ-ਆਈ.ਟੀ.ਆਈ. (ਲੜਕੇ), ਪਟਿਆਲਾ, ਪੋਲੀਟੈਕਨਿਕ (ਵੂਮੈਨ), ਪਟਿਆਲਾ, ਆਈ.ਟੀ.ਆਈ., ਰਾਜਪੁਰਾ (ਲੜਕੇ)
ਰੂਪਨਗਰ- ਆਈ.ਟੀ.ਆਈ.ਭੱਦਲ, ਗਲੋਬਲ ਇੰਜੀਨੀਅਰਿੰਗ ਕਾਲਜ, ਕਾਹਨਪੁਰ ਖੂਈ, ਅਨੰਦਪੁਰ ਸਾਹਿਬ, ਸਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਕਾਲਜ, ਬੇਲਾ, ਐਸ.ਜੀ.ਪੀ.ਸੀ ਖਾਲਸਾ ਕਾਲਜ, ਅਨੰਦਪੁਰ ਸਾਹਿਬ, ਸਰਕਾਰੀ ਹਾਈ ਸਕੂਲ, ਨੂਰਪੁਰ ਬੇਦੀ, ਸਰਕਾਰੀ ਕਾਲਜ, ਨੰਗਲ, ਸਰਕਾਰੀ ਕਾਲਜ ਰੂਪਨਗਰ।
ਸੰਗਰੂਰ- ਅਨੰਦ ਪੈਲੇਸ, ਭਵਾਨੀਗੜ, ਦੇਸ਼ ਭਗਤ ਕਾਲਜ, ਬਰਡਵਾਲ (ਧੂਰੀ), ਰਾਮਗੜੀਆ ਭਵਨ, ਪੋਹੀਰ ਰੋਡ ਅਹਿਮਦਗੜ, ਅਨਾਜ ਮੰਡੀ, ਮੂਨਕ, ਸਰਕਾਰੀ ਕਾਲਜ ਮਲੇਰਕੋਟਲਾ, ਸਹੀਦ ਊਧਮ ਸਿੰਘ ਕਾਲਜ, ਸੁਨਾਮ, ਕੇ.ਸੀ.ਟੀ. ਫਤਿਹਗੜ ਸੰਗਰੂਰ, ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਿੜਬਾ, ਭਾਈ ਗੁਰਦਾਸ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਸੰਗਰੂਰ।
ਸ੍ਰੀ ਮੁਕਤਸਰ ਸਾਹਿਬ- ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਡਰਾਈਵਿੰਗ ਸਕਿੱਲ, ਮਾਹੂਆਣਾ, ਮਲੋਟ, ਗੁਰੂ ਤੇਗ ਬਹਾਦੁਰ ਖਾਲਸਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਛਾਪਿਆਂਵਾਲੀ, ਮਲੋਟ।, ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ, ਮਾਤਾ ਮਿਸਰੀ ਦੇਵੀ, ਡੀ.ਏ.ਵੀ. ਕਾਲਜ, ਗਿੱਦੜਬਾਹਾ
ਐਸ.ਏ.ਐਸ.ਨਗਰ- ਸੀ.ਜੀ.ਸੀ ਲਾਂਡਰਾਂ, ਐਸ.ਵੀ.ਆਈ.ਟੀ., ਬਨੂੜ, ਆਈ.ਟੀ.ਆਈ. (ਡਬਲਯੂ) ਫੇਜ -5 ਮੁਹਾਲੀ, ਸਰਕਾਰੀ ਕਾਲਜ, ਡੇਰਾਬੱਸੀ, ਸਰਕਾਰੀ ਕਾਲਜ, ਫੇਜ਼.-6, ਮੁਹਾਲੀ, ਖਾਲਸਾ ਕਾਲਜ, ਮੁਹਾਲੀ
ਐਸ.ਬੀ.ਐਸ ਨਗਰ- ਆਈਟੀਆਈ (ਲੜਕੇ), ਨਵਾਂ ਸ਼ਹਿਰ, ਰਿਆਤ ਗਰੁੱਪ ਆਫ ਇੰਸਟੀਚਿਊਟ, ਰੇਲਮਾਜਰਾ, ਐਸ ਬੀ ਐਸ ਨਗਰ
ਤਰਨ ਤਾਰਨ- ਮਾਈ ਭਾਗੋ ਨਰਸਿੰਗ ਕਾਲਜ, ਤਰਨਤਾਰਨ
ਨੰ: ਪੀ.ਆਰ. 19/804/ਗੁਰਮੀਤ ਸਿੰਘ ਖਹਿਰਾ/97800-96101
———–

ਪੰਜਾਬ ਸਰਕਾਰ ਅਤੇ ਬਰਮਿੰਘਮ ਯੂਨੀਵਰਸਿਟੀ ਸੂਬੇ ’ਚ ਖੇਡ ਹੁਨਰ ਨੂੰ ਉਭਾਰਨ ਵਾਸਤੇ ਮਿਲਕੇ ਕੰਮ ਕਰਨਗੇ-ਰਾਣਾ ਸੋਢੀ
ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਮੁੱਖ ਏਜੰਡਾ
ਬਿ੍ਰਟਸ਼ ਹਾਈ ਕਮਿਸ਼ਨਰ ਐਂਡਰਿਊ ਆਇਰ ਇੱਕ ਉਚ ਪੱਧਰੀ ਵਫਦ ਨਾਲ ਰਾਣਾ ਸੋਢੀ ਨੂੰ ਮਿਲੇ
ਚੰਡੀਗੜ, 2 ਸਤੰਬਰ
ਇੰਗਲੈਂਡ ਦੀ ਬਰਮਿੰਘਮ ਯੂਨੀਵਰਸਿਟੀ ਪੰਜਾਬ ਸੂਬੇ ਵਿੱਚ ਖੇਡ ਹੁਨਰ ਨੂੰ ਉਭਾਰ ਲਈ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਗੀ ਅਤੇ ਇਸ ਨੇ ਮਹਾਰਾਜ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਪਟਿਆਲਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਨੂੰ ਬਨਾਉਣ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਦੇਣ ਲਈ ਵੱਡੀ ਦਿਲਚਸਪੀ ਵਿਖਾਈ ਹੈ।
ਇਸ ਦਾ ਪ੍ਰਗਟਾਵਾ ਅੱਜੇ ਏਥੇ ਖੇਡ ਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਿ੍ਰਟਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ ਸ੍ਰੀ ਐਂਡਰਿਊ ਆਇਰ, ਸੀਨੀਅਰ ਲੈਕਚਰਾਰ ਸਪੋਰਟਸ ਕੋਚਿੰਗ, ਡਾ. ਮਾਰਟਿਨ ਟੋਮਸ ਯੂਨੀਵਰਸਿਟੀ ਆਫ ਬਰਮਿੰਘਮ ਅਤੇ ਡਾਇਰੈਕਟਰ ਇੰਡੀਆ ਕੌਂਟਰੀ ਇੰਸਟੀਚਿਊਟ ਸ੍ਰੀ ਦੀਪਾਂਕਰ ਚਕਰਵਰਤੀ ਆਧਾਰਤ ਵਫਦ ਨਾਲ ਪੰਜਾਬ ਭਵਨ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਕੀਤਾ।
ਇਸ ਦੀ ਹੋਰ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਦੁਨੀਆਂ ਦੀਆਂ ਪ੍ਰਮੁੱਖ ਯੂਨੀਵਸਿਟੀਆਂ ਵਿੱਚੋਂ ਇੱਕ ਬਰਮਿੰਘਮ ਯੂਨੀਵਰਸਿਟੀ ਵਿੱਚਕਾਰ ਵੱਖ ਵੱਖ ਖੇਤਰਾਂ ਵਿੱਚ ਭਾਈਵਾਲੀ ਹੋਵੇਗੀ ਜਿਨਾਂ ਵਿੱਚ ਮਨੋਵਿਗਿਆਨ, ਫਿਜਿਓਲੋਜੀ, ਪੌਸ਼ਟਕਤਾ, ਕੋਚਿੰਗ ਆਦਿ ਸ਼ਾਮਲ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੁਨਰ ਦੀ ਸ਼ਨਾਖਤ, ਹੁਨਰ ਵਿਕਾਸ, ਹੁਨਰ ਸਮਰਥਨ, ਖਿਡਾਰੀਆਂ ਦੀ ਸਿਹਤ ਦਾ ਪ੍ਰਬੰਧਨ, ਅਕਾਦਮਿਕ ਪ੍ਰੋਗਰਾਮ ਨੂੰ ਵਿਕਸਤ ਕਰਨਾ ਅਤੇ ਸਪੋਟਸ ਸਾਇੰਸ ਦੀ ਸਿਖਲਾਈ ਦੇ ਹੋਰ ਪੱਖ ਵੀ ਇਸ ਵਿੱਚ ਹੋਣਗੇ।
ਇਸ ਦੌਰਾਨ ਵਫਦ ਦੇ ਮੈਂਬਰਾਂ ਨੂੰ ਪੰਜਾਬ ਵਿੱਚ ਖਿਡਾਰੀਆਂ ਦੇ ਹੁਨਰ ਅਤੇ ਸਮਰੱਥਾ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਵਫਦ ਨੇ ਸੂਬੇ ਵਿੱਚ ਖੇਡ ਦੇ ਮਿਆਰ ਨੂੰ ਉਭਾਰਨ ਦੇ ਲਈ ਸਰਗਰਮ ਸਹਾਇਤਾ ਦੇਣ ਦਾ ਮੰਤਰੀ ਨੂੰ ਭਰੋਸਾ ਦੁਵਾਇਆ।
ਇਸ ਮੌਕੇ ਵਧੀਕ ਮੁੱਖ ਸਕੱਤਰ ਖੇਡਾਂ ਸ੍ਰੀ ਸੰਜੇ ਕੁਮਾਰ ਵੀ ਹਾਜ਼ਰ ਸਨ।

ਹੜਾਂ ਕਾਰਨ 445 ਪਸ਼ੂਆਂ ਦਾ ਜਾਨੀ ਨੁਕਸਾਨ
1.96 ਕਰੋੜ ਰੁਪਏ ਦਾ ਦਿੱਤਾ ਜਾਵੇਗਾ ਮੁਆਵਜ਼ਾ
ਹੜਾਂ ਪਿੱਛੋਂ 14210 ਪਸ਼ੂਆਂ ਦਾ ਕੀਤਾ ਇਲਾਜ, 13765 ਪਸ਼ੂਆਂ ਦਾ ਹੋਇਆ ਟੀਕਾਕਰਨ
ਚੰਡੀਗੜ, 2 ਸਤੰਬਰ:
ਪੰਜਾਬ ਵਿੱਚ ਹੜਾਂ ਕਾਰਨ 445 ਵੱਡੇ ਜਾਨਵਰਾਂ / ਪਸ਼ੂਆਂ, 90 ਸੂਰਾਂ, 38 ਬੱਕਰੀਆਂ ਅਤੇ 29200 ਪੋਲਟਰੀ ਬਰਡਜ਼ ਨੂੰ ਭਾਰੀ ਨੁਕਸਾਨ ਹੋਇਆ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।
ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲਦ ਤੋਂ ਜਲਦ ਮੁਆਵਜ਼ਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ 1.96 ਕਰੋੜ ਰੁਪਏ ਮੁਆਵਜੇ ਵਜੋਂ ਦਿੱਤੇ ਜਾਣਗੇ ਜਿਸ ਵਿੱਚੋਂ ਵੱਡੇ ਪਸ਼ੂ ਲਈ 30,000 ਰੁਪਏ, ਬੱਕਰੀ/ਸੂਰ ਲਈ 3,000 ਰੁਪਏ ਅਤੇ ਪੋਲਟਰੀ ਬਰਡਜ਼ ਲਈ 200 ਰੁਪਏ ਪ੍ਰਤੀ ਜਾਨਵਰ ਦਿੱਤੇ ਜਾਣਗੇ।
ਇਸ ਤੋਂ ਇਲਾਵਾ, ਪਸ਼ੂ ਪਾਲਣ ਵਿਭਾਗ ਦਾ ਸਟਾਫ ਪਸ਼ੂਆਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰਾਂ ਯਤਨਸ਼ੀਲ ਹੈ। ਪਸ਼ੂਆਂ ਦੇ ਮਾਹਿਰਾਂ ਦੀਆਂ 170 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ 157 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹੜਾਂ ਦੌਰਾਨ 14210 ਪਸ਼ੂਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 13765 ਪਸ਼ੂਆਂ ਦਾ ਗਲਘੋਟੂ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਚੁੱਕਾ ਹੈ। ਦਵਾਈ ਅਤੇ ਟੀਕਾਕਰਨ ’ਤੇ ਲਗਭਗ 3.10 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮਾਹਿਰਾਂ ਵਲੋਂ ਹੜਾਂ ਦੌਰਾਨ ਹੋਣ ਵਾਲੀਆਂ ਹੋਰ ਸੰਭਾਵਿਤ ਬਿਮਾਰੀਆਂ ਦੇ ਲੱਛਣਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਜਿਹਨਾਂ ਪਸ਼ੂਆਂ ਵਿੱਚ ਇਹ ਲੱਛਣ ਪਾਏ ਜਾਂਦੇ ਹਨ, ਉਹਨਾਂ ਪਸ਼ੂਆਂ ਨੂੰ ਡਾਕਟਰਾਂ ਤੋਂ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕਰਵਾਉਣ ਲਈ ਹਦਾਇਤ ਕੀਤੀ ਹੈ। ਉਨਾਂ ਕਿਹਾ ਕਿ ਵਿਭਾਗ ਕੋਲ ਪਸ਼ੂਆਂ ਦੀਆਂ ਦਵਾਈਆਂ ਦਾ ਲੋੜੀਂਦਾ ਸਟਾਕ ਉਪਲਬਧ ਹੈ।
ਵਿਭਾਗ ਨੇ ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੈ ਜਿਸ ਤਹਿਤ ਹੜ ਪ੍ਰਭਾਵਤ ਪਿੰਡਾਂ ਵਿੱਚ ਟਰੈਕਟਰਾਂ ਅਤੇ ਟਰਾਲੀਆਂ ਰਾਹੀਂ ਘਰ-ਘਰ ਜਾ ਕੇ ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਵਾਇਆ ਗਿਆ ਹੈ। ਵਿਭਾਗ ਨੂੰ ਇਸ ਕਾਰਜ ਲਈ 18 ਕਰੋੜ ਰੁਪਏ ਦੀ ਲੋੜ ਹੈ ਜਿਸ ਨਾਲ ਵਿਭਾਗ ਨੂੰ ਲੋਂੜੀਦੀ ਕੁੱਲ ਰਾਸ਼ੀ ਤਕਰੀਬਨ 23.16 ਕਰੋੜ ਰੁਪਏ ਬਣਦੀ ਹੈ। ਉਨਾਂ ਅੱਗੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਵਿਚ ਹੜ ਦਾ ਪਾਣੀ ਘੱਟ ਜਾਣ ਨਾਲ ਬਿਮਾਰ ਪਸ਼ੂਆਂ ਨੂੰ ਨੇੜੇ ਦੇ ਪਸ਼ੂ ਹਸਪਤਾਲਾਂ ਵਿਚ ਲਿਜਾਇਆ ਜਾ ਰਿਹਾ ਹੈ।

ਅਰੁਨਾ ਚੌਧਰੀ ਵੱਲੋਂ ਪੌਦੇ ਲਾਉਣ ਤੇ ਸੰਭਾਲਣ ਦੀ ਮੁਹਿੰਮ ’ਚ ਮਹਿਲਾਵਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ
ਚੰਡੀਗੜ, 2 ਸਤੰਬਰ
ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮੁਹਈਆ ਕਰਵਾਉਣ ਦੀ ਆਪਣੀ ਸਰਕਾਰ ਦੀ ਬਚਨਵੱਧਤਾ ਨੂੰ ਦਹਾਰਾਉਦੇ ਹੋਏ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਔਰਤਾਂ ਨੂੰ ਸੂਬੇ ਵਿੱਚ ਪੌਦੇ ਲਾਉਣ ਅਤੇ ਇਨਾਂ ਦੀ ਸਾਂਭ-ਸੰਭਾਲ ਲਈ ਸਰਕਾਰ ਦੀ ਮੁਹਿੰਮ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ।
ਅੱਜ ਏਥੇ ਜਾਰੀ ਇੱਕ ਬਿਆਨ ਵਿੱਚ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰੇਕ ਪਿੰਡ ਵਿੱਚ 550 ਪੌਦੇ ਲਾਉਣ ਦੀ ਮੁਹਿੰਮ ਆਰੰਭੀ ਹੋਈ ਹੈ ਅਤੇ ਸਮੁੱਚੇ ਸੂਬੇ ਵਿੱਚ 72 ਲੱਖ ਪੌਦੇ ਲਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ। ਸ੍ਰੀਮਤੀ ਚੌਧਰੀ ਨੇ ਕਿ ਹਰੇਕ ਔਰਤ ਨੂੰ ਆਪਣੇ ਘਰਾਂ ਦੇ ਵੇਹੜਿਆਂ ਅਤੇ ਆਲੇ-ਦੁਆਲੇ ਟਾਹਲੀ, ਅੰਬ, ਅਸ਼ੋਕਾ, ਜਾਮੁਨ, ਇਮਲੀ ਆਦਿ ਵਰਗੇ ਪੌਦੇ ਲਾਉਣ ਲਈ ਕਿਹਾ ਹੈ ਜੋ ਛਾਂ ਅਤੇ ਫਲ ਵੀ ਮੁਹਈਆ ਕਰਵਾਉਣ ਦੇ ਨਾਲ ਨਾਲ ਹਰਿਆ-ਭਰਿਆ ਵਾਤਾਵਰਣ ਪ੍ਰਦਾਨ ਕਰਨ ਲਈ ਵੀ ਸਹਾਈ ਹੋਣਗੇ। ਉਨਾਂ ਕਿਹਾ ਕਿ ਅਜਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸਤਿਕਾਰ ਅਤੇ ਸ਼ਰਧਾ ਹੋਵੇਗਾ ਜਿਨਾਂ ਨੇ ਆਪਣੀ ਬਾਣੀ ਵਿੱਚ ਵਾਤਾਵਰਣ ਦੀ ਮਹੱਤਤਾ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ। ਉਨਾਂ ਦੱਸਿਆ ਕਿ ਭਾਂਤ ਭਾਂਤ ਦੇ ਪੌਦੇ ਆਮ ਲੋਕਾਂ ਨੂੰ ਸਰਕਾਰੀ ਨਰਸਰੀਆਂ ਰਾਹੀਂ ਮੁਫ਼ਤ ਮੁਹਈਆ ਕਰਵਾਏ ਜਾ ਰਹੇ ਹਨ। ਇਨਾਂ ਦੀ ਬੁਕਿੰਗ ਆਈ ਹਰਿਆਲੀ ਐਪ ’ਤੇ ਵੀ ਕੀਤੀ ਜਾ ਸਕਦੀ ਹੈ ਜਿਸ ’ਤੇ ਹਰੇਕ ਵਿਅਕਤੀ ਨੂੰ ਉਸ ਦੀ ਪਸੰਦ ਦੇ 25 ਬੂਟੇ ਮੁਫ਼ਤ ਮੁਹਈਆ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਪੌਦੇ ਲਾਉਣ ਦੇ ਨਾਲ ਨਾਲ ਇਨਾਂ ਦੇ ਸੰਭਾਲ ਵੀ ਬਹੁਤ ਜ਼ਰੂਰੀ ਹੈ ਅਤੇ ਇਹ ਦੋਵੇਂ ਕੰਮ ਮਹਿਲਾਵਾਂ ਸੁਚੱਜੇ ਢੰਗ ਨਾਲ ਕਰ ਸਕਦੀਆਂ ਹਨ।
ਗੌਰਤਲਬ ਹੈ ਕਿ ਪਿਛਲੇ ਹਫ਼ਤੇ ਤੱਕ ਸੂਬੇ ਭਰ ਵਿੱਚ 56 ਲੱਖ ਦੇ ਕਰੀਬ ਪੌਦੇ ਲਾਏ ਜਾ ਚੁੱਕੇ ਹਨ ਅਤੇ ਹੁਣ ਤੱਕ ਤਕਰੀਬਨ 13000 ਪਿੰਡਾਂ ਵਿੱਚੋਂ ਲਗਪਗ 9000 ਪਿੰਡਾਂ ਵਿੱਚ ਬੂਟੇ ਲਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ ਬਾਕੀਆਂ ਵਿੱਚ ਪੌਦੇ ਲਾਉਣ ਦਾ ਕੰਮ ਪ੍ਰਕਿਰਿਆ ਅਧੀਨ ਹੈ। ਸੂਬਾ ਸਰਕਾਰ ਵੱਲੋਂ ਪੌਦੇ ਲਾਉਣ ਦਾ ਕੰਮ ਮਗਨਰੇਗਾ ਅਤੇ ਪੰਚਾਇਤਾਂ ਦੇ ਰਾਹੀਂ ਕਰਵਾਇਆ ਜਾ ਰਿਹਾ ਹੈ ਅਤੇ ਇਨਾਂ ਦੀ ਸਾਂਭ-ਸਭਾਂਲ ਵਿੱਚ ਮਹਿਲਾਵਾਂ ਵਿਸ਼ੇਸ਼ ਭੂਮਿਕਾ ਨਿਭਾਅ ਸਕਦੀਆਂ ਹਨ।
ਨੰ.ਪੀ.ਆਰ/19/801/ਗਗਨੀਤ ਸਿੰਘ/ 75080-03009

ਜਾਨੀਆ ਚਾਹਲ ਵਿਖੇ 500 ਫੁੱਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ
80 ਪਿੰਡਾਂ ਦੇ 2200 ਮਨਰੇਗਾ ਕਾਮਿਆਂ ਨੇ ਪਾਇਆ ਯੋਗਦਾਨ
ਚੰਡੀਗੜ, 2 ਸਤੰਬਰ:
ਹੜਾਂ ਦੀ ਕ੍ਰੋਪੀ ਦਾ ਸਾਹਮਣਾ ਕਰਦਿਆਂ ਪਿੰਡ ਜਾਨੀਆ ਚਾਹਲ ਵਿਖੇ ਸਤਲੁਜ ਦਰਿਆ ਵਿਚ ਪਏ 500 ਫੁੱਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਸੋਮਵਾਰ ਸਵੇਰੇ ਮੁਕੰਮਲ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਗਈ। ਭਾਰਤੀ ਫੌਜ ਦੇ ਇੰਜੀਨੀਅਰਾਂ ਦੀ ਰਹਿਨੁਮਾਈ ਹੇਠ ਡਰੇਨੇਜ ਵਿਭਾਗ ਦੇ ਠੋਸ ਯਤਨਾਂ ਸਦਕਾ ਇਹ ਕੰਮ ਸੰਭਵ ਹੋ ਸਕਿਆ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 80 ਪਿੰਡਾਂ ਦੇ 2200 ਮਨਰੇਗਾ ਕਾਮਿਆਂ, ਹੁਨਰਮੰਦ ਕਰਮਚਾਰੀਆਂ, ਪੰਚਾਇਤਾਂ, ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਵਲੰਟੀਅਰਾਂ ਅਤੇ ਹੋਰਨਾਂ ਨੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ।
ਜਾਨੀਆ ਚਾਹਲ ਦੇ ਪਾੜ ਨੂੰ ਪੂਰਨ ਲਈ ਰੇਤ ਦੇ ਬੋਰਿਆਂ ਅਤੇ ਪੱਥਰਾਂ ਦਾ ਬੰਨ ਬਣਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਪਾੜ ਨੂੰ ਪੂਰਨ ਲਈ 3 ਲੱਖ ਮਿੱਟੀ ਦੇ ਬੋਰੇ, 2 ਲੱਖ ਘਣ ਫੁੱਟ ਵੱਡੇ ਪੱਥਰ ਤੇ 270 ਕੁਇੰਟਲ ਤਾਰ ਦੀ ਵਰਤੋਂ ਕੀਤੀ ਗਈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਇਹ ਵੱਡੇ ਪੱਥਰ ਪਠਾਨਕੋਟ ਤੋਂ ਮੰਗਵਾਏ ਗਏ। ਇਹ ਪੱਥਰ ਕਮਾਲਪੁਰ ਮੰਡੀ ਵਿਚ ਇਕੱਠੇ ਕੀਤੇ ਗਏ ਜਿਥੋਂ ਇਨਾਂ ਦੀ ਸਪਲਾਈ ਟਰੈਕਟਰ ਟਰਾਲੀਆਂ ਰਾਹੀਂ ਬੰਨ ਤੱਕ ਕੀਤੀ ਗਈ।
ਹੁਣ, ਮਿੱਟੀ ਨਾਲ ਇਸ ਬੰਨ ਨੂੰ ਹੋਰ ਮਜ਼ਬੂਤੀ ਦੇਣ ਦਾ ਕੰਮ ਸੁਰੂ ਹੋ ਗਿਆ ਹੈ। ਇਸ ਕੰਮ ਲਈ ਭਾਰੀ ਅਰਥਮੂਵਰ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ।